ੴ

ਸਿੱਖਬਾਣੀ · SikhBani

ਇਹੁ ਧਨੁ ਸਰਬ ਰਹਿਆ ਭਰਪੂਰਿ ॥

eihu dhan sarab rahiaa bharapoor
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 991 · 13 lines
Translations

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਇਹੁ ਧਨੁ; ਸਰਬ ਰਹਿਆ ਭਰਪੂਰਿ ॥

eihu dhan; sarab rahiaa bharapoor |

Sant Singh KhalsaThis wealth is all-pervading, permeating all.
Manmohan SinghThis wealth of Lord's Name is fully contained amongst all.
Manmohan Singh (Punjabi)ਸਾਹਿਬ ਦੇ ਨਾਮ ਦੀ ਇਹ ਦੌਲਤ ਸਾਰਿਆਂ ਅੰਦਰ ਪਰੀਪੂਰਨ ਹੈ।
Fareedkot Teekaਜੋ ਇਹੁ ਨਾਮ ਧਨ ਸਾਰੇ ਹੀ ਭਰਪੂਰ ਹੋ ਰਹਾ ਹੈ॥
Prof. Sahib Singh(ਪਰਮਾਤਮਾ ਹਰ ਥਾਂ ਜ਼ੱਰੇ ਜ਼ੱਰੇ ਵਿਚ ਵਿਆਪਕ ਹੈ, ਉਸ ਦਾ) ਇਹ ਨਾਮ-ਧਨ (ਭੀ) ਸਭ ਵਿਚ ਮੌਜੂਦ ਹੈ, (ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਨੂੰ ਹਰ ਥਾਂ ਹੀ ਵੇਖ ਸਕੀਦਾ ਹੈ ਤੇ ਉਸ ਦੀ ਯਾਦ ਨੂੰ ਹਿਰਦੇ ਵਿਚ ਵਸਾ ਸਕੀਦਾ ਹੈ),

ਪਦ ਅਰਥ ਇਹੁ ਧਨੁ = ਪਰਮਾਤਮਾ ਦਾ ਨਾਮ-ਧਨ। ਸਰਬ = ਸਭ ਵਿਚ।

SikhNet (Spanish)Todos están llenos de las Riquezas del Nombre del Señor,

ਮਨਮੁਖ ਫਿਰਹਿ; ਸਿ ਜਾਣਹਿ ਦੂਰਿ ॥੧॥

manamukh fireh; si jaaneh door |1|

Sant Singh KhalsaThe self-willed manmukh wanders around, thinking that it is far away. ||1||
Manmohan SinghThe perverse person knows it to be afar, so he wanders out and about.
Manmohan Singh (Punjabi)ਮਨ-ਮੱਤੀ ਪੁਰਖ ਇਸ ਨੂੰ ਦੁਰੇਡੇ ਜਾਣਦਾ ਹੈ, ਇਸ ਲਈ ਉਹ ਐਧਰ ਓਧਰ ਭਟਕਦਾ ਫਿਰਦਾ ਹੈ।
Fareedkot Teekaਜੋ ਮਨ ਕੋ ਹੀ ਮੁਖ ਜਾਨ ਕੇ ਫਿਰਤੇ ਹੈਂ, ਸੋ ਹਰੀ ਕੋ ਦੂਰ ਜਾਣਤੇ ਹੈਂ॥੧॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਭਟਕਦੇ ਫਿਰਦੇ ਹਨ, ਅਤੇ ਉਹ ਬੰਦੇ (ਪਰਮਾਤਮਾ ਨੂੰ, ਪਰਮਾਤਮਾ ਦੇ ਨਾਮ-ਧਨ ਨੂੰ) ਕਿਤੇ ਦੂਰ ਦੁਰੇਡੇ ਥਾਂ ਤੇ ਸਮਝਦੇ ਹਨ ॥੧॥

ਪਦ ਅਰਥ ਮਨਮੁਖ = ਉਹ ਬੰਦੇ ਜਿਨ੍ਹਾਂ ਦਾ ਮੂੰਹ ਆਪਣੇ ਵਲ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਫਿਰਹਿ = (ਦੁਨੀਆਵੀ ਧਨ ਦੀ ਖ਼ਾਤਰ) ਭਟਕਦੇ ਫਿਰਦੇ ਹਨ। ਸਿ = ਉਹ ਬੰਦੇ ॥੧॥

SikhNet (Spanish)pero el arrogante Manmukj vaga por todos lados, pensando que Él está muy lejos.(1)

