ੴ

ਸਿੱਖਬਾਣੀ · SikhBani

Ang 797

Sri Guru Granth Sahib · Raag Bilaaval · 4 shabads, 43 lines
Translations
Shabad Guru Amardas Ji Raag Bilaaval continued from Ang 796

ਭਰਮਿ ਭੁਲਾਣੇ. ਸਿ ਮਨਮੁਖ ਕਹੀਅਹਿ; ਨਾ ਉਰਵਾਰਿ. ਨ ਪਾਰੇ ॥੩॥

bharam bhulaane. si manamukh kaheeeh; naa uravaar. na paare |3|

Sant Singh KhalsaThose who wander around, deluded by doubt, are called manmukhs; they are neither on this side, nor on the other side. ||3||
Manmohan SinghThey, who stray in doubt, are termed as apostates. They are neither on this side nor on the yonder one.
Manmohan Singh (Punjabi)ਜੋ ਵਹਿਮ ਅੰਦਰ ਭਟਕਦੇ ਹਨ, ਉਹ ਅਧਰਮੀ ਆਖਾ ਜਾਂਦੇ ਹਨ। ਉਹ ਨਾਂ ਉਰਲੇ ਕਿਨਾਰੇ ਤੇਹਨ ਅਤੇ ਨਾਂ ਹੀ ਪਰਲੇ ਤੇ।
Fareedkot Teekaਔਰ ਜੋ ਅਗਯਾਨ ਕਰ ਭਰਮ ਮੇਂ ਲਗ ਕਰ ਤੇਰੇ ਸੇ ਭੂਲੇ ਹੂਏ ਹੈਂ, ਸੋ ਮਨਮੁਖ ਕਹੀਤੇ ਹੈਂ। ਔਰ ਵਹੁ ਸੰਸਾਰ ਸਮੁਦ੍ਰ ਤੇ ਨਾ ਉਰਾਰ ਨਾ ਪਾਰ ਹੋਤੇ ਭਏ, ਬੀਚ ਹੀ ਜਨਮ ਮ੍ਰਿਤੁ ਕੋ ਪਾਵਤੇ ਹੈਂ॥੧॥
Prof. Sahib Singhਪਰ ਜੇਹੜੇ ਬੰਦੇ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ, ਉਹ ਬੰਦੇ ਮਨਮੁਖ ਕਹੇ ਜਾਂਦੇ ਹਨ (ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ) ਉਹ ਨਾਹ ਉਰਲੇ ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ ॥੩॥

ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਣੇ = ਭੁੱਲੇ ਹੋਏ, ਕੁਰਾਹੇ ਪਏ ਹੋਏ। ਕਹੀਅਹਿ = ਕਹੇ ਜਾਂਦੇ ਹਨ। {ਕਹੀਐ = ਕਿਹਾ ਜਾਂਦਾ ਹੈ}। ਉਰਵਾਰਿ = (ਸੰਸਾਰ-ਸਮੁੰਦਰ ਦੇ) ਉਰਲੇ ਪਾਸੇ ॥੩॥

SikhNet (Spanish)Pero los arrogantes Manmukjs, desviados por la duda, no están ni aquí ni allá(3)

ਜਿਸ ਨੋ ਨਦਰਿ ਕਰੇ. ਸੋਈ ਜਨੁ ਪਾਏ; ਗੁਰ ਕਾ ਸਬਦੁ ਸਮੑਾਲੇ ॥

jis no nadar kare. soee jan paae; gur kaa sabad samaale |

Sant Singh KhalsaThat humble being, who is blessed by the Lord's Glance of Grace obtains Him, and contemplates the Word of the Guru's Shabad.
Manmohan SinghHe, to whom the Lord shows mercy; that man obtains Him and reflects over the Guru's hymns.
Manmohan Singh (Punjabi)ਜਿਸ ਤੇ ਸੁਆਮੀ ਮਿਹਰ ਧਾਰਦਾ ਹੈ, ਉਹ ਪੁਰਸ਼ ਨੂੰ ਪਾ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਦਾ ਧਿਆਨ ਧਾਰਦਾ ਹੈ।
Fareedkot Teekaਜਿਸ ਨੂੰ ਹੇ ਵਾਹਿਗੁਰੂ! ਤੂੰ ਆਪਣੀ ਕ੍ਰਿਪਾ ਦ੍ਰਿਸਟਿ ਕਰੇਂ ਸੋ ਜਨ ਸਤਿਗੁਰੋਂ ਕੇ ਸਬਦ ਕੋ ਸਮਾਲ ਕਰ ਤੇਰੇ ਸਰੂਪ ਕੋ ਪ੍ਰਾਪਤਿ ਹੋਤਾ ਹੈ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ (ਗੁਰੂ ਦਾ ਸ਼ਬਦ) ਪ੍ਰਾਪਤ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਨਦਰਿ = ਨਿਗਾਹ। ਸਮ੍ਹ੍ਹਾਲੇ = ਹਿਰਦੇ ਵਿਚ ਵਸਾਂਦਾ ਹੈ।

SikhNet (Spanish)Aquél a quien el Señor bendice, obtiene a su Señor y alaba la Palabra del Shabd del Guru,

ਹਰਿ ਜਨ; ਮਾਇਆ ਮਾਹਿ ਨਿਸਤਾਰੇ ॥

har jan; maaeaa maeh nisataare |

Sant Singh KhalsaIn the midst of Maya, the Lord's servant is emancipated.
Manmohan SinghLiving in the midst of mammon, the Lord's slave is redeemed.
Manmohan Singh (Punjabi)ਮੋਹਨੀ ਅੰਦਰ ਰਹਿੰਦਾ ਹੋਇਆ ਸੁਆਮੀ ਦਾ ਗੋਲਾ ਪਾਰ ਉਤਰ ਜਾਂਦਾ ਹੈ।
Fareedkot Teekaਹੇ ਹਰੀ ਵਾਹਿਗੁਰੂ! ਸੋ ਨਿਜ ਦਾਸ ਮਾਇਆ ਕੇ ਬੀਚ ਹੀ ਬਿਵਹਾਰ ਕਰਤੇ ਤੈਂਨੇ ਨਿਸਤਾਰ ਦੀਏ ਹੈਂ, ਅਰਥਾਤ ਮਾਯਾਵੀ ਪਦਾਰਥੋਂ ਕੇ ਬੀਚ ਹੋ ਕੇ ਅਸੰਗ ਰਹਿਤੇ ਹੈਂ॥
Prof. Sahib Singh(ਇਸੇ ਤਰ੍ਹਾਂ) ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿਚ (ਰੱਖ ਕੇ ਭੀ, ਮੋਹ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਪਦ ਅਰਥ ਨਿਸਤਾਰੇ = ਪਾਰ ਲੰਘਾ ਲੈਂਦਾ ਹੈ।

SikhNet (Spanish)y entonces el Devoto del Señor es emancipado aún viviendo en medio de Maya.

ਨਾਨਕ. ਭਾਗੁ ਹੋਵੈ ਜਿਸੁ ਮਸਤਕਿ; ਕਾਲਹਿ ਮਾਰਿ ਬਿਦਾਰੇ ॥੪॥੧॥

naanak. bhaag hovai jis masatak; kaaleh maar bidaare |4|1|

Sant Singh KhalsaO Nanak, one who has such destiny inscribed upon his forehead, conquers and destroys death. ||4||1||
Manmohan SinghNanak, he on whose forehead it is so writ, annihilates and destroys death.
Manmohan Singh (Punjabi)ਨਾਨਕ, ਜਿਸ ਦੇ ਮੱਥੇ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਮੌਤ ਨੂੰ ਤਬਾਹ ਅਤੇ ਬਰਬਾਦ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਕਾਲ ਪੁਰਖ! ਤੇਰੀ ਕ੍ਰਿਪਾ ਤੇ ਜਿਸ ਕੇ ਮਸਤਕ ਮੇਂ ਐਸੇ ਭਾਗ ਹੋਵੇਂ ਸੋ (ਕਾਲਹਿ) ਜਮਕੋ ਮਾਰ ਕਰ ਦੂਰ ਕਰ ਦੇਤੇ ਹੈਂ, ਭਾਵ ਯਹਿ ਕਿ ਜਨਮ ਮ੍ਰਿਤ ਸੇ ਰਹਿਤ ਹੋ ਜਾਤੇ ਹੈਂ॥੪॥੧॥☬ਏਕ ਵਾਹਗੁਰੂ ਕੋ ਸਰਬ ਰੂਪ ਕਰ ਬਰਨਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਮੌਤ ਨੂੰ ਮਾਰ ਕੇ ਮੁਕਾ ਦੇਂਦਾ ਹੈ ॥੪॥੧॥

ਪਦ ਅਰਥ ਮਸਤਕਿ = ਮੱਥੇ ਉਤੇ। ਕਾਲਹਿ = ਕਾਲ ਨੂੰ, ਮੌਤ ਨੂੰ, ਮੌਤ ਦੇ ਸਹਿਮ ਨੂੰ, ਆਤਮਕ ਮੌਤ ਨੂੰ। ਮਾਰਿ = ਮਾਰ ਕੇ। ਬਿਦਾਰੇ = ਨਾਸ ਕਰ ਦੇਂਦਾ ਹੈ ॥੪॥੧॥

* ਨੋਟ: ਮ: ੩ ਦੇ ਇਸ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਵੇਖੋ ਅਖ਼ੀਰਲਾ ਅੰਕ ੧।

SikhNet (Spanish)Oh, dice Nanak, quien tiene ese Destino inscrito así, conquista y destruye a la muerte. (4-1)

Open this shabad (16 lines, Angs 796-797) →

Shabad Guru Amardas Ji Raag Bilaaval

ਬਿਲਾਵਲੁ ਮਹਲਾ ੩ ॥

bilaaval mahalaa 3 |

Sant Singh KhalsaBilaaval, Third Mehl:
Manmohan SinghBilawal 3rd Guru.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ।
SikhNet (Spanish)Bilawal, Mejl Guru Amar Das, Tercer Canal Divino.

ਅਤੁਲੁ; ਕਿਉ ਤੋਲਿਆ ਜਾਇ ॥

atul; kiau toliaa jaae |

Sant Singh KhalsaHow can the unweighable be weighed?
Manmohan SinghHow can the unweighable Lord be weighed?
Manmohan Singh (Punjabi)ਅਜੋਖ ਸੁਆਮੀ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ।
Fareedkot Teekaਸੋ ਅਤੁਲ ਵਾਹਿਗੁਰੂ ਕੈਸੇ ਤੋਲਿਆ ਜਾਵੇ॥
Prof. Sahib Singh(ਜਿਸ ਮਨੁੱਖ ਦੇ ਅੰਦਰੋਂ ਭਟਕਣਾ ਮੇਰ-ਤੇਰ ਦੂਰ ਹੋ ਜਾਂਦੀ ਹੈ ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਦੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ,

ਪਦ ਅਰਥ ਅਤੁਲੁ = ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਅ-ਤੁਲੁ। ਕਿਉ ਤੋਲਿਆ ਜਾਇ = ਨਹੀਂ ਤੋਲਿਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ।

SikhNet (Spanish)¿Cómo puede uno medir lo que está más allá de toda medida?

