ਪਉੜੀ ਮਃ ੫ ॥
paurree mahalaa 5 | Ang 316
Sant Singh KhalsaPauree, Fifth Mehl:
Manmohan SinghPauri 5th Guru.
Manmohan Singh (Punjabi)ਪਉੜੀ ਪੰਜਵੀਂ ਪਾਤਸ਼ਾਹੀ।
SikhNet (Spanish)Pauri, Mejl Guru Aryan, Quinto Canal Divino.
ਨਾਨਕ. ਵੀਚਾਰਹਿ ਸੰਤ ਮੁਨਿ ਜਨਾਂ; ਚਾਰਿ ਵੇਦ ਕਹੰਦੇ ॥
naanak. veechaareh sant mun janaan; chaar ved kahande | Ang 316
Sant Singh KhalsaO Nanak, the Saints and the silent sages think, and the four Vedas proclaim,
Manmohan SinghNanak the saints and the silent sages think and the four Vedas tell,
Manmohan Singh (Punjabi)ਨਾਨਕ, ਸਾਧੂ ਤੇ ਖਾਮੋਸ਼ ਰਿਸ਼ੀ ਖਿਆਲ ਕਰਦੇ ਹਨ ਅਤੇ ਚਾਰੇ ਵੇਦ ਆਖਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਔਰ ਮੁਨੀ ਜਨ ਵਿਚਾਰਤੇ ਹੈਂ ਔਰ ਚਾਰੋਂ ਬੇਦ ਕਹਤੇ ਹੈਂ॥
Prof. Sahib Singhਹੇ ਨਾਨਕ! ਸੰਤ ਤੇ ਮੁਨੀ ਜਨ (ਆਪਣੀ) ਵਿਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ-ਪੁਸਤਕ) ਭੀ (ਇਹੀ ਗੱਲ) ਆਖਦੇ ਹਨ,
SikhNet (Spanish)Así piensa Nanak, y así lo han proclamado los sabios, los videntes y los cuatro Vedas también:
ਭਗਤ ਮੁਖੈ ਤੇ ਬੋਲਦੇ; ਸੇ ਵਚਨ ਹੋਵੰਦੇ ॥
bhagat mukhai te bolade; se vachan hovande | Ang 316
Sant Singh Khalsathat whatever the Lord's devotees speak comes to pass.
Manmohan Singhthat the words which the devotees utter with there mouth, come to pass.
Manmohan Singh (Punjabi)ਕਿ ਜਿਹੜੇ ਸ਼ਬਦ ਸੰਤ ਮੂੰਹੋਂ ਉਚਾਰਦੇ ਹਨ, ਉਹ ਪੂਰੇ ਹੋ ਜਾਂਦੇ ਹਨ।
Fareedkot Teekaਜੋ ਬਚਨੁ ਭਗਤ ਜਨ ਮੁਖ ਤੇ ਬੋਲਦੇ ਹੈਂ, ਸੋ ਸਤਿ ਹੋਤੇ ਹੈਂ॥
Prof. Sahib Singh(ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ (ਸਹੀ) ਹੁੰਦੇ ਹਨ।
SikhNet (Spanish)lo que sea que los Gurmukjs del Señor recitan, eso viene a suceder.
ਪਰਗਟ ਪਾਹਾਰੈ ਜਾਪਦੇ; ਸਭਿ ਲੋਕ ਸੁਣੰਦੇ ॥
paragatt paahaarai jaapade; sabh lok sunande | Ang 316
Sant Singh KhalsaHe is revealed in His cosmic workshop; all people hear of it.
Manmohan SinghIn His workshop, He appears manifest. All people hear of it.
