ੴ

ਸਿੱਖਬਾਣੀ · SikhBani

Ang 232

Sri Guru Granth Sahib · Raag Gauree · 3 shabads, 57 lines
Translations
Shabad Guru Amardas Ji Raag Gauree continued from Ang 231

ਨਾਮੁ. ਨ ਚੇਤਹਿ; ਉਪਾਵਣਹਾਰਾ ॥

naam. na cheteh; upaavanahaaraa |

Sant Singh KhalsaThey do not remember the Name of the Creator Lord.
Manmohan Singhthey remember not the Name of the Creator.
Manmohan Singh (Punjabi)ਉਹ ਸਿਰਜਨਹਾਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ।
Fareedkot Teekaਕਿਉਂਕਿ ਉਤਪਤਿ ਕਰਣੇ ਵਾਲੇ ਕੇ ਨਾਮ ਕੋ ਚੇਤਤੇ ਨਹੀਂ॥
Prof. Sahib Singhਉਹ ਸਿਰਜਣਹਾਰ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ।
SikhNet (Spanish)No se acuerda del Naam, el Nombre del Señor Creador,

ਮਰਿ ਜੰਮਹਿ; ਫਿਰਿ ਵਾਰੋ ਵਾਰਾ ॥੨॥

mar jameh; fir vaaro vaaraa |2|

Sant Singh KhalsaThey die, and are reborn, over and over, again and again. ||2||
Manmohan SinghThey die and are re-born, over and over again.
Manmohan Singh (Punjabi)ਉਹ ਘੜੀ ਮੁੜੀ ਮਰਦੇ ਅਤੇ ਜੰਮਦੇ ਹਨ।
Fareedkot Teekaਯਾਂ ਤੇ ਫਿਰ ਬਾਰੰਬਾਰ ਜਨਮਤੇ ਮਰਤੇ ਹੈਂ॥੨॥☬ਪ੍ਰਸ਼ਨ: ਗੁਰੂ ਵਾਲੇ ਤੋ ਸਭੀ ਕਹਾਵਤੇ ਹੈਂ, ਫਿਰ ਕਾਲ ਅਧੀਨ ਕਿਉਂ ਰਹਤੇ ਹੈਂ? ਉੱਤਰ:
Prof. Sahib Singhਉਹ ਮੁੜ ਮੁੜ (ਜਗਤ ਵਿਚ) ਜੰਮਦੇ ਹਨ, ਮਰਦੇ ਹਨ, ਜੰਮਦੇ ਹਨ ਮਰਦੇ ਹਨ ॥੨॥

ਪਦ ਅਰਥ ਵਾਰੋ ਵਾਰਾ = ਮੁੜ ਮੁੜ ॥੨॥

SikhNet (Spanish)y nace sólo para morir y volver a nacer una y otra vez. (2)

ਅੰਧੇ ਗੁਰੂ ਤੇ; ਭਰਮੁ. ਨ ਜਾਈ ॥

andhe guroo te; bharam. na jaaee |

Sant Singh KhalsaThose whose guru is spiritually blind - their doubts are not dispelled.
Manmohan SinghThrough the blind, ignorant Guru, doubt is not dispelled.
Manmohan Singh (Punjabi)ਅੰਨੇ, ਅਗਿਆਨੀ ਗੁਰੂ ਦੇ ਰਾਹੀਂ ਸੰਦੇਹ ਨਵਿਰਤ ਨਹੀਂ ਹੁੰਦਾ।
Fareedkot Teekaਅਗਿਆਨੀ ਗੁਰੂ ਕੋ ਮਿਲਤੇ ਹੈਂ ਤਿਸ ਤੇ ਭਰਮ ਨਹੀਂ ਜਾਤਾ॥
Prof. Sahib Singh(ਪਰ, ਹੇ ਭਾਈ! ਮਾਇਆ ਦੇ ਮੋਹ ਵਿਚ ਆਪ) ਅੰਨ੍ਹੇ ਹੋਏ ਹੋਏ ਗੁਰੂ ਪਾਸੋਂ (ਸਰਨ ਆਏ ਸੇਵਕ ਦੇ ਮਨ ਦੀ) ਭਟਕਣਾ ਦੂਰ ਨਹੀਂ ਹੋ ਸਕਦੀ।

ਪਦ ਅਰਥ ਤੇ = ਤੋਂ, ਪਾਸੋਂ, ਦੀ ਰਾਹੀਂ।

SikhNet (Spanish)¿Cómo puede un maestro sacarte de la duda,

ਮੂਲੁ ਛੋਡਿ; ਲਾਗੇ ਦੂਜੈ ਭਾਈ ॥

mool chhodd; laage doojai bhaaee |

Sant Singh KhalsaAbandoning the Source of all, they have become attached to the love of duality.
Manmohan SinghLeaving the source of all, the men are attached with duality.
Manmohan Singh (Punjabi)ਸਮੂਹ ਦੇ ਮੁੱਢ ਨੂੰ ਤਿਆਗ ਕੇ, ਬੰਦੇ ਦਵੈਤ-ਭਾਵ ਨਾਲ ਜੁੜੇ ਹੋਏ ਹਨ।
Fareedkot Teekaਮੂਲ ਰੂਪ ਪਰਮੇਸ੍ਵਰ ਕੋ ਛੋਡ ਕਰ ਦ੍ਵੈਤ ਭਾਵ ਮੇਂ ਲਾਗ ਰਹੇ ਹੈਂ॥
Prof. Sahib Singh(ਅਜੇਹੇ ਗੁਰੂ ਦੀ ਸਰਨ ਪੈ ਕੇ ਤਾਂ ਮਨੁੱਖ ਸਗੋਂ) ਜਗਤ ਦੇ ਮੂਲ-ਕਰਤਾਰ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਫਸਦੇ ਹਨ।

ਪਦ ਅਰਥ ਮੂਲੁ = ਜਗਤ ਦਾ ਮੂਲ-ਪ੍ਰਭੂ। ਦੂਜੈ ਭਾਈ = ਦੂਜੈ ਭਾਇ, ਮਾਇਆ ਦੇ ਪਿਆਰ ਵਿਚ।

SikhNet (Spanish)si se ha vuelto ciego al olvidarse de la Fuente de toda vida y se aferra a la dualidad?

ਬਿਖੁ ਕਾ ਮਾਤਾ; ਬਿਖੁ ਮਾਹਿ ਸਮਾਈ ॥੩॥

bikh kaa maataa; bikh maeh samaaee |3|

Sant Singh KhalsaInfected with poison, they are immersed in poison. ||3||
Manmohan SinghOne engrossed in sin in poisonous in evil deeds gets absorbed in sin.
Manmohan Singh (Punjabi)ਜ਼ਹਿਰੀਲੇ ਕੂਕਰਮਾਂ ਅੰਦਰ ਖਚਤ ਹੋਇਆ ਜੀਵ ਪਾਪ ਅੰਦਰ ਹੀ ਗ਼ਰਕ ਹੋ ਜਾਂਦਾ ਹੈ।
Fareedkot Teekaਬਿਖ੍ਯੋਂ ਕਾ ਰਸ ਭੋਗ ਕਰ ਜੀਵ (ਮਾਤਾ) ਮਸਤ ਰਹਤਾ ਹੈ, ਯਾਂ ਤੇ ਮਰ ਕਰ (ਬਿਖੁ) ਦੁਖ ਮੇਂ ਸਮਾਈ ਹੋਤੀ ਹੈ॥੩॥
Prof. Sahib Singh(ਆਤਮਕ ਮੌਤ ਪੈਦਾ ਕਰਨ ਵਾਲੀ ਮਾਇਆ ਦੇ) ਜ਼ਹਰ ਵਿਚ ਮਸਤ ਹੋਇਆ ਮਨੁੱਖ ਉਸ ਜ਼ਹਰ ਵਿਚ ਹੀ ਮਗਨ ਰਹਿੰਦਾ ਹੈ ॥੩॥

ਪਦ ਅਰਥ ਬਿਖੁ = ਜ਼ਹਰ (ਮਾਇਆ ਦਾ ਮੋਹ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ॥੩॥

SikhNet (Spanish)Infectado por el veneno de Maya, uno es absorbido por ella al final. (3)

ਮਾਇਆ ਕਰਿ; ਮੂਲੁ ਜੰਤ੍ਰ ਭਰਮਾਏ ॥

maaeaa kar; mool jantr bharamaae |

Sant Singh KhalsaBelieving Maya to be the source of all, they wander in doubt.
Manmohan SinghDeeming riches to be the source of everything, mortals wander about.
Manmohan Singh (Punjabi)ਧਨ-ਦੌਲਤ ਨੂੰ ਹਰ ਸ਼ੈ ਦਾ ਮੁੱਢ ਜਾਣ ਕੇ, ਜੀਵ ਭਟਕਦੇ ਫਿਰਦੇ ਹਨ।
Fareedkot Teekaਮਾਇਆ ਜੋ ਸ੍ਰਿਸਟੀ ਕਾ ਮੂਲ ਹੈ, ਸੋਈ ਭਇਆ ਏਕ (ਜੰਤ੍ਰ) ਹਿੰਡੋਲ ਤਿਸ ਕਰ ਜੀਵ ਭਰਮਾਏ ਹੈਂ॥
Prof. Sahib Singh(ਅਭਾਗੀ) ਮਨੁੱਖ ਮਾਇਆ ਨੂੰ (ਜ਼ਿੰਦਗੀ ਦਾ) ਆਸਰਾ ਬਣਾ ਕੇ (ਮਾਇਆ ਦੀ ਖ਼ਾਤਰ ਹੀ) ਭਟਕਦੇ ਰਹਿੰਦੇ ਹਨ,

