ੴ

ਸਿੱਖਬਾਣੀ · SikhBani

Ang 189

Sri Guru Granth Sahib · Raag Gauree · 6 shabads, 55 lines
Translations
Shabad Guru Arjan Dev Ji Raag Gauree continued from Ang 188

ਸੰਤ ਪ੍ਰਸਾਦਿ; ਜਨਮ ਮਰਣ ਤੇ ਛੋਟ ॥੧॥

sant prasaad; janam maran te chhott |1|

Sant Singh KhalsaBy the Grace of the Saints, one is released from birth and death. ||1||
Manmohan SinghBy Saints grace, release from birth and death is obtained.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਜੰਮਣ ਮਰਣ ਤੋਂ ਖਲਾਸੀ ਹੋ ਜਾਂਦੀ ਹੈ।
Fareedkot Teekaਸੰਤੋਂ ਕੀ ਕ੍ਰਿਪਾ ਕਰ ਜਨਮ ਮਰਨ ਸੇ ਰਹਿਤ ਹੋਈਤਾ ਹੈ॥੧॥
Prof. Sahib Singhਗੁਰੂ-ਸੰਤ ਦੀ ਕਿਰਪਾ ਨਾਲ (ਮਨੁੱਖ ਨੂੰ) ਜਨਮ ਮਰਨ (ਦੇ ਚੱਕਰ) ਤੋਂ ਖ਼ਲਾਸੀ ਮਿਲ ਜਾਂਦੀ ਹੈ ॥੧॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਛੋਟ = ਖ਼ਲਾਸੀ ॥੧॥

SikhNet (Spanish)Por la Gracia del Santo, uno es liberado del ciclo del nacimiento y la muerte. (1)

ਸੰਤ ਕਾ ਦਰਸੁ; ਪੂਰਨ ਇਸਨਾਨੁ ॥

sant kaa daras; pooran isanaan |

Sant Singh KhalsaThe Blessed Vision of the Saints is the perfect cleansing bath.
Manmohan SinghThe Saints sight is the perfect ablution.
Manmohan Singh (Punjabi)ਸਾਧੂਆਂ ਦਾ ਦੀਦਾਰ ਪੂਰਾ ਮੱਜਨ ਹੈ।
Fareedkot Teekaਹੇ ਭਾਈ! ਸੰਤ ਜਨੋਂ ਕਾ ਜੋ ਦਰਸ਼ਨ ਹੈ, ਸੋਈ ਪੂਰਨ ਸਨਾਨ ਹੈ॥
Prof. Sahib Singh(ਹੇ ਭਾਈ!) ਗੁਰੂ-ਸੰਤ ਦਾ ਦਰਸਨ (ਹੀ) ਮੁਕੰਮਲ (ਤੀਰਥ-) ਇਸ਼ਨਾਨ ਹੈ।
SikhNet (Spanish)La Visión del Santo es el perfecto baño de ablución;

ਸੰਤ ਕ੍ਰਿਪਾ ਤੇ; ਜਪੀਐ ਨਾਮੁ ॥੧॥ ਰਹਾਉ ॥

sant kripaa te; japeeai naam |1| rahaau |

Sant Singh KhalsaBy the Grace of the Saints, one comes to chant the Naam, the Name of the Lord. ||1||Pause||
Manmohan SinghBy Saints favour God's Name is repeated. Pause.
Manmohan Singh (Punjabi)ਸਾਧੂਆਂ ਦੀ ਮਿਹਰ ਸਦਕਾ ਹਰੀ ਨਾਮ ਉਚਾਰਿਆਂ ਜਾਂਦਾ ਹੈ। ਠਹਿਰਾਓ।
Fareedkot Teekaਕਿਉਂਕਿ ਸੰਤੋਂ ਕੀ ਕ੍ਰਿਪਾ ਕਰ ਨਾਮ ਜਪੀਏ ਹੈ॥੧॥ ਰਹਾਉ ॥
Prof. Sahib Singhਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਜਪੀਐ = ਜਪੀਦਾ ਹੈ। ਤੇ = ਤੋਂ, ਨਾਲ ॥੧॥ ਰਹਾਉ ॥

SikhNet (Spanish)por la Gracia del Santo meditamos en el Naam, el Nombre del Señor. (1-Pausa)

ਸੰਤ ਕੈ ਸੰਗਿ; ਮਿਟਿਆ ਅਹੰਕਾਰੁ ॥

sant kai sang; mittiaa ahankaar |

Sant Singh KhalsaIn the Society of the Saints, egotism is shed,
Manmohan SinghIn the Society of Saints one's ego is shed,
Manmohan Singh (Punjabi)ਸਾਧੂਆਂ ਦੀ ਸੰਗਤ ਅੰਦਰ ਬੰਦੇ ਦੀ ਹੰਗਤਾ ਨਵਿਰਤਾ ਹੋ ਜਾਂਦੀ ਹੈ,
Fareedkot Teekaਸੰਤ ਕੇ ਸੰਗ ਕਰ ਹੰਕਾਰ ਨਿਬ੍ਰਤਿ ਹੋਯਾ ਹੈ॥
Prof. Sahib Singh(ਹੇ ਭਾਈ!) ਗੁਰੂ-ਸੰਤ ਦੀ ਸੰਗਤਿ ਵਿਚ (ਰਿਹਾਂ) ਅਹੰਕਾਰ ਦੂਰ ਹੋ ਜਾਂਦਾ ਹੈ,

ਪਦ ਅਰਥ ਸੰਗਿ = ਸੰਗਤਿ ਵਿਚ।

SikhNet (Spanish)En la Sociedad de los Santos, uno se deshace de su ego,

ਦ੍ਰਿਸਟਿ ਆਵੈ; ਸਭੁ ਏਕੰਕਾਰੁ ॥੨॥

drisatt aavai; sabh ekankaar |2|

Sant Singh Khalsaand the One Lord is seen everywhere. ||2||
Manmohan Singhand he sees the One Lord everywhere.
Manmohan Singh (Punjabi)ਅਤੇ ਉਹ ਹਰ ਥਾਂ ਇਕ ਸੁਆਮੀ ਨੂੰ ਹੀ ਤੱਕਦਾ ਹੈ।
Fareedkot Teekaਔਰ ਸਰਬ ਮੇਂ ਏਕ ਪਰਮੇਸ੍ਵਰ ਦ੍ਰਿਸਟਿ ਆਵਤਾ ਹੈ॥੨॥
Prof. Sahib Singh(ਗੁਰੂ ਦੀ ਸੰਗਤਿ ਵਿਚ ਰਹਿਣ ਵਾਲੇ ਮਨੁੱਖ ਨੂੰ) ਹਰ ਥਾਂ ਇਕ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ॥੨॥

ਪਦ ਅਰਥ ਦ੍ਰਿਸਟਿ ਆਵੈ = ਦਿੱਸਦਾ ਹੈ। ਸਭੁ = ਹਰ ਥਾਂ ॥੨॥

SikhNet (Spanish)y por encima y dentro de todo, uno ve sólo al Uno, el Absoluto. (2)

ਸੰਤ ਸੁਪ੍ਰਸੰਨ; ਆਏ ਵਸਿ ਪੰਚਾ ॥

sant suprasan; aae vas panchaa |

Sant Singh KhalsaBy the pleasure of the Saints, the five passions are overpowered,
Manmohan SinghBy saints Supreme Pleasure the five evil passion are subdued,
Manmohan Singh (Punjabi)ਸਾਧੂਆਂ ਦੀ ਪਰਮ ਪਰਸੰਨਤਾ ਦੁਆਰਾ, ਪੰਜ ਮੰਦੇ ਵਿਸ਼ੇ ਵੇਗੁ ਕਾਬੂ ਆ ਜਾਂਦੇ ਹਨ,
Fareedkot Teekaਸੰਤ ਭਲੀ ਪ੍ਰਕਾਰ ਪ੍ਰਸੰਨ ਹੋਨੇ ਸੇ ਕਾਮਾਦਿ ਪੰਚ ਬਸ ਆਏ ਹੈਂ॥
Prof. Sahib Singh(ਹੇ ਭਾਈ!) ਜਿਸ ਮਨੁੱਖ ਉਤੇ ਗੁਰੂ-ਸੰਤ ਮਿਹਰਬਾਨ ਹੋ ਜਾਏ, (ਕਾਮਾਦਿਕ) ਪੰਜੇ (ਦੂਤ) ਉਸ ਦੇ ਵੱਸ ਵਿਚ ਆ ਜਾਂਦੇ ਹਨ,

