ੴ

ਸਿੱਖਬਾਣੀ · SikhBani

Ang 991

Sri Guru Granth Sahib · Raag Maaroo · 4 shabads, 42 lines
Translations
Shabad Guru Nanak Dev Ji Raag Maaroo

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਮੁਲ ਖਰੀਦੀ. ਲਾਲਾ ਗੋਲਾ; ਮੇਰਾ ਨਾਉ ਸਭਾਗਾ ॥

mul khareedee. laalaa golaa; meraa naau sabhaagaa |

Sant Singh KhalsaI am Your slave, Your bonded servant, and so I am called fortunate.
Manmohan SinghI am a purchased servant and slave of Thine, O Lord, and I go by the name of lucky.
Manmohan Singh (Punjabi)ਹੇ ਸੁਆਮੀ! ਮੈਂ ਤੇਰਾ ਮੁੱਲ ਮਿਲਾ ਹੋਇਆ ਸੇਵਕ ਅਤੇ ਗੁਲਾਮ ਹਾਂ ਅਤੇ ਮੈਡਾਂ ਨਾਮ ਕਰਮਾਂ ਵਾਲਾ ਹੈ।
Fareedkot Teekaਬੇਨਤੀ ਕਰਤੇ ਹੈਂ: ਹੇ ਹਰੀ! ਮੋਲ ਕਰ ਖਰੀਦਿਆ ਹੂਆ ਤੇਰੇ ਦਾਸੋਂ ਕਾ ਦਾਸ ਹੂੰ, ਭਾਵ ਮੈਂ ਤੇਰੇ ਅਧੀਨ ਹੂੰ। ਇਸੀ ਸੇ ਮੇਰਾ ਨਾਉ ਸਭਾਗਾ ਹੈ, ਭਾਵ ਜੋ ਤੇਰੇ ਦਾਸੋਂ ਕਾ ਦਾਸ ਹੋਤਾ ਹੈ, ਸੋ ਉਤਮ ਭਾਗਾਂ ਵਾਲਾ ਹੋਤਾ ਹੈ॥
Prof. Sahib Singh(ਹੇ ਪ੍ਰਭੂ!) ਜਦੋਂ ਤੋਂ ਗੁਰੂ ਨੇ ਮੈਨੂੰ ਤੇਰਾ ਪ੍ਰੇਮ ਦੇ ਕੇ ਉਸਦੇ ਵੱਟੇ ਵਿਚ ਮੇਰਾ ਆਪਾ-ਭਾਵ ਖ਼ਰੀਦ ਲਿਆ ਹੈ, ਮੈਂ ਤੇਰਾ ਦਾਸ ਹੋ ਗਿਆ ਹਾਂ, ਮੈਂ ਤੇਰਾ ਗ਼ੁਲਾਮ ਹੋ ਗਿਆ ਹਾਂ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ।

ਪਦ ਅਰਥ ਮੁਲ ਖਰੀਦੀ = ਮੁੱਲ ਖ਼ਰੀਦਿਆ ਹੋਇਆ, ਜਦੋਂ ਤੋਂ ਮੈਂ ਪ੍ਰੇਮ-ਕੀਮਤ ਦੇ ਵੱਟੇ ਖ਼ਰੀਦਿਆ ਗਿਆ ਹਾਂ, ਜਦੋਂ ਤੋਂ ਗੁਰੂ ਨੇ ਮੈਨੂੰ ਪ੍ਰਭੂ ਦਾ ਪਿਆਰ ਦੇ ਕੇ ਉਸ ਦੇ ਇਵਜ਼ ਮੇਰਾ ਆਪਾ-ਭਾਵ ਲੈ ਲਿਆ ਹੈ। ਲਾਲਾ = ਗ਼ੁਲਾਮ। ਗੋਲਾ = ਗ਼ੁਲਾਮ। ਸਭਾਗਾ = ਭਾਗਾਂ ਵਾਲਾ। ਮੇਰਾ ਨਾਉ ਸਭਾਗਾ = 'ਭਾਗਾਂ ਵਾਲਾ' ਮੇਰਾ ਨਾਮ ਪੈ ਗਿਆ ਹੈ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ।

SikhNet (Spanish)Soy Esclavo Tuyo, oh Dios, qué afortunado soy por ser Tu Esclavo.