ਸੋ ਧਨੁ ਵਖਰੁ ਨਾਮੁ; ਰਿਦੈ ਹਮਾਰੈ ॥

so dhan vakhar naam; ridai hamaarai |

Sant Singh KhalsaThat commodity, the wealth of the Naam, is within my heart.
Manmohan SinghThat commodity of the Lord's Name's wealth is within my mind.
Manmohan Singh (Punjabi)ਸੁਆਮੀ ਦੇ ਨਾਮ ਦੇ ਪਦਾਰਥ ਦਾ ਐਸਾ ਸੌਦਾਂ ਸੂਤ ਮੇਰੇ ਹਿਰਦੇ ਅੰਦਰ ਹੈ।
Fareedkot Teekaਸੋ ਨਾਮ ਧਨ ਵਖਰ ਹਮਾਰੇ ਰਿਦੇ ਮੇਂ ਹੈਂ॥
Prof. Sahib Singhਹੇ ਪ੍ਰਭੂ! (ਮੇਹਰ ਕਰ) ਤੇਰਾ ਇਹ ਨਾਮ-ਧਨ ਇਹ ਨਾਮ-ਵੱਖਰ ਮੇਰੇ ਹਿਰਦੇ ਵਿਚ ਭੀ ਵੱਸ ਪਏ।

ਪਦ ਅਰਥ ਵਖਰੁ = ਸੌਦਾ। ਰਿਦੈ ਹਮਾਰੈ = ਸਾਡੇ ਹਿਰਦੇ ਵਿਚ, ਮੇਰੇ ਹਿਰਦੇ ਵਿਚ (ਵੱਸ ਪਏ)।

SikhNet (Spanish)Las Riquezas del Nombre del Señor las atesoro en mi corazón.

ਜਿਸੁ ਤੂ ਦੇਹਿ; ਤਿਸੈ ਨਿਸਤਾਰੈ ॥੧॥ ਰਹਾਉ ॥

jis too dehi; tisai nisataarai |1| rahaau |

Sant Singh KhalsaWhoever You bless with it, is emancipated. ||1||Pause||
Manmohan SinghWhosoever Thou bless with it, he is emancipated. Pause.
Manmohan Singh (Punjabi)ਜਿਸ ਕਿਸੇ ਨੂੰ ਤੂੰ ਇਹ ਬਖ਼ਸ਼ਦਾ ਹੈਂ ਉਸ ਦਾ ਇਹ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।
Fareedkot Teekaਪਰੰਤੂ ਜਿਸ ਕੋ ਤੂੰ ਦੇਤਾ ਹੈਂ ਤਿਸ ਕੋ ਇਹੋ ਨਾਮ ਧਨੁ ਤਾਰਤਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ ਤੂੰ ਆਪਣਾ ਨਾਮ-ਧਨ ਨਾਮ-ਵੱਖਰ ਦੇਂਦਾ ਹੈਂ ਉਸ ਨੂੰ ਇਹ ਨਾਮ-ਧਨ (ਮਾਇਆ ਦੀ ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਤਿਸੈ = ਉਸ (ਮਨੁੱਖ) ਨੂੰ। ਨਿਸਤਾਰੈ = (ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

SikhNet (Spanish)Oh Señor, a quien sea que calmas con esas Riquezas, logra la total Plenitud.(1-Pausa)

ਨ ਇਹੁ ਧਨੁ ਜਲੈ; ਨ ਤਸਕਰੁ ਲੈ ਜਾਇ ॥

n ihu dhan jalai; na tasakar lai jaae |

Sant Singh KhalsaThis wealth does not burn; it cannot be stolen by a thief.
Manmohan SinghThis wealth catches not fire, Nor can the thief take it away.
Manmohan Singh (Punjabi)ਇਸ ਪਦਾਰਥ ਨੂੰ ਅੱਗ ਨਹੀਂ ਲਗਦੀ, ਨਾਂ ਹੀ ਚੋਰ ਇਸ ਨੂੰ ਲੈ ਜਾ ਸਕਦਾ ਹੈ।
Fareedkot Teekaਨਾ ਇਹੁ ਨਾਮ ਧਨ ਅਗਨੀ ਕਰ ਕੇ ਜਲਤਾ ਹੈ, ਨਾ ਚੁਰਾਕੇ ਚੋਰ ਹੀ ਲੈ ਜਾਤਾ ਹੈ॥
Prof. Sahib Singh(ਹਿਰਦੇ ਵਿਚ ਵਸਾਇਆ ਹੋਇਆ ਪਰਮਾਤਮਾ ਦਾ ਨਾਮ) ਇਕ ਐਸਾ ਧਨ ਹੈ ਜੋ ਨਾਹ ਸੜਦਾ ਹੈ ਨਾਹ ਹੀ ਇਸ ਨੂੰ ਕੋਈ ਚੋਰ ਚੁਰਾ ਕੇ ਲੈ ਜਾ ਸਕਦਾ ਹੈ।