ਪਦ ਅਰਥ ਵਸਿ = ਵੱਸ ਵਿਚ। ਪੰਚਾ = (ਕਾਮਾਦਿਕ) ਪੰਜੇ।

SikhNet (Spanish)Por la Gracia del Santo, las cinco pasiones son abatidas,

ਅੰਮ੍ਰਿਤੁ ਨਾਮੁ; ਰਿਦੈ ਲੈ ਸੰਚਾ ॥੩॥

amrit naam; ridai lai sanchaa |3|

Sant Singh Khalsaand the heart is irrigated with the Ambrosial Naam. ||3||
Manmohan Singhand one irrigates his mind with the Nectareal Name.
Manmohan Singh (Punjabi)ਅਤੇ ਇਨਸਾਨ ਆਪਣੇ ਮਨ ਨੂੰ ਆਬਿ-ਹਿਯਾਤੀ ਨਾਮ ਨਾਲ ਸਿੰਚ ਲੈਂਦਾ ਹੈ।
Fareedkot Teekaਨਾਮ ਰੂਪੀ ਅੰਮ੍ਰਿਤ ਰਿਦੇ ਮੇਂ (ਸੰਚਾ) ਲੇ ਕਰ ਧਾਰਨ ਕਰਾ ਹੈ॥੩॥
Prof. Sahib Singhਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਇਕੱਠਾ ਕਰ ਲੈਂਦਾ ਹੈ ॥੩॥

ਪਦ ਅਰਥ ਰਿਦੈ = ਹਿਰਦੇ ਵਿਚ। ਸੰਚਾ = ਇਕੱਠਾ ਕੀਤਾ ॥੩॥

SikhNet (Spanish)y uno recolecta el Nombre Ambrosial en su corazón. (3)

ਕਹੁ ਨਾਨਕ; ਜਾ ਕਾ ਪੂਰਾ ਕਰਮ ॥

kahu naanak; jaa kaa pooraa karam |

Sant Singh KhalsaSays Nanak, one whose karma is perfect,
Manmohan SinghSays Nanak, he whose fortune is perfect,
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਦੀ ਕਿਸਮਤ ਪੂਰਨ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ ਕਾ ਪੂਰਨ ਭਾਗ ਹੈ॥
Prof. Sahib Singh(ਪਰ) ਨਾਨਕ ਆਖਦਾ ਹੈ- ਜਿਸ ਦੀ ਵੱਡੀ (ਚੰਗੀ) ਕਿਸਮਤਿ ਹੋਵੇ,

ਪਦ ਅਰਥ ਜਾ ਕਾ = ਜਿਸ (ਮਨੁੱਖ) ਦਾ। ਕਰਮ = ਭਾਗ।

SikhNet (Spanish)Oh, dice Nanak, solamente aquél, que tiene un Destino perfecto,

ਤਿਸੁ ਭੇਟੇ; ਸਾਧੂ ਕੇ ਚਰਨ ॥੪॥੪੬॥੧੧੫॥

tis bhette; saadhoo ke charan |4|46|115|

Sant Singh Khalsatouches the feet of the Holy. ||4||46||115||
Manmohan Singhhe touches the Saints feet.
Manmohan Singh (Punjabi)ਉਹੀ ਸਾਧੂਆਂ ਦੇ ਪੈਰਾਂ ਨੂੰ ਛੂੰਹਦਾ ਹੈ।
Fareedkot Teekaਤਿਸ ਕੋ ਸਾਧੂ ਕੇ ਚਰਨ (ਭੇਟੇ) ਪ੍ਰਾਪਤ ਹੋਏ ਹੈਂ॥੪॥੪੬॥੧੧੫॥
Prof. Sahib Singhਉਸ ਮਨੁੱਖ ਨੂੰ (ਹੀ) ਗੁਰੂ ਦੇ ਚਰਨ (ਪਰਸਣੇ) ਮਿਲਦੇ ਹਨ ॥੪॥੪੬॥੧੧੫॥

ਪਦ ਅਰਥ ਤਿਸੁ = ਉਸ ਨੂੰ। ਸਾਧੂ = ਗੁਰੂ ॥੪॥

SikhNet (Spanish)se presenta ante los Pies de los Santos. (4-46-115)

Open this shabad (11 lines, Angs 188-189) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਹਰਿ ਗੁਣ ਜਪਤ; ਕਮਲੁ ਪਰਗਾਸੈ ॥

har gun japat; kamal paragaasai |

Sant Singh KhalsaMeditating on the Glories of the Lord, the heart-lotus blossoms radiantly.
Manmohan SinghBy reflecting over God's merits the heart-lotus blooms.
Manmohan Singh (Punjabi)ਵਾਹਿਗੁਰੂ ਦੀਆਂ ਖ਼ੂਬੀਆਂ ਦਾ ਧਿਆਨ ਧਾਰਨ ਦੁਆਰਾ ਦਿਲ-ਕੰਵਲ ਖਿੜ ਜਾਂਦਾ ਹੈ।
Fareedkot Teekaਹਰੀ ਕੇ ਗੁਣ ਜਪਨੇ ਕਰ ਹਿਰਦੇ ਕਮਲ ਮੇਂ ਸਰੂਪ ਕਾ ਪ੍ਰਕਾਸ਼ ਹੋਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਗੁਣ ਗਾਂਦਿਆਂ (ਹਿਰਦਾ-) ਕੌਲ-ਫੁੱਲ ਖਿੜ ਪੈਂਦਾ ਹੈ,

ਪਦ ਅਰਥ ਜਪਤ = ਜਪਦਿਆਂ। ਕਮਲੁ = ਹਿਰਦਾ ਕੌਲ-ਫੁੱਲ। ਪਰਗਾਸੈ = ਖਿੜ ਪੈਂਦਾ ਹੈ।

SikhNet (Spanish)Pensando en los Méritos del Señor, el Loto de la mente florece;

ਹਰਿ ਸਿਮਰਤ; ਤ੍ਰਾਸ ਸਭ ਨਾਸੈ ॥੧॥

har simarat; traas sabh naasai |1|

Sant Singh KhalsaRemembering the Lord in meditation, all fears are dispelled. ||1||
Manmohan SinghBy remembering God, all the fears are dispelled.
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਸਾਰੇ ਡਰ ਦੂਰ ਹੋ ਜਾਂਦੇ ਹਨ।
Fareedkot Teekaਹਰੀ ਕੇ ਸਿਮਰਨ ਕਰ ਸੰਪੂਰਨ (ਤ੍ਰਾਸ) ਭੈ ਨਸ਼ਟ ਹੋਤੇ ਹੈਂ॥੧॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਤ੍ਰਾਸ = ਡਰ। ਨਾਸੈ = ਦੂਰ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ ॥੧॥

SikhNet (Spanish)contemplando al Señor, todos los miedos se van.(1)

ਸਾ ਮਤਿ ਪੂਰੀ; ਜਿਤੁ ਹਰਿ ਗੁਣ ਗਾਵੈ ॥

saa mat pooree; jit har gun gaavai |

Sant Singh KhalsaPerfect is that intellect, by which the Glorious Praises of the Lord are sung.
Manmohan SinghPerfect is the intellect, by virtue of which, God's praises are sung.
Manmohan Singh (Punjabi)ਮੁਕੰਮਲ ਹੈ ਉਹ ਅਕਲ ਜਿਸ ਦੀ ਬਰਕਤ ਦੁਆਰਾ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।
Fareedkot Teekaਸੋ ਸਿਖ੍ਯਾ ਪੂਰਨ ਹੈ ਜਿਸ ਕਰ ਕੇ ਜੀਵ ਹਰੀ ਕੇ ਗੁਨ ਗਾਇਨ ਕਰੇ॥
Prof. Sahib Singh(ਹੇ ਭਾਈ!) ਉਹੀ ਅਕਲ ਉਕਾਈ ਕਰਨ ਤੋਂ ਬਚੀ ਹੋਈ ਸਮਝੋ, ਜਿਸ ਅਕਲ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ,

ਪਦ ਅਰਥ ਸਾ = ਉਹੀ। ਮਤਿ = ਅਕਲ। ਪੂਰੀ = ਉਕਾਈ-ਹੀਣ। ਜਿਤੁ = ਜਿਸ (ਅਕਲ ਦੀ) ਰਾਹੀਂ।

SikhNet (Spanish)Perfecto es el intelecto que hace que uno cante la Alabanza del Señor;

ਵਡੈ ਭਾਗਿ; ਸਾਧੂ ਸੰਗੁ ਪਾਵੈ ॥੧॥ ਰਹਾਉ ॥

vaddai bhaag; saadhoo sang paavai |1| rahaau |

Sant Singh KhalsaBy great good fortune, one finds the Saadh Sangat, the Company of the Holy. ||1||Pause||
Manmohan SinghThrough the greatest good luck the Society of Saints is obtained. Pause.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਸਤਿਸੰਗਤ ਪ੍ਰਾਪਤ ਹੁੰਦੀ ਹੈ। ਠਹਿਰਾਉ।
Fareedkot Teekaਸੋ ਗੁਨਗਾਨ ਦਾਤਾ ਸੰਤੋਂ ਕਾ ਸੰਗ ਬੜੇ ਪੁੰਨੋਂ ਕਰ ਕੇ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singh(ਪਰ ਇਹ ਅਕਲ ਉਸ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਜੋ) ਵੱਡੀ ਕਿਸਮਤਿ ਨਾਲ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਸਾਧੂ ਸੰਗੁ = ਗੁਰੂ ਦਾ ਸੰਗ ॥੧॥ ਰਹਾਉ ॥

