ੴ

ਸਿੱਖਬਾਣੀ · SikhBani

Ang 892

Sri Guru Granth Sahib · Raag Raamkalee · 4 shabads, 56 lines
Translations
Shabad Guru Arjan Dev Ji Raag Raamkalee continued from Ang 891

ਜਬ ਉਸ ਕਉ. ਕੋਈ ਦੇਵੈ ਮਾਨੁ ॥

jab us kau. koee devai maan |

Sant Singh KhalsaWhen someone tries to appease her,
Manmohan SinghWhen some one shows consideration to her (mammon),
Manmohan Singh (Punjabi)ਜਦ ਕੋਈ ਜਣਾ ਉਸ (ਮਾਇਆ) ਦਾ ਆਦਰ ਕਰਦਾ ਹੈ,
Fareedkot Teekaਜਬ ਉਸ ਮਾਇਆ ਕੋ ਕੋਈ ਮਾਨ ਦੇਤਾ ਹੈ॥
Prof. Sahib Singhਹੇ ਸੰਤ ਜਨੋ! ਜਦੋਂ ਕੋਈ ਮਨੁੱਖ ਉਸ (ਮਾਇਆ) ਨੂੰ ਆਦਰ ਦੇਂਦਾ ਹੈ (ਸਾਂਭ ਸਾਂਭ ਕੇ ਰੱਖਣ ਦਾ ਜਤਨ ਕਰਦਾ ਹੈ)

ਪਦ ਅਰਥ ਕਉ = ਨੂੰ। ਮਾਨੁ = ਆਦਰ।

SikhNet (Spanish)Cuando alguien muestra alguna consideración por Maya,

ਤਬ ਆਪਸ ਊਪਰਿ. ਰਖੈ ਗੁਮਾਨੁ ॥

tab aapas aoopar. rakhai gumaan |

Sant Singh Khalsathen she takes pride in herself.
Manmohan Singhthen takes she pride on herself
Manmohan Singh (Punjabi)ਤਾਂ ਉਹ ਆਪਣੇ ਆਪ ਉਤੇ ਹੰਕਾਰ ਕਰਦੀ ਹੈ।
Fareedkot Teekaਤਬ ਵਹੁ ਮਾਇਆ ਅਪਨੇ ਉਪਰ ਗੁਮਾਨੁ ਰਖਤੀ ਹੈ॥
Prof. Sahib Singhਤਦੋਂ ਉਹ ਆਪਣੇ ਉਤੇ ਬੜਾ ਮਾਣ ਕਰਦੀ ਹੈ (ਰੁੱਸ ਰੁੱਸ ਕੇ ਨੱਸ ਜਾਣ ਦਾ ਜਤਨ ਕਰਦੀ ਹੈ)।

ਪਦ ਅਰਥ ਆਪਸ ਊਪਰਿ = ਆਪਣੇ ਆਪ ਉੱਤੇ। ਗੁਮਾਨੁ = ਮਾਣ, ਅਹੰਕਾਰ।

SikhNet (Spanish)ella se vuelve vana y pretenciosa,

ਜਬ ਉਸ ਕਉ. ਕੋਈ ਮਨਿ ਪਰਹਰੈ ॥

jab us kau. koee man paraharai |

Sant Singh KhalsaBut when someone puts her out of his thoughts,
Manmohan SinghWhen some one discards her from his mind,
Manmohan Singh (Punjabi)ਜਦ ਕੋਈ ਜਣਾ ਇਸ ਨੂੰ ਆਪਣੇ ਹਿਰਦੇ ਵਿਚੋਂ ਕੱਢ ਦਿੰਦਾ ਹੈ,
Fareedkot Teekaਜਬ ਉਸ ਮਾਇਆ ਕੋ ਕੋਈ ਮਨ ਸੇ ਤਿਆਗਤਾ ਹੈ॥
Prof. Sahib Singhਪਰ ਜਦੋਂ ਕੋਈ ਮਨੁੱਖ ਉਸ ਨੂੰ ਆਪਣੇ ਮਨ ਤੋਂ ਲਾਹ ਦੇਂਦਾ ਹੈ,

ਪਦ ਅਰਥ ਮਨਿ = ਮਨ ਵਿਚੋਂ। ਪਰਹਰੈ = ਤਿਆਗ ਦੇਂਦਾ ਹੈ, ਦੂਰ ਕਰ ਦੇਂਦਾ ਹੈ।

SikhNet (Spanish)pero cuando alguien la hace a un lado

ਤਬ ਓਹ ਸੇਵਕਿ; ਸੇਵਾ ਕਰੈ ॥੨॥

tab oeh sevak; sevaa karai |2|

Sant Singh Khalsathen she serves him like a slave. ||2||
Manmohan Singhthen she serves him like a slave.
Manmohan Singh (Punjabi)ਤਦ ਉਹ ਟਹਿਲਣ ਦੀ ਮਾਨੰਦ ਉਸ ਦੀ ਟਹਿਲ ਕਰਦੀ ਹੈ।
Fareedkot Teekaਤਬ ਵੁਹ ਮਾਇਆ ਸੇਵਕ ਹੋ ਕੇ ਸੇਵਾ ਕਰਤੀ ਹੈ॥੨॥
Prof. Sahib Singhਤਦੋਂ ਉਹ ਉਸ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ ॥੨॥

ਪਦ ਅਰਥ ਸੇਵਕਿ = ਦਾਸੀ (ਬਣ ਕੇ) ॥੨॥

SikhNet (Spanish)se vuelve su esclava y lo sirve.(2)

ਮੁਖਿ ਬੇਰਾਵੈ; ਅੰਤਿ ਠਗਾਵੈ ॥

mukh beraavai; ant tthagaavai |

Sant Singh KhalsaShe seems to please, but in the end, she deceives.
Manmohan SinghSeemingly she pleases but ultimately defrauds.
Manmohan Singh (Punjabi)ਜ਼ਾਹਰਾ ਤੌਰ ਤੇ ਉਹ ਖੁਸ਼ ਕਰਦੀ ਹੈ, ਪਰ ਓੜਕ ਨੂੰ ਧੋਖਾ ਦਿੰਦੀ ਹੈ।
Fareedkot Teekaਮੁਖਤਾ ਕਰ ਕੇ ਅਪਨੇ ਮੇਂ (ਬੇਰਾਵੈ) ਪਰਚਾਇ ਲੇਤੀ ਹੈ ਵਾ ਮੁਖ ਸੇ ਪੁਰਸ਼ੋਂ ਕੋ ਪਰਚਾਉਤੀ ਰਹਿਤੀ ਹੈ, ਭਾਵ ਰਿਦੇ ਕਰ ਕਿਸੇ ਕੀ ਨਹੀਂ ਬਨਤੀ। ਬਾਹਰ ਸੇ ਐਸੀ ਪਰਤੀਤ ਕਰਾਵਤੀ ਹੈ ਕਿ ਮੇਂ ਤੇਰੀ ਹੂੰ ਔ ਅੰਤ ਕੋ ਠਗੀ ਕਰਤੀ ਹੈ॥
Prof. Sahib Singhਹੇ ਸੰਤ ਜਨੋ! (ਉਹ ਮਾਇਆ ਹਰੇਕ ਪ੍ਰਾਣੀ ਨੂੰ) ਮੂੰਹ ਨਾਲ ਪਰਚਾਂਦੀ ਹੈ, ਪਰ ਆਖ਼ਰ ਧੋਖਾ ਦੇ ਜਾਂਦੀ ਹੈ;

ਪਦ ਅਰਥ ਮੁਖਿ = ਮੂੰਹ ਨਾਲ। ਬੇਰਾਵੈ = ਪਰਚਾਂਦੀ ਹੈ। ਅੰਤਿ = ਆਖ਼ਰ ਨੂੰ। ਠਗਾਵੈ = ਠੱਗੀ ਕਰਦੀ ਹੈ, ਧੋਖਾ ਦੇਂਦੀ ਹੈ।

SikhNet (Spanish)Aparentemente ella está para complacer, pero te traiciona al final, y mira,

ਇਕਤੁ ਠਉਰ; ਓਹ ਕਹੀ. ਨ ਸਮਾਵੈ ॥

eikat tthaur; oeh kahee. na samaavai |

Sant Singh KhalsaShe does not remain in any one place.
Manmohan SinghShe remains not confined, at any one place.
Manmohan Singh (Punjabi)ਉਹ ਕਿਸੇ ਇਕ ਜਗ੍ਹਾਂ ਉਤੇ ਬੰਨ੍ਹੀ ਹੋਈ ਨਹੀਂ ਰਹਿੰਦੀ।
Fareedkot Teekaਇਕ ਸਥਾਨ ਮੇਂ ਵਹੁ ਕਹੀਂ ਨਹੀਂ ਸਮਾਵਤੀ।
Prof. Sahib Singhਕਿਸੇ ਇੱਕ ਥਾਂ ਤੇ ਉਹ ਕਦੇ ਭੀ ਨਹੀਂ ਟਿਕਦੀ।

ਪਦ ਅਰਥ ਇਕਤੁ = ਇੱਕ ਵਿਚ। ਇਕਤੁ ਠਉਰ = (ਕਿਸੇ) ਇਕ ਥਾਂ ਵਿਚ। ਕਹੀ = ਕਿਤੇ ਭੀ।

SikhNet (Spanish)ella no se queda en un solo lugar ni con un solo hombre.