Manmohan Singh (Punjabi)ਆਪਣੇ ਕਾਰਖਾਨੇ ਅੰਦਰ ਉਹ ਜ਼ਾਹਰਾ ਦਿਸਦਾ ਹੈ। ਸਾਰੇ ਲੋਕੀਂ ਇਹ ਸੁਣਦੇ ਹਨ।
Fareedkot Teekaਪ੍ਰਗਟ ਹੀ ਪਸਾਰੇ ਮੇਂ ਜਾਣੀਤੇ ਹੈਂ ਔਰ ਸਭ ਲੋਕ ਸੁਣਤੇ ਹੈਂ॥
Prof. Sahib Singh(ਭਗਤ) ਸਾਰੇ ਸੰਸਾਰ ਵਿਚ ਪ੍ਰਤੱਖ ਪਰਸਿੱਧ ਹੁੰਦੇ ਹਨ ਤੇ (ਉਹਨਾਂ ਦੀ ਸੋਭਾ) ਸਾਰੇ ਲੋਕ ਸੁਣਦੇ ਹਨ।ਪਦ ਅਰਥ ਪਾਹਾਰੈ = ਸੰਸਾਰ ਵਿਚ, ਪਸਾਰੇ ਵਿਚ।
SikhNet (Spanish)Esta Verdad es manifiesta para todo el mundo,
ਸੁਖੁ ਨ ਪਾਇਨਿ. ਮੁਗਧ ਨਰ; ਸੰਤ ਨਾਲਿ ਖਹੰਦੇ ॥
sukh na paaein. mugadh nar; sant naal khahande | Ang 316
Sant Singh KhalsaThe foolish people, who fight with the Saints, find no peace.
Manmohan SinghThe pig-headed persons, who tussle with the saints, obtain not peace.
Manmohan Singh (Punjabi)ਬੁਧੂ ਬੰਦੇ ਜੋ ਸਾਧੂਆਂ ਨਾਲ ਟੱਕਰ ਲੈਂਦੇ ਹਨ, ਆਰਾਮ ਨਹੀਂ ਪਾਉਂਦੇ।
Fareedkot Teekaਜੋ ਮੂਰਖ ਪੁਰਸ ਸੰਤੋਂ ਕੇ ਸਾਥ ਖਹਤੇ ਹੈਂ, ਸੋ ਸੁਖ ਨਹੀਂ ਪਾਵਤੇ॥
Prof. Sahib Singhਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ, ਉਹ ਸੁਖ ਨਹੀਂ ਪਾਂਦੇ।ਪਦ ਅਰਥ ਮੁਗਧ = ਮੂਰਖ।
SikhNet (Spanish)que aquéllos ignorantes que mal provocan a los Santos, no viven en Paz.
ਓਇ ਲੋਚਨਿ. ਓਨਾ ਗੁਣਾ ਨੋ ਓਇ; ਅਹੰਕਾਰਿ ਸੜੰਦੇ ॥
oe lochan. onaa gunaa no oe; ahankaar sarrande | Ang 316
Sant Singh KhalsaThe Saints seek to bless them with virtue, but they are burning with egotism.
Manmohan SinghThey (the saints)desire virtue for them, but they burn with self-conceit.
Manmohan Singh (Punjabi)ਉਹ (ਸੰਤ) ਉਨ੍ਹਾਂ ਲਈ ਭਲਿਆਈ ਲੋੜਦੇ ਹਨ ਅਤੇ ਉਹ ਸਵੈ-ਹੰਗਤਾ ਨਾਲ ਸੜਦੇ ਹਨ।
Fareedkot Teekaਵਹੁ ਸੰਤ ਜਨ ਤੋ ਉਨ ਕੋ ਗੁਣ ਦੇਣ ਕੋ ਚਾਹਤੇ ਹੈਂ ਔਰ ਵਹੁ ਹੰਕਾਰ ਮੇਂ ਸੜਤੇ ਹੈਂ॥
Prof. Sahib Singh(ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, (ਪਰ) ਭਗਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ।
SikhNet (Spanish)Los Santos buscan bendecirlos con mérito, pero llenos de necedad, se queman en el fuego de su ego.
ਓਇ ਵੇਚਾਰੇ ਕਿਆ ਕਰਹਿ; ਜਾਂ ਭਾਗ ਧੁਰਿ ਮੰਦੇ ॥
oe vechaare kiaa kareh; jaan bhaag dhur mande | Ang 316
Sant Singh KhalsaWhat can those wretched ones do? Their evil destiny was pre-ordained.
