ੴ

ਸਿੱਖਬਾਣੀ · SikhBani

ਅਤੁਲੁ ਕਿਉ ਤੋਲਿਆ ਜਾਇ ॥

atul kiau toliaa jaae
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 797 · 19 lines
Translations

ਬਿਲਾਵਲੁ ਮਹਲਾ ੩ ॥

bilaaval mahalaa 3 |

Sant Singh KhalsaBilaaval, Third Mehl:
Manmohan SinghBilawal 3rd Guru.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ।
SikhNet (Spanish)Bilawal, Mejl Guru Amar Das, Tercer Canal Divino.

ਅਤੁਲੁ; ਕਿਉ ਤੋਲਿਆ ਜਾਇ ॥

atul; kiau toliaa jaae |

Sant Singh KhalsaHow can the unweighable be weighed?
Manmohan SinghHow can the unweighable Lord be weighed?
Manmohan Singh (Punjabi)ਅਜੋਖ ਸੁਆਮੀ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ।
Fareedkot Teekaਸੋ ਅਤੁਲ ਵਾਹਿਗੁਰੂ ਕੈਸੇ ਤੋਲਿਆ ਜਾਵੇ॥
Prof. Sahib Singh(ਜਿਸ ਮਨੁੱਖ ਦੇ ਅੰਦਰੋਂ ਭਟਕਣਾ ਮੇਰ-ਤੇਰ ਦੂਰ ਹੋ ਜਾਂਦੀ ਹੈ ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਦੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ,

ਪਦ ਅਰਥ ਅਤੁਲੁ = ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਅ-ਤੁਲੁ। ਕਿਉ ਤੋਲਿਆ ਜਾਇ = ਨਹੀਂ ਤੋਲਿਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ।

SikhNet (Spanish)¿Cómo puede uno medir lo que está más allá de toda medida?

ਦੂਜਾ ਹੋਇ; ਤ ਸੋਝੀ ਪਾਇ ॥

doojaa hoe; ta sojhee paae |

Sant Singh KhalsaIf there is anyone else as great, then he alone could understand the Lord.
Manmohan SinghIf anyone else be as great as He, then alone can he understand Him.
Manmohan Singh (Punjabi)ਜੇਕਰ ਕੋਈ ਹੋਰ ਉਸ ਜਿੱਡਾ ਵੱਡਾ ਹੋਵੇ, ਕੇਵਲ ਤਦ ਹੀ ਉਹ ਉਸ ਨੂੰ ਸਮਝ ਸਕਦਾ ਹੈ।
Fareedkot Teekaਜੇਕਰ ਤਿਸ ਬਿਨਾਂ ਹੋਰ ਕੋਈ ਦੂਸਰਾ ਹੋਵੈ ਤਬ ਤਿਸ ਕੀ ਸੋਝੀ ਪਾਵੈ॥
Prof. Sahib Singhਉਸ ਦੇ ਬਰਾਬਰ ਦਾ ਕੋਈ ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਦੂਜਾ = ਪ੍ਰਭੂ ਦੇ ਬਰਾਬਰ ਦਾ ਕੋਈ ਹੋਰ। ਸੋਝੀ = (ਪਰਮਾਤਮਾ ਦੀ ਹਸਤੀ ਦੇ ਮਾਪ ਦੀ) ਸਮਝ।

SikhNet (Spanish)Si uno fuera tan grandioso como Él, sólo así podría conocerlo.

ਤਿਸ ਤੇ ਦੂਜਾ; ਨਾਹੀ ਕੋਇ ॥

tis te doojaa; naahee koe |

Sant Singh KhalsaThere is no other than Him.
Manmohan SinghWithout Him, There is not another.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਜਬ ਤਿਸ ਬਿਨਾਂ ਹੋਰੁ ਦੂਜੋ ਕੋਈ ਨਹੀਂ ਹੈ॥
Prof. Sahib Singh(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਵੱਖਰਾ ਹੋਰ ਕੋਈ ਨਹੀਂ ਹੈ,

ਪਦ ਅਰਥ ਤਿਸ ਤੇ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ} ਉਸ ਪ੍ਰਭੂ ਤੋਂ (ਵੱਖਰਾ)।

SikhNet (Spanish)Sin Dios no hay nadie más.