ਉਨਿ ਮੋਹੇ. ਬਹੁਤੇ ਬ੍ਰਹਮੰਡ ॥

aun mohe. bahute brahamandd |

Sant Singh KhalsaShe has bewitched a great many worlds.
Manmohan SinghShe has bewitched good many worlds.
Manmohan Singh (Punjabi)ਉਸ ਨੇ ਘਣੇਰੀਆਂ ਪੁਰੀਆਂ ਨੂੰ ਮੋਹਿਆ ਹੋਇਆ ਹੈ।
Fareedkot Teekaਉਸ ਮਾਯਾ ਨੇ ਤੋ ਬਹੁਤੇ ਬ੍ਰਹਮੰਡ ਮੋਹ ਲੀਏ ਹੈਂ॥
Prof. Sahib Singhਉਸ ਮਾਇਆ ਨੇ ਅਨੇਕਾਂ ਬ੍ਰਹਮੰਡਾਂ (ਦੇ ਜੀਵਾਂ) ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ।

ਪਦ ਅਰਥ ਉਨਿ = ਉਸ ਨੇ।

SikhNet (Spanish)Ella ha embrujado a muchos, muchos mundos,

ਰਾਮ ਜਨੀ; ਕੀਨੀ ਖੰਡ ਖੰਡ ॥੩॥

raam janee; keenee khandd khandd |3|

Sant Singh KhalsaThe Lord's humble servants cut her apart into pieces. ||3||
Manmohan SinghThe Lord's slaves cut her into pieces.
Manmohan Singh (Punjabi)ਸਾਈਂ ਦੇ ਗੋਲੇ ਇਸ ਨੂੰ ਟੋਟੇ ਟੋਟੇ ਕਰ ਦਿੰਦੇ ਹਨ।
Fareedkot Teekaਸੰਤ ਜਨੋਂ ਨੇ ਟੁਕੜੇ ਟੁਕੜੇ ਕਰੀ ਹੈ, ਭਾਵ ਇਹ ਕਿ ਉਦਾਰਤਾ ਕਰ ਗੋਬਿੰਦ ਅਰਥ ਲਾਇ ਦਈ ਹੈ॥੩॥
Prof. Sahib Singhਪਰ ਸੰਤ ਜਨਾਂ ਨੇ (ਉਸ ਦੇ ਮੋਹ ਨੂੰ) ਟੋਟੇ ਟੋਟੇ ਕਰ ਦਿੱਤਾ ਹੈ ॥੩॥

ਪਦ ਅਰਥ ਰਾਮ ਜਨੀ = ਸੰਤ ਜਨਾਂ ਨੇ। ਜਨੀ = ਜਨੀਂ, ਜਨਾਂ ਨੇ। ਖੰਡ ਖੰਡ = ਟੋਟੇ ਟੋਟੇ ॥੩॥

SikhNet (Spanish)pero los Santos del Señor la traen marcando el paso. (3)

ਜੋ ਮਾਗੈ; ਸੋ ਭੂਖਾ ਰਹੈ ॥

jo maagai; so bhookhaa rahai |

Sant Singh KhalsaWhoever begs from her remains hungry.
Manmohan SinghHe, who asks for it, remains unsatiated.
Manmohan Singh (Punjabi)ਜਿਹੜਾ ਇਸ ਨੂੰ ਮੰਗਦਾ ਹੈ, ਉਹ ਭੁੱਖਾ ਹੀ ਰਹਿੰਦਾ ਹੈ।
Fareedkot Teekaਜੋ (ਮਾਗੈ) ਮਾਇਆ ਕੀ ਇਛਾ ਕਰਤੇ ਹੈਂ, ਸੋ ਤ੍ਰਿਸ਼ਨਾ ਕਰ ਕੇ ਭੂਖਾ ਹੀ ਰਹਿਤਾ ਹੈ॥
Prof. Sahib Singhਹੇ ਸੰਤ ਜਨੋ! ਜਿਹੜਾ ਮਨੁੱਖ (ਹਰ ਵੇਲੇ ਮਾਇਆ ਦੀ ਮੰਗ ਹੀ) ਮੰਗਦਾ ਰਹਿੰਦਾ ਹੈ, ਉਹ ਨਹੀਂ ਰੱਜਦਾ (ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮੁੱਕਦੀ)।

ਪਦ ਅਰਥ ਸੋ = ਉਹ ਮਨੁੱਖ।

SikhNet (Spanish)Alguien que demande algo de ella permanecerá hambriento;

ਇਸੁ ਸੰਗਿ ਰਾਚੈ; ਸੁ ਕਛੂ. ਨ ਲਹੈ ॥

eis sang raachai; su kachhoo. na lahai |

Sant Singh KhalsaWhoever is infatuated with her obtains nothing.
Manmohan SinghHe who is in love with it, obtains nothing.
Manmohan Singh (Punjabi)ਜਿਸ ਦਾ ਇਸ ਨਾਲ ਪਿਆਰ ਹੈ, ਉਸ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।
Fareedkot Teekaਜੋ ਇਸ ਮਾਇਆ ਕੇ ਸਾਥ ਰਚਤਾ ਸੋ ਕੁਛ ਨਹੀਂ ਲੇਤਾ, ਭਾਵ ਦੈਵੀ ਗੁਣੋਂ ਤੇ ਔ ਭਜਨ ਤੇ ਖਾਲੀ ਰਹਤਾ ਹੈ, ਉਸ ਕੋ ਸੁਖ ਨਹੀਂ॥
Prof. Sahib Singhਜਿਹੜਾ ਮਨੁੱਖ ਇਸ ਮਾਇਆ (ਦੇ ਮੋਹ) ਵਿਚ ਹੀ ਮਸਤ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੇ ਧਨ ਵਿਚੋਂ) ਕੁਝ ਨਹੀਂ ਮਿਲਦਾ।

ਪਦ ਅਰਥ ਇਸੁ ਸੰਗੀ = ਇਸ (ਮਾਇਆ) ਨਾਲ। ਰਚੈ = ਮਸਤ ਰਹਿੰਦਾ ਹੈ।

SikhNet (Spanish)quien se enamore de ella, se quedará con las manos vacías.

ਇਸਹਿ ਤਿਆਗਿ; ਸਤਸੰਗਤਿ ਕਰੈ ॥

eiseh tiaag; satasangat karai |

Sant Singh KhalsaBut one who renounces her, and joins the Society of the Saints,
Manmohan SinghHe who forsakes it and associates with the galaxy of saints;
Manmohan Singh (Punjabi)ਜੋ ਇਸ ਨੂੰ ਛੱਡ ਕੇ ਸਾਧ ਸੰਗਤ ਨਾਲ ਜੁੜਦਾ ਹੈ,
Fareedkot Teekaਜੋ ਇਸ ਮਾਯਾ ਕੋ ਤਿਆਗ ਕੇ ਸਤਸੰਗਤ ਕਰਤਾ ਹੈ॥
Prof. Sahib Singhਇਸ (ਮਾਇਆ ਦੇ ਮੋਹ) ਨੂੰ ਛੱਡ ਕੇ ਜਿਹੜਾ ਮਨੁੱਖ ਭਲਿਆਂ ਦੀ ਸੰਗਤਿ ਕਰਦਾ ਹੈ,

ਪਦ ਅਰਥ ਇਸਹਿ = ਇਸ (ਮਾਇਆ ਦੇ ਮੋਹ) ਨੂੰ।

SikhNet (Spanish)Sólo aquél que la hace a un lado y participa en la Saad Sangat, la Sociedad de los Santos,

ਵਡਭਾਗੀ ਨਾਨਕ; ਓਹੁ ਤਰੈ ॥੪॥੧੮॥੨੯॥

vaddabhaagee naanak; ohu tarai |4|18|29|

Sant Singh Khalsaby great good fortune, O Nanak, is saved. ||4||18||29||
Manmohan Singhby great good destiny he is emancipated, O Nanak.
Manmohan Singh (Punjabi)ਪਰਮ ਚੰਗੀ ਪ੍ਰਾਲਬਧ ਦੁਆਰਾ ਉਹ ਪਾਰ ਉਤਰ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ ਵਡਭਾਗੀ ਹੈ, ਪੁਨਹ ਵਹੀ ਸੰਸਾਰ ਸਮੁੰਦ੍ਰ ਸੇ ਤਰੇ ਹੈਂ॥੪॥੧੮॥੨੯॥☬ਸਿਖ ਕਾ ਪ੍ਰਸ਼ਨ ਹੈ: ਹੇ ਭਗਵਨ! ਆਤਮ ਕੋ ਕਹਾਂ ਦੇਖੂੰ ਔ ਤਿਸ ਕੇ ਅਨੰਦ ਕੋ ਕੈਸੇ ਪਾਊਂ ਪੁਨਹ ਜਮ ਕੀ ਸਾਸਨਾ ਤੇ ਕੈਸੇ ਰਹੂੰ? ਉਤਰ:
Prof. Sahib Singhਪਰ ਹੇ ਨਾਨਕ! ਉਹ ਵੱਡੇ ਭਾਗਾਂ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ ਠਿਲ੍ਹਾਂ ਤੋਂ) ਪਾਰ ਲੰਘ ਜਾਂਦਾ ਹੈ ॥੪॥੧੮॥੨੯॥

ਪਦ ਅਰਥ ਓਹੁ = ਉਹ ਮਨੁੱਖ {ਪੁਲਿੰਗ} ॥੪॥੧੮॥੨੯॥

SikhNet (Spanish)es por buena fortuna, emancipado. (4-18-29)

Open this shabad (19 lines, Angs 891-892) →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਆਤਮ ਰਾਮੁ; ਸਰਬ ਮਹਿ ਪੇਖੁ ॥

aatam raam; sarab meh pekh |

Sant Singh KhalsaSee the Lord, the Universal Soul, in all.
Manmohan SinghBehold thou the All-pervading soul amongst all.
Manmohan Singh (Punjabi)ਤੂੰ ਸਰਬ-ਵਿਆਪਕ ਆਤਮਾਂ ਨੂੰ ਸਾਰਿਆਂ ਅੰਦਰ ਵੇਖ।
Fareedkot Teekaਆਤਮਾ ਬਿਆਪਕ ਹੋ ਕਰ ਇਸਥਿਤ ਹੂਆ ਹੂਆ ਸਭ ਮੇਂ ਦੇਖ॥
Prof. Sahib Singh(ਹੇ ਭਾਈ!) ਸਰਬ-ਵਿਆਪਕ ਪਰਮਾਤਮਾ ਨੂੰ ਸਭ ਜੀਵਾਂ ਵਿਚ (ਵੱਸਦਾ) ਵੇਖ।

ਪਦ ਅਰਥ ਆਤਮਰਾਮੁ = ਸਰਬ-ਵਿਆਪਕ ਆਤਮਾ। ਰਾਮੁ = ਸਭ ਵਿਚ ਰਮਿਆ ਹੋਇਆ। ਸਰਬ ਮਹਿ = ਸਭਨਾਂ ਵਿਚ। ਪੇਖੁ = ਵੇਖ।

SikhNet (Spanish)Ve a tu Señor prevaleciendo en todo,

ਪੂਰਨ ਪੂਰਿ ਰਹਿਆ. ਪ੍ਰਭ ਏਕੁ ॥

pooran poor rahiaa. prabh ek |

Sant Singh KhalsaThe One God is perfect, and all-pervading.
Manmohan SinghThe Perfect, Unique Lord is filling all.
Manmohan Singh (Punjabi)ਪੂਰਾ, ਅਦੁੱਤੀ ਸੁਆਮੀ ਸਾਰਿਆਂ ਨੂੰ ਪੂਰਨ ਕਰ ਰਿਹਾ ਹੈ।
Fareedkot Teekaਏਕ ਪ੍ਰਭ ਸਭ ਮੇਂ ਪੂਰਨ ਹੋਇਕੈ ਬਿਆਪ ਰਹਿਆ ਹੈ॥
Prof. Sahib Singhਇਕ ਪਰਮਾਤਮਾ ਹੀ ਪੂਰਨ ਤੌਰ ਤੇ ਸਭ ਵਿਚ ਮੌਜੂਦ ਹੈ।

ਪਦ ਅਰਥ ਪੂਰਨ = ਪੂਰੇ ਤੌਰ ਤੇ। ਪੂਰਿ ਰਹਿਆ = ਵਿਆਪਕ ਹੈ।

SikhNet (Spanish)pues el Señor Perfecto atiende todo y por todas partes.

