ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਸੰਤ ਪ੍ਰਸਾਦਿ; ਹਰਿ ਨਾਮੁ ਧਿਆਇਆ ॥
sant prasaad; har naam dhiaaeaa |
Sant Singh KhalsaBy the Grace of the Saints, I meditated on the Name of the Lord.
Manmohan SinghBy Saints' favour I have meditated on God's Name.
Manmohan Singh (Punjabi)ਸਾਧੂ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕੀਤਾ ਹੈ।
Fareedkot Teekaਸੰਤੋਂ ਕੀ ਕਿਰਪਾ ਸੇ ਜਬ ਹਰੀ ਕਾ ਨਾਮ ਸਿਮਰਣ ਕੀਆ॥
Prof. Sahib Singh(ਹੇ ਭਾਈ! ਜਦੋਂ ਤੋਂ) ਗੁਰੂ-ਸੰਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ,ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ।
SikhNet (Spanish)Por la Gracia del Santo, he habitado en el Naam, el Nombre del Señor,
ਤਬ ਤੇ; ਧਾਵਤੁ ਮਨੁ ਤ੍ਰਿਪਤਾਇਆ ॥੧॥
tab te; dhaavat man tripataaeaa |1|
Sant Singh KhalsaSince then, my restless mind has been satisfied. ||1||
Manmohan SinghSince then, my wandering mind has been sated.
Manmohan Singh (Punjabi)ਉਦੋਂ ਤੋਂ ਮੇਰਾ ਭਟਕਦਾ ਹੋਇਆ ਮਨੂਆਂ ਰੱਜ ਗਿਆ ਹੈ।
Fareedkot Teekaਤਬ ਸੇ ਮਨ ਦੌੜਨੇ ਸੇ ਤ੍ਰਿਪਤ ਹੂਆ ਹੈ, ਅਰਥਾਤ ਇਸਥਿਤ ਭਇਆ ਹੈ॥੧॥
Prof. Sahib Singhਤਦੋਂ ਤੋਂ (ਮਾਇਆ ਦੀ ਖ਼ਾਤਰ) ਦੌੜਨ ਵਾਲਾ (ਮੇਰਾ) ਮਨ ਤ੍ਰਿਪਤ ਹੋ ਗਿਆ ਹੈ ॥੧॥ਪਦ ਅਰਥ ਤਬ ਤੇ = ਤਦੋਂ ਤੋਂ। ਧਾਵਤੁ = ਭਟਕਦਾ। ਤ੍ਰਿਪਤਾਇਆ = ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ ॥੧॥
SikhNet (Spanish)y desde entonces la inquietud de mi mente se ha calmado. (1)
ਸੁਖ ਬਿਸ੍ਰਾਮੁ ਪਾਇਆ; ਗੁਣ ਗਾਇ ॥
sukh bisraam paaeaa; gun gaae |
Sant Singh KhalsaI have obtained the home of peace, singing His Glorious Praises.
Manmohan SinghAbode of peace, I have obtained by singing God's praises.
Manmohan Singh (Punjabi)ਵਾਹਿਗੁਰੂ ਦੀ ਜੱਸ ਗਾਇਨ ਕਰਨ ਦੁਆਰਾ ਮੈਨੂੰ ਆਰਾਮ ਦਾ ਟਿਕਾਣਾ ਪ੍ਰਾਪਤ ਹੋ ਗਿਆ ਹੈ।
Fareedkot Teekaਪਰਮੇਸ੍ਵਰ ਕੇ ਗੁਣ ਗਾਇਨ ਕਰ ਕੇ ਸੁਖ ਸਰੂਪ ਮੇਂ ਬਿਸ੍ਰਾਮ ਪ੍ਰਾਪਤਿ ਭ੍ਯਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣ ਗਾ ਕੇ ਮੈਂ (ਉਹ) ਆਤਮਕ ਆਨੰਦ ਦਾ ਦਾਤਾ (ਪਰਮਾਤਮਾ) ਲੱਭ ਲਿਆ ਹੈ।ਪਦ ਅਰਥ ਸੁਖ ਬਿਸਰਾਮੁ = ਆਤਮਕ ਆਨੰਦ ਦੇਣ ਦਾ ਵਸੀਲਾ-ਪ੍ਰਭੂ। ਗਾਇ = ਗਾ ਕੇ।
SikhNet (Spanish)Cantando Su Alabanza, mis tormentos cesaron,
ਸ੍ਰਮੁ ਮਿਟਿਆ; ਮੇਰੀ ਹਤੀ ਬਲਾਇ ॥੧॥ ਰਹਾਉ ॥
sram mittiaa; meree hatee balaae |1| rahaau |
Sant Singh KhalsaMy troubles have ended, and the demon has been destroyed. ||1||Pause||
Manmohan SinghMy trouble has ceased, and demon (of my wickedness) is destroyed. Pause.