ਗੁਰ ਕੀ ਬਚਨੀ ਹਾਟਿ ਬਿਕਾਨਾ; ਜਿਤੁ ਲਾਇਆ ਤਿਤੁ ਲਾਗਾ ॥੧॥

gur kee bachanee haatt bikaanaa; jit laaeaa tith laagaa |1|

Sant Singh KhalsaI sold myself at Your store in exchange for the Guru's Word; whatever You link me to, to that I am linked. ||1||
Manmohan SinghIn exchange for Thy Gurbani, O Lord, I have sold myself at Thy shop and whithersoever Thou hast yoked me, thither I am yoked.
Manmohan Singh (Punjabi)ਤੇਰੀ ਗੁਰਬਾਣੀ ਦੇ ਵਟਾਂਦਰੇ ਵਿੱਚ, ਹੇ ਸੁਆਮੀ! ਮੈਂ ਆਪਣੇ ਆਪ ਨੂੰ ਤੇਰੀ ਹੱਟੀ ਉਤੇ ਵੇਚ ਛੱਡਿਆ ਹੈ ਅਤੇ ਜਿੱਥੇ ਕਿਤੇ ਤੂੰ ਮੈਨੂੰ ਜੋੜਿਆ ਹੈ ਉੱਥੇ ਹੀ ਮੈਂ ਜੁੜਿਆ ਹੋਇਆ ਹਾਂ।
Fareedkot Teekaਗੁਰੋਂ ਕੇ ਬਚਨੋਂ ਕਰ ਮੈਂ (ਹਾਟਿ) ਦੁਕਾਨ ਸਾਧ ਸੰਗਤਿ ਬੀਚ ਬਿਕਿਆ ਹੂੰ ਸਾਧ ਸੰਗਤ ਨੇ ਜਿਸ ਤਰਫ ਲਾਇਆ ਹੈ ਮੈਂ ਉਸੀ ਤਰਫ ਲਾਗਾ ਹੂੰ ਭਾਵ ਹੇ ਪ੍ਰਮੇਸਰ ਆਪ ਕੀ ਭਗਤੀ ਮੈਂ ਲਗਾ ਰਹਿਤਾ ਹੂੰ॥੧॥
Prof. Sahib Singhਗੁਰੂ ਦੇ ਦਰ ਤੇ ਗੁਰੂ ਦੇ ਉਪਦੇਸ਼ ਦੇ ਇਵਜ਼ ਮੈਂ ਆਪਾ-ਭਾਵ ਦੇ ਦਿੱਤਾ ਹੈ, ਹੁਣ ਜਿਸ ਕੰਮ ਵਿਚ ਮੈਨੂੰ ਗੁਰੂ ਲਾਉਂਦਾ ਹੈ ਉਸੇ ਕੰਮ ਵਿਚ ਮੈਂ ਲੱਗਾ ਰਹਿੰਦਾ ਹਾਂ ॥੧॥

ਪਦ ਅਰਥ ਗੁਰ ਕੀ ਬਚਨੀ = ਗੁਰੂ ਦੇ ਉਪਦੇਸ਼ ਦੇ ਵੱਟੇ। ਹਾਟਿ = ਗੁਰੂ ਦੇ ਹੱਟ ਤੇ, ਗੁਰੂ ਦੇ ਦਰ ਤੇ। ਬਿਕਾਨਾ = ਮੈਂ ਵਿਕ ਗਿਆ ਹਾਂ, ਮੈਂ ਸਿਰ ਵੇਚ ਦਿੱਤਾ ਹੈ, ਮੈਂ ਆਪਾ-ਭਾਵ ਦੇ ਦਿੱਤਾ ਹੈ। ਜਿਤੁ = ਜਿਸ (ਕੰਮ) ਵਿਚ। ਤਿਤੁ = ਉਸੇ (ਕੰਮ) ਵਿਚ ॥੧॥

SikhNet (Spanish)He vendido mi ser en Tu Tienda a cambio de Tu Palabra, oh Guru, ahora voy y hago así como lo deseas.(1)

