ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਆਤਮ ਰਾਮੁ; ਸਰਬ ਮਹਿ ਪੇਖੁ ॥
aatam raam; sarab meh pekh |
Sant Singh KhalsaSee the Lord, the Universal Soul, in all.
Manmohan SinghBehold thou the All-pervading soul amongst all.
Manmohan Singh (Punjabi)ਤੂੰ ਸਰਬ-ਵਿਆਪਕ ਆਤਮਾਂ ਨੂੰ ਸਾਰਿਆਂ ਅੰਦਰ ਵੇਖ।
Fareedkot Teekaਆਤਮਾ ਬਿਆਪਕ ਹੋ ਕਰ ਇਸਥਿਤ ਹੂਆ ਹੂਆ ਸਭ ਮੇਂ ਦੇਖ॥
Prof. Sahib Singh(ਹੇ ਭਾਈ!) ਸਰਬ-ਵਿਆਪਕ ਪਰਮਾਤਮਾ ਨੂੰ ਸਭ ਜੀਵਾਂ ਵਿਚ (ਵੱਸਦਾ) ਵੇਖ।ਪਦ ਅਰਥ ਆਤਮਰਾਮੁ = ਸਰਬ-ਵਿਆਪਕ ਆਤਮਾ। ਰਾਮੁ = ਸਭ ਵਿਚ ਰਮਿਆ ਹੋਇਆ। ਸਰਬ ਮਹਿ = ਸਭਨਾਂ ਵਿਚ। ਪੇਖੁ = ਵੇਖ।
SikhNet (Spanish)Ve a tu Señor prevaleciendo en todo,
ਪੂਰਨ ਪੂਰਿ ਰਹਿਆ. ਪ੍ਰਭ ਏਕੁ ॥
pooran poor rahiaa. prabh ek |
Sant Singh KhalsaThe One God is perfect, and all-pervading.
Manmohan SinghThe Perfect, Unique Lord is filling all.
Manmohan Singh (Punjabi)ਪੂਰਾ, ਅਦੁੱਤੀ ਸੁਆਮੀ ਸਾਰਿਆਂ ਨੂੰ ਪੂਰਨ ਕਰ ਰਿਹਾ ਹੈ।
Fareedkot Teekaਏਕ ਪ੍ਰਭ ਸਭ ਮੇਂ ਪੂਰਨ ਹੋਇਕੈ ਬਿਆਪ ਰਹਿਆ ਹੈ॥
Prof. Sahib Singhਇਕ ਪਰਮਾਤਮਾ ਹੀ ਪੂਰਨ ਤੌਰ ਤੇ ਸਭ ਵਿਚ ਮੌਜੂਦ ਹੈ।ਪਦ ਅਰਥ ਪੂਰਨ = ਪੂਰੇ ਤੌਰ ਤੇ। ਪੂਰਿ ਰਹਿਆ = ਵਿਆਪਕ ਹੈ।
SikhNet (Spanish)pues el Señor Perfecto atiende todo y por todas partes.
ਰਤਨੁ ਅਮੋਲੁ; ਰਿਦੇ ਮਹਿ ਜਾਨੁ ॥
ratan amol; ride meh jaan |
Sant Singh KhalsaKnow that the priceless jewel is within your own heart.
Manmohan SinghKnow that the invaluable Name jewel is in thy mind.
Manmohan Singh (Punjabi)ਜਾਣ ਲੈ ਕਿ ਨਿਰਮੌਲਕ ਨਾਮ ਹੀਰਾ ਤੇਰੇ ਮਨ ਅੰਦਰ ਹੀ ਹੈ।
Fareedkot Teekaਅਮੋਲਕ ਰਤਨ ਰੂਪ ਤੂੰ ਰਿਦੇ ਮੇਂ ਹੀ ਜਾਨ॥
Prof. Sahib Singhਹੇ ਭਾਈ! ਹਰਿ-ਨਾਮ ਇਕ ਐਸਾ ਰਤਨ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਰਤਨ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨਾਲ ਸਾਂਝ ਪਾ।ਪਦ ਅਰਥ ਅਮੋਲੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ।
SikhNet (Spanish)La Joya del Nombre del Señor que está en ti es Invaluable;
ਅਪਨੀ ਵਸਤੁ; ਤੂ ਆਪਿ ਪਛਾਨੁ ॥੧॥
apanee vasat; too aap pachhaan |1|
Sant Singh KhalsaRealize that your essence is within your own self. ||1||
Manmohan SinghThine commodity, realise thou to be within thyself.
