ਮੈਣ ਕੇ ਦੰਤ; ਕਿਉ ਖਾਈਐ ਸਾਰੁ ॥
main ke dant; kiau khaaeeai saar |
Sant Singh Khalsa"With teeth of wax, how can one chew iron?
Manmohan Singh(Ask the Yogis) Q. 50: How can iron be chewed with the waxen teeth?
Manmohan Singh (Punjabi)(ਯੋਗੀ ਪੁਛਦੇ ਹਨ) ਪ੍ਰ. 50: ਮੋਮ ਦੇ ਦੰਦਾਂ ਨਾਲ ਲੋਹਾ ਕਿਸ ਤਰ੍ਹਾਂ ਚਬਾਇਆ ਜਾ ਸਕਦਾ ਹੈ?
Fareedkot Teeka(ਮੈਣ) ਮੋਮ ਕੇ ਦੰਦਾਂ ਕਰ ਕੇ (ਸਾਰੁ) ਲੋਹਾ ਕੈਸਾ ਖਾਇਆ ਜਾਵੇ ੧?
Prof. Sahib Singh(ਪ੍ਰਸ਼ਨ:) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ?ਪਦ ਅਰਥ ਮੈਣ = ਮੋਮ (ਨੋਟ: ਲਫ਼ਜ਼ 'ਮੈਣ' ਸੰਸਕ੍ਰਿਤ ਦੇ ਲਫ਼ਜ਼ 'ਮਦਨ' ਦਾ ਪ੍ਰਾਕ੍ਰਿਤ-ਰੂਪ ਹੈ; 'ਮਦਨ' ਦਾ ਅਰਥ ਹੈ 'ਮੋਮ'। 'ਮਦਨ' ਮਅਣ, ਮੈਣ}। ਸਾਰੁ = ਲੋਹਾ।
SikhNet (Spanish)Dicen los Yoguis: ¿Cómo puede uno romper el hierro con dientes de cera?
ਜਿਤੁ ਗਰਬੁ ਜਾਇ; ਸੁ ਕਵਣੁ ਆਹਾਰੁ ॥
jit garab jaae; su kavan aahaar |
Sant Singh KhalsaWhat is that food, which takes away pride?
Manmohan SinghQ. 51: What is that feed, with which ego is stilled?
Manmohan Singh (Punjabi)ਪ੍ਰ. 51: ਉਹ ਕਿਹੜਾ ਭੋਜਨ ਹੈ ਜਿਸ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਜਿਸੁ ਕਰ ਕੇ ਗਰਬੁ ਜਾਇ ਸੋ ਕਵਨੁ ਭੋਜਨੁ ਹੈ ੨?
Prof. Sahib Singhਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ?ਪਦ ਅਰਥ ਜਿਤੁ = ਜਿਸ ਦੀ ਰਾਹੀਂ। ਗਰਬੁ = ਅਹੰਕਾਰ। ਅਹਾਰੁ = ਖਾਣਾ।
SikhNet (Spanish)Te suplico, ¿qué debe uno comer para apaciguar el ego?
ਹਿਵੈ ਕਾ ਘਰੁ ਮੰਦਰੁ; ਅਗਨਿ ਪਿਰਾਹਨੁ ॥
hivai kaa ghar mandar; agan piraahan |
Sant Singh KhalsaHow can one live in the palace, the home of snow, wearing robes of fire?
Manmohan SinghQ. 52: How can one abide in the house and mansion of snow? Q. 53: How can the mortal doff the dress of fire?
Manmohan Singh (Punjabi)ਪ੍ਰ. 52: ਇਨਸਾਨ ਬਰਫ਼ ਦੇ ਗ੍ਰਹਿ ਅਤੇ ਮਹਿਲ ਅੰਦਰ ਕਿਸ ਤਰ੍ਹਾਂ ਵੱਸ ਸਕਦਾ ਹੈ? ਪ੍ਰ. 53: ਪ੍ਰਾਨੀ ਅੱਗ ਦੀ ਪੁਸ਼ਾਕ ਕਿਸ ਤਰ੍ਹਾ ਉਤਾਰ ਸਕਦਾ ਹੈ?
Fareedkot Teeka(ਹਿਵੈ) ਬਰਫ ਰੂਪੀ ਸਾਂਤੀ ਕੇ ਘਰ ਮੇਂ ਕੈਸੇ ਪ੍ਰਾਪਤਿ ਹੋਵੈ ੩ ਅਰੁ ਅਗਨੀ ਕਾ (ਪਿਰਾਹਨੁ) ਚੋਲਾ ਕੈਸੇ ਦੂਰ ਹੋਵੈ ੪॥
Prof. Sahib Singhਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ,ਪਦ ਅਰਥ ਹਿਵ = ਬਰਫ਼। ਪਿਰਾਹਨੁ = ਪੈਰਾਹਨ, ਚੋਲਾ।
SikhNet (Spanish)Nuestro hogar es de hielo y nuestras túnicas son de fuego.