ਰਤਨੁ ਅਮੋਲੁ; ਰਿਦੇ ਮਹਿ ਜਾਨੁ ॥

ratan amol; ride meh jaan |

Sant Singh KhalsaKnow that the priceless jewel is within your own heart.
Manmohan SinghKnow that the invaluable Name jewel is in thy mind.
Manmohan Singh (Punjabi)ਜਾਣ ਲੈ ਕਿ ਨਿਰਮੌਲਕ ਨਾਮ ਹੀਰਾ ਤੇਰੇ ਮਨ ਅੰਦਰ ਹੀ ਹੈ।
Fareedkot Teekaਅਮੋਲਕ ਰਤਨ ਰੂਪ ਤੂੰ ਰਿਦੇ ਮੇਂ ਹੀ ਜਾਨ॥
Prof. Sahib Singhਹੇ ਭਾਈ! ਹਰਿ-ਨਾਮ ਇਕ ਐਸਾ ਰਤਨ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਰਤਨ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨਾਲ ਸਾਂਝ ਪਾ।

ਪਦ ਅਰਥ ਅਮੋਲੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ।

SikhNet (Spanish)La Joya del Nombre del Señor que está en ti es Invaluable;

ਅਪਨੀ ਵਸਤੁ; ਤੂ ਆਪਿ ਪਛਾਨੁ ॥੧॥

apanee vasat; too aap pachhaan |1|

Sant Singh KhalsaRealize that your essence is within your own self. ||1||
Manmohan SinghThine commodity, realise thou to be within thyself.
Manmohan Singh (Punjabi)ਆਪਣੀ ਵਸਤੂ ਨੂੰ ਤੂੰ ਆਪਣੇ ਆਪ ਦੇ ਅੰਦਰ ਹੀ ਅਨੁਭਵ ਕਰ।
Fareedkot Teekaਤੇਰੀ ਅਪਨੀ ਵਸਤੂ ਹੈ, ਭਾਵ ਤੇਰਾ ਅਪਨਾ ਆਪ ਹੈ, ਇਸ ਤੇ ਤੂੰ ਅਪਨੇ ਸਰੂਪ ਕੋ ਪਛਾਨ॥੧॥
Prof. Sahib Singh(ਦੁਨੀਆ ਦੇ ਸਾਰੇ ਪਦਾਰਥ ਬਿਗਾਨੇ ਹੋ ਜਾਂਦੇ ਹਨ, ਇਹ ਹਰਿ-ਨਾਮ ਹੀ) ਤੇਰੀ ਆਪਣੀ ਚੀਜ਼ ਹੈ, ਤੂੰ ਆਪ ਇਸ ਚੀਜ਼ ਨੂੰ ਪਛਾਣ ॥੧॥
SikhNet (Spanish)esa Joya está engranada en ti.(1)

ਪੀ ਅੰਮ੍ਰਿਤੁ; ਸੰਤਨ ਪਰਸਾਦਿ ॥

pee amrit; santan parasaad |

Sant Singh KhalsaDrink in the Ambrosial Nectar, by the Grace of the Saints.
Manmohan SinghQuaff thou the Lord's Nectar by the saints' grace.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਤੂੰ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰ।
Fareedkot Teekaਆਤਮਾਨੰਦ ਅੰਮ੍ਰਿਤ ਕੋ ਸੰਤੋਂ ਕੀ ਕ੍ਰਿਪਾ ਕਰ ਕੇ ਪਾਨ ਕਰ॥
Prof. Sahib Singh(ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹੁ, ਤੇ) ਸੰਤ-ਜਨਾਂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਆ ਕਰ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪਰਸਾਦਿ = ਕਿਰਪਾ ਨਾਲ।

SikhNet (Spanish)Bebe el Néctar del Señor por la Gracia del Santo;

ਵਡੇ ਭਾਗ ਹੋਵਹਿ ਤਉ ਪਾਈਐ; ਬਿਨੁ ਜਿਹਵਾ. ਕਿਆ ਜਾਣੈ ਸੁਆਦੁ ॥੧॥ ਰਹਾਉ ॥

vadde bhaag hoveh tau paaeeai; bin jihavaa. kiaa jaanai suaad |1| rahaau |

Sant Singh KhalsaOne who is blessed with high destiny, obtains it. Without a tongue, how can one know the taste? ||1||Pause||
Manmohan SinghIf one has very good luck, then alone he obtains the Lord's Nactar. Without the tongue, how can one know its relish?. Pause.
Manmohan Singh (Punjabi)ਜੇਕਰ ਬੰਦੇ ਦੇ ਪਰਮ ਚੰਗੇ ਨਸੀਬ ਹੋਣ, ਕੇਵਲ ਤਾਂ ਹੀ ਉਹ ਸਾਈਂ ਦੇ ਅੰਮ੍ਰਿਤ ਨਾਮ ਨੂੰ ਪਾਉਂਦਾ ਹੈ। ਜੀਭ ਦੇ ਬਗੈਰ ਬੰਦਾ ਇਸ ਦੀ ਲੱਜ਼ਤ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ? ਠਹਿਰਾਓ।
Fareedkot Teekaਜੋ ਬਡੇ ਭਾਗ ਹੋਤੇ ਹੈਂ ਤੋ ਆਤਮਾਨੰਦ ਪਾਈਤਾ ਹੈ। ਜੋ ਬਿਨਾ ਜਿਹਬਾ ਤੋਂ ਹੈ, ਸੋ ਰਸੋਂ ਕੇ ਸੁਆਦ ਕੋ ਕਿਆ ਜਾਨਤਾ ਹੈ। ਐਸੇ ਹੀ ਪ੍ਰੀਤੀ ਵਾ ਚਿਤ ਬ੍ਰਿਤੀ ਕੀ ਇਕਾਗ੍ਰਤਾ ਜਿਸ ਕੀ ਨਹੀਂ ਸੋ ਆਤਮਾਨੰਦ ਕੋ ਕੈਸੇ ਜਾਨਤਾ ਹੈ॥੧॥ ਰਹਾਉ ॥
Prof. Sahib Singhਪਰ ਇਹ ਅੰਮ੍ਰਿਤ ਤਦੋਂ ਹੀ ਮਿਲਦਾ ਹੈ ਜੇ (ਮਨੁੱਖ ਦੇ) ਵੱਡੇ ਭਾਗ ਹੋਣ। ਇਸ ਨਾਮ ਨੂੰ ਜੀਭ ਨਾਲ ਜਪਣ ਤੋਂ ਬਿਨਾ ਕੋਈ (ਇਸ ਨਾਮ-ਅੰਮ੍ਰਿਤ ਦਾ) ਕੀਹ ਸੁਆਦ ਜਾਣ ਸਕਦਾ ਹੈ? ॥੧॥ ਰਹਾਉ ॥

ਪਦ ਅਰਥ ਹੋਵਹਿ = (ਜੇ) ਹੋਣ। ਤਉ = ਤਾਂ, ਤਦੋਂ। ਪਾਈਐ = ਪ੍ਰਾਪਤ ਕਰੀਦਾ ਹੈ। ਬਿਨੁ ਜਿਹਵਾ = ਜੀਭ (ਨਾਮ ਜਪਣ) ਤੋਂ ਬਿਨਾ। ਕਿਆ = ਕੀਹ? ॥੧॥ ਰਹਾਉ ॥

SikhNet (Spanish)sólo por buena fortuna lo puedes probar; pero si uno no tiene paladar, ¿qué puede probar? (1-Pausa)

ਅਠ ਦਸ ਬੇਦ; ਸੁਨੇ ਕਹ ਡੋਰਾ ॥

atth das bed; sune keh ddoraa |

Sant Singh KhalsaHow can a deaf person listen to the eighteen Puraanas and the Vedas?
Manmohan SinghWhen does this deaf-man hear the eighteen Puranas and the four Vedas?
Manmohan Singh (Punjabi)ਇਹ ਬੋਲਾ ਬੰਦਾ ਅਠਾਰਾਂ ਪੁਰਾਣਾਂ ਅਤੇ ਚਾਰ ਵੇਦਾਂ ਨੂੰ ਕਦ ਸੁਣਦਾ ਹੈ?
Fareedkot Teekaਅਠਾਰਾਂ ਪੁਰਾਣ ਔ ਚਾਰ ਬੇਦ ਏਹ ਬੋਲਾ ਕਬ ਸੁਨਤਾ ਹੈ। ਭਾਵ ਸਰਧਾ ਵਿਚਾਰ ਕਾਨੋਂ ਤੇ ਰਹਿਤ ਜੀਵ ਇਨ ਸਭ ਕੇ ਸਿਧਾਂਤ ਕੋ ਨਹੀਂ ਜਾਨ ਸਕਤਾ॥
Prof. Sahib Singh(ਪਰ ਹੇ ਭਾਈ!) ਬੋਲਾ ਮਨੁੱਖ ਅਠਾਰਾਂ ਪੁਰਾਣ ਤੇ ਚਾਰ ਵੇਦ ਕਿਵੇਂ ਸੁਣ ਸਕਦਾ ਹੈ?

ਪਦ ਅਰਥ ਅਠ ਦਸ = ਅੱਠ ਤੇ ਦਸ, ਅਠਾਰਾਂ (ਪੁਰਾਣ)। ਬੇਦ = ਚਾਰ ਵੇਦ। ਸੁਨੇ ਕਹ = ਕਿੱਥੇ ਸੁਣ ਸਕਦਾ ਹੈ?

SikhNet (Spanish)¿Cómo puede ser que haya hombres que después de escuchar los cuatro Vedas y los dieciocho Puranas, no escuchen en verdad?

