ਮਾਰੂ ਮਹਲਾ ੧ ॥
maaroo mahalaa 1 | Ang 991
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਸੂਰ ਸਰੁ ਸੋਸਿ ਲੈ, ਸੋਮ ਸਰੁ ਪੋਖਿ ਲੈ; ਜੁਗਤਿ ਕਰਿ ਮਰਤੁ, ਸੁ ਸਨਬੰਧੁ ਕੀਜੈ ॥
soor sar sos lai, som sar pokh lai; jugat kar marat, su sanabandh keejai | Ang 991
Sant Singh KhalsaHeat up the sun energy of the right nostril, and cool down the moon energy of the left nostril; practicing this breath-control, bring them into perfect balance.
Manmohan SinghBurn thou off thy fiery nature and foster thy cool and calm disposition, Put thou thy life-breath in the right channel an d establish good relation with Thy Lord.
Manmohan Singh (Punjabi)ਤੂੰ ਆਪਣੀ ਤੱਤੀ ਤਬੀਅਤ ਨੂੰ ਸਾੜ ਸੁੱਟ ਅਤੇ ਆਪਣੀ ਸੀਤਲ ਅਤੇ ਸ਼ਾਂਤ ਸੁਭਾਵ ਦੀ ਪ੍ਰਵਰਸ਼ ਕਰ। ਤੂੰ ਆਪਣੇ ਜੀਵਨ-ਸੁਆਸ ਨੂੰ ਠੀਕ ਰਾਹੇ ਪਾ ਅਤੇ ਆਪਣੇ ਸੁਆਮੀ ਨਾਲ ਸ੍ਰੇਸ਼ਟ ਸੰਬੰਧ ਕਾਇਮ ਕਰ।
Fareedkot Teekaਸੂਰਜ ਕੀ ਸੁਰਕਰ (ਸੋਸਿ ਲੈ) ਚੜਾਇ ਲੈ ਪ੍ਰਾਣਾਂ ਕੋ, ਸੋਮ ਚੰਦ੍ਰਮਾਂ ਕੀ ਸੁਰਸੈ ਪੋਖ ਇਸਥਤ ਕਰ ਲੈ। ਇਸ ਜੁਗਤੀ ਕਰਿ (ਮਰਤੁ) ਜੋ ਪ੍ਰਾਣ ਰੂਪ ਪੌਣ ਹੈ ਇਸ ਕਾ ਦਸਮਾਂ ਦ੍ਵਾਰ (ਸੁ) ਸਾਥ ਸਨਬੰਧ ਕਰੁ॥
Prof. Sahib Singh(ਹੇ ਜੋਗੀ!) ਤੂੰ ਤਾਮਸੀ ਸੁਭਾਵ ਨੂੰ ਦੂਰ ਕਰ (ਇਹ ਹੈ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ), ਸ਼ਾਂਤੀ ਸੁਭਾਵ ਨੂੰ (ਆਪਣੇ ਅੰਦਰ) ਤਕੜਾ ਕਰ (ਇਹ ਹੈ ਖੱਬੀ ਨਾਸ ਦੇ ਰਸਤੇ ਪ੍ਰਾਣ ਚੜ੍ਹਾਣੇ)। ਸੁਆਸ ਸੁਆਸ ਨਾਮ ਜਪਣ ਵਾਲਾ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ (ਇਹ ਹੈ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿਚ ਟਿਕਾਣਾ)। (ਬੱਸ! ਹੇ ਜੋਗੀ! ਪਰਮਾਤਮਾ ਦੇ ਚਰਨਾਂ ਵਿਚ ਜੁੜਨ ਦਾ ਕੋਈ) ਅਜੇਹਾ ਮੇਲ ਮਿਲਾਓ।