ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਹਰਿ ਜਨ. ਹਰਿ ਹਰਿ ਚਉਦਿਆ; ਸਰੁ ਸੰਧਿਆ ਗਾਵਾਰ ॥
har jan. har har chaudiaa; sar sandhiaa gaavaar |
Sant Singh KhalsaThe humble servant of the Lord chants the Name, Har, Har. The foolish idiot shoots arrows at him.
Manmohan SinghGod's slave utters God's Name, The ignorant man aims an arrow at him.
Manmohan Singh (Punjabi)ਰੱਬ ਦਾ ਗੋਲਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ। ਬੇਸਮਝ ਬੰਦਾ, ਉਸ ਉਤੇ ਤੀਰ ਸਿੰਨ੍ਹਦਾ ਹੈ।
Fareedkot Teekaਹਰੀ ਕੇ ਜਨ ਹਰਿ ਹਰਿ ਨਾਮੁ ਉਚਾਰਤੇ ਹੂਏ ਕੋ ਜਿਸ (ਗਾਵਾਰ) ਮੂਰਖ ਨੇ ਈਰਖਾ ਰੂਪੀ ਬਾਣ ਖੈਂਚਾ ਹੈ, ਭਾਵ ਸੇ ਬੁਰਾ ਚਿਤਵਾ ਹੈ॥
Prof. Sahib Singhਮੂਰਖ ਮਨੁੱਖ ਹੀ ਪਰਮਾਤਮਾ ਦਾ ਨਾਮ ਜਪਦੇ ਸੰਤ ਜਨਾਂ ਉਤੇ ਤੀਰ ਚਲਾਂਦੇ ਹਨ।
ਪਦ ਅਰਥ ਚਉਦਿਆ = ਉਚਾਰਦਿਆਂ ਨੂੰ। ਸਰੁ = ਤੀਰ। ਸੰਧਿਆ = ਚਲਾਇਆ, ਨਿਸ਼ਾਨਾ ਬੰਨ੍ਹਿਆ। ਗਾਵਾਰ = ਮੂਰਖਾਂ ਨੇ।
SikhNet (Spanish)El humilde Sirviente del Señor canta el Nombre Jar, Jar, y los tontos idiotas disparan sus flechas hacia Él.
ਨਾਨਕ. ਹਰਿ ਜਨ ਹਰਿ ਲਿਵ ਉਬਰੇ; ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥
naanak. har jan har liv ubare; jin sandhiaa tis fir maar |1|
Sant Singh KhalsaO Nanak, the humble servant of the Lord is saved by the Love of the Lord. The arrow is turned around, and kills the one who shot it. ||1||
Manmohan SinghNanak, God's slave is saved by God's love and, recoiling back, the arrow destroys him alone who has shout it.
Manmohan Singh (Punjabi)ਨਾਨਕ ਰੱਬ ਦਾ ਗੋਲਾ ਰੱਬ ਦੀ ਪ੍ਰੀਤ ਰਾਹੀਂ ਬਚ ਜਾਂਦਾ ਹੈ ਅਤੇ ਤੀਰ ਪਿੱਛੇ ਮੁੜ ਉਸ ਨੂੰ ਹੀ ਮਾਰ ਸੁਟਦਾ ਹੈ, ਜਿਸ ਨੇ ਇਸ ਦਾ ਨਿਸ਼ਾਨਾ ਬੰਨ੍ਹਿਆਂ ਸੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਜਨ ਤੋ ਹਰੀ ਕੀ ਓਟ ਲੈ ਕੇ ਬਚੇ ਹੈਂ। ਫਿਰ ਵਹੁ ਬਾਣ ਜਿਸ ਨੇ ਸੰਧਾਨ ਕੀਆ ਹੈ ਉਸੀ ਕੋ ਮੁੜ ਕੇ ਮਾਰਤਾ ਹੈ, ਭਾਵ ਉਸੀ ਕਾ ਬੁਰਾ ਹੋਤਾ ਭ੍ਯਾ ਹੈ॥੧॥
Prof. Sahib Singhਪਰ ਹੇ ਨਾਨਕ! ਉਹ ਸੰਤ ਜਨ ਤਾਂ ਪਰਮਾਤਮਾ ਵਿਚ ਸੁਰਤ ਜੋੜ ਕੇ ਬਚ ਨਿਕਲਦੇ ਹਨ; ਜਿਸ (ਮੂਰਖ) ਨੇ (ਤੀਰ) ਚਲਾਇਆ ਹੁੰਦਾ ਹੈ, ਉਸ ਨੂੰ ਹੀ ਪਰਤ ਕੇ ਮੌਤ ਆਉਂਦੀ ਹੈ (ਭਾਵ, ਸੰਤ ਨਾਲ ਵੈਰ ਕਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ) ॥੧॥
ਪਦ ਅਰਥ ਲਿਵ = ਸੁਰਤ। ਉਬਰੇ = ਬਚ ਗਏ। ਜਿਨਿ = ਜਿਸ (ਮੂਰਖ) ਨੇ। ਫਿਰਿ = ਪਰਤ ਕੇ। ਮਾਰ = ਮੌਤ, ਆਤਮਕ ਮੌਤ ॥੧॥
SikhNet (Spanish)Oh, dice Nanak, el humilde Sirviente del Señor es salvado por el Amor del Señor y la flecha se le regresa y destruye a quién le disparó. (1)