ਪਦ ਅਰਥ ਮੂਲੁ = ਆਸਰਾ। ਕਰਿ = ਕਰ ਕੇ, ਮਿਥ ਕੇ। ਜੰਤ੍ਰ = ਜੀਵ {ਬਹੁ-ਵਚਨ}।

SikhNet (Spanish)Pensando que Maya es la fuente de la vida, uno vacila lleno de duda,

ਹਰਿ ਜੀਉ ਵਿਸਰਿਆ; ਦੂਜੈ ਭਾਏ ॥

har jeeo visariaa; doojai bhaae |

Sant Singh KhalsaThey have forgotten the Dear Lord, and they are in love with duality.
Manmohan SinghIn another's love they have forgotten the Venerable Lord.
Manmohan Singh (Punjabi)ਹੋਰਸ ਦੀ ਮੁਹੱਬਤ ਵਿੱਚ ਉਨ੍ਹਾਂ ਨੇ ਪੂਜਯ ਪ੍ਰਭੂ ਨੂੰ ਭੁਲਾ ਛਡਿਆ ਹੈ।
Fareedkot Teekaਦੂਜੇ ਭਾਇ ਕਰ ਹਰਿ ਜੀਉ ਵਿਸਰਿਆ ਹੈ॥
Prof. Sahib Singhਮਾਇਆ ਦੇ ਪਿਆਰ ਦੇ ਕਾਰਨ ਉਹਨਾਂ ਨੂੰ ਪਰਮਾਤਮਾ ਭੁਲਿਆ ਰਹਿੰਦਾ ਹੈ।
SikhNet (Spanish)y en esa inestable dualidad abandona al Señor, pero si la Gracia está con uno,

ਜਿਸੁ ਨਦਰਿ ਕਰੇ; ਸੋ ਪਰਮ ਗਤਿ ਪਾਏ ॥੪॥

jis nadar kare; so param gat paae |4|

Sant Singh KhalsaThe supreme status is obtained only by those who are blessed with His Glance of Grace. ||4||
Manmohan SinghHe, on whom God casts His merciful glance, obtains the highest status,
Manmohan Singh (Punjabi)ਜਿਸ ਉਤੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਮਹਾਨ ਉੱਚੇ ਦਰਜੇ ਨੂੰ ਪਾ ਲੈਂਦਾ ਹੈ।
Fareedkot Teekaਔਰ ਜਿਸ ਪਰ ਹਰੀ ਕ੍ਰਿਪਾ ਦ੍ਰਿਸਟੀ ਕਰਤਾ ਹੈ, ਸੋ ਪਰਮਗਤ ਪਾਵਤਾ ਹੈ॥੪॥
Prof. Sahib Singh(ਪਰ, ਹੇ ਭਾਈ!) ਜਿਸ ਮਨੁੱਖ ਉੱਤੇ ਪਰਮਾਤਮਾ ਰਹਿਮ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ (ਜਿੱਥੇ ਮਾਇਆ ਦਾ ਮੋਹ ਪੋਹ ਨਹੀਂ ਸਕਦਾ) ॥੪॥

ਪਦ ਅਰਥ ਗਤਿ = ਆਤਮਕ ਅਵਸਥਾ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥

SikhNet (Spanish)llega al Elevado Estado de Éxtasis. (4)

ਅੰਤਰਿ ਸਾਚੁ; ਬਾਹਰਿ ਸਾਚੁ ਵਰਤਾਏ ॥

antar saach; baahar saach varataae |

Sant Singh KhalsaOne who has Truth pervading within, radiates Truth outwardly as well.
Manmohan SinghHe within whom is truth, distributes truth without too.
Manmohan Singh (Punjabi)ਜਿਸ ਦੇ ਅੰਦਰ ਸੱਚ, ਉਹ ਬਾਹਰ ਭੀ ਸੱਚ ਹੀ ਵੰਡਦਾ ਹੈ।
Fareedkot Teekaਜੋ ਗ੍ਯਾਨੀ ਹੈਂ ਤਿਨ ਕੇ ਰਿਦੇ ਮੇਂ ਸਚ ਹੈ, ਪੁਨਾ (ਬਾਹਰਿ) ਬਾਣੀ ਕਰ ਸਾਚੁ ਕਾ (ਵਰਤਾਏ) ਉਪਦੇਸ਼ ਕਰਤੇ ਹੈਂ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਦੇ) ਹਿਰਦੇ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਪਰਕਾਸ਼ ਕਰ ਦੇਂਦਾ ਹੈ, ਜਗਤ ਨਾਲ ਵਰਤਣ-ਵਰਤਾਵ ਕਰਦਿਆਂ ਭੀ ਸਾਰੇ ਜਗਤ ਵਿਚ ਉਸ ਨੂੰ ਸਦਾ-ਥਿਰ ਪ੍ਰਭੂ ਵਿਖਾ ਦੇਂਦਾ ਹੈ।

ਪਦ ਅਰਥ ਅੰਤਰਿ = ਹਿਰਦੇ ਵਿਚ। ਬਾਹਰਿ = ਜਗਤ ਨਾਲ ਵਰਤਣ-ਵਰਤਾਵ ਕਰਦਿਆਂ।

SikhNet (Spanish)Si uno tiene la Verdad adentro, la Verdad también emana hacia el exterior.

ਸਾਚੁ. ਨ ਛਪੈ; ਜੇ ਕੋ ਰਖੈ ਛਪਾਏ ॥

saach. na chhapai; je ko rakhai chhapaae |

Sant Singh KhalsaThe Truth does not remain hidden, even though one may try to hide it.
Manmohan SinghTruth remains not hidden, even though man may keep it hid.
Manmohan Singh (Punjabi)ਸੱਚ ਲੁਕਿਆ ਨਹੀਂ ਰਹਿੰਦਾ ਭਾਵੇਂ ਆਦਮੀ ਇਸ ਨੂੰ ਲੁਕਾਈ ਰੱਖੇ।
Fareedkot Teekaਜੇਕਰ ਕੋਈ ਸਾਚ ਕੋ ਛਪਾਇ ਕਰ ਰਖੇ ਤਬ ਛਿਪਤਾ ਨਹੀਂ॥
Prof. Sahib Singh(ਜਿਸ ਮਨੁੱਖ ਦੇ ਅੰਦਰ ਬਾਹਰ ਪ੍ਰਭੂ ਦਾ ਪਰਕਾਸ਼ ਹੋ ਜਾਏ), ਉਹ ਜੇ ਇਸ (ਮਿਲੀ ਦਾਤਿ) ਨੂੰ ਲੁਕਾ ਕੇ ਰੱਖਣ ਦਾ ਜਤਨ ਭੀ ਕਰੇ ਤਾਂ ਭੀ ਸਦ-ਥਿਰ ਪ੍ਰਭੂ (ਦਾ ਪਰਕਾਸ਼) ਲੁਕਦਾ ਨਹੀਂ।

ਪਦ ਅਰਥ ਸਾਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।

SikhNet (Spanish)Uno no puede esconderla por más que uno trate;

ਗਿਆਨੀ ਬੂਝਹਿ; ਸਹਜਿ ਸੁਭਾਏ ॥੫॥

giaanee boojheh; sehaj subhaae |5|

Sant Singh KhalsaThe spiritually wise know this intuitively. ||5||
Manmohan Singhthe theologian, easily, comes to know it.
Manmohan Singh (Punjabi)ਬ੍ਰਹਿਮਵੇਤਾ, ਸੁਖੈਨ ਹੀ ਇਸ ਨੂੰ ਜਾਣ ਲੈਂਦਾ ਹੈ।
Fareedkot Teekaਅਰੁ ਗ੍ਯਾਨੀ ਨਿਰਜਤਨ ਹੀ ਪਰਮੇਸ੍ਵਰ ਕੋ ਬੂਝ ਲੇਤੇ ਹੈਂ॥੫॥
Prof. Sahib Singhਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਮਨੁੱਖ ਆਤਮਕ ਅਡੋਲਤਾ ਵਿਚ (ਟਿਕ ਕੇ) ਪ੍ਰਭੂ-ਪ੍ਰੇਮ ਵਿਚ ਜੁੜ ਕੇ (ਇਸ ਅਸਲੀਅਤ ਨੂੰ) ਸਮਝ ਲੈਂਦੇ ਹਨ ॥੫॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ ॥੫॥

SikhNet (Spanish)y esto, el hombre de Sabiduría lo sabe intuitivamente. (5)

ਗੁਰਮੁਖਿ; ਸਾਚਿ ਰਹਿਆ ਲਿਵ ਲਾਏ ॥

guramukh; saach rahiaa liv laae |

Sant Singh KhalsaThe Gurmukhs keep their consciousness lovingly centered on the Lord.
Manmohan Singhthe Guru ward, remains fixed in the love of the True Lord.
Manmohan Singh (Punjabi)ਗੁਰੂ-ਸਮਰਪਣ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਅਸਥਿਤ ਵਿਚਰਦਾ ਹੈ।
Fareedkot Teekaਜੋ ਗੁਰਮੁਖ ਸਾਚ ਮੇਂ ਲਿਵ ਲਾਇ ਰਹਿਆ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ,

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)A través del Guru, estoy entonado en la Verdad.