ਕੋਟਿ ਪ੍ਰਗਾਸ; ਨ ਦਿਸੈ. ਅੰਧੇਰਾ ॥

kott pragaas; na disai. andheraa |

Sant Singh KhalsaThe blind man cannot see even a million lights.
Manmohan SinghInspite of millions of lights the blind man sees not.
Manmohan Singh (Punjabi)ਕਰੋੜਾਂ ਹੀ ਚਾਨਣਾਂ ਦੇ ਹੁੰਦਿਆਂ ਹੋਇਆਂ ਭੀ ਮੁਨਾਖਾ ਮਨੁਖ ਵੇਖਦਾ ਨਹੀਂ।
Fareedkot Teekaਕ੍ਰੋੜੋਂ ਹੀ ਚੰਦ ਸੂਰਜ ਆਦਿਕੋਂ ਕਾ ਜੋ ਪ੍ਰਕਾਸ਼ ਭੀ ਹੋਵੇ, ਪਰੰਤੂ ਅੰਧੇ ਕੋ ਕੁਛ ਦਿਖਾਈ ਨਹੀਂ ਦੇਤਾ। ਭਾਵ ਕ੍ਰੋੜੋਂ ਸੁਰਤੀਓਂ ਕੇ ਪ੍ਰਕਾਸ ਹੋਤੇ ਅਗ੍ਯਾਨੀ ਪੁਰਸ਼ ਕੋ ਸਿਧਾਂਤ ਨਹੀਂ ਦਿਖਾਈ ਦੇਤਾ॥
Prof. Sahib Singhਅੰਨ੍ਹੇ ਮਨੁੱਖ ਨੂੰ ਕ੍ਰੋੜਾਂ ਸੂਰਜਾਂ ਦਾ ਭੀ ਚਾਨਣ ਨਹੀਂ ਦਿੱਸਦਾ।

ਪਦ ਅਰਥ ਕੋਟਿ = ਕ੍ਰੋੜਾਂ (ਸੂਰਜ)। ਅੰਧੇਰਾ = (ਜਿਸ ਦੀਆਂ ਅੱਖਾਂ ਅੱਗੇ) ਹਨੇਰਾ ਹੈ, ਅੰਨ੍ਹਾ।

SikhNet (Spanish)¿Cómo es que a pesar de los millones de centellas de rayos de luz que están frente a sus ojos, no puedan ver?

ਪਸੂ ਪਰੀਤਿ; ਘਾਸ ਸੰਗਿ ਰਚੈ ॥

pasoo pareet; ghaas sang rachai |

Sant Singh KhalsaThe beast loves grass, and remains attached to it.
Manmohan SinghThe beast loves grass and remains clung to it.
Manmohan Singh (Punjabi)ਡੰਗਰ ਦਾ ਘਾਅ ਨਾਲ ਪਿਆਰ ਹੈ ਤੇ ਉਹ ਇਸ ਨਾਲ ਚਿੰਮੜਿਆ ਰਹਿੰਦਾ ਹੈ।
Fareedkot Teekaਜੈਸੇ ਪਸ਼ੂ ਕੀ ਪ੍ਰੀਤੀ ਘਾਸ ਕੇ ਸੰਗ ਹੋਤੀ ਹੈ। ਜੇ ਉਸ ਆਗੇ ਸੁਇਨਾ ਮਿਲਾਇਕੇ ਪਾਈਏ ਤੋ ਵਹੁ ਪਸ਼ੂ ਘਾਸ ਕੇ ਸੰਗ ਹੀ ਪ੍ਰਸੰਨ ਹੋ ਕਰ ਮਿਲਤਾ ਹੈ, ਤੈਸੇ ਹੀ ਮਨੁਖ ਗੁਣੋਂ ਕੋ ਤਿਆਗਕੇ ਔਗੁਣੋਂ ਸੇ ਹੀ ਪ੍ਰੀਤੀ ਕਰਤਾ ਹੈ॥
Prof. Sahib Singhਪਸ਼ੂ ਦਾ ਪਿਆਰ ਘਾਹ ਨਾਲ ਹੀ ਹੁੰਦਾ ਹੈ, ਪਸ਼ੂ ਘਾਹ ਨਾਲ ਹੀ ਖ਼ੁਸ਼ ਰਹਿੰਦਾ ਹੈ।

ਪਦ ਅਰਥ ਸੰਗਿ = ਨਾਲ। ਰਚੈ = ਮਸਤ ਰਹਿੰਦਾ ਹੈ।

SikhNet (Spanish)En realidad son pobres cuadrúpedos que les gusta sólo el pasto

ਜਿਸੁ ਨਹੀ ਬੁਝਾਵੈ; ਸੋ ਕਿਤੁ ਬਿਧਿ ਬੁਝੈ ॥੨॥

jis nahee bujhaavai; so kit bidh bujhai |2|

Sant Singh KhalsaOne who has not been taught - how can he understand? ||2||
Manmohan SinghHe, whom the Lord instructs not. In what way can he be caused to understand?
Manmohan Singh (Punjabi)ਜਿਸ ਨੂੰ ਸੁਆਮੀ ਸਿਖਮਤ ਨਹੀਂ ਦਿੰਦਾ, ਉਸ ਨੂੰ ਕਿਸ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ?
Fareedkot Teekaਜਿਸ ਕੋ ਵਾਹਿਗੁਰੂ ਨਹੀਂ ਸਮਝਾਵਤਾ ਹੈ, ਸੋ ਕਿਸ ਪ੍ਰਕਾਰ ਸਮਝੇ॥੨॥
Prof. Sahib Singh(ਜੀਵ ਮਾਇਆ ਦੇ ਮੋਹ ਵਿਚ ਪੈ ਕੇ ਬੋਲਾ ਅੰਨ੍ਹਾ ਹੋਇਆ ਰਹਿੰਦਾ ਹੈ, ਪਸ਼ੂ ਸਮਾਨ ਹੋ ਜਾਂਦਾ ਹੈ, ਇਸ ਨੂੰ ਆਪਣੇ ਆਪ ਹਰਿ-ਨਾਮ ਅੰਮ੍ਰਿਤ ਦੀ ਸੂਝ ਨਹੀਂ ਪੈ ਸਕਦੀ, ਤੇ) ਜਿਸ ਮਨੁੱਖ ਨੂੰ ਪਰਮਾਤਮਾ ਆਪ ਸਮਝ ਨਾਹ ਬਖ਼ਸ਼ੇ, ਉਹ ਕਿਸੇ ਤਰ੍ਹਾਂ ਭੀ ਸਮਝ ਨਹੀਂ ਸਕਦਾ ॥੨॥

ਪਦ ਅਰਥ ਬੁਝਾਵੈ = ਸਮਝ ਦੇਂਦਾ। ਕਿਤੁ ਬਿਧਿ = ਕਿਸ ਤਰੀਕੇ ਨਾਲ? ਬੁਝੈ = ਸਮਝ ਸਕੇ ॥੨॥

SikhNet (Spanish)¿Cómo puede despertar aquél a quien Dios no despierta? (2)

ਜਾਨਣਹਾਰੁ; ਰਹਿਆ ਪ੍ਰਭੁ ਜਾਨਿ ॥

jaananahaar; rahiaa prabh jaan |

Sant Singh KhalsaGod, the Knower, knows all.
Manmohan SinghThe Omniscient Lord knows everything.
Manmohan Singh (Punjabi)ਸਰਬੱਗ ਸੁਆਮੀ ਸਾਰਾ ਕੁਝ ਜਾਣਦਾ ਹੈ।
Fareedkot Teekaਜਾਨਨਹਾਰ ਪ੍ਰਭੂ ਸਭ ਕੇ ਮਨ ਕੀ ਜਾਨ ਰਹਿਆ ਹੈ॥
Prof. Sahib Singhਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਸਦਾ ਹਰੇਕ ਦੇ ਦਿਲ ਦੀ ਜਾਣਦਾ ਹੈ।

ਪਦ ਅਰਥ ਜਾਨਣਹਾਰੁ = ਜਾਣ ਸਕਣ ਵਾਲਾ। ਜਾਨਿ ਰਹਿਆ = ਹਰ ਵੇਲੇ ਜਾਣਦਾ ਹੈ।

SikhNet (Spanish)El Señor lo conoce todo;

ਓਤਿ ਪੋਤਿ; ਭਗਤਨ ਸੰਗਾਨਿ ॥

ot pot; bhagatan sangaan |

Sant Singh KhalsaHe is with His devotees, through and through.
Manmohan SinghLike warp and woof, He is with His saints.
Manmohan Singh (Punjabi)ਤਾਣੇ ਪੇਟੇ ਦੀ ਤਰ੍ਹਾਂ ਉਹ ਆਪਣੇ ਸੰਤਾਂ ਦੇ ਅੰਗ ਸੰਗ ਹੈ।
Fareedkot Teekaਤਾਣੇ ਪੇਟੇ ਵਤ ਭਗਤੋਂ ਕਾ ਸੰਗੀ ਹੈ॥
Prof. Sahib Singhਉਹ ਆਪਣੇ ਭਗਤਾਂ ਨਾਲ ਇਉਂ ਮਿਲਿਆ ਰਹਿੰਦਾ ਹੈ ਜਿਵੇਂ ਤਾਣਾ ਪੇਟਾ।

ਪਦ ਅਰਥ ਓਤ = ਉਣਿਆ ਹੋਇਆ। ਪ੍ਰੋਤ = ਪ੍ਰੋਤਾ ਹੋਇਆ। ਓਤਿ ਪੋਤਿ = ਜਿਵੇਂ ਉਣਿਆ ਹੋਇਆ ਪ੍ਰੋਤਾ ਹੋਇਆ ਹੋਵੇ, ਤਾਣੇ ਪੇਟੇ ਵਾਂਗ। ਸੰਗਾਨਿ = ਸੰਗਿ, ਨਾਲ।

SikhNet (Spanish)Él habita en Sus Devotos como trama y urdimbre.

ਬਿਗਸਿ ਬਿਗਸਿ; ਅਪੁਨਾ ਪ੍ਰਭੁ ਗਾਵਹਿ ॥

bigas bigas; apunaa prabh gaaveh |

Sant Singh KhalsaThose who sing God's Praises with joy and delight,
Manmohan SinghThey, who gladly and joyfully sing their Lord's praise;
Manmohan Singh (Punjabi)ਜੋ ਖੁਸ਼ੀ ਅਤੇ ਅਨੰਦ ਨਾਲ ਆਪਣੇ ਸੁਆਮੀ ਦੀ ਸਿਫ਼ਤ ਗਾਇਨ ਕਰਦੇ ਹਨ,
Fareedkot Teekaਇਸੀ ਸੇ ਭਗਤ ਮਨ ਬਾਣੀ ਕਰ ਕੇ ਪ੍ਰਸੰਨ ਹੂਏ ਅਪਨੇ ਜੋ ਪ੍ਰਭੂ ਹੈਂ ਜਿਸ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਖ਼ੁਸ਼ ਹੋ ਹੋ ਕੇ ਆਪਣੇ ਪ੍ਰਭੂ (ਦੇ ਗੁਣਾਂ) ਨੂੰ ਗਾਂਦੇ ਰਹਿੰਦੇ ਹਨ,

ਪਦ ਅਰਥ ਬਿਗਸਿ = ਖਿੜ ਕੇ, ਖ਼ੁਸ਼ ਹੋ ਕੇ। ਗਾਵਹਿ = ਜੋ ਬੰਦੇ ਗਾਂਦੇ ਹਨ।

SikhNet (Spanish)El Devoto es el que florece y canta Su Alabanza;

