ੴ

ਸਿੱਖਬਾਣੀ · SikhBani

ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ ॥

aape kar kar vekhadaa aape sabh sachaa
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1094 · 7 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਕਰਿ ਕਰਿ ਵੇਖਦਾ; ਆਪੇ ਸਭੁ ਸਚਾ ॥

aape kar kar vekhadaa; aape sabh sachaa |

Sant Singh KhalsaHe Himself creates the creation, and gazes upon it; He Himself is totally True.
Manmohan SinghThe Lord, of Himself creates the creation and sees it. he Himself is all True.
Manmohan Singh (Punjabi)ਸਾਹਿਬ ਆਪ ਰਚਨਾ ਨੂੰ ਰਚ ਕੇ ਦੇਖਦਾ ਹੈ। ਉਹ ਆਪ ਹੀ ਸਮੂਹ ਸੱਚਾ ਹੈ।
Fareedkot Teekaਆਪ ਹੀ ਆਪ ਸਚਾ ਵਾਹਿਗੁਰੂ ਸਭ ਸੰਸਾਰ ਕੋ ਕਰ ਕਰ ਕੇ ਦੇਖਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਆਪ ਹੀ (ਮੌਜੂਦ) ਹੈ।

ਪਦ ਅਰਥ ਆਪੇ = ਆਪ ਹੀ। ਸਭੁ = ਹਰ ਥਾਂ। ਸਚਾ = ਅਟੱਲ।

SikhNet (Spanish)El Señor hace todo por Sí Mismo. Sí, el Dios Verdadero,

ਜੋ ਹੁਕਮੁ. ਨ ਬੂਝੈ, ਖਸਮ ਕਾ; ਸੋਈ ਨਰੁ ਕਚਾ ॥

jo hukam. na boojhai, khasam kaa; soee nar kachaa |

Sant Singh KhalsaOne who does not understand the Hukam, the Command of his Lord and Master, is false.
Manmohan SinghHe who understands not his Lord's command; False is that man.
Manmohan Singh (Punjabi)ਜੋ ਆਪਣੇ ਸਾਹਿਬ ਦੇ ਫ਼ੁਰਮਾਨ ਨੂੰ ਨਹੀਂ ਸਮਝਦਾ ਕੂੜਾ ਹੈ ਉਹ ਇਨਸਾਨ।
Fareedkot Teekaਜੋ ਐਸੇ ਸੁਆਮੀ ਕਾ ਹੁਕਮ ਨਹੀਂ ਜਾਨਤਾ ਸੋਈ ਪੁਰਸ ਕਚਾ, ਭਾਵ ਅਗ੍ਯਾਨੀ ਹੈ॥
Prof. Sahib Singhਪਰ ਜੋ ਮਨੁੱਖ (ਪ੍ਰਭੂ ਦੀ ਇਸ ਹਰ ਥਾਂ ਮੌਜੂਦ ਹੋਣ ਦੀ) ਰਜ਼ਾ ਨੂੰ ਨਹੀਂ ਸਮਝਦਾ, ਉਹ ਮਨੁੱਖ ਡੋਲਦਾ ਰਹਿੰਦਾ ਹੈ।

ਪਦ ਅਰਥ ਕਚਾ = ਡੋਲਣ ਵਾਲਾ। ਹੁਕਮੁ = ਰਜ਼ਾ।

SikhNet (Spanish)y quien no se someta a la Voluntad del Señor, es falso.

ਜਿਤੁ ਭਾਵੈ ਤਿਤੁ ਲਾਇਦਾ; ਗੁਰਮੁਖਿ ਹਰਿ ਸਚਾ ॥

jit bhaavai tith laaeidaa; guramukh har sachaa |

Sant Singh KhalsaBy the Pleasure of His Will, the True Lord joins the Gurmukh to Himself.
Manmohan SinghHowsoever the True Lord will, that wise He yokes the Guru-ward.
Manmohan Singh (Punjabi)ਜਿਸ ਤਰ੍ਹਾਂ ਸੱਚੇ ਸੁਆਮੀ ਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਉਹ ਗੁਰੂ-ਅਨੁਸਾਰੀ ਨੂੰ ਜੋੜਦਾ ਹੈ।
Fareedkot Teekaਗੁਰਮੁਖੋਂ ਨੇ ਐਸੇ ਜਾਣਿਆ ਹੈ, ਹਰੀ ਸਚਾ ਜਹਾਂ ਚਾਹੁਤਾ ਹੈ ਤਹਾਂ ਜੀਵੋਂ ਕੋ ਬਡਾ ਸ੍ਰੇਸਟ ਹਰਿ ਸਚਾ ਆਪ ਲਾਵਤਾ ਹੈ॥
Prof. Sahib Singhਜਿਸ ਪਾਸੇ ਪ੍ਰਭੂ ਦੀ ਰਜ਼ਾ ਹੋਵੇ ਉਸੇ ਪਾਸੇ (ਹਰੇਕ ਜੀਵ ਨੂੰ) ਲਾਂਦਾ ਹੈ, ਜਿਸ ਨੂੰ ਗੁਰੂ ਦੇ ਸਨਮੁਖ ਕਰਦਾ ਹੈ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ।

SikhNet (Spanish)Sí, de cualquier forma que el Dios Verdadero lo desea, de esa forma llama al ser consciente en Dios.