SikhNet (Spanish)y afortunado, en verdad, es sólo aquél que se encuentra con los Santos.(1-Pausa)

ਸਾਧਸੰਗਿ; ਪਾਈਐ ਨਿਧਿ ਨਾਮਾ ॥

saadhasang; paaeeai nidh naamaa |

Sant Singh KhalsaIn the Saadh Sangat, the treasure of the Name is obtained.
Manmohan SinghIn the congregation of the righteous, the treasure of Lord's Name is gained.
Manmohan Singh (Punjabi)ਸਚਿਆਰਾ ਦੀ ਸਭਾ ਵਿੱਚ ਸੁਆਮੀ ਦੇ ਨਾਮ ਦਾ ਖ਼ਜਾਨਾ ਪ੍ਰਾਪਤ ਹੁੰਦਾ ਹੈ।
Fareedkot Teekaਸੰਤ ਸੰਗਿ ਕਰ ਨਾਮਾ ਰੂਪੀ, ਵਾ ਨਾਮੋਂ ਕੀ ਨਿਧ ਜੋ ਹਰੀ ਕੀ ਭਗਤੀ ਹੈ, ਸੋ ਪ੍ਰਾਪਤਿ ਹੋਤੀ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਸੰਗਤਿ ਵਿੱਚ ਰਿਹਾਂ ਪਰਮਾਤਮਾ ਦਾ ਨਾਮ ਖ਼ਜ਼ਾਨਾ ਮਿਲ ਜਾਂਦਾ ਹੈ,

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਿਧਿ = ਖ਼ਜ਼ਾਨਾ।

SikhNet (Spanish)En la Compañía de los Santos, uno participa del Tesoro del Naam, el Nombre del Señor;

ਸਾਧਸੰਗਿ; ਪੂਰਨ ਸਭਿ ਕਾਮਾ ॥੨॥

saadhasang; pooran sabh kaamaa |2|

Sant Singh KhalsaIn the Saadh Sangat, all one's works are brought to fruition. ||2||
Manmohan SinghIn the guild of the holy, all the affairs are adjusted.
Manmohan Singh (Punjabi)ਜਗਿਆਸੂਆਂ ਦੇ ਸੰਮੇਲਨ ਅੰਦਰ ਸਾਰੇ ਕਾਰਜ ਰਾਸ ਆ ਜਾਂਦੇ ਹਨ।
Fareedkot Teekaਸਾਧੂ ਕੀ ਸੰਗਤ ਕਰ ਸਰਬ ਕਾਮਨਾ ਪੂਰਨ ਹੋਤੀ ਹੈ॥੨॥
Prof. Sahib Singhਤੇ, ਗੁਰੂ ਦੀ ਸੰਗਤਿ ਵਿੱਚ ਰਿਹਾਂ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥

ਪਦ ਅਰਥ ਸਭਿ = ਸਾਰੇ ॥੨॥

SikhNet (Spanish)en la Compañía de los Santos todas las tareas son realizadas automáticamente. (2)

ਹਰਿ ਕੀ ਭਗਤਿ; ਜਨਮੁ ਪਰਵਾਣੁ ॥

har kee bhagat; janam paravaan |

Sant Singh KhalsaThrough devotion to the Lord, one's life is approved.
Manmohan SinghThrough God's meditation one's life is approved.
Manmohan Singh (Punjabi)ਭਗਵਾਨ ਦੇ ਸਿਮਰਨ ਰਾਹੀਂ ਇਨਸਾਨ ਦੀ ਜਿੰਦਗੀ ਕਬੂਲ ਪੈ ਜਾਂਦੀ ਹੈ।
Fareedkot Teekaਹਰੀ ਕੀ ਭਗਤੀ ਕਰਨੇ ਸੇ ਜਨਮ ਸਫਲਾ ਹੋਤਾ ਹੈ॥
Prof. Sahib Singhਪਰਮਾਤਮਾ ਦੀ ਭਗਤੀ ਕੀਤਿਆਂ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ,

ਪਦ ਅਰਥ ਪਰਵਾਣੁ = ਕਬੂਲ।

SikhNet (Spanish)Meditando en el Señor la vida de uno es aprobada;

ਗੁਰ ਕਿਰਪਾ ਤੇ; ਨਾਮੁ ਵਖਾਣੁ ॥੩॥

gur kirapaa te; naam vakhaan |3|

Sant Singh KhalsaBy Guru's Grace, one chants the Naam, the Name of the Lord. ||3||
Manmohan SinghBy Guru's Grace, God's Name is repeated.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਭਗਵਾਨ ਦਾ ਨਾਮ ਜਪਿਆ ਜਾਂਦਾ ਹੈ।
Fareedkot Teekaਗੁਰ ਕਿਰਪਾ ਕਰ ਨਾਮ ਜਪੀਤਾ ਹੈ॥੩॥
Prof. Sahib Singh(ਪਰ ਪਰਮਾਤਮਾ ਦੀ ਭਗਤੀ) ਪਰਮਾਤਮਾ ਦਾ ਨਾਮ ਉਚਾਰਨਾ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ ॥੩॥

ਪਦ ਅਰਥ ਤੇ = ਤੋਂ, ਨਾਲ। ਵਖਾਣੁ = ਉਚਾਰਨਾ ॥੩॥

SikhNet (Spanish)y por la Gracia del Guru uno expresa solamente el Nombre.(3)

ਕਹੁ ਨਾਨਕ; ਸੋ ਜਨੁ ਪਰਵਾਨੁ ॥

kahu naanak; so jan paravaan |

Sant Singh KhalsaSays Nanak, that humble being is accepted,
Manmohan SinghSays Nanak that man becomes acceptable,
Manmohan Singh (Punjabi)ਗੁਰੂ ਨਾਨਕ ਜੀ ਆਖਦੇ ਹਨ ਉਹ ਇਨਸਾਨ ਕਬੂਲ ਪੈ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪੁਰਸ਼ ਪ੍ਰਵਾਨ ਹੈ॥
Prof. Sahib Singhਨਾਨਕ ਆਖਦਾ ਹੈ- (ਸਿਰਫ਼) ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੁੰਦਾ ਹੈ,
SikhNet (Spanish)Oh, dice Nanak, Dios Mismo lo ha tomado como Suyo,

ਜਾ ਕੈ ਰਿਦੈ; ਵਸੈ ਭਗਵਾਨੁ ॥੪॥੪੭॥੧੧੬॥

jaa kai ridai; vasai bhagavaan |4|47|116|

Sant Singh Khalsawithin whose heart the Lord God abides. ||4||47||116||
Manmohan Singhwithin whose mind the illustrious Lord abides.
Manmohan Singh (Punjabi)ਜਿਸ ਦੇ ਮਨ ਅੰਦਰ ਸੁਭਾਇਮਾਨ ਸੁਆਮੀ ਨਿਵਾਸ ਰਖਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਪਰਮੇਸ਼੍ਵਰ ਵਸਤਾ ਹੈ॥੪॥੪੭॥੧੧੬॥
Prof. Sahib Singhਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ ॥੪॥੪੭॥੧੧੬॥

ਪਦ ਅਰਥ ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ ॥੪॥

SikhNet (Spanish)y ahí en su corazón habita el Supremo Señor.(4-47-116)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਏਕਸੁ ਸਿਉ; ਜਾ ਕਾ ਮਨੁ ਰਾਤਾ ॥

ekas siau; jaa kaa man raataa |

Sant Singh KhalsaThose whose minds are imbued with the One Lord,
Manmohan SinghHe, whose soul is imbued with the One Lord,
Manmohan Singh (Punjabi)ਜਿਸ ਦੀ ਆਤਮਾ ਇਕ ਸਾਹਿਬ ਨਾਲ ਰੰਗੀਜੀ ਹੈ,
Fareedkot Teekaਏਕ ਪਰਮੇਸ੍ਵਰ ਸੇ ਜਿਸ ਕਾ ਮਨ (ਰਾਤਾ) ਮਿਲਾ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦਾ ਮਨ ਇਕ ਪਰਮਾਤਮਾ ਨਾਲ ਹੀ ਰੰਗਿਆ ਰਹਿੰਦਾ ਹੈ,