Manmohan Singh (Punjabi)ਆਪਣੀ ਵਸਤੂ ਨੂੰ ਤੂੰ ਆਪਣੇ ਆਪ ਦੇ ਅੰਦਰ ਹੀ ਅਨੁਭਵ ਕਰ।
Fareedkot Teekaਤੇਰੀ ਅਪਨੀ ਵਸਤੂ ਹੈ, ਭਾਵ ਤੇਰਾ ਅਪਨਾ ਆਪ ਹੈ, ਇਸ ਤੇ ਤੂੰ ਅਪਨੇ ਸਰੂਪ ਕੋ ਪਛਾਨ॥੧॥
Prof. Sahib Singh(ਦੁਨੀਆ ਦੇ ਸਾਰੇ ਪਦਾਰਥ ਬਿਗਾਨੇ ਹੋ ਜਾਂਦੇ ਹਨ, ਇਹ ਹਰਿ-ਨਾਮ ਹੀ) ਤੇਰੀ ਆਪਣੀ ਚੀਜ਼ ਹੈ, ਤੂੰ ਆਪ ਇਸ ਚੀਜ਼ ਨੂੰ ਪਛਾਣ ॥੧॥
SikhNet (Spanish)esa Joya está engranada en ti.(1)
ਪੀ ਅੰਮ੍ਰਿਤੁ; ਸੰਤਨ ਪਰਸਾਦਿ ॥
pee amrit; santan parasaad |
Sant Singh KhalsaDrink in the Ambrosial Nectar, by the Grace of the Saints.
Manmohan SinghQuaff thou the Lord's Nectar by the saints' grace.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਤੂੰ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰ।
Fareedkot Teekaਆਤਮਾਨੰਦ ਅੰਮ੍ਰਿਤ ਕੋ ਸੰਤੋਂ ਕੀ ਕ੍ਰਿਪਾ ਕਰ ਕੇ ਪਾਨ ਕਰ॥
Prof. Sahib Singh(ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹੁ, ਤੇ) ਸੰਤ-ਜਨਾਂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਆ ਕਰ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪਰਸਾਦਿ = ਕਿਰਪਾ ਨਾਲ।
SikhNet (Spanish)Bebe el Néctar del Señor por la Gracia del Santo;
ਵਡੇ ਭਾਗ ਹੋਵਹਿ ਤਉ ਪਾਈਐ; ਬਿਨੁ ਜਿਹਵਾ. ਕਿਆ ਜਾਣੈ ਸੁਆਦੁ ॥੧॥ ਰਹਾਉ ॥
vadde bhaag hoveh tau paaeeai; bin jihavaa. kiaa jaanai suaad |1| rahaau |
Sant Singh KhalsaOne who is blessed with high destiny, obtains it. Without a tongue, how can one know the taste? ||1||Pause||
Manmohan SinghIf one has very good luck, then alone he obtains the Lord's Nactar. Without the tongue, how can one know its relish?. Pause.
