ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਜਲਿ ਥਲਿ ਮਹੀਅਲਿ ਪੂਰਨੋ; ਅਪਰੰਪਰੁ ਸੋਈ ॥
jal thal maheeal poorano; aparanpar soee |
Sant Singh KhalsaThe Infinite Lord totally permeates the water, the land and the sky.
Manmohan SinghHe, the Infinite Lord is fully pervading the water, the earth and the sky.
Manmohan Singh (Punjabi)ਉਹ ਬੇਅੰਤ ਸੁਆਮੀ ਪਾਣੀ, ਧਰਤੀ ਅਤੇ ਆਕਾਸ਼ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਜੋ ਜਲ ਥਲ ਅਰ ਅਕਾਸ ਮੇਂ ਪੂਰਨ ਹੋ ਰਹਾ ਹੈ, ਸੋਈ (ਅਪਰੰਪਰੁ) ਬ੍ਰਹਮਾਦਿਕੋਂ ਕਾ ਪਰਾ ਰੂਪ ਹਰੀ ਹੈ॥
Prof. Sahib Singhਉਹ ਬੇਅੰਤ (ਪਰਮਾਤਮਾ) ਹੀ ਜਲ ਵਿਚ ਧਰਤੀ ਵਿਚ ਅਕਾਸ਼ ਵਿਚ (ਹਰ ਥਾਂ) ਵਿਆਪਕ ਹੈ,
ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਅਕਾਸ਼ ਵਿਚ। ਅਪਰੰਪਰੁ = ਪਰੇ ਤੋਂ ਪਰੇ, ਬੇਅੰਤ।
SikhNet (Spanish)El Señor Infinito compenetra totalmente el agua, la tierra y los cielos.
ਜੀਅ ਜੰਤ ਪ੍ਰਤਿਪਾਲਦਾ; ਜੋ ਕਰੇ ਸੁ ਹੋਈ ॥
jeea jant pratipaaladaa; jo kare su hoee |
Sant Singh KhalsaHe cherishes and sustains all beings and creatures; whatever He does comes to pass.
Manmohan SinghHe sustains all the creatures, whatever He does, that alone comes to pass.
Manmohan Singh (Punjabi)ਉਹ ਸਾਰੇ ਜੀਵ-ਜੰਤੂਆਂ ਦੀ ਪਾਲਣਾ-ਪੋਸ਼ਣਾ ਕਰਦਾ ਹੈ ਜਿਹੜਾ ਕੁਛ ਉਹ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਛੋਟੇ ਬੜੇ ਜੀਵੋਂ ਕੀ ਪ੍ਰਤਿਪਾਲਾ ਕਰਤਾ ਹੈ ਔਰ ਜੋ ਵਹੁ ਕਰਤਾ ਹੈ, ਸੋ ਹੋਤੀ ਹੈ॥
Prof. Sahib Singhਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ।
SikhNet (Spanish)Él sostiene y eleva a todos los seres y criaturas. Lo que sea que Él hace, eso sucede;
ਮਾਤ ਪਿਤਾ ਸੁਤ ਭ੍ਰਾਤ ਮੀਤ; ਤਿਸੁ ਬਿਨੁ. ਨਹੀ ਕੋਈ ॥
maat pitaa sut bhraat meet; tis bin. nahee koee |
Sant Singh KhalsaWithout Him, we have no mother, father, children, sibling or friend.
Manmohan SinghWithout Him, their is no other mother, father, son, brother of friend.
Manmohan Singh (Punjabi)ਉਸ ਦੇ ਬਗੈਰ, ਹੋਰ ਕੋਈ ਮਾਂ, ਪਿਓ, ਪੁੱਤਰ ਭਾਈ ਅਤੇ ਮਿੱਤਰ ਨਹੀਂ।
Fareedkot Teekaਮਾਤਾ, ਪਿਤਾ, ਪੁਤ੍ਰ ਅਰ ਭ੍ਰਾਤਾ, ਮਿਤ੍ਰ ਤਿਸ ਤੇ ਬਿਨਾਂ ਜੀਵ ਕਾ ਔਰ ਕੋਈ ਸਹਾਇਤਾ ਕਰਨੇ ਵਾਲਾ ਨਹੀਂ ਹੈ॥
Prof. Sahib Singh(ਸਦਾ ਨਾਲ ਨਿਭਣ ਵਾਲਾ) ਮਾਂ ਪਿਉ ਪੁੱਤਰ ਭਰਾ ਮਿੱਤਰ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ ਨਹੀਂ ਹੈ।
ਪਦ ਅਰਥ ਸੁਤ = ਪੁੱਤਰ। ਭ੍ਰਾਤ = ਭਰਾ।
SikhNet (Spanish)sin Él no tenemos ni padre, ni madre, ni hijos, ni amigos.
