ਪਉੜੀ ॥
paurree | Ang 299
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Amavas)
ਅਮਾਵਸ. ਆਤਮ ਸੁਖੀ ਭਏ; ਸੰਤੋਖੁ ਦੀਆ ਗੁਰਦੇਵ ॥
amaavas. aatam sukhee bhe; santokh deea guradev | Ang 299
Sant Singh KhalsaThe day of the new moon: My soul is at peace; the Divine Guru has blessed me with contentment.
Manmohan SinghThe day of no moon: the Divine Guru has conferred contentment on me, and my soul is rendered comfortable.
Manmohan Singh (Punjabi)ਮੱਸਿਆਂ-ਈਸ਼ਵਰੀ ਗੁਰਾਂ ਨੇ ਮੈਨੂੰ ਸਬਰ-ਸਿਦਕ ਪਰਦਾਨ ਕੀਤਾ ਹੈ ਅਤੇ ਮੇਰੀ ਆਤਮਾ ਸੁਖਾਲੀ ਹੋ ਗਈ ਹੈ।
Fareedkot Teekaਅਮਾਵਸ ਦੁਆਰੇ ਕਹਤੇ ਹੈਂ: ਜਿਸ ਕੋ ਗੁਰਦੇਵ ਨੇ ਸੰਤੋਖ ਦੀਆ ਹੈ ਤਿਸ ਕੇ ਅੰਤਹਕਰਣ ਸੁਖੀ ਹੋਏ ਹੈਂ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਨੇ ਸੰਤੋਖ ਬਖ਼ਸ਼ਿਆ ਉਸ ਦਾ ਆਤਮਾ ਸੁੱਖੀ ਹੋ ਗਿਆ,ਪਦ ਅਰਥ ਅਮਾਵਸਿ = ਮੱਸਿਆ, ਜਿਸ ਰਾਤ ਚੰਦ ਬਿਲਕੁਲ ਨਹੀਂ ਦਿੱਸਦਾ।
SikhNet (Spanish)El Día de Luna Nueva. Mi Alma está en Paz, el Guru Divino me otorgó la Bendición del Contentamiento.
ਮਨੁ ਤਨੁ ਸੀਤਲੁ. ਸਾਂਤਿ ਸਹਜ; ਲਾਗਾ ਪ੍ਰਭ ਕੀ ਸੇਵ ॥
man tan seetal. saant sehaj; laagaa prabh kee sev | Ang 300
Sant Singh KhalsaMy mind and body are cooled and soothed, in intuitive peace and poise; I have dedicated myself to serving God.
Manmohan SinghMy mind and body are cooled, are in peace and equipoise, and I have applied myself to Lord's service.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਠੰਢੇਠਾਰ ਅਤੇ ਆਰਾਮ ਚੈਨ ਤੇ ਅਡੋਲਤਾ ਅੰਦਰ ਹੋ ਗਏ ਹਨ ਅਤੇ ਮੈਂ ਆਪਣੇ ਆਪ ਨੂੰ ਸੁਆਮੀ ਦੀ ਚਾਕਰੀ ਵਿੱਚ ਜੋੜ ਲਿਆ ਹੈ।
Fareedkot Teekaਔਰ ਸੁਭਾਵਕ ਹੀ ਪ੍ਰਭੂ ਕੀ ਸੇਵਾ ਮੇਂ ਲਾਗ ਗਯਾ ਹੈ, ਯਾਂ ਤੇ ਮਨ ਤਨ ਸੀਤਲ ਹੂਆ ਹੈ ਔਰ ਸਰਬ ਪ੍ਰਕਾਰ ਸੇ ਸਾਂਤੀ ਹੂਈ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਾ (ਜਿਸ ਕਰਕੇ) ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ। ਉਸ ਦੇ ਅੰਦਰ ਸ਼ਾਂਤੀ ਤੇ ਆਤਮਕ ਅਡੋਲਤਾ ਪੈਦਾ ਹੋ ਗਈ।ਪਦ ਅਰਥ ਸੀਤਲੁ = ਠੰਢਾ। ਸਹਜ = ਆਤਮਕ ਅਡੋਲਤਾ।
SikhNet (Spanish)Mi cuerpo y mente están frescos y en equilibrio, y ahora me dedico al Servicio de Dios.