Manmohan Singh (Punjabi)ਜੇਕਰ ਬੰਦੇ ਦੇ ਪਰਮ ਚੰਗੇ ਨਸੀਬ ਹੋਣ, ਕੇਵਲ ਤਾਂ ਹੀ ਉਹ ਸਾਈਂ ਦੇ ਅੰਮ੍ਰਿਤ ਨਾਮ ਨੂੰ ਪਾਉਂਦਾ ਹੈ। ਜੀਭ ਦੇ ਬਗੈਰ ਬੰਦਾ ਇਸ ਦੀ ਲੱਜ਼ਤ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ? ਠਹਿਰਾਓ।
Fareedkot Teekaਜੋ ਬਡੇ ਭਾਗ ਹੋਤੇ ਹੈਂ ਤੋ ਆਤਮਾਨੰਦ ਪਾਈਤਾ ਹੈ। ਜੋ ਬਿਨਾ ਜਿਹਬਾ ਤੋਂ ਹੈ, ਸੋ ਰਸੋਂ ਕੇ ਸੁਆਦ ਕੋ ਕਿਆ ਜਾਨਤਾ ਹੈ। ਐਸੇ ਹੀ ਪ੍ਰੀਤੀ ਵਾ ਚਿਤ ਬ੍ਰਿਤੀ ਕੀ ਇਕਾਗ੍ਰਤਾ ਜਿਸ ਕੀ ਨਹੀਂ ਸੋ ਆਤਮਾਨੰਦ ਕੋ ਕੈਸੇ ਜਾਨਤਾ ਹੈ॥੧॥ ਰਹਾਉ ॥
Prof. Sahib Singhਪਰ ਇਹ ਅੰਮ੍ਰਿਤ ਤਦੋਂ ਹੀ ਮਿਲਦਾ ਹੈ ਜੇ (ਮਨੁੱਖ ਦੇ) ਵੱਡੇ ਭਾਗ ਹੋਣ। ਇਸ ਨਾਮ ਨੂੰ ਜੀਭ ਨਾਲ ਜਪਣ ਤੋਂ ਬਿਨਾ ਕੋਈ (ਇਸ ਨਾਮ-ਅੰਮ੍ਰਿਤ ਦਾ) ਕੀਹ ਸੁਆਦ ਜਾਣ ਸਕਦਾ ਹੈ? ॥੧॥ ਰਹਾਉ ॥ਪਦ ਅਰਥ ਹੋਵਹਿ = (ਜੇ) ਹੋਣ। ਤਉ = ਤਾਂ, ਤਦੋਂ। ਪਾਈਐ = ਪ੍ਰਾਪਤ ਕਰੀਦਾ ਹੈ। ਬਿਨੁ ਜਿਹਵਾ = ਜੀਭ (ਨਾਮ ਜਪਣ) ਤੋਂ ਬਿਨਾ। ਕਿਆ = ਕੀਹ? ॥੧॥ ਰਹਾਉ ॥
SikhNet (Spanish)sólo por buena fortuna lo puedes probar; pero si uno no tiene paladar, ¿qué puede probar? (1-Pausa)
ਅਠ ਦਸ ਬੇਦ; ਸੁਨੇ ਕਹ ਡੋਰਾ ॥
atth das bed; sune keh ddoraa |
Sant Singh KhalsaHow can a deaf person listen to the eighteen Puraanas and the Vedas?
Manmohan SinghWhen does this deaf-man hear the eighteen Puranas and the four Vedas?
Manmohan Singh (Punjabi)ਇਹ ਬੋਲਾ ਬੰਦਾ ਅਠਾਰਾਂ ਪੁਰਾਣਾਂ ਅਤੇ ਚਾਰ ਵੇਦਾਂ ਨੂੰ ਕਦ ਸੁਣਦਾ ਹੈ?
Fareedkot Teekaਅਠਾਰਾਂ ਪੁਰਾਣ ਔ ਚਾਰ ਬੇਦ ਏਹ ਬੋਲਾ ਕਬ ਸੁਨਤਾ ਹੈ। ਭਾਵ ਸਰਧਾ ਵਿਚਾਰ ਕਾਨੋਂ ਤੇ ਰਹਿਤ ਜੀਵ ਇਨ ਸਭ ਕੇ ਸਿਧਾਂਤ ਕੋ ਨਹੀਂ ਜਾਨ ਸਕਤਾ॥
Prof. Sahib Singh(ਪਰ ਹੇ ਭਾਈ!) ਬੋਲਾ ਮਨੁੱਖ ਅਠਾਰਾਂ ਪੁਰਾਣ ਤੇ ਚਾਰ ਵੇਦ ਕਿਵੇਂ ਸੁਣ ਸਕਦਾ ਹੈ?ਪਦ ਅਰਥ ਅਠ ਦਸ = ਅੱਠ ਤੇ ਦਸ, ਅਠਾਰਾਂ (ਪੁਰਾਣ)। ਬੇਦ = ਚਾਰ ਵੇਦ। ਸੁਨੇ ਕਹ = ਕਿੱਥੇ ਸੁਣ ਸਕਦਾ ਹੈ?
SikhNet (Spanish)¿Cómo puede ser que haya hombres que después de escuchar los cuatro Vedas y los dieciocho Puranas, no escuchen en verdad?
ਕੋਟਿ ਪ੍ਰਗਾਸ; ਨ ਦਿਸੈ. ਅੰਧੇਰਾ ॥
kott pragaas; na disai. andheraa |
Sant Singh KhalsaThe blind man cannot see even a million lights.