ਪਦ ਅਰਥ ਸਰੁ = ਤਾਲਾਬ। ਸੂਰ ਸੁਰ = ਸੂਰਜ ਦਾ ਤਾਲਾਬ, ਤਪਸ਼ ਦਾ ਸੋਮਾ, ਤਮੋਗੁਣੀ ਸੁਭਾਉ। ਸੋਸਿ ਲੈ = ਸੁਕਾ ਲੈ, ਮੁਕਾ ਦੇਹ। ਸੂਰ = ਪਿੰਗਲਾ ਨਾੜੀ, ਸੱਜੀ ਸੁਰ, ਸੱਜੀ ਨਾਸ। ਸੋਸਿ ਲੈ = ਸੁਕਾ ਦੇਹ (ਭਾਵ, ਪ੍ਰਾਣ ਉਤਾਰ ਦੇਹ, ਸੁਆਸ ਬਾਹਰ ਕੱਢ)। ਸੋਮ = ਚੰਦ੍ਰਮਾ। ਸੋਮ ਸਰੁ = ਚੰਦ੍ਰਮਾ ਦਾ ਤਾਲਾਬ, ਠੰਢ-ਸ਼ਾਂਤੀ ਦਾ ਸੋਮਾ, ਸਤੋਗੁਣੀ ਸੁਭਾਉ, ਸ਼ਾਂਤੀ ਸੁਭਾਉ। ਪੋਖਿ ਲੈ = ਪਾਲ ਲੈ, ਭਰ ਲੈ, ਤਕੜਾ ਕਰ। ਸੋਮ = ਖੱਬੀ ਨਾਸ, ਇੜਾ ਨਾੜੀ। ਪੋਖਿ ਲੈ = ਭਰ ਲੈ, ਉਤਾਂਹ ਚਾੜ੍ਹ, ਅੰਦਰ ਵਲ ਖਿੱਚ ਲੈ। ਜੁਗਤਿ = ਮਰਯਾਦਾ, ਸੁਜੱਚਾ ਢੰਗ। ਜੁਗਤਿ ਕਰਿ = (ਜ਼ਿੰਦਗੀ ਦਾ) ਸੁਚੱਜਾ ਢੰਗ ਬਣਾ। ਮਰਤੁ = {मारुत्} ਹਵਾ, ਪ੍ਰਾਣ, ਸੁਆਸ। ਜੁਗਤਿ ਕਰਿ ਮਰਤੁ = ਜੀਵਨ ਦੇ ਸੁਚੱਜੇ ਢੰਗ ਨੂੰ 'ਸੁਆਸ ਸੁਖਮਨਾ ਵਿਚ ਟਿਕਾਣੇ' ਬਣਾ। ਸੁ = ਉਹ, ਅਜੇਹਾ। ਸਨਬੰਧੁ = ਮੇਲ। ਕੀਜੈ = ਕਰਨਾ ਚਾਹੀਦਾ ਹੈ।
SikhNet (Spanish)Quema la esencia de la pasión y refuerza los atributos de la Verdad, esto en verdad es la inhalación y la exhalación de la respiración vital, y deja que la Calma sea el sostén de la respiración.
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ. ਨਹ ਕੰਧੁ ਛੀਜੈ ॥੧॥
meen kee chapal siau jugat man raakheeai; uddai neh hans. neh kandh chheejai |1| Ang 991
Sant Singh KhalsaIn this way, the fickle fish of the mind will be held steady; the swan-soul shall not fly away, and the body-wall will not crumble. ||1||
Manmohan SinghIn this way, thy fish like mercurial mind shall be held and thy soul-swan shall fly not away from thy Lord and thy body-wall shall perish not, in vain.
Manmohan Singh (Punjabi)ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ-ਰਾਜਹੰਸ, ਉਡਾਰੀ ਮਾਰ, ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ-ਦੀਵਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।
Fareedkot Teekaਮਛੀ ਮਸ ਜੋ ਚੰਚਲ ਮਨ ਹੈ ਇਸ ਪੂਰਬਕ ਹੀ ਜੁਗਤਿ ਸਿਉਂ (ਰਾਖੀਐ) ਰੋਕੀਐ, ਤਉ (ਕੰਧੁ) ਸਰੀਰੁ ਕਲਪ ਪ੍ਰਯੰਤ ਨਹੀਂ ਨਸ਼ਟ ਹੋਤਾ ਔ ਇਸ ਦੇਹ ਤੇ (ਹੰਸੁ) ਜੀਉ ਨਹੀਂ ਉਡਤਾ, ਵਾ ਜੀਉ ਵਾਰ ਵਾਰ ਦੇਹ ਤ੍ਯਾਗ ਕਰਿ ਕਹੀਂ ਜਾਤਾ ਆਵਤਾ ਨਹੀਂ ਔਰੁ ਨ ਸਰੀਰ ਨਿਸਫਲ ਹੋਤਾ ਹੈ॥੧॥
