ੴ

ਸਿੱਖਬਾਣੀ · SikhBani

ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥

charan kamal birahan khojant bairaagee deh disah
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 707 · 5 lines
Translations

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਚਰਨ ਕਮਲ ਬਿਰਹੰ; ਖੋਜੰਤ ਬੈਰਾਗੀ. ਦਹ ਦਿਸਹ ॥

charan kamal birahan; khojant bairaagee. deh disah |

Sant Singh KhalsaOne who loves the Lord's lotus feet searches for Him in the ten directions.
Manmohan SinghThe lover of the Lord's lotus feet, lovingly searches Him in ten directions.
Manmohan Singh (Punjabi)ਪ੍ਰਭੂ ਦੇ ਚਰਨਾਂ ਦਾ ਪ੍ਰੇਮ, ਪਿਆਰ ਨਾਲ ਉਸ ਨੂੰ ਦਸੀਂ ਪਾਸੀਂ ਭਾਲਦਾ ਫਿਰਦਾ ਹੈ।
Fareedkot Teekaਜੋ ਪਰਮੇਸਰ ਕੇ ਚਰਨ ਕਮਲੋਂ ਕੇ (ਬਿਰਹੰ) ਪ੍ਰੇਮੀ ਹੈਂ, ਸੋ ਵੈਰਾਗਵਾਨ ਹੋ ਕਰ ਹਰੀ ਕੋ ਦਸੋ ਦਿਸਾ ਮੇਂ ਖੋਜਤੇ ਫਿਰਤੇ ਹੈਂ ॥
Prof. Sahib Singhਹੇ ਨਾਨਕ! ਪ੍ਰਭੂ ਦਾ ਪ੍ਰੇਮੀ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਨ ਦੀ ਖਿੱਚ ਵਿਚ ਦਸੀਂ ਪਾਸੀਂ ਭੌਂਦਾ ਹੈ,

ਪਦ ਅਰਥ ਚਰਨ ਕਮਲ ਬਿਰਹੰ = ਪ੍ਰਭੂ ਦੇ ਸੋਹਣੇ ਚਰਨਾਂ ਦੇ ਬਿਰਹੋਂ ਵਿਚ। ਬਿਰਹ = ਮਿਲਣ ਦੀ ਖਿੱਚ। ਦਹ = ਦਸ। ਦਿਸਹ = ਪਾਸੇ। ਦਹ ਦਿਸਹ = ਦਸੀਂ ਪਾਸੀਂ। ਬੈਰਾਗੀ = ਵੈਰਾਗ-ਵਾਨ, ਆਸ਼ਿਕ, ਪ੍ਰੇਮੀ।

SikhNet (Spanish)Aquél que ama los Pies de Loto del Señor Lo encuentra en todas partes.

ਤਿਆਗੰਤ ਕਪਟ ਰੂਪ ਮਾਇਆ; ਨਾਨਕ. ਆਨੰਦ ਰੂਪ ਸਾਧ ਸੰਗਮਹ ॥੧॥

tiaagant kapatt roop maaeaa; naanak. aanand roop saadh sangamah |1|

Sant Singh KhalsaHe renounces the deceptive illusion of Maya, and joins the blissful form of the Saadh Sangat, the Company of the Holy. ||1||
Manmohan SinghHe renounces the deceitful mammon and joins the delightful society of saints, O Nanak.
Manmohan Singh (Punjabi)ਉਹ ਧੋਖੇਬਾਜ਼ ਮੋਹਣੀ ਨੂੰ ਤਿਆਗ ਦਿੰਦਾ ਹੈ ਅਤੇ ਮੰਗਲਮਈ ਸਤਿ ਸੰਗਤ ਨਾਲ ਜੁੜ ਜਾਂਦਾ ਹੈ।
Fareedkot Teekaਔ ਕਪਟ ਰੂਪ ਮਾਯਾ ਕੋ ਤਿਆਗਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੇ ਸੰਗ ਮੇਂ ਮਿਲ ਕਰ ਸੋ ਅਨੰਦ ਰੂਪ ਭਏ ਹੈਂ॥੧॥
Prof. Sahib Singhਛਲ-ਰੂਪ ਮਾਇਆ (ਦਾ ਖਹਿੜਾ) ਛੱਡਦਾ ਹੈ ਤੇ (ਭਾਲਦਿਆਂ ਭਾਲਦਿਆਂ ਉਸ ਨੂੰ) ਆਨੰਦ-ਰੂਪ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ (ਜਿਥੇ ਉਸ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਦਾ ਅਵਸਰ ਮਿਲਦਾ ਹੈ) ॥੧॥

ਪਦ ਅਰਥ ਕਪਟ = ਛਲ। ਸਾਧ ਸੰਗਮਹ = ਸਾਧ ਸੰਗਤਿ ॥੧॥

SikhNet (Spanish)Abandona la ilusión de la Maya y encuentra el Éxtasis en la Sociedad de los Santos. (1)