Manmohan SinghWhat can those wretches do since from the very beginning their fate is evil?
Manmohan Singh (Punjabi)ਉਹ ਨਿਕਰਮਣ ਕੀ ਕਰ ਸਕਦੇ ਹਨ, ਚੂੰਕਿ ਮੁੱਢ ਤੋਂ ਹੀ ਉਨ੍ਹਾਂ ਦੀ ਕਿਸਮਤ ਮਾੜੀ ਹੈ?
Fareedkot Teekaਵਹੁ ਵਿਚਾਰੇ ਕਿਆ ਕਰੈਂ ਜੋ ਧੁਰੋਂ ਹੀ ਮੰਦੇ ਭਾਗ ਲਿਖਾਏ ਹੈਂ॥
Prof. Sahib Singhਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਕਿਉਂਕਿ ਮੁੱਢ ਤੋਂ (ਮੰਦੇ ਕੰਮ ਕਰਨ ਕਰਕੇ) ਮੰਦੇ (ਸੰਸਕਾਰ ਹੀ) ਉਹਨਾਂ ਦਾ ਹਿੱਸਾ ਹੈ।
SikhNet (Spanish)Pero, ¿qué se puede hacer cuando su mismo destino los obliga a ser así?
ਜੋ ਮਾਰੇ ਤਿਨਿ ਪਾਰਬ੍ਰਹਮਿ; ਸੇ ਕਿਸੈ ਨ ਸੰਦੇ ॥
jo maare tin paarabraham; se kisai na sande | Ang 317
Sant Singh KhalsaThose who are struck down by the Supreme Lord God do not belong to anyone.
Manmohan SinghThey who are smitten by the Supreme Lord are no One's property.
Manmohan Singh (Punjabi)ਜਿਨ੍ਹਾਂ ਨੂੰ ਉਸ ਸ਼ਰੋਮਣੀ ਸਾਹਿਬ ਨੇ ਨਾਸ ਕੀਤਾ ਹੈ, ਉਹ ਕਿਸੇ ਦੇ ਭੀ ਨਹੀਂ ਹਨ।
Fareedkot Teekaਜੋ ਤਿਸ ਪਾਰਬ੍ਰਹਮ ਨੇ ਮਾਰੇ ਹੈਂ, ਸੋ ਕਿਸੇ ਕੇ ਭੀ ਨਹੀਂ॥
Prof. Sahib Singhਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ।ਪਦ ਅਰਥ ਤਿਨਿ ਪਾਰਬ੍ਰਹਮਿ = ਉਸ ਪਾਰਬ੍ਰਹਮ ਨੇ।
SikhNet (Spanish)Quienes son desechados por el Supremo Dios nuestro Señor, no pertenecen a nadie,
ਵੈਰੁ ਕਰਨਿ ਨਿਰਵੈਰ ਨਾਲਿ; ਧਰਮਿ ਨਿਆਇ ਪਚੰਦੇ ॥
vair karan niravair naal; dharam niaae pachande | Ang 317
Sant Singh KhalsaThose who hate the One who has no hatred, are destroyed by righteous justice.
Manmohan SinghIt is real justice that they who bear enmity with the Uninimical, should perish.
Manmohan Singh (Punjabi)ਇਹ ਅਸਲ ਇਨਸਾਫ ਹੈ ਕਿ ਜੋ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਹ ਤਬਾਹ ਹੋ ਜਾਣ।
Fareedkot Teekaਜੋ ਨਿਰਵੈਰੋਂ ਕੇ ਸਾਥ ਬੈਰ ਕਰਤੇ ਹੈਂ, ਸੋ ਧਰਮ ਕੇ ਨਿਯਾਇ ਕਰ ਸੜਤੇ ਹੈਂ॥
Prof. Sahib Singhਨਿਰਵੈਰਾਂ ਨਾਲ (ਭੀ) ਵੈਰ ਕਰਦੇ ਹਨ, ਤੇ (ਪਰਮਾਤਮਾ ਦੇ) ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ।ਪਦ ਅਰਥ ਨਿਆਇ = ਨਿਆਂ ਅਨੁਸਾਰ।
SikhNet (Spanish)y siendo juzgados por el Juez de la Ley, son destruidos.