ਤਿਸ ਦੀ ਕੀਮਤਿ; ਕਿਕੂ ਹੋਇ ॥੧॥

tis dee keemat; kikoo hoe |1|

Sant Singh KhalsaHow can His value be estimated? ||1||
Manmohan SinghHow can His worth be ascertained?
Manmohan Singh (Punjabi)ਉਸ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਤਬ ਤਿਸ ਕੀ ਕੀਮਤਿ ਕਿਸ ਪਰਕਾਰ ਸੇ ਹੋ ਸਕਤੀ ਹੈ॥੧॥
Prof. Sahib Singh(ਇਸ ਵਾਸਤੇ) ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ ॥੧॥

ਪਦ ਅਰਥ ਤਿਸ ਦੀ = {ਵੇਖੋ 'ਤਿਸ ਤੇ'}। ਕਿਕੂ = ਕਿਵੇਂ? ॥੧॥

SikhNet (Spanish)¿Quién puede evaluarlo sino Él Mismo? (1)

ਗੁਰ ਪਰਸਾਦਿ; ਵਸੈ ਮਨਿ ਆਇ ॥

gur parasaad; vasai man aae |

Sant Singh KhalsaBy Guru's Grace, He comes to dwell in the mind.
Manmohan SinghBy Guru's grace, the Lord comes to abide in the mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸਾਈਂ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਜਿਸ ਕੇ ਮਨ ਮੇਂ ਉਪਦੇਸ਼ ਆਇ ਵਸੇ ਹੈ॥
Prof. Sahib Singh(ਜਦੋਂ) ਗੁਰੂ ਦੀ ਕਿਰਪਾ ਨਾਲ (ਕਿਸੇ ਵਡਭਾਗੀ ਮਨੁੱਖ ਦੇ) ਮਨ ਵਿਚ (ਪਰਮਾਤਮਾ) ਆ ਵੱਸਦਾ ਹੈ,

ਪਦ ਅਰਥ ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ।

SikhNet (Spanish)Cuando por la Gracia del Guru el Señor llega a la mente,

ਤਾ ਕੋ ਜਾਣੈ; ਦੁਬਿਧਾ ਜਾਇ ॥੧॥ ਰਹਾਉ ॥

taa ko jaanai; dubidhaa jaae |1| rahaau |

Sant Singh KhalsaOne comes to know Him, when duality departs. ||1||Pause||
Manmohan SinghIf man's love of duality goes, then alone understands he the Lord. Pause.
Manmohan Singh (Punjabi)ਜੇਕਰ ਬੰਦੇ ਦਾ ਦਵੈਤ-ਭਾਵ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਉਹ ਸਾਹਿਬ ਨੂੰ ਸਮਝਦਾ ਹੈ। ਠਹਿਰਾਉ।
Fareedkot Teekaਤਿਸ ਕੀ ਦੁਬਿਧਾ ਦੂਰ ਜੋ ਜਾਤੀ ਹੈ, ਤਬ ਤਿਸ ਕੋ ਵਹੁ ਜਾਣ ਲੇਤਾ ਹੈ॥੧॥ ਰਹਾਉ ॥
Prof. Sahib Singhਤਦੋਂ ਉਹ ਮਨੁੱਖ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ, ਤੇ, (ਉਸ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਤਾ = ਤਦੋਂ। ਕੋ = ਕੋਈ ਮਨੁੱਖ। ਜਾਣੈ = ਜਾਣ-ਪਛਾਣ ਬਣਾਂਦਾ ਹੈ। ਦੁਬਿਧਾ = ਮੇਰ-ਤੇਰ। ਜਾਇ = ਦੂਰ ਹੋ ਜਾਂਦੀ ਹੈ ॥੧॥ ਰਹਾਉ ॥