ਦੂਜਾ ਹੋਇ; ਤ ਸੋਝੀ ਪਾਇ ॥

doojaa hoe; ta sojhee paae |

Sant Singh KhalsaIf there is anyone else as great, then he alone could understand the Lord.
Manmohan SinghIf anyone else be as great as He, then alone can he understand Him.
Manmohan Singh (Punjabi)ਜੇਕਰ ਕੋਈ ਹੋਰ ਉਸ ਜਿੱਡਾ ਵੱਡਾ ਹੋਵੇ, ਕੇਵਲ ਤਦ ਹੀ ਉਹ ਉਸ ਨੂੰ ਸਮਝ ਸਕਦਾ ਹੈ।
Fareedkot Teekaਜੇਕਰ ਤਿਸ ਬਿਨਾਂ ਹੋਰ ਕੋਈ ਦੂਸਰਾ ਹੋਵੈ ਤਬ ਤਿਸ ਕੀ ਸੋਝੀ ਪਾਵੈ॥
Prof. Sahib Singhਉਸ ਦੇ ਬਰਾਬਰ ਦਾ ਕੋਈ ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਦੂਜਾ = ਪ੍ਰਭੂ ਦੇ ਬਰਾਬਰ ਦਾ ਕੋਈ ਹੋਰ। ਸੋਝੀ = (ਪਰਮਾਤਮਾ ਦੀ ਹਸਤੀ ਦੇ ਮਾਪ ਦੀ) ਸਮਝ।

SikhNet (Spanish)Si uno fuera tan grandioso como Él, sólo así podría conocerlo.

ਤਿਸ ਤੇ ਦੂਜਾ; ਨਾਹੀ ਕੋਇ ॥

tis te doojaa; naahee koe |

Sant Singh KhalsaThere is no other than Him.
Manmohan SinghWithout Him, There is not another.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਜਬ ਤਿਸ ਬਿਨਾਂ ਹੋਰੁ ਦੂਜੋ ਕੋਈ ਨਹੀਂ ਹੈ॥
Prof. Sahib Singh(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਵੱਖਰਾ ਹੋਰ ਕੋਈ ਨਹੀਂ ਹੈ,

ਪਦ ਅਰਥ ਤਿਸ ਤੇ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ} ਉਸ ਪ੍ਰਭੂ ਤੋਂ (ਵੱਖਰਾ)।

SikhNet (Spanish)Sin Dios no hay nadie más.

ਤਿਸ ਦੀ ਕੀਮਤਿ; ਕਿਕੂ ਹੋਇ ॥੧॥

tis dee keemat; kikoo hoe |1|

Sant Singh KhalsaHow can His value be estimated? ||1||
Manmohan SinghHow can His worth be ascertained?
Manmohan Singh (Punjabi)ਉਸ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਤਬ ਤਿਸ ਕੀ ਕੀਮਤਿ ਕਿਸ ਪਰਕਾਰ ਸੇ ਹੋ ਸਕਤੀ ਹੈ॥੧॥
Prof. Sahib Singh(ਇਸ ਵਾਸਤੇ) ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ ॥੧॥

ਪਦ ਅਰਥ ਤਿਸ ਦੀ = {ਵੇਖੋ 'ਤਿਸ ਤੇ'}। ਕਿਕੂ = ਕਿਵੇਂ? ॥੧॥

SikhNet (Spanish)¿Quién puede evaluarlo sino Él Mismo? (1)

ਗੁਰ ਪਰਸਾਦਿ; ਵਸੈ ਮਨਿ ਆਇ ॥

gur parasaad; vasai man aae |

Sant Singh KhalsaBy Guru's Grace, He comes to dwell in the mind.
Manmohan SinghBy Guru's grace, the Lord comes to abide in the mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸਾਈਂ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਜਿਸ ਕੇ ਮਨ ਮੇਂ ਉਪਦੇਸ਼ ਆਇ ਵਸੇ ਹੈ॥
Prof. Sahib Singh(ਜਦੋਂ) ਗੁਰੂ ਦੀ ਕਿਰਪਾ ਨਾਲ (ਕਿਸੇ ਵਡਭਾਗੀ ਮਨੁੱਖ ਦੇ) ਮਨ ਵਿਚ (ਪਰਮਾਤਮਾ) ਆ ਵੱਸਦਾ ਹੈ,

ਪਦ ਅਰਥ ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ।

SikhNet (Spanish)Cuando por la Gracia del Guru el Señor llega a la mente,

ਤਾ ਕੋ ਜਾਣੈ; ਦੁਬਿਧਾ ਜਾਇ ॥੧॥ ਰਹਾਉ ॥

taa ko jaanai; dubidhaa jaae |1| rahaau |

Sant Singh KhalsaOne comes to know Him, when duality departs. ||1||Pause||
Manmohan SinghIf man's love of duality goes, then alone understands he the Lord. Pause.
Manmohan Singh (Punjabi)ਜੇਕਰ ਬੰਦੇ ਦਾ ਦਵੈਤ-ਭਾਵ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਉਹ ਸਾਹਿਬ ਨੂੰ ਸਮਝਦਾ ਹੈ। ਠਹਿਰਾਉ।
Fareedkot Teekaਤਿਸ ਕੀ ਦੁਬਿਧਾ ਦੂਰ ਜੋ ਜਾਤੀ ਹੈ, ਤਬ ਤਿਸ ਕੋ ਵਹੁ ਜਾਣ ਲੇਤਾ ਹੈ॥੧॥ ਰਹਾਉ ॥
Prof. Sahib Singhਤਦੋਂ ਉਹ ਮਨੁੱਖ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ, ਤੇ, (ਉਸ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਤਾ = ਤਦੋਂ। ਕੋ = ਕੋਈ ਮਨੁੱਖ। ਜਾਣੈ = ਜਾਣ-ਪਛਾਣ ਬਣਾਂਦਾ ਹੈ। ਦੁਬਿਧਾ = ਮੇਰ-ਤੇਰ। ਜਾਇ = ਦੂਰ ਹੋ ਜਾਂਦੀ ਹੈ ॥੧॥ ਰਹਾਉ ॥

SikhNet (Spanish)la idea del otro se va y uno conoce a su Señor. (1-Pausa)

ਆਪਿ ਸਰਾਫੁ; ਕਸਵਟੀ ਲਾਏ ॥

aap saraaf; kasavattee laae |

Sant Singh KhalsaHe Himself is the Assayer, applying the touch-stone to test it.
Manmohan SinghThe Lord Himself is the Assayer and applies the touch-stone.
Manmohan Singh (Punjabi)ਸਾਹਿਬ ਖੁਦ ਹੀ ਪਾਰਖੂ ਹੈ ਅਤੇ ਘਸਵਟੀ ਉਤੇ ਲਾਉਂਦਾ ਹੈ।
Fareedkot Teekaਤਾਂ ਤੇ ਵਹੁ ਆਪ ਹੀ ਗੁਰ ਰੂਪੀ ਸਰਾਫ ਹੋ ਕਰ ਜਗਿਆਸੀ ਰੂਪੀ ਸੋਇਨੇ ਕੋ ਤਾੜਨਾਂ ਰੂਪੀ ਕਸਵਟੀ ਲਗਾਵਤਾ ਹੈ॥
Prof. Sahib Singh(ਜਿਸ ਦੇ ਅੰਦਰ ਪ੍ਰਭੂ ਪਰਗਟ ਹੋ ਜਾਂਦਾ ਹੈ, ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਆਪ ਹੀ (ਉੱਚੇ ਜੀਵਨ-ਮਿਆਰ ਦੀ) ਕਸਵੱਟੀ ਵਰਤ ਕੇ (ਜੀਵਾਂ ਦੇ ਜੀਵਨ) ਪਰਖਣ ਵਾਲਾ ਹੈ।

ਪਦ ਅਰਥ ਸਰਾਫੁ = ਪਰਖਣ ਵਾਲਾ। ਕਸਵਟੀ = ਉਹ ਵੱਟੀ ਜਿਸ ਉਤੇ ਸੋਨੇ ਨੂੰ ਕੱਸ ਲਾ ਕੇ (ਰਗੜ ਕੇ) ਵੇਖਿਆ ਜਾਂਦਾ ਹੈ ਕਿ ਇਹ ਖਰਾ ਹੈ ਜਾਂ ਨਹੀਂ।

SikhNet (Spanish)Él, el Catador, hace Sus pruebas en la Piedra Filosofal;

ਆਪੇ ਪਰਖੇ; ਆਪਿ ਚਲਾਏ ॥

aape parakhe; aap chalaae |

Sant Singh KhalsaHe Himself analyzes the coin, and He Himself approves it as currency.
Manmohan SinghHe Himself assays the coin and Himself gives it currency.
Manmohan Singh (Punjabi)ਉਹ ਆਪ ਹੀ ਰੁਪਏ ਦੀ ਜਾਂਚ ਪੜਤਾਲ ਕਰ ਕੇ ਆਪ ਹੀ ਇਸ ਨੂੰ ਚਲਾਉਂਦਾ ਹੈ।
Fareedkot Teekaਆਪ ਹੀ ਅਧਕਾਰੀ ਕੀ ਪ੍ਰੀਖਿਆ ਕਰਤਾ ਹੈ, ਪੁਨਾ ਆਪ ਹੀ ਤਿਸ ਕੋ ਗਿਆਨ ਮਾਰਗ ਮੇਂ ਚਲਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਪਰਖ ਕਰਦਾ ਹੈ, ਤੇ (ਪਰਵਾਨ ਕਰ ਕੇ ਉਸ ਉੱਚੇ ਜੀਵਨ ਨੂੰ) ਜੀਵਾਂ ਦੇ ਸਾਹਮਣੇ ਲਿਆਉਂਦਾ ਹੈ (ਜਿਵੇਂ ਖਰਾ ਸਿੱਕਾ ਲੋਕਾਂ ਵਿਚ ਪਰਚਲਤ ਕੀਤਾ ਜਾਂਦਾ ਹੈ)।

ਪਦ ਅਰਥ ਆਪੇ = ਆਪ ਹੀ। ਚਲਾਏ = ਪਰਚਲਤ ਕਰਦਾ ਹੈ, (ਸਿੱਕੇ ਨੂੰ) ਚਲਾਂਦਾ ਹੈ।

SikhNet (Spanish)aprueba la moneda y le da validez.