ਪਦ ਅਰਥ ਏਕਸੁ ਸਿਉ = ਇਕ (ਪਰਮਾਤਮਾ) ਨਾਲ ਹੀ। ਜਾ ਕਾ = ਜਿਸ (ਮਨੁੱਖ) ਦਾ।

SikhNet (Spanish)Aquél cuya mente está imbuida en el Uno sólo,

ਵਿਸਰੀ ਤਿਸੈ; ਪਰਾਈ ਤਾਤਾ ॥੧॥

visaree tisai; paraaee taataa |1|

Sant Singh Khalsaforget to feel jealous of others. ||1||
Manmohan Singhforgets to feel jealous of others.
Manmohan Singh (Punjabi)ਉਹ ਹੋਰਨਾ ਨਾਲ ਈਰਖਾ ਕਰਨੀ ਭੁਲ ਜਾਂਦਾ ਹੈ।
Fareedkot Teekaਤਿਸ ਪੁਰਸ ਕੋ ਪਰਾਈ (ਤਾਤਾ) ਚਾਹ ਵਾ ਨਿੰਦਾ ਬਿਸਰ ਗਈ ਹੈ॥੧॥
Prof. Sahib Singhਉਸ ਨੂੰ ਹੋਰਨਾਂ ਨਾਲ ਈਰਖਾ ਕਰਨੀ ਭੁੱਲ ਜਾਂਦੀ ਹੈ ॥੧॥

ਪਦ ਅਰਥ ਤਿਸੈ = ਉਸ (ਮਨੁੱਖ) ਨੂੰ। ਤਾਤਾ = ਈਰਖਾ, ਸਾੜਾ ॥੧॥

SikhNet (Spanish)no siente celos ni envidia de otro. (1)

ਬਿਨੁ ਗੋਬਿੰਦ; ਨ ਦੀਸੈ ਕੋਈ ॥

bin gobind; na deesai koee |

Sant Singh KhalsaThey see none other than the Lord of the Universe.
Manmohan SinghWithout the World Lord he sees not another.
Manmohan Singh (Punjabi)ਸ਼੍ਰਿਟੀ ਦੇ ਸੁਆਮੀ ਦੇ ਬਗੈਰ ਉਹ ਹੋਰਸ ਨੂੰ ਨਹੀਂ ਦੇਖਦਾ।
Fareedkot Teekaਪੂਰਬ ਕਥਨ ਕੀਏ ਪੁਰਸ਼ੋਂ ਕੋ ਗੋਬਿੰਦ ਸੇ ਬਿਨਾ ਔਰ ਕੋਈ ਦ੍ਰਿਸਟ ਨਹੀਂ ਆਉਤਾ ਹੈ॥
Prof. Sahib Singh(ਜਿਸ ਮਨੁੱਖ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਕਿਤੇ ਭੀ) ਗੋਬਿੰਦ ਤੋਂ ਬਿਨਾਂ ਹੋਰ ਕੋਈ (ਦੂਜਾ) ਨਹੀਂ ਦਿੱਸਦਾ।

ਪਦ ਅਰਥ ਕਰਨ ਕਰਾਵਨ = (ਸਭ ਕੁਝ) ਕਰਨ ਦੀ ਤਾਕਤ ਰੱਖਣ ਵਾਲਾ ਤੇ ਸਭ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ।

SikhNet (Spanish)Él ve a Gobind, Dios Sostenedor, dentro de todos;

ਕਰਨ ਕਰਾਵਨ; ਕਰਤਾ ਸੋਈ ॥੧॥ ਰਹਾਉ ॥

karan karaavan; karataa soee |1| rahaau |

Sant Singh KhalsaThe Creator is the Doer, the Cause of causes. ||1||Pause||
Manmohan Singh(For him) that Creator is the Doer and Prompter of deeds. Pause.
Manmohan Singh (Punjabi)(ਉਸ ਲਈ) ਉਹ ਸਿਰਜਣਹਾਰ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।
Fareedkot Teekaਕਾਹੇ ਤੇ? (ਕਰਨ) ਜੋ ਜਗਤ ਕੀ ਉਤਪਤੀ ਕੇ ਮਹਿਤਤ੍ਵਾਦਿ ਸਾਧਨ ਹੈਂ ਤਿਨ ਕੇ ਕਰਾਵਨੇ ਵਾਲਾ, ਭਾਵ ਸੇ ਸਤਾ ਦੇਨੇ ਵਾਲਾ, ਪੁਨਾ (ਕਰਤਾ) ਤਿਸ ਉਤਪਤਿ ਹੂਈ ਸ੍ਰਿਸਟੀ ਕਾ ਪਾਲਨ ਸਿੰਘਾਰ ਕਰਤਾ ਸੋਈ ਹੈ॥੧॥ ਰਹਾਉ ॥
Prof. Sahib Singh(ਉਸ ਨੂੰ ਹਰ ਥਾਂ) ਉਹੀ ਕਰਤਾਰ ਦਿੱਸਦਾ ਹੈ ਜੋ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਤੇ ਸਭ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸੋਈ = ਉਹ (ਪਰਮਾਤਮਾ) ਹੀ ॥੧॥ ਰਹਾਉ ॥

SikhNet (Spanish)sí, el Uno, el Creador y la Causa.

ਮਨਹਿ ਕਮਾਵੈ; ਮੁਖਿ. ਹਰਿ ਹਰਿ ਬੋਲੈ ॥

maneh kamaavai; mukh. har har bolai |

Sant Singh KhalsaThose who work willingly, and chant the Name of the Lord, Har, Har
Manmohan SinghWho heartily performs God's Service and with his mouth utters God's Name,
Manmohan Singh (Punjabi)ਜੋ ਦਿਲੋਂ ਵਾਹਿਗੁਰੂ ਦੀ ਸੇਵਾ ਕਰਦਾ ਹੈ ਅਤੇ ਆਪਣੇ ਮੂੰਹ ਨਾਲ ਹਰੀ ਨਾਮ ਨੂੰ ਉਚਾਰਦਾ ਹੈ,
Fareedkot Teekaਹੇ ਭਾਈ! ਜੋ ਮਨ ਮੇਂ ਧਾਰਨ ਕਰ ਕੇ ਮੁਖ ਸੇ ਹਰਿ ਹਰਿ ਨਾਮ ਉਚਾਰਨ ਕਰਤਾ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ) ਮਨ ਲਾ ਕੇ ਸਿਮਰਨ ਦੀ ਕਮਾਈ ਕਰਦਾ ਹੈ ਤੇ ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦਾ ਹੈ,

ਪਦ ਅਰਥ ਮਨਹਿ = ਮਨ ਵਿਚ, ਮਨ ਲਾ ਕੇ। ਮੁਖਿ = ਮੂੰਹ ਨਾਲ।

SikhNet (Spanish)Aquél que recita el Nombre y habita en Él,

ਸੋ ਜਨੁ; ਇਤ ਉਤ. ਕਤਹਿ ਨ ਡੋਲੈ ॥੨॥

so jan; it ut. kateh na ddolai |2|

Sant Singh Khalsa- they do not waver, here or hereafter. ||2||
Manmohan Singhthat man here and here-after, no where wavers.
Manmohan Singh (Punjabi)ਉਹ ਇਨਸਾਨ ਏਥੇ ਅਤੇ ੳਥੇ ਕਿਧਰੇ ਭੀ ਡਿੱਕੇ ਡੋਲੇ ਨਹੀਂ, ਖਾਂਦਾ।
Fareedkot Teekaਸੋ ਪੁਰਸ (ਇਤ ਉਤ) ਭਾਵ ਲੋਕ ਪਰਲੋਕ ਮੇਂ ਕਹੀ ਨਹੀਂ ਡੋਲਤਾ ਹੈ॥੨॥
Prof. Sahib Singhਉਹ ਮਨੁੱਖ (ਸੁੱਚੇ ਆਤਮਕ ਜੀਵਨ ਦੀ ਪੱਧਰ ਤੋਂ) ਕਦੇ ਭੀ ਨਹੀਂ ਡੋਲਦਾ, ਨਾਹ ਇਸ ਲੋਕ ਵਿਚ ਤੇ ਨਾਹ ਹੀ ਪਰਲੋਕ ਵਿਚ ॥੨॥

ਪਦ ਅਰਥ ਇਤ = ਇਸ ਲੋਕ ਵਿਚ। ਉਤ = ਉਸ ਲੋਕ ਵਿਚ, ਪਰਲੋਕ ਵਿਚ। ਕਤਹਿ = ਕਿਤੇ ਭੀ ॥੨॥

SikhNet (Spanish)no vacila aquí, ni aquí después. (2)

ਜਾ ਕੈ ਹਰਿ ਧਨੁ; ਸੋ ਸਚ ਸਾਹੁ ॥

jaa kai har dhan; so sach saahu |

Sant Singh KhalsaThose who possess the wealth of the Lord are the true bankers.
Manmohan SinghHe who possesses god's wealth, is the True Banker.
Manmohan Singh (Punjabi)ਜਿਸ ਦੇ ਪੱਲੇ ਵਾਹਿਗੁਰੂ ਦਾ ਪਦਾਰਥ ਹੈ, ਉਹ ਸੱਚਾ ਸਾਹੂਕਾਰ ਹੈ।
Fareedkot Teekaਤਾਂ ਤੇ ਜਿਸ ਕੇ ਪਾਸ ਹਰਿ ਨਾਮ ਧਨ ਹੈ, ਸੋਈ ਸਚਾ ਸ਼ਾਹੂਕਾਰ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਉਹ ਐਸਾ ਸ਼ਾਹੂਕਾਰ ਹੈ, ਜੋ ਸਦਾ ਹੀ ਸ਼ਾਹੂਕਾਰ ਟਿਕਿਆ ਰਹਿੰਦਾ ਹੈ।

