ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.
ਅਖੀ. ਪ੍ਰੇਮਿ ਕਸਾਈਆ; ਹਰਿ ਹਰਿ ਨਾਮੁ ਪਿਖੰਨੑਿ ॥
akhee. prem kasaaeea; har har naam pikhana |
Sant Singh KhalsaThe eyes which are attracted by the Lord's Love behold the Lord through the Name of the Lord.
Manmohan SinghThey, whose eyes are attracted by the Lord's love, behold the Lord God by contemplating His Name.
Manmohan Singh (Punjabi)ਜਿਨਾਂ ਦੇ ਨੇਤ੍ਰਾਂ ਨੂੰ ਪ੍ਰਭੂ ਦੀ ਪ੍ਰੀਤ ਨੇ ਖਿਚਿਆ ਹੋਇਆ ਹੈ ਉਹ ਉਸ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸੁਆਮੀ-ਵਾਹਿਗੁਰੂ ਨੂੰ ਵੇਖ਼ ਲੈਂਦੇ ਹਨ।
Fareedkot Teekaਜੋ ਅਖੀਆਂ ਪ੍ਰੇਮ ਕੀ ਕਸ ਬੀਚ ਆਈਆਂ ਹੈਂ ਵਹੁ ਸਦੀਵ ਹਰਿ ਵੇਲੇ (ਨਾਮ) ਪ੍ਰਸਿਧ ਹਰੀ ਕੋ ਦੇਖਤੀਂ ਹੈ॥
Prof. Sahib Singh(ਉਹੀ ਬੰਦੇ ਹਰ ਥਾਂ) ਪਰਮਾਤਮਾ ਦਾ ਨਾਮ ਵੇਖਦੇ ਹਨ, ਜਿਨ੍ਹਾਂ ਦੀਆਂ ਅੱਖਾਂ ਨੂੰ ਪਰੇਮ ਨੇ ਖਿੱਚ ਪਾਈ ਹੁੰਦੀ ਹੈ।
ਪਦ ਅਰਥ ਪ੍ਰੇਮਿ = ਪ੍ਰੇਮ ਨੇ। ਕਸਾਈਆ = ਖਿੱਚ ਪਾਈ। ਪਿਖੰਨ੍ਹ੍ਹਿ = ਵੇਖਦੇ ਹਨ।
SikhNet (Spanish)Los ojos que son atraídos por el Amor del Señor observan al Señor a través de Su Nombre,
ਜੇ ਕਰਿ ਦੂਜਾ ਦੇਖਦੇ; ਜਨ ਨਾਨਕ. ਕਢਿ ਦਿਚੰਨੑਿ ॥੨॥
je kar doojaa dekhade; jan naanak. kadt dichana |2|
Sant Singh KhalsaIf they gaze upon something else, O servant Nanak, they ought to be gouged out. ||2||
Manmohan SinghIf the eyes see another, O slave Nanak, they ought to be gouged out.
Manmohan Singh (Punjabi)ਜਿਨ੍ਹਾਂ ਦੇ ਨੇਤਰ ਹੋਰਸ ਨੂੰ ਵੇਖਦੇ ਹਨ, ਹੇ ਗੋਲੇ ਨਾਨਕ! ਉਹ ਖੋਦ ਕੇ ਬਾਹਰ ਕੱਢ ਦੇਣੇ ਚਾਹੀਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਨੇਤ੍ਰ (ਦੂਜਾ) ਦ੍ਵੈਤ ਨੂੰ ਦੇਖਤੇ ਹੋਵੈ, ਤੌ ਗੋਲਕੋਂ ਮੇਂ ਸੇ ਕਢ ਦੇਈਏ॥੨॥☬ਜੇ ਕਹੇ ਸੋ ਹਰੀ ਕਹਾਂ ਹੈ? ਸੋ ਕਹਤੇ ਹੈਂ:
Prof. Sahib Singhਪਰ, ਹੇ ਨਾਨਕ! ਜਿਹੜੇ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਨੂੰ ਵੇਖਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚੋਂ ਰੱਦੇ ਜਾਂਦੇ ਹਨ ॥੨॥
ਪਦ ਅਰਥ ਦੂਜਾ = ਪ੍ਰਭੂ ਤੋਂ ਬਿਨਾ ਕੁਝ ਹੋਰ। ਕਢਿ ਦਿਚੰਨ੍ਹ੍ਹਿ = ਕੱਢ ਦਿੱਤੇ ਜਾਂਦੇ ਹਨ, ਰੱਦੇ ਜਾਂਦੇ ਹਨ ॥੨॥
SikhNet (Spanish)pero si se fijaran en alguien más, oh dice el Sirviente Nanak, deberían de ser extirpados. (2)