Prof. Sahib Singhਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਨਾਹ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੁੰਦਾ ਹੈ ॥੧॥ਪਦ ਅਰਥ ਮੀਨ = ਮੱਛੀ। ਚਪਲ = ਚੰਚਲ। ਮੀਨ ਕੀ ਚਪਲ = ਮੱਛੀ ਦੀ ਚੰਚਲਤਾ। ਸਿਉ ਜੁਗਤਿ = ਜੁਗਤਿ ਸਿਉ, (ਇਸ) ਜੁਗਤਿ ਨਾਲ। ਮੀਨ ਕੀ ਚਪਲ ਮਨੁ = ਮੱਛੀ ਦੀ ਚਪਲਤਾ ਵਾਲਾ ਮਨ, ਮੱਛੀ ਵਰਗਾ ਚੰਚਲ ਮਨ। ਰਾਖੀਐ = ਸਾਂਭ ਰੱਖਣਾ ਚਾਹੀਦਾ ਹੈ। ਹੰਸੁ = ਜੀਵਤਮਾ, ਮਨ। ਉਡੈ ਨਹ = (ਇਸ ਤਰ੍ਹਾਂ) ਭਟਕਦਾ ਨਹੀਂ। ਕੰਧੁ = ਸਰੀਰ। ਨਹ ਛੀਜੈ = ਛਿੱਜਦਾ ਨਹੀਂ, ਵਿਕਾਰਾਂ ਵਿਚ ਗਲਦਾ ਨਹੀਂ ॥੧॥
SikhNet (Spanish)Sí, es a través del Equilibrio que la mente, mercurial como el pez, se mantiene, y el Alma Cisne no se va, ni se desvanecen las paredes del cuerpo.(1)
ਮੂੜੇ ਕਾਇਚੇ; ਭਰਮਿ ਭੁਲਾ ॥
moorre kaaeiche; bharam bhulaa | Ang 991
Sant Singh KhalsaYou fool, why are you deluded by doubt?
Manmohan SinghO fool, why art thou gone astray in doubt?
Manmohan Singh (Punjabi)ਹੇ ਮੂਰਖ! ਤੂੰ ਕਿਉਂ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ?
Fareedkot Teekaਹੇ ਮੂਰਖ! ਭਰਮ ਮੇਂ (ਕਾਇਚੇ) ਕਿਸ ਵਾਸਤੇ ਭੂਲਾ ਹੈਂ॥
Prof. Sahib Singhਹੇ ਮੂਰਖ! ਤੂੰ (ਪ੍ਰਾਣਾਯਾਮ ਦੇ) ਭੁਲੇਖੇ ਵਿਚ ਪੈ ਕੇ ਕਿਉਂ (ਜੀਵਨ ਦੇ ਅਸਲੀ ਤੋਂ) ਲਾਂਭੇ ਜਾ ਰਿਹਾ ਹੈਂ?ਪਦ ਅਰਥ ਮੂੜੇ = ਹੇ ਮੂਰਖ! ਕਾਇਚੇ = ਕਾਹਦੇ ਵਾਸਤੇ? ਕਿਉਂ? ਭਰਮਿ = ਭੁਲੇਖੇ ਵਿਚ (ਪੈ ਕੇ)। ਭੁਲਾ = ਖੁੰਝ ਰਿਹਾ ਹੈਂ।
SikhNet (Spanish)Oh ignorante, ¿por qué te pierdes entre dudas?
ਨਹ ਚੀਨਿਆ ਪਰਮਾਨੰਦੁ; ਬੈਰਾਗੀ ॥੧॥ ਰਹਾਉ ॥
neh cheeniaa paramaanand; bairaagee |1| rahaau | Ang 991
Sant Singh KhalsaYou do not remember the detached Lord of supreme bliss. ||1||Pause||
Manmohan SinghThou rememberest not thy Detached Lord, the embodiment of supreme bliss. Pause.