ਪਦ ਅਰਥ ਜਾ ਕੈ = ਜਿਸ ਦੇ ਪਾਸੇ, ਜਿਸ ਦੇ ਹਿਰਦੇ ਵਿਚ। ਸਾਹੁ = ਸ਼ਾਹੁ, ਸ਼ਾਹੂਕਾਰ। ਸਚੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)Aquél que ha atesorado el Nombre del Señor es en verdad rico;

ਗੁਰਿ ਪੂਰੈ; ਕਰਿ ਦੀਨੋ ਵਿਸਾਹੁ ॥੩॥

gur poorai; kar deeno visaahu |3|

Sant Singh KhalsaThe Perfect Guru has established their line of credit. ||3||
Manmohan SinghThe Perfect Guru, has established his credit.
Manmohan Singh (Punjabi)ਪੂਰਨ ਗੁਰਾਂ ਨੇ ਉਸ ਦੀ ਸ਼ਾਖ਼ ਬਣਾ ਦਿੱਤੀ ਹੈ।
Fareedkot Teekaਤਿਸ ਕੋ ਪੂਰਨ ਗੁਰੋਂ ਨੇ (ਵਿਸਾਹ) ਭਰੋਸਾ ਕਰ ਦੀਆ ਹੈ॥੩॥
Prof. Sahib Singhਪੂਰੇ ਗੁਰੂ ਨੇ (ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ) ਸਾਖ ਬਣਾ ਦਿੱਤੀ ਹੈ ॥੩॥

ਪਦ ਅਰਥ ਗੁਰਿ = ਗੁਰੂ ਨੇ। ਵਿਸਾਹੁ = ਇਤਬਾਰ, ਸਾਖ ॥੩॥

SikhNet (Spanish)y el Guru da Su Palabra por él. (3)

ਜੀਵਨ ਪੁਰਖੁ; ਮਿਲਿਆ ਹਰਿ ਰਾਇਆ ॥

jeevan purakh; miliaa har raaeaa |

Sant Singh KhalsaThe Giver of life, the Sovereign Lord King meets them.
Manmohan SinghThe life bestowing Lord God, the king meets him.
Manmohan Singh (Punjabi)ਜਿੰਦਗੀ ਬਖਸ਼ਣਹਾਰ ਸੁਆਮੀ ਵਾਹਿਗੁਰੂ ਪਾਤਸ਼ਾਹ ਉਸਨੂੰ ਮਿਲ ਪੈਂਦਾ ਹੈ।
Fareedkot Teekaਤਾਂ ਤੇ ਜੀਵਨ ਪੁਰਖ ਹਰੀ ਰਾਜਾ ਮਿਲਿਆ ਹੈ॥
Prof. Sahib Singhਆਖ-(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਪ੍ਰਭੂ ਮਿਲ ਪਿਆ ਹੈ,

ਪਦ ਅਰਥ ਪੁਰਖੁ = ਸਰਬ-ਵਿਆਪਕ। ਜੀਵਨ-(ਸਭ ਜੀਵਾਂ ਦੀ) ਜ਼ਿੰਦਗੀ (ਦਾ ਆਸਰਾ)।

SikhNet (Spanish)Él conoce al Purusha, el Espíritu Divino, la Vida de toda vida;

ਕਹੁ ਨਾਨਕ; ਪਰਮ ਪਦੁ ਪਾਇਆ ॥੪॥੪੮॥੧੧੭॥

kahu naanak; param pad paaeaa |4|48|117|

Sant Singh KhalsaSays Nanak, they attain the supreme status. ||4||48||117||
Manmohan SinghSays Nanak, like this he attains to the supreme status.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਇਸ ਤਰ੍ਹਾਂ ਉਹ ਮਹਾਨ ਮਰਤਬੇ ਨੂੰ ਹਾਸਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਰ ਉਤਮ ਮੋਖ ਪਦ ਪ੍ਰਾਪਤਿ ਭਇਆ ਹੈ॥੪॥੪੮॥੧੧੭॥
Prof. Sahib Singhਹੇ ਨਾਨਕ! ਉਸਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ ਹੈ ॥੪॥੪੮॥੧੧੭॥

ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੪॥

SikhNet (Spanish)y obtiene, oh, dice Nanak, el más elevado Estado de Éxtasis. (4-48-117)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਨਾਮੁ ਭਗਤ ਕੈ; ਪ੍ਰਾਨ ਅਧਾਰੁ ॥

naam bhagat kai; praan adhaar |

Sant Singh KhalsaThe Naam, the Name of the Lord, is the Support of the breath of life of His devotees.
Manmohan SinghThe Name is the support of Saints' life.
Manmohan Singh (Punjabi)ਨਾਮ ਸਾਧੂ ਦੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਨਾਮ ਹੀ ਭਗਤ ਜਨੋਂ ਕੇ ਪ੍ਰਾਣੋਂ ਕਾ ਆਸਰਾ ਹੈ॥
Prof. Sahib Singhਭਗਤੀ ਕਰਨ ਵਾਲੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਉਸ ਦੀ ਜ਼ਿੰਦਗੀ ਦਾ ਸਹਾਰਾ ਹੈ,

ਪਦ ਅਰਥ ਭਗਤ ਕੈ = ਭਗਤ ਦੇ ਹਿਰਦੇ ਵਿਚ। ਪ੍ਰਾਨ ਅਧਾਰੁ = ਜਿੰਦ ਦਾ ਆਸਰਾ।

SikhNet (Spanish)El Nombre del Señor es la Respiración Vital del Devoto del Señor.

ਨਾਮੋ ਧਨੁ; ਨਾਮੋ ਬਿਉਹਾਰੁ ॥੧॥

naamo dhan; naamo biauhaar |1|

Sant Singh KhalsaThe Naam is their wealth, the Naam is their occupation. ||1||
Manmohan SinghThe Name is his wealth and the Name his business.
Manmohan Singh (Punjabi)ਨਾਮ ਉਸ ਦੀ ਦੌਲਤ ਹੈ ਨਾਮ ਹੀ ਉਸਦਾ ਕਾਰ ਵਿਹਾਰ!
Fareedkot Teekaਪੁਨਾ ਨਾਮ ਹੀ ਤਿਨ ਕਾ ਧਨ ਔਰ ਨਾਮ ਕਾ ਹੀ ਬਿਯੋਹਾਰ ਹੈ॥੧॥
Prof. Sahib Singhਨਾਮ ਹੀ ਉਸ ਦੇ ਵਾਸਤੇ ਧਨ ਹੈ, ਤੇ ਨਾਮ ਹੀ ਉਸ ਦੇ ਵਾਸਤੇ (ਅਸਲੀ) ਵਣਜ-ਵਪਾਰ ਹੈ ॥੧॥

ਪਦ ਅਰਥ ਨਾਮੋ = ਨਾਮ ਹੀ ॥੧॥

SikhNet (Spanish)El Nombre del Señor es toda su Riqueza; y todo su Comercio.(1)

ਨਾਮ ਵਡਾਈ; ਜਨੁ ਸੋਭਾ ਪਾਏ ॥

naam vaddaaee; jan sobhaa paae |

Sant Singh KhalsaBy the greatness of the Naam, His humble servants are blessed with glory.
Manmohan SinghBy the Name, Lord's slave procures greatness and glory.
Manmohan Singh (Punjabi)ਨਾਮ ਦੁਆਰਾ ਸਾਹਿਬ ਦਾ ਗੋਲਾ ਬਜੁਰਗੀ ਅਤੇ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਨਾਮ ਕੀ ਵਡਿਆਈ ਕਰ ਕੇ ਜਨ ਸੋਭਾ ਪਾਵਤੇ ਹੈਂ॥
Prof. Sahib Singh(ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ; ਸੋਭਾ ਖੱਟਦਾ ਹੈ,
SikhNet (Spanish)A través de la Gloria del Naam, del Nombre, uno se vuelve glorioso,