ਜੋ ਜੋ ਸੰਤਿ ਸਰਾਪਿਆ; ਸੇ ਫਿਰਹਿ ਭਵੰਦੇ ॥
jo jo sant saraapiaa; se fireh bhavande | Ang 317
Sant Singh KhalsaThose who are cursed by the Saints wander around lost.
Manmohan SinghThey whom the saints have cursed continue wandering about.
Manmohan Singh (Punjabi)ਜਿਨ੍ਹਾਂ ਨੂੰ ਸਾਧੂਆਂ ਨੇ ਫਿਟਕਾਰਿਆਂ ਹੈ, ਉਹ ਭਟਕਦੇ ਫਿਰਦੇ ਹਨ।
Fareedkot Teekaਜੋ ਜੋ ਮਨਮੁਖੋਂ ਕਾ ਸਮੁਦਾਇ ਸੰਤੋਂ ਕਾ ਸਰਾਫਿਆ ਹੂਆ ਹੈ, ਸੋ ਭਉਂਦੇ ਫਿਰਤੇ ਹੈਂ॥
Prof. Sahib Singhਜੋ ਮਨੁੱਖ ਸੰਤਾਂ ਵਲੋਂ ਫਿਟਕਾਰੇ ਹੋਏ ਹਨ, ਉਹ (ਜਨਮ ਮਰਨ ਵਿਚ) ਭਟਕਦੇ ਫਿਰਦੇ ਹਨ।
SikhNet (Spanish)Hostigando a los Santos uno se corta de sus propias raíces
ਪੇਡੁ ਮੁੰਢਾਹੂ ਕਟਿਆ; ਤਿਸੁ ਡਾਲ ਸੁਕੰਦੇ ॥੩੧॥
pedd mundtaahoo kattiaa; tis ddaal sukande |31| Ang 317
Sant Singh KhalsaWhen the tree is cut off at its roots, the branches wither and die. ||31||
Manmohan SinghWhen the tree is cut at the roots, its branches wither off.
Manmohan Singh (Punjabi)ਜਦ ਬ੍ਰਿਛ ਜੜ੍ਹਾ ਤੋਂ ਵੱਢ ਦਿੱਤਾ ਜਾਂਦਾ ਹੈ ਤਾਂ ਇਸ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ।
Fareedkot Teekaਜੋ ਬ੍ਰਿਛ ਕਾ ਪੇਡ ਮੂਲ ਸੇ ਹੀ ਕਾਟਾ ਜਾਵੇ ਤਿਸ ਕੇ ਡਾਲੇ ਸੁਕ ਜਾਤੇ ਹੈਂ। ਦ੍ਰਾਸ੍ਟਾਂਤ ਮੇਂ ਜਿਨੋਂ ਨੇ ਆਦਿ ਸੇ ਹੀ ਸਰਬ ਸੁਖੋਂ ਕਾ ਮੂਲ ਰੂਪ ਨਾਮ ਨਹੀਂ ਜਪਿਆ ਹੈ, ਤਿਨ ਕੇ ਪ੍ਰਲੋਕ ਮੇਂ ਸੁਖ ਪ੍ਰਾਪਤੀ ਰੂਪ ਟਾਸ ਸੁਕ ਜਾਤੇ ਹੈਂ॥੩੧॥
Prof. Sahib Singh(ਇਹ ਸਪਸ਼ਟ ਗੱਲ ਹੈ ਕਿ) ਜੋ ਰੁੱਖ ਮੁੱਢੋਂ ਕੱਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੩੧॥
SikhNet (Spanish)y es destinado a vagar en la ronda de interminables encarnaciones. (31)