Manmohan Singh (Punjabi)ਤੂੰ ਪਰਮ ਅਨੰਦ ਸਰੂਪ, ਆਪਣੇ ਨਿਰਲੇਪ ਪ੍ਰਭੂ ਦਾ ਸਿਮਰਨ (ਕਿਉਂ) ਨਹੀਂ ਕਰਦਾ। ਠਹਿਰਾਉ।
Fareedkot Teekaਵੈਰਾਗੀ ਹੋ ਕਰ ਪ੍ਰਮਾਨੰਦ ਸਰੂਪ ਪਰਮੇਸਰ ਕੋ ਜਾਣਿਆ ਨਹੀਂ ਹੈ॥੧॥ ਰਹਾਉ ॥
Prof. Sahib Singh(ਹੇ ਜੋਗੀ!) ਤੂੰ ਜਗਤ ਦੀ ਮਾਇਆ ਵਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪਰਮਾਤਮਾ ਨੂੰ ਅਜੇ ਤਕ ਪਛਾਣ ਨਹੀਂ ਸਕਿਆ ॥੧॥ ਰਹਾਉ ॥ਪਦ ਅਰਥ ਚੀਨਿਆ = ਪਛਾਣਿਆ। ਪਰਮਾਨੰਦੁ = ਉਹ ਪਰਮਾਤਮਾ ਜੋ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ। ਬੈਰਾਗੀ = ਮਾਇਆ ਵਲੋਂ ਉਪਰਾਮ (ਹੋ ਕੇ) ॥੧॥ ਰਹਾਉ ॥
SikhNet (Spanish)¿Por qué no concibes al Señor Desapegado y de Supremo Éxtasis?(1-Pausa)
ਅਜਰ ਗਹੁ ਜਾਰਿ ਲੈ. ਅਮਰ ਗਹੁ ਮਾਰਿ ਲੈ; ਭ੍ਰਾਤਿ ਤਜਿ ਛੋਡਿ, ਤਉ ਅਪਿਉ ਪੀਜੈ ॥
ajar gahu jaar lai. amar gahu maar lai; bhraat taj chhodd, tau apiau peejai | Ang 991
Sant Singh KhalsaSeize and burn the unbearable; seize and kill the imperishable; leave behind your doubts, and then, you shall drink in the Nectar.
Manmohan SinghSeize and burn thou thy unbearable evil-desire, seize and subjugate thy imperishable mind and abandon thy doubt; Then shalt thou in-drink the Name-Nectar.
Manmohan Singh (Punjabi)ਤੂੰ ਆਪਣੀ ਅਸਹ ਮੰਦ-ਵਾਸ਼ਨਾ ਨੂੰ ਫੜ ਕੇ ਸਾੜ ਸੁੱਟ, ਆਪਣੇ ਅਬਿਨਾਸ਼ੀ ਮਨੂੰਏ ਨੂੰ ਫੜ ਕੇ ਕਾਬੂ ਕਰ ਅਤੇ ਆਪਣੇ ਸ਼ਕ-ਸ਼ੁਭੇ ਨੂੰ ਛੱਡ ਦੇ, ਤਦ ਹੀ ਤੂੰ ਲਾਮ-ਅੰਮ੍ਰਿਤ ਨੂੰ ਪੀਵੇਂਗਾ।
Fareedkot Teekaਅਜਰ ਜੋ ਕਾਮਾਦੀ ਬਿਕਾਰ ਹੈਂ ਤਿਨ ਕੋ ਗਹਿ ਕੇ ਜਲਾਇ ਲੈ, ਅਮਰ ਜੋ ਮਨ ਹੈ ਤਿਸ ਕੋ ਪਕੜ ਕੇ ਮਾਰ ਲੈ ਔ ਭਰਮ ਕੋ ਤਜ ਛੋਡ, ਤੌ ਦਸਮ ਦੁਆਰ ਤੇ ਚੁਆਇ ਕੈ ਅੰਮ੍ਰਤ ਪੀਓ॥
Prof. Sahib Singh(ਹੇ ਜੋਗੀ!) ਜਰਾ-ਰਹਿਤ ਪ੍ਰਭੂ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲੇ ਮੋਹ ਨੂੰ (ਆਪਣੇ ਅੰਦਰੋਂ) ਸਾੜ ਦੇ, ਮੌਤ-ਰਹਿਤ ਹਰੀ ਦੇ ਮਿਲਾਪ ਦੇ ਰਸਤੇ ਵਿਚ ਵਿਘਨ ਪਾਣ ਵਾਲੇ ਮਨ ਨੂੰ ਵੱਸ ਵਿਚ ਕਰ ਰੱਖ, ਭਟਕਣਾ ਛੱਡ ਦੇ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਸਕੀਦਾ ਹੈ।ਪਦ ਅਰਥ ਜਰਾ = ਬੁਢੇਪਾ। ਅਜਰ = {ਅ-ਜਰਾ} ਜਿਸ ਨੂੰ ਬੁਢੇਪਾ ਪੋਹ ਨਹੀਂ ਸਕਦਾ ਉਹ ਪਰਮਾਤਮਾ। ਗਹੁ = ਪਕੜ, ਰੋਕ। ਅਜਰ ਗਹੁ = ਜਰਾ-ਰਹਿਤ ਪ੍ਰਭੂ ਦੇ ਮਿਲਾਪ ਦੇ ਰਸਤੇ ਵਿਚ ਰੋਕ ਪਾਣ ਵਾਲਾ (ਮੋਹ)। ਜਾਰਿ ਲੈ = ਸਾੜ ਦੇਹ। ਅਮਰ = ਮੌਤ-ਰਹਿਤ ਪ੍ਰਭੂ। ਅਮਰ ਗਹੁ = ਮੌਤ-ਰਹਿਤ ਹਰੀ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲਾ (ਮਨ)। ਮਾਰਿ ਲੈ = ਵੱਸ ਵਿਚ ਕਰ ਲੈ। ਭ੍ਰਾਤਿ = ਭਟਕਣਾ। ਤਜਿ ਛੋਡਿ = ਤਿਆਗ ਦੇਹ। ਤਉ = ਤਦੋਂ। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਜੈ = ਪੀ ਸਕੀਦਾ ਹੈ।