ਕਰਿ ਕਿਰਪਾ; ਜਿਸੁ ਆਪਿ ਦਿਵਾਏ ॥੧॥ ਰਹਾਉ ॥

kar kirapaa; jis aap divaae |1| rahaau |

Sant Singh KhalsaThe Lord Himself bestows it, in His Mercy. ||1||Pause||
Manmohan SinghHe alone obtains them who the Lord Himself mercifully gives. Pause.
Manmohan Singh (Punjabi)ਕੇਵਲ ਉਹੀ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਸੁਆਮੀ ਖ਼ੁਦ ਦਇਆ ਧਾਰ ਕੇ ਦਿੰਦਾ ਹੈ। ਠਹਿਰਾਉ।
Fareedkot Teekaਪਰੰਤੂ ਜਿਸ ਕੋ ਕਿਰਪਾ ਕਰ ਕੇ ਪਰਮੇਸ੍ਵਰ ਆਪ ਸਤਿਗੁਰੋਂ ਸੇ ਦਿਵਾਵਤਾ ਹੈ ਤਿਸ ਕੋ ਨਾਮੁ ਮਿਲਤਾ ਹੈ॥੧॥ ਰਹਾਉ ॥
Prof. Sahib Singh(ਪਰ ਇਹ ਹਰਿ-ਨਾਮ ਉਸੇ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਮਿਹਰ ਕਰ ਕੇ ਪਰਮਾਤਮਾ ਆਪ (ਗੁਰੂ ਪਾਸੋਂ) ਦਿਵਾਂਦਾ ਹੈ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ ॥੧॥ ਰਹਾਉ ॥

SikhNet (Spanish)pero solamente Lo obtiene aquél sobre quien se posa la Gracia del Señor.(1-Pausa)

ਨਾਮੁ ਭਗਤ ਕੈ; ਸੁਖ ਅਸਥਾਨੁ ॥

naam bhagat kai; sukh asathaan |

Sant Singh KhalsaThe Naam is the home of peace of His devotees.
Manmohan SinghThe Name, is the devotee's abode of peace.
Manmohan Singh (Punjabi)ਨਾਮ ਅਨੁਰਾਗੀ ਦੇ ਅਰਾਮ ਦਾ ਟਿਕਾਣਾ ਹੈ।
Fareedkot Teekaਨਾਮ ਭਗਤ ਜਨੋਂ ਕੇ ਸੁਖੋਂ ਕਾ ਸਥਾਨ ਹੈ॥
Prof. Sahib Singhਪਰਮਾਤਮਾ ਦਾ ਨਾਮ ਭਗਤ ਦੇ ਹਿਰਦੇ ਵਿਚ ਆਤਮਕ ਆਨੰਦ ਦੇਣ ਦਾ ਵਸੀਲਾ ਹੈ।

ਪਦ ਅਰਥ ਸੁਖ ਅਸਥਾਨੁ = ਆਤਮਕ ਆਨੰਦ (ਦੇਣ) ਦਾ ਵਸੀਲਾ।

SikhNet (Spanish)El Nombre del Señor es el Recinto de Paz de quien Lo busca;

ਨਾਮ ਰਤੁ; ਸੋ ਭਗਤੁ ਪਰਵਾਨੁ ॥੨॥

naam rat; so bhagat paravaan |2|

Sant Singh KhalsaAttuned to the Naam, His devotees are approved. ||2||
Manmohan SinghThe devotee who is imbued with the Name is approved,
Manmohan Singh (Punjabi)ਜੋ ਅਨੁਰਾਗੀ ਨਾਮ ਨਾਲ ਰੰਗਿਆ ਹੋਇਆ ਹੈ, ਕਬੂਲ ਪੈ ਜਾਂਦਾ ਹੈ।
Fareedkot Teekaਜਿਸ ਕੀ ਪ੍ਰੀਤੀ ਨਾਮ ਸੇ ਹੈ ਵਾ ਜੋ ਨਾਮ ਕਰ ਮਸਤ ਹੈ, ਸੋਈ ਭਗਤਿ ਪਰਵਾਨੀਕ ਹੈ॥੨॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਹੈ, ਉਹੀ ਭਗਤ ਹੈ। ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੈ ॥੨॥

ਪਦ ਅਰਥ ਰਤੁ = ਰੰਗਿਆ ਹੋਇਆ ॥੨॥

SikhNet (Spanish)imbuido en el Naam, en el Nombre, el discípulo es aprobado por el Señor. (2)

ਹਰਿ ਕਾ ਨਾਮੁ; ਜਨ ਕਉ ਧਾਰੈ ॥

har kaa naam; jan kau dhaarai |

Sant Singh KhalsaThe Name of the Lord is the support of His humble servants.
Manmohan SinghGod's Name lends prop to His serf,
Manmohan Singh (Punjabi)ਰੱਬ ਦਾ ਨਾਮ ਉਸ ਦੇ ਨਫ਼ਰ ਨੂੰ ਆਸਰਾ ਦਿੰਦਾ ਹੈ,
Fareedkot Teekaਹਰੀ ਕਾ ਜੋ ਨਾਮ ਹੈ ਤਿਸ ਨੇ ਜਨਕਾਦਿਕ ਉਧਾਰੇ ਹੈਂ; ਵਾ ਹਰੀ ਕੇ ਨਾਮ ਕਰ ਜਨਕ ਨੈ ਨਰਕ ਸੇ ਜੀਵੋਂ ਕਾ ਉਧਾਰ ਕੀਆ ਹੈ; ਵਾ ਹਰੀ ਕਾ ਨਾਮ ਹੀ ਜਨੋਂ ਕਾ ਆਸਰਾ ਰੂਪ ਹੈ
Prof. Sahib Singhਪਰਮਾਤਮਾ ਦਾ ਨਾਮ (ਪਰਮਾਤਮਾ ਦੇ) ਸੇਵਕ ਨੂੰ ਸਹਾਰਾ ਦੇਂਦਾ ਹੈ,

ਪਦ ਅਰਥ ਜਨ ਕਉ = ਸੇਵਕ ਨੂੰ। ਧਾਰੈ = ਧਾਰਦਾ ਹੈ, ਧਰਵਾਸ ਦੇਂਦਾ ਹੈ, ਸਹਾਰਾ ਦੇਂਦਾ ਹੈ।

SikhNet (Spanish)El Nombre del Señor es el Soporte del Devoto,

ਸਾਸਿ ਸਾਸਿ; ਜਨੁ ਨਾਮੁ ਸਮਾਰੈ ॥੩॥

saas saas; jan naam samaarai |3|

Sant Singh KhalsaWith each and every breath, they remember the Naam. ||3||
Manmohan Singhthat God's servant who remembers His Name with every breath.
Manmohan Singh (Punjabi)ਜੋ ਵਾਹਿਗੁਰੂ ਦਾ ਸੇਵਕ ਹਰ ਸੁਆਸ ਨਾਲ ਨਾਮ ਦਾ ਸਿਮਰਣ ਕਰਦਾ ਹੈ।
Fareedkot Teekaਯਾਂ ਤੇ (ਸਾਸਿ ਸਾਸਿ) ਸਦਾ ਸਦਾ ਭਗਤ ਜਨ ਨਾਮ ਕੋ ਸਿਮਰਤੇ ਹੈਂ॥੩॥
Prof. Sahib Singhਸੇਵਕ ਆਪਣੇ ਇਕ ਇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ ॥੩॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰੈ = ਸਾਂਭਦਾ ਹੈ ॥੩॥

SikhNet (Spanish)y él participa del Naam, del Nombre con cada respiración. (3)

ਕਹੁ ਨਾਨਕ; ਜਿਸੁ ਪੂਰਾ ਭਾਗੁ ॥

kahu naanak; jis pooraa bhaag |

Sant Singh KhalsaSays Nanak, those who have perfect destiny
Manmohan SinghSays Nanak, whose destiny is perfect,
Manmohan Singh (Punjabi)ਗੁਰੂ ਨਾਨਕ ਜੀ ਆਖਦੇ ਹਨ ਜਿਸ ਦੀ ਪ੍ਰਾਲਬੰਧ ਪੂਰਨ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਾ ਪੂਰਨ ਪੁੰਨ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੀ ਵੱਡੀ ਕਿਸਮਤ ਹੁੰਦੀ ਹੈ,
SikhNet (Spanish)Oh, dice Nanak, debido a un perfecto Destino

ਨਾਮ ਸੰਗਿ; ਤਾ ਕਾ ਮਨੁ ਲਾਗੁ ॥੪॥੪੯॥੧੧੮॥

naam sang; taa kaa man laag |4|49|118|

Sant Singh Khalsa- their minds are attached to the Naam. ||4||49||118||
Manmohan Singhhis soul remains attached with His Name.
Manmohan Singh (Punjabi)ਉਸ ਦੀ ਆਤਮਾ ਨਾਮ ਦੇ ਨਾਲ ਜੁੜੀ ਰਹਿੰਦੀ ਹੈ।
Fareedkot Teekaਹਰੀ ਨਾਮ ਕੇ ਸੰਗ ਤਿਸ ਕਾ ਮਨੁ ਲਾਗਾ ਹੈ॥੪॥੪੯॥੧੧੮॥
Prof. Sahib Singhਉਸ ਦਾ (ਹੀ) ਮਨ ਪਰਮਾਤਮਾ ਦੇ ਨਾਮ ਨਾਲ ਪਰਚਦਾ ਹੈ ॥੪॥੪੯॥੧੧੮॥