SikhNet (Spanish)la idea del otro se va y uno conoce a su Señor. (1-Pausa)

ਆਪਿ ਸਰਾਫੁ; ਕਸਵਟੀ ਲਾਏ ॥

aap saraaf; kasavattee laae |

Sant Singh KhalsaHe Himself is the Assayer, applying the touch-stone to test it.
Manmohan SinghThe Lord Himself is the Assayer and applies the touch-stone.
Manmohan Singh (Punjabi)ਸਾਹਿਬ ਖੁਦ ਹੀ ਪਾਰਖੂ ਹੈ ਅਤੇ ਘਸਵਟੀ ਉਤੇ ਲਾਉਂਦਾ ਹੈ।
Fareedkot Teekaਤਾਂ ਤੇ ਵਹੁ ਆਪ ਹੀ ਗੁਰ ਰੂਪੀ ਸਰਾਫ ਹੋ ਕਰ ਜਗਿਆਸੀ ਰੂਪੀ ਸੋਇਨੇ ਕੋ ਤਾੜਨਾਂ ਰੂਪੀ ਕਸਵਟੀ ਲਗਾਵਤਾ ਹੈ॥
Prof. Sahib Singh(ਜਿਸ ਦੇ ਅੰਦਰ ਪ੍ਰਭੂ ਪਰਗਟ ਹੋ ਜਾਂਦਾ ਹੈ, ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਆਪ ਹੀ (ਉੱਚੇ ਜੀਵਨ-ਮਿਆਰ ਦੀ) ਕਸਵੱਟੀ ਵਰਤ ਕੇ (ਜੀਵਾਂ ਦੇ ਜੀਵਨ) ਪਰਖਣ ਵਾਲਾ ਹੈ।

ਪਦ ਅਰਥ ਸਰਾਫੁ = ਪਰਖਣ ਵਾਲਾ। ਕਸਵਟੀ = ਉਹ ਵੱਟੀ ਜਿਸ ਉਤੇ ਸੋਨੇ ਨੂੰ ਕੱਸ ਲਾ ਕੇ (ਰਗੜ ਕੇ) ਵੇਖਿਆ ਜਾਂਦਾ ਹੈ ਕਿ ਇਹ ਖਰਾ ਹੈ ਜਾਂ ਨਹੀਂ।

SikhNet (Spanish)Él, el Catador, hace Sus pruebas en la Piedra Filosofal;

ਆਪੇ ਪਰਖੇ; ਆਪਿ ਚਲਾਏ ॥

aape parakhe; aap chalaae |

Sant Singh KhalsaHe Himself analyzes the coin, and He Himself approves it as currency.
Manmohan SinghHe Himself assays the coin and Himself gives it currency.
Manmohan Singh (Punjabi)ਉਹ ਆਪ ਹੀ ਰੁਪਏ ਦੀ ਜਾਂਚ ਪੜਤਾਲ ਕਰ ਕੇ ਆਪ ਹੀ ਇਸ ਨੂੰ ਚਲਾਉਂਦਾ ਹੈ।
Fareedkot Teekaਆਪ ਹੀ ਅਧਕਾਰੀ ਕੀ ਪ੍ਰੀਖਿਆ ਕਰਤਾ ਹੈ, ਪੁਨਾ ਆਪ ਹੀ ਤਿਸ ਕੋ ਗਿਆਨ ਮਾਰਗ ਮੇਂ ਚਲਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਪਰਖ ਕਰਦਾ ਹੈ, ਤੇ (ਪਰਵਾਨ ਕਰ ਕੇ ਉਸ ਉੱਚੇ ਜੀਵਨ ਨੂੰ) ਜੀਵਾਂ ਦੇ ਸਾਹਮਣੇ ਲਿਆਉਂਦਾ ਹੈ (ਜਿਵੇਂ ਖਰਾ ਸਿੱਕਾ ਲੋਕਾਂ ਵਿਚ ਪਰਚਲਤ ਕੀਤਾ ਜਾਂਦਾ ਹੈ)।

ਪਦ ਅਰਥ ਆਪੇ = ਆਪ ਹੀ। ਚਲਾਏ = ਪਰਚਲਤ ਕਰਦਾ ਹੈ, (ਸਿੱਕੇ ਨੂੰ) ਚਲਾਂਦਾ ਹੈ।

SikhNet (Spanish)aprueba la moneda y le da validez.