SikhNet (Spanish)Toma y quema la carga intolerable de Maya, controla para ello a la inquieta mente, calma sus deseos y abandonando tu duda, bebe del Néctar del Nombre del Señor.
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ. ਨਹ ਕੰਧੁ ਛੀਜੈ ॥੨॥
meen kee chapal siau jugat man raakheeai; uddai neh hans. neh kandh chheejai |2| Ang 991
Sant Singh KhalsaIn this way, the fickle fish of the mind will be held steady; the swan-soul shall not fly away, and the body-wall shall not crumble. ||2||
Manmohan SinghIn this way thy fish-like mercurial mind shall be held and thy soul swan shall fly not away from thy Lord and thy body-wall shall perish not, in vain.
Manmohan Singh (Punjabi)ਇਸ ਤਰ੍ਹਾਂ ਦੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਦਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।
Fareedkot Teekaਮਛੀ ਮਸ ਜੋ ਚੰਚਲ ਮਨ ਹੈ ਇਸ ਪੂਰਬਕ ਹੀ ਜੁਗਤਿ ਸਿਉਂ (ਰਾਖੀਐ) ਰੋਕੀਐ, ਤਉ (ਕੰਧੁ) ਸਰੀਰੁ ਕਲਪ ਪ੍ਰਯੰਤ ਨਹੀਂ ਨਸ਼ਟ ਹੋਤਾ ਔ ਇਸ ਦੇਹ ਤੇ (ਹੰਸੁ) ਜੀਉ ਨਹੀਂ ਉਡਤਾ, ਵਾ ਜੀਉ ਵਾਰ ਵਾਰ ਦੇਹ ਤ੍ਯਾਗ ਕਰਿ ਕਹੀਂ ਜਾਤਾ ਆਵਤਾ ਨਹੀਂ ਔਰੁ ਨ ਸਰੀਰ ਨਿਸਫਲ ਹੋਤਾ ਹੈ॥੨॥
Prof. Sahib Singhਇਸੇ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਦੌੜਨੋਂ ਹਟ ਜਾਂਦਾ ਹੈ, ਸਰੀਰ ਭੀ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੋਣੋਂ ਬਚ ਜਾਂਦਾ ਹੈ ॥੨॥
SikhNet (Spanish)Sí, es a través del Equilibrio que la mente, mercurial como el pez, es sostenida, y el Alma Cisne no se va, ni se desvanecen las paredes del cuerpo.(2)
ਭਣਤਿ ਨਾਨਕੁ ਜਨੋ. ਰਵੈ ਜੇ ਹਰਿ ਮਨੋ; ਮਨ ਪਵਨ ਸਿਉ. ਅੰਮ੍ਰਿਤੁ ਪੀਜੈ ॥
bhanat naanak jano. ravai je har mano; man pavan siau. amrit peejai | Ang 992
Sant Singh KhalsaNanak humbly prays, if the Lord's humble servant dwells upon Him, in his mind of minds, with his every breath, then he drinks in the Ambrosial Nectar.
Manmohan SinghSays Nanak, if in the heart of his heart, man contemplates his Lord; then with every breath of his, he quaffs nectar.