ਪਦ ਅਰਥ ਸੰਗਿ = ਨਾਲ। ਤਾ ਕਾ = ਉਸ (ਮਨੁੱਖ) ਦਾ ॥੪॥

SikhNet (Spanish)la mente es entonada en el Naam. (4-49-118)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਸੰਤ ਪ੍ਰਸਾਦਿ; ਹਰਿ ਨਾਮੁ ਧਿਆਇਆ ॥

sant prasaad; har naam dhiaaeaa |

Sant Singh KhalsaBy the Grace of the Saints, I meditated on the Name of the Lord.
Manmohan SinghBy Saints' favour I have meditated on God's Name.
Manmohan Singh (Punjabi)ਸਾਧੂ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕੀਤਾ ਹੈ।
Fareedkot Teekaਸੰਤੋਂ ਕੀ ਕਿਰਪਾ ਸੇ ਜਬ ਹਰੀ ਕਾ ਨਾਮ ਸਿਮਰਣ ਕੀਆ॥
Prof. Sahib Singh(ਹੇ ਭਾਈ! ਜਦੋਂ ਤੋਂ) ਗੁਰੂ-ਸੰਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ,

ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ।

SikhNet (Spanish)Por la Gracia del Santo, he habitado en el Naam, el Nombre del Señor,

ਤਬ ਤੇ; ਧਾਵਤੁ ਮਨੁ ਤ੍ਰਿਪਤਾਇਆ ॥੧॥

tab te; dhaavat man tripataaeaa |1|

Sant Singh KhalsaSince then, my restless mind has been satisfied. ||1||
Manmohan SinghSince then, my wandering mind has been sated.
Manmohan Singh (Punjabi)ਉਦੋਂ ਤੋਂ ਮੇਰਾ ਭਟਕਦਾ ਹੋਇਆ ਮਨੂਆਂ ਰੱਜ ਗਿਆ ਹੈ।
Fareedkot Teekaਤਬ ਸੇ ਮਨ ਦੌੜਨੇ ਸੇ ਤ੍ਰਿਪਤ ਹੂਆ ਹੈ, ਅਰਥਾਤ ਇਸਥਿਤ ਭਇਆ ਹੈ॥੧॥
Prof. Sahib Singhਤਦੋਂ ਤੋਂ (ਮਾਇਆ ਦੀ ਖ਼ਾਤਰ) ਦੌੜਨ ਵਾਲਾ (ਮੇਰਾ) ਮਨ ਤ੍ਰਿਪਤ ਹੋ ਗਿਆ ਹੈ ॥੧॥

ਪਦ ਅਰਥ ਤਬ ਤੇ = ਤਦੋਂ ਤੋਂ। ਧਾਵਤੁ = ਭਟਕਦਾ। ਤ੍ਰਿਪਤਾਇਆ = ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ ॥੧॥

SikhNet (Spanish)y desde entonces la inquietud de mi mente se ha calmado. (1)

ਸੁਖ ਬਿਸ੍ਰਾਮੁ ਪਾਇਆ; ਗੁਣ ਗਾਇ ॥

sukh bisraam paaeaa; gun gaae |

Sant Singh KhalsaI have obtained the home of peace, singing His Glorious Praises.
Manmohan SinghAbode of peace, I have obtained by singing God's praises.
Manmohan Singh (Punjabi)ਵਾਹਿਗੁਰੂ ਦੀ ਜੱਸ ਗਾਇਨ ਕਰਨ ਦੁਆਰਾ ਮੈਨੂੰ ਆਰਾਮ ਦਾ ਟਿਕਾਣਾ ਪ੍ਰਾਪਤ ਹੋ ਗਿਆ ਹੈ।
Fareedkot Teekaਪਰਮੇਸ੍ਵਰ ਕੇ ਗੁਣ ਗਾਇਨ ਕਰ ਕੇ ਸੁਖ ਸਰੂਪ ਮੇਂ ਬਿਸ੍ਰਾਮ ਪ੍ਰਾਪਤਿ ਭ੍ਯਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣ ਗਾ ਕੇ ਮੈਂ (ਉਹ) ਆਤਮਕ ਆਨੰਦ ਦਾ ਦਾਤਾ (ਪਰਮਾਤਮਾ) ਲੱਭ ਲਿਆ ਹੈ।

ਪਦ ਅਰਥ ਸੁਖ ਬਿਸਰਾਮੁ = ਆਤਮਕ ਆਨੰਦ ਦੇਣ ਦਾ ਵਸੀਲਾ-ਪ੍ਰਭੂ। ਗਾਇ = ਗਾ ਕੇ।

SikhNet (Spanish)Cantando Su Alabanza, mis tormentos cesaron,

ਸ੍ਰਮੁ ਮਿਟਿਆ; ਮੇਰੀ ਹਤੀ ਬਲਾਇ ॥੧॥ ਰਹਾਉ ॥

sram mittiaa; meree hatee balaae |1| rahaau |

Sant Singh KhalsaMy troubles have ended, and the demon has been destroyed. ||1||Pause||
Manmohan SinghMy trouble has ceased, and demon (of my wickedness) is destroyed. Pause.
Manmohan Singh (Punjabi)ਮੇਰੀ ਤਕਲਫ਼ਿ ਦੂਰ ਹੋ ਗਈ ਅਤੇ (ਮੇਰੇ ਕੁਕਰਮਾ ਦਾ) ਦੈਂਤ ਬਿਨਸ ਗਿਆ ਹੈ। ਠਹਿਰਾਉ।
Fareedkot Teekaਤਿਸ ਕਰ ਕੇ ਚੌਰਾਸੀ ਕੇ ਭ੍ਰਮਣ ਕਾ ਜੋ (ਸ੍ਰਮੁ) ਥਕੇਵਾਂ ਥਾ, ਸੋ ਨਿਬ੍ਰਿਤ ਹੂਆ ਔਰ ਮੇਰੀ (ਬਲਾਇ) ਅਵਿਦ੍ਯਾ ਨਾਸ ਭਈ ਹੈ॥੧॥ ਰਹਾਉ ॥
Prof. Sahib Singh(ਹੁਣ ਮਾਇਆ ਦੀ ਖ਼ਾਤਰ ਮੇਰੀ) ਦੌੜ-ਭੱਜ ਮਿਟ ਗਈ ਹੈ, (ਮੇਰੀ ਮਾਇਆ ਦੀ ਤ੍ਰਿਸ਼ਨਾ ਦੀ) ਬਲਾ ਮਰ ਮੁੱਕ ਗਈ ਹੈ ॥੧॥ ਰਹਾਉ ॥

ਪਦ ਅਰਥ ਸ੍ਰਮੁ = ਥਕਾਵਟ। ਹਤੀ = ਮਾਰੀ ਗਈ ॥੧॥ ਰਹਾਉ ॥

SikhNet (Spanish)la Paz llegó a mi mente y la maldad dentro de mí fue destruida. (1-Pausa)

ਚਰਨ ਕਮਲ; ਅਰਾਧਿ ਭਗਵੰਤਾ ॥

charan kamal; araadh bhagavantaa |

Sant Singh KhalsaWorship and adore the Lotus Feet of the Lord God.
Manmohan SinghReflect upon the lotus feet of the fortunate Lord.
Manmohan Singh (Punjabi)ਭਾਗਵਾਨ ਪ੍ਰਭੂ ਦੇ ਚਰਨ ਕੰਵਲਾਂ ਦਾ ਚਿੰਤਨ ਕਰ।
Fareedkot Teekaਭਗਵੰਤ ਕੇ ਚਰਨ ਕਮਲੋਂ ਕਾ ਆਰਾਧਨ ਕਰਕੇ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਭਗਵਾਨ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ,

ਪਦ ਅਰਥ ਅਰਾਧਿ = ਧਿਆਨ ਧਰ ਕੇ।

SikhNet (Spanish)Habito en el Loto de los Pies del Supremo Señor,

ਹਰਿ ਸਿਮਰਨ ਤੇ; ਮਿਟੀ ਮੇਰੀ ਚਿੰਤਾ ॥੨॥

har simaran te; mittee meree chintaa |2|

Sant Singh KhalsaMeditating in remembrance on the Lord, my anxiety has come to an end. ||2||
Manmohan SinghThrough God's meditation my anxiety has ended.
Manmohan Singh (Punjabi)ਵਾਹਿਗੁਰੂ ਦੀ ਬੰਦਗੀ ਰਾਹੀਂ ਮੇਰਾ iਫ਼ਕਰ-ਅੰਦੇਸਾ ਮੁਕ ਗਿਆ ਹੈ।
Fareedkot Teekaਔਰ ਹਰੀ ਸਿਮਰਨ ਕਰ ਮੇਰੀ ਚਿੰਤਾ ਮਿਟੀ ਹੈ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਨਾਲ ਮੇਰੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ ਹੈ ॥੨॥