ਪਦ ਅਰਥ ਤਸਕਰੁ = ਚੋਰ।

SikhNet (Spanish)Estas Riquezas no se queman, ni pueden ser robadas,

ਨ ਇਹੁ ਧਨੁ ਡੂਬੈ; ਨ ਇਸੁ ਧਨ ਕਉ ਮਿਲੈ ਸਜਾਇ ॥੨॥

n ihu dhan ddoobai; na is dhan kau milai sajaae |2|

Sant Singh KhalsaThis wealth does not drown, and its owner is never punished. ||2||
Manmohan SinghThis wealth drowns not, nor is the owner of it punished.
Manmohan Singh (Punjabi)ਇਹ ਦੌਲਤ ਡੁਬਦੀ ਨਹੀਂ, ਨਾਂ ਹੀ ਇਸ ਦੇ ਮਾਲਕ ਨੂੰ ਸਜ਼ਾ ਮਿਲਦੀ ਹੈ।
Fareedkot Teekaਇਹੁ ਨਾਮ ਧਨ ਪਾਨੀ ਮੇਂ ਡੂਬਤਾ ਬੀ ਨਹੀਂ ਔ ਨਾ ਇਸ ਧਨ ਕੋ ਸਜਾਇ ਮਿਲਤੀ ਹੈ ਅਰਥਾਤ ਕਰ ਨਹੀਂ ਲਾਗਤਾ। ਭਾਵ ਜੋ ਨਾਮ ਕੇ ਜਪਨੇ ਵਾਲੇ ਹੈਂ ਉਨ ਕੇ ਜਮ ਨੇੜੇ ਹੀ ਨਹੀਂ ਆਵਤਾ॥੨॥
Prof. Sahib Singhਇਹ ਧਨ (ਪਾਣੀਆਂ ਹੜ੍ਹਾਂ ਵਿਚ ਭੀ) ਡੁੱਬਦਾ ਨਹੀਂ ਹੈ ਅਤੇ ਨਾਹ ਹੀ ਇਸ ਧਨ ਦੀ ਖ਼ਾਤਰ ਕਿਸੇ ਨੂੰ ਕੋਈ ਦੰਡ ਮਿਲਦਾ ਹੈ ॥੨॥

ਪਦ ਅਰਥ ਇਸੁ ਧਨ ਕਉ = ਇਸ ਨਾਮ-ਧਨ ਦੀ ਖ਼ਾਤਰ ॥੨॥

SikhNet (Spanish)ni ahogadas, confiscadas o apropiadas.(2)

ਇਸੁ ਧਨ ਕੀ. ਦੇਖਹੁ ਵਡਿਆਈ ॥

eis dhan kee. dekhahu vaddiaaee |

Sant Singh KhalsaGaze upon the glorious greatness of this wealth,
Manmohan SinghSee thou the greatness of this wealth,
Manmohan Singh (Punjabi)ਤੂੰ ਇਸ ਦੌਲਤ ਦੀ ਵਿਸ਼ਾਲਤਾ ਵੇਖ,
Fareedkot Teekaਹੇ ਸੰਤੋ! ਇਸ ਨਾਮ ਧਨ ਕੀ ਵਡਿਆਈ ਦੇਖੋ॥
Prof. Sahib Singhਵੇਖੋ, ਇਸ ਧਨ ਦਾ ਵੱਡਾ ਗੁਣ ਇਹ ਹੈ ਕਿ (ਜਿਸ ਮਨੁੱਖ ਦੇ ਪਾਸ ਇਹ ਧਨ ਹੈ,

