ੴ

ਸਿੱਖਬਾਣੀ · SikhBani

ਸੰਤ ਕਾ ਲੀਆ ਧਰਤਿ ਬਿਦਾਰਉ ॥

sant kaa leea dharat bidaarau
Guru Arjan Dev Ji ਗੁਰੂ ਅਰਜਨ ਦੇਵ ਜੀ · Raag Gond · Ang 867 · 19 lines
Translations

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਸੰਤ ਕਾ ਲੀਆ; ਧਰਤਿ ਬਿਦਾਰਉ ॥

sant kaa leea; dharat bidaarau |

Sant Singh KhalsaOne who is cursed by the Saints, is thrown down on the ground.
Manmohan SinghI dash to the ground, the one cursed by the saint.
Manmohan Singh (Punjabi)ਸਾਧੂ ਦੇ ਫਿਟਕਾਰੇ ਹੋਏ ਨੂੰ ਮੈਂ ਜ਼ਮੀਨ ਨਾਲ ਪਟਕਾ ਮਾਰਦਾ ਹਾਂ।
Fareedkot Teekaਜੋ ਸੰਤੋਂ ਕਾ ਨਿੰਦਕ ਹੈ ਤਿਸ ਕੋ ਮੈਂ (ਲੀਆ) ਸੰਤੋਂ ਕੇ ਵਾਸਤੇ ਧਰਤੀ ਸੇ ਬਿਦਾਰ ਦੇਤਾ ਹੂੰ, ਭਾਵ ਉਸ ਕੋ ਧਰਤੀ ਪਰ ਮੈਂ ਨਹੀਂ ਰਹਨ ਦੇਤਾ॥
Prof. Sahib Singh(ਹੇ ਭਾਈ! ਤਾਹੀਏਂ ਪਰਮਾਤਮਾ ਆਖਦਾ ਹੈ-) ਜਿਸ ਮਨੁੱਖ ਨੂੰ ਸੰਤ ਫਿਟਕਾਰ ਪਾਏ, ਮੈਂ ਉਸ ਦੀਆਂ ਜੜ੍ਹਾਂ ਪੁੱਟ ਦੇਂਦਾ ਹਾਂ।

ਪਦ ਅਰਥ ਲੀਆ = {ਅਰਬੀ ਲਫ਼ਜ਼ 'ਲਈਨ' = ਜਿਸ ਉਤੇ ਲਾਹਨਤ ਪਾਈ ਹੋਈ ਹੋਵੇ} ਲਾਹਨਤਿਆ ਹੋਇਆ, ਫਿਟਕਾਰਿਆ ਹੋਇਆ। ਬਿਦਾਰਉ = ਬਿਦਾਰਉਂ, ਮੈਂ ਚੀਰ ਦਿਆਂ। ਧਰਤਿ ਬਿਦਾਰਉ = ਮੈਂ ਧਰਤੀ ਤੋਂ ਜੜ੍ਹਾਂ ਪੁੱਟ ਦਿਆਂ।

SikhNet (Spanish)Mi Dios dice así: “Aquél a quien el Santo maldice, lo destruyo;