ਸਭਨਾ ਕਾ ਸਾਹਿਬੁ ਏਕੁ ਹੈ; ਗੁਰਸਬਦੀ ਰਚਾ ॥

sabhanaa kaa saahib ek hai; gurasabadee rachaa |

Sant Singh KhalsaHe is the One Lord and Master of all; through the Word of the Guru's Shabad, we are blended with Him.
Manmohan SinghThrough the Guru's word one merges in One God, who is the Lord of all.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਇਨਸਾਨ ਇੱਕ ਵਾਹਿਗੁਰੂ ਅੰਦਰ ਲੀਨ ਹੋ ਜਾਂਦਾ ਹੈ, ਜੋ ਕਿ ਸਾਰਿਆਂ ਦਾ ਸੁਆਮੀ ਹੈ।
Fareedkot Teekaਸਭਨਾਂ ਜੀਵਾਂ ਕਾ ਸੁਆਮੀ ਇਕ ਹੈ। ਇਹੁ ਨਿਸਚਾ ਤਿਸ ਕਾ ਹੈ, ਜੋ ਗੁਰ ਉਪਦੇਸ ਮੇਂ (ਰਚਾ) ਤਤਪਰ ਹੈ॥
Prof. Sahib Singh(ਉਂਞ ਤਾਂ) ਸਭ ਜੀਵਾਂ ਦਾ ਮਾਲਕ ਇਕ ਪਰਮਾਤਮਾ ਹੀ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਵਿਚ) ਜੁੜਿਆ ਜਾ ਸਕਦਾ ਹੈ।

ਪਦ ਅਰਥ ਰਚਾ = ਰਚਿਆ ਜਾ ਸਕਦਾ ਹੈ, ਮਿਲ ਸਕੀਦਾ ਹੈ।

SikhNet (Spanish)El Maestro de todo es el Uno Solo y prevalece en la Palabra del Guru.

ਗੁਰਮੁਖਿ ਸਦਾ ਸਲਾਹੀਐ; ਸਭਿ ਤਿਸ ਦੇ ਜਚਾ ॥

guramukh sadaa salaaheeai; sabh tis de jachaa |

Sant Singh KhalsaThe Gurmukhs praise Him forever; all are beggars of Him.
Manmohan SinghBy the Guru's grace, ever praise thou Him, whose beggars all the mortals are.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਸਦੀਵ ਹੀ ਉਸ ਦੀ ਕੀਰਤੀ ਕਰ, ਸਾਰੇ ਹੀ ਪ੍ਰਾਣੀ ਜਿਸ ਦੇ ਮੰਗਤੇ ਹਨ।
Fareedkot Teekaਤਾਂ ਤੇ ਗੁਰੋਂ ਦੁਆਰੇ ਸਦਾ ਸਲਾਹੀਏ ਸਭ ਤਿਸ ਵਾਹਿਗੁਰੂ ਕੇ (ਜਚਾ) ਜਾਚਕ ਹੈਂ॥
Prof. Sahib Singh(ਸੋ) ਗੁਰੂ ਦੇ ਸਨਮੁਖ ਹੋ ਕੇ ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। (ਜਗਤ ਦੇ ਇਹ) ਸਾਰੇ ਕੌਤਕ ਉਸ ਮਾਲਕ ਦੇ ਹੀ ਹਨ।

ਪਦ ਅਰਥ ਜਚਾ = ਚੋਜ, ਤਮਾਸ਼ੇ।

SikhNet (Spanish)Alaba entonces a tal Dios, por la Gracia del Guru, pues todo lo que es, es la Maravilla de Dios.

ਜਿਉ ਨਾਨਕ ਆਪਿ ਨਚਾਇਦਾ; ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥

jiau naanak aap nachaaeidaa; tiv hee ko nachaa |22|1| sudh |

Sant Singh KhalsaO Nanak, as He Himself makes us dance, we dance. ||22||1|| Sudh||
Manmohan SinghAs the Lord Himself makes man dance, so dances he, O Nanak.
Manmohan Singh (Punjabi)ਜਿਸ ਤਰ੍ਹਾਂ ਸੁਆਮੀ ਖ਼ੁਦ ਬੰਦੇ ਨੂੰ ਨਚਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਨੱਚਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਉਂ ਆਪ ਵਾਹਿਗੁਰੂ ਨਚਾਉਂਦਾ ਹੈ ਇਸ ਤਰਾਂ ਸਭ ਕੋਈ ਜੀਵ ਨਚਤਾ ਹੈ॥੨੨॥੧॥ਸੁਧ॥☬ਹੇ ਭਾਈ ਸਿਖੋ! ਇਸ ਮੇਂ ਜੋ ਸਿਧਾਂਤ ਕਹਾ ਹੈ ਤਿਸ ਕੀ ਸੁਧੁ ਸਮਝ ਕਰਨੀ।☬ਇਸ ਮੇਂ ਲੰਮੇ ਦੇਸ ਕੀ ਬੋਲੀ ਹੈ ਦਦੇ ਅਖਰ ਕੇ ਅਸਥਾਨ ਡਡਾ ਬੋਲੇਗਾ, ਇਸੀ ਕਰ ਡਖਣੇ ਕੀ ਵਾਰ ਕਹੀਤੀ ਹੈ। ਔ ਪਰਮੇਸਰ ਕੇ ਆਗੇ ਜਗ੍ਯਾਸੂ ਕੀ ਬੇਨਤੀ ਹੈ ਵਾ ਡਖਣੇ ਛੰਦੋਂ ਕੀ ਚਾਲ ਹੈ:
Prof. Sahib Singhਹੇ ਨਾਨਕ! ਜਿਵੇਂ ਉਹ ਆਪ ਜੀਵ ਨੂੰ ਨਚਾਂਦਾ ਹੈ ਤਿਵੇਂ ਜੀਵ ਨੱਚਦਾ ਹੈ ॥੨੨॥੧॥ਸੁਧੁ ॥
SikhNet (Spanish)Dice Nanak, como el Señor hace bailar, de esa forma uno danza. (22-1-Segunda)
Answers quote the Granth verbatim with Ang citations. AI commentary is not Gurbani and not a religious ruling.