ਕਬੀਰ. ਕਉਡੀ ਕਉਡੀ ਜੋਰਿ ਕੈ; ਜੋਰੇ ਲਾਖ ਕਰੋਰਿ ॥
kabeer. kauddee kauddee jor kai; jore laakh karor |
Sant Singh KhalsaKabeer, the mortal gathers wealth, shell by shell, accumulating thousands and millions.
Manmohan SinghKabir, gathering shell by shell, man amasses lacs and millions.
Manmohan Singh (Punjabi)ਕਬੀਰ, ਕੌਡੀ ਕੋਡੀ ਜੋੜ ਕੇ ਇਨਸਾਨ ਲੱਖਾਂ ਅਤੇ ਕ੍ਰੋੜਾ ਹੀ ਇਕੱਤਰ ਕਰ ਲੈਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਸ ਜੀਵ ਨੇ ਕੌਡੀ ਕੌਡੀ ਜੋੜ ਕਰ ਕੇ ਅਰਥਾਤ ਜਮਾਂ ਕਰ ਕੇ ਲਾਖੋਂ ਕਰੋੜੋਂ ਹੀ ਰਪਏ ਜੋੜ ਲੀਏ, ਭਾਵ ਅਤਿਅੰਤ ਮਾਯਾ ਇਕਤ੍ਰ ਕਰੀ॥
Prof. Sahib Singhਹੇ ਕਬੀਰ! (ਪ੍ਰਭੂ ਨਾਲੋਂ ਟੁੱਟ ਕੇ ਨਿਰੀ ਮਾਇਆ ਜੋੜਨ ਦਾ ਭੀ ਕੀਹ ਲਾਭ?) ਜਿਸ ਮਨੁੱਖ ਨੇ ਤਰਲਿਆਂ ਨਾਲ ਜੋੜ ਕੇ ਲੱਖਾਂ ਕ੍ਰੋੜਾਂ ਰੁਪਏ ਭੀ ਇਕੱਠੇ ਕਰ ਲਏ ਹੋਣ,
SikhNet (Spanish)Kabir, el mortal amaza su riqueza centavo a centavo, acumulando millones y millones,
ਚਲਤੀ ਬਾਰ. ਨ ਕਛੁ ਮਿਲਿਓ; ਲਈ ਲੰਗੋਟੀ ਤੋਰਿ ॥੧੪੪॥
chalatee baar. na kachh milio; lee langottee tor |144|
Sant Singh KhalsaBut when the time of his departure comes, he takes nothing at all with him. He is even stripped of his loin-cloth. ||144||
Manmohan SinghBut at the time of departure, he gets nothing. Even his lion-piece is torn away from him.
Manmohan Singh (Punjabi)ਪ੍ਰੰਤੂ ਤੁਰਨ ਵੇਲੇ ਉਸ ਨੂੰ ਕੁਝ ਭੀ ਨਹੀਂ ਮਿਲਦਾ। ਉਸ ਦੇ ਤੇੜ ਦੀ ਲੀਰ ਭੀ ਤੋੜ ਲਈ ਜਾਂਦੀ ਹੈ।