ਹਉਮੈ ਮਾਇਆ; ਸਬਦਿ ਜਲਾਏ ॥

haumai maaeaa; sabad jalaae |

Sant Singh KhalsaEgo and Maya are burned away by the Word of the Shabad.
Manmohan SinghEgotism and love of wealth. he burns with God's Name.
Manmohan Singh (Punjabi)ਹੰਕਾਰ ਅਤੇ ਧਨ ਦੌਲਤ ਦੀ ਲਗਨ, ਉਹ ਰੱਬ ਦੇ ਨਾਮ ਨਾਲ ਸਾੜ ਸੁਟਦਾ ਹੈ।
Fareedkot Teekaਔਰ ਮਾਇਆ ਕਾ ਹੰਕਾਰੁ ਉਪਦੇਸ਼ ਸੇ ਜਲਾਇ ਦੀਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ (ਦਾ ਮੋਹ) ਸਾੜ ਲੈਂਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)A través de la Palabra del Shabd, mi ego y mi amor por Maya son canalizados,

ਮੇਰਾ ਪ੍ਰਭੁ ਸਾਚਾ; ਮੇਲਿ ਮਿਲਾਏ ॥੬॥

meraa prabh saachaa; mel milaae |6|

Sant Singh KhalsaMy True God unites them in His Union. ||6||
Manmohan SinghMy true Lord, unites him in His union.
Manmohan Singh (Punjabi)ਮੇਰਾ ਸੱਚਾ ਸਾਈਂ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਤਿਸ ਕੋ ਮੇਰਾ ਸਚਾ ਪ੍ਰਭੁ ਅਪਨੇ ਮੇਲ ਮੇਂ ਮਿਲਾਇ ਲੇਤਾ ਹੈ॥੬॥
Prof. Sahib Singh(ਇਸ ਤਰ੍ਹਾਂ) ਸਦਾ-ਥਿਰ ਰਹਿਣ ਵਾਲਾ ਪਿਆਰਾ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ ॥੬॥

ਪਦ ਅਰਥ ਮੇਲਿ = ਮੇਲ ਵਿਚ ॥੬॥

SikhNet (Spanish)y mi Verdadero Señor me une Consigo Mismo.(6)

ਸਤਿਗੁਰੁ ਦਾਤਾ; ਸਬਦੁ ਸੁਣਾਏ ॥

satigur daataa; sabad sunaae |

Sant Singh KhalsaThe True Guru, The Giver, preaches the Shabad.
Manmohan SinghThe beneficent True Guru preaches Lord's Name.
Manmohan Singh (Punjabi)ਦਾਤਾਰ ਸੱਚਾ ਗੁਰੂ ਹਰੀ ਨਾਮ ਨੂੰ ਪ੍ਰਚਾਰਦਾ ਹੈ।
Fareedkot Teekaਜਿਨ ਕੋ ਸਤਿਗੁਰੂ ਦਾਤਾ ਉਪਦੇਸ਼ ਸੁਣਾਵਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਸਤਿਗੁਰੂ ਜਿਸ ਮਨੁੱਖ ਨੂੰ ਆਪਣਾ ਸ਼ਬਦ ਸੁਣਾਂਦਾ ਹੈ,
SikhNet (Spanish)El Verdadero Guru, siempre Benévolo, recita la Palabra del Shabd

ਧਾਵਤੁ ਰਾਖੈ; ਠਾਕਿ ਰਹਾਏ ॥

dhaavat raakhai; tthaak rahaae |

Sant Singh KhalsaHe controls, and restrains, and holds still the wandering mind.
Manmohan SinghThe wandering mind he controls restrain and stops.
Manmohan Singh (Punjabi)ਭੱਜੇ ਫਿਰਦੇ ਮਨੂਏ ਨੂੰ ਉਹ ਰੋਕ ਵਰਜ ਅਤੇ ਹਟਕ ਰਖਦਾ ਹੈ।
Fareedkot Teekaਤਿਨੋਂ ਨੇ ਵਿਖਿਓਂ ਮੇਂ ਦੌੜਤੇ ਇੰਦ੍ਰੇ ਰੋਕ ਰਖੇ ਹੈਂ ਅਰੁ ਅੰਤਹਕਰਣ ਭੀ ਰੋਕ ਰਾਖੇ ਹੈਂ॥
Prof. Sahib Singhਉਹ ਮਾਇਆ ਦੇ ਪਿੱਛੇ ਭਟਕਦੇ ਆਪਣੇ ਮਨ ਨੂੰ (ਮਾਇਆ ਦੇ ਮੋਹ ਵਲੋਂ) ਬਚਾ ਲੈਂਦਾ ਹੈ, ਰੋਕ ਕੇ ਕਾਬੂ ਕਰ ਲੈਂਦਾ ਹੈ।

ਪਦ ਅਰਥ ਧਾਵਤੁ = (ਮਾਇਆ ਦੇ ਪਿੱਛੇ) ਦੌੜਦੇ ਮਨ ਨੂੰ। ਠਾਕਿ = ਰੋਕ ਕੇ।

SikhNet (Spanish)que mantiene a mi mente enfocada en un solo punto.

ਪੂਰੇ ਗੁਰ ਤੇ; ਸੋਝੀ ਪਾਏ ॥੭॥

poore gur te; sojhee paae |7|

Sant Singh KhalsaUnderstanding is obtained through the Perfect Guru. ||7||
Manmohan SinghFrom the Perfect Guru, the mortal receives the Divine understanding.
Manmohan Singh (Punjabi)ਪੂਰਨ ਗੁਰਾਂ ਪਾਸੋਂ ਪ੍ਰਾਣੀ ਰੱਬੀ-ਗਿਆਤ ਪ੍ਰਾਪਤ ਕਰ ਲੈਂਦਾ ਹੈ।
Fareedkot Teekaਪੂਰੇ ਗੁਰੋਂ ਸੇ ਸਮਝ ਕੋ ਪ੍ਰਾਪਤਿ ਹੂਏ ਹੈਂ॥੭॥
Prof. Sahib Singhਪੂਰੇ ਗੁਰੂ ਪਾਸੋਂ ਉਹ ਮਨੁੱਖ (ਜੀਵਨ-ਜੁਗਤਿ ਦੀ ਸਹੀ) ਸਮਝ ਹਾਸਲ ਕਰ ਲੈਂਦਾ ਹੈ ॥੭॥

ਪਦ ਅਰਥ ਤੇ = ਤੋਂ, ਪਾਸੋਂ ॥੭॥

SikhNet (Spanish)Esta es la Sabiduría que recibo del Perfecto Guru. (7)

ਆਪੇ ਕਰਤਾ; ਸ੍ਰਿਸਟਿ ਸਿਰਜਿ ਜਿਨਿ ਗੋਈ ॥

aape karataa; srisatt siraj jin goee |

Sant Singh KhalsaThe Creator Himself has created the universe; He Himself shall destroy it.
Manmohan SinghThe Creator Himself has created the World and Himself shall destroy it.
Manmohan Singh (Punjabi)ਸਿਰਜਣਹਾਰ ਨੇ ਖੁਦ ਦੁਨੀਆਂ ਸਾਜੀ ਹੈ ਅਤੇ ਖੁਦ ਹੀ ਇਸ ਨੂੰ ਨਾਸ ਕਰ ਦੇਵੇਗਾ।
Fareedkot Teekaਜੋ ਆਪ ਹੀ ਸ੍ਰਿਸਟੀ ਉਤਪਤਿ ਕਰਤਾ ਹੈ, ਜਿਸ ਨੇ ਆਪ ਹੀ ਅਪਨੇ ਮੇਂ ਪੂਰਬ ਕਾਲ ਮੇਂ (ਗੋਈ) ਮਿਲਾਈ ਹੈ ਅਰਥਾਤ ਪ੍ਰਲੈ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ ਸਿਰਜਣਹਾਰ ਹੈ ਜਿਸ ਨੇ ਆਪ ਇਹ ਸ੍ਰਿਸ਼ਟੀ ਪੈਦਾ ਕਰ ਕੇ ਆਪ ਹੀ (ਅਨੇਕਾਂ ਵਾਰੀ) ਨਾਸ ਕੀਤੀ।

ਪਦ ਅਰਥ ਸ੍ਰਿਸਟਿ = ਦੁਨੀਆ। ਸਿਰਜਿ = ਪੈਦਾ ਕਰ ਕੇ। ਗੋਈ = ਨਾਸ ਕੀਤੀ। ਜਿਨਿ = ਜਿਸ (ਕਰਤਾਰ) ਨੇ।

SikhNet (Spanish)El Creador crea todo, y habiéndolo creado, también lo destruye todo;

ਤਿਸੁ ਬਿਨੁ ਦੂਜਾ; ਅਵਰੁ ਨ ਕੋਈ ॥

tis bin doojaa; avar na koee |

Sant Singh KhalsaWithout Him, there is no other at all.
Manmohan SinghWithout Him there is no other second.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਦੁਸਰਾ ਨਹੀਂ।
Fareedkot Teekaਤਿਸ ਵਾਹਿਗੁਰੂ ਸੇ ਬਿਨਾ ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singhਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ (ਸਦਾ-ਥਿਰ ਰਹਿਣ ਵਾਲਾ) ਨਹੀਂ ਹੈ।
SikhNet (Spanish)no hay ningún otro sin Él, el Señor.

ਨਾਨਕ; ਗੁਰਮੁਖਿ ਬੂਝੈ ਕੋਈ ॥੮॥੬॥

naanak; guramukh boojhai koee |8|6|

Sant Singh KhalsaO Nanak, how rare are those who, as Gurmukh, understand this! ||8||6||
Manmohan SinghNanak, through the Guru, only a few understand this.
Manmohan Singh (Punjabi)ਨਾਨਕ ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਕੋਈ ਗੁਰਮੁਖਿ ਹੀ ਸਮਝਤਾ ਹੈ॥੮॥੬॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲਾ ਕੋਈ (ਵਿਰਲਾ ਵਡਭਾਗੀ) ਮਨੁੱਖ ਇਹ ਭੇਦ ਸਮਝਦਾ ਹੈ ॥੮॥੬॥
SikhNet (Spanish)Oh, dice Nanak, esta Verdad es experimentada a través del Guru. (8-6)

Open this shabad (27 lines, Angs 231-232) →

Shabad Guru Amardas Ji Raag Gauree

ਗਉੜੀ ਮਹਲਾ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.

