ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਗੁਰ ਨਾਨਕ. ਹਰਿ ਨਾਮੁ ਦ੍ਰਿੜਾਇਆ; ਭੰਨਣ ਘੜਣ ਸਮਰਥੁ ॥
gur naanak. har naam drirraaeaa; bhanan gharran samarath |
Sant Singh KhalsaGuru Nanak implanted the Naam, the Name of the Lord, within me; He is All-powerful, to create and destroy.
Manmohan SinghWithin me Guru Nanak has fixed the Name of God who is potent to create and destroy.
Manmohan Singh (Punjabi)ਮੇਰੇ ਅੰਦਰ ਗੁਰੂ ਨਾਨਕ ਨੇ ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ, ਜੋ ਉਸਾਰਨ ਅਤੇ ਢਾਹੁਣ ਦੇ ਯੋਗ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਹਰੀ ਭੰਨਣ ਘੜਨ ਸਮਰਥੁ ਕਾ ਨਾਮੁ ਜਿਨ ਕੋ ਗੁਰ ਪੂਰੇ ਨੇ ਦ੍ਰਿੜਾਇਆ ਹੈ॥
Prof. Sahib Singhਹੇ ਨਾਨਕ! ਜੋ ਹਰੀ ਸਰੀਰਾਂ ਨੂੰ ਸਹਿਜੇ ਹੀ ਢਾਹ ਤੇ ਬਣਾ ਸਕਦਾ ਹੈ, ਸਤਿਗੁਰੂ ਨੇ ਉਸ ਹਰੀ ਦਾ ਨਾਮ (ਸਾਡੇ ਹਿਰਦੇ ਵਿਚ) ਪਰੋ ਦਿੱਤਾ ਹੈ (ਤੇ ਸਾਡਾ ਸਭ ਦੁੱਖ ਦੂਰ ਹੋ ਗਿਆ ਹੈ)।
ਪਦ ਅਰਥ ਦ੍ਰਿੜਾਇਆ = ਦ੍ਰਿੜ੍ਹ ਕਰਾ ਦਿੱਤਾ ਹੈ, ਪੱਕਾ ਕਰਾ ਦਿੱਤਾ ਹੈ।
SikhNet (Spanish)Dice Nanak, el Guru ha enaltecido el Naam, el Nombre del Señor en mi mente; sí, el Señor, Quien tiene el poder de crear y de destruir.
ਪ੍ਰਭੁ. ਸਦਾ ਸਮਾਲਹਿ ਮਿਤ੍ਰ ਤੂ; ਦੁਖੁ ਸਬਾਇਆ ਲਥੁ ॥੧॥
prabh. sadaa samaaleh mitr too; dukh sabaaeaa lath |1|
Sant Singh KhalsaRemember God forever, my friend, and all your suffering will disappear. ||1||
Manmohan SinghMy friend, if thou ever remember the Lord all thine troubles would come to an end.
Manmohan Singh (Punjabi)ਮੇਰੇ ਸੱਜਣਾ, ਜੇਕਰ ਤੂੰ ਸਦਾ ਹੀ ਸੁਆਮੀ ਦਾ ਸਿਮਰਨ ਕਰੇ ਤਾਂ ਤੇਰੇ ਸਾਰੇ ਦੁਖੜੇ ਦੂਰ ਹੋ ਜਾਣ।
Fareedkot Teekaਤਿਨ ਕਾ ਦੁਖ ਸਭ ਲਹ ਗ੍ਯਾ ਹੈ, ਹੇ ਮਿਤ੍ਰ! ਜੇ ਕਰ ਤੂੰ ਭੀ ਸਦਾ ਯਾਦ ਕਰੇਂ ਤਉ ਤੇਰਾ ਸਭੁ ਦੁਖ ਲਹ ਜਾਵੇਗਾ॥੧॥
Prof. Sahib Singhਹੇ ਮਿੱਤਰ! ਜੇ ਤੂੰ (ਭੀ) ਪ੍ਰਭੂ ਨੂੰ ਸਦਾ ਯਾਦ ਕਰੇਂ, ਤਾਂ (ਤੇਰਾ ਭੀ) ਸਭ ਦੁੱਖ ਲਹਿ ਜਾਏ ॥੧॥
SikhNet (Spanish)Oh amigo, enaltece al Señor en tu corazón, para que todas tus dudas y aflicciones sean removidas.(1)