ਆਪੇ ਤੋਲੇ; ਪੂਰਾ ਹੋਇ ॥

aape tole; pooraa hoe |

Sant Singh KhalsaHe Himself weights it perfectly.
Manmohan SinghBecoming a perfect Weigher, the Lord Himself weighs.
Manmohan Singh (Punjabi)ਪੂਰਨ ਤੋਲਾ ਬਣ ਕੇ, ਸੁਆਮੀ ਖੁਦ ਹੀ ਤੋਲਦਾ ਹੈ।
Fareedkot Teekaਆਪ ਹੀ ਗੁਰੂ ਪੂਰਾ ਹੋ ਕਰ ਤੋਲਤਾ ਹੈ, ਭਾਵ ਸਾਧਨਾ ਸੰਪੰਨ ਜਗਿਆਸੀ ਕੋ ਦੇਖਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਦੇ ਜੀਵਨ ਨੂੰ) ਜਾਂਚਦਾ-ਪਰਖਦਾ ਹੈ, (ਉਸ ਦੀ ਮੇਹਰ ਨਾਲ ਹੀ ਕੋਈ ਜੀਵਨ ਉਸ ਪਰਖ ਵਿਚ) ਪੂਰਾ ਉਤਰਦਾ ਹੈ।
SikhNet (Spanish)Él, de Él Mismo, se evalúa a Sí Mismo y Se evalúa bien.

ਆਪੇ ਜਾਣੈ; ਏਕੋ ਸੋਇ ॥੨॥

aape jaanai; eko soe |2|

Sant Singh KhalsaHe alone knows; He is the One and Only Lord. ||2||
Manmohan SinghHe, the Unique Lord Himself knows everything.
Manmohan Singh (Punjabi)ਉਹ ਅਦੁੱਤੀ ਸੁਆਮੀ ਆਪ ਹੀ ਹਰ ਸ਼ੈ ਜਾਣਦਾ ਹੈ।
Fareedkot Teekaਪੁਨਾ ਆਪ ਹੀ ਸੋ ਏਕ ਸਰੂਪ ਕੋ ਜਾਣ ਲੇਤਾ ਹੈ॥੨॥
Prof. Sahib Singhਸਿਰਫ਼ ਉਹ ਪਰਮਾਤਮਾ ਆਪ ਹੀ (ਇਸ ਖੇਡ ਨੂੰ) ਜਾਣਦਾ ਹੈ ॥੨॥

ਪਦ ਅਰਥ ਏਕੋ ਸੋਇ = ਸਿਰਫ਼ ਉਹ (ਪਰਮਾਤਮਾ) ਹੀ ॥੨॥

SikhNet (Spanish)Sí, sólo Él conoce Su Ser, pues sólo Él Es. (2)

ਮਾਇਆ ਕਾ ਰੂਪੁ; ਸਭੁ ਤਿਸ ਤੇ ਹੋਇ ॥

maaeaa kaa roop; sabh tis te hoe |

Sant Singh KhalsaAll the forms of Maya emanate from Him.
Manmohan SinghAll manifestations of mammon emanate from Him.
Manmohan Singh (Punjabi)ਮੋਹਨੀ ਦੇ ਸਾਰੇ ਸਰੂਪ ਉਸ ਤੋਂ ਹੀ ਉਤਪੰਨ ਹੁੰਦੇ ਹਨ।
Fareedkot Teekaਮਾਇਆ ਕਾ ਕਾਰਜ ਨਾਮ ਰੂਪ ਜਗਤ ਸਭ ਤਿਸੀ ਵਾਹਿਗੁਰੂ ਹੀ ਤੇ ਹੋਤਾ ਹੈ॥
Prof. Sahib Singhਮਾਇਆ ਦੀ ਸਾਰੀ ਹੋਂਦ ਉਸ ਪਰਮਾਤਮਾ ਤੋਂ ਹੀ ਬਣੀ ਹੈ।

ਪਦ ਅਰਥ ਤਿਸ ਤੇ = ਉਸ (ਪਰਮਾਤਮਾ) ਤੋਂ ਹੀ।

SikhNet (Spanish)Todas las manifestaciones de Maya vienen también de Él.

ਜਿਸ ਨੋ ਮੇਲੇ; ਸੁ ਨਿਰਮਲੁ ਹੋਇ ॥

jis no mele; su niramal hoe |

Sant Singh KhalsaHe alone becomes pure and immaculate, who is united with the Lord.
Manmohan SinghHe alone is rendered pure, whom He unites with Himself.
Manmohan Singh (Punjabi)ਕੇਵਲ ਉਹ ਹੀ ਪਵਿੱਤਰ ਹੁੰਦਾ ਹੈ, ਜਿਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਿਸ ਕੋ ਸਤਿਗੁਰੂ ਮੇਲੇ ਹੈਂ, ਸੋ ਜਨ ਨਿਰਮਲ ਹੋਇ ਜਾਤਾ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ (ਆਪਣੇ ਨਾਲ) ਮਿਲਾਂਦਾ ਹੈ, ਉਹ (ਇਸ ਮਾਇਆ ਤੋਂ ਨਿਰਲੇਪ ਰਹਿ ਕੇ) ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ।

ਪਦ ਅਰਥ ਜਿਸ ਨੋ = {ਵੇਖੋ 'ਤਿਸ ਤੇ', 'ਤਿਸ ਦੀ'}। ਨਿਰਮਲ = ਪਵਿੱਤ੍ਰ।

SikhNet (Spanish)Sólo se vuelve puro, aquél que une su ser a Dios;

ਜਿਸ ਨੋ ਲਾਏ; ਲਗੈ ਤਿਸੁ ਆਇ ॥

jis no laae; lagai tis aae |

Sant Singh KhalsaHe alone is attached, whom the Lord attaches.
Manmohan SinghMammon attaches to him, with whom the Lord attaches it.
Manmohan Singh (Punjabi)ਮਾਇਆ ਉਸ ਨੂੰ ਚਿਮੜਦੀ ਹੈ ਜਿਸ ਨਾਲ ਪ੍ਰਭੂ ਇਯ ਨੂੰ ਚਮੇੜਦਾ ਹੈ।
Fareedkot Teekaਪਰਮੇਸਰ ਜਿਸ ਕੋ ਪ੍ਰੇਮ ਲਗਾਵਤਾ ਹੈ, ਤਿਸੀ ਕੋ ਆਇ ਲਗਤਾ ਹੈ॥
Prof. Sahib Singhਜਿਸ ਮਨੁੱਖ ਨੂੰ (ਪ੍ਰਭੂ ਆਪ ਆਪਣੀ ਮਾਇਆ) ਚੰਬੋੜ ਦੇਂਦਾ ਹੈ, ਉਸ ਨੂੰ ਇਹ ਆ ਚੰਬੜਦੀ ਹੈ।

ਪਦ ਅਰਥ ਲਾਏ = (ਮਾਇਆ) ਚੰਬੋੜਦਾ ਹੈ। ਆਇ = ਆ ਕੇ। ਲਗੈ = ਚੰਬੜ ਜਾਂਦੀ ਹੈ।

SikhNet (Spanish)pero quien se deja infectar por Maya, vive contaminado

ਸਭੁ ਸਚੁ ਦਿਖਾਲੇ; ਤਾ ਸਚਿ ਸਮਾਇ ॥੩॥

sabh sach dikhaale; taa sach samaae |3|

Sant Singh KhalsaAll Truth is revealed to him, and then, he merges in the True Lord. ||3||
Manmohan SinghWhen he reveals His entire Truth unto the man, then merges he in the True Lord.
Manmohan Singh (Punjabi)ਜਦ ਉਹ ਆਪਣਾ ਸਮੂਹ ਸੱਚ ਇਨਸਾਨ ਨੂੰ ਵਿਖਾਲ ਦਿੰਦਾ ਹੈ ਜਦ ਉਹ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੇਕਰ ਸਤਿਗੁਰ ਸਭ ਨਾਮ ਰੂਪ ਮੇਂ ਸਚੇ ਕੀ ਜੋਤਿ ਕੋ ਦਿਖਲਾਵੇ, ਤਬ ਇਹ ਜੀਵ ਸਚ ਸ੍ਵਰੂਪ ਮੇਂ ਸਮਾਇ ਜਾਤਾ ਹੈ॥੩॥
Prof. Sahib Singh(ਜਦੋਂ ਕਿਸੇ ਮਨੁੱਖ ਨੂੰ ਗੁਰੂ ਦੀ ਰਾਹੀਂ) ਹਰ ਥਾਂ ਆਪਣਾ ਸਦਾ ਕਾਇਮ ਰਹਿਣ ਵਾਲਾ ਸਰੂਪ ਵਿਖਾਂਦਾ ਹੈ, ਤਦੋਂ ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੩॥

ਪਦ ਅਰਥ ਸਭੁ = ਹਰ ਥਾਂ। ਸਚੁ = ਸਦਾ-ਥਿਰ ਪ੍ਰਭੂ। ਸਚਿ = ਸਦਾ-ਥਿਰ ਪ੍ਰਭੂ ਵਿਚ ॥੩॥

SikhNet (Spanish)pues cuando Dios revela Su Verdad, uno se inmerge en Ella. (3)

ਆਪੇ ਲਿਵ. ਧਾਤੁ ਹੈ ਆਪੇ ॥

aape liv. dhaat hai aape |

Sant Singh KhalsaHe Himself leads the mortals to focus on Him, and He Himself causes them to chase after Maya.
Manmohan SinghThe Lord Himself is the spiritualism and Himself the materialism.
Manmohan Singh (Punjabi)ਸਾਹਿਬ ਆਪ ਪਰਮਾਰਥ ਹੈ ਅਤੇ ਆਪੇ ਹੀ ਮਾਦਾ-ਪ੍ਰਸਤੀ।
Fareedkot Teekaਆਪ ਹੀ (ਲਿਵ) ਬਿਰਤੀ ਕਾ ਪ੍ਰਕਾਸਕ ਹੈ, ਪੁਨਾ (ਧਾਤੁ) ਮਾਇਆ ਬਿਰਤੀ ਰੂਪ ਭੀ ਆਪ ਹੀ ਹੈ॥
Prof. Sahib Singh(ਹੇ ਭਾਈ! ਪ੍ਰਭੂ) ਆਪ ਹੀ (ਆਪਣੇ ਚਰਨਾਂ ਵਿਚ) ਮਗਨਤਾ (ਦੇਣ ਵਾਲਾ ਹੈ), ਆਪ ਹੀ ਮਾਇਆ (ਚੰਬੋੜਨ ਵਾਲਾ) ਹੈ।

ਪਦ ਅਰਥ ਧਾਤੁ = ਮਾਇਆ।

SikhNet (Spanish)Él Mismo nos entona en Su Ser.