ਨਾਮੁ ਅਮੋਲਕੁ; ਗੁਰਮੁਖਿ ਪਾਵੈ ॥

naam amolak; guramukh paavai |

Sant Singh KhalsaThe Gurmukhs obtain the Naam, the Priceless Name of the Lord.
Manmohan SinghThe priceless Name, one attains through the Guru.
Manmohan Singh (Punjabi)ਅਮੁੱਲਾ ਨਾਮ, ਜੀਵ ਗੁਰਾਂ ਦੇ ਰਾਹੀਂ ਪਰਾਪਤ ਕਰਦਾ ਹੈ।
Fareedkot Teekaਭਗਵੰਤ ਕਾ ਨਾਮ ਅਮੋਲਕ ਗੁਰਮੁਖ ਹੀ ਪਾਵਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਕਿਸੇ ਭੀ ਮੁੱਲ ਤੋਂ ਨਹੀਂ ਮਿਲ ਸਕਦਾ।

ਪਦ ਅਰਥ ਅਮੋਲਕੁ = ਜੇਹੜਾ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

SikhNet (Spanish)Uno recibe el Nombre Invaluable a través del Guru;

ਨਾਮੋ ਸੇਵੇ; ਨਾਮਿ ਸਹਜਿ ਸਮਾਵੈ ॥

naamo seve; naam sehaj samaavai |

Sant Singh KhalsaThey serve the Name, and through the Name, they are absorbed in intuitive peace and poise.
Manmohan SinghHe serves the Name and through the Name merges in the Lord.
Manmohan Singh (Punjabi)ਨਾਮ ਦੀ ਉਹ ਘਾਲ ਕਮਾਉਂਦਾ ਹੈ ਅਤੇ ਨਾਮ ਦੇ ਰਾਹੀਂ ਹੀ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਨਾਮ ਕੋ ਸੇਵ ਕਰ ਨਾਮੀ (ਸਹਜਿ) ਬ੍ਰਹਮ ਮੇਂ ਸਮਾਇ ਜਾਤਾ ਹੈ॥
Prof. Sahib Singhਉਹੀ ਮਨੁੱਖ ਹਾਸਲ ਕਰਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ।

ਪਦ ਅਰਥ ਨਾਮੋ = ਨਾਮ ਹੀ। ਨਾਮਿ = ਨਾਮ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)por el Nombre uno es inspirado a servir,

ਅੰਮ੍ਰਿਤੁ ਨਾਮੁ; ਰਸਨਾ ਨਿਤ ਗਾਵੈ ॥

amrit naam; rasanaa nit gaavai |

Sant Singh KhalsaWith their tongues, they continually sing the Ambrosial Naam.
Manmohan SinghThe Nectar Name with his tongue he ever songs.
Manmohan Singh (Punjabi)ਆਬਿ-ਹਿਯਾਤੀ ਨਾਮ, ਆਪਣੀ ਜੀਭਾ ਨਾਲ ਉਹ ਸਦੀਵ ਹੀ ਗਾਇਨ ਕਰਦਾ ਹੈ।
Fareedkot Teekaਤਾਂ ਤੇ ਨਿਤੰਪ੍ਰਤੀ ਰਸਨਾ ਕਰ ਕੇ ਅੰਮ੍ਰਿਤ ਰੂਪ ਨਾਮ ਕਾ ਗਾਵਨਾ ਕਰੇ॥
Prof. Sahib Singhਉਹ (ਹਰ ਵੇਲੇ) ਨਾਮ ਹੀ ਸਿਮਰਦਾ ਹੈ ਤੇ ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਰਸਨਾ = ਜੀਭ ਨਾਲ।

SikhNet (Spanish)por el Nombre uno se inmerge en Dios y la mente canta siempre la Gloria del Naam,

ਜਿਸ ਨੋ ਕ੍ਰਿਪਾ ਕਰੇ; ਸੋ. ਹਰਿ ਰਸੁ ਪਾਵੈ ॥੧॥

jis no kripaa kare; so. har ras paavai |1|

Sant Singh KhalsaThey obtain the Lord's Name; the Lord showers His Mercy upon them. ||1||
Manmohan SinghHe unto whom God shows mercy, receives Lord's Elixir.
Manmohan Singh (Punjabi)ਜਿਸ ਉਤੇ ਵਾਹਿਗੁਰੂ ਰਹਿਮ ਧਾਰਦਾ ਹੈ, ਉਹ ਸੁਆਮੀ ਦੇ ਅੰਮ੍ਰਿਤ ਨੂੰ ਹਾਸਲ ਕਰਦਾ ਹੈ।
Fareedkot Teekaਪਰੰਤੂ ਜਿਸ ਪਰ ਵਾਹਿਗੁਰੂ ਕਿਰਪਾ ਕਰੇ ਸੋ ਹਰੀ ਕੇ ਰਸ ਕੋ ਪਾਵਤਾ ਹੈ॥੧॥
Prof. Sahib Singhਪਰ ਉਹੀ ਮਨੁੱਖ ਹਰਿ-ਨਾਮ ਦਾ ਰਸ ਮਾਣਦਾ ਹੈ ਜਿਸ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ॥੧॥
SikhNet (Spanish)el Nombre Ambrosial. Pero sólo aquél sobre quien se posa la Gracia del Señor, prueba Su Sabor.(1)

ਅਨਦਿਨੁ; ਹਿਰਦੈ ਜਪਉ ਜਗਦੀਸਾ ॥

anadin; hiradai jpau jagadeesaa |

Sant Singh KhalsaNight and day, within your heart, meditate on the Lord of the Universe.
Manmohan SinghNight and day in thy mind dwell in the World Lord.
Manmohan Singh (Punjabi)ਰਾਤ ਦਿਨ ਆਪਣੇ ਮਨ ਵਿੱਚ ਸ੍ਰਿਸ਼ਟੀ ਦੇ ਸਾਈਂ ਦਾ ਸਿਮਰਨ ਕਰ।
Fareedkot Teekaਹੇ ਭਾਈ! ਹਿਰਦੇ ਮੇਂ ਰਾਤ ਦਿਨ ਜਗਦੀਸ ਕੋ ਜਪੋ॥
Prof. Sahib Singh(ਹੇ ਭਾਈ!) ਮੈਂ ਹਰ ਵੇਲੇ ਆਪਣੇ ਹਿਰਦੇ ਵਿਚ ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਦਾ ਹਾਂ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਹਿਰਦੈ = ਹਿਰਦੇ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ।

SikhNet (Spanish)Si uno enaltece al Señor del Universo en su corazón,

ਗੁਰਮੁਖਿ ਪਾਵਉ; ਪਰਮ ਪਦੁ ਸੂਖਾ ॥੧॥ ਰਹਾਉ ॥

guramukh paavau; param pad sookhaa |1| rahaau |

Sant Singh KhalsaThe Gurmukhs obtain the supreme state of peace. ||1||Pause||
Manmohan SinghThrough the Guru, obtain thou the highest state of beatitude. Pause.
Manmohan Singh (Punjabi)ਗੁਰਾਂ ਦੇ ਰਾਹੀਂ ਤੂੰ ਪਰਮ ਅਨੰਦ ਦੀ ਮਹਾਨ ਦਸ਼ਾਂ ਨੂੰ ਪ੍ਰਾਪਤ ਹੋ। ਠਹਿਰਾਉ।
Fareedkot Teekaਔਰ ਗੁਰੋਂ ਦੁਆਰੇ ਪਰਮ ਪਦ ਕੋ ਪਾਇ ਕਰ ਸੁਖ ਕੋ ਪਾਵਉ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਮੈਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ ਹੈ, ਮੈਂ ਆਤਮਕ ਆਨੰਦ ਮਾਣ ਰਿਹਾ ਹਾਂ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵਉ = ਮੈਂ ਪ੍ਰਾਪਤ ਕਰਦਾ ਹਾਂ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੧॥ ਰਹਾਉ ॥

SikhNet (Spanish)por la Gracia del Guru, llega al más Elevado Estado de Éxtasis. (1-Pausa)

ਹਿਰਦੈ; ਸੂਖੁ ਭਇਆ ਪਰਗਾਸੁ ॥

hiradai; sookh bheaa paragaas |

Sant Singh KhalsaPeace comes to fill the hearts of those
Manmohan SinghHappiness becomes manifest within the mind of the pious persons,
Manmohan Singh (Punjabi)ਪਰਸੰਨਤਾ ਉਨ੍ਹਾਂ ਪਵਿੱਤ੍ਰ ਪੁਰਸ਼ਾਂ ਦੇ ਮਨ ਅੰਦਰ ਪਰਗਟ ਹੋ ਆਉਂਦੀ ਹੈ,
Fareedkot Teekaਤਿਨ ਕੇ ਹਿਰਦੇ ਮੇਂ ਸੁਖੁ ਪ੍ਰਗਟ ਹੂਆ ਹੈ॥
Prof. Sahib Singhਉਹਨਾਂ ਦੇ ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੇ ਅੰਦਰ ਚਾਨਣ ਪੈਦਾ ਹੋ ਜਾਂਦਾ ਹੈ,

ਪਦ ਅਰਥ ਪਰਗਾਸੁ = ਚਾਨਣ।

SikhNet (Spanish)La Luz y la Alegría llenan su corazón,

ਗੁਰਮੁਖਿ; ਗਾਵਹਿ ਸਚੁ ਗੁਣਤਾਸੁ ॥

guramukh; gaaveh sach gunataas |

Sant Singh Khalsawho, as Gurmukh, sing of the True Lord, the treasure of excellence.
Manmohan Singhwho sing of the True Lord, the Treasure of excellences.
Manmohan Singh (Punjabi)ਜੋ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਸੱਚੇ ਸਾਹਿਬ ਨੂੰ ਗਾਇਨ ਕਰਦੇ ਹਨ।
Fareedkot Teekaਜੋ ਗੁਰਮੁਖਿ ਤਿਸ ਸਚੇ ਕੇ ਗੁਣ ਗਾਵਤੇ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਗੁਣਾਂ ਦੇ ਖ਼ਜ਼ਾਨੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)y canta del Uno Verdadero, el Tesoro de Bien.