ਆਪੇ ਤੋਲੇ; ਪੂਰਾ ਹੋਇ ॥

aape tole; pooraa hoe |

Sant Singh KhalsaHe Himself weights it perfectly.
Manmohan SinghBecoming a perfect Weigher, the Lord Himself weighs.
Manmohan Singh (Punjabi)ਪੂਰਨ ਤੋਲਾ ਬਣ ਕੇ, ਸੁਆਮੀ ਖੁਦ ਹੀ ਤੋਲਦਾ ਹੈ।
Fareedkot Teekaਆਪ ਹੀ ਗੁਰੂ ਪੂਰਾ ਹੋ ਕਰ ਤੋਲਤਾ ਹੈ, ਭਾਵ ਸਾਧਨਾ ਸੰਪੰਨ ਜਗਿਆਸੀ ਕੋ ਦੇਖਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਦੇ ਜੀਵਨ ਨੂੰ) ਜਾਂਚਦਾ-ਪਰਖਦਾ ਹੈ, (ਉਸ ਦੀ ਮੇਹਰ ਨਾਲ ਹੀ ਕੋਈ ਜੀਵਨ ਉਸ ਪਰਖ ਵਿਚ) ਪੂਰਾ ਉਤਰਦਾ ਹੈ।
SikhNet (Spanish)Él, de Él Mismo, se evalúa a Sí Mismo y Se evalúa bien.

ਆਪੇ ਜਾਣੈ; ਏਕੋ ਸੋਇ ॥੨॥

aape jaanai; eko soe |2|

Sant Singh KhalsaHe alone knows; He is the One and Only Lord. ||2||
Manmohan SinghHe, the Unique Lord Himself knows everything.
Manmohan Singh (Punjabi)ਉਹ ਅਦੁੱਤੀ ਸੁਆਮੀ ਆਪ ਹੀ ਹਰ ਸ਼ੈ ਜਾਣਦਾ ਹੈ।
Fareedkot Teekaਪੁਨਾ ਆਪ ਹੀ ਸੋ ਏਕ ਸਰੂਪ ਕੋ ਜਾਣ ਲੇਤਾ ਹੈ॥੨॥
Prof. Sahib Singhਸਿਰਫ਼ ਉਹ ਪਰਮਾਤਮਾ ਆਪ ਹੀ (ਇਸ ਖੇਡ ਨੂੰ) ਜਾਣਦਾ ਹੈ ॥੨॥

ਪਦ ਅਰਥ ਏਕੋ ਸੋਇ = ਸਿਰਫ਼ ਉਹ (ਪਰਮਾਤਮਾ) ਹੀ ॥੨॥

SikhNet (Spanish)Sí, sólo Él conoce Su Ser, pues sólo Él Es. (2)

ਮਾਇਆ ਕਾ ਰੂਪੁ; ਸਭੁ ਤਿਸ ਤੇ ਹੋਇ ॥

maaeaa kaa roop; sabh tis te hoe |

Sant Singh KhalsaAll the forms of Maya emanate from Him.
Manmohan SinghAll manifestations of mammon emanate from Him.
Manmohan Singh (Punjabi)ਮੋਹਨੀ ਦੇ ਸਾਰੇ ਸਰੂਪ ਉਸ ਤੋਂ ਹੀ ਉਤਪੰਨ ਹੁੰਦੇ ਹਨ।
Fareedkot Teekaਮਾਇਆ ਕਾ ਕਾਰਜ ਨਾਮ ਰੂਪ ਜਗਤ ਸਭ ਤਿਸੀ ਵਾਹਿਗੁਰੂ ਹੀ ਤੇ ਹੋਤਾ ਹੈ॥
Prof. Sahib Singhਮਾਇਆ ਦੀ ਸਾਰੀ ਹੋਂਦ ਉਸ ਪਰਮਾਤਮਾ ਤੋਂ ਹੀ ਬਣੀ ਹੈ।

ਪਦ ਅਰਥ ਤਿਸ ਤੇ = ਉਸ (ਪਰਮਾਤਮਾ) ਤੋਂ ਹੀ।

SikhNet (Spanish)Todas las manifestaciones de Maya vienen también de Él.