ਪਦ ਅਰਥ ਵਡਿਆਈ = ਵੱਡਾ ਗੁਣ।

SikhNet (Spanish)Tal es la Gloria de estas Riquezas,

ਸਹਜੇ ਮਾਤੇ; ਅਨਦਿਨੁ ਜਾਈ ॥੩॥

sahaje maate; anadin jaaee |3|

Sant Singh Khalsaand your nights and days will pass, imbued with celestial peace. ||3||
Manmohan Singhthat one's night and day pass, imbued with equipoise.
Manmohan Singh (Punjabi)ਕਿ ਬੰਦੇ ਦੇ ਦਿਨ ਰਾਤ ਅਡੋਲਤਾ ਨਾਲ ਰੰਗੀਜੇ ਹੋਏ ਬੀਤਦੇ ਹਨ।
Fareedkot Teekaਜੋ ਸੁਤੇ ਹੀ ਇਸ ਨਾਮ ਮੇਂ ਮਸਤ ਹੂਏ ਹੈਂ ਉਨ ਕੇ ਰਾਤ ਦਿਨ (ਸਹਿਜੇ) ਸੁਖ ਮੇਂ (ਜਾਈ) ਬਤੀਤ ਹੋਤੇ ਹੈਂ॥੩॥
Prof. Sahib Singhਉਸ ਦੀ ਜ਼ਿੰਦਗੀ ਦਾ) ਹਰੇਕ ਦਿਹਾੜਾ ਅਡੋਲ ਅਵਸਥਾ ਵਿਚ ਮਸਤ ਰਿਹਾਂ ਹੀ ਗੁਜ਼ਰਦਾ ਹੈ ॥੩॥

ਪਦ ਅਰਥ ਸਹਜੇ = ਸਹਿਜ ਵਿਚ, ਅਡੋਲ ਅਵਸਥਾ ਵਿਚ। ਮਾਤੇ = ਮਸਤ ਰਿਹਾਂ। ਅਨਦਿਨੁ = ਹਰੇਕ ਦਿਨ। ਜਾਈ = ਲੰਘਦਾ ਹੈ, ਗੁਜ਼ਰਦਾ ਹੈ ॥੩॥

SikhNet (Spanish)que uno está siempre imbuido en el Equilibrio. (3)

ਇਕ ਬਾਤ ਅਨੂਪ; ਸੁਨਹੁ ਨਰ ਭਾਈ ॥

eik baat anoop; sunahu nar bhaaee |

Sant Singh KhalsaListen to this incomparably beautiful story, O my brothers, O Siblings of Destiny.
Manmohan SinghHear thou one beautiful thing, O man, my brother.
Manmohan Singh (Punjabi)ਤੂੰ ਇੱਕ ਸੋਹਣੀ ਗੱਲ ਸੁਣ, ਹੇ ਇਨਸਾਨ! ਮੇਰੇ ਵੀਰ।
Fareedkot Teekaਹੇ ਭਾਈ ਪੁਰਸੋ! ਏਕ ਔਰ ਭੀ ਬਾਤ ਸੁਨੋ॥
Prof. Sahib Singhਹੇ ਭਾਈ ਜਨੋ! (ਇਸ ਨਾਮ-ਧਨ ਦੀ ਬਾਬਤ) ਇਕ ਹੋਰ ਸੋਹਣੀ ਗੱਲ (ਭੀ) ਸੁਣੋ!

ਪਦ ਅਰਥ ਅਨੂਪ = ਸੋਹਣੀ। ਨਰ ਭਾਈ = ਹੇ ਭਾਈ ਜਨੋ!

SikhNet (Spanish)Escucha esto que es lo más maravilloso,

ਇਸੁ ਧਨ ਬਿਨੁ; ਕਹਹੁ ਕਿਨੈ ਪਰਮ ਗਤਿ ਪਾਈ ॥੪॥

eis dhan bin; kahahu kinai param gat paaee |4|

Sant Singh KhalsaTell me, without this wealth, who has ever obtained the supreme status? ||4||
Manmohan SinghSay, who has ever obtained supreme salvation without this wealth?
Manmohan Singh (Punjabi)ਦਸ, ਇਸ ਦੌਲਤ ਦੇ ਬਾਝੋਂ ਕਦੋਂ ਕਿਸੇ ਨੂੰ ਮਹਾਨ ਮੁਕਤੀ ਪਰਾਪਤ ਹੋਈ ਹੈ।
Fareedkot Teekaਕਹੋ ਤੋ ਇਸ ਨਾਮ ਧਨ ਤੋਂ ਬਿਨਾਂ ਕਿਸ ਨੇ ਪਰਮਗਤੀ ਪਾਈ ਹੈ ਅਰਥਾਤ ਨਹੀਂ ਪਾਈ॥੪॥
Prof. Sahib Singh(ਉਹ ਇਹ ਹੈ ਕਿ) ਇਸ ਧਨ (ਦੀ ਪ੍ਰਾਪਤੀ) ਤੋਂ ਬਿਨਾ ਕਦੇ ਕਿਸੇ ਨੂੰ ਉੱਚੀ ਆਤਮਕ ਅਵਸਥਾ ਨਹੀਂ ਮਿਲੀ ॥੪॥