ਆਪਿ ਬੁਝਾਏ ਆਪੇ ਜਾਪੇ ॥

aap bujhaae aape jaape |

Sant Singh KhalsaHe Himself imparts understanding, and He reveals Himself.
Manmohan SinghHe Himself instructs and Himself becomes manifest.
Manmohan Singh (Punjabi)ਉਹ ਆਪੇ ਦਰਸਾਉਂਦਾ ਹੈ ਤੇ ਆਪਹੀ ਪ੍ਰਗਟ ਹੋ ਜਾਂਦਾ ਹੈ।
Fareedkot Teekaਆਪੇ ਹੀ ਗੁਰੂ ਰੂਪ ਹੋ ਕੇ ਆਪ ਹੀ ਜਨਾਵਤਾ ਹੈ, ਅਰ ਸਿਖ ਰੂਪ ਹੋ ਕੇ ਆਪ ਹੀ ਹਰੀ ਕੋ ਮਾਨਤਾ ਹੈ॥
Prof. Sahib Singhਪ੍ਰਭੂ ਆਪ ਹੀ (ਸਹੀ ਜੀਵਨ ਦੀ) ਸੂਝ ਬਖ਼ਸ਼ਦਾ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਆਪਣਾ ਨਾਮ) ਜਪਦਾ ਹੈ।

ਪਦ ਅਰਥ ਬੁਝਾਏ = ਸਮਝ ਬਖ਼ਸ਼ਦਾ ਹੈ। ਜਾਪੇ = ਜਪਦਾ ਹੈ।

SikhNet (Spanish)Él Mismo nos desvía. Él Mismo se nos revela.

ਆਪੇ ਸਤਿਗੁਰੁ. ਸਬਦੁ ਹੈ ਆਪੇ ॥

aape satigur. sabad hai aape |

Sant Singh KhalsaHe Himself is the True Guru, and He Himself is the Word of the Shabad.
Manmohan SinghThe Lord Himself is the True Guru and Himself the Guru's word.
Manmohan Singh (Punjabi)ਪ੍ਰਭੂ ਆਪ ਸੱਚਾ ਗੁਰੂ ਹੈ ਅਤੇ ਆਪ ਹੀ ਗੁਰਬਾਣੀ।
Fareedkot Teekaਆਪ ਹੀ ਸਤਿਗੁਰੂ ਰੂਪ ਹੈ, ਪੁਨਾ ਆਪ ਹੀ (ਸਬਦੁ) ਉਪਦੇਸ ਰੂਪ ਹੈ॥
Prof. Sahib Singhਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਗੁਰੂ ਦਾ) ਸ਼ਬਦ ਹੈ।
SikhNet (Spanish)Él Mismo nos hace realizar Su Ser.

ਨਾਨਕ. ਆਖਿ ਸੁਣਾਏ ਆਪੇ ॥੪॥੨॥

naanak. aakh sunaae aape |4|2|

Sant Singh KhalsaO Nanak, He Himself speaks and teaches. ||4||2||
Manmohan SinghNanak, the Lord Himself utters and preaches the Guru's Word.
Manmohan Singh (Punjabi)ਨਾਨਕ, ਪ੍ਰਭੂ ਆਪ ਹੀ ਗੁਰਬਾਣੀ ਨੂੰ ਉਚਾਰਦਾ ਹੈ ਅਤੇ ਪ੍ਰਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਅਪਨੇ ਆਪ ਕੋ ਪੂਰਬੋਕਤ ਉਪਦੇਸ਼ (ਆਖਿ) ਕਹਿ ਕਰ ਸੁਨਾਵਤਾ ਹੈ॥੪॥੨॥☬ਸਨਮੁਖ ਉਸਤਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਆਪ ਹੀ (ਗੁਰੂ ਦਾ ਸ਼ਬਦ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ (ਇਹ ਹੈ ਸਰਧਾ ਉਸ ਵਡਭਾਗੀ ਦੀ ਜਿਸ ਦੇ ਮਨ ਵਿਚ ਉਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਆ ਵੱਸਦਾ ਹੈ) ॥੪॥੨॥

ਪਦ ਅਰਥ ਆਖਿ = ਉਚਾਰ ਕੇ ॥੪॥੨॥

* ਨੋਟ: ਵੇਖੋ ਬਿਲਾਵਲੁ ਮ: ੧, ਸ਼ਬਦ ਨੰ: ੩।

SikhNet (Spanish)Sí, el Señor recita desde Sí Mismo Su Propia Palabra.(4-2)

Open this shabad →

Shabad Guru Amardas Ji Raag Bilaaval

ਬਿਲਾਵਲੁ ਮਹਲਾ ੩ ॥

bilaaval mahalaa 3 |

Sant Singh KhalsaBilaaval, Third Mehl:
Manmohan SinghBilawal 3rd Guru.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ।
SikhNet (Spanish)Bilawal, Mejl Guru Amar Das, Tercer Canal Divino.

ਸਾਹਿਬ ਤੇ ਸੇਵਕੁ. ਸੇਵ ਸਾਹਿਬ ਤੇ; ਕਿਆ ਕੋ ਕਹੈ ਬਹਾਨਾ ॥

saahib te sevak. sev saahib te; kiaa ko kahai bahaanaa |

Sant Singh KhalsaMy Lord and Master has made me His servant, and blessed me with His service; how can anyone argue about this?
Manmohan SinghMy Lord has made me His slave and the Lord alone has blessed me with His service. What other arguments can one advance?
Manmohan Singh (Punjabi)ਮੇਰੇ ਸੁਆਮੀ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸੁਆਮੀ ਨੇ ਹੀ ਮੈਨੂੰ ਆਪਣੀ ਸੇਵਾ ਬਖਸ਼ੀ ਹੈ। ਹੋਰ ਕਿਹੜੀ ਦਲੀਲ ਕੋਈ ਦੇ ਸਕਦਾ ਹੈ?
Fareedkot Teekaਸਾਹਿਬ ਕੀ ਸੇਵਾ ਤੇ ਸੇਵਕ ਕਹੀਦਾ ਹੈ ਔਰ ਸਾਹਿਬ ਕੀ ਕਿਰਪਾ ਤੇ ਓਹੀ ਸੇਵਕ (ਸੇਵ) ਪੂਜਨੇ ਜੋਗ ਹੋ ਜਾਤਾ ਹੈ, ਇਸ ਮੇਂ ਕੋਈ ਕਿਆ (ਬਹਾਨਾ) ਤਰਕ ਕਰ ਕੇ ਕਹਿ ਸਕਤਾ ਹੈ॥
Prof. Sahib Singh(ਹੇ ਭਾਈ!) ਮਾਲਕ-ਪ੍ਰਭੂ ਦੀ ਮੇਹਰ ਨਾਲ ਹੀ (ਕੋਈ ਮਨੁੱਖ ਉਸ ਦਾ) ਭਗਤ ਬਣਦਾ ਹੈ, ਮਾਲਕ-ਪ੍ਰਭੂ ਦੀ ਕਿਰਪਾ ਨਾਲ ਹੀ (ਮਨੁੱਖ ਨੂੰ ਉਸ ਦੀ) ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ। (ਇਹ ਸੇਵਾ-ਭਗਤੀ ਕਿਸੇ ਨੂੰ ਭੀ ਉਸ ਦੇ ਆਪਣੇ ਉੱਦਮ ਨਾਲ ਨਹੀਂ ਮਿਲਦੀ) ਕੋਈ ਭੀ ਮਨੁੱਖ ਅਜੇਹੀ ਗ਼ਲਤ ਦਲੀਲ ਨਹੀਂ ਦੇ ਸਕਦਾ।

ਪਦ ਅਰਥ ਤੇ = ਤੋਂ, ਦੀ ਰਾਹੀਂ। ਸਾਹਿਬ ਤੇ = ਮਾਲਕ-ਪ੍ਰਭੂ ਤੋਂ, ਮਾਲਕ-ਪ੍ਰਭੂ ਦੀ ਕਿਰਪਾ ਨਾਲ। ਸੇਵ = (ਮਾਲਕ-ਪ੍ਰਭੂ ਦੀ) ਸੇਵਾ-ਭਗਤੀ। ਬਹਾਨਾ = ਗ਼ਲਤ ਦਲੀਲ।

SikhNet (Spanish)Sólo Tú me haces Tu Esclavo y me bendices con Tu Servicio; nadie Te puede cuestionar.

ਐਸਾ ਇਕੁ ਤੇਰਾ ਖੇਲੁ ਬਨਿਆ ਹੈ; ਸਭ ਮਹਿ ਏਕੁ ਸਮਾਨਾ ॥੧॥

aisaa ik teraa khel baniaa hai; sabh meh ek samaanaa |1|

Sant Singh KhalsaSuch is Your play, One and Only Lord; You are the One, contained among all. ||1||
Manmohan SinghSuch is Thy play, O my Unique Lord, that thou art contained amongst all.
Manmohan Singh (Punjabi)ਤੇਰੀ ਇਹੋ ਜਿਹੀ ਖੇਡ ਹੈ ਜੇ ਮੇਰੇ ਅਦੁੱਤੀ ਪ੍ਰਭੂ! ਕਿ ਤੂੰ ਸਾਰਿਆਂ ਅੰਦਰ ਰਮਿਆ ਹੋਇਆ ਹੈਂ।
Fareedkot Teekaਪਰੰਤੂ ਐਸਾ ਤੇਰਾ ਏਕ ਖੇਲ ਹੀ ਬਨਿਆ ਹੂਆ ਹੈ। ਵਾਸਤਵ ਤੇ ਤੂੰ ਏਕ ਹੈਂ, ਸਰਬ ਮੇਂ ਸਮਾਇ ਰਹਾ ਹੈ, ਭਾਵ ਇਹ ਸਰਬ ਰੂਪ ਹੋ ਕਰ ਆਪ ਹੀ ਵਰਤ ਰਹਾ ਹੈ॥੧॥
Prof. Sahib Singhਹੇ ਪ੍ਰਭੂ! ਇਹ ਤੇਰਾ ਇਕ ਅਚਰਜ ਤਮਾਸ਼ਾ ਬਣਿਆ ਹੋਇਆ ਹੈ (ਕਿ ਤੇਰੀ ਭਗਤੀ ਤੇਰੀ ਮੇਹਰ ਨਾਲ ਹੀ ਮਿਲਦੀ ਹੈ, ਉਂਞ) ਤੂੰ ਸਭ ਜੀਵਾਂ ਵਿਚ ਆਪ ਹੀ ਸਮਾਇਆ ਹੋਇਆ ਹੈਂ ॥੧॥