ਜਿਸ ਨੋ ਮੇਲੇ; ਸੁ ਨਿਰਮਲੁ ਹੋਇ ॥

jis no mele; su niramal hoe |

Sant Singh KhalsaHe alone becomes pure and immaculate, who is united with the Lord.
Manmohan SinghHe alone is rendered pure, whom He unites with Himself.
Manmohan Singh (Punjabi)ਕੇਵਲ ਉਹ ਹੀ ਪਵਿੱਤਰ ਹੁੰਦਾ ਹੈ, ਜਿਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਿਸ ਕੋ ਸਤਿਗੁਰੂ ਮੇਲੇ ਹੈਂ, ਸੋ ਜਨ ਨਿਰਮਲ ਹੋਇ ਜਾਤਾ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ (ਆਪਣੇ ਨਾਲ) ਮਿਲਾਂਦਾ ਹੈ, ਉਹ (ਇਸ ਮਾਇਆ ਤੋਂ ਨਿਰਲੇਪ ਰਹਿ ਕੇ) ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ।

ਪਦ ਅਰਥ ਜਿਸ ਨੋ = {ਵੇਖੋ 'ਤਿਸ ਤੇ', 'ਤਿਸ ਦੀ'}। ਨਿਰਮਲ = ਪਵਿੱਤ੍ਰ।

SikhNet (Spanish)Sólo se vuelve puro, aquél que une su ser a Dios;

ਜਿਸ ਨੋ ਲਾਏ; ਲਗੈ ਤਿਸੁ ਆਇ ॥

jis no laae; lagai tis aae |

Sant Singh KhalsaHe alone is attached, whom the Lord attaches.
Manmohan SinghMammon attaches to him, with whom the Lord attaches it.
Manmohan Singh (Punjabi)ਮਾਇਆ ਉਸ ਨੂੰ ਚਿਮੜਦੀ ਹੈ ਜਿਸ ਨਾਲ ਪ੍ਰਭੂ ਇਯ ਨੂੰ ਚਮੇੜਦਾ ਹੈ।
Fareedkot Teekaਪਰਮੇਸਰ ਜਿਸ ਕੋ ਪ੍ਰੇਮ ਲਗਾਵਤਾ ਹੈ, ਤਿਸੀ ਕੋ ਆਇ ਲਗਤਾ ਹੈ॥
Prof. Sahib Singhਜਿਸ ਮਨੁੱਖ ਨੂੰ (ਪ੍ਰਭੂ ਆਪ ਆਪਣੀ ਮਾਇਆ) ਚੰਬੋੜ ਦੇਂਦਾ ਹੈ, ਉਸ ਨੂੰ ਇਹ ਆ ਚੰਬੜਦੀ ਹੈ।