ਟੂਟੇ ਬੰਧਨ ਬਹੁ ਬਿਕਾਰ; ਸਫਲ ਪੂਰਨ ਤਾ ਕੇ ਕਾਮ ॥
ttootte bandhan bahu bikaar; safal pooran taa ke kaam | Ang 300
Sant Singh KhalsaOne who meditates in remembrance on the Name of the Lord - his bonds are broken, all his sins are erased,
Manmohan SinghHis bounds are broken, his manifolds sins are erased, his affairs are arranged and accomplished,
Manmohan Singh (Punjabi)ਉਸ ਦੇ ਜੂੜ ਵੱਢੇ ਜਾਂਦੇ ਹਨ, ਉਸ ਦੇ ਘਣੇਰੇ ਪਾਪ ਨਾਸ ਹੋ ਜਾਂਦੇ ਹਨ, ਉਸ ਦੇ ਕੰਮ ਰਾਸ ਅਤੇ ਸੰਪੂਰਨ ਹੋ ਜਾਂਦੇ ਹਨ,
Fareedkot Teekaਔਰ ਬਹੁਤ ਬਿਕਾਰੋਂ ਕੇ ਬੰਧਨ ਟੂਟ ਗਏ ਹੈਂ ਪੁਨਾਂ ਦੇਹ ਸਹਤ ਫਲ ਕੇ ਹੋ ਗਈ ਹੈ, ਤਿਸ ਕੇ ਸੰਕਲਪ ਪੂਰਨ ਹੋ ਗਏ ਹੈਂ॥
Prof. Sahib Singh(ਹੇ ਭਾਈ!) ਉਸ ਦੇ ਅਨੇਕਾਂ ਵਿਕਾਰਾਂ (ਦੇ ਸੰਸਕਾਰਾਂ) ਦੇ ਬੰਧਨ ਟੁੱਟ ਜਾਂਦੇ ਹਨ (ਜੇਹੜਾ ਮਨੁੱਖ ਸਿਮਰਨ ਕਰਦਾ ਹੈ) ਉਸ ਦੇ ਸਾਰੇ ਕਾਰਜ ਰਾਸਿ ਆ ਜਾਂਦੇ ਹਨ।ਪਦ ਅਰਥ ਤਾ ਕੇ = ਉਸ ਦੇ।
SikhNet (Spanish)Mis amarras han sido desatadas,
ਦੁਰਮਤਿ ਮਿਟੀ. ਹਉਮੈ ਛੁਟੀ; ਸਿਮਰਤ ਹਰਿ ਕੋ ਨਾਮ ॥
duramat mittee. haumai chhuttee; simarat har ko naam | Ang 300
Sant Singh Khalsaand his works are brought to perfect fruition; his evil-mindedness disappears, and his ego is subdued.
Manmohan Singhhis mal-intellect disappears and his ego is stilled, who remembers God's Name.
Manmohan Singh (Punjabi)ਉਸ ਦੀ ਮੰਦੀ ਅਕਲ ਨਾਸ ਹੋ ਜਾਂਦੀ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਹਰੀ ਕਾ ਨਾਮ ਸਿਮਰਨੇ ਸੇ ਖੋਟੀ ਮਤ ਮਿਟ ਗਈ ਹੈ ਔਰ ਹੰਤਾ ਛੂਟ ਗਈ ਹੈ॥
Prof. Sahib Singhਉਸ ਦੀ ਖੋਟੀ ਮਤਿ ਮੁੱਕ ਜਾਂਦੀ ਹੈ ਤੇ ਪਰਮਾਤਮਾ ਦਾ ਨਾਮ ਸਿਮਰਿਆਂ ਉਸ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।ਪਦ ਅਰਥ ਦੁਰਮਤਿ = ਭੈੜੀ ਮਤਿ। ਕੋ = ਦਾ। ਗਹੀ = ਫੜੀ।
SikhNet (Spanish)he vencido mi maldad y estoy saciado.
ਸਰਨਿ ਗਹੀ ਪਾਰਬ੍ਰਹਮ ਕੀ; ਮਿਟਿਆ ਆਵਾ ਗਵਨ ॥
saran gahee paarabraham kee; mittiaa aavaa gavan | Ang 300
Sant Singh KhalsaTaking to the Sanctuary of the Supreme Lord God, his comings and goings in reincarnation are ended.
Manmohan SinghBy grasping the protection of the Supreme Lord's coming and going has ended
Manmohan Singh (Punjabi)ਸ਼ਰੋਮਣੀ ਸਾਹਿਬ ਦੀ ਪਨਾਹ ਪਕੜਨ ਦੁਆਰਾ, ਆਦਮੀ ਦਾ ਆਉਣਾ ਤੇ ਜਾਣਾ ਮੁਕ ਗਿਆ ਹੈ।
Fareedkot Teekaਜਿਸ ਨੈ ਪਾਰਬ੍ਰਹਮ ਕੀ ਸ਼ਰਨ ਗ੍ਰਹਣ ਕਰੀ ਹੈ ਤਿਸ ਕਾ ਆਵਾਗਨ ਅਰਥਾਤ ਜਨਮ ਮਰਨ ਮਿਟ ਗਇਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪਾਰਬ੍ਰਹਮ ਪਰਮੇਸਰ ਦਾ ਆਸਰਾ ਲਿਆ, ਉਸ ਦਾ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ।ਪਦ ਅਰਥ ਆਵਾ ਗਵਨ = ਆਉਣਾ ਜਾਣਾ, ਜਨਮ ਮਰਨ।
SikhNet (Spanish)Mi mente está libre del sentido de la dualidad y el ego medita en el Naam, el Nombre del Señor.