ਪਦ ਅਰਥ ਐਸਾ = ਇਹੋ ਜਿਹਾ, ਅਚਰਜ। ਖੇਲੁ = ਜਗਤ-ਤਮਾਸ਼ਾ। ਸਮਾਨਾ = ਵਿਆਪਕ ॥੧॥

SikhNet (Spanish)Tal es Tu Obra, oh mi Señor y Tú prevaleces en todo. (1)

ਸਤਿਗੁਰਿ ਪਰਚੈ; ਹਰਿ ਨਾਮਿ ਸਮਾਨਾ ॥

satigur parachai; har naam samaanaa |

Sant Singh KhalsaWhen the True Guru is pleased and appeased, one is absorbed in the Lord's Name.
Manmohan SinghWhen the True Guru is reconciled, then is the man absorbed in the Lord's Name.
Manmohan Singh (Punjabi)ਜਦ ਸੱਚੇ ਗੁਰੂ ਜੀ ਰੀਝ ਜਾਂਦੇ ਹਨ ਤਾਂ ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਹੇ (ਹਰੀ)! ਸਤਿਗੁਰਾਂ ਕੇ ਉਪਦੇਸ ਮੇਂ ਜੋ ਪਰਚੇ ਹੈਂ, ਤਿਨ ਕਾ ਚਿਤ ਤੇਰੇ ਨਾਮ ਮੇਂ (ਸਮਾਨਾ) ਸਮਾਇਆ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਜਪਣ ਵਿਚ) ਗਿੱਝ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ।

ਪਦ ਅਰਥ ਸਤਿਗੁਰਿ = ਗੁਰੂ ਦੀ ਰਾਹੀਂ, ਗੁਰੂ ਦੀ ਕਿਰਪਾ ਨਾਲ। ਪਰਚੈ = ਗਿੱਝ ਜਾਂਦਾ ਹੈ। ਨਾਮਿ = ਨਾਮ ਵਿਚ।

SikhNet (Spanish)Cuando a través del Guru la mente conoce al Señor, se inmerge en Su Nombre.

ਜਿਸੁ ਕਰਮੁ ਹੋਵੈ. ਸੋ ਸਤਿਗੁਰੁ ਪਾਏ; ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥

jis karam hovai. so satigur paae; anadin laagai sehaj dhiaanaa |1| rahaau |

Sant Singh KhalsaOne who is blessed by the Lord's Mercy, finds the True Guru; night and day, he automatically remains focused on the Lord's meditation. ||1||Pause||
Manmohan SinghHe, on whom is God's mercy, attains to the True Guru and night and day easily remains absorbed in the Lord's meditation. Pause.
Manmohan Singh (Punjabi)ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਰਾਤ ਦਿਨ ਉਹ ਸੁਖੈਨ ਹੀ ਸਿਮਰਨ ਵਿੱਚ ਲੀਨ ਰਹਿੰਦਾ ਹੈ। ਠਹਿਰਾਉ।
Fareedkot Teekaਜਿਸ ਕੇ (ਕਰਮੁ) ਭਾਗੋਂ ਮੇਂ ਸਤਿਗੁਰਾਂ ਕਾ ਮਿਲਾਪੁ ਹੋਵੈ ਹੈ, ਸੋ ਸਤਿਗੁਰਾਂ ਕੋ ਪਾਇਕਰ ਦਿਨੇ ਰਾਤ (ਸਹਿਜ) ਸੁਭਾਵਕ ਹੀ ਤੇਰੇ ਸ੍ਵਰੂਪ ਕੇ ਧ੍ਯਾਨ ਮੇਂ ਲਗੇ ਰਹਿਤੇ ਹੈਂ, ਭਾਵ ਯਹਿ ਤਿਨ ਕੀ ਅਭੇਦ ਵਿਸੈਕ ਦ੍ਰਿਸਟੀ ਹੋ ਜਾਤੀ ਹੈ॥੧॥ ਰਹਾਉ ॥
Prof. Sahib Singh(ਪਰ) ਗੁਰੂ (ਭੀ) ਉਸੇ ਨੂੰ ਮਿਲਦਾ ਹੈ ਜਿਸ ਉਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਫਿਰ ਹਰ ਵੇਲੇ ਉਸ ਦੀ ਸੁਰਤ ਆਤਮਕ ਅਡੋਲਤਾ ਪੈਦਾ ਕਰਨ ਵਾਲੀ ਅਵਸਥਾ ਵਿਚ ਜੁੜੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਕਰਮੁ = ਬਖ਼ਸ਼ਸ਼। ਸੋ = ਉਹ ਮਨੁੱਖ। ਪਾਏ = ਹਾਸਲ ਕਰ ਲੈਂਦਾ ਹੈ। ਅਨਦਿਨੁ = ਹਰ ਰੋਜ਼ {अनुदिनं}। ਸਹਜ = ਆਤਮਕ ਅਡੋਲਤਾ। ਸਹਜ ਧਿਆਨਾ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ਮਗਨਤਾ ॥੧॥ ਰਹਾਉ ॥

SikhNet (Spanish)Aquél a quien bendice el Señor, conoce al Guru y vive entonado en el Señor en un Estado de Equilibrio.

ਕਿਆ ਕੋਈ ਤੇਰੀ ਸੇਵਾ ਕਰੇ; ਕਿਆ ਕੋ ਕਰੇ ਅਭਿਮਾਨਾ ॥

kiaa koee teree sevaa kare; kiaa ko kare abhimaanaa |

Sant Singh KhalsaHow can I serve You? How can I be proud of this?
Manmohan SinghHow can man perform Thy service, O Lord? How can he take pride on his effort?
Manmohan Singh (Punjabi)ਆਦਮੀ ਕਿਸ ਤਰ੍ਹਾਂ ਤੇਰੀ ਟਹਿਲ ਕਮਾ ਸਕਦਾ ਹੈ, ਹੇ ਸਾਈਂ? ਕਿਸ ਤਰ੍ਹਾਂ ਉਹ ਆਪਣੇ ਉਦਮ ਤੇ ਹੰਕਾਰ ਕਰ ਸਕਦਾ ਹੈ?
Fareedkot Teekaਹੇ ਸ੍ਵਾਮੀ! ਤੇਰੇ ਬਿਨਾਂ ਕਿਆ ਕੋਈ ਤੇਰੀ ਸੇਵਾ ਕਰੇ ਔਰ ਕਿਆ ਕੋਈ ਸੇਵਾ ਕਾ ਅਭਿਮਾਨ ਕਰੇ॥
Prof. Sahib Singhਹੇ ਪ੍ਰਭੂ! (ਆਪਣੇ ਉੱਦਮ ਨਾਲ) ਕੋਈ ਭੀ ਮਨੁੱਖ ਤੇਰੀ ਸੇਵਾ-ਭਗਤੀ ਨਹੀਂ ਕਰ ਸਕਦਾ, ਕੋਈ ਮਨੁੱਖ ਅਜੇਹਾ ਕੋਈ ਮਾਣ ਨਹੀਂ ਕਰ ਸਕਦਾ।

ਪਦ ਅਰਥ ਅਭਿਮਾਨਾ = ਮਾਣ।

SikhNet (Spanish)Oh Señor, ¿cómo Te puede uno servir? ¿Cómo puede uno tomar orgullo de su propio esfuerzo?

ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ; ਤਬ ਕੋਈ ਕਰਉ ਦਿਖਾ ਵਖਿਆਨਾ ॥੨॥

jab apunee jot khincheh too suaamee; tab koee krau dikhaa vakhiaanaa |2|

Sant Singh KhalsaWhen You withdraw Your Light, O Lord and Master, then who can speak and teach? ||2||
Manmohan Singhwhen Thou pullest back Thine power, then can any one demonstrate by discoursing, O Lord?
Manmohan Singh (Punjabi)ਜਦ ਤੂੰ ਆਪਣੀ ਸੱਤਿਆ ਖਿੱਚ ਲੈਂਦਾ ਹੈ ਤਦ ਕੀ ਕੋਈ ਬੋਲ ਕੇ ਵਿਖਾਲ ਸਕਦਾ ਹੈ, ਹੇ ਪ੍ਰਭੂ!
Fareedkot Teekaਹੇ ਸ੍ਵਾਮੀ! ਜਬ ਤੂੰ ਅਪਨੀ (ਜੋਤਿ) ਚੇਤਨਸਤਾ ਖੈਂਚ ਲੇਵੇਂ ਤਬ ਕੋਈ ਕਿਸੀ ਪ੍ਰਕਾਰ ਕਾ ਵਖ੍ਯਾਨ ਕਰ ਕੇ ਤੋ ਦਿਖਲਾਵੈ, ਭਾਵ ਯਹਿ ਤੇਰੇ ਬਿਨਾਂ ਕੋਈ ਕੁਛ ਭੀ ਨਹੀਂ ਕਰ ਸਕਤਾ ਹੈ॥੨॥
Prof. Sahib Singhਹੇ ਮਾਲਕ-ਪ੍ਰਭੂ! ਜਦੋਂ ਤੂੰ ਕਿਸੇ ਜੀਵ ਵਿਚੋਂ (ਸੇਵਾ-ਭਗਤੀ ਵਾਸਤੇ ਦਿੱਤਾ ਹੋਇਆ) ਚਾਨਣ ਖਿੱਚ ਲੈਂਦਾ ਹੈਂ, ਤਦੋਂ ਫਿਰ ਕੋਈ ਭੀ ਸੇਵਾ-ਭਗਤੀ ਦੀਆਂ ਗੱਲਾਂ ਨਹੀਂ ਕਰ ਸਕਦਾ ॥੨॥

ਪਦ ਅਰਥ ਖਿੰਚਹਿ = ਖਿੱਚ ਲੈਂਦਾ ਹੈਂ। ਸੁਆਮੀ = ਹੇ ਮਾਲਕ! ਕਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇਸ਼ੱਕ ਕਰੇ। ਦਿਖਾ = ਦਿਖਾਂ, ਮੈਂ ਵੇਖਾਂ ॥੨॥

SikhNet (Spanish)Cuando le retiras a uno Tu Poder, ¿puede uno entonces hacer discursos de Ti?(2)