ਪਦ ਅਰਥ ਲਾਏ = (ਮਾਇਆ) ਚੰਬੋੜਦਾ ਹੈ। ਆਇ = ਆ ਕੇ। ਲਗੈ = ਚੰਬੜ ਜਾਂਦੀ ਹੈ।

SikhNet (Spanish)pero quien se deja infectar por Maya, vive contaminado

ਸਭੁ ਸਚੁ ਦਿਖਾਲੇ; ਤਾ ਸਚਿ ਸਮਾਇ ॥੩॥

sabh sach dikhaale; taa sach samaae |3|

Sant Singh KhalsaAll Truth is revealed to him, and then, he merges in the True Lord. ||3||
Manmohan SinghWhen he reveals His entire Truth unto the man, then merges he in the True Lord.
Manmohan Singh (Punjabi)ਜਦ ਉਹ ਆਪਣਾ ਸਮੂਹ ਸੱਚ ਇਨਸਾਨ ਨੂੰ ਵਿਖਾਲ ਦਿੰਦਾ ਹੈ ਜਦ ਉਹ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੇਕਰ ਸਤਿਗੁਰ ਸਭ ਨਾਮ ਰੂਪ ਮੇਂ ਸਚੇ ਕੀ ਜੋਤਿ ਕੋ ਦਿਖਲਾਵੇ, ਤਬ ਇਹ ਜੀਵ ਸਚ ਸ੍ਵਰੂਪ ਮੇਂ ਸਮਾਇ ਜਾਤਾ ਹੈ॥੩॥
Prof. Sahib Singh(ਜਦੋਂ ਕਿਸੇ ਮਨੁੱਖ ਨੂੰ ਗੁਰੂ ਦੀ ਰਾਹੀਂ) ਹਰ ਥਾਂ ਆਪਣਾ ਸਦਾ ਕਾਇਮ ਰਹਿਣ ਵਾਲਾ ਸਰੂਪ ਵਿਖਾਂਦਾ ਹੈ, ਤਦੋਂ ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੩॥

ਪਦ ਅਰਥ ਸਭੁ = ਹਰ ਥਾਂ। ਸਚੁ = ਸਦਾ-ਥਿਰ ਪ੍ਰਭੂ। ਸਚਿ = ਸਦਾ-ਥਿਰ ਪ੍ਰਭੂ ਵਿਚ ॥੩॥

SikhNet (Spanish)pues cuando Dios revela Su Verdad, uno se inmerge en Ella. (3)

ਆਪੇ ਲਿਵ. ਧਾਤੁ ਹੈ ਆਪੇ ॥

aape liv. dhaat hai aape |

Sant Singh KhalsaHe Himself leads the mortals to focus on Him, and He Himself causes them to chase after Maya.
Manmohan SinghThe Lord Himself is the spiritualism and Himself the materialism.
Manmohan Singh (Punjabi)ਸਾਹਿਬ ਆਪ ਪਰਮਾਰਥ ਹੈ ਅਤੇ ਆਪੇ ਹੀ ਮਾਦਾ-ਪ੍ਰਸਤੀ।
Fareedkot Teekaਆਪ ਹੀ (ਲਿਵ) ਬਿਰਤੀ ਕਾ ਪ੍ਰਕਾਸਕ ਹੈ, ਪੁਨਾ (ਧਾਤੁ) ਮਾਇਆ ਬਿਰਤੀ ਰੂਪ ਭੀ ਆਪ ਹੀ ਹੈ॥
Prof. Sahib Singh(ਹੇ ਭਾਈ! ਪ੍ਰਭੂ) ਆਪ ਹੀ (ਆਪਣੇ ਚਰਨਾਂ ਵਿਚ) ਮਗਨਤਾ (ਦੇਣ ਵਾਲਾ ਹੈ), ਆਪ ਹੀ ਮਾਇਆ (ਚੰਬੋੜਨ ਵਾਲਾ) ਹੈ।

ਪਦ ਅਰਥ ਧਾਤੁ = ਮਾਇਆ।

SikhNet (Spanish)Él Mismo nos entona en Su Ser.