ਤੇਰੇ ਲਾਲੇ; ਕਿਆ ਚਤੁਰਾਈ ॥

tere laale; kiaa chaturaaee |

Sant Singh KhalsaWhat cleverness can Your servant try with You?
Manmohan SinghWhat cleverness, O Lord, can Thy servant play with thee?
Manmohan Singh (Punjabi)ਤੈਡਾਂ ਚਾਕਰ, ਹੇ ਸੁਆਮੀ! ਤੇਰੇ ਨਾਲ ਕੀ ਚਲਾਕੀ ਖੇਡ ਸਕਦਾ ਹੈ?
Fareedkot Teekaਜੋ ਤੇਰਾ ਦਾਸ ਹੈ ਤਿਸ ਕੀ ਤੇਰੇ ਆਗੇ ਚਤਰਾਈ ਕਿਆ ਚਲ ਸਕਤੀ ਹੈ॥
Prof. Sahib Singh(ਪਰ ਹੇ ਪ੍ਰਭੂ!) ਮੈਨੂੰ ਤੇਰੇ ਗ਼ੁਲਾਮ ਨੂੰ ਅਜੇ ਪੂਰੀ ਸਮਝ ਨਹੀਂ ਹੈ।

ਪਦ ਅਰਥ ਕਿਆ ਚਤੁਰਾਈ = ਕਾਹਦੀ ਅਕਲ ਹੈ? ਪੂਰੀ ਸਮਝ ਨਹੀਂ ਹੈ।

SikhNet (Spanish)Oh Señor, ¿cómo podría yo, Tu Esclavo, jugarle al astuto Contigo?

ਸਾਹਿਬ ਕਾ ਹੁਕਮੁ; ਨ ਕਰਣਾ ਜਾਈ ॥੧॥ ਰਹਾਉ ॥

saahib kaa hukam; na karanaa jaaee |1| rahaau |

Sant Singh KhalsaO my Lord and Master, I cannot carry out the Hukam of Your Command. ||1||Pause||
Manmohan SinghI can carry out not Thy command, O my master. Pause.
Manmohan Singh (Punjabi)ਮੈਂ ਤੇਰੇ ਫ਼ੁਰਮਾਨ ਦੀ ਪਾਲਣਾ ਨਹੀਂ ਕਰ ਸਕਦਾ, ਹੇ ਮੈਂਡੇ ਮਾਲਕ! ਠਹਿਰਾਉ।
Fareedkot Teekaਜੋ ਸੇਵਕ ਹੋਵੈ ਉਸ ਸੇ ਸਾਹਿਬ ਕਾ ਹੁਕਮ ਫੇਰਨਾ ਨਹੀਂ ਕਰਾ ਜਾਤਾ ਹੈ, ਭਾਵ ਅਪਨੀ ਕ੍ਰਿਪਾ ਕਰ ਕੇ ਹੀ ਤੂੰ ਹਮਾਰੀ ਸੇਵਕਾਈ ਨਿਬਾਹ ਰਹਾ ਹੈਂ॥੧॥ ਰਹਾਉ ॥
Prof. Sahib Singhਮੈਥੋਂ, ਹੇ ਸਾਹਿਬ! ਤੇਰਾ ਹੁਕਮ ਪੂਰੇ ਤੌਰ ਤੇ ਸਿਰੇ ਨਹੀਂ ਚੜ੍ਹਦਾ (ਅਕਲ ਤਾਂ ਇਹ ਚਾਹੀਦੀ ਸੀ ਕਿ ਸੇਵਾ ਹੁਕਮ ਤੋਂ ਵਧੀਕ ਕੀਤੀ ਜਾਏ; ਪਰ ਵਾਧਾ ਕਰਨਾ ਤਾਂ ਕਿਤੇ ਰਿਹਾ, ਪੂਰੀ ਭੀ ਨਿਬਾਹੀ ਨਹੀਂ ਜਾਂਦੀ) ॥੧॥ ਰਹਾਉ ॥
SikhNet (Spanish)Por mí mismo no puedo, ni siquiera, en buena fe llevar a cabo Tu Mandato.(1-Pausa)