ਨਾਨਕ; ਤਿਨ ਜਮ ਨੇੜਿ. ਨ ਆਵਹਿ ॥੩॥੧੯॥੩੦॥

naanak; tin jam nerr. na aaveh |3|19|30|

Sant Singh KhalsaO Nanak - the Messenger of Death does not even approach them. ||3||19||30||
Manmohan Singhthe Death's minister draws not near them, O Nanak.
Manmohan Singh (Punjabi)ਮੌਤ ਦਾ ਦੂਤ ਉਹਨਾਂ ਦੇ ਲਾਗੇ ਨਹੀਂ ਲਗਦਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਭਗਤੋਂ ਕੇ ਨਿਕਟ ਜਮ ਨਹੀਂ ਆਵਤਾ॥੩॥੧੯॥੩੦॥
Prof. Sahib Singhਹੇ ਨਾਨਕ! ਜਮ-ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ ॥੩॥੧੯॥੩੦॥

ਪਦ ਅਰਥ ਤਿਨ ਨੇੜਿ = ਉਹਨਾਂ ਦੇ ਨੇੜੇ। ਜਮ = ਧਰਮਰਾਜ ਦੇ ਦੂਤ {ਬਹੁ-ਵਚਨ} ॥੩॥੧੯॥੩੦॥

SikhNet (Spanish)así, dice Nanak, la muerte no lo toca (3-19-30)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਦੀਨੋ ਨਾਮੁ; ਕੀਓ ਪਵਿਤੁ ॥

deeno naam; keeo pavit |

Sant Singh KhalsaBlessing me with His Name, He has purified and sanctified me.
Manmohan SinghBlessing me with His Name, the Lord has sanctified me.
Manmohan Singh (Punjabi)ਮੈਨੂੰ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਪਾਵਨ ਪੁਨੀਤ ਕਰ ਦਿੱਤਾ ਹੈ।
Fareedkot Teekaਹੇ ਭਾਈ! ਗੁਰਾਂ ਨੇ ਨਾਮ ਦੇ ਕੇ ਭਗਤੋਂ ਕਾ ਅੰਤਸਕਰਣ ਪਵਿਤ੍ਰ ਕੀਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ) ਨਾਮ ਦੇ ਦਿੱਤਾ, (ਉਸ ਦਾ ਜੀਵਨ) ਪਵਿੱਤਰ ਬਣਾ ਦਿੱਤਾ।

ਪਦ ਅਰਥ ਦੀਨੋ = ਦਿੱਤਾ।

SikhNet (Spanish)El Señor me ha bendecido con Su Nombre y me ha santificado;

ਹਰਿ ਧਨੁ ਰਾਸਿ; ਨਿਰਾਸ ਇਹ ਬਿਤੁ ॥

har dhan raas; niraas ih bit |

Sant Singh KhalsaThe Lord's wealth is my capital. False hope has left me; this is my wealth.
Manmohan SinghGod's wealth is my capital. Becoming hopeless, therefore, this mammon has left me.
Manmohan Singh (Punjabi)ਵਾਹਿਗੁਰੂ ਦਾ ਧਨ ਪਦਾਰਥ ਮੇਰੀ ਪੂੰਜੀ ਹੈ। ਇਸ ਲਈ ਬੇ ਉਮੈਦ ਹੋ, ਇਹ ਮਾਇਆ ਮੈਨੂੰ ਛੱਡ ਗਈ ਹੈ।
Fareedkot Teekaਪੁਨਹ ਹਰੀ ਰੂਪ ਧਨ ਕੀ ਤਿਨੋਂ ਕੋ ਪੂੰਜੀ ਦਈ ਹੈ, ਇਸੀ ਤੇ ਏਹ ਸੰਸਾਰੀ ਪਦਾਰਥ ਸੇ ਨਿਰਾਸ ਹੂਏ ਹੈਂ। ਵਾ ਹਰੀ ਨਾਮ ਧਨ (ਰਾਸਿ) ਸਚਾ ਹੈ, ਪਰੰਤੂ ਇਹ ਨਿਰਾਸੋਂ ਕਾ ਧਨ ਹੈ, ਭਾਵ ਜਿਨ੍ਹੋਂ ਨੇ ਸਰਬ ਵਾਸ਼ਨਾਂ ਤਿਆਗੀਆਂ ਹੈਂ ਤਿਨ ਕੋ ਪ੍ਰਾਪਤਿ ਹੈਂ॥
Prof. Sahib Singh(ਜਿਸ ਨੂੰ ਗੁਰੂ ਨੇ) ਹਰਿ-ਨਾਮ ਧਨ ਸਰਮਾਇਆ (ਬਖ਼ਸ਼ਿਆ, ਦੁਨੀਆ ਵਾਲਾ) ਇਹ ਧਨ (ਵੇਖ ਕੇ), ਉਹ (ਇਸ ਵਲੋਂ) ਉਪਰਾਮ-ਚਿੱਤ ਹੀ ਰਹਿੰਦਾ ਹੈ।

ਪਦ ਅਰਥ ਰਾਸਿ = ਪੂੰਜੀ, ਸਰਮਾਇਆ। ਨਿਰਾਸ = ਨਿਰ-ਆਸ, ਆਸਾਂ ਤੋਂ ਬਿਨਾ, ਉਪਰਾਮ-ਚਿੱਤ। ਬਿਤੁ = ਧਨ।

SikhNet (Spanish)ahora que Dios es mi capital, Maya se ha alejado de mí.

ਕਾਟੀ ਬੰਧਿ; ਹਰਿ ਸੇਵਾ ਲਾਏ ॥

kaattee bandh; har sevaa laae |

Sant Singh KhalsaBreaking my bonds, the Lord has linked me to His service.
Manmohan SinghBreaking my bonds, the Lord has Yoked me to His service.
Manmohan Singh (Punjabi)ਮੇਰੇ ਬੰਧਨ ਵੱਢ ਕੇ, ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
Fareedkot Teekaਇਸ ਪ੍ਰਕਾਰ ਹਰੀ ਕੀ ਸੇਵਾ ਮੇਂ ਲਾਇਕੇ ਮਾਯਾ ਕੀ ਫਾਸੀ ਕਾਟੀ ਹੈ॥
Prof. Sahib Singh(ਗੁਰੂ ਨੇ ਜਿਸ ਮਨੁੱਖ ਦੇ ਜੀਵਨ-ਰਾਹ ਵਿਚੋਂ ਮਾਇਆ ਦੇ ਮੋਹ ਦੀ) ਰੁਕਾਵਟ ਕੱਟ ਦਿੱਤੀ, ਉਸ ਨੂੰ ਪਰਮਾਤਮਾ ਦੀ ਭਗਤੀ ਵਿਚ ਜੋੜ ਦਿੱਤਾ,

ਪਦ ਅਰਥ ਬੰਧਿ = ਰੁਕਾਵਟ।

SikhNet (Spanish)Él nos ha liberado de nuestras amarras y nos ha dedicado a Su Servicio;

ਹਰਿ ਹਰਿ ਭਗਤਿ; ਰਾਮ ਗੁਣ ਗਾਏ ॥੧॥

har har bhagat; raam gun gaae |1|

Sant Singh KhalsaI am a devotee of the Lord, Har, Har; I sing the Glorious Praises of the Lord. ||1||
Manmohan SinghBecoming the Lord God's devotee, I now sing the Master's praise.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਪ੍ਰੇਮੀ ਹੋ ਹੁਣ ਮੈਂ ਮਾਲਿਕ ਦੀ ਮਹਿਮਾਂ ਗਾਇਨ ਕਰਦਾ ਹਾਂ।
Fareedkot Teekaਹਰ ਪ੍ਰਕਾਰ ਤਿਨੋਂ ਨੇ ਹਰੀ ਕੀ ਭਗਤੀ ਮਨ ਕਰ ਕੇ ਕਰੀ ਹੈ, ਪੁਨਹ ਮੁਖ ਕਰ ਕੇ ਰਾਮ ਕੇ ਹੀ ਗੁਨ ਗਾਏ ਹੈਂ॥੧॥
Prof. Sahib Singhਉਹ ਮਨੁੱਖ (ਸਦਾ) ਪਰਮਾਤਮਾ ਦੀ ਭਗਤੀ ਕਰਦਾ ਹੈ, (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੧॥

ਪਦ ਅਰਥ ਗਾਏ = ਗਾਂਦਾ ਹੈ ॥੧॥

SikhNet (Spanish)los Devotos de Dios cantan siempre Su Alabanza. (1)

ਬਾਜੇ ਅਨਹਦ ਬਾਜਾ ॥

baaje anahad baajaa |

Sant Singh KhalsaThe unstruck sound current vibrates and resounds.
Manmohan SinghThe celestial strain now spontaneously resounds.
Manmohan Singh (Punjabi)ਬੈਕੁੰਠੀ ਕੀਰਤਨ ਹੁਣ ਸੁੱਤੇ ਸਿੱਧ ਹੀ ਗੂੰਜਦਾ ਹੈ।
Fareedkot Teekaਤਿਨ ਕੇ ਅੰਤਸਕਰਣ ਮੇਂ ਏਕ ਰਸ ਨਾਮ ਕਾ ਬਾਜਾ ਬਜੇ ਹੈ॥
Prof. Sahib Singh(ਹੇ ਭਾਈ! ਉਹਨਾਂ ਦੇ ਅੰਦਰ (ਇਉਂ ਖਿੜਾਉ ਬਣਿਆ ਰਹਿੰਦਾ ਹੈ, ਮਾਨੋ, ਉਹਨਾਂ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ।

ਪਦ ਅਰਥ ਬਾਜੇ = ਵੱਜਦੇ ਹਨ, ਵੱਜ ਪਏ। ਅਨਹਦ = {अनहत} ਬਿਨਾ ਵਜਾਏ, ਇੱਕ-ਰਸ।

SikhNet (Spanish)La Melodía Divina resuena en nuestra mente

ਰਸਕਿ ਰਸਕਿ ਗੁਣ ਗਾਵਹਿ ਹਰਿ ਜਨ; ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥

rasak rasak gun gaaveh har jan; apanai guradev nivaajaa |1| rahaau |

Sant Singh KhalsaThe Lord's humble servants sing His Glorious Praises with love and delight; they are honored by the Divine Guru. ||1||Pause||
Manmohan SinghWith love and relish God's slaves sing His praise and are honoured by their Guru-God. Pause.
Manmohan Singh (Punjabi)ਪ੍ਰੇਮ ਤੇ ਸੁਆਦ ਨਾਲ ਰੱਬ ਦੇ ਗੋਲੇ ਉਸ ਦਾ ਜੱਸ ਗਾਉਂਦੇ ਹਨ ਅਤੇ ਉਹਨਾਂ ਦਾ ਗੁਰੂ-ਪਰਮੇਸ਼ਰ ਉਹਨਾਂ ਨੂੰ ਇਜ਼ਤ ਆਬਰੂ ਬਖਸ਼ਦਾ ਹੈ। ਠਹਿਰਾਓ।
Fareedkot Teekaਜੋ ਸੰਤ ਜਨ ਮਨ ਬਾਣੀ ਕੇ ਪ੍ਰੇਮ ਸੇ ਗੁਣ ਗਾਵਤੇ ਹੈਂ, ਕਿਉਂਕਿ ਉਨ ਕੇ ਗੁਰੂ ਜੋ ਪ੍ਰਕਾਸ ਰੂਪ ਹੈ ਤਿਨੋਂ ਨੇ ਵਡਿਆਯਾ ਹੈ॥੧॥ ਰਹਾਉ ॥☬ਪ੍ਰਸ਼ਨ: ਕਿਸ ਪ੍ਰਕਾਰ ਨਿਵਾਜਿਆ ਹੈ?☬ਉਤਰ:
Prof. Sahib Singh(ਜਿਨ੍ਹਾਂ ਮਨੁੱਖਾਂ ਉਤੇ) ਆਪਣੇ (ਪਿਆਰੇ) ਗੁਰਦੇਵ ਨੇ ਮਿਹਰ ਕੀਤੀ, ਹਰੀ ਦੇ ਉਹ ਸੇਵਕ ਬੜੇ ਆਨੰਦ ਨਾਲ ਹਰੀ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਰਸਕਿ = ਆਨੰਦ ਨਾਲ। ਗਾਵਹਿ = ਗਾਂਦੇ ਹਨ। ਗੁਰਦੇਵਿ = ਗੁਰਦੇਵ ਨੇ। ਨਿਵਾਜਾ = ਨਿਵਾਜ਼ਸ਼ ਕੀਤੀ, ਮਿਹਰ ਕੀਤੀ ॥੧॥ ਰਹਾਉ ॥