ਆਪਿ ਬੁਝਾਏ ਆਪੇ ਜਾਪੇ ॥

aap bujhaae aape jaape |

Sant Singh KhalsaHe Himself imparts understanding, and He reveals Himself.
Manmohan SinghHe Himself instructs and Himself becomes manifest.
Manmohan Singh (Punjabi)ਉਹ ਆਪੇ ਦਰਸਾਉਂਦਾ ਹੈ ਤੇ ਆਪਹੀ ਪ੍ਰਗਟ ਹੋ ਜਾਂਦਾ ਹੈ।
Fareedkot Teekaਆਪੇ ਹੀ ਗੁਰੂ ਰੂਪ ਹੋ ਕੇ ਆਪ ਹੀ ਜਨਾਵਤਾ ਹੈ, ਅਰ ਸਿਖ ਰੂਪ ਹੋ ਕੇ ਆਪ ਹੀ ਹਰੀ ਕੋ ਮਾਨਤਾ ਹੈ॥
Prof. Sahib Singhਪ੍ਰਭੂ ਆਪ ਹੀ (ਸਹੀ ਜੀਵਨ ਦੀ) ਸੂਝ ਬਖ਼ਸ਼ਦਾ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਆਪਣਾ ਨਾਮ) ਜਪਦਾ ਹੈ।

ਪਦ ਅਰਥ ਬੁਝਾਏ = ਸਮਝ ਬਖ਼ਸ਼ਦਾ ਹੈ। ਜਾਪੇ = ਜਪਦਾ ਹੈ।

SikhNet (Spanish)Él Mismo nos desvía. Él Mismo se nos revela.

ਆਪੇ ਸਤਿਗੁਰੁ. ਸਬਦੁ ਹੈ ਆਪੇ ॥

aape satigur. sabad hai aape |

Sant Singh KhalsaHe Himself is the True Guru, and He Himself is the Word of the Shabad.
Manmohan SinghThe Lord Himself is the True Guru and Himself the Guru's word.
Manmohan Singh (Punjabi)ਪ੍ਰਭੂ ਆਪ ਸੱਚਾ ਗੁਰੂ ਹੈ ਅਤੇ ਆਪ ਹੀ ਗੁਰਬਾਣੀ।
Fareedkot Teekaਆਪ ਹੀ ਸਤਿਗੁਰੂ ਰੂਪ ਹੈ, ਪੁਨਾ ਆਪ ਹੀ (ਸਬਦੁ) ਉਪਦੇਸ ਰੂਪ ਹੈ॥
Prof. Sahib Singhਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਗੁਰੂ ਦਾ) ਸ਼ਬਦ ਹੈ।
SikhNet (Spanish)Él Mismo nos hace realizar Su Ser.

ਨਾਨਕ. ਆਖਿ ਸੁਣਾਏ ਆਪੇ ॥੪॥੨॥

naanak. aakh sunaae aape |4|2|

Sant Singh KhalsaO Nanak, He Himself speaks and teaches. ||4||2||
Manmohan SinghNanak, the Lord Himself utters and preaches the Guru's Word.
Manmohan Singh (Punjabi)ਨਾਨਕ, ਪ੍ਰਭੂ ਆਪ ਹੀ ਗੁਰਬਾਣੀ ਨੂੰ ਉਚਾਰਦਾ ਹੈ ਅਤੇ ਪ੍ਰਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਅਪਨੇ ਆਪ ਕੋ ਪੂਰਬੋਕਤ ਉਪਦੇਸ਼ (ਆਖਿ) ਕਹਿ ਕਰ ਸੁਨਾਵਤਾ ਹੈ॥੪॥੨॥☬ਸਨਮੁਖ ਉਸਤਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਆਪ ਹੀ (ਗੁਰੂ ਦਾ ਸ਼ਬਦ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ (ਇਹ ਹੈ ਸਰਧਾ ਉਸ ਵਡਭਾਗੀ ਦੀ ਜਿਸ ਦੇ ਮਨ ਵਿਚ ਉਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਆ ਵੱਸਦਾ ਹੈ) ॥੪॥੨॥

ਪਦ ਅਰਥ ਆਖਿ = ਉਚਾਰ ਕੇ ॥੪॥੨॥

* ਨੋਟ: ਵੇਖੋ ਬਿਲਾਵਲੁ ਮ: ੧, ਸ਼ਬਦ ਨੰ: ੩।

SikhNet (Spanish)Sí, el Señor recita desde Sí Mismo Su Propia Palabra.(4-2)
Answers quote the Granth verbatim with Ang citations. AI commentary is not Gurbani and not a religious ruling.