ਦਾਸਨਿ ਦਾਸ; ਨਿਤ ਹੋਵਹਿ ਦਾਸੁ ॥

daasan daas; nit hoveh daas |

Sant Singh KhalsaThey become the constant slaves of the slaves of the Lord's slaves.
Manmohan SinghHe ever becomes the solace of the slaves of Lord's slaves.
Manmohan Singh (Punjabi)ਉਹ ਸਦਾ ਆਪਣੇ ਸਾਹਿਬ ਦੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਹੁੰਦਾ ਹੈ।
Fareedkot Teekaਦਾਸੋਂ ਕੇ ਨਿਤੰਪ੍ਰਤਿ ਜੋ ਦਾਸ ਹੈਂ ਤਿਨ ਕੇ ਦਾਸ ਹੋਤੇ ਹੈਂ, ਭਾਵ ਏਹਿ ਕਿ ਨਿੰਮਰਤਾ ਭਾਵ ਰਾਖਤੇ ਹੈਂ॥
Prof. Sahib Singhਉਹ ਸਦਾ ਪਰਮਾਤਮਾ ਦੇ ਸੇਵਕਾਂ ਦੇ ਸੇਵਕ ਬਣੇ ਰਹਿੰਦੇ ਹਨ।
SikhNet (Spanish)Se vuelve el Esclavo de los Esclavos de Dios,

ਗ੍ਰਿਹ ਕੁਟੰਬ ਮਹਿ; ਸਦਾ ਉਦਾਸੁ ॥੨॥

grih kuttanb meh; sadaa udaas |2|

Sant Singh KhalsaWithin their households and families, they remain always detached. ||2||
Manmohan SinghWithin his home and family, he, ever remains detached.
Manmohan Singh (Punjabi)ਆਪਣੇ ਘਰ ਅਤੇ ਪਰਵਾਰ ਅੰਦਰ ਉਹ ਹਮੇਸ਼ਾਂ ਨਿਰਲੇਪ ਰਹਿੰਦਾ ਹੈ।
Fareedkot Teekaਘਰ ਮੇਂ ਰਹਤੇ ਹੂਏ ਭੀ ਕੁਟੰਬ ਮੇਂ ਸਦਾ ਉਦਾਸ ਰਹਤੇ ਹੈਂ॥੨॥
Prof. Sahib Singhਉਹ ਮਨੁੱਖ ਗ੍ਰਿਹਸਤ ਜੀਵਨ ਵਿਚ ਰਹਿੰਦੇ ਹੋਏ ਪਰਵਾਰ ਵਿਚ ਰਹਿੰਦੇ ਹੋਏ ਭੀ (ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦੇ ਹਨ ॥੨॥

ਪਦ ਅਰਥ ਗ੍ਰਿਹ = ਘਰ। ਕੁਟੰਬ = ਪਰਵਾਰ ॥੨॥

SikhNet (Spanish)y permanece siempre desapegado en su propio hogar.(2)

ਜੀਵਨ ਮੁਕਤੁ; ਗੁਰਮੁਖਿ ਕੋ ਹੋਈ ॥

jeevan mukat; guramukh ko hoee |

Sant Singh KhalsaHow rare are those who, as Gurmukh, become Jivan Mukta - liberated while yet alive.
Manmohan SinghSome rare Guru-ward becomes emancipated in life.
Manmohan Singh (Punjabi)ਕੋਈ ਵਿਰਲਾ ਗੁਰੂ-ਸਮਰਪਣ ਹੀ ਜਿੰਦਗੀ ਅੰਦਰ ਹੀ ਮੁਕਤ ਹੁੰਦਾ ਹੈ।
Fareedkot Teekaਜੋ ਕੋਈ ਗੁਰਮੁਖਿ ਜੀਵਨ ਮੁਕਤੁ ਹੋਤਾ ਹੈ॥
Prof. Sahib Singh(ਹੇ ਭਾਈ!) ਕੋਈ ਵਿਰਲਾ ਮਨੁੱਖ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਭੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ।

ਪਦ ਅਰਥ ਮੁਕਤੁ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਕੋ = ਕੋਈ ਵਿਰਲਾ।

SikhNet (Spanish)Extraordinario es aquél que conoce a Dios y es liberado en vida;

ਪਰਮ ਪਦਾਰਥੁ; ਪਾਵੈ ਸੋਈ ॥

param padaarath; paavai soee |

Sant Singh KhalsaThey alone obtain the supreme treasure.
Manmohan SinghHe alone attains the Supreme wealth.
Manmohan Singh (Punjabi)ਕੇਵਲ ਉਹੀ ਮਹਾਨ ਦੌਲਤ ਨੂੰ ਹਾਸਲ ਕਰਦਾ ਹੈ।
Fareedkot Teekaਸੋਈ ਪਰਮ ਪਦਾਰਥ ਬਦੇਹ ਮੋਖ ਪਾਵਤਾ ਹੈ॥
Prof. Sahib Singhਉਹੀ ਮਨੁੱਖ ਸਾਰੇ ਪਦਾਰਥਾਂ ਤੋਂ ਸ੍ਰੇਸ਼ਟ ਨਾਮ-ਪਦਾਰਥ ਹਾਸਲ ਕਰਦਾ ਹੈ।
SikhNet (Spanish)él llega al Estado Supremo

ਤ੍ਰੈ ਗੁਣ ਮੇਟੇ; ਨਿਰਮਲੁ ਹੋਈ ॥

trai gun mette; niramal hoee |

Sant Singh KhalsaEradicating the three qualities, they become pure.
Manmohan SinghEffacing the three dispositions he becomes pure.
Manmohan Singh (Punjabi)ਤਿੰਨਾਂ ਸੁਭਾਵਾਂ ਨੂੰ ਮੇਸ ਕੇ ਉਹ ਪਵਿੱਤਰ ਹੋ ਜਾਂਦਾ ਹੈ।
Fareedkot Teekaਜੋ ਤੀਨੋਂ ਗੁਣੋਂ ਕੋ ਮੇਟ ਕਰ ਨਿਰਮਲ ਹੋਤਾ ਹੈ॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ ਮਾਇਆ ਦੇ) ਤਿੰਨਾਂ ਗੁਣਾਂ ਦਾ ਪ੍ਰਭਾਵ ਮਿਟਾ ਲੈਂਦਾ ਹੈ ਤੇ ਪਵਿਤ੍ਰ-ਆਤਮਾ ਬਣ ਜਾਂਦਾ ਹੈ।
SikhNet (Spanish)y sobreponiéndose a las tres cualidades, es purificado.

ਸਹਜੇ ਸਾਚਿ ਮਿਲੈ; ਪ੍ਰਭੁ ਸੋਈ ॥੩॥

sahaje saach milai; prabh soee |3|

Sant Singh KhalsaThey are intuitively absorbed in the True Lord God. ||3||
Manmohan SinghHe easily blends with Him the True Master.
Manmohan Singh (Punjabi)ਉਹ ਸੁਖੈਨ ਹੀ, ਉਸ ਸੱਚੇ ਮਾਲਕ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸੋਈ ਪੁਰਸ ਸਚੇ ਪ੍ਰਭੂ ਕੋ ਸੁਭਾਵਕ ਹੀ ਮਿਲਤਾ ਹੈ॥੩॥
Prof. Sahib Singhਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜੇ ਰਹਿਣ ਕਰਕੇ ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ॥੩॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ਟਿਕ ਕੇ। ਸਾਚਿ = ਸਦਾ-ਥਿਰ ਪ੍ਰਭੂ ਵਿਚ (ਜੁੜੇ ਰਹਿਣ ਕਰਕੇ) ॥੩॥

SikhNet (Spanish)Sí, a través de la Verdad llega al Señor. (3)

ਮੋਹ ਕੁਟੰਬ ਸਿਉ; ਪ੍ਰੀਤਿ ਨ ਹੋਇ ॥

moh kuttanb siau; preet na hoe |

Sant Singh KhalsaEmotional attachment to family does not exist,
Manmohan SinghMan rises above the love of earthly attachment and family,
Manmohan Singh (Punjabi)ਇਨਸਾਨ ਸੰਸਾਰੀ ਲਗਨ ਅਤੇ ਪਰਵਾਰ ਦੀ ਮੁਹੱਬਤ ਤੋਂ ਉੱਚਾ ਉਠ ਖਲੋਦਾ ਹੈ,
Fareedkot Teekaਤਬ ਅਗ੍ਯਾਨ ਸਹਤ ਕੁਟੰਬ ਸੇ ਪ੍ਰੀਤੀ ਨਹੀਂ ਹੋਤੀ, ਭਾਵ ਏਹਿ ਕਿ ਸਭ ਕੋ ਮਿਥਿਆ ਜਾਨ ਕਰ ਕੁਟੰਬ ਮੇਂ ਰਹਤਾ ਹੈ॥
Prof. Sahib Singh(ਹੇ ਭਾਈ!) ਉਸ ਮਨੁੱਖ ਦਾ ਆਪਣੇ ਪਰਵਾਰ ਨਾਲ (ਉਹ) ਮੋਹ-ਪਿਆਰ ਨਹੀਂ ਰਹਿੰਦਾ (ਜੋ ਤ੍ਰੈਗੁਣੀ ਮਾਇਆ ਵਿਚ ਫਸਾਂਦਾ ਹੈ),