SikhNet (Spanish)y con una Gran Dicha el Sirviente del Señor canta Su Alabanza y es honrado por Dios. (1-Pausa)

ਆਇ ਬਨਿਓ ਪੂਰਬਲਾ ਭਾਗੁ ॥

aae banio poorabalaa bhaag |

Sant Singh KhalsaMy pre-ordained destiny has been activated;
Manmohan SinghMy primal destiny has dawned,
Manmohan Singh (Punjabi)ਮੇਰੀ ਪਿਛਲੀ ਪ੍ਰਾਲਬਧ ਉਘੜ ਆਈ ਹੈ,
Fareedkot Teekaਕੋਈ ਉਨ ਕਾ ਪੂਰਬ ਜਨਮ ਕਾ (ਭਾਗੁ) ਪੁੰਨ ਫਲ ਦੇਣੇ ਕੋ ਆਣ ਉਦੇ ਹੂਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਉਸ ਦਾ ਪਹਿਲੇ ਜਨਮਾਂ ਦਾ ਚੰਗਾ ਭਾਗ ਮਿਲਣ ਦਾ ਸਬੱਬ ਆ ਬਣਦਾ ਹੈ।

ਪਦ ਅਰਥ ਪੂਰਬਲਾ = ਪਹਿਲੇ ਜਨਮਾਂ ਦਾ। ਭਾਗ = ਚੰਗੀ ਕਿਸਮਤ।

SikhNet (Spanish)Cuando el árbol de las acciones pasadas da frutos,

ਜਨਮ ਜਨਮ ਕਾ ਸੋਇਆ ਜਾਗੁ ॥

janam janam kaa soeaa jaag |

Sant Singh KhalsaI have awakened from the sleep of countless incarnations.
Manmohan Singhand after the slumber of many births, I have now awakened.
Manmohan Singh (Punjabi)ਅਤੇ ਜਨਮਾਂ ਜਨਮਾਤਰਾਂ ਦੀ ਨੀਦਰ ਮਗਰੋਂ ਮੈਂ ਹੁਣ ਜਾਗ ਉਠਿਆ ਹਾਂ।
Fareedkot Teekaਜਨਮ ਜਨਮਾਂਤ੍ਰਾਂ ਕਾ ਸੋਯਾ ਹੂਆ ਤਿਨ ਕਾ ਮਨੁ ਜਾਗਿਆ, ਭਾਵ ਅਵਰਣ ਸੇ ਰਹਤ ਹੂਆ ਹੈ॥
Prof. Sahib Singh(ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਕਈ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ।

ਪਦ ਅਰਥ ਸੋਇਆ = ਸੁੱਤਾ ਹੋਇਆ।

SikhNet (Spanish)cuando nuestro Destino despierta, después de un profundo sueño,

ਗਈ ਗਿਲਾਨਿ; ਸਾਧ ਕੈ ਸੰਗਿ ॥

gee gilaan; saadh kai sang |

Sant Singh KhalsaIn the Saadh Sangat, the Company of the Holy, my aversion is gone.
Manmohan SinghMy aversion to the Lord is gone in the society of the saints,
Manmohan Singh (Punjabi)ਸਤਿਸੰਗਤ ਅੰਦਰ ਪ੍ਰਭੂ ਲਈ ਮੇਰੀ ਅਰੁਚੀ ਦੂਰ ਹੋ ਗਈ ਹੈ,
Fareedkot Teekaਸੰਤੋਂ ਕੇ ਦੁਆਰਾ ਉਨ ਕੇ ਮਨ ਕੀ ਗਿਲਾਨੀ ਚਲੀ ਗਈ ਹੈ, ਭਾਵ ਲੋਕ ਲੱਜਾ ਰੂਪ ਗਿਲਾਨੀ ਚਲੀ ਗਈ ਹੈ॥
Prof. Sahib Singhਗੁਰੂ ਦੀ ਸੰਗਤਿ ਵਿਚ (ਰਿਹਾਂ ਮਨੁੱਖ ਦੇ ਅੰਦਰੋਂ ਦੂਜਿਆਂ ਵਾਸਤੇ) ਨਫ਼ਰਤ ਦੂਰ ਹੋ ਜਾਂਦੀ ਹੈ,

ਪਦ ਅਰਥ ਗਿਲਾਨਿ = ਨਫ਼ਰਤ। ਕੈ ਸੰਗਿ = ਦੀ ਸੰਗਤਿ ਵਿਚ।

SikhNet (Spanish)después de las épocas, toda nuestra aversión a Dios se va para siempre

ਮਨੁ ਤਨੁ ਰਾਤੋ; ਹਰਿ ਕੈ ਰੰਗਿ ॥੨॥

man tan raato; har kai rang |2|

Sant Singh KhalsaMy mind and body are imbued with love for the Lord. ||2||
Manmohan Singhand my soul and body are imbued with God's love.
Manmohan Singh (Punjabi)ਅਤੇ ਮੇਰੀ ਆਤਮਾਂ ਤੇ ਦੇਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਆਂ ਗਈਆਂ ਹਨ।
Fareedkot Teekaਉਨ ਕਾ ਮਨ ਤਥਾ ਤਨ ਹਰੀ ਕੇ ਆਨੰਦ ਮੇਂ ਰੰਗਿਆ ਗਿਆ ਹੈ॥੨॥
Prof. Sahib Singhਮਨੁੱਖ ਦਾ ਮਨ ਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੨॥

ਪਦ ਅਰਥ ਰਾਤੋ = ਰਾਤਾ, ਰੰਗਿਆ ਗਿਆ। ਕੈ ਰੰਗਿ = ਦੇ ਪ੍ਰੇਮ-ਰੰਗ ਵਿਚ ॥੨॥

SikhNet (Spanish)y nuestro cuerpo y mente se imbuyen en el Amor de Dios. (2)

ਰਾਖੇ ਰਾਖਨਹਾਰ ਦਇਆਲ ॥

raakhe raakhanahaar deaal |

Sant Singh KhalsaThe Merciful Savior Lord has saved me.
Manmohan SinghThe Merciful saviour Lord has saved me.
Manmohan Singh (Punjabi)ਮਿਹਰਬਾਨ ਰੱਖਿਅਕ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ।
Fareedkot Teeka(ਰਾਖਨਹਾਰ) ਪਰਮੇਸ੍ਵਰ ਦਿਆਲੁ ਨੇ ਵਹੁ ਸੰਸਾਰ ਸੇ ਰਾਖ ਲੀਏ ਹੈਂ॥
Prof. Sahib Singh(ਹੇ ਭਾਈ! ਦੁੱਖਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਨੇ ਦਇਆ ਦੇ ਸੋਮੇ ਨੇ ਪਰਮਾਤਮਾ ਨੇ ਉਸ ਦੀ ਰੱਖਿਆ ਕੀਤੀ,
SikhNet (Spanish)Es así como el Señor Protector y Compasivo me ha salvado,

ਨਾ ਕਿਛੁ ਸੇਵਾ; ਨਾ ਕਿਛੁ ਘਾਲ ॥

naa kichh sevaa; naa kichh ghaal |

Sant Singh KhalsaI have no service or work to my credit.
Manmohan SinghI have no service, nor arduous toil to my credit.
Manmohan Singh (Punjabi)ਮੇਰੇ ਪੱਲੇ ਨਾਂ ਟਹਿਲ ਸੇਵਾ ਹੈ, ਨਾਂ ਕਰੜੀ ਮੁਸ਼ੱਕਤ।
Fareedkot Teekaਨਾ ਕੁਛ ਉਨ੍ਹੋਂ ਨੇ ਸਰੀਰ ਕਰ ਕੇ ਸੇਵਾ ਕਰੀ ਹੈ ਔ ਨਾ ਕੁਛ ਉਨ੍ਹੋਂ ਨੇ ਮਨ ਕਰ ਕੇ (ਘਾਲ) ਕਮਾਈ ਕਰੀ ਹੈ॥
Prof. Sahib Singhਉਸ ਦੀ ਕੀਤੀ ਕੋਈ ਸੇਵਾ ਨਹੀਂ ਵੇਖੀ ਕੋਈ ਮਿਹਨਤ ਨਹੀਂ ਵੇਖੀ।

ਪਦ ਅਰਥ ਘਾਲ = ਮਿਹਨਤ।

SikhNet (Spanish)no debido a mi servicio, sino debido a Su Gracia.