Fareedkot Teekaਪਰੰਤੂ ਪ੍ਰਲੋਕ ਮੇਂ ਚਲਤੀ ਵਾਰ ਕਛੁ ਭੀ ਨਾ ਮਿਲਤਾ ਭਯਾ। ਅੰਤ ਕੋ ਸਨਬੰਧੀਓਂ ਨੇ ਲਕ ਕੀ ਲੰਗੋਟੀ ਭੀ ਤੋੜ ਲਈ, ਭਾਵ ਜੋ ਧਨਾਢੋਂ ਕੇ ਲਕ ਮੇਂ ਸੋਨੇ ਵਾ ਚਾਂਦੀ ਕੀ ਤੜਾਗੀ ਹੋਤੀ ਹੈ ਵੋਹ ਭੀ ਤੋੜ ਲੇਤੇ ਹੈਂ॥੧੪੪॥
Prof. Sahib Singh(ਤੇ ਇਸ ਜੋੜੇ ਹੋਏ ਧਨ ਦਾ ਇਤਨਾ ਖ਼ਿਆਲ ਰੱਖਦਾ ਹੋਵੇ ਕਿ ਵਾਂਸਲੀ ਵਿਚ ਪਾ ਕੇ ਲੱਕ ਨਾਲ ਬੰਨ੍ਹੀ ਫਿਰਦਾ ਹੋਵੇ, ਉਸ ਨੂੰ ਭੀ) ਮਰਨ ਵੇਲੇ ਕੁਝ ਪ੍ਰਾਪਤ ਨਹੀਂ ਹੁੰਦਾ, (ਉਸ ਦੇ ਸੰਬੰਧੀ) ਉਸ ਦੀ ਵਾਂਸਲੀ ਭੀ ਤੋੜ ਕੇ ਲਾਹ ਲੈਂਦੇ ਹਨ ॥੧੪੪॥ਪਦ ਅਰਥ ਚਲਤੀ ਬਾਰ = ਸੰਸਾਰ ਤੋਂ ਤੁਰਨ ਵੇਲੇ, ਮਰਨ ਵੇਲੇ। ਲੰਗੋਟੀ = (ਨੋਟ: ਪ੍ਰਾਣੀ ਦੇ ਮਰਨ ਤੇ ਉਸ ਦੇ ਸਰੀਰ ਨੂੰ ਸਾਧਾਰਣ ਹਾਲਤਾਂ ਵਿਚ ਉਸ ਦੇ ਸੰਬੰਧੀ ਨੁਹਾ-ਧੁਆ ਕੇ ਕੱਪੜੇ ਪਾ ਕੇ ਸਾੜਦੇ ਦੱਬਦੇ ਹਨ। ਇਹ ਨਹੀਂ ਹੁੰਦਾ ਕਿ ਉਸ ਦੇ ਲੱਕ ਦੀ ਲੰਗੋਟੀ ਭੀ ਲਾਹ ਲੈਣ। ਪਰ, ਪੁਰਾਣੇ ਸਮੇ ਵਿਚ ਵਪਾਰੀ ਲੋਕ ਘਰੋਂ ਤੁਰਨ ਵੇਲੇ ਰੁਪਇਆਂ ਨੂੰ ਵਾਂਸਲੀ ਵਿਚ ਪਾ ਕੇ ਲੱਕ ਨਾਲ ਬੰਨ੍ਹ ਲੈਂਦੇ ਸਨ, ਤਾਕਿ ਚੁਰਾਏ ਨਾਹ ਜਾਣ। ਵਾਂਸਲੀ ਇਕ ਲੰਮੀ ਤੇ ਭੀੜੀ ਥੈਲੀ ਹੁੰਦੀ ਹੈ ਜਿਸ ਵਿਚ ਗੋਲਾਈ ਵਾਲੇ ਪਾਸੇ ਮਸਾਂ ਇਕ ਰੁਪਇਆ ਆ ਸਕੇ। ਸੋ, ਲੰਮੇ = ਦਾਅ ਉਸ ਨੂੰ ਰੁਪਇਆਂ ਨਾਲ ਭਰ ਲਈਦਾ ਹੈ, ਵਾਂਸਲੀ ਦੇ ਦੋਹਾਂ ਸਿਰਿਆਂ ਉੱਤੇ ਤਣੀਆਂ ਹੁੰਦੀਆਂ ਹਨ, ਦੋਵੇਂ ਸਿਰੇ ਬੰਦ ਕਰ ਕੇ ਲੱਕ ਦੁਆਲੇ ਬੰਨ੍ਹ ਲਈਦੀ ਹੈ। ਜਿਸ ਮਨੁੱਖ ਨੂੰ ਆਪਣੇ ਕਮਾਏ ਰੁਪਏ ਦਾ ਬਹੁਤਾ ਫ਼ਿਕਰ ਰਹੇ, ਉਹ ਹਰ ਵੇਲੇ ਭੀ ਬੰਨ੍ਹੀ ਫਿਰਦਾ ਹੋਵੇਗਾ। ਮਾਲੂਮ ਹੁੰਦਾ ਹੈ ਕਿ ਇਥੇ ਲੰਗੋਟੀ ਤੋਂ ਕਬੀਰ ਜੀ ਦਾ ਭਾਵ ਵਾਂਸਲੀ ਤੋਂ ਹੈ) ॥੧੪੪॥
SikhNet (Spanish)pero cuando el momento de su partida llega, no se lleva nada consigo, hasta el taparrabo le quitan.(144)