Manmohan Singh (Punjabi)ਮੇਰੀ ਤਕਲਫ਼ਿ ਦੂਰ ਹੋ ਗਈ ਅਤੇ (ਮੇਰੇ ਕੁਕਰਮਾ ਦਾ) ਦੈਂਤ ਬਿਨਸ ਗਿਆ ਹੈ। ਠਹਿਰਾਉ।
Fareedkot Teekaਤਿਸ ਕਰ ਕੇ ਚੌਰਾਸੀ ਕੇ ਭ੍ਰਮਣ ਕਾ ਜੋ (ਸ੍ਰਮੁ) ਥਕੇਵਾਂ ਥਾ, ਸੋ ਨਿਬ੍ਰਿਤ ਹੂਆ ਔਰ ਮੇਰੀ (ਬਲਾਇ) ਅਵਿਦ੍ਯਾ ਨਾਸ ਭਈ ਹੈ॥੧॥ ਰਹਾਉ ॥
Prof. Sahib Singh(ਹੁਣ ਮਾਇਆ ਦੀ ਖ਼ਾਤਰ ਮੇਰੀ) ਦੌੜ-ਭੱਜ ਮਿਟ ਗਈ ਹੈ, (ਮੇਰੀ ਮਾਇਆ ਦੀ ਤ੍ਰਿਸ਼ਨਾ ਦੀ) ਬਲਾ ਮਰ ਮੁੱਕ ਗਈ ਹੈ ॥੧॥ ਰਹਾਉ ॥ਪਦ ਅਰਥ ਸ੍ਰਮੁ = ਥਕਾਵਟ। ਹਤੀ = ਮਾਰੀ ਗਈ ॥੧॥ ਰਹਾਉ ॥
SikhNet (Spanish)la Paz llegó a mi mente y la maldad dentro de mí fue destruida. (1-Pausa)
ਚਰਨ ਕਮਲ; ਅਰਾਧਿ ਭਗਵੰਤਾ ॥
charan kamal; araadh bhagavantaa |
Sant Singh KhalsaWorship and adore the Lotus Feet of the Lord God.
Manmohan SinghReflect upon the lotus feet of the fortunate Lord.
Manmohan Singh (Punjabi)ਭਾਗਵਾਨ ਪ੍ਰਭੂ ਦੇ ਚਰਨ ਕੰਵਲਾਂ ਦਾ ਚਿੰਤਨ ਕਰ।
Fareedkot Teekaਭਗਵੰਤ ਕੇ ਚਰਨ ਕਮਲੋਂ ਕਾ ਆਰਾਧਨ ਕਰਕੇ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਭਗਵਾਨ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ,ਪਦ ਅਰਥ ਅਰਾਧਿ = ਧਿਆਨ ਧਰ ਕੇ।
SikhNet (Spanish)Habito en el Loto de los Pies del Supremo Señor,
ਹਰਿ ਸਿਮਰਨ ਤੇ; ਮਿਟੀ ਮੇਰੀ ਚਿੰਤਾ ॥੨॥
har simaran te; mittee meree chintaa |2|
Sant Singh KhalsaMeditating in remembrance on the Lord, my anxiety has come to an end. ||2||
Manmohan SinghThrough God's meditation my anxiety has ended.
Manmohan Singh (Punjabi)ਵਾਹਿਗੁਰੂ ਦੀ ਬੰਦਗੀ ਰਾਹੀਂ ਮੇਰਾ iਫ਼ਕਰ-ਅੰਦੇਸਾ ਮੁਕ ਗਿਆ ਹੈ।
Fareedkot Teekaਔਰ ਹਰੀ ਸਿਮਰਨ ਕਰ ਮੇਰੀ ਚਿੰਤਾ ਮਿਟੀ ਹੈ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਨਾਲ ਮੇਰੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ ਹੈ ॥੨॥ਪਦ ਅਰਥ ਤੇ = ਤੋਂ, ਨਾਲ ॥੨॥
SikhNet (Spanish)y meditando en Él mis preocupaciones desaparecen. (2)
ਸਭ ਤਜਿ ਅਨਾਥੁ; ਏਕ ਸਰਣਿ ਆਇਓ ॥
sabh taj anaath; ek saran aaeo |
Sant Singh KhalsaI have renounced all - I am an orphan. I have come to the Sanctuary of the One Lord.
Manmohan SinghI, an orphan, have abandoned all, and have entered the Sanctuary of the One Lord.
Manmohan Singh (Punjabi)ਮੈਂ ਯਤੀਮ, ਨੇ ਸਾਰਿਆ ਨੂੰ ਛੱਡ ਦਿੱਤਾ ਹੈ, ਅਤੇ ਇਕ ਸੁਆਮੀ ਦੀ ਸ਼ਰਣਾਗਤ ਸੰਭਾਲੀ ਹੈ।
Fareedkot Teekaਪਰੰਤੂ (ਸਭ) ਸਰਬੰਸ ਕੋ ਤ੍ਯਾਗ ਕਰ ਮੈਂ ਅਨਾਥ ਜਬ ਏਕ ਪਰਮੇਸ੍ਵਰ ਕੀ ਸਰਣ ਮੇਂ ਆਇਆ॥
Prof. Sahib Singh(ਹੇ ਭਾਈ! ਜਦੋਂ) ਮੈਂ ਅਨਾਥ ਹੋਰ ਸਾਰੇ ਆਸਰੇ ਛੱਡ ਕੇ ਇਕ ਪਰਮਾਤਮਾ ਦੀ ਸਰਨ ਆ ਗਿਆ,ਪਦ ਅਰਥ ਤਜਿ = ਛੱਡ ਕੇ। ਏਕ ਸਰਣਿ = ਇਕ ਪਰਮਾਤਮਾ ਦੀ ਸਰਨ।
SikhNet (Spanish)Abandonando la esperanza de cualquier otro soporte busqué mi refugio en el Señor,
ਊਚ ਅਸਥਾਨੁ; ਤਬ ਸਹਜੇ ਪਾਇਓ ॥੩॥
aooch asathaan; tab sahaje paaeo |3|
Sant Singh KhalsaSince then, I have found the highest celestial home. ||3||
Manmohan SinghSince then, I have easily obtained the highest abode.