ਕਵਨ ਗੁਫਾ; ਜਿਤੁ ਰਹੈ ਅਵਾਹਨੁ ॥
kavan gufaa; jit rahai avaahan |
Sant Singh KhalsaWhere is that cave, within which one may remain unshaken?
Manmohan SinghQ54: Which is that cave, where the mind remains stable?
Manmohan Singh (Punjabi)ਪ੍ਰ. 54: ਉਹ ਕਿਹੜੀ ਕੰਦਰਾ ਹੈ ਜਿਥੇ ਮਨ ਅਸਥਿਰ ਰਹਿੰਦਾ ਹੈ?
Fareedkot Teekaਵਹੁ ਕੌਨ ਗੁਫਾ ਹੈ ਜਿਸਮੈਂ ਇਸਥਿਤ ਹੋ ਕਰ ਆਵਣ ਜਾਣ ਤੇ ਰਹਿਤ ਹੋਵੈ ੫॥
Prof. Sahib Singhਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ?ਪਦ ਅਰਥ ਜਿਤੁ ਗੁਫਾ = ਜਿਸ ਗੁਫਾ ਵਿਚ। ਅਵਾਹਨੁ = ਅਡੋਲ, ਅਹਿੱਲ।
SikhNet (Spanish)Te suplico que nos digas, ¿en qué caverna encuentra la Paz nuestra mente?
ਇਤ ਉਤ; ਕਿਸ ਕਉ ਜਾਣਿ ਸਮਾਵੈ ॥
eit ut; kis kau jaan samaavai |
Sant Singh KhalsaWho should we know to be pervading here and there?
Manmohan SinghQ. 55: Whom should one deem pervading here and there?
Manmohan Singh (Punjabi)ਪ੍ਰ. 55: ਏਥੇ ਅਤੇ ਉਥੇ ਇਨਸਾਨ ਕਿਸ ਨੂੰ ਵਿਆਪਕ ਜਾਣੇ?
Fareedkot Teekaਇਤ ਉਤ ਕਿਸ ਕੋ ਸਮਾਇਆ ਜਾਣੇ ੬?
Prof. Sahib Singhਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ?ਪਦ ਅਰਥ ਇਤ ਉਤ = ਇਥੇ ਓਥੇ, ਲੋਕ ਪਰਲੋਕ ਵਿਚ, ਹਰ ਥਾਂ।
SikhNet (Spanish)¿Quién prevalece sobre todo y, Quién es Aquél con Quien nos tenemos que unir?
ਕਵਨ ਧਿਆਨੁ; ਮਨੁ ਮਨਹਿ ਸਮਾਵੈ ॥੪੫॥
kavan dhiaan; man maneh samaavai |45|
Sant Singh KhalsaWhat is that meditation, which leads the mind to be absorbed in itself?" ||45||
Manmohan SinghQ. 56: Which is that realisation, that makes the mind merge in the mind itself?
Manmohan Singh (Punjabi)ਪ੍ਰ. 56: ਉਹ ਕਿਹੜੀ ਅਨੁਭਵਤਾ ਹੈ, ਜਿਸ ਦੁਆਰਾ ਮਨ, ਮਨ ਵਿੱਚ ਹੀ ਲੀਨ ਹੋ ਜਾਂਦਾ ਹੈ?