ਕਰਿ ਕਿਰਪਾ; ਪ੍ਰਭਿ ਕੀਨੀ ਦਇਆ ॥

kar kirapaa; prabh keenee deaa |

Sant Singh KhalsaIn His Mercy, God has taken pity on me;
Manmohan SinghThe Lord has mercifully taken pity on me,
Manmohan Singh (Punjabi)ਸਾਹਿਬ ਨੇ ਦਇਆ ਧਾਰ ਕੇ ਮੇਰੇ ਉਤੇ ਤਰਸ ਕੀਤਾ ਹੈ,
Fareedkot Teekaਪ੍ਰਭੂ ਨੇ ਕ੍ਰਿਪਾ ਕਰ ਕੇ ਉਨ ਪਰ ਦਇਆ ਹੀ ਕਰੀ ਹੈ॥
Prof. Sahib Singh(ਗੁਰੂ ਦੀ ਸੰਗਤਿ ਵਿਚ ਰਿਹਾਂ ਜਿਸ ਮਨੁੱਖ ਉੱਤੇ) ਪ੍ਰਭੂ ਨੇ ਕਿਰਪਾ ਕੀਤੀ, ਦਇਆ ਕੀਤੀ,

ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ।

SikhNet (Spanish)El Señor Misericordioso ha tenido Compasión de mí

ਬੂਡਤ ਦੁਖ ਮਹਿ; ਕਾਢਿ ਲਇਆ ॥੩॥

booddat dukh meh; kaadt leaa |3|

Sant Singh KhalsaHe lifted me up and pulled me out, when I was suffering in pain. ||3||
Manmohan Singhand has pulled me out, when I was sinking in pain.
Manmohan Singh (Punjabi)ਅਤੇ ਜਦ ਮੈਂ ਪੀੜ ਅੰਦਰ ਡੁੱਬ ਰਿਹਾ ਸਾਂ, ਮੈਨੂੰ ਬਾਹਰ ਕੱਢ ਲਿਆ ਹੈ।
Fareedkot Teekaਜੋ ਉਨ ਕੇ ਦੁਖ ਸਮੁੰਦ੍ਰ ਮੇਂ ਡੂਬਤਿਆਂ ਕੋ ਕਾਢ ਲੀਆ ਹੈ॥੩॥
Prof. Sahib Singhਉਸ ਨੂੰ ਦੁੱਖਾਂ ਵਿਚ ਡੁੱਬਦੇ ਨੂੰ (ਪ੍ਰਭੂ ਨੇ ਬਾਹੋਂ ਫੜ ਕੇ) ਬਚਾ ਲਿਆ ॥੩॥

ਪਦ ਅਰਥ ਬੂਡਤ = ਡੁੱਬ ਰਿਹਾ ॥੩॥

SikhNet (Spanish)cuando me estaba ahogando en el mar del dolor, me recogió y llevó a través. (3)

ਸੁਣਿ ਸੁਣਿ ਉਪਜਿਓ; ਮਨ ਮਹਿ ਚਾਉ ॥

sun sun upajio; man meh chaau |

Sant Singh KhalsaListening, listening to His Praises, joy has welled up within my mind.
Manmohan SinghHearing, hearing the Lord's praise, joy has sprung up in my mind.
Manmohan Singh (Punjabi)ਸੁਆਮੀ ਦੀ ਸਿਫ਼ਤ ਸ਼ਲਾਘਾ ਸੁਣ ਸੁਣ ਕੇ, ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
Fareedkot Teekaਗੁਰਾਂ ਦੇ ਵਾਕ ਸੁਣ ਸੁਣ ਕੇ ਮਨ ਮੇਂ ਭਜਨ ਕਾ ਚਾਉ ਉਪਜਿਆ ਹੈ॥
Prof. Sahib Singh(ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਮੁੜ ਮੁੜ ਸੁਣ ਕੇ (ਜਿਸ ਮਨੁੱਖ ਦੇ) ਮਨ ਵਿਚ (ਸਿਫ਼ਤਿ-ਸਾਲਾਹ ਕਰਨ ਦਾ) ਚਾਉ ਪੈਦਾ ਹੋ ਗਿਆ,

ਪਦ ਅਰਥ ਸੁਣਿ = ਸੁਣ ਕੇ। ਸੁਣਿ ਸੁਣਿ = ਮੁੜ ਮੁੜ ਸੁਣ ਕੇ। ਉਪਜਿਓ = ਪੈਦਾ ਹੋਇਆ।

SikhNet (Spanish)Escuchando Su Alabanza, la Dicha se edificó en mi mente;

ਆਠ ਪਹਰ; ਹਰਿ ਕੇ ਗੁਣ ਗਾਉ ॥

aatth pehar; har ke gun gaau |

Sant Singh KhalsaTwenty-four hours a day, I sing the Glorious Praises of the Lord.
Manmohan SinghThroughout the eight watches of the day, I sing the God's praise.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਵਹੁ ਅਠੇ ਪਹਰ ਹਰੀ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਉਹ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ।
SikhNet (Spanish)canté Su Alabanza por siempre y para siempre.

ਗਾਵਤ; ਗਾਵਤ; ਪਰਮ ਗਤਿ ਪਾਈ ॥

gaavat; gaavat; param gat paaee |

Sant Singh KhalsaSinging, singing His Praises, I have obtained the supreme status.
Manmohan SinghBy singing the Lord's praise I have obtained the Supreme status.
Manmohan Singh (Punjabi)ਸਾਈਂ ਦੀ ਸਿਫ਼ਤ ਗਾਇਨ ਕਰ ਕਰ ਕੇ, ਮੈਂ ਮਹਾਨ ਮਰਤਬਾ ਪਾ ਲਿਆ ਹੈ।
Fareedkot Teekaਤਿਨੋਂ ਨੇ ਗਾਵਤਿਆਂ ਗਾਵਤਿਆਂ ਪਰਮ ਗਤੀ ਪਾਈ ਹੈ॥
Prof. Sahib Singh(ਗੁਣ) ਗਾਂਦਿਆਂ ਗਾਂਦਿਆਂ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।

ਪਦ ਅਰਥ ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)Y así, cantando, logré el más Elevado Estado de Éxtasis

ਗੁਰ ਪ੍ਰਸਾਦਿ; ਨਾਨਕ ਲਿਵ ਲਾਈ ॥੪॥੨੦॥੩੧॥

gur prasaad; naanak liv laaee |4|20|31|

Sant Singh KhalsaBy Guru's Grace, Nanak is lovingly focused on the Lord. ||4||20||31||
Manmohan SinghBy Guru's grace, Nanak has enshrined affection for the Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਪ੍ਰਭੂ ਨਾਲ ਪ੍ਰੀਤ ਪਾ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਪਰਮੇਸਰ ਕੇ ਚਰਨੋਂ ਮੇਂ ਬ੍ਰਿਤੀ ਲਗਾਈ ਹੈ॥੪॥੨੦॥੩੧॥☬ਜੀਵ ਕੀ ਮੂਰਖਤਾ ਜਣਾਉਂਦੇ ਹੋਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਨੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਲਈ ॥੪॥੨੦॥੩੧॥

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਨਾਨਕ = ਹੇ ਨਾਨਕ! ॥੪॥੨੦॥੩੧॥

SikhNet (Spanish)y por la Gracia del Guru fui entonado en Dios.(4-20-31)

Open this shabad →

Shabad Guru Arjan Dev Ji Raag Raamkalee continues on Ang 893

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕਉਡੀ ਬਦਲੈ; ਤਿਆਗੈ ਰਤਨੁ ॥

kauddee badalai; tiaagai ratan |

Sant Singh KhalsaIn exchange for a shell, he gives up a jewel.
Manmohan SinghIn exchange for a trinket, one gives up the gem,
Manmohan Singh (Punjabi)ਕੌਡੀ ਦੇ ਵਟਾਂਦਰੇ ਵਿੱਚ ਬੰਦਾ ਹੀਰੇ ਨੂੰ ਛੱਡ ਦਿੰਦਾ ਹੈ।
Fareedkot Teekaਤੁਛ ਰੂਪੁ ਹੇ ਜੀਵ! ਮਾਇਆ ਦੇ ਵਾਸਤੇ ਤੈਨੇ ਅਮੋਲਕ ਰਤਨ ਵੈਰਾਗ ਵਾ ਭਗਵੰਤ ਭਜਨ ਕੋ ਤਿਆਗ ਦੀਆ ਹੈ॥
Prof. Sahib Singh(ਪਰਮਾਤਮਾ ਦਾ ਨਾਮ ਅਮੋਲਕ ਰਤਨ ਹੈ, ਇਸ ਦੇ ਟਾਕਰੇ ਤੇ ਮਾਇਆ ਕੌਡੀ ਦੇ ਤੁੱਲ ਹੈ; ਪਰ ਸਾਕਤ ਮਨੁੱਖ) ਕੌਡੀ ਦੀ ਖ਼ਾਤਰ (ਕੀਮਤੀ) ਰਤਨ ਨੂੰ ਛੱਡ ਦੇਂਦਾ ਹੈ,

ਪਦ ਅਰਥ ਕਉਡੀ = ਤੁੱਛ ਜਿਹੀ ਚੀਜ਼। ਬਦਲੈ = ਦੇ ਵੱਟੇ ਵਿਚ, ਦੀ ਖ਼ਾਤਰ।

SikhNet (Spanish)Uno cambia la Joya Verdadera por una de fantasía;

ਛੋਡਿ ਜਾਇ; ਤਾਹੂ ਕਾ ਜਤਨੁ ॥

chhodd jaae; taahoo kaa jatan |

Sant Singh KhalsaHe tries to get what he must give up.
Manmohan SinghHe endeavours for that, what he has to leave.
Manmohan Singh (Punjabi)ਉਹ ਉਸ ਲਈ ਉਪਰਾਲਾ ਕਰਦਾ ਹੈ, ਜਿਸ ਨੂੰ ਉਸ ਨੇ ਤਿਆਗ ਜਾਣਾ ਹੈ।
Fareedkot Teekaਪੁਨਹ ਜੋ ਛੋਡ ਜਾਨੇ ਵਾਲੇ ਪਦਾਰਥ ਵਾ ਸਬੰਧੀ ਹੈਂ, ਤਿਨ ਕਾ ਤੂੰ ਜਤਨ ਕਰਤਾ ਹੈਂ॥
Prof. Sahib Singhਉਸੇ ਦੀ ਹੀ ਪ੍ਰਾਪਤੀ ਦਾ ਜਤਨ ਕਰਦਾ ਹੈ ਜੋ ਸਾਥ ਛੱਡ ਜਾਂਦੀ ਹੈ।

ਪਦ ਅਰਥ ਛੋਡਿ ਜਾਇ = ਜੋ ਸਾਥ ਛੱਡ ਜਾਂਦੀ ਹੈ। ਤਾਹੂ ਕਾ = ਉਸੇ (ਮਾਇਆ) ਦਾ ਹੀ।

SikhNet (Spanish)uno lucha por eso que nos va a abandonar, todo es vano.