ਸੰਤ ਕਾ ਨਿੰਦਕੁ; ਅਕਾਸ ਤੇ ਟਾਰਉ ॥

sant kaa nindak; akaas te ttaarau |

Sant Singh KhalsaThe slanderer of the Saints is thrown down from the skies.
Manmohan SinghThe slanderer of the saint, I throw down from the sky.
Manmohan Singh (Punjabi)ਸਾਧੂ ਦੀ ਬਦਖੋਈ ਕਰਨ ਵਾਲੇ ਨੂੰ ਮੈਂ ਅਸਮਾਨ ਤੋਂ ਸੁੱਟ ਪਾਉਂਦਾ ਹਾਂ।
Fareedkot Teekaਜੋ ਸੰਤੋਂ ਕਾ ਨਿੰਦਕ ਹੈ ਤਿਸ ਕੋ ਮੈਂ ਅਕਾਸ ਤੇ ਭੀ ਟਾਰ ਦੇਤਾ ਹੂੰ। ਭਾਵ ਕੇਤਾ ਬਡਾ ਵਾ ਇੰਦ੍ਰ ਸਰੀਖਾ ਭੀ ਹੋ ਤਿਸ ਕੋ ਭੀ ਨਸਟ ਕਰਤਾ ਹੂੰ॥
Prof. Sahib Singhਸੰਤ ਦੀ ਨਿੰਦਾ ਕਰਨ ਵਾਲੇ ਨੂੰ ਮੈਂ ਉੱਚੇ ਮਰਾਤਬੇ ਤੋਂ ਹੇਠਾਂ ਡੇਗ ਦੇਂਦਾ ਹਾਂ।

ਪਦ ਅਰਥ ਅਕਾਸ ਤੇ = ਆਕਾਸ਼ ਤੋਂ, ਉੱਚੇ ਮਰਾਤਬੇ ਤੋਂ। ਟਾਰਉ = ਟਾਰਉਂ, ਮੈਂ ਸੁੱਟ ਦਿਆਂ।

SikhNet (Spanish)aquél que calumnia al Santo, a él lo destierro de mi Reino;

ਸੰਤ ਕਉ ਰਾਖਉ; ਅਪਨੇ ਜੀਅ ਨਾਲਿ ॥

sant kau raakhau; apane jeea naal |

Sant Singh KhalsaI hold the Saints close to my soul.
Manmohan SinghThe saint I keep close to my soul.
Manmohan Singh (Punjabi)ਸਾਧ ਨੂੰ ਮੈਂ ਆਪਣੀ ਜਿੰਦੜੀ ਦੇ ਨਾਲ ਲਾਈ ਰੱਖਦਾ ਹਾਂ।
Fareedkot Teekaਸੰਤ ਕੋ ਤੌ ਮੈਂ ਅਪਨੇ ਜੀ ਕੇ ਸਾਥ ਲਾਇਕੇ ਰਾਖਤਾ ਹੂੰ, ਭਾਵ ਸੇ ਸੰਤ ਤੋ ਮੇਰੇ ਪ੍ਰਾਨ ਹੈਂ॥
Prof. Sahib Singhਸੰਤ ਨੂੰ ਮੈਂ ਸਦਾ ਆਪਣੀ ਜਿੰਦ ਦੇ ਨਾਲ ਰੱਖਦਾ ਹਾਂ।

ਪਦ ਅਰਥ ਕਉ = ਨੂੰ। ਰਾਖਉ = ਰਾਖਉਂ, ਮੈਂ ਰੱਖਿਆ ਕਰਦਾ ਹਾਂ। ਜੀਅ ਨਾਲਿ = ਜਿੰਦ ਨਾਲ।

SikhNet (Spanish)conservo íntegramente en mi Alma al Santo.

ਸੰਤ ਉਧਾਰਉ; ਤਤਖਿਣ ਤਾਲਿ ॥੧॥

sant udhaarau; tatakhin taal |1|

Sant Singh KhalsaThe Saints are saved instantaneously. ||1||
Manmohan SinghInstantaneously and forthwith, emancipate I, the saint
Manmohan Singh (Punjabi)ਝਟਪਟ ਤੇ ਤੁਰੰਤ ਹੀ, ਮੈਂ ਸਾਧੂ ਦਾ ਪਾਰ ਉਤਾਰਾ ਕਰ ਦਿੰਦਾ ਹਾਂ।
Fareedkot Teekaਸੰਤੋਂ ਕੋ (ਤਤਖਿਣ) ਤਤਕਾਲ ਹੀ ਸੰਸਾਰ ਤਾਲ ਸੇ ਉਧਾਰ ਲੇਤਾ ਹੂੰ॥੧॥
Prof. Sahib Singh(ਕਿਸੇ ਭੀ ਬਿਪਤਾ ਤੋਂ) ਸੰਤ ਨੂੰ ਮੈਂ ਤੁਰਤ ਉਸੇ ਵੇਲੇ ਬਚਾ ਲੈਂਦਾ ਹਾਂ ॥੧॥