Manmohan Singh (Punjabi)ਉਦੋਂ ਤੋਂ ਮੈਂ ਪਰਮ-ਬੁਲੰਦ ਟਿਕਾਣੇ ਨੂੰ ਸੁਖ਼ੈਨ ਹੀ ਪ੍ਰਾਪਤ ਕਰ ਲਿਆ ਹੈ।
Fareedkot Teekaਤਬ ਸ੍ਵਭਾਵਕ ਹੀ (ਊਚ ਅਸਥਾਨ) ਮੁਕਤੀ ਪਦੁ ਪ੍ਰਾਪਤਿ ਹੂਆ ਹੈ॥੩॥
Prof. Sahib Singhਤਦੋਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਹ ਸਭ (ਟਿਕਾਣਿਆਂ ਤੋਂ) ਉੱਚਾ ਟਿਕਾਣਾ ਪਰਾਪਤ ਕਰ ਲਿਆ ॥੩॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ॥੩॥
SikhNet (Spanish)y con toda naturalidad entré en el más elevado Estado de Paz. (3)
ਦੂਖੁ ਦਰਦੁ; ਭਰਮੁ ਭਉ ਨਸਿਆ ॥
dookh darad; bharam bhau nasiaa |
Sant Singh KhalsaMy pains, troubles, doubts and fears are gone.
Manmohan SinghMy trouble, pain and doubt have run out of my mind.
Manmohan Singh (Punjabi)ਮੇਰੀ ਤਕਲਫ਼ਿ, ਪੀੜ, ਵਹਿਮ ਅਤੇ ਡਰ ਦੌੜ ਗਏ ਹਨ।
Fareedkot Teeka(ਦੂਖ) ਜਨਮ ਮਰਣ ਕਾ ਦੁਖ ਔਰ (ਦਰਦੁ) ਈਰਖਾਦਿ ਕੀ ਪੀੜਾ ਆਦਿ ਹਰ ਪ੍ਰਕਾਰ ਕਾ ਭ੍ਰਮ ਔਰ ਜਮੋਂ ਕਾ ਭ੍ਯ ਇਨ ਕਾ ਸਮੁਦਾਇ ਹੀ ਅਭਾਵ ਭ੍ਯਾ ਹੈ॥
Prof. Sahib Singh(ਹੁਣ ਮੇਰਾ ਹਰੇਕ ਕਿਸਮ ਦਾ) ਦੁੱਖ-ਦਰਦ, ਭਟਕਣ ਤੇ ਡਰ ਦੂਰ ਹੋ ਗਿਆ ਹੈ,ਪਦ ਅਰਥ ਭਰਮੁ = ਭਟਕਣਾ।
SikhNet (Spanish)Todas mis aflicciones, dudas y miedos han cesado,
ਕਰਣਹਾਰੁ; ਨਾਨਕ ਮਨਿ ਬਸਿਆ ॥੪॥੫੦॥੧੧੯॥
karanahaar; naanak man basiaa |4|50|119|
Sant Singh KhalsaThe Creator Lord abides in Nanak's mind. ||4||50||119||
Manmohan SinghThe Creator has acquired an abode in Nanak's mind.
Manmohan Singh (Punjabi)ਸਿਰਜਣਹਾਰ ਨੇ ਨਾਨਕ ਦੇ ਚਿੱਤ ਅੰਦਰ ਨਿਵਾਸ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਤਪਤੀ ਪਾਲਨ ਸੰਘਾਰੁ ਕਰਨੇ ਹਾਰ ਪਰਮੇਸ੍ਵਰ ਕਾ ਸਰੂਪ ਮਨ ਮੇਂ ਬਸਿਆ ਹੈ॥੪॥੫੦॥੧੧੯॥
Prof. Sahib Singhਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ) ਸਿਰਜਣਹਾਰ ਪਰਮਾਤਮਾ ਮੇਰੇ ਮਨ ਵਿਚ ਵੱਸ ਗਿਆ ਹੈ ॥੪॥੫੦॥੧੧੯॥ਪਦ ਅਰਥ ਮਨਿ = ਮਨ ਵਿਚ ॥੪॥
SikhNet (Spanish)y a mi Creador, oh, dice Nanak, mi mente Lo ha recibido.(40-50-119)