Manmohan SinghInspite of millions of lights the blind man sees not.
Manmohan Singh (Punjabi)ਕਰੋੜਾਂ ਹੀ ਚਾਨਣਾਂ ਦੇ ਹੁੰਦਿਆਂ ਹੋਇਆਂ ਭੀ ਮੁਨਾਖਾ ਮਨੁਖ ਵੇਖਦਾ ਨਹੀਂ।
Fareedkot Teekaਕ੍ਰੋੜੋਂ ਹੀ ਚੰਦ ਸੂਰਜ ਆਦਿਕੋਂ ਕਾ ਜੋ ਪ੍ਰਕਾਸ਼ ਭੀ ਹੋਵੇ, ਪਰੰਤੂ ਅੰਧੇ ਕੋ ਕੁਛ ਦਿਖਾਈ ਨਹੀਂ ਦੇਤਾ। ਭਾਵ ਕ੍ਰੋੜੋਂ ਸੁਰਤੀਓਂ ਕੇ ਪ੍ਰਕਾਸ ਹੋਤੇ ਅਗ੍ਯਾਨੀ ਪੁਰਸ਼ ਕੋ ਸਿਧਾਂਤ ਨਹੀਂ ਦਿਖਾਈ ਦੇਤਾ॥
Prof. Sahib Singhਅੰਨ੍ਹੇ ਮਨੁੱਖ ਨੂੰ ਕ੍ਰੋੜਾਂ ਸੂਰਜਾਂ ਦਾ ਭੀ ਚਾਨਣ ਨਹੀਂ ਦਿੱਸਦਾ।ਪਦ ਅਰਥ ਕੋਟਿ = ਕ੍ਰੋੜਾਂ (ਸੂਰਜ)। ਅੰਧੇਰਾ = (ਜਿਸ ਦੀਆਂ ਅੱਖਾਂ ਅੱਗੇ) ਹਨੇਰਾ ਹੈ, ਅੰਨ੍ਹਾ।
SikhNet (Spanish)¿Cómo es que a pesar de los millones de centellas de rayos de luz que están frente a sus ojos, no puedan ver?
ਪਸੂ ਪਰੀਤਿ; ਘਾਸ ਸੰਗਿ ਰਚੈ ॥
pasoo pareet; ghaas sang rachai |
Sant Singh KhalsaThe beast loves grass, and remains attached to it.
Manmohan SinghThe beast loves grass and remains clung to it.
Manmohan Singh (Punjabi)ਡੰਗਰ ਦਾ ਘਾਅ ਨਾਲ ਪਿਆਰ ਹੈ ਤੇ ਉਹ ਇਸ ਨਾਲ ਚਿੰਮੜਿਆ ਰਹਿੰਦਾ ਹੈ।
Fareedkot Teekaਜੈਸੇ ਪਸ਼ੂ ਕੀ ਪ੍ਰੀਤੀ ਘਾਸ ਕੇ ਸੰਗ ਹੋਤੀ ਹੈ। ਜੇ ਉਸ ਆਗੇ ਸੁਇਨਾ ਮਿਲਾਇਕੇ ਪਾਈਏ ਤੋ ਵਹੁ ਪਸ਼ੂ ਘਾਸ ਕੇ ਸੰਗ ਹੀ ਪ੍ਰਸੰਨ ਹੋ ਕਰ ਮਿਲਤਾ ਹੈ, ਤੈਸੇ ਹੀ ਮਨੁਖ ਗੁਣੋਂ ਕੋ ਤਿਆਗਕੇ ਔਗੁਣੋਂ ਸੇ ਹੀ ਪ੍ਰੀਤੀ ਕਰਤਾ ਹੈ॥
Prof. Sahib Singhਪਸ਼ੂ ਦਾ ਪਿਆਰ ਘਾਹ ਨਾਲ ਹੀ ਹੁੰਦਾ ਹੈ, ਪਸ਼ੂ ਘਾਹ ਨਾਲ ਹੀ ਖ਼ੁਸ਼ ਰਹਿੰਦਾ ਹੈ।ਪਦ ਅਰਥ ਸੰਗਿ = ਨਾਲ। ਰਚੈ = ਮਸਤ ਰਹਿੰਦਾ ਹੈ।
SikhNet (Spanish)En realidad son pobres cuadrúpedos que les gusta sólo el pasto
ਜਿਸੁ ਨਹੀ ਬੁਝਾਵੈ; ਸੋ ਕਿਤੁ ਬਿਧਿ ਬੁਝੈ ॥੨॥
jis nahee bujhaavai; so kit bidh bujhai |2|
Sant Singh KhalsaOne who has not been taught - how can he understand? ||2||
Manmohan SinghHe, whom the Lord instructs not. In what way can he be caused to understand?