Manmohan Singh (Punjabi)ਗੁਰੂ ਜੀ ਆਖਦੇ ਹਨ, ਜੇਕਰ ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਆਪਣੇ ਪ੍ਰਭੂ ਦਾ ਸਿਮਰਨ ਕਰੇ ਤਾਂ ਆਪਣੇ ਹਰ ਸੁਆਸ ਨਾਲ ਉਹ ਸੁਧਾਰਸ ਪਾਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜਨ ਹਰੀ ਕੋ ਮਨ ਕਰਿ (ਰਵੈ) ਜਪੇ, ਤਾਂ ਮਨ ਔ ਪੌਣ ਕੋ ਰੋਕ ਕੈ ਦਸਵੇਂ ਦੁਆਰ ਮੇਂ ਅੰਮ੍ਰਿਤ ਪਾਨ ਕਰੈ॥
Prof. Sahib Singhਦਾਸ ਨਾਨਕ ਆਖਦਾ ਹੈ ਜੇ ਮਨੁੱਖ ਦਾ ਮਨ ਪਰਮਾਤਮਾ ਦਾ ਸਿਮਰਨ ਕਰੇ, ਤਾਂ ਮਨੁੱਖ ਮਨ ਦੀ ਇਕਾਗ੍ਰਤਾ ਨਾਲ ਸੁਆਸ ਸੁਆਸ (ਨਾਮ ਜਪ ਕੇ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ।ਪਦ ਅਰਥ ਭਣਤਿ = ਆਖਦਾ ਹੈ। ਨਾਨਕੁ ਜਨੋ = ਨਾਨਕੁ ਜਨੁ, ਦਾਸ ਨਾਨਕ। ਮਨੋ = ਮਨੁ। ਰਵੈ = ਸਿਮਰੇ। ਮਨ ਸਿਉ = ਮਨ ਨਾਲ, ਮਨ (ਦੀ ਇਕਾਗ੍ਰਤਾ) ਨਾਲ। ਪਵਨ = ਹਵਾ, ਸੁਆਸ, ਸੁਆਸ ਸੁਆਸ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ।
SikhNet (Spanish)Dice Nanak, oh amigos, quien enaltece el Nombre del Señor con toda su mente, inhala el Néctar del Señor, con cada respiración.
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ. ਨਹ ਕੰਧੁ ਛੀਜੈ ॥੩॥੯॥
meen kee chapal siau jugat man raakheeai; uddai neh hans. neh kandh chheejai |3|9| Ang 992
Sant Singh KhalsaIn this way, the fickle fish of the mind will be held steady; the swan-soul shall not fly away, and the body-wall shall not crumble. ||3||9||
Manmohan SinghIn this way thy fish-like mercurial mind shall be held and thy soul-swan shall fly not away from thy Lord and thy body wall shall not perish in vain.
Manmohan Singh (Punjabi)ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਅਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਵਾਰ ਨਿਸਫਲ ਨਾਸ ਨਹੀਂ ਹੋਵੇਗੀ।
Fareedkot Teekaਮਛੀ ਮਸ ਜੋ ਚੰਚਲ ਮਨ ਹੈ ਇਸ ਪੂਰਬਕ ਹੀ ਜੁਗਤਿ ਸਿਉਂ (ਰਾਖੀਐ) ਰੋਕੀਐ, ਤਉ (ਕੰਧੁ) ਸਰੀਰੁ ਕਲਪ ਪ੍ਰਯੰਤ ਨਹੀਂ ਨਸ਼ਟ ਹੋਤਾ ਔ ਇਸ ਦੇਹ ਤੇ (ਹੰਸੁ) ਜੀਉ ਨਹੀਂ ਉਡਤਾ, ਵਾ ਜੀਉ ਵਾਰ ਵਾਰ ਦੇਹ ਤ੍ਯਾਗ ਕਰਿ ਕਹੀਂ ਜਾਤਾ ਆਵਤਾ ਨਹੀਂ ਔਰੁ ਨ ਸਰੀਰ ਨਿਸਫਲ ਹੋਤਾ ਹੈ॥੩॥੯॥
Prof. Sahib Singhਇਸ ਤਰੀਕੇ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਤੇ ਸਰੀਰ ਭੀ ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ ॥੩॥੯॥
SikhNet (Spanish)Sí, es a través del Equilibrio que la mente, mercurial como el pez, es sostenida, y el Alma Cisne no se va, ni se desvanecen las paredes del cuerpo.(3-9)