ਮਾ ਲਾਲੀ ਪਿਉ ਲਾਲਾ ਮੇਰਾ; ਹਉ ਲਾਲੇ ਕਾ ਜਾਇਆ ॥

maa laalee piau laalaa meraa; hau laale kaa jaaeaa |

Sant Singh KhalsaMy mother is Your slave, and my father is Your slave; I am the child of Your slaves.
Manmohan SinghMy mother is Thy slave my father is thy slave, O Lord, and I am a child of thine slaves.
Manmohan Singh (Punjabi)ਮੈਂਡੀ ਮਾਂ ਤੈਂਡੀ ਗੋਲੀ ਹੈ, ਮੈਡਾਂ ਪਿਤਾ ਤੈਡਾਂ ਗੋਲਾ ਹੈ, ਹੇ ਪ੍ਰਭੂ! ਅਤੇ ਮੈਂ ਤੈਂਡੇ ਗੋਲਿਆਂ ਦਾ ਬਾਲ ਹਾਂ।
Fareedkot Teekaਮਾਤਾ ਬੁਧੀ ਮੇਰੀ ਆਪ ਕੀ ਦਾਸੀ ਹੈ ਅਰ (ਪਿਉ) ਸੰਤੋਖ ਵਿਸਸਟ ਮਨੁ ਭੀ ਮੇਰਾ ਆਪ ਕਾ ਦਾਸੁ ਹੈ। ਪੁਨਾ (ਹਉ) ਹੰਕਾਰ ਜੋ ਮਨ ਦਾਸ ਕਾ ਉਤਪਤਿ ਕੀਆ ਹੂਆ ਹੈ, ਭਾਵ ਜੋ ਸੁਧ ਹੰਕਾਰ ਹੈ॥
Prof. Sahib Singh(ਗੁਰੂ ਦੀ ਮੇਹਰ ਨਾਲ) ਤੇਰੇ ਹੁਕਮ ਵਿਚ ਤੁਰਨ ਵਾਲੀ (ਮੇਰੀ ਮੱਤ ਬਣੀ ਉਸ ਮੱਤ) ਮਾਂ (ਨੇ ਮੈਨੂੰ ਸੇਵਕ-ਜੀਵਨ ਵਾਲਾ ਜਨਮ ਦਿੱਤਾ), (ਤੇਰਾ ਬਖ਼ਸ਼ਿਆ ਸੰਤੋਖ) ਮੇਰਾ ਪਿਉ ਬਣਿਆ। ਮੈਨੂੰ (ਮੇਰੇ ਸੇਵਕ-ਸੁਭਾਵ ਨੂੰ) ਸੰਤੋਖ-ਪਿਉ ਤੋਂ ਹੀ ਜਨਮ ਮਿਲਿਆ।

ਪਦ ਅਰਥ ਮਾ = ਮੇਰੀ ਮਾਂ, ਮੇਰੀ ਮੱਤ। ਲਾਲੀ = ਦਾਸੀ, ਹੁਕਮ ਵਿਚ ਤੁਰਨ ਵਾਲੀ। ਮਾ ਲਾਲੀ = ਤੇਰੇ ਹੁਕਮ ਵਿਚ ਤੁਰਨ ਵਾਲੀ ਮੇਰੀ ਮੱਤ। ਪਿਉ = ਮੇਰਾ ਪਿਉ, ਸੰਤੋਖ, ਮੇਰੇ ਸੇਵਕ-ਜੀਵਨ ਨੂੰ ਜਨਮ ਦੇਣ ਵਾਲਾ ਸੰਤੋਖ {ਨੋਟ: ਜਿਥੇ ਸੰਤੋਖ ਹੈ ਉਥੇ ਹੀ ਸੇਵਾ-ਭਾਵ ਹੋ ਸਕਦਾ ਹੈ। ਸੰਤੋਖ ਸੇਵਾ-ਭਾਵ ਨੂੰ ਜਨਮ ਦੇਂਦਾ ਹੈ}। ਹਉ = ਮੈਂ, ਮੇਰਾ ਸੇਵਾ-ਭਾਵ। ਲਾਲੇ ਕਾ ਜਾਇਆ = ਸੰਤੋਖ-ਪਿਤਾ ਤੋਂ ਹੀ ਜੰਮਿਆ ਹੈ।

SikhNet (Spanish)Mi madre es Tu Esclava así como mi padre, yo soy el retoño de Tus Esclavos,