ਘਟਿ ਘਟਿ ਅੰਤਰਿ ਰਵਿ ਰਹਿਆ; ਜਪਿਅਹੁ ਜਨ ਕੋਈ ॥
ghatt ghatt antar rav rahiaa; japiahu jan koee |
Sant Singh KhalsaHe is permeating and pervading deep within each and every heart; let everyone meditate on Him.
Manmohan SinghHe is contained in all hearts. Everyone ought to meditate on Him.
Manmohan Singh (Punjabi)ਉਹ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ। ਹਰ ਬੰਦੇ ਨੂੰ ਉਸ ਦਾ ਸਿਮਰਨ ਕਰਨਾ ਉਚਿਤ ਹੈ।
Fareedkot Teekaਸਰਬ ਘਟੋਂ ਕੇ ਅੰਤਰ ਬ੍ਯਾਪਕ ਹੋ ਰਹਾ ਹੈ, ਹੇ ਭਾਈ! ਕੋਈ ਜਪੋ ਸਭ ਕੋ ਮੁਕਤੀ ਦੇਤਾ ਹੈ॥
Prof. Sahib Singhਹੇ ਸੰਤ ਜਨੋਂ! ਕੋਈ ਧਿਰ ਭੀ ਜਪ ਕੇ ਵੇਖ ਲਵੋ (ਜਿਹੜਾ ਭੀ ਜਪਦਾ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਪਰਮਾਤਮਾ) ਹਰੇਕ ਸਰੀਰ ਵਿਚ (ਸਭ ਦੇ) ਅੰਦਰ ਵਿਆਪਕ ਹੈ।
ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਰਵਿ ਰਹਿਆ = ਵਿਆਪਕ ਹੈ। ਜਨ = ਹੇ ਸੰਤ ਜਨੋ!
SikhNet (Spanish)Él prevalece y compenetra lo profundo de cada corazón. Que todos mediten en Él,
ਸਗਲ ਜਪਹੁ ਗੋਪਾਲ ਗੁਨ; ਪਰਗਟੁ ਸਭ ਲੋਈ ॥੧੩॥
sagal japahu gopaal gun; paragatt sabh loee |13|
Sant Singh KhalsaLet all chant the Glorious Praises of the Lord of the World, who is manifest all over the world. ||13||
Manmohan SinghLet everyone utter the praises of the World-Sustainer, who is manifest throughout the whole world.
Manmohan Singh (Punjabi)ਸਾਰੇ ਜਣੇ ਜਗਤ ਦੇ ਪਾਲਣ-ਪੋਸ਼ਣਹਾਰ ਦੀਆਂ ਸਿਫਤਾਂ ਉਚਾਰਨ ਕਰੋ ਜੋ ਸਾਰੇ ਸੰਸਾਰ ਅੰਦਰ ਪ੍ਰਸਿੱਧ ਹੈ।
Fareedkot Teekaਤਾਂ ਤੇ ਹੇ ਭਾਈ! ਸਭੀ ਗੋਪਾਲ ਕੇ ਗੁਨੋਂ ਕੋ ਜਪਣਾ ਕਰੋ ਜੋ ਸਭ (ਲੋਈ) ਸ੍ਰਿਸ਼੍ਟੀ ਮੇਂ ਪ੍ਰਗਟ ਹੈ॥੧੩॥
Prof. Sahib Singhਸਾਰੇ ਉਸ ਗੋਪਾਲ ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ, ਉਹ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਪਰਤੱਖ (ਵੱਸਦਾ ਦਿੱਸ ਰਿਹਾ) ਹੈ ॥੧੩॥
ਪਦ ਅਰਥ ਸਗਲ = ਸਾਰੇ। ਲੋਈ = ਸ੍ਰਿਸ਼ਟੀ ਵਿਚ ॥੧੩॥
SikhNet (Spanish)que todos se entonen en las Alabanzas Gloriosas del Señor del Mundo. Él es Manifiesto en el mundo entero. (13)