ਪਦ ਅਰਥ ਕੁਟੰਬ ਸਿਉ = ਕੁਟੰਬ ਨਾਲ।

SikhNet (Spanish)Uno se eleva por encima del amor a la familia y a los parientes cuando,

ਜਾ; ਹਿਰਦੈ ਵਸਿਆ ਸਚੁ ਸੋਇ ॥

jaa; hiradai vasiaa sach soe |

Sant Singh Khalsawhen the True Lord abides within the heart.
Manmohan Singhwhen that True One abides within his mind.
Manmohan Singh (Punjabi)ਜਦ ਉਹ ਸਤਿਪੁਰਖ ਉਸ ਦੇ ਮਨ ਵਿੱਚ ਵਸ ਜਾਂਦਾ ਹੈ।
Fareedkot Teekaਜਬ ਸੇ ਸਚਾ ਵਾਹਿਗੁਰੂ ਹਿਰਦੇ ਮੇਂ ਵਸਿਆ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ।

ਪਦ ਅਰਥ ਜਾ = ਜਦੋਂ।

SikhNet (Spanish)por la Gracia del Guru, el Uno Verdadero habita en su corazón;

ਗੁਰਮੁਖਿ ਮਨੁ ਬੇਧਿਆ; ਅਸਥਿਰੁ ਹੋਇ ॥

guramukh man bedhiaa; asathir hoe |

Sant Singh KhalsaThe mind of the Gurmukh is pierced through and held steady.
Manmohan SinghThrough the Guru the mind is pierced and held.
Manmohan Singh (Punjabi)ਗੁਰਾਂ ਦੇ ਰਾਹੀਂ ਮਨੂਆਂ ਵਿੰਨ੍ਹਿਆ ਜਾਂਦਾ ਤੇ ਸਥਿਰ ਹੁੰਦਾ ਹੈ।
Fareedkot Teekaਜਿਸ ਗੁਰਮੁਖ ਕਾ ਮਾਨ ਮਿਲਿਆ ਹੈ, ਸੋ ਅਸਥਿਰ ਚਿਤ ਹੋਤਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਵਿੱਝ ਜਾਂਦਾ ਹੈ ਤੇ ਅਡੋਲ ਹੋ ਜਾਂਦਾ ਹੈ,

ਪਦ ਅਰਥ ਬੇਧਿਆ = ਵਿੱਝ ਜਾਂਦਾ ਹੈ। ਅਸਥਿਰੁ = ਸ਼ਾਂਤ, ਟਿਕਿਆ ਹੋਇਆ, ਅਡੋਲ।

SikhNet (Spanish)su mente entonces es compenetrada por el Señor y contenida en sí misma;

ਹੁਕਮੁ ਪਛਾਣੈ; ਬੂਝੈ ਸਚੁ ਸੋਇ ॥੪॥

hukam pachhaanai; boojhai sach soe |4|

Sant Singh KhalsaOne who recognizes the Hukam of the Lord's Command understands the True Lord. ||4||
Manmohan SinghHe who recognises his fiat understands the True Lord.
Manmohan Singh (Punjabi)ਜੋ ਉਸ ਦੀ ਰਜ਼ਾ ਨੂੰ ਸਿਆਣਦਾ ਹੈ ਉਹ ਸੱਚੇ ਸਾਈਂ ਨੂੰ ਸਮਝ ਲੈਂਦਾ ਹੈ।
Fareedkot Teekaਜੋ ਪਰਮੇਸ੍ਵਰ ਕਾ ਹੁਕਮ ਪਛਾਣਤਾ ਹੈ, ਸੋਈ ਸਚੁ ਰੂਪ ਪਰਮੇਸ੍ਵਰ ਕੋ ਬੂਝਤਾ ਹੈ॥੪॥
Prof. Sahib Singhਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ (ਪਰਮਾਤਮਾ ਦੇ ਸੁਭਾਵ ਨਾਲ ਆਪਣਾ ਸੁਭਾਉ ਮਿਲਾ ਲੈਂਦਾ ਹੈ) ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਨੂੰ ਸਮਝ ਲੈਂਦਾ ਹੈ ॥੪॥

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥੪॥

SikhNet (Spanish)de esa manera concibe la Voluntad del Señor y se vuelve un ser autónomo y auténtico. (4)

ਤੂੰ ਕਰਤਾ; ਮੈ. ਅਵਰੁ ਨ ਕੋਇ ॥

toon karataa; mai. avar na koe |

Sant Singh KhalsaYou are the Creator Lord - there is no other for me.
Manmohan SinghThou art the Creator, I recognise none else.
Manmohan Singh (Punjabi)ਤੂੰ ਸਿਰਜਣਹਾਰ ਹੈ, ਮੈਂ ਹੋਰ ਕਿਸੇ ਨੂੰ ਨਹੀਂ ਸਿਆਣਦਾ।
Fareedkot Teekaਅਰੁ ਐਸੇ ਬੇਨਤੀ ਕਰਤੇ ਹੈਂ: ਹੇ ਮਹਾਰਾਜ! ਮੈਂ ਤੋ ਤੂੰਹੀ ਕਰਤਾ ਜਾਣਿਆ ਹੈ ਔਰ ਕੋਈ ਨਹੀਂ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਯਾਦ ਵਿਚ ਵਿੱਝ ਜਾਂਦਾ ਹੈ, ਉਹ ਇਉਂ ਅਰਦਾਸ ਕਰਦਾ ਹੈ-ਹੇ ਪ੍ਰਭੂ!) ਤੂੰ ਹੀ ਜਗਤ ਦਾ ਪੈਦਾ ਕਰਨ ਵਾਲਾ ਹੈਂ, ਮੈਨੂੰ ਤੈਥੋਂ ਬਿਨਾ ਕੋਈ ਆਸਰਾ ਨਹੀਂ ਦਿੱਸਦਾ,
SikhNet (Spanish)Tú eres el Creador; no hay ningún otro más que Tú, oh Señor;

ਤੁਝੁ ਸੇਵੀ; ਤੁਝ ਤੇ ਪਤਿ ਹੋਇ ॥

tujh sevee; tujh te pat hoe |

Sant Singh KhalsaI serve You, and through You, I obtain honor.
Manmohan SinghThee I serve and though Thee I earn honour.
Manmohan Singh (Punjabi)ਤੇਰੀ ਮੈਂ ਚਾਕਰੀ ਕਰਦਾ ਹਾਂ ਤੇ ਤੇਰੇ ਰਾਹੀਂ ਹੀ ਮੈਂ ਇਜ਼ਤ ਪਾਉਂਦਾ ਹਾਂ।
Fareedkot Teekaਤੇਰੇ ਕੋ ਸੇਵਨ ਕਰਾਂ ਕਿਉਂਕਿ ਤੁਝ ਤੇ ਹੀ ਪਤਿ ਹੋਤੀ ਹੈ॥
Prof. Sahib Singhਮੈਂ ਸਦਾ ਤੇਰਾ ਹੀ ਸਿਮਰਨ ਕਰਦਾ ਹਾਂ, ਮੈਨੂੰ ਤੇਰੇ ਦਰ ਤੋਂ ਹੀ ਇੱਜ਼ਤ ਮਿਲਦੀ ਹੈ।

ਪਦ ਅਰਥ ਸੇਵੀ = ਸੇਵੀਂ, ਮੈਂ ਸਿਮਰਦਾ ਹਾਂ। ਤੇ = ਤੋਂ। ਪਤਿ = ਇੱਜ਼ਤ।

SikhNet (Spanish)me dedico a Tu Servicio, porque de Ti proviene todo el Honor.

ਕਿਰਪਾ ਕਰਹਿ; ਗਾਵਾ ਪ੍ਰਭੁ ਸੋਇ ॥

kirapaa kareh; gaavaa prabh soe |

Sant Singh KhalsaGod showers His Mercy, and I sing His Praises.
Manmohan SinghIf, he, the Lord, show mercy, I would laud Him.
Manmohan Singh (Punjabi)ਜੇਕਰ ਉਹ ਸੁਆਮੀ ਮਿਹਰ ਧਾਰੇ, ਮੈਂ ਉਸ ਦਾ ਜਸ ਗਾਇਨ ਕਰਾਂ।
Fareedkot Teekaਹੇ ਪ੍ਰਭੂ! ਜੇ ਕ੍ਰਿਪਾ ਕਰੇਂ ਤੌ ਤੇਰੀ (ਸੋਇ) ਸੋਭਾ ਕੋ ਗਾਵੂੰ॥
Prof. Sahib Singhਜੇ ਤੂੰ ਆਪ ਮਿਹਰ ਕਰੇਂ, ਤਾਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।

ਪਦ ਅਰਥ ਕਰਹਿ = ਤੂੰ ਕਰੇਂ। ਗਾਵਾ = ਗਾਵਾਂ, ਮੈਂ ਗਾਂਦਾ ਰਹਾਂ।

SikhNet (Spanish)Por Tu Gracia canto de Ti;

ਨਾਮ ਰਤਨੁ; ਸਭ ਜਗ ਮਹਿ ਲੋਇ ॥੫॥

naam ratan; sabh jag meh loe |5|

Sant Singh KhalsaThe light of the jewel of the Naam permeates the entire world. ||5||
Manmohan SinghIn the entire world is the light of the Name Jewel.
Manmohan Singh (Punjabi)ਸਾਰੇ ਸੰਸਾਰ ਅੰਦਰ ਨਾਮ ਦੇ ਹੀਰੇ ਦਾ ਹੀ ਚਾਨਣ ਹੈ।
Fareedkot Teekaਤੇਰਾ ਜੋ ਨਾਮ ਰਤਨ ਰੂਪ ਹੈ, ਸੋ ਸਰਬ ਸੰਸਾਰ ਮੇਂ ਪ੍ਰਕਾਸ ਕਰਨੇ ਵਾਲਾ ਹੈ॥੫॥
Prof. Sahib Singhਤੇਰਾ ਨਾਮ ਹੀ ਮੇਰੇ ਵਾਸਤੇ ਸਭ ਤੋਂ ਸ੍ਰੇਸ਼ਟ ਪਦਾਰਥ ਹੈ, ਤੇਰਾ ਨਾਮ ਹੀ ਜਗਤ ਵਿਚ (ਆਤਮਕ ਜੀਵਨ ਲਈ) ਚਾਨਣ (ਪੈਦਾ ਕਰਨ ਵਾਲਾ) ਹੈ ॥੫॥

ਪਦ ਅਰਥ ਲੋਇ = ਚਾਨਣ ॥੫॥

SikhNet (Spanish)la Joya de Tu Nombre ilumina el Universo entero.(5)

ਗੁਰਮੁਖਿ ਬਾਣੀ; ਮੀਠੀ ਲਾਗੀ ॥

guramukh baanee; meetthee laagee |

Sant Singh KhalsaTo the Gurmukhs, the Word of God's Bani seems so sweet.
Manmohan SinghTo the Guru-ward, Gurbani tastes sweet.
Manmohan Singh (Punjabi)ਗੁਰੂ-ਸਮਰਪਣ ਨੂੰ ਗੁਰਬਾਣੀ ਮਿੱਠੀ ਲਗਦੀ ਹੈ।
Fareedkot Teekaਜਿਨ ਕੋ ਗੁਰੋਂ ਕੇ ਮੁਖ ਕੀ ਬਾਣੀ ਮੀਠੀ ਲਾਗੀ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਮਿੱਠੀ ਲੱਗਣ ਲੱਗ ਪੈਂਦੀ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Para Aquél que es sabio en Dios, la Palabra del Shabd sabe dulce,

ਅੰਤਰੁ ਬਿਗਸੈ; ਅਨਦਿਨੁ ਲਿਵ ਲਾਗੀ ॥

antar bigasai; anadin liv laagee |

Sant Singh KhalsaDeep within, their hearts blossom forth; night and day, they lovingly center themselves on the Lord.
Manmohan SinghHis heart blooms and night and day his attention remains centered on it.
Manmohan Singh (Punjabi)ਉਸ ਦਾ ਦਿਲ ਖਿੜ ਜਾਂਦਾ ਹੈ ਅਤੇ ਰਾਤ ਦਿਨ ਉਸ ਦੀ ਬਿਰਤੀ ਇਸ ਉਤੇ ਕੇਂਦਰਤ ਹੋਈ ਰਹਿੰਦੀ ਹੈ।
Fareedkot Teekaਤਿਨ ਕਾ ਹਿਰਦਾ ਪ੍ਰਫੁਲਤ ਹੋਤਾ ਹੈ ਔਰ ਰਾਤ੍ਰ ਦਿਨ ਬਿਤ੍ਰੀ ਲਾਗੀ ਹੈ॥
Prof. Sahib Singhਉਸ ਦਾ ਹਿਰਦਾ ਖਿੜ ਆਉਂਦਾ ਹੈ, ਉਸ ਦੀ ਸੁਰਤ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ।

ਪਦ ਅਰਥ ਅੰਤਰੁ = ਹਿਰਦਾ {ਲਫ਼ਜ਼ 'ਅੰਤਰਿ' ਅਤੇ 'ਅੰਤਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਅੰਤਰਿ = ਅੰਦਰ। ਅੰਤਰੁ = ਅੰਦਰਲਾ, ਹਿਰਦਾ}। ਬਿਗਸੈ = ਖਿੜ ਪੈਂਦਾ ਹੈ।

SikhNet (Spanish)y su ser florece siempre entonado en el Señor.

ਸਹਜੇ ਸਚੁ ਮਿਲਿਆ; ਪਰਸਾਦੀ ॥

sahaje sach miliaa; parasaadee |

Sant Singh KhalsaThe True Lord is intuitively obtained, by His Grace.
Manmohan SinghBy God's Grace, the True Name is easily gained.
Manmohan Singh (Punjabi)ਰੱਬ ਦੀ ਦਇਆ ਦੁਆਰਾ ਸੱਚਾ ਨਾਮ, ਸੁਖੈਨ ਹੀ ਮਿਲ ਜਾਂਦਾ ਹੈ।
Fareedkot Teekaਤਿਨ ਕੋ (ਪਰਸਾਦੀ) ਸਰਬ ਪਰ ਕ੍ਰਿਪਾ ਕਰਨੇ ਵਾਲਾ ਸਚਾ ਪਰਮੇਸ੍ਵਰ ਸੁਭਾਵਕ ਹੀ ਮਿਲਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਦੀ ਰਾਹੀਂ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, (ਗੁਰੂ ਦੀ) ਕਿਰਪਾ ਨਾਲ।

SikhNet (Spanish)Por la Gracia del Señor, uno imperceptiblemente se inmerge en la Verdad.

ਸਤਿਗੁਰੁ ਪਾਇਆ; ਪੂਰੈ ਵਡਭਾਗੀ ॥੬॥

satigur paaeaa; poorai vaddabhaagee |6|

Sant Singh KhalsaThe True Guru is obtained by the destiny of perfect good fortune. ||6||
Manmohan SinghThrough perfect good fortune the mortal attains to the True Guru.
Manmohan Singh (Punjabi)ਪੂਰਨ ਭਾਰੇ ਭਾਗਾਂ ਰਾਹੀਂ ਪ੍ਰਾਣੀ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ।
Fareedkot Teekaਜਿਨ ਪੂਰੇ ਪੁਰਸ ਵਡਭਾਗੀਓਂ ਨੇ ਸਤਿਗੁਰੂ ਪਾਇਆ ਹੈ॥੬॥
Prof. Sahib Singh(ਪਰ ਹੇ ਭਾਈ!) ਗੁਰੂ ਪੂਰੇ ਭਾਗ ਨਾਲ ਵੱਡੇ ਭਾਗ ਨਾਲ ਹੀ ਮਿਲਦਾ ਹੈ ॥੬॥

ਪਦ ਅਰਥ ਪੂਰੈ ਵਡਭਾਗੀ = ਪੂਰੇ ਵੱਡੇ ਭਾਗ ਨਾਲ ॥੬॥

SikhNet (Spanish)Es por la maravillosa fortuna que uno se encuentra con el Verdadero Guru. (6)

ਹਉਮੈ ਮਮਤਾ; ਦੁਰਮਤਿ ਦੁਖ ਨਾਸੁ ॥

haumai mamataa; duramat dukh naas |

Sant Singh KhalsaEgotism, possessiveness, evil-mindedness and suffering depart,
Manmohan SinghEgo, I-am-ness, evil, wit, and distress depart,
Manmohan Singh (Punjabi)ਹੰਕਾਰ, ਮੇਰਾਪਣ, ਖੋਟੀ ਬੁਧੀ ਤੇ ਪੀੜ ਦੂਰ ਹੋ ਜਾਂਦੇ ਹਨ,
Fareedkot Teekaਤਬ ਹੰਤਾ ਮਮਤਾ ਪੁਨਾ ਖੋਟੀ ਮਤੀ ਔਰ ਦੂਖ ਨਾਸ ਹੂਏ॥
Prof. Sahib Singh(ਹੇ ਭਾਈ!) ਅੰਦਰੋਂ ਹਉਮੈ ਦਾ, ਅਪਣੱਤ ਦਾ, ਖੋਟੀ ਬੁੱਧੀ ਦਾ, ਦੁੱਖਾਂ ਦਾ ਨਾਸ ਹੋ ਜਾਂਦਾ ਹੈ,

ਪਦ ਅਰਥ ਮਮਤਾ = ਅਪਣੱਤ। ਦੁਰਮਤਿ = ਖੋਟੀ ਬੁੱਧੀ। ਦੁਖ ਨਾਸੁ = ਦੁੱਖਾਂ ਦਾ ਨਾਸ।

SikhNet (Spanish)Cuando uno enaltece el Naam, el Nombre del Señor,

ਜਬ ਹਿਰਦੈ; ਰਾਮ ਨਾਮ ਗੁਣਤਾਸੁ ॥

jab hiradai; raam naam gunataas |

Sant Singh Khalsawhen the Lord's Name, the Ocean of Virtue, comes to dwell within the heart.
Manmohan Singhwhen Lord's Name an ocean of merits, abides in the mind.
Manmohan Singh (Punjabi)ਜਦ ਖੂਬੀਆਂ ਦਾ ਸਮੁੰਦਰ, ਸਾਈਂ ਦਾ ਨਾਮ ਚਿੱਤ ਵਿੱਚ ਵਸਦਾ ਹੈ।
Fareedkot Teekaਜਬ ਹਿਰਦੇ ਕੇ ਬੀਚ ਰਾਮ ਨਾਮ ਗੁਣੋ ਕਾ ਤਾਸ ਪ੍ਰਾਪਤ ਹੂਆ॥
Prof. Sahib Singhਜਦੋਂ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਆ ਵੱਸਦਾ ਹੈ।
SikhNet (Spanish)el Tesoro de toda Virtud se encuentra en su corazón;

ਗੁਰਮੁਖਿ ਬੁਧਿ ਪ੍ਰਗਟੀ; ਪ੍ਰਭ ਜਾਸੁ ॥

guramukh budh pragattee; prabh jaas |

Sant Singh KhalsaThe intellect of the Gurmukhs is awakened, and they praise God,
Manmohan SinghWhen through the Guru the Lord is remembered and his praise is sung,
Manmohan Singh (Punjabi)ਜਦ ਗੁਰਾਂ ਦੇ ਰਾਹੀਂ ਸਾਹਿਬ ਸਿਮਰਿਆ ਤੇ ਉਸ ਦਾ ਜੱਸ ਗਾਇਨ ਕੀਤਾ ਜਾਂਦਾ ਹੈ,
Fareedkot Teekaਤਬ ਗੁਰੋਂ ਦੁਵਾਰਾ ਪਰਮੇਸ੍ਵਰ ਕਾ ਜਸ ਉਚਾਰਨ ਕੀ ਬੁਧੀ ਪ੍ਰਗਟੀ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਉਦੋਂ ਮਨੁੱਖ ਦੀ ਬੁੱਧੀ ਉੱਜਲ ਹੋ ਜਾਂਦੀ ਹੈ,

ਪਦ ਅਰਥ ਪ੍ਰਭ ਜਾਸੁ = ਪ੍ਰਭੂ ਦਾ ਜਸ।

SikhNet (Spanish)el ego y el sentido del “yo soy” se calman y la maldad y la tristeza se van.

ਜਬ ਹਿਰਦੈ; ਰਵਿਆ ਚਰਣ ਨਿਵਾਸੁ ॥੭॥

jab hiradai; raviaa charan nivaas |7|

Sant Singh Khalsawhen the Lord's Lotus Feet come to dwell within the heart. ||7||
Manmohan Singhby abiding His feet in the mind man's intellect awakens.
Manmohan Singh (Punjabi)ਤਾਂ ਉਸ ਦੇ ਪੈਰ ਹਿਰਦੇ ਵਿੱਚ ਵਸਾ ਕੇ ਇਨਸਾਨ ਦੀ ਅਕਲ ਜਾਗ ਉਠਦੀ ਹੈ।
Fareedkot Teekaਜਬ ਹਿਰਦੇ ਕੇ ਬੀਚ ਬਿਆਪਕ ਜਾਨ ਕੇ ਜੋ ਸਰਬ ਕਾ (ਚਰਣ) ਅਧਾਰ ਰੂਪ ਹੈ ਤਿਸ ਮੇਂ ਨਿਵਾਸ ਕੀਆ॥੭॥☬ਜੇ ਕਹੇ ਨਾਮ ਸਭੀ ਕਿਉਂ ਨਹੀਂ ਪਾਵਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਜਦੋਂ ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਹੈ ਅਤੇ ਸੁਰਤ ਪ੍ਰਭੂ-ਚਰਨਾਂ ਵਿਚ ਟਿਕਾਂਦਾ ਹੈ ॥੭॥

ਪਦ ਅਰਥ ਰਵਿਆ = ਸਿਮਰਿਆ ॥੭॥

SikhNet (Spanish)Cuando se alaba al Señor, la mente del Gurmukj, el que tiene su mirada puesta en el Guru, despierta; sí, cuando enaltece los Pies de Loto del Señor en su corazón. (7)

ਜਿਸੁ ਨਾਮੁ ਦੇਇ; ਸੋਈ ਜਨੁ ਪਾਏ ॥

jis naam dee; soee jan paae |

Sant Singh KhalsaThey alone receive the Naam, unto whom it is given.
Manmohan SinghWhom God gives the Name, that man alone receives it.
Manmohan Singh (Punjabi)ਜਿਸ ਵਾਹਿਗੁਰੂ ਨਾਮ ਦਿੰਦਾ ਹੈ, ਕੇਵਲ, ਉਹੀ ਪੁਰਸ਼ ਹੀ ਇਸ ਨੂੰ ਪਾਉਂਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਨਾਮ ਦੇਤਾ ਹੈ, ਸੋਈ ਪੁਰਸ ਪਾਵਤਾ ਹੈ॥
Prof. Sahib Singhਉਹੀ ਮਨੁੱਖ ਪਰਮਾਤਮਾ ਦਾ ਨਾਮ ਹਾਸਲ ਕਰਦਾ ਹੈ, ਜਿਸ ਨੂੰ ਪਰਮਾਤਮਾ ਆਪ ਆਪਣਾ ਨਾਮ ਬਖ਼ਸ਼ਦਾ ਹੈ।

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)Oh Dios, sólo a aquél a quien Tú bendices con Tu Nombre, Lo recibe,

ਗੁਰਮੁਖਿ ਮੇਲੇ; ਆਪੁ ਗਵਾਏ ॥

guramukh mele; aap gavaae |

Sant Singh KhalsaThe Gurmukhs shed their ego, and merge with the Lord.
Manmohan SinghThey, who shed their self-conceit through the Guru, them the Lord unites with Himself.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੇ ਹਨ; ਉਨ੍ਹਾਂ ਨੂੰ ਸਾਹਿਬ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਹੰਕਾਰ ਕੋ ਗਵਾਵਤਾ ਹੈ ਤਿਸ ਕੋ ਗੁਰੂ ਮੇਲਤਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਸਰਨ ਪਾ ਕੇ ਪ੍ਰਭੂ ਆਪਣੇ ਨਾਲ ਮਿਲਾਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦੇਂਦਾ ਹੈ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)y puede trascender su ego en la Unión Contigo.

ਹਿਰਦੈ; ਸਾਚਾ ਨਾਮੁ ਵਸਾਏ ॥

hiradai; saachaa naam vasaae |

Sant Singh KhalsaThe True Name abides within their hearts.
Manmohan SinghWithin their heart, they place the True Name.
Manmohan Singh (Punjabi)ਆਪਣੇ ਦਿਲ ਅੰਦਰ ਉਹ ਸਤਿਨਾਮ ਨੂੰ ਟਿਕਾ ਲੈਂਦੇ ਹਨ।
Fareedkot Teekaਜੋ ਰਿਦੇ ਮੇਂ ਸਚਾ ਨਾਮੁ ਵਸਾਵਤਾ ਹੈ॥
Prof. Sahib Singhਉਹ ਮਨੁੱਖ ਆਪਣੇ ਹਿਰਦੇ ਵਿਚ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਵਸਾਂਦਾ ਹੈ।
SikhNet (Spanish)Por la Gracia del Guru, uno aprecia el Tesoro de Tu Verdadero Nombre en su corazón,

ਨਾਨਕ; ਸਹਜੇ ਸਾਚਿ ਸਮਾਏ ॥੮॥੭॥

naanak; sahaje saach samaae |8|7|

Sant Singh KhalsaO Nanak, they are intuitively absorbed in the True Lord. ||8||7||
Manmohan SinghNanak, automatically, they are absorbed in the True Lord.
Manmohan Singh (Punjabi)ਨਾਨਕ, ਸੁਭਾਵਕ ਹੀ, ਉਹ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ ਸੁਭਾਵਕ ਹੀ ਸਾਚ ਮੇਂ ਸਮਾਵਤਾ ਹੈ॥੮॥੭॥
Prof. Sahib Singhਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ॥੮॥੭॥
SikhNet (Spanish)y se inmerge en la Verdad de manera natural. (8-7)

Open this shabad →

Shabad Guru Amardas Ji Raag Gauree continues on Ang 233

ਗਉੜੀ ਮਹਲਾ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.

ਮਨ ਹੀ ਮਨੁ ਸਵਾਰਿਆ; ਭੈ ਸਹਜਿ ਸੁਭਾਇ ॥

man hee man savaariaa; bhai sehaj subhaae |

Sant Singh KhalsaThe mind has intuitively healed itself, through the Fear of God.
Manmohan SinghBy Lord's fear, the mind has been, easily reformed by the mind itself.
Manmohan Singh (Punjabi)ਸੁਆਮੀ ਦੇ ਡਰ ਦੁਆਰਾ ਖੁਦ ਮਨੂਏ ਨੇ ਸੁਖੈਨ ਹੀ ਮਨੂਏ ਨੂੰ ਸੁਧਾਰ ਲਿਆ ਹੈ।
Fareedkot Teekaਜਬ ਗੁਰੋਂ ਕੇ (ਮਨ) ਮੰਤ੍ਰ ਕਰ ਮਨ ਕੋ ਸਵਾਰਿਆ, ਵਾ ਅਪਨੇ ਮਨ ਕਰ ਕੇ ਹੀ ਮਨ ਸੁਧ ਕੀਆ ਤਬ (ਸਹਜਿ) ਸਾਂਤੀ ਸੁਭਾਉ (ਭੈ) ਭਇਆ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪ੍ਰਭੂ ਦੇ ਡਰ-ਅਦਬ ਵਿਚ ਟਿਕ ਕੇ, ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰਭੂ-ਪ੍ਰੇਮ ਵਿਚ ਜੁੜ ਕੇ ਆਪਣੇ ਮਨ ਨੂੰ ਅੰਤਰ ਆਤਮੇ ਹੀ ਸੋਹਣਾ ਬਣਾ ਲਿਆ ਹੈ, (ਗ੍ਰਿਹਸਤ ਛੱਡ ਕੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਈ)

ਪਦ ਅਰਥ ਮਨ ਹੀ = ਮਨਿ ਹੀ, ਮਨ ਵਿਚ ਹੀ, ਅੰਤਰ ਆਤਮੇ ਹੀ, ਅੰਦਰ ਹੀ ਅੰਦਰ। ਸਵਾਰਿਆ = ਸੋਹਣਾ ਬਣਾ ਲਿਆ। ਭੈ = (ਪਰਾਤਮਾ ਦੇ) ਡਰ-ਅਦਬ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ।

SikhNet (Spanish)Por la Reverencia al Señor, la mente se sana a sí misma de modo natural,

Open this shabad (27 lines, Angs 232-233) →

Ang 232 of 1430