Manmohan Singh (Punjabi)ਜਿਸ ਨੂੰ ਸੁਆਮੀ ਸਿਖਮਤ ਨਹੀਂ ਦਿੰਦਾ, ਉਸ ਨੂੰ ਕਿਸ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ?
Fareedkot Teekaਜਿਸ ਕੋ ਵਾਹਿਗੁਰੂ ਨਹੀਂ ਸਮਝਾਵਤਾ ਹੈ, ਸੋ ਕਿਸ ਪ੍ਰਕਾਰ ਸਮਝੇ॥੨॥
Prof. Sahib Singh(ਜੀਵ ਮਾਇਆ ਦੇ ਮੋਹ ਵਿਚ ਪੈ ਕੇ ਬੋਲਾ ਅੰਨ੍ਹਾ ਹੋਇਆ ਰਹਿੰਦਾ ਹੈ, ਪਸ਼ੂ ਸਮਾਨ ਹੋ ਜਾਂਦਾ ਹੈ, ਇਸ ਨੂੰ ਆਪਣੇ ਆਪ ਹਰਿ-ਨਾਮ ਅੰਮ੍ਰਿਤ ਦੀ ਸੂਝ ਨਹੀਂ ਪੈ ਸਕਦੀ, ਤੇ) ਜਿਸ ਮਨੁੱਖ ਨੂੰ ਪਰਮਾਤਮਾ ਆਪ ਸਮਝ ਨਾਹ ਬਖ਼ਸ਼ੇ, ਉਹ ਕਿਸੇ ਤਰ੍ਹਾਂ ਭੀ ਸਮਝ ਨਹੀਂ ਸਕਦਾ ॥੨॥ਪਦ ਅਰਥ ਬੁਝਾਵੈ = ਸਮਝ ਦੇਂਦਾ। ਕਿਤੁ ਬਿਧਿ = ਕਿਸ ਤਰੀਕੇ ਨਾਲ? ਬੁਝੈ = ਸਮਝ ਸਕੇ ॥੨॥
SikhNet (Spanish)¿Cómo puede despertar aquél a quien Dios no despierta? (2)
ਜਾਨਣਹਾਰੁ; ਰਹਿਆ ਪ੍ਰਭੁ ਜਾਨਿ ॥
jaananahaar; rahiaa prabh jaan |
Sant Singh KhalsaGod, the Knower, knows all.
Manmohan SinghThe Omniscient Lord knows everything.
Manmohan Singh (Punjabi)ਸਰਬੱਗ ਸੁਆਮੀ ਸਾਰਾ ਕੁਝ ਜਾਣਦਾ ਹੈ।
Fareedkot Teekaਜਾਨਨਹਾਰ ਪ੍ਰਭੂ ਸਭ ਕੇ ਮਨ ਕੀ ਜਾਨ ਰਹਿਆ ਹੈ॥
Prof. Sahib Singhਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਸਦਾ ਹਰੇਕ ਦੇ ਦਿਲ ਦੀ ਜਾਣਦਾ ਹੈ।ਪਦ ਅਰਥ ਜਾਨਣਹਾਰੁ = ਜਾਣ ਸਕਣ ਵਾਲਾ। ਜਾਨਿ ਰਹਿਆ = ਹਰ ਵੇਲੇ ਜਾਣਦਾ ਹੈ।
SikhNet (Spanish)El Señor lo conoce todo;
ਓਤਿ ਪੋਤਿ; ਭਗਤਨ ਸੰਗਾਨਿ ॥
ot pot; bhagatan sangaan |
Sant Singh KhalsaHe is with His devotees, through and through.
Manmohan SinghLike warp and woof, He is with His saints.