ਆਪੇ ਗੁਰੁ. ਚੇਲਾ ਹੈ ਆਪੇ; ਆਪੇ ਗੁਣੀ ਨਿਧਾਨਾ ॥

aape gur. chelaa hai aape; aape gunee nidhaanaa |

Sant Singh KhalsaYou Yourself are the Guru, and You Yourself are the chaylaa, the humble disciple; You Yourself are the treasure of virtue.
Manmohan SinghO Master, Thou Thyself are the Guru, Thyself the Disciple and Thyself the Treasure of virtues.
Manmohan Singh (Punjabi)ਹੇ ਮਾਲਕ! ਤੂੰ ਆਪ ਗੁਰੂ ਹੈ ਆਪ ਹੀ ਮੁਰੀਦ ਅਤੇ ਆਪ ਹੀ ਨੇਕੀਆਂ ਦਾ ਖਜਾਨਾ ਹੈ।
Fareedkot Teekaਹੇ (ਗੁਣੀ ਨਿਧਾਨਾਂ) ਗੁਣੋਂ ਕੇ ਸਮੁੰਦ੍ਰ! ਤੂੰ ਆਪੇ ਹੀ ਗੁਰੂ ਸਰੂਪ ਹੈਂ ਔਰ ਚੇਲਾ ਭੀ ਆਪੇ ਹੀ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ (ਜੇਹੜੇ ਗੁਣ ਉਹ ਗੁਰੂ ਦੀ ਰਾਹੀਂ ਸਿੱਖ ਨੂੰ ਦੇਂਦਾ ਹੈ)।

ਪਦ ਅਰਥ ਚੇਲਾ = ਸਿੱਖ। ਆਪੇ = ਆਪ ਹੀ। ਗੁਣੀ ਨਿਧਾਨਾ = ਗੁਣਾਂ ਦਾ ਖ਼ਜ਼ਾਨਾ।

SikhNet (Spanish)El Señor Mismo es el Guru, Él Mismo es el discípulo, Él Mismo es el Tesoro de Virtud

ਜਿਉ ਆਪਿ ਚਲਾਏ. ਤਿਵੈ ਕੋਈ ਚਾਲੈ; ਜਿਉ ਹਰਿ ਭਾਵੈ ਭਗਵਾਨਾ ॥੩॥

jiau aap chalaae. tivai koee chaalai; jiau har bhaavai bhagavaanaa |3|

Sant Singh KhalsaAs You cause us to move, so do we move, according to the Pleasure of Your Will, O Lord God. ||3||
Manmohan SinghAs Thou movest and as it pleases Thee, O illustrious Lord, so does any one move.
Manmohan Singh (Punjabi)ਜਿਸ ਤਰ੍ਹਾਂ ਤੂੰ ਟੋਰਦਾ ਹੈ ਅਤੇ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਹੇ ਭਾਗਾਂ ਵਾਲੇ ਪ੍ਰਭੂ! ਉਸੇ ਤਰ੍ਹਾਂ ਹੀ ਕੋਈ ਟੁਰਦਾ ਹੈ।
Fareedkot Teekaਹੇ (ਹਰਿ) ਸਰਬ ਦੁਖੋਂ ਕੇ ਹਰਨੇ ਵਾਲੇ ਭਗਵਾਨ! ਜਿਸ ਪ੍ਰਕਾਰ ਤੂੰ ਆਪ ਚਲਾਵਨਾ (ਭਾਵੈ) ਚਾਹਤਾ ਹੈਂ, ਤਿਸੀ ਪ੍ਰਕਾਰ ਸਭ ਕੋਈ (ਚਾਲੈ) ਚਲਤਾ ਹੈ॥੩॥
Prof. Sahib Singhਜਿਵੇਂ ਉਸ ਹਰੀ ਭਗਵਾਨ ਨੂੰ ਚੰਗਾ ਲੱਗਦਾ ਹੈ, ਜਿਵੇਂ ਉਹ ਜੀਵ ਨੂੰ ਜੀਵਨ-ਰਾਹ ਉਤੇ ਤੋਰਦਾ ਹੈ ਤਿਵੇਂ ਹੀ ਜੀਵ ਤੁਰਦਾ ਹੈ ॥੩॥

ਪਦ ਅਰਥ ਚਲਾਏ = (ਜੀਵਨ-ਰਾਹ ਉਤੇ) ਤੋਰਦਾ ਹੈ। ਭਾਵੈ = ਚੰਗਾ ਲੱਗਦਾ ਹੈ ॥੩॥

SikhNet (Spanish)y las criaturas se mueven de acuerdo a la Voluntad del Señor. (3)

ਕਹਤ ਨਾਨਕੁ. ਤੂ ਸਾਚਾ ਸਾਹਿਬੁ; ਕਉਣੁ ਜਾਣੈ ਤੇਰੇ ਕਾਮਾਂ ॥

kehat naanak. too saachaa saahib; kaun jaanai tere kaamaan |

Sant Singh KhalsaSays Nanak, You are the True Lord and Master; who can know Your actions?
Manmohan SinghSays Nanak, Thou art the True Lord, who is it that knows Thine deeds?
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਤੂੰ ਸੱਚਾ ਸੁਆਮੀ ਹੈਂ ਤੇਰੇ ਕੰਮਾਂ-ਕਾਜਾਂ ਨੂੰ ਕੌਣ ਜਾਣਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਸਾਚਾ ਸਾਹਿਬੁ ਹੈਂ ਤੇਰੇ (ਕਾਮਾਂ) ਕਰਤਬੋਂ ਕੋ ਕੌਣ ਜਾਣ ਸਕਤਾ ਹੈ, ਭਾਵ ਯਹਿ ਆਪ ਹੀ ਕਰਤਾ ਹੈ, ਆਪ ਜੀ ਜਾਨਤਾ ਹੈ॥
Prof. Sahib Singhਨਾਨਕ ਆਖਦਾ ਹੈ-ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੇਰੇ ਕੰਮਾਂ (ਦੇ ਭੇਤ) ਨੂੰ ਕੋਈ ਨਹੀਂ ਜਾਣ ਸਕਦਾ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਕਉਣੁ ਜਾਣੈ = ਕੋਈ ਨਹੀਂ ਜਾਣ ਸਕਦਾ।

SikhNet (Spanish)Dice Nanak, oh Maestro Verdadero, ¿quién hay que conozca Tus Acciones,

ਇਕਨਾ ਘਰ ਮਹਿ ਦੇ ਵਡਿਆਈ; ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥

eikanaa ghar meh de vaddiaaee; ik bharam bhaveh abhimaanaa |4|3|

Sant Singh KhalsaSome are blessed with glory in their own homes, while others wander in doubt and pride. ||4||3||
Manmohan SinghSome Thou blesseth with glory in their own home and some wander in doubt and pride.
Manmohan Singh (Punjabi)ਕਈਆਂ ਨੂੰ ਤੂੰ ਉਨ੍ਹਾਂ ਦੇ ਘਰ ਅੰਦਰ ਹੀ ਪ੍ਰਭਤਾ ਬਖਸ਼ਦਾ ਹੈਂ ਅਤੇ ਕਈ ਵਹਿਮ ਅਤੇ ਹੰਕਾਰ ਅੰਦਰ ਭਟਕਦੇ ਹਨ।
Fareedkot Teekaਇਕਨਾ ਗੁਰਮੁਖਾਂ ਕੋ ਘਰ, ਭਾਵ ਰਿਦੇ ਮੇਂ ਅਪਨੇ ਨਾਮ ਕੀ ਵਡਿਆਈ ਦੇਤਾ ਹੈਂ, ਔਰ ਏਕ ਅਭਿਮਾਨ ਕੇ ਧਾਰਨੇ ਵਾਲੇ ਮਨਮੁਖ ਤੇਰੇ ਸੇ ਸਦਾ ਭੂਲੇ ਹੋਏ ਜੂਨੀਓਂ ਮੇਂ ਭ੍ਰਮਤੇ ਫਿਰਤੇ ਹੈਂ॥੪॥੩॥☬ਅਬ ਕਲਜੁਗ ਕਾ ਧਰਮ ਨਿਰੂਪਣ ਕਰਤੇ ਹੂਏ ਗੁਰੋਂ ਕੀ ਮਹਿਮਾਂ ਰੂਪੁ ਉਪਦੇਸ ਉਚਾਰਨ ਕਰਤੇ ਹੈਂ:
Prof. Sahib Singhਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਟਿਕਾ ਕੇ ਇੱਜ਼ਤ ਬਖ਼ਸ਼ਦਾ ਹੈਂ। ਕਈ ਜੀਵ ਕੁਰਾਹੇ ਪੈ ਕੇ ਅਹੰਕਾਰ ਵਿਚ ਭਟਕਦੇ ਫਿਰਦੇ ਹਨ ॥੪॥੩॥

ਪਦ ਅਰਥ ਘਰ ਮਹਿ = ਹਿਰਦੇ-ਘਰ ਵਿਚ (ਟਿਕਾ ਕੇ), ਆਪਣੇ ਚਰਨਾਂ ਵਿਚ (ਜੋੜ ਕੇ)। ਦੇ = ਦੇਂਦਾ ਹੈ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਭਰਮਿ = ਭਟਕਣਾ ਵਿਚ (ਪੈ ਕੇ)। ਭਵਹਿ = ਫਿਰਦੇ ਹਨ ॥੪॥੩॥

SikhNet (Spanish)pues a algunos los bendices con Gloria en el seno de su hogar, mientras que a otros los desvías con la duda en su ego?(4-3)

Open this shabad →

Shabad Guru Amardas Ji Raag Bilaaval continues on Ang 798

ਬਿਲਾਵਲੁ ਮਹਲਾ ੩ ॥

bilaaval mahalaa 3 |

Sant Singh KhalsaBilaaval, Third Mehl:
Manmohan SinghBilawal 3rd Guru.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ।
SikhNet (Spanish)Bilawal, Mejl Guru Amar Das, Tercer Canal Divino.