ਮਨਿ ਸਾਂਈ ਮੁਖਿ ਉਚਰਾ; ਵਤਾ ਹਭੇ ਲੋਅ ॥

man saanee mukh ucharaa; vataa habhe loa |

Sant Singh KhalsaThe Lord is in my mind, and with my mouth I chant His Name; I seek Him in all the lands of the world.
Manmohan SinghWithin my mind is the Lord's Name, with my mouth I repeat His Name and go searching Him in all the lands.
Manmohan Singh (Punjabi)ਮੇਰੇ ਹਿਰਦੇ ਵਿੱਚ ਸੁਆਮੀ ਦਾ ਨਾਮ ਹੈ, ਆਪਣੇ ਮੂੰਹ ਨਾਲ ਮੈਂ ਉਸ ਦਾ ਨਾਮ ਉਚਾਰਦਾ ਹਾਂ ਅਤੇ ਉਸ ਨੂੰ ਭਾਲਣ ਲਈ ਮੈਂ ਸਾਰਿਆਂ ਦੇਸ਼ਾਂ ਵਿੱਚ ਜਾਂਦਾ ਹਾਂ।
Fareedkot Teekaਜਿਸ ਕੇ ਮਨ ਮੇਂ (ਸਾਈ) ਵਾਹਿਗੁਰੂ ਹੈ ਔਰ ਮੁਖ ਤੇ ਭੀ ਤਿਸੀ ਕਾ ਨਾਮ ਉਚਾਰਤਾ ਹੈ, ਵਹੁ ਯਦਿਪ ਸਰਬ ਲੋਕੋ ਬੀਚ ਹੀ (ਵਤਾ) ਫਿਰਤਾ ਹੈ ਅਰਥਾਤ ਬਾਹਰੋਂ ਅੰਨ ਜੀਵੋਂ ਕੇ ਸਮਾਨ ਪਤਤ ਪਰਵਾਹ ਬਿਉਹਾਰ ਕਰਤਾ ਹੈ॥
Prof. Sahib Singhਮੇਰੇ ਮਨ ਵਿਚ ਸਾਂਈ (ਦੀ ਯਾਦ) ਹੈ, ਮੈਂ ਮੂੰਹੋਂ ਉਸ ਦਾ ਨਾਮ ਉਚਾਰਦਾ ਹਾਂ ਤੇ ਸਾਰੇ ਜਗਤ ਵਿਚ ਚੱਕਰ ਲਾਉਂਦਾ ਹਾਂ (ਕਿ ਕਿਤੇ ਉਸ ਦੀ ਸਿਫ਼ਤਿ-ਸਾਲਾਹ ਸੁਣ ਸਕਾਂ)

ਪਦ ਅਰਥ ਮਨਿ = ਮਨ ਵਿਚ। ਮੁਖਿ = ਮੂੰਹ ਨਾਲ। ਵਤਾ = ਭੌਂਦਾ ਹਾਂ। ਹਭੇ ਲੋਅ = ਸਾਰੇ ਲੋਕਾਂ ਵਿਚ, ਸਾਰੇ ਜਗਤ ਵਿਚ।

SikhNet (Spanish)Teniendo al Señor en mi mente, repito Su Nombre con mis labios y Lo veo en todas partes,

ਨਾਨਕ. ਹਭਿ ਅਡੰਬਰ ਕੂੜਿਆ; ਸੁਣਿ ਜੀਵਾ ਸਚੀ ਸੋਇ ॥੨॥

naanak. habh addanbar koorriaa; sun jeevaa sachee soe |2|

Sant Singh KhalsaO Nanak, all ostentatious displays are false; hearing the Praises of the True Lord, I live. ||2||
Manmohan SinghNanak all the ostentations are false. I live by hearing the Lord's true praise.
Manmohan Singh (Punjabi)ਨਾਨਕ ਸਾਰੀਆਂ ਨੁਮਾਇਸ਼ਾਂ ਝੂਠੀਆਂ ਹਨ। ਮੈਂ ਸੁਆਮੀ ਦੀ ਸੱਚੀ ਸੋਹਾ ਸੁਣ ਕੇ ਜੀਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਜਿਸ ਨੇ (ਹਭਿ) ਸੰਪੂਰਨ ਮਾਇਕ ਅਡੰਬਰ ਝੂਠੇ ਜਾਣੇ ਹੈਂ, ਤਿਨ ਕੀ ਸਚੀ (ਸੋਇ) ਸੋਭਾ ਕੌ ਸੁਣ ਕਰ ਮੈਂ ਜੀਵਤਾ ਹੂੰ॥੨॥
Prof. Sahib Singhਹੇ ਨਾਨਕ! (ਜਗਤ ਵਾਲੇ) ਸਾਰੇ ਵਿਖਾਵੇ ਮੈਨੂੰ ਨਾਸਵੰਤ ਦਿੱਸ ਰਹੇ ਹਨ। ਉਸ ਦੀ ਸਦਾ-ਥਿਰ ਰਹਿਣ ਵਾਲੀ ਸੋਭਾ ਸੁਣ ਕੇ ਮੈਂ ਜੀਉ ਪੈਂਦਾ ਹਾਂ ॥੨॥

ਪਦ ਅਰਥ ਹਭੀ = ਸਾਰੇ। ਕੂੜਿਆ = ਨਾਸਵੰਤ। ਸੋਇ = ਖ਼ਬਰ ॥੨॥

SikhNet (Spanish)pues vivo para escuchar de Él y sin Él todo lo demás es una ilusión y un sueño. (2)
Answers quote the Granth verbatim with Ang citations. AI commentary is not Gurbani and not a religious ruling.