ਲਾਲੀ ਨਾਚੈ ਲਾਲਾ ਗਾਵੈ; ਭਗਤਿ ਕਰਉ ਤੇਰੀ ਰਾਇਆ ॥੨॥

laalee naachai laalaa gaavai; bhagat krau teree raaeaa |2|

Sant Singh KhalsaMy slave mother dances, and my slave father sings; I practice devotional worship to You, O my Sovereign Lord. ||2||
Manmohan SinghMy slave mother dances, my slave father sings and I perform Thine devotional service, O king.
Manmohan Singh (Punjabi)ਮੇਰੀ ਗੋਲੀ ਮਾਤਾ ਨੱਚਦੀ ਹੈ, ਮੇਰਾ ਗੋਲਾ ਪਿਤਾ ਗਾਉਂਦਾ ਹੈ ਅਤੇ ਮੈਂ ਤੇਰੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ ਹੇ ਪਾਤਿਸ਼ਾਹ!
Fareedkot Teekaਸੋ ਬੁਧੀ ਨਾਚਤੀ ਹੈ, ਭਾਵ ਭਗਤੀ ਮੇਂ ਲਗੀ ਹੋਈ ਹੈ ਔ ਮਨ ਭੀ ਆਪ ਕੇ ਗੁਣੋਂ ਕੋ ਗਾਵਤਾ ਹੈ। ਹੇ ਪ੍ਰਮੇਸਰ ਰਾਜਾ! ਇਸ ਪ੍ਰਕਾਰ ਮੈਂ ਭਗਤੀ ਕਰਤਾ ਹੂੰ॥੨॥
Prof. Sahib Singhਹੁਣ, ਹੇ ਪ੍ਰਭੂ! ਜਿਉਂ ਜਿਉਂ ਮੈਂ ਤੇਰੀ ਭਗਤੀ ਕਰਦਾ ਹਾਂ ਮੇਰੀ ਮਾਂ (-ਮੱਤ) ਹੁਲਾਰੇ ਵਿਚ ਆਉਂਦੀ ਹੈ, ਮੇਰਾ ਪਿਉ (-ਸੰਤੋਖ) ਉਛਾਲੇ ਮਾਰਦਾ ਹੈ ॥੨॥

ਪਦ ਅਰਥ ਲਾਲੀ ਨਾਚੈ = ਲਾਲੀ ਨੱਚਦੀ ਹੈ, ਮੇਰੀ ਮੱਤ ਉਤਸ਼ਾਹ ਵਿਚ ਆਉਂਦੀ ਹੈ। ਲਾਲਾ ਗਾਵੈ = ਲਾਲਾ ਗਾਂਦਾ ਹੈ, ਸੰਤੋਖ ਉਛਾਲੇ ਮਾਰਦਾ ਹੈ। ਕਰਉ = ਮੈਂ ਕਰਦਾ ਹਾਂ। ਰਾਇਆ = ਹੇ ਪ੍ਰਕਾਸ਼-ਰੂਪ-ਪ੍ਰਭੂ! ॥੨॥

SikhNet (Spanish)oh Dios y cuando uno baila a Tu Son, el otro Te canta y todos, oh mi Rey, Te adoramos. (2)

ਪੀਅਹਿ ਤ. ਪਾਣੀ ਆਣੀ ਮੀਰਾ; ਖਾਹਿ ਤ. ਪੀਸਣ ਜਾਉ ॥

peeeh ta. paanee aanee meeraa; khaeh ta. peesan jaau |

Sant Singh KhalsaIf You wish to drink, then I shall get water for You; if You wish to eat, I shall grind the corn for You.
Manmohan SinghIf Thou mayest drink, then I may fetch Thee water, O Lord If Thou mayest eat, I may go to grind Thee corn.
Manmohan Singh (Punjabi)ਜੇਕਰ ਤੂੰ ਪੀਵੇਂ ਤਾਂ ਮੈਂ ਤੇਰੇ ਲਈ ਜਲ ਲਿਆਵਾਂ, ਹੇ ਸੁਆਮੀ! ਜੇਕਰ ਤੂੰ ਖਾਵੇ ਮੈਂ ਤੇਰੇ ਲਈ ਦਾਣੇ ਪੀਹਣ ਜਾਵਾਂ।
Fareedkot Teekaਹੇ ਮੇਰੇ ਬਾਦਸਾਹੁ! ਜੇ ਜਲ ਪੀਓ ਤਾਂ ਲਿਆਵਾਂ, ਜੇ ਕੁਛ ਖਾਓ ਤਾਂ ਚਕੀ ਪੀਸਨੇ ਜਾਤਾ ਹੂੰ, ਭਾਵ ਅਤੀ ਨਿੰਮ੍ਰਤਾ ਔ ਪ੍ਰੀਤੀ ਸੂਚਨ ਕਰੀ॥
Prof. Sahib Singh(ਹੇ ਪ੍ਰਭੂ! ਮੈਨੂੰ ਤਾਂ ਸਮਝ ਨਹੀਂ ਕਿ ਮੈਂ ਕਿਸ ਤਰ੍ਹਾਂ ਤੇਰਾ ਹੁਕਮ ਪੂਰੇ ਤੌਰ ਤੇ ਕਮਾ ਸਕਾਂ, ਪਰ ਜੇ ਤੂੰ ਮੇਹਰ ਕਰੇਂ ਤਾਂ) ਹੇ ਪਾਤਿਸ਼ਾਹ! ਮੈਂ ਤੇਰੇ (ਬੰਦਿਆਂ) ਲਈ ਪੀਣ ਵਾਸਤੇ ਪਾਣੀ ਢੋਵਾਂ, ਤੇਰੇ (ਬੰਦਿਆਂ ਦੇ) ਖਾਣ ਵਾਸਤੇ ਚੱਕੀ ਪੀਹਾਂ,

