ਕਬੀਰ. ਆਈ ਮੁਝਹਿ ਪਹਿ; ਅਨਿਕ ਕਰੇ ਕਰਿ ਭੇਸ ॥
kabeer. aaee mujheh peh; anik kare kar bhes |
Sant Singh KhalsaKabeer, she came to me in various forms and disguises.
Manmohan SinghKabir, mammon came to me, assuming various garbs.
Manmohan Singh (Punjabi)ਕਬੀਰ ਅਨੇਕਾਂ ਭੇਖ ਧਾਰ ਕੇ, ਮਾਇਆ ਮੇਰੇ ਕੋਲ ਆਈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਇਹ ਛਲ ਰੂਪ ਮਾਯਾ ਅਨੇਕ ਵੇਸੋਂ ਕੋ ਪਾਰ ਕਰ ਮੁਝ ਕੋ ਛਲਨੇ ਵਾਸਤੇ ਮੇਰੇ ਪਾਸ ਆਈ ਹੈ॥
Prof. Sahib Singhਹੇ ਕਬੀਰ! (ਇਹ ਹਉਮੈ ਜਿਵੇਂ ਹੋਰਨਾਂ ਨੂੰ ਭਰਮਾਣ ਆਉਂਦੀ ਹੈ ਤਿਵੇਂ) ਮੇਰੇ ਕੋਲ ਭੀ ਕਈ ਸ਼ਕਲਾਂ ਵਿਚ ਆਈ।ਪਦ ਅਰਥ ਆਈ = (ਇਹ ਹਉਮੈ ਮੈਨੂੰ ਕੁਰਾਹੇ ਪਾਣ) ਆਈ। ਮੁਝਹਿ ਪਹਿ = ਮੇਰੇ ਪਾਸ ਭੀ (ਜਿਵੇਂ ਇਹ ਹੋਰਨਾਂ ਪਾਸ ਆਉਂਦੀ ਹੈ)। ਭੇਸ = ਵੇਸ। ਕਰੇ = ਕਰਿ ਕਰਿ, ਮੁੜ ਮੁੜ ਕਰ ਕੇ। ਅਨਿਕ...ਭੇਸ = ਕਈ ਵੇਸ ਧਾਰ ਕੇ, ਕਈ ਢੰਗ ਬਣਾ ਕੇ, ਕਈ ਤਰੀਕਿਆਂ ਨਾਲ, ਕਈ ਸ਼ਕਲਾਂ ਵਿਚ।
SikhNet (Spanish)Kabir, ella vino con distintos atuendos y disfraces,
ਹਮ ਰਾਖੇ. ਗੁਰ ਆਪਨੇ; ਉਨਿ ਕੀਨੋ ਆਦੇਸੁ ॥੮॥
ham raakhe. gur aapane; un keeno aades |8|
Sant Singh KhalsaMy Guru saved me, and now she bows humbly to me. ||8||
Manmohan SinghMy Guru saved me and she make me obeisance.
Manmohan Singh (Punjabi)ਮੇਰੇ ਗੁਰਾਂ ਨੇ ਮੈਨੂੰ ਬਚਾ ਲਿਆ ਅਤੇ ਉਸਨੇ ਮੈਨੂੰ ਨਮਸ਼ਕਾਰ ਕੀਤੀ।
Fareedkot Teekaਪਰੰਤੂ ਤਿਸ ਮਾਯਾ ਕੇ ਛਲ ਤੇ ਹਮ ਤੋ ਅਪਨੇ ਗੁਰੋਂ ਕੇ ਉਪਦੇਸ ਨੇ ਰਾਖ ਲੀਏ ਹੈਂ ਅਰ ਉਸ ਮਾਯਾ ਨੇ ਅਚਲ ਜਾਨ ਕਰ ਮੁਝ ਕੋ ਨਮਸਕਾਰ ਕੀਆ ਹੈ॥੮॥
Prof. Sahib Singhਪਰ ਮੈਨੂੰ ਪਿਆਰੇ ਸਤਿਗੁਰੂ ਨੇ (ਇਸ ਤੋਂ) ਬਚਾ ਲਿਆ, ਉਸ ਹਉਮੈ ਨੇ ਨਮਸਕਾਰ ਕੀਤੀ (ਉਹ ਹਉਮੈ ਬਦਲ ਕੇ ਨਿਮ੍ਰਤਾ ਬਣ ਗਈ) ॥੮॥ਪਦ ਅਰਥ ਹਮ = ਮੈਨੂੰ। ਉਨਿ = ਉਸ (ਹਉਮੈ) ਨੇ। ਆਦੇਸੁ = ਨਮਸਕਾਰ। ਉਨਿ...ਆਦੇਸੁ = ਉਸ ਹਉਮੈ ਨੇ ਨਮਸਕਾਰ ਕੀਤੀ, ਉਹ ਹਉਮੈ ਲਿਫ਼ ਗਈ, ਉਹ ਹਉਮੈ ਬਦਲ ਕੇ ਨਿਮ੍ਰਤਾ ਬਣ ਗਈ ॥੮॥
* ਨੋਟ: ਧਨ, ਜੁਆਨੀ, ਵਿੱਦਿਆ, ਰਾਜ, ਧਰਮ-ਕਰਮ ਆਦਿਕ ਮਨੁੱਖ ਵਿਚ 'ਹਉਮੈ' ਪੈਦਾ ਕਰ ਦੇਂਦੇ ਹਨ। ਜਿਨ੍ਹਾਂ ਉੱਦਮਾਂ ਨੂੰ ਮਨੁੱਖ ਬੜੇ ਚੰਗੇ ਸਮਝ ਕੇ ਕਰਦਾ ਹੈ ਉਹ ਭੀ ਕਈ ਵਾਰੀ ਅਹੰਕਾਰ ਵਿਚ ਲੈ ਆਉਂਦੇ ਹਨ। ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਨੂੰ ਯਾਦ ਕਰਨਾ, ਲੋੜਵੰਦਿਆਂ ਦੀ ਸੇਵਾ ਕਰਨੀ, ਆਦਿਕ ਭਲੇ ਕੰਮ ਹਨ; ਪਰ ਜੇ ਮਨੁੱਖ ਰਤਾ ਭਰ ਭੀ ਅਵੇਸਲਾ ਹੋ ਜਾਏ, ਤਾਂ ਇਹੀ ਗੁਣ ਹਉਮੈ ਦਾ ਅਉਗਣ ਪੈਦਾ ਕਰ ਦੇਂਦੇ ਹਨ ਕਿ 'ਮੈਂ' ਧਰਮੀ ਹਾਂ, 'ਮੈਂ' ਦਾਨੀ ਹਾਂ।
SikhNet (Spanish)mi Guru me salvó, y ahora ella se postra ante mí. (8)