ਆਪਿ ਤਰਿਆ. ਕੁਟੰਬ ਸਿਉ; ਗੁਣ ਗੁਬਿੰਦ ਪ੍ਰਭ ਰਵਨ ॥
aap tariaa. kuttanb siau; gun gubind prabh ravan | Ang 300
Sant Singh KhalsaHe saves himself, along with his family, chanting the Praises of God, the Lord of the Universe.
Manmohan SinghBy uttering the praise of the Lord Master, he saves himself along with his family.
Manmohan Singh (Punjabi)ਸੁਆਮੀ ਮਾਲਕ ਦਾ ਜੱਸ ਉਚਾਰਨ ਕਰਨ ਦੁਆਰਾ ਉਹ ਆਪਣੇ ਆਪ ਨੂੰ ਆਪਣੇ ਪਰਵਾਰ ਸਣੇ ਬਚਾ ਲੈਦਾ ਹੈ।
Fareedkot Teekaਵਹੁ ਗੋਬਿੰਦ ਪ੍ਰਭੂ ਕੇ ਗੁਣ (ਰਵਨ) ਉਚਾਰਨ ਕਰ ਕੇ ਆਪ ਕੁਟੰਬ ਕੇ ਸਹਿਤ ਤਰ ਗਿਆ ਹੈ॥
Prof. Sahib Singhਗੋਬਿੰਦ ਪ੍ਰਭੂ ਦੇ ਗੁਣ ਗਾਣ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।ਪਦ ਅਰਥ ਕੁਟੰਬ ਸਿਉ = ਪਰਵਾਰ ਸਮੇਤ। ਰਵਨ = ਸਿਮਰਨ (ਨਾਲ)।
SikhNet (Spanish)Ahora que he buscado el Santuario del Señor Trascendente, mis idas y venidas han terminado.
ਹਰਿ ਕੀ ਟਹਲ ਕਮਾਵਣੀ; ਜਪੀਐ ਪ੍ਰਭ ਕਾ ਨਾਮੁ ॥
har kee ttehal kamaavanee; japeeai prabh kaa naam | Ang 300
Sant Singh KhalsaI serve the Lord, and I chant the Name of God.
Manmohan SinghI perform the service of God alone and utter the Name of the Lord.
Manmohan Singh (Punjabi)ਮੈਂ ਕੇਵਲ ਵਾਹਿਗੁਰੂ ਦੀ ਚਾਕਰੀ ਵਜਾਉਂਦਾ ਹਾਂ ਅਤੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਤਾਂ ਤੇ ਹਰੀ ਕੀ ਟਹਲ ਕਮਾਵਣੀ ਕਰੀਏ ਔਰ ਪ੍ਰਭੂ ਕਾ ਨਾਮ ਜਪੀਏ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
SikhNet (Spanish)Pronuncio las Alabanzas del Señor y así, junto con toda mi gente, navego a través del mar de la existencia.
ਗੁਰ ਪੂਰੇ ਤੇ ਪਾਇਆ; ਨਾਨਕ. ਸੁਖ ਬਿਸ੍ਰਾਮੁ ॥੧੫॥
gur poore te paaeaa; naanak. sukh bisraam |15| Ang 300
Sant Singh KhalsaFrom the Perfect Guru, Nanak has obtained peace and comfortable ease. ||15||
Manmohan SinghFrom the perfect Guru, Nanak has obtained peace and pleasure.
Manmohan Singh (Punjabi)ਪੂਰਨ ਗੁਰਾਂ ਪਾਸੋਂ, ਨਾਨਕ ਨੇ ਆਰਾਮ ਅਤੇ ਆਨੰਦ ਪ੍ਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਖ ਕਾ (ਬ੍ਰਿਸਾਮੁ) ਘਰ ਨਾਮ ਵਾ ਸੁਖ ਮੇਂ ਇਸਥਿਤ ਹੋਣਾ ਜਿਸ ਨੇ ਪਾਇਆ ਹੈ, ਸੋ ਪੂਰੇ ਗੁਰੋਂ ਸੇ ਪਾਇਆ ਹੈ॥੧੫॥
Prof. Sahib Singhਹੇ ਨਾਨਕ! ਸਾਰੇ ਸੁਖਾਂ ਦਾ ਮੂਲ ਉਹ ਪ੍ਰਭੂ ਪੂਰੇ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ ॥੧੫॥ਪਦ ਅਰਥ ਤੇ = ਤੋਂ, ਪਾਸੋਂ। ਸੁਖ ਬਿਸ੍ਰਾਮ = ਸੁਖਾਂ-ਦਾ-ਟਿਕਾਣਾ ਪਰਮਾਤਮਾ ॥੧੫॥
SikhNet (Spanish)Ahora no sirvo a nadie más que a mi Señor, y contemplo solamente Su Nombre. (15)