ਪਦ ਅਰਥ ਪੀਅਹਿ = ਜੇ ਤੂੰ ਪੀਵੇਂ। ਹੇ ਪ੍ਰਭੂ! ਆਪਣੀ ਰਚੀ ਖ਼ਲਕਤ ਵਿਚ ਵਿਆਪਕ ਹੋ ਕੇ ਜੇ ਤੈਨੂੰ ਪਾਣੀ ਦੀ ਲੋੜ ਪਏ। ਆਣੀ = ਮੈਂ ਲਿਆਵਾਂ। ਮੀਰਾ = ਹੇ (ਮੇਰੇ) ਪਾਤਿਸ਼ਾਹ! ਪੀਸਣ ਜਾਉ = ਮੈਂ ਚੱਕੀ ਪੀਹਣ ਜਾਵਾਂ।

SikhNet (Spanish)Si tienes sed, traigo agua para Ti, si tienes hambre, muelo maíz para Ti.

ਪਖਾ ਫੇਰੀ ਪੈਰ ਮਲੋਵਾ; ਜਪਤ ਰਹਾ ਤੇਰਾ ਨਾਉ ॥੩॥

pakhaa feree pair malovaa; japat rahaa teraa naau |3|

Sant Singh KhalsaI wave the fan over You, and wash Your feet, and continue to chant Your Name. ||3||
Manmohan SinghI wave fan to Thee, shampoo Thine feet and continue to utter Thy Name.
Manmohan Singh (Punjabi)ਮੈਂ ਤੈਨੂੰ ਪੱਖੀ ਝਲਦਾ ਹਾਂ, ਤੇਰੇ ਪਗ ਧੋਦਾਂ ਹਾਂ ਅਤੇ ਤੇਰੇ ਨਾਮ ਦਾ ਉਚਾਰਨ ਕਰੀ ਜਾਂਦਾ ਹਾਂ।
Fareedkot Teekaਪਖਾ ਫੇਰੂੰ ਔ ਚਰਨੋਂ ਕੋ ਪਲੋਸੋ ਪੁਨਾ ਤੇਰਾ ਨਾਮ ਜਪਤਾ ਰਹੂੰ॥੩॥
Prof. Sahib Singhਪੱਖਾ ਫੇਰਾਂ, ਤੇਰੇ (ਬੰਦਿਆਂ ਦੇ) ਪੈਰ ਘੁੱਟਾਂ, ਤੇ ਸਦਾ ਤੇਰਾ ਨਾਮ ਜਪਦਾ ਰਹਾਂ ॥੩॥

ਪਦ ਅਰਥ ਫੇਰੀ = ਮੈਂ ਫੇਰਾਂ ॥੩॥

SikhNet (Spanish)También muevo el abanico, Te froto los Pies y medito siempre en Tu Nombre. (3)