ਸੋ ਸੰਚੈ; ਜੋ ਹੋਛੀ ਬਾਤ ॥

so sanchai; jo hochhee baat |

Sant Singh KhalsaHe collects those things which are worthless.
Manmohan SinghHe amasses that, which is a paltry thing,
Manmohan Singh (Punjabi)ਉਹ ਉਸ ਨੂੰ ਇਕੱਤਰ ਕਰਦਾ ਹੈ, ਜਿਹੜੀ ਕਿ ਇਕ ਤੁਛ ਵਸਤੂ ਹੈ।
Fareedkot Teekaਸੋ ਤੂੰ ਇਕਤ੍ਰ ਕਰਤਾ ਹੈਂ, ਜੋ (ਹੋਛੀ) ਤੁਛ, ਭਾਵ ਦੂਰ ਹੋਣੇ ਵਾਲੀ ਬਾਤ ਹੈ॥
Prof. Sahib Singhਉਸੇ (ਮਾਇਆ) ਨੂੰ ਹੀ ਇਕੱਠੀ ਕਰਦਾ ਰਹਿੰਦਾ ਹੈ ਜਿਸ ਦੀ ਪੁੱਛ-ਪ੍ਰਤੀਤ ਥੋੜ੍ਹੀ ਕੁ ਹੀ ਹੈ;

ਪਦ ਅਰਥ ਸੰਚੈ = ਇੱਕਠੀ ਕਰਦਾ ਹੈ। ਹੋਛੀ = ਥੋੜ੍ਹ-ਵਿਤੀ, ਥੋੜ੍ਹੇ ਵਿਤ ਵਾਲੀ।

SikhNet (Spanish)Colecta aquellas cosas que no tienen valor.

ਮਾਇਆ ਮੋਹਿਆ; ਟੇਢਉ ਜਾਤ ॥੧॥

maaeaa mohiaa; ttedtau jaat |1|

Sant Singh KhalsaEnticed by Maya, he takes the crooked path. ||1||
Manmohan SinghBewitched by riches, he walks on the crooked path.
Manmohan Singh (Punjabi)ਧਨ-ਦੌਲਤ ਦਾ ਮੋਹਿਆ ਹੋਇਆ ਉਹ ਵਿੰਗੇ ਰਾਹੇ ਤੁਰਦਾ ਹੈ।
Fareedkot Teekaਹੇ ਮਾਯਾ ਕੇ ਮੋਹੇ ਹੂਏ! ਤੂੰ ਗੁਰੂ ਸਾਸਤ੍ਰ ਸੇ ਟੇਢਾ ਹੀ ਜਾਤਾ ਹੈਂ॥੧॥
Prof. Sahib Singhਮਾਇਆ ਦੇ ਮੋਹ ਵਿਚ ਫਸਿਆ ਹੋਇਆ (ਸਾਕਤ) ਆਕੜ ਆਕੜ ਕੇ ਤੁਰਦਾ ਹੈ ॥੧॥

ਪਦ ਅਰਥ ਟੇਢਉ = ਵਿੰਗਾ, ਆਕੜ ਆਕੜ ਕੇ ॥੧॥

SikhNet (Spanish)Embrujado por Maya, uno no camina por el Sendero Verdadero. (1)

ਅਭਾਗੇ; ਤੈ ਲਾਜ ਨਾਹੀ ॥

abhaage; tai laaj naahee |

Sant Singh KhalsaYou unfortunate man - have you no shame?
Manmohan SinghO luckless man, thou feelest not shame.
Manmohan Singh (Punjabi)ਹੇ ਨਿਕਰਮਣ ਬੰਦੇ! ਤੈਨੂੰ ਸ਼ਰਮ ਨਹੀਂ ਆਉਂਦੀ।
Fareedkot Teekaਹੇ ਖੋਟੇ ਭਾਗੋਂ ਵਾਲੇ! ਤੇਰੇ ਕੋ ਲਾਜ ਨਹੀਂ ਆਵਤੀ॥
Prof. Sahib Singhਹੇ ਬਦ-ਨਸੀਬ (ਸਾਕਤ)! ਤੈਨੂੰ (ਕਦੇ ਇਹ) ਸ਼ਰਮ ਨਹੀਂ ਆਉਂਦੀ,

ਪਦ ਅਰਥ ਅਭਾਗੇ = ਹੇ ਭਾਗ-ਹੀਣ! ਤੈ = ਤੈਨੂੰ। ਲਾਜ = ਸ਼ਰਮ।

SikhNet (Spanish)Oh hombre desafortunado, ¿no te da vergüenza?

ਸੁਖ ਸਾਗਰ ਪੂਰਨ ਪਰਮੇਸਰੁ; ਹਰਿ. ਨ ਚੇਤਿਓ ਮਨ ਮਾਹੀ ॥੧॥ ਰਹਾਉ ॥

sukh saagar pooran paramesar; har. na chetio man maahee |1| rahaau |

Sant Singh KhalsaYou do not remember in your mind the ocean of peace, the perfect Transcendent Lord God. ||1||Pause||
Manmohan SinghIn thy mind, thou rememberest not God, thy Perfect Transcendent Lord, the Ocean of peace. Pause.
Manmohan Singh (Punjabi)ਆਪਣੇ ਚਿੱਤ ਅੰਦਰ ਤੂੰ ਸੁਖ ਦੇ ਸਮੁੰਦਰ ਵਾਹਿਗੁਰੂ ਆਪਣੇ ਪੂਰੇ ਪਰਮ ਪ੍ਰਭੂ ਦਾ ਸਿਮਰਨ ਨਹੀਂ ਕਰਦਾ। ਠਹਿਰਾਓ।
Fareedkot Teekaਸੁਖੋਂ ਕਾ ਸਮੁੰਦ੍ਰ ਔ ਜਹਾਂ ਤਹਾਂ ਪੂਰਨ ਹੂਆ ਹੂਆ ਪਰਮੇਸ੍ਵਰ ਹਰੀ ਦੁਖੋਂ ਕੇ ਦੂਰ ਕਰਨੇ ਵਾਲਾ ਹੈ, ਸੋ ਤੈਨੇ ਮਨ ਕੇ ਬੀਚ ਯਾਦ ਨਹੀਂ ਕੀਆ॥੧॥ ਰਹਾਉ ॥
Prof. Sahib Singhਕਿ ਜਿਹੜਾ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖਾਂ ਦਾ ਸਮੁੰਦਰ ਹੈ ਉਸ ਨੂੰ ਤੂੰ ਆਪਣੇ ਮਨ ਵਿਚ ਚੇਤੇ ਨਹੀਂ ਕਰਦਾ ॥੧॥ ਰਹਾਉ ॥

ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਮਾਹੀ = ਵਿਚ ॥੧॥ ਰਹਾਉ ॥

SikhNet (Spanish)No aprecias en tu mente el Mar de Paz, a tu Señor Perfecto y Trascendente. (1-Pausa)

ਅੰਮ੍ਰਿਤੁ ਕਉਰਾ; ਬਿਖਿਆ ਮੀਠੀ ॥

amrit kauraa; bikhiaa meetthee |

Sant Singh KhalsaNectar seems bitter to you, and poison is sweet.
Manmohan SinghNectar thou deemest bitter and poison sweet.
Manmohan Singh (Punjabi)ਅੰਮ੍ਰਿਤ ਨੂੰ ਤੂੰ ਕੌੜਾ ਜਾਣਦਾ ਹੈਂ ਅਤੇ ਜ਼ਹਿਰ ਨੂੰ ਮਿੱਠੀ!
Fareedkot Teekaਨਾਮ ਅੰਮ੍ਰਿਤ ਤੇਰੇ ਕੋ ਕੌੜਾ ਹੈ ਔ ਬਿਖਿਆਂ ਕੀ ਪ੍ਰੀਤਿ ਤੈਨੇ ਮੀਠੀ ਜਾਨੀ ਹੈ॥
Prof. Sahib Singh(ਹੇ ਭਾਈ!) ਇਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਕੌੜਾ ਲੱਗਦਾ ਹੈ ਤੇ ਮਾਇਆ ਮਿੱਠੀ ਲੱਗਦੀ ਹੈ।

ਪਦ ਅਰਥ ਕਉਰਾ = ਕੌੜਾ। ਬਿਖਿਆ = ਮਾਇਆ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

SikhNet (Spanish)El Néctar te sabe amargo y el veneno, dulce.

ਸਾਕਤ ਕੀ ਬਿਧਿ; ਨੈਨਹੁ ਡੀਠੀ ॥

saakat kee bidh; nainahu ddeetthee |

Sant Singh KhalsaSuch is your condition, you faithless cynic, which I have seen with my own eyes.
Manmohan SinghO mammon-worshipper, such is thy condition, which I have seen with mine own eyes.
Manmohan Singh (Punjabi)ਹੇ ਮਾਇਆ ਦੇ ਪੁਜਾਰੀ! ਐਹੋ ਜਿਹੀ ਹੈ ਤੇਰੀ ਹਾਲਤ ਜਿਹੜੀ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਈ ਹੈ।
Fareedkot Teekaਸਾਕਤ ਕੀ ਏਹੁ ਦਸ਼ਾ ਹਮਨੇ ਨੇਤ੍ਰੀਂ ਦੇਖੀ ਹੈ॥
Prof. Sahib Singhਰੱਬ ਨਾਲੋਂ ਟੁੱਟੇ ਮਨੁੱਖ ਦੀ (ਇਹ ਭੈੜੀ) ਹਾਲਤ (ਅਸਾਂ) ਅੱਖੀਂ ਵੇਖੀ ਹੈ।

ਪਦ ਅਰਥ ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਬਿਧਿ = ਹਾਲਤ। ਨੈਨਹੁ = ਅੱਖਾਂ ਨਾਲ।

SikhNet (Spanish)Tal es tu condición, oh cínico sin fe, esto lo he observado en ti,

ਕੂੜਿ ਕਪਟਿ ਅਹੰਕਾਰਿ ਰੀਝਾਨਾ ॥

koorr kapatt ahankaar reejhaanaa |

Sant Singh KhalsaYou are fond of falsehood, fraud and egotism.
Manmohan SinghThou art fond of falsehood, fraud and ego.
Manmohan Singh (Punjabi)ਤੂੰ ਝੂਠ, ਵਲ ਛਲ ਅਤੇ ਹੰਕਾਰ ਦਾ ਸ਼ੌਕੀਨ ਹੈਂ।
Fareedkot Teekaਹੇ ਝੂਠੇ! ਤੂੰ ਕਪਟ ਔ ਹੰਕਾਰ ਮੇਂ ਹੀ ਰੀਝਿਆ ਹੈਂ॥
Prof. Sahib Singh(ਸਾਕਤ ਸਦਾ) ਨਾਸਵੰਤ ਪਦਾਰਥ ਵਿਚ, ਠੱਗੀ (ਕਰਨ) ਵਿਚ ਅਤੇ ਅਹੰਕਾਰ ਵਿਚ ਖ਼ੁਸ਼ ਰਹਿੰਦਾ ਹੈ।

ਪਦ ਅਰਥ ਕੂੜੀ = ਕੂੜ ਵਿਚ, ਨਾਸਵੰਤ ਪਦਾਰਥ ਵਿਚ। ਕਪਟਿ = ਕਪਟ ਵਿਚ। ਰੀਝਾਨਾ = ਰੀਝਦਾ ਹੈ, ਖ਼ੁਸ਼ ਹੁੰਦਾ ਹੈ।

SikhNet (Spanish)vives fascinado en el engaño, el fraude y el ego.

Open this shabad (19 lines, Angs 892-893) →

Ang 892 of 1430