ਪਦ ਅਰਥ ਕਹਹੁ = ਦੱਸੋ। ਕਿਨੈ = ਕਿਸੇ ਮਨੁੱਖ ਨੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥

SikhNet (Spanish)oh amigo, nadie ha sido redimido, si no ha recibido las Riquezas del Señor.(4)

ਭਣਤਿ ਨਾਨਕੁ; ਅਕਥ ਕੀ ਕਥਾ ਸੁਣਾਏ ॥

bhanat naanak; akath kee kathaa sunaae |

Sant Singh KhalsaNanak humbly prays, I proclaim the Unspoken Speech of the Lord.
Manmohan SinghSays Nanak, "I utter the discourse of the ineffable Lord".
Manmohan Singh (Punjabi)ਗੁਰੂ ਜੀ ਆਖਦੇ ਹਨ: "ਮੈਂ ਅਕਹਿ ਸੁਆਮੀ ਦੀ ਕਥਾਵਾਰਤਾ ਉਚਾਰਨ ਕਰਦਾ ਹਾਂ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਨਾਮ ਅਕਥ ਕੀ ਕਥਾ ਸੁਣਾਵਣੇ ਵਾਲਾ ਹੈ॥
Prof. Sahib Singhਨਾਨਕ ਆਖਦਾ ਹੈ ਕਿ ਜਿਸ ਦੇ ਗੁਣ ਕਿਸੇ ਪਾਸੋਂ ਬਿਆਨ ਨਹੀਂ ਹੋ ਸਕਦੇ, ਉਸ ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ (ਉਹ ਮਨੁੱਖ) ਸੁਣਾਂਦਾ ਹੈ।

ਪਦ ਅਰਥ ਭਣਤਿ = ਆਖਦਾ ਹੈ। ਅਕਥ = ਉਹ ਪਰਮਾਤਮਾ ਜਿਸ ਦੇ ਗੁਣ ਬਿਆਨ ਨ ਕੀਤੇ ਜਾ ਸਕਣ।

SikhNet (Spanish)Dice Nanak, recito el Evangelio Irrecitable de mi Señor,

ਸਤਿਗੁਰੁ ਮਿਲੈ; ਤ ਇਹੁ ਧਨੁ ਪਾਏ ॥੫॥੮॥

satigur milai; ta ihu dhan paae |5|8|

Sant Singh KhalsaIf one meets the True Guru, then this wealth is obtained. ||5||8||
Manmohan SinghIf man meets with the True Guru, then alone, obtains he this wealth;
Manmohan Singh (Punjabi)ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਸ ਨੂੰ ਇਹ ਦੌਲਤ ਪਰਾਪਤ ਹੁੰਦੀ ਹੈ।
Fareedkot Teekaਸੋ ਸਤਿਗੁਰੂ ਮਿਲੇ ਤਾਂ ਇਹੁ ਪੁਰਸ ਨਾਮ ਧਨ ਕੋ ਪਾਇ, ਭਾਵ ਨਹੀਂ ਤੋ ਐਸਾ ਦੁਰਲਭ ਪਦਾਰਥ ਕਬ ਮਿਲਤਾ ਹੈ॥੫॥੮॥☬ਨਾਮ ਸਹਤ ਸਗ੍ਰਭ ਨਾਮ ਰਹਤ ਅਗ੍ਰਭ ਜੋਗੁ ਕਹੀਤਾ ਹੈ। ਅਗ੍ਰਭ ਪ੍ਰਾਣਾਯਾਮੀ ਜੋਗੀ ਪ੍ਰਤਿ ਉਪਦੇਸ ਕਰਤੇ ਹੈਂ:
Prof. Sahib Singhਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ ਉਹ ਇਹ ਨਾਮ-ਧਨ ਹਾਸਲ ਕਰ ਲੈਂਦਾ ਹੈ ॥੫॥੮॥

ਪਦ ਅਰਥ ਪਾਏ = ਪ੍ਰਾਪਤ ਕਰਦਾ ਹੈ ॥੫॥੮॥

SikhNet (Spanish)sólo si uno se encuentra con el Verdadero Guru, logra obtener las Riquezas de Dios. (5-8)
Answers quote the Granth verbatim with Ang citations. AI commentary is not Gurbani and not a religious ruling.