ਪਦ ਅਰਥ ਉਧਾਰਉ = ਉਧਾਰਉਂ, ਮੈਂ ਬਚਾ ਲੈਂਦਾ ਹਾਂ। ਤਤਕਾਲਿ = ਉਸੇ ਵੇਲੇ। ਤਾਲਿ = ਤਾਲੀ ਵੱਜਣ ਜਿਤਨੇ ਸਮੇ ਵਿਚ ॥੧॥

SikhNet (Spanish)A los Santos los emancipo instantáneamente”.(1)

ਸੋਈ ਸੰਤੁ; ਜਿ ਭਾਵੈ ਰਾਮ ॥

soee sant; ji bhaavai raam |

Sant Singh KhalsaHe alone is a Saint, who is pleasing to the Lord.
Manmohan SinghHe alone is the saint, who is pleasing to the Lord.
Manmohan Singh (Punjabi)ਕੇਵਲ ਉਹ ਹੀ ਸਾਧੂ ਹੈ ਜੋ ਸੁਆਮੀ ਨੂੰ ਚੰਗਾ ਲੱਗਦਾ ਹੈ।
Fareedkot Teekaਸੰਤ ਸੋਈ ਹੈ, ਜੋ ਰਾਮ ਕੋ ਭਾਵਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹੀ ਹੈ ਸੰਤ।

ਪਦ ਅਰਥ ਸੋਈ = ਉਹੀ (ਮਨੁੱਖ)। ਜਿ = ਜਿਹੜਾ। ਭਾਵੈ ਰਾਮ = ਰਾਮ ਨੂੰ ਚੰਗਾ ਲੱਗਦਾ ਹੈ।

SikhNet (Spanish)El Santo es aquél con quien el Señor está complacido;

ਸੰਤ ਗੋਬਿੰਦ ਕੈ; ਏਕੈ ਕਾਮ ॥੧॥ ਰਹਾਉ ॥

sant gobind kai; ekai kaam |1| rahaau |

Sant Singh KhalsaThe Saints, and God, have only one job to do. ||1||Pause||
Manmohan SinghThe Lord's saint has put one task of His meditation. Pause.
Manmohan Singh (Punjabi)ਸੁਆਮੀ ਦੇ ਸਾਧੂ ਕੇਵਲ ਇਕ ਉਸ ਦੇ ਸਿਮਰਨ ਦਾ ਹੀ ਵਿਚਾਰ ਹੈ। ਠਹਿਰਾਉ।
Fareedkot Teekaਸੰਤ ਏਕ ਗੋਬਿੰਦ ਕੇ ਕਾਮ ਮੇਂ ਹੀ ਰਹਤੇ ਹੈਂ, ਭਾਵ ਸਿਮਰਨ ਮੇਂ ਹੀ ਅਸਟ ਪਹਰ ਰਹਿਤੇ ਹੈਂ॥੧॥ ਰਹਾਉ ॥
Prof. Sahib Singhਸੰਤ ਦੇ ਹਿਰਦੇ ਵਿਚ ਅਤੇ ਗੋਬਿੰਦ ਦੇ ਮਨ ਵਿਚ ਇਕੋ ਜਿਹਾ ਕੰਮ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਸੰਤ ਗੋਬਿੰਦ ਕੈ = ਸੰਤ ਅਤੇ ਪਰਮਾਤਮਾ ਦੇ ਅੰਦਰ। ਏਕੈ = ਇਕੋ ਜਿਹੇ ॥੧॥ ਰਹਾਉ ॥

SikhNet (Spanish)el Santo actúa sólo en base a la Voluntad del Señor. El Señor protege al Santo con Sus Manos Poderosas y habita en él noche y día. (1-Pausa)

ਸੰਤ ਕੈ ਊਪਰਿ; ਦੇਇ ਪ੍ਰਭੁ ਹਾਥ ॥

sant kai aoopar; dee prabh haath |

Sant Singh KhalsaGod gives His hand to shelter the Saints.
Manmohan SinghThe Lord shields the saint with His Hand.
Manmohan Singh (Punjabi)ਆਪਣੇ ਹੱਥ ਨਾਲ ਸੁਆਮੀ ਆਪਣੇ ਸਾਧੂ ਦੀ ਰੱਖਿਆ ਕਰਦਾ ਹੈ।
Fareedkot Teekaਸੰਤੋਂ ਕੇ ਊਪਰ ਪ੍ਰਭੂ ਹਾਥ ਦੇਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪਣਾ ਹੱਥ (ਆਪਣੇ) ਸੰਤ ਉੱਤੇ ਰੱਖਦਾ ਹੈ,

ਪਦ ਅਰਥ ਕੈ ਊਪਰਿ = ਦੇ ਉੱਤੇ। ਦੇਇ = ਦੇਂਦੀ ਹੈ।

SikhNet (Spanish)Él sostiene siempre

ਸੰਤ ਕੈ ਸੰਗਿ; ਬਸੈ ਦਿਨੁ ਰਾਤਿ ॥

sant kai sang; basai din raat |

Sant Singh KhalsaHe dwells with His Saints, day and night.
Manmohan SinghDay and night, He abides with His saint.
Manmohan Singh (Punjabi)ਦਿਨ ਰਾਤ ਉਹ ਆਪਣੇ ਸਾਧੂ ਦੇ ਨਾਲ ਵੱਸਦਾ ਹੈ।
Fareedkot Teekaਪੁਨਹ ਸੰਤੋਂ ਕੇ ਸੰਗ ਰਾਤ ਦਿਨ ਬਸਤਾ ਹੈ॥
Prof. Sahib Singhਪ੍ਰਭੂ ਆਪਣੇ ਸੰਤ ਦੇ ਨਾਲ ਦਿਨ ਰਾਤ (ਹਰ ਵੇਲੇ) ਵੱਸਦਾ ਹੈ।

ਪਦ ਅਰਥ ਕੈ ਸੰਗਿ = ਦੇ ਨਾਲ।

SikhNet (Spanish)a Sus Santos y a Sus Devotos,

ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥

saas saas santah pratipaal |

Sant Singh KhalsaWith each and every breath, He cherishes His Saints.
Manmohan SinghWith every breath He cherishes His saint.
Manmohan Singh (Punjabi)ਹਰ ਸੁਆਸ ਨਾਲ ਉਹ ਆਪਣੇ ਸਾਧੂ ਦੇ ਨਾਲ ਵਸਦਾ ਹੈ।
Fareedkot Teekaਸੰਤੋਂ ਕੀ ਸ੍ਵਾਸ-ਸ੍ਵਾਸ ਪ੍ਰਤਿਪਾਲਾ ਕਰਤਾ ਹੈ॥
Prof. Sahib Singhਪ੍ਰਭੂ ਆਪਣੇ ਸੰਤਾਂ ਦੀ (ਉਹਨਾਂ ਦੇ) ਹਰੇਕ ਸਾਹ ਦੇ ਨਾਲ ਰਾਖੀ ਕਰਦਾ ਹੈ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਪ੍ਰਤਿਪਾਲਿ = ਪ੍ਰਤਿਪਾਲੈ, ਰਾਖੀ ਕਰਦਾ ਹੈ।

SikhNet (Spanish)y aquél que se atreve a lastimar a un Santo,

ਸੰਤ ਕਾ ਦੋਖੀ; ਰਾਜ ਤੇ ਟਾਲਿ ॥੨॥

sant kaa dokhee; raaj te ttaal |2|

Sant Singh KhalsaHe takes the power away from the enemies of the Saints. ||2||
Manmohan SinghFrom the saints' enemy, He snatches the empire.
Manmohan Singh (Punjabi)ਸਾਧੂ ਦੇ ਵੈਰੀ ਪਾਸੋਂ ਉਹ ਰਾਜ ਭਾਗ ਖੋਹ ਲੈਂਦਾ ਹੈ।
Fareedkot Teekaਸੰਤੋਂ ਕਾ ਦੋਖੀ ਜੋ ਹੋਇ ਤਿਸ ਕੋ ਰਾਜ ਤੇ ਟਾਲ ਦੇਤਾ ਹੈ॥੨॥
Prof. Sahib Singhਸੰਤ ਦਾ ਬੁਰਾ ਮੰਗਣ ਵਾਲੇ ਨੂੰ ਪ੍ਰਭੂ ਰਾਜ ਤੋਂ (ਭੀ) ਹੇਠਾਂ ਡੇਗ ਦੇਂਦਾ ਹੈ ॥੨॥

ਪਦ ਅਰਥ ਦੋਖੀ = ਵੈਰੀ, ਬੁਰਾ ਚਿਤਵਨ ਵਾਲਾ। ਟਾਲਿ = ਟਾਲੈ, ਸੁੱਟ ਦੇਂਦਾ ਹੈ ॥੨॥

SikhNet (Spanish)cae muy lejos de Su Gloria. (2)

ਸੰਤ ਕੀ ਨਿੰਦਾ; ਕਰਹੁ ਨ ਕੋਇ ॥

sant kee nindaa; karahu na koe |

Sant Singh KhalsaLet no one slander the Saints.
Manmohan SinghLet no one slander the saint,
Manmohan Singh (Punjabi)ਕੋਈ ਭੀ ਸਾਧੂ ਦੀ ਬਦਖੋਈ ਨਾਂ ਕਰੇ।
Fareedkot Teekaਤਾਂ ਤੇ ਸੰਤੋਂ ਕੀ ਨਿੰਦਾ ਕੋਈ ਨਾ ਕਰੋ॥
Prof. Sahib Singhਹੇ ਭਾਈ! ਕੋਈ ਭੀ ਮਨੁੱਖ ਕਿਸੇ ਸੰਤ ਦੀ ਨਿੰਦਾ ਨਾਹ ਕਰਿਆ ਕਰੇ।
SikhNet (Spanish)Qué nadie calumnie al Santo,

ਜੋ ਨਿੰਦੈ; ਤਿਸ ਕਾ ਪਤਨੁ ਹੋਇ ॥

jo nindai; tis kaa patan hoe |

Sant Singh KhalsaWhoever slanders them, will be destroyed.
Manmohan SinghFor who slanders he is destroyed.
Manmohan Singh (Punjabi)ਜਿਹੜਾ ਕੋਈ ਬਦਖੋਈ ਕਰਦਾ ਹੈ, ਉਹ ਤਬਾਹ ਹੋ ਜਾਂਦਾ ਹੈ।
Fareedkot Teekaਕਿਉਂ ਜੋ ਨਿੰਦੇਗਾ ਤਿਸ ਕਾ (ਪਤਨੁ) ਨਾਸ ਹੀ ਹੋਵੇਗਾ॥
Prof. Sahib Singhਜੇਹੜਾ ਭੀ ਮਨੁੱਖ ਨਿੰਦਾ ਕਰਦਾ ਹੈ, ਉਹ ਆਤਮਕ ਜੀਵਨ ਤੋਂ ਡਿੱਗ ਪੈਂਦਾ ਹੈ।

ਪਦ ਅਰਥ ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਪਤਨੁ = ਨਾਸ, ਗਿਰਾਵਟ।

SikhNet (Spanish)pues aquél que lo hiciere será destruido.

ਜਿਸ ਕਉ ਰਾਖੈ; ਸਿਰਜਨਹਾਰੁ ॥

jis kau raakhai; sirajanahaar |

Sant Singh KhalsaOne who is protected by the Creator Lord,
Manmohan SinghHe, whom the Creator Lord saves,
Manmohan Singh (Punjabi)ਜਿਸ ਦੀ ਰਚਣਹਾਰ ਸੁਆਮੀ ਰੱਖਿਆ ਕਰਦਾ ਹੈ,
Fareedkot Teekaਜਿਸ ਕੋ (ਸਿਰਜਨਹਾਰ) ਪ੍ਰਮੇਸ੍ਵਰ ਰਾਖਤਾ ਹੈ॥
Prof. Sahib Singhਕਰਤਾਰ ਆਪ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ,

ਪਦ ਅਰਥ ਜਿਸ ਕਉ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}।

SikhNet (Spanish)Aquél a quien el Señor Creador salva,

ਝਖ ਮਾਰਉ; ਸਗਲ ਸੰਸਾਰੁ ॥੩॥

jhakh maarau; sagal sansaar |3|

Sant Singh Khalsacannot be harmed, no matter how much the whole world may try. ||3||
Manmohan Singhthe whole world can harm him not, however much it may prate.
Manmohan Singh (Punjabi)ਸਾਰਾ ਜਹਾਨ ਉਸ ਦਾ ਬੁਰਾ ਨਹੀਂ ਕਰ ਸਕਦਾ, ਭਾਵੇਂ ਇਹ ਕਿੰਨਾ ਬਹੁਤਾ ਬਕਵਾਸ ਪਿਆ ਕਰੇ।
Fareedkot Teekaਉਸ ਪਰ ਸਾਰਾ ਸੰਸਾਰ ਹੀ ਝਖ ਮਾਰੇ ਅਰਥਾਤ ਬੁਰਾ ਕਰੇ, ਪ੍ਰੰਤੂ ਤਿਸ ਕਾ ਕੁਛ ਬਿਗੜਤਾ ਨਹੀਂ॥੩॥
Prof. Sahib Singhਸਾਰਾ ਸੰਸਾਰ (ਉਸ ਦਾ ਨੁਕਸਾਨ ਕਰਨ ਲਈ) ਬੇ-ਸ਼ੱਕ ਪਿਆ ਝਖਾਂ ਮਾਰੇ (ਉਸ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ॥੩॥

ਪਦ ਅਰਥ ਮਾਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇ-ਸ਼ੱਕ ਮਾਰੇ। ਝਖ ਮਾਰਉ = ਬੇ-ਸ਼ੱਕ ਝਖਾਂ ਮਾਰੇ ॥੩॥

SikhNet (Spanish)nadie lo puede tocar por más que trate. (3)

ਪ੍ਰਭ ਅਪਨੇ ਕਾ; ਭਇਆ ਬਿਸਾਸੁ ॥

prabh apane kaa; bheaa bisaas |

Sant Singh KhalsaI place my faith in my God.
Manmohan SinghI have come to cherish faith in my Lord.
Manmohan Singh (Punjabi)ਮੇਰਾ ਆਪਣੇ ਠਾਕੁਰ ਉਤੇ ਭਰੋਸਾ ਬੱਝ ਗਿਆ ਹੈ।
Fareedkot Teekaਕਿਉਂਕਿ ਤਿਨ ਸੰਤੋਂ ਕੋ ਆਪਣੇ ਪ੍ਰਭੂ ਕਾ ਭਰੋਸਾ ਭਇਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਆਪਣੇ ਪ੍ਰਭੂ ਉਤੇ ਭਰੋਸਾ ਬਣ ਜਾਂਦਾ ਹੈ,

ਪਦ ਅਰਥ ਬਿਸਾਸੁ = ਭਰੋਸਾ।

SikhNet (Spanish)Cuando mi ser se llenó de Fe en mi Dios,

ਜੀਉ ਪਿੰਡੁ; ਸਭੁ ਤਿਸ ਕੀ ਰਾਸਿ ॥

jeeo pindd; sabh tis kee raas |

Sant Singh KhalsaMy soul and body all belong to Him.
Manmohan SinghMy soul and body are all His capital.
Manmohan Singh (Punjabi)ਮੇਰੀ ਜਿੰਦੜੀ ਤੇ ਦੇਹ ਸਮੂਹ ਉਸ ਦੀ ਪੂੰਜੀ ਹਨ।
Fareedkot Teekaਪੁਨਾ ਜੀਉ ਸਰੀਰ ਆਦਿ ਸਭ ਤਿਸ ਕੀ ਰਾਮ ਜਾਨੀ ਹੈ।
Prof. Sahib Singh(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪ੍ਰਭੂ ਦਾ ਦਿੱਤਾ ਹੋਇਆ ਹੀ ਸਰਮਾਇਆ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਰਾਸਿ = ਸਰਮਾਇਆ, ਪੂੰਜੀ।

SikhNet (Spanish)caí en la cuenta de que mi cuerpo y mi Alma pertenecían a Él;

ਨਾਨਕ ਕਉ. ਉਪਜੀ ਪਰਤੀਤਿ ॥

naanak kau. upajee parateet |

Sant Singh KhalsaThis is the faith which inspires Nanak:
Manmohan SinghThis belief has sprung up in the mind of Nanak,
Manmohan Singh (Punjabi)ਨਾਨਕ ਦੇ ਚਿੱਤ ਅੰਦਰ ਇਹ ਯਕੀਨ ਪੈਦਾ ਹੋ ਗਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੇ ਕੋ ਏਹ ਪਰਤੀਤ ਉਤਪਤ ਭਈ ਹੈ॥
Prof. Sahib Singhਹੇ ਭਾਈ! ਨਾਨਕ ਦੇ ਹਿਰਦੇ ਵਿਚ ਭੀ ਇਹ ਯਕੀਨ ਬਣ ਗਿਆ ਹੈ,

ਪਦ ਅਰਥ ਕਉ = ਨੂੰ। ਪਰਤੀਤਿ = ਯਕੀਨ, ਨਿਸ਼ਚਾ।

SikhNet (Spanish)así es como Nanak entendió

ਮਨਮੁਖ ਹਾਰ; ਗੁਰਮੁਖ ਸਦ ਜੀਤਿ ॥੪॥੧੬॥੧੮॥

manamukh haar; guramukh sad jeet |4|16|18|

Sant Singh Khalsathe self-willed manmukhs will fail, while the Gurmukhs will always win. ||4||16||18||
Manmohan Singhthat the egocentrics lose and the Guru-wards ever win.
Manmohan Singh (Punjabi)ਕਿ ਆਪ-ਹੁਦਰੇ ਹਾਰ ਜਾਂਦੇ ਹਨ ਅਤੇ ਗੁਰੂ-ਅਨੁਸਾਰੀ ਹਮੇਸ਼ਾਂ ਜਿੱਤ ਜਾਂਦਾ ਹੈ।
Fareedkot Teekaਭਾਵ ਇਹ ਮਨਮੁਖੋਂ ਕੀ ਹਾਰ ਔ ਗੁਰਮੁਖੋਂ ਕੀ ਜੀਤ ਸਦਾ ਹੀ ਹੋਤੀ ਆਈ ਹੈ॥੪॥੧੬॥੧੮॥☬ਨਾਰਾਇਣ ਨਾਮ ਕੀ ਉਸਤਤੀ ਕਰਤੇ ਹੈਂ:
Prof. Sahib Singhਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜੀਵਨ-ਬਾਜ਼ੀ ਵਿਚ) ਹਾਰ ਜਾਂਦਾ ਹੈ, ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਸਦਾ ਜਿੱਤ ਪ੍ਰਾਪਤ ਹੁੰਦੀ ਹੈ ॥੪॥੧੬॥੧੮॥

ਪਦ ਅਰਥ ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲਾ, ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਗੁਰਮੁਖ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਜੀਤਿ = ਜਿੱਤ ॥੪॥੧੬॥੧੮॥

SikhNet (Spanish)que los ególatras pierden la batalla de la vida y los Santos la ganan siempre. (4-16-18)
Answers quote the Granth verbatim with Ang citations. AI commentary is not Gurbani and not a religious ruling.