ਲੂਣ ਹਰਾਮੀ ਨਾਨਕੁ ਲਾਲਾ; ਬਖਸਿਹਿ. ਤੁਧੁ ਵਡਿਆਈ ॥

loon haraamee naanak laalaa; bakhasihi. tudh vaddiaaee |

Sant Singh KhalsaI have been untrue to myself, but Nanak is Your slave; please forgive him, by Your glorious greatness.
Manmohan SinghSalt-betrayer is Nanak, Thy slave, O Lord, If Thou pardon him, it is to Thine glory.
Manmohan Singh (Punjabi)ਨਿਮਕ-ਹਰਾਮ ਹੈ ਨਾਨਕ, ਤੇਰਾ ਗੋਲਾ, ਹੇ ਸੁਆਮੀ! ਜੇਕਰ ਤੂੰ ਉਸ ਨੂੰ ਮਾਫ਼ ਕਰ ਦੇਵੇਂ, ਇਸ ਵਿੱਚ ਤੇਰੀ ਪ੍ਰਭਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸੁ ਤੌ ਨਿਮਕ ਹਰਾਮ ਹੂੰ, ਜੇ ਬਖਸ ਲਏ ਤੌ ਤੇਰੀ ਏਹ ਵਡਿਆਈ ਹੈ॥
Prof. Sahib Singh(ਪਰ ਹੇ ਦਇਆ ਦੇ ਮਾਲਕ ਪ੍ਰਭੂ!) ਤੇਰਾ ਗ਼ੁਲਾਮ ਨਾਨਕ ਤੇਰੀ ਉਤਨੀ ਖ਼ਿਦਮਤ ਨਹੀਂ ਕਰ ਸਕਦਾ ਜਿਤਨੀਆਂ ਤੂੰ ਬਖ਼ਸ਼ਸ਼ਾਂ ਕਰ ਰਿਹਾ ਹੈਂ (ਤੇਰਾ ਗ਼ੁਲਾਮ) ਤੇਰੀਆਂ ਬਖ਼ਸ਼ਸ਼ਾਂ ਦੇ ਮੋਹ ਵਿਚ ਹੀ ਫਸ ਜਾਂਦਾ ਹੈ। ਖ਼ਿਦਮਤ ਕਰਾਣ ਵਾਸਤੇ ਭੀ ਜੇ ਤੂੰ ਆਪ ਹੀ ਮੇਹਰ ਕਰੇਂ (ਤਾਂ ਮੈਂ ਖ਼ਿਦਮਤ ਕਰ ਸਕਾਂਗਾ, ਇਸ ਵਿਚ ਭੀ) ਤੇਰੀ ਹੀ ਜੈ-ਜੈਕਾਰ ਹੋਵੇਗੀ।

ਪਦ ਅਰਥ ਲੂਣ ਹਰਾਮੀ = ਮਿਲੀ ਤਨਖ਼ਾਹ ਦੇ ਇਵਜ਼ ਵਿਚ ਪੂਰਾ ਸਾਂਵਾਂ ਕੰਮ ਨਾਹ ਕਰ ਸਕਣ ਵਾਲਾ। ਬਖਸਿਹਿ = ਜੇ ਤੂੰ ਬਖ਼ਸ਼ਸ਼ ਕਰੇਂ, ਜੇ ਤੇਰੀ ਆਪਣੀ ਮੇਹਰ ਹੋਵੇ। ਤੁਧੁ ਵਡਿਆਈ = ਤੈਨੂੰ ਵਡਿਆਈ ਮਿਲੇਗੀ, ਤੇਰੀ ਹੀ ਜੈ-ਜੈਕਾਰ ਹੋਵੇਗੀ।

SikhNet (Spanish)Oh Señor, he tirado Tu Sal, pero gracias a Tu Divina Gloria, aun así me perdonas.

ਆਦਿ ਜੁਗਾਦਿ ਦਇਆਪਤਿ ਦਾਤਾ; ਤੁਧੁ ਵਿਣੁ ਮੁਕਤਿ. ਨ ਪਾਈ ॥੪॥੬॥

aad jugaad deaapat daataa; tudh vin mukat. na paaee |4|6|

Sant Singh KhalsaSince the very beginning of time, and throughout the ages, You have been the merciful and generous Lord. Without You, liberation cannot be attained. ||4||6||
Manmohan SinghSince the very beginning and the commencement of ages, Thou art the Merciful and Munificent Master. Without Thee, salvation can be obtained not.
Manmohan Singh (Punjabi)ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਤੂੰ ਮਿਹਰਬਾਨ ਅਤੇ ਦਾਤਾਰ ਸੁਆਮੀ ਹੈਂ। ਤੇਰੇ ਬਗੈਰ ਮੋਖ਼ ਪਰਾਪਤ ਨਹੀਂ ਹੋ ਸਕਦੀ।
Fareedkot Teekaਸਦਾ ਸਦਾ ਦਇਆ ਸਰੂਪ ਤੁਮ ਸਵਾਮੀ ਦਾਤਾ ਹੋ। ਤੇਰੀ ਕ੍ਰਿਪਾ ਬਿਨਾਂ ਮੁਕਤੀ ਕਿਸੇ ਨੇ ਨਹੀਂ, ਭਾਵ ਹਮਾਰੇ ਸੇ ