ੴ

ਸਿੱਖਬਾਣੀ · SikhBani

ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥

kabeer sabh te ham bure ham taj bhalo sabh koe
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1364 · 2 lines
Translations

ਕਬੀਰ. ਸਭ ਤੇ ਹਮ ਬੁਰੇ; ਹਮ ਤਜਿ. ਭਲੋ ਸਭੁ ਕੋਇ ॥

kabeer. sabh te ham bure; ham taj. bhalo sabh koe |

Sant Singh KhalsaKabeer, I am the worst of all. Everyone else is good.
Manmohan SinghKabir, I am the worst of all; except me, everyone else is good.
Manmohan Singh (Punjabi)ਕਬੀਰ, ਸਾਰਿਆਂ ਨਾਲੋ ਮੈਂ ਹੀ ਮੰਦਾ ਹਾਂ। ਮੈਨੂੰ ਛਡ ਕੇ ਹੋਰ ਸਾਰੇ ਚੰਗੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਹਮ ਹੀ ਸਭ ਸੇ ਬੁਰੇ ਹੈਂ, ਹਮ ਕੋ ਤਿਆਗ ਕਰ ਔਰ ਸਭ ਕੋਈ ਭਲਾ ਹੈ॥
Prof. Sahib Singhਹੇ ਕਬੀਰ! (ਹਰਿ-ਨਾਮ ਸਿਮਰ ਕੇ ਹੁਣ ਜਦੋਂ ਮੇਰਾ 'ਮੈਂ, ਮੈਂ' ਕਰਨ ਵਾਲਾ ਸੁਭਾਉ ਹਟ ਗਿਆ ਹੈ, ਮੈਨੂੰ ਇਉਂ ਜਾਪਦਾ ਹੈ ਕਿ) ਮੈਂ ਸਭ ਨਾਲੋਂ ਮਾੜਾ ਹਾਂ, ਹਰੇਕ ਜੀਵ ਮੈਥੋਂ ਚੰਗਾ ਹੈ;

ਪਦ ਅਰਥ ਹਮ ਤਜਿ = ਮੈਥੋਂ ਬਿਨਾ। ਸਭੁ ਕੋਇ = ਹਰੇਕ ਜੀਵ।

SikhNet (Spanish)Kabir, soy lo peor de todo, los demás son buenos,

ਜਿਨਿ ਐਸਾ ਕਰਿ ਬੂਝਿਆ; ਮੀਤੁ ਹਮਾਰਾ ਸੋਇ ॥੭॥

jin aisaa kar boojhiaa; meet hamaaraa soe |7|

Sant Singh KhalsaWhoever understands this is a friend of mine. ||7||
Manmohan SinghWhosoever realises thus, he alone is my friend.
Manmohan Singh (Punjabi)ਜਿਹੜਾ ਕੋਈ ਇਸ ਤਰ੍ਹਾਂ ਅਨੁਭਵ ਕਰਦਾ ਹੈ, ਕੇਵਲ ਉਹ ਹੀ ਮੇਰਾ ਮਿੱਤਰ ਹੈ।
Fareedkot Teekaਜਿਸ ਨੇ ਅਪਨੇ ਆਪ ਕੋ ਐਸਾ ਕਰ ਸਮਝਿਆ ਹੈ, ਭਾਵ ਯੇਹ ਜਿਸ ਕਾ ਹੰਕਾਰ ਨਿਵਰਤਿ ਭਯਾ ਹੈ, ਸੋਈ ਪੁਰਸ਼ ਹਮਾਰਾ ਮਿਤ੍ਰ ਹੈ॥੭॥
Prof. Sahib Singh(ਨਿਰਾ ਇਹੀ ਨਹੀਂ) ਜਿਸ ਜਿਸ ਭੀ ਮਨੁੱਖ ਨੇ ਇਸੇ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਹੈ, ਉਹ ਭੀ ਮੈਨੂੰ ਆਪਣਾ ਮਿਤ੍ਰ ਮਲੂਮ ਹੁੰਦਾ ਹੈ ॥੭॥

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਐਸਾ ਕਰਿ = ਇਸ ਤਰ੍ਹਾਂ। ਬੂਝਿਆ = ਸਮਝ ਲਿਆ, ਸੂਝ ਆ ਗਈ ਹੈ ॥੭॥

* ਨੋਟ: ਇਸ ਸ਼ਲੋਕ ਵਿਚ ਪਿਛਲੇ ਸ਼ਲੋਕ ਦੀ ਕੁਝ ਵਿਆਖਿਆ ਜਿਹੀ ਹੈ। 'ਹਉ ਮੂਆ' ਦੇ ਖ਼ਿਆਲ ਨੂੰ ਸਮਝਾਇਆ ਹੈ। 'ਹਉ' ਦੇ ਆਸਰੇ ਮਨੁੱਖ ਆਪਣੇ ਹੀ ਅੰਦਰ ਗੁਣ ਵੇਖਦਾ ਹੈ; ਪਰ ਜਦੋਂ 'ਹਉ ਮੂਆ' ਵਾਲੀ ਹਾਲਤ ਬਣਦੀ ਹੈ, ਤਾਂ ਇਹ ਪਹਿਲਾ ਸੁਭਾਉ ਬਿਲਕੁਲ ਉਲਟ ਜਾਂਦਾ ਹੈ, ਫਿਰ ਦੂਜਿਆਂ ਵਿਚ ਗੁਣ ਦਿੱਸਣ ਲੱਗ ਪੈਂਦੇ ਹਨ।

SikhNet (Spanish)quien entienda esto es mi amigo. (7)
Answers quote the Granth verbatim with Ang citations. AI commentary is not Gurbani and not a religious ruling.