ਪੂਰਾ ਥਾਟੁ ਬਣਾਇਆ ਪੂਰੈ; ਵੇਖਹੁ ਏਕ ਸਮਾਨਾ ॥

pooraa thaatt banaaeaa poorai; vekhahu ek samaanaa |

Sant Singh KhalsaThe perfect Lord has fashioned the Perfect Creation. Behold the Lord pervading everywhere.
Manmohan SinghThe Perfect Lord has made the Perfect make See Thou the One Lord contained all over.
Manmohan Singh (Punjabi)ਪੂਰਨ ਪ੍ਰਭੂ ਨੇ ਪੂਰੀ ਬਣਾਵਟ ਬਣਾਈ ਹੈ। ਤੂੰ ਇਕ ਪ੍ਰਭੂ ਨੂੰ ਹੀ ਸਾਰੇ ਰਮਿਆ ਹੋਟਿਆ ਦੇਖ।
Fareedkot Teekaਹੇ ਭਾਈ! ਪੂਰੇ ਵਾਹਿਗੁਰੂ ਨੇ ਜੋ ਇਸ ਪ੍ਰਪੰਚ ਕਾ ਪੂਰਨ (ਥਾਟੁ) ਬਣਾਉ ਬਨਾਇਆ ਹੈ, ਤਿਸ ਵਿਖੇ ਹੇ ਗੁਰਮੁਖ ਜਨੋਂ! ਜੋ ਏਕ ਸ੍ਵਾਮੀ ਵ੍ਯਾਪਕ ਹੋ ਰਹਾ ਹੈ, ਤਿਸ ਕੋ ਹੀ ਸਦਾ ਦੇਖੋ॥
Prof. Sahib Singhਹੇ ਭਾਈ! ਵੇਖੋ, ਪੂਰਨ ਪ੍ਰਭੂ ਨੇ (ਗੁਰੂ ਦੀ ਸ਼ਰਨ ਪੈ ਕੇ ਹਰਿ-ਨਾਮ ਜਪਣ ਦੀ ਇਹ ਐਸੀ) ਉੱਤਮ ਜੁਗਤੀ ਬਣਾਈ ਹੈ ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ।

ਪਦ ਅਰਥ ਪੂਰਾ ਥਾਟੁ = ਉੱਤਮ ਜੁਗਤੀ, ਗੁਰੂ ਦੀ ਸਰਨ ਆ ਕੇ ਹਰਿ-ਨਾਮ ਜਪਣ ਦੀ ਉੱਤਮ ਜੁਗਤੀ। ਪੂਰੈ = ਪੂਰੇ (ਪ੍ਰਭੂ) ਨੇ, ਉਸ ਪ੍ਰਭੂ ਨੇ ਜਿਸ ਦੇ ਕੰਮਾਂ ਵਿਚ ਕੋਈ ਉਕਾਈ ਨਹੀਂ। ਏਕ ਸਮਾਨਾ = ਇਕੋ ਜਿਹੀ, ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ।

SikhNet (Spanish)Perfecta es la Creación del Señor Perfecto; obsérvalo de igual forma en todas partes.

ਇਸੁ ਪਰਪੰਚ ਮਹਿ. ਸਾਚੇ ਨਾਮ ਕੀ ਵਡਿਆਈ; ਮਤੁ ਕੋ ਧਰਹੁ ਗੁਮਾਨਾ ॥੧॥

eis parapanch meh. saache naam kee vaddiaaee; mat ko dharahu gumaanaa |1|

Sant Singh KhalsaIn this play of the world, is the glorious greatness of the True Name. No one should take pride in himself. ||1||
Manmohan SinghIn this play (world), the glory is of the True Name, So no one should take pride on himself.
Manmohan Singh (Punjabi)ਇਹ ਖੇਡ (ਜਹਾਨ ਅੰਦਰ ਪ੍ਰਭਤਾ ਸੱਚੇ ਨਾਮ ਦੀ ਹੈ। ਇਸ ਲਈ ਕੋਈ ਜਣਾ ਆਪਣੇ ਆਪ ਤੇ ਹੰਕਾਰ ਨਾਂ ਕਰੇ।
Fareedkot Teekaਇਸ ਸੰਸਾਰ ਮੇਂ ਸਾਚੇ ਨਾਮ ਕੀ ਹੀ ਵਡਿਆਈ ਹੈ, ਤਾਂ ਤੇ ਮਤ ਕੋਈ ਧਨ ਰੂਪਾਦੀ ਕਾ ਹੰਕਾਰ ਕਰੋ॥੧॥
Prof. Sahib Singhਮਤਾਂ ਕੋਈ ਮਨੁੱਖ (ਜਤ ਸੰਜਮ ਤੀਰਥ ਆਦਿਕ ਕਰਮ ਦਾ) ਮਾਣ ਕਰ ਬਹੇ। ਇਸ ਜਗਤ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ ॥੧॥

ਪਦ ਅਰਥ ਪਰਪੰਚ = ਸੰਸਾਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਤੁ ਕੋ ਧਰਹੁ = ਕੋਈ ਨਾਹ ਧਰੇ। ਗੁਮਾਨਾ = ਅਹੰਕਾਰ ॥੧॥

SikhNet (Spanish)En este teatro del mundo la Gloria pertenece sólo al Nombre Verdadero; no sientas orgullo de ti mismo.(1)

ਸਤਿਗੁਰ ਕੀ ਜਿਸ ਨੋ ਮਤਿ ਆਵੈ; ਸੋ ਸਤਿਗੁਰ ਮਾਹਿ ਸਮਾਨਾ ॥

satigur kee jis no mat aavai; so satigur maeh samaanaa |

Sant Singh KhalsaOne who accepts the wisdom of the True Guru's Teachings, is absorbed into the True Guru.
Manmohan SinghHe, who imbibes the wisdom of the Guru, he merges in the True Guru.
Manmohan Singh (Punjabi)ਜੋ ਸੱਚੇ ਗੁਰਾਂ ਦੀ ਸਿਆਣਪ ਨੂੰ ਧਾਰਨ ਕਰ ਲੈਂਦਾ ਹੈ, ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਨੂੰ ਸਤਿਗੁਰਾਂ ਕੀ ਮਤ ਆਇ ਪ੍ਰਾਪਤਿ ਭਈ ਹੈ, ਤਿਨ ਕਾ ਚਿਤੁ ਸਤਿਗੁਰਾਂ ਕੇ ਉਪਦੇਸ ਮੇਂ ਸਮਾਇਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿਚ ਲੀਨ ਰਹਿੰਦਾ ਹੈ।

ਪਦ ਅਰਥ ਮਾਹਿ = ਵਿਚ। ਮਤਿ = ਅਕਲ, ਸਿੱਖਿਆ।

SikhNet (Spanish)Aquél que es bendecido con la Sabiduría del Verdadero Guru se inmerge en Él.

ਇਹ ਬਾਣੀ ਜੋ ਜੀਅਹੁ ਜਾਣੈ; ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥

eih baanee jo jeeahu jaanai; tis antar ravai har naamaa |1| rahaau |

Sant Singh KhalsaThe Lord's Name abides deep within the nucleus of one who realizes the Bani of the Guru's Word within his soul. ||1||Pause||
Manmohan SinghHe who heartily realises this Gurbani, within his mind abides the Lord's Name. Pause.
Manmohan Singh (Punjabi)ਜੋ ਇਸ ਗੁਰਬਾਣੀ ਨੂੰ ਦਿਲੋਂ ਅਨੁਭਵ ਕਰਦਾ ਹੈ ਉਸ ਦੇ ਹਿਰਦੇ ਅੰਦਰ ਸੁਆਮੀ ਦਾ ਨਾਮ ਵਸ ਜਾਂਦਾ ਹੈ। ਠਹਿਰਾਉ।
Fareedkot Teekaਇਸ ਉਪਦੇਸ ਰੂਪ ਬਾਣੀ ਕੋ ਜੋ ਰਿਦੇ ਕਰ ਕੇ ਜਾਣ ਲੇਵੇ, ਤਿਸ ਕੇ ਅੰਤਰਿ ਹਰਿ ਨਾਮ (ਰਵੈ) ਰਮਨ ਕਰਤਾ ਹੈ, ਭਾਵ ਯਹਿ ਕਿ ਸੋ ਸਦਾ ਹਰਿ ਨਾਮ ਕੋ ਜਪਤੇ ਰਹਿਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਜੀਅਹੁ = ਦਿਲੋਂ। ਜਾਣੈ = ਪਛਾਣਦਾ ਹੈ, ਸਾਂਝ ਪਾਂਦਾ ਹੈ। ਅੰਤਰਿ = ਅੰਦਰ। ਰਵੈ = ਹਰ ਵੇਲੇ ਮੌਜੂਦ ਰਹਿੰਦਾ ਹੈ ॥੧॥ ਰਹਾਉ ॥

SikhNet (Spanish)Aquél que conoce la Palabra del Guru en su corazón, en él habita el Nombre del Señor. (1-Pausa)

ਚਹੁ ਜੁਗਾ ਕਾ ਹੁਣਿ ਨਿਬੇੜਾ; ਨਰ ਮਨੁਖਾ ਨੋ ਏਕੁ ਨਿਧਾਨਾ ॥

chahu jugaa kaa hun niberraa; nar manukhaa no ek nidhaanaa |

Sant Singh KhalsaNow, this is the essence of the teachings of the four ages: for the human race, the Name of the One Lord is the greatest treasure.
Manmohan SinghNow the quintessence of the experience of the four ages is this; that for the human race, the one Lord's Name alone is the treasure of blessings.
Manmohan Singh (Punjabi)ਹੁਣ ਚਾਰਾਂ ਹੀ ਯੁੱਗਾਂ ਦੇ ਤਜਰਬੇ ਦਾ ਸਾਰ ਤੱਤ ਇਹ ਹੈ ਕਿ ਇਨਸਾਨ ਜਾਤੀ ਲਈ ਕੇਵਲ ਇਕ ਪ੍ਰਭੂ ਦਾ ਨਾਮ ਹੀ ਬਰਕਤਾਂ ਦਾ ਖਜਾਨਾ ਹੈ।
Fareedkot Teekaਚਾਰੋਂ ਜੁਗਾਂ ਕਾ (ਹੁਣ) ਅਬ (ਨਿਬੇੜਾ) ਮੁਕਾਉ ਵਾ ਅੰਤੁ ਹੈ, ਭਾਵ ਯਹਿ ਕਿ ਔਰ ਜੁਗੋਂ ਮੇਂ ਜਨਮ ਧਾਰਤੇ ਰਹੇ ਅਬ ਇਸ ਕਲਿਜੁਗ ਮੇਂ ਨਾਮ ਕੇ ਜਪਨੇ ਸੇ ਜਨਮੋਂ ਕਾ ਅਭਾਵ ਹੋ ਜਾਏਗਾ। ਕਿਉਂਕਿ (ਨਰ ਮਨੁਖਾ) ਮਰਦ ਮਨੁਖੋਂ, ਭਾਵ ਉੱਤਮ ਪ੍ਰੇਮੀ ਜਨੋਂ ਕੋ ਏਕ ਨਾਮ ਨਿਧਾਨ ਹੀ ਸੰਸਾਰ ਤੇ ਤਾਰਨੇਹਾਰਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਸ਼ਰਨ ਪਿਆਂ ਹੀ ਚਹੁੰਆਂ ਜੁਗਾਂ ਦਾ ਨਿਰਨਾ ਸਮਝ ਵਿਚ ਆਉਂਦਾ ਹੈ (ਕਿ ਜੁਗ ਚਾਹੇ ਕੋਈ ਹੋਵੇ) ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ।

ਪਦ ਅਰਥ ਹੁਣਿ = ਇਸ ਵੇਲੇ, ਗੁਰੂ ਦੀ ਮਤਿ ਲੈ ਕੇ {ਨੋਟ: ਵੇਖੋ 'ਰਹਾਉ' ਵਾਲਾ ਬੰਦ। ਉਸੇ ਵਿਚ ਹੀ ਕੇਂਦਰੀ ਖ਼ਿਆਲ ਹੈ}। ਨਿਬੇੜਾ = ਨਿਰਨਾ। ਨੋ = ਨੂੰ। ਨਰ ਮਨੁਖ = ਸ੍ਰੇਸ਼ਟ ਮਨੁੱਖ, ਗੁਰਮੁਖ, ਗੁਰੂ ਦੀ ਮਤਿ ਉਤੇ ਤੁਰਨ ਵਾਲੇ ਮਨੁੱਖ। ਏਕੁ ਨਿਧਾਨਾ = ਇਕ ਪ੍ਰਭੂ ਦਾ ਨਾਮ-ਖ਼ਜ਼ਾਨਾ।

SikhNet (Spanish)Esta es la esencia de la Sabiduría en las cuatro épocas, en ésta y en todas las épocas: el Nombre del Señor es el Único Tesoro Verdadero.