Fareedkot Teekaਅਰੁ ਕੌਣ ਵਹੁ ਧਿਆਨ ਹੈ ਜਿਸ ਕਰ ਇਹੁ ਮਨੁ (ਮਨਹਿ) ਆਤਮਾ ਮੇਂ ਸਮਾਵੈ ੭?॥੪੫॥☬ਦੋ ਪਉੜੀ ਮੇਂ ਉਤ੍ਰ ਕਹਿਤੇ ਹੈਂ:
Prof. Sahib Singhਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ)? ॥੪੫॥ਪਦ ਅਰਥ ਮਨਹਿ = ਮਨ ਵਿਚ ਹੀ। ਧਿਆਨੁ = ਸੁਰਤ ਦਾ ਨਿਸ਼ਾਨਾ, ਮਨ ਨੂੰ ਇਕ ਟਿਕਾਣੇ ਰੱਖਣ ਲਈ ਟਿਕਵਾਂ ਬੱਝਵਾਂ ਖ਼ਿਆਲ ॥੪੫॥
SikhNet (Spanish)¿Qué tipo de meditación hace que la mente resida dentro de sí misma?(45)
ਹਉ ਹਉ ਮੈ ਮੈ; ਵਿਚਹੁ ਖੋਵੈ ॥
hau hau mai mai; vichahu khovai |
Sant Singh KhalsaEradicating egotism and individualism from within,
Manmohan Singh(Answers the Guru) A. 54: Stilling his I-am-ness and mine-ness,
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਉ. 54: ਆਪਣੀ ਹੰਗਤਾ ਤੇ ਅਪਣਤ ਨੂੰ ਮਾਰ,
Fareedkot Teeka(ਹਉ ਹਉ ਮੈ ਮੈ ਵਿਚਹੁ ਖੋਵੈ) ਅਪਨੇ ਮੇਂ ਸੇ ਹੰਤਾ ਮਮਤਾ ਮੈਂ ਮੇਰੀ ਜਬ ਜੀਵ ਖੋਇ ਦੇਵੇ॥
Prof. Sahib Singh(ਉੱਤਰ:) (ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ) ਮਨ ਵਿਚੋਂ ਖ਼ੁਦ-ਗ਼ਰਜ਼ੀ ਦੂਰ ਕਰਦਾ ਹੈ,
SikhNet (Spanish)Dijo el Guru, cuando uno controla el ego, destruye la sensación de dualidad, del otro.
ਦੂਜਾ ਮੇਟੈ; ਏਕੋ ਹੋਵੈ ॥
doojaa mettai; eko hovai |
Sant Singh Khalsaand erasing duality, the mortal becomes one with God.
Manmohan Singhand effacing duality, man becomes one with God and stable remains his mind in such a cave.
Manmohan Singh (Punjabi)ਤੇ ਦਵੈਤ ਨੂੰ ਮੇਸ, ਬੰਦਾ ਹਰੀ ਨਾਲ ਇੱਕ ਮਿੱਕ ਹੋ ਜਾਂਦਾ ਹੈ ਅਤੇ ਸਥਿਰ ਰਹਿੰਦਾ ਹੈ ਉਸ ਦਾ ਮਨੁਆ, ਐਸੀ ਕੰਦਰਾ ਅੰਦਰ।
Fareedkot Teekaਔਰੁ ਦੂਜਾ ਭਾਵ ਮੇਟਕੇ ਏਕ ਰੂਪ ਹੋ ਜਾਵੇ ਤਬ ਇਸ ਏਕਤਾ ਰੂਪ ਗੁਫਾ ਮੇਂ ਇਸਿਥਤ ਰਹਿਤਾ ਹੈ ੫॥
Prof. Sahib Singhਵਿਤਕਰਾ ਮਿਟਾ ਦੇਂਦਾ ਹੈ, (ਸਭ ਨਾਲ) ਸਾਂਝ ਬਣਾਂਦਾ ਹੈ।ਪਦ ਅਰਥ ਦੂਜਾ = ਦੂਜਾਇਗੀ ਦਾ ਖ਼ਿਆਲ, ਮੇਰ-ਤੇਰ, ਵਿਤਕਰਾ।
SikhNet (Spanish)El mundo es muy duro para el tonto y arrogante Manmukj,
ਜਗੁ ਕਰੜਾ; ਮਨਮੁਖੁ ਗਾਵਾਰੁ ॥
jag kararraa; manamukh gaavaar |
Sant Singh KhalsaThe world is difficult for the foolish, self-willed manmukh;
Manmohan SinghA. 50: The world is hard for the way-ward fool.
Manmohan Singh (Punjabi)ਉ. 50: ਆਪ ਹੁਦਰੇ ਮੂੜ੍ਹ ਦੇ ਲਈ ਸੰਸਾਰ ਕਠਨ ਹੈ।
Fareedkot Teekaਮਨਮੁਖ ਗਵਾਰੋਂ ਕੋ ਜਗ ਕਰੜਾ ਹੋ ਰਹਾ ਹੈ॥
Prof. Sahib Singh(ਪਰ) ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ, ਜੀਵਨ ਦੁੱਖਾਂ ਦੀ ਖਾਣ ਹੈ)।
SikhNet (Spanish)practicando el Shabd uno mastica el hierro
ਸਬਦੁ ਕਮਾਈਐ; ਖਾਈਐ ਸਾਰੁ ॥
sabad kamaaeeai; khaaeeai saar |
Sant Singh Khalsapracticing the Shabad, one chews iron.