ਪਦ ਅਰਥ ਤੇ = ਤੋਂ, ਨਾਲ ॥੨॥

SikhNet (Spanish)y meditando en Él mis preocupaciones desaparecen. (2)

ਸਭ ਤਜਿ ਅਨਾਥੁ; ਏਕ ਸਰਣਿ ਆਇਓ ॥

sabh taj anaath; ek saran aaeo |

Sant Singh KhalsaI have renounced all - I am an orphan. I have come to the Sanctuary of the One Lord.
Manmohan SinghI, an orphan, have abandoned all, and have entered the Sanctuary of the One Lord.
Manmohan Singh (Punjabi)ਮੈਂ ਯਤੀਮ, ਨੇ ਸਾਰਿਆ ਨੂੰ ਛੱਡ ਦਿੱਤਾ ਹੈ, ਅਤੇ ਇਕ ਸੁਆਮੀ ਦੀ ਸ਼ਰਣਾਗਤ ਸੰਭਾਲੀ ਹੈ।
Fareedkot Teekaਪਰੰਤੂ (ਸਭ) ਸਰਬੰਸ ਕੋ ਤ੍ਯਾਗ ਕਰ ਮੈਂ ਅਨਾਥ ਜਬ ਏਕ ਪਰਮੇਸ੍ਵਰ ਕੀ ਸਰਣ ਮੇਂ ਆਇਆ॥
Prof. Sahib Singh(ਹੇ ਭਾਈ! ਜਦੋਂ) ਮੈਂ ਅਨਾਥ ਹੋਰ ਸਾਰੇ ਆਸਰੇ ਛੱਡ ਕੇ ਇਕ ਪਰਮਾਤਮਾ ਦੀ ਸਰਨ ਆ ਗਿਆ,

ਪਦ ਅਰਥ ਤਜਿ = ਛੱਡ ਕੇ। ਏਕ ਸਰਣਿ = ਇਕ ਪਰਮਾਤਮਾ ਦੀ ਸਰਨ।

SikhNet (Spanish)Abandonando la esperanza de cualquier otro soporte busqué mi refugio en el Señor,

ਊਚ ਅਸਥਾਨੁ; ਤਬ ਸਹਜੇ ਪਾਇਓ ॥੩॥

aooch asathaan; tab sahaje paaeo |3|

Sant Singh KhalsaSince then, I have found the highest celestial home. ||3||
Manmohan SinghSince then, I have easily obtained the highest abode.
Manmohan Singh (Punjabi)ਉਦੋਂ ਤੋਂ ਮੈਂ ਪਰਮ-ਬੁਲੰਦ ਟਿਕਾਣੇ ਨੂੰ ਸੁਖ਼ੈਨ ਹੀ ਪ੍ਰਾਪਤ ਕਰ ਲਿਆ ਹੈ।
Fareedkot Teekaਤਬ ਸ੍ਵਭਾਵਕ ਹੀ (ਊਚ ਅਸਥਾਨ) ਮੁਕਤੀ ਪਦੁ ਪ੍ਰਾਪਤਿ ਹੂਆ ਹੈ॥੩॥
Prof. Sahib Singhਤਦੋਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਹ ਸਭ (ਟਿਕਾਣਿਆਂ ਤੋਂ) ਉੱਚਾ ਟਿਕਾਣਾ ਪਰਾਪਤ ਕਰ ਲਿਆ ॥੩॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ॥੩॥

SikhNet (Spanish)y con toda naturalidad entré en el más elevado Estado de Paz. (3)

ਦੂਖੁ ਦਰਦੁ; ਭਰਮੁ ਭਉ ਨਸਿਆ ॥

dookh darad; bharam bhau nasiaa |

Sant Singh KhalsaMy pains, troubles, doubts and fears are gone.
Manmohan SinghMy trouble, pain and doubt have run out of my mind.
Manmohan Singh (Punjabi)ਮੇਰੀ ਤਕਲਫ਼ਿ, ਪੀੜ, ਵਹਿਮ ਅਤੇ ਡਰ ਦੌੜ ਗਏ ਹਨ।
Fareedkot Teeka(ਦੂਖ) ਜਨਮ ਮਰਣ ਕਾ ਦੁਖ ਔਰ (ਦਰਦੁ) ਈਰਖਾਦਿ ਕੀ ਪੀੜਾ ਆਦਿ ਹਰ ਪ੍ਰਕਾਰ ਕਾ ਭ੍ਰਮ ਔਰ ਜਮੋਂ ਕਾ ਭ੍ਯ ਇਨ ਕਾ ਸਮੁਦਾਇ ਹੀ ਅਭਾਵ ਭ੍ਯਾ ਹੈ॥
Prof. Sahib Singh(ਹੁਣ ਮੇਰਾ ਹਰੇਕ ਕਿਸਮ ਦਾ) ਦੁੱਖ-ਦਰਦ, ਭਟਕਣ ਤੇ ਡਰ ਦੂਰ ਹੋ ਗਿਆ ਹੈ,

ਪਦ ਅਰਥ ਭਰਮੁ = ਭਟਕਣਾ।

SikhNet (Spanish)Todas mis aflicciones, dudas y miedos han cesado,

ਕਰਣਹਾਰੁ; ਨਾਨਕ ਮਨਿ ਬਸਿਆ ॥੪॥੫੦॥੧੧੯॥

karanahaar; naanak man basiaa |4|50|119|

Sant Singh KhalsaThe Creator Lord abides in Nanak's mind. ||4||50||119||
Manmohan SinghThe Creator has acquired an abode in Nanak's mind.
Manmohan Singh (Punjabi)ਸਿਰਜਣਹਾਰ ਨੇ ਨਾਨਕ ਦੇ ਚਿੱਤ ਅੰਦਰ ਨਿਵਾਸ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਤਪਤੀ ਪਾਲਨ ਸੰਘਾਰੁ ਕਰਨੇ ਹਾਰ ਪਰਮੇਸ੍ਵਰ ਕਾ ਸਰੂਪ ਮਨ ਮੇਂ ਬਸਿਆ ਹੈ॥੪॥੫੦॥੧੧੯॥
Prof. Sahib Singhਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ) ਸਿਰਜਣਹਾਰ ਪਰਮਾਤਮਾ ਮੇਰੇ ਮਨ ਵਿਚ ਵੱਸ ਗਿਆ ਹੈ ॥੪॥੫੦॥੧੧੯॥

ਪਦ ਅਰਥ ਮਨਿ = ਮਨ ਵਿਚ ॥੪॥

SikhNet (Spanish)y a mi Creador, oh, dice Nanak, mi mente Lo ha recibido.(40-50-119)

Open this shabad →

Shabad Guru Arjan Dev Ji Raag Gauree continues on Ang 190

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਕਰ ਕਰਿ ਟਹਲ; ਰਸਨਾ ਗੁਣ ਗਾਵਉ ॥

kar kar ttehal; rasanaa gun gaavau |

Sant Singh KhalsaWith my hands I do His work; with my tongue I sing His Glorious Praises.
Manmohan SinghWith the hands I perform Lord's service and with the tongue I sing His praises.
Manmohan Singh (Punjabi)ਹੱਥਾਂ ਨਾਲ ਮੈਂ ਸਾਹਿਬ ਦੀ ਸੇਵਾ ਕਮਾਉਂਦਾ ਹਾਂ ਅਤੇ ਜਬਾਨ ਨਾਲ ਉਸ ਦੀ ਕੀਰਤੀ ਆਲਾਪਦਾ ਹਾਂ।
Fareedkot Teekaਹਾਥੋਂ ਸੇ ਸੰਤ ਸੇਵਾ ਕਰੋ, ਰਸਨਾ ਸੇ ਹਰਿ ਗੁਨ ਗਾਇਨ ਕਰੋ॥
Prof. Sahib Singh(ਹੇ ਭਾਈ! ਆਪਣੇ ਗੁਰੂ ਦੀ ਮਿਹਰ ਸਦਕਾ) ਮੈਂ ਆਪਣੇ ਹੱਥਾਂ ਨਾਲ (ਗੁਰਮੁਖਾਂ ਦੀ) ਸੇਵਾ ਕਰਦਾ ਹਾਂ ਤੇ ਜੀਭ ਨਾਲ (ਪਰਮਾਤਮਾ ਦੇ) ਗੁਣ ਗਾਂਦਾ ਹਾਂ,

ਪਦ ਅਰਥ ਕਰ = ਹੱਥਾਂ ਨਾਲ। ਕਰਿ = ਕਰ ਕੇ। ਰਸਨਾ = ਜੀਭ ਨਾਲ। ਗਾਵਉ = ਗਾਵਉਂ, ਮੈਂ ਗਾਂਦਾ ਹਾਂ।

SikhNet (Spanish)Con mis manos sirvo, con mis labios alabo,

Open this shabad (11 lines, Angs 189-190) →

Ang 189 of 1430