ਜਤੁ ਸੰਜਮ ਤੀਰਥ. ਓਨਾ ਜੁਗਾ ਕਾ ਧਰਮੁ ਹੈ; ਕਲਿ ਮਹਿ ਕੀਰਤਿ ਹਰਿ ਨਾਮਾ ॥੨॥

jat sanjam teerath. onaa jugaa kaa dharam hai; kal meh keerat har naamaa |2|

Sant Singh KhalsaCelibacy, self-discipline and pilgrimages were the essence of Dharma in those past ages; but in this Dark Age of Kali Yuga, the Praise of the Lord's Name is the essence of Dharma. ||2||
Manmohan SinghCelibacy, self-discipline and pilgrimages are the faith of those ages. In the Darkage the glorification of Lord's Name is the only righteous deed.
Manmohan Singh (Punjabi)ਪਾਕ ਦਾਮਨੀ, ਸਵੈ-ਜ਼ਬਤ ਅਤੇ ਧਰਮ-ਅਸਥਾਨਾਂ ਦੀ ਯਾਤ੍ਰਾ ਉਨ੍ਹਾਂ ਯੁੱਗਾਂ ਦਾ ਈਮਾਨ ਹੈ। ਕਲਯੁਗ ਅੰਦਰ ਕੇਵਲ ਇਕ ਪ੍ਰਭੂ ਦੇ ਨਾਮ ਦੀ ਮਹਿਮਾ ਹੀ ਸੱਚਾ ਸੁੱਚਾ ਕਰਮ ਹੈ।
Fareedkot Teekaਜਤ ਧਾਰਨਾ ਔਰ ਸਤ ਬੋਲਨਾ (ਸੰਜਮੁ), ਬਹੁਤ ਤੀਰਥਾਦਿ, ਸਤਿਜੁਗ, ਤ੍ਰੇਤਾ, ਦ੍ਵਾਪੁਰ, ਆਦੀ ਜੁਗਾਂ ਕਾ ਧਰਮ ਥਾ। ਕਲਜੁਗ ਮੇਂ ਹਰੀ ਨਾਮ ਕੋ ਜਪਨਾ ਔ ਕੀਰਤੀ ਕਰਨੀ ਵਾ ਹਰੀ ਨਾਮ ਕਾ ਕੀਰਤਨ ਹੀ ਮੁਖ੍ਯ ਧਰਮ ਹੈ ਯਥਾ-☬"ਸਤਿਜਗਿ ਸੁਤ ਤੇਤਾ ਜਗੀ ਦ੍ਵਾਪੁਰਿ ਪੂਜਾ ਚਾਰ॥☬ਤੀਨੌ ਜੁਗ ਤੀਨੌ ਦ੍ਰਿੜੇ ਕਲਿਕੇਵਲ ਨਾਮ ਅਧਾਰ॥"☬ਪੁਨਾ-☬"ਅਬ ਕਲੂ ਆਇਓ ਰੇ॥☬ਇਕੁ ਨਾਮੁ ਬੋਵਹੁ ਬੋਵਹੁ॥☬ਅਨ ਰੂਤਿ ਨਾਹੀ ਨਾਹੀ॥☬ਮਤੁ ਭਰਮਿ ਭੂਲਹੁ ਭੂਲਹੁ॥"॥੨॥
Prof. Sahib Singh(ਵੇਦ ਆਦਿਕ ਹਿੰਦੂ ਧਰਮ-ਪੁਸਤਕ ਦੱਸਦੇ ਰਹੇ ਕਿ) ਜਤ ਸੰਜਮ ਅਤੇ ਤੀਰਥ-ਇਸ਼ਨਾਨ ਉਹਨਾਂ ਜੁਗਾਂ ਦਾ ਧਰਮ ਸੀ, ਪਰ ਕਲਿਜੁਗ ਵਿਚ (ਗੁਰੂ ਨਾਨਕ ਨੇ ਆ ਦੱਸਿਆ ਹੈ ਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ, ਪਰਮਾਤਮਾ ਦਾ ਨਾਮ-ਸਿਮਰਨ ਹੀ ਅਸਲ ਧਰਮ ਹੈ ॥੨॥

ਪਦ ਅਰਥ ਜਤੁ = ਕਾਮ-ਵਾਸਨਾ ਨੂੰ ਰੋਕਣ ਵਾਲਾ ਜਤਨ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ। ਮਹਿ = ਵਿਚ। ਕਲਿ = ਕਲਿਜੁਗ। ਕੀਰਤਿ = ਸਿਫ਼ਤਿ-ਸਾਲਾਹ ॥੨॥

SikhNet (Spanish)La castidad, el autocontrol y los peregrinajes eran el Dharma de las Eras pasadas. En la Era de Kali Yug la Alabanza del Señor, sí, del Nombre del Señor, es la única acción verdadera. (2)

ਜੁਗਿ ਜੁਗਿ ਆਪੋ ਆਪਣਾ ਧਰਮੁ ਹੈ; ਸੋਧਿ ਦੇਖਹੁ ਬੇਦ ਪੁਰਾਨਾ ॥

jug jug aapo aapanaa dharam hai; sodh dekhahu bed puraanaa |

Sant Singh KhalsaEach and every age has its own essence of Dharma; study the Vedas and the Puraanas, and see this as true.
Manmohan SinghEvery age has its own faith. Examine and see thou the Vedas and Puranas.
Manmohan Singh (Punjabi)ਹਰ ਇਕ ਯੁੱਗ ਦਾ ਆਪਣਾ ਨਿੱਜ ਦਾ ਈਮਾਨ ਹੈ। ਤੂੰ ਵੇਦਾਂ ਅਤੇ ਪੁਰਾਣਾਂ ਨੂੰ ਨਿਰਣਯ ਕਰ ਕੇ ਵੇਖ ਲੈ।
Fareedkot Teekaਤਾਂ ਤੇ ਜੁਗਾਂ ਜੁਗਾਂ ਵਿਖੇ ਪੂਰਬੋਕਤ ਆਪੋ ਆਪਣਾ ਧਰਮ ਕਲ੍ਯਾਣ ਕਰਤਾ ਹੈ। ਬੇਦੋਂ ਔਰ ਪੁਰਾਨੋਂ ਕੋ ਭੀ ਵੀਚਾਰ ਕਰ ਕੇ ਦੇਖ ਲੇਵਹੁ, ਭਾਵ ਯਹਿ ਕਿ ਵਹੁ ਸਭੀ ਨਾਮ ਕਾ ਹੀ ਮਹਾਤਮ ਉਚਾਰਨ ਕਰਤੇ ਹੈਂ॥
Prof. Sahib Singhਹੇ ਭਾਈ! ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ (ਉਹ ਇਹੀ ਆਖਦੇ ਹਨ ਕਿ) ਹਰੇਕ ਜੁਗ ਵਿਚ (ਜਤ ਸੰਜਮ ਤੀਰਥ ਆਦਿਕ) ਆਪਣਾ ਆਪਣਾ ਧਰਮ (ਪਰਵਾਨ) ਹੈ।

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ। ਸੋਧਿ = ਸੋਧ ਕੇ, ਗਹੁ ਨਾਲ ਪੜ੍ਹ ਕੇ।

SikhNet (Spanish)Cada época tiene su Dharma; examina los Vedas y los Puranas; los Gurmukjs,

ਗੁਰਮੁਖਿ ਜਿਨੀ ਧਿਆਇਆ ਹਰਿ; ਹਰਿ; ਜਗਿ ਤੇ. ਪੂਰੇ ਪਰਵਾਨਾ ॥੩॥

guramukh jinee dhiaaeaa har; har; jag te. poore paravaanaa |3|

Sant Singh KhalsaThey are Gurmukh, who meditate on the Lord, Har, Har; in this world, they are perfect and approved. ||3||
Manmohan SinghIn this world, perfect and approved are they alone, who through the Guru, meditate on the Lord God.
Manmohan Singh (Punjabi)ਇਸ ਸੰਸਾਰ ਦੇ ਵਿੱਚ ਪੂਰਨ ਅਤੇ ਪਰਵਾਣਿਤ ਕੇਵਲ ਉਹ ਹਨ, ਜੋ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
Fareedkot Teekaਤਾਂ ਤੇ ਜਿਨਾਂ ਨੇ ਗੁਰਾਂ ਕੇ ਮੁਖ ਦ੍ਵਾਰਾ ਉਪਦੇਸ ਸ੍ਰਵਣ ਕਰ ਹਰਿ ਹਰਿ ਨਾਮ ਕੋ ਧਿਆਵਨਾ ਕੀਆ ਹੈ, ਓਹੀ ਪੂਰੇ ਸੰਤ ਜਗਤ ਮੇਂ ਸਚੇ ਵਾਹਿਗੁਰੂ ਕੇ ਪ੍ਰਵਾਨ ਕੀਏ ਹੈਂ॥੩॥
Prof. Sahib Singh(ਪਰ ਗੁਰੂ ਦੀ ਸਿੱਖਿਆ ਇਹ ਹੈ ਕਿ) ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਮਨੁੱਖ ਪੂਰਨ ਹਨ ਤੇ ਕਬੂਲ ਹਨ ॥੩॥

ਪਦ ਅਰਥ ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ। ਜਗਿ = ਜਗਤ ਵਿਚ। ਤੇ = ਉਹ ਬੰਦੇ। ਪਰਵਾਨਾ = ਕਬੂਲ ॥੩॥

SikhNet (Spanish)que meditan en Su Señor, Jar, Jar, son los únicos aprobados por Él (3)

Open this shabad (11 lines, Angs 797-798) →

Ang 797 of 1430