Manmohan SinghPractising the Name, iron is chewed with the waxen teeth.
Manmohan Singh (Punjabi)ਨਾਮ ਦੀ ਕਮਾਈ ਕਰਨ ਦੁਆਰਾ, ਮੋਮ ਦੇ ਦੰਦਾਂ ਨਾਲ ਲੋਹਾ ਚਬਾਇਆ ਜਾਂਦਾ ਹੈ।
Fareedkot Teekaਜੇ ਗੁਰੋਂ ਕਾ ਸਬਦੁ ਕਮਾਈਏ ਤੌ ਸੰਸਾਰ (ਸਾਰੁ) ਲੋਹੇ ਸਮ ਕਰੜੇ ਕੋ ਖਾਯਾ ਜਾਇ ੧॥
Prof. Sahib Singhਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿਚ ਤੁਰੀਏ)। (ਬੱਸ! ਇਹ ਹੈ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚੱਬਣਾ)।ਪਦ ਅਰਥ ਸਾਰੁ = ਲੋਹਾ।
SikhNet (Spanish)y conoce al Señor dentro y fuera.
ਅੰਤਰਿ ਬਾਹਰਿ; ਏਕੋ ਜਾਣੈ ॥
antar baahar; eko jaanai |
Sant Singh KhalsaKnow the One Lord, inside and out.
Manmohan SinghA. 55: One should deem the One Lord pervading (here and there)or (Within and without).
Manmohan Singh (Punjabi)ਉ. 55: ਇਨਸਾਨ ਨੂੰ ਇੱਕ ਸੁਆਮੀ ਨੂੰ ਏਥੇ ਅਤੇ ਓਥੇ ਜਾਂ ਅੰਦਰ ਤੇ ਬਾਹਰ ਵਿਆਪਕ ਜਾਣਨਾ ਉਚਿੱਤ ਹੈ।
Fareedkot Teekaਔ ਅੰਤਰ ਬਾਹਰ ਏਕ ਬ੍ਰਹਮ ਕੋ ਸਮਾਇ ਜਾਣੈ ੬॥
Prof. Sahib Singhਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ,
SikhNet (Spanish)Oh, dice Nanak el fuego es apagado
ਨਾਨਕ. ਅਗਨਿ ਮਰੈ; ਸਤਿਗੁਰ ਕੈ ਭਾਣੈ ॥੪੬॥
naanak. agan marai; satigur kai bhaanai |46|
Sant Singh KhalsaO Nanak, the fire is quenched, through the Pleasure of the True Guru's Will. ||46||
Manmohan SinghA. 56: Nanak, through the realisation of the True Guru's will, fire is quenched and the mind merges in its if.
Manmohan Singh (Punjabi)ਉ. 56: ਨਾਨਕ ਸੱਚੇ ਗੁਰਾਂ ਦੀ ਰਜ਼ਾ ਨੂੰ ਅਨੁਭਵ ਕਰਨ ਦੇ ਰਾਹੀਂ, ਅੱਗ ਬੁੱਝ ਜਾਂਦੀ ਹੈ ਅਤੇ ਮਨੂਆ, ਮਨੂਏ ਅੰਦਰ ਹੀ ਲੀਨ ਥੀ ਵੰਝਦਾ ਹੈ।
Fareedkot Teekaਅਰੁ ਸਤਿਗੁਰੋਂ ਕੇ ਭਾਣੇ ਕਾ ਵਿਘਨੁ ਕਰਨੇ ਤੇ ਤ੍ਰਿਸਨਾ ਅਗਨੀ ਮਰ ਜਾਤੀ ਹੈ੭॥
Prof. Sahib Singhਹੇ ਨਾਨਕ! ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿਚ ਤੁਰਿਆਂ ਮਿਟ ਜਾਂਦੀ ਹੈ ॥੪੬॥ਪਦ ਅਰਥ ਅਗਨਿ = ਤ੍ਰਿਸ਼ਨਾ-ਅੱਗ। ਹਉ ਹਉ, ਮੈ ਮੈ = ਹਰ ਵੇਲੇ 'ਮੈਂ' ਦਾ ਖ਼ਿਆਲ; ਮੈਂ ਵੱਡਾ ਹੋ ਜਾਵਾਂ, 'ਮੈਂ ਅਮੀਰ ਹੋ ਜਾਵਾਂ' ਹਰ ਵੇਲੇ ਇਹ ਖ਼ਿਆਲ; ਖ਼ੁਦ-ਗ਼ਰਜ਼ੀ ॥੪੬॥
SikhNet (Spanish)simplemente por el Placer de la Voluntad del Verdadero Guru.(46)