Manmohan Singh (Punjabi)ਤਾਣੇ ਪੇਟੇ ਦੀ ਤਰ੍ਹਾਂ ਉਹ ਆਪਣੇ ਸੰਤਾਂ ਦੇ ਅੰਗ ਸੰਗ ਹੈ।
Fareedkot Teekaਤਾਣੇ ਪੇਟੇ ਵਤ ਭਗਤੋਂ ਕਾ ਸੰਗੀ ਹੈ॥
Prof. Sahib Singhਉਹ ਆਪਣੇ ਭਗਤਾਂ ਨਾਲ ਇਉਂ ਮਿਲਿਆ ਰਹਿੰਦਾ ਹੈ ਜਿਵੇਂ ਤਾਣਾ ਪੇਟਾ।ਪਦ ਅਰਥ ਓਤ = ਉਣਿਆ ਹੋਇਆ। ਪ੍ਰੋਤ = ਪ੍ਰੋਤਾ ਹੋਇਆ। ਓਤਿ ਪੋਤਿ = ਜਿਵੇਂ ਉਣਿਆ ਹੋਇਆ ਪ੍ਰੋਤਾ ਹੋਇਆ ਹੋਵੇ, ਤਾਣੇ ਪੇਟੇ ਵਾਂਗ। ਸੰਗਾਨਿ = ਸੰਗਿ, ਨਾਲ।
SikhNet (Spanish)Él habita en Sus Devotos como trama y urdimbre.
ਬਿਗਸਿ ਬਿਗਸਿ; ਅਪੁਨਾ ਪ੍ਰਭੁ ਗਾਵਹਿ ॥
bigas bigas; apunaa prabh gaaveh |
Sant Singh KhalsaThose who sing God's Praises with joy and delight,
Manmohan SinghThey, who gladly and joyfully sing their Lord's praise;
Manmohan Singh (Punjabi)ਜੋ ਖੁਸ਼ੀ ਅਤੇ ਅਨੰਦ ਨਾਲ ਆਪਣੇ ਸੁਆਮੀ ਦੀ ਸਿਫ਼ਤ ਗਾਇਨ ਕਰਦੇ ਹਨ,
Fareedkot Teekaਇਸੀ ਸੇ ਭਗਤ ਮਨ ਬਾਣੀ ਕਰ ਕੇ ਪ੍ਰਸੰਨ ਹੂਏ ਅਪਨੇ ਜੋ ਪ੍ਰਭੂ ਹੈਂ ਜਿਸ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਖ਼ੁਸ਼ ਹੋ ਹੋ ਕੇ ਆਪਣੇ ਪ੍ਰਭੂ (ਦੇ ਗੁਣਾਂ) ਨੂੰ ਗਾਂਦੇ ਰਹਿੰਦੇ ਹਨ,ਪਦ ਅਰਥ ਬਿਗਸਿ = ਖਿੜ ਕੇ, ਖ਼ੁਸ਼ ਹੋ ਕੇ। ਗਾਵਹਿ = ਜੋ ਬੰਦੇ ਗਾਂਦੇ ਹਨ।
SikhNet (Spanish)El Devoto es el que florece y canta Su Alabanza;
ਨਾਨਕ; ਤਿਨ ਜਮ ਨੇੜਿ. ਨ ਆਵਹਿ ॥੩॥੧੯॥੩੦॥
naanak; tin jam nerr. na aaveh |3|19|30|
Sant Singh KhalsaO Nanak - the Messenger of Death does not even approach them. ||3||19||30||
Manmohan Singhthe Death's minister draws not near them, O Nanak.
Manmohan Singh (Punjabi)ਮੌਤ ਦਾ ਦੂਤ ਉਹਨਾਂ ਦੇ ਲਾਗੇ ਨਹੀਂ ਲਗਦਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਭਗਤੋਂ ਕੇ ਨਿਕਟ ਜਮ ਨਹੀਂ ਆਵਤਾ॥੩॥੧੯॥੩੦॥
Prof. Sahib Singhਹੇ ਨਾਨਕ! ਜਮ-ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ ॥੩॥੧੯॥੩੦॥ਪਦ ਅਰਥ ਤਿਨ ਨੇੜਿ = ਉਹਨਾਂ ਦੇ ਨੇੜੇ। ਜਮ = ਧਰਮਰਾਜ ਦੇ ਦੂਤ {ਬਹੁ-ਵਚਨ} ॥੩॥੧੯॥੩੦॥
SikhNet (Spanish)así, dice Nanak, la muerte no lo toca (3-19-30)