ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਨਾਮੁ ਭਗਤ ਕੈ; ਪ੍ਰਾਨ ਅਧਾਰੁ ॥
naam bhagat kai; praan adhaar |
Sant Singh KhalsaThe Naam, the Name of the Lord, is the Support of the breath of life of His devotees.
Manmohan SinghThe Name is the support of Saints' life.
Manmohan Singh (Punjabi)ਨਾਮ ਸਾਧੂ ਦੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਨਾਮ ਹੀ ਭਗਤ ਜਨੋਂ ਕੇ ਪ੍ਰਾਣੋਂ ਕਾ ਆਸਰਾ ਹੈ॥
Prof. Sahib Singhਭਗਤੀ ਕਰਨ ਵਾਲੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਉਸ ਦੀ ਜ਼ਿੰਦਗੀ ਦਾ ਸਹਾਰਾ ਹੈ,ਪਦ ਅਰਥ ਭਗਤ ਕੈ = ਭਗਤ ਦੇ ਹਿਰਦੇ ਵਿਚ। ਪ੍ਰਾਨ ਅਧਾਰੁ = ਜਿੰਦ ਦਾ ਆਸਰਾ।
SikhNet (Spanish)El Nombre del Señor es la Respiración Vital del Devoto del Señor.
ਨਾਮੋ ਧਨੁ; ਨਾਮੋ ਬਿਉਹਾਰੁ ॥੧॥
naamo dhan; naamo biauhaar |1|
Sant Singh KhalsaThe Naam is their wealth, the Naam is their occupation. ||1||
Manmohan SinghThe Name is his wealth and the Name his business.
Manmohan Singh (Punjabi)ਨਾਮ ਉਸ ਦੀ ਦੌਲਤ ਹੈ ਨਾਮ ਹੀ ਉਸਦਾ ਕਾਰ ਵਿਹਾਰ!
Fareedkot Teekaਪੁਨਾ ਨਾਮ ਹੀ ਤਿਨ ਕਾ ਧਨ ਔਰ ਨਾਮ ਕਾ ਹੀ ਬਿਯੋਹਾਰ ਹੈ॥੧॥
Prof. Sahib Singhਨਾਮ ਹੀ ਉਸ ਦੇ ਵਾਸਤੇ ਧਨ ਹੈ, ਤੇ ਨਾਮ ਹੀ ਉਸ ਦੇ ਵਾਸਤੇ (ਅਸਲੀ) ਵਣਜ-ਵਪਾਰ ਹੈ ॥੧॥ਪਦ ਅਰਥ ਨਾਮੋ = ਨਾਮ ਹੀ ॥੧॥
SikhNet (Spanish)El Nombre del Señor es toda su Riqueza; y todo su Comercio.(1)
ਨਾਮ ਵਡਾਈ; ਜਨੁ ਸੋਭਾ ਪਾਏ ॥
naam vaddaaee; jan sobhaa paae |
Sant Singh KhalsaBy the greatness of the Naam, His humble servants are blessed with glory.
Manmohan SinghBy the Name, Lord's slave procures greatness and glory.
Manmohan Singh (Punjabi)ਨਾਮ ਦੁਆਰਾ ਸਾਹਿਬ ਦਾ ਗੋਲਾ ਬਜੁਰਗੀ ਅਤੇ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਨਾਮ ਕੀ ਵਡਿਆਈ ਕਰ ਕੇ ਜਨ ਸੋਭਾ ਪਾਵਤੇ ਹੈਂ॥
Prof. Sahib Singh(ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ; ਸੋਭਾ ਖੱਟਦਾ ਹੈ,
SikhNet (Spanish)A través de la Gloria del Naam, del Nombre, uno se vuelve glorioso,
ਕਰਿ ਕਿਰਪਾ; ਜਿਸੁ ਆਪਿ ਦਿਵਾਏ ॥੧॥ ਰਹਾਉ ॥
kar kirapaa; jis aap divaae |1| rahaau |
Sant Singh KhalsaThe Lord Himself bestows it, in His Mercy. ||1||Pause||
Manmohan SinghHe alone obtains them who the Lord Himself mercifully gives. Pause.
Manmohan Singh (Punjabi)ਕੇਵਲ ਉਹੀ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਸੁਆਮੀ ਖ਼ੁਦ ਦਇਆ ਧਾਰ ਕੇ ਦਿੰਦਾ ਹੈ। ਠਹਿਰਾਉ।
Fareedkot Teekaਪਰੰਤੂ ਜਿਸ ਕੋ ਕਿਰਪਾ ਕਰ ਕੇ ਪਰਮੇਸ੍ਵਰ ਆਪ ਸਤਿਗੁਰੋਂ ਸੇ ਦਿਵਾਵਤਾ ਹੈ ਤਿਸ ਕੋ ਨਾਮੁ ਮਿਲਤਾ ਹੈ॥੧॥ ਰਹਾਉ ॥
Prof. Sahib Singh(ਪਰ ਇਹ ਹਰਿ-ਨਾਮ ਉਸੇ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਮਿਹਰ ਕਰ ਕੇ ਪਰਮਾਤਮਾ ਆਪ (ਗੁਰੂ ਪਾਸੋਂ) ਦਿਵਾਂਦਾ ਹੈ ॥੧॥ ਰਹਾਉ ॥ਪਦ ਅਰਥ ਕਰਿ = ਕਰ ਕੇ ॥੧॥ ਰਹਾਉ ॥
SikhNet (Spanish)pero solamente Lo obtiene aquél sobre quien se posa la Gracia del Señor.(1-Pausa)
ਨਾਮੁ ਭਗਤ ਕੈ; ਸੁਖ ਅਸਥਾਨੁ ॥
naam bhagat kai; sukh asathaan |
Sant Singh KhalsaThe Naam is the home of peace of His devotees.
Manmohan SinghThe Name, is the devotee's abode of peace.
Manmohan Singh (Punjabi)ਨਾਮ ਅਨੁਰਾਗੀ ਦੇ ਅਰਾਮ ਦਾ ਟਿਕਾਣਾ ਹੈ।
Fareedkot Teekaਨਾਮ ਭਗਤ ਜਨੋਂ ਕੇ ਸੁਖੋਂ ਕਾ ਸਥਾਨ ਹੈ॥
Prof. Sahib Singhਪਰਮਾਤਮਾ ਦਾ ਨਾਮ ਭਗਤ ਦੇ ਹਿਰਦੇ ਵਿਚ ਆਤਮਕ ਆਨੰਦ ਦੇਣ ਦਾ ਵਸੀਲਾ ਹੈ।ਪਦ ਅਰਥ ਸੁਖ ਅਸਥਾਨੁ = ਆਤਮਕ ਆਨੰਦ (ਦੇਣ) ਦਾ ਵਸੀਲਾ।
SikhNet (Spanish)El Nombre del Señor es el Recinto de Paz de quien Lo busca;
ਨਾਮ ਰਤੁ; ਸੋ ਭਗਤੁ ਪਰਵਾਨੁ ॥੨॥
naam rat; so bhagat paravaan |2|
Sant Singh KhalsaAttuned to the Naam, His devotees are approved. ||2||
Manmohan SinghThe devotee who is imbued with the Name is approved,
Manmohan Singh (Punjabi)ਜੋ ਅਨੁਰਾਗੀ ਨਾਮ ਨਾਲ ਰੰਗਿਆ ਹੋਇਆ ਹੈ, ਕਬੂਲ ਪੈ ਜਾਂਦਾ ਹੈ।
Fareedkot Teekaਜਿਸ ਕੀ ਪ੍ਰੀਤੀ ਨਾਮ ਸੇ ਹੈ ਵਾ ਜੋ ਨਾਮ ਕਰ ਮਸਤ ਹੈ, ਸੋਈ ਭਗਤਿ ਪਰਵਾਨੀਕ ਹੈ॥੨॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਹੈ, ਉਹੀ ਭਗਤ ਹੈ। ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੈ ॥੨॥ਪਦ ਅਰਥ ਰਤੁ = ਰੰਗਿਆ ਹੋਇਆ ॥੨॥
SikhNet (Spanish)imbuido en el Naam, en el Nombre, el discípulo es aprobado por el Señor. (2)
ਹਰਿ ਕਾ ਨਾਮੁ; ਜਨ ਕਉ ਧਾਰੈ ॥
har kaa naam; jan kau dhaarai |
Sant Singh KhalsaThe Name of the Lord is the support of His humble servants.
Manmohan SinghGod's Name lends prop to His serf,
Manmohan Singh (Punjabi)ਰੱਬ ਦਾ ਨਾਮ ਉਸ ਦੇ ਨਫ਼ਰ ਨੂੰ ਆਸਰਾ ਦਿੰਦਾ ਹੈ,
Fareedkot Teekaਹਰੀ ਕਾ ਜੋ ਨਾਮ ਹੈ ਤਿਸ ਨੇ ਜਨਕਾਦਿਕ ਉਧਾਰੇ ਹੈਂ; ਵਾ ਹਰੀ ਕੇ ਨਾਮ ਕਰ ਜਨਕ ਨੈ ਨਰਕ ਸੇ ਜੀਵੋਂ ਕਾ ਉਧਾਰ ਕੀਆ ਹੈ; ਵਾ ਹਰੀ ਕਾ ਨਾਮ ਹੀ ਜਨੋਂ ਕਾ ਆਸਰਾ ਰੂਪ ਹੈ
Prof. Sahib Singhਪਰਮਾਤਮਾ ਦਾ ਨਾਮ (ਪਰਮਾਤਮਾ ਦੇ) ਸੇਵਕ ਨੂੰ ਸਹਾਰਾ ਦੇਂਦਾ ਹੈ,ਪਦ ਅਰਥ ਜਨ ਕਉ = ਸੇਵਕ ਨੂੰ। ਧਾਰੈ = ਧਾਰਦਾ ਹੈ, ਧਰਵਾਸ ਦੇਂਦਾ ਹੈ, ਸਹਾਰਾ ਦੇਂਦਾ ਹੈ।
SikhNet (Spanish)El Nombre del Señor es el Soporte del Devoto,
ਸਾਸਿ ਸਾਸਿ; ਜਨੁ ਨਾਮੁ ਸਮਾਰੈ ॥੩॥
saas saas; jan naam samaarai |3|
Sant Singh KhalsaWith each and every breath, they remember the Naam. ||3||
Manmohan Singhthat God's servant who remembers His Name with every breath.
Manmohan Singh (Punjabi)ਜੋ ਵਾਹਿਗੁਰੂ ਦਾ ਸੇਵਕ ਹਰ ਸੁਆਸ ਨਾਲ ਨਾਮ ਦਾ ਸਿਮਰਣ ਕਰਦਾ ਹੈ।
Fareedkot Teekaਯਾਂ ਤੇ (ਸਾਸਿ ਸਾਸਿ) ਸਦਾ ਸਦਾ ਭਗਤ ਜਨ ਨਾਮ ਕੋ ਸਿਮਰਤੇ ਹੈਂ॥੩॥
Prof. Sahib Singhਸੇਵਕ ਆਪਣੇ ਇਕ ਇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ ॥੩॥ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰੈ = ਸਾਂਭਦਾ ਹੈ ॥੩॥
SikhNet (Spanish)y él participa del Naam, del Nombre con cada respiración. (3)
ਕਹੁ ਨਾਨਕ; ਜਿਸੁ ਪੂਰਾ ਭਾਗੁ ॥
kahu naanak; jis pooraa bhaag |
Sant Singh KhalsaSays Nanak, those who have perfect destiny
Manmohan SinghSays Nanak, whose destiny is perfect,
Manmohan Singh (Punjabi)ਗੁਰੂ ਨਾਨਕ ਜੀ ਆਖਦੇ ਹਨ ਜਿਸ ਦੀ ਪ੍ਰਾਲਬੰਧ ਪੂਰਨ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਾ ਪੂਰਨ ਪੁੰਨ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੀ ਵੱਡੀ ਕਿਸਮਤ ਹੁੰਦੀ ਹੈ,
SikhNet (Spanish)Oh, dice Nanak, debido a un perfecto Destino
ਨਾਮ ਸੰਗਿ; ਤਾ ਕਾ ਮਨੁ ਲਾਗੁ ॥੪॥੪੯॥੧੧੮॥
naam sang; taa kaa man laag |4|49|118|
Sant Singh Khalsa- their minds are attached to the Naam. ||4||49||118||
Manmohan Singhhis soul remains attached with His Name.
Manmohan Singh (Punjabi)ਉਸ ਦੀ ਆਤਮਾ ਨਾਮ ਦੇ ਨਾਲ ਜੁੜੀ ਰਹਿੰਦੀ ਹੈ।
Fareedkot Teekaਹਰੀ ਨਾਮ ਕੇ ਸੰਗ ਤਿਸ ਕਾ ਮਨੁ ਲਾਗਾ ਹੈ॥੪॥੪੯॥੧੧੮॥
Prof. Sahib Singhਉਸ ਦਾ (ਹੀ) ਮਨ ਪਰਮਾਤਮਾ ਦੇ ਨਾਮ ਨਾਲ ਪਰਚਦਾ ਹੈ ॥੪॥੪੯॥੧੧੮॥ਪਦ ਅਰਥ ਸੰਗਿ = ਨਾਲ। ਤਾ ਕਾ = ਉਸ (ਮਨੁੱਖ) ਦਾ ॥੪॥
SikhNet (Spanish)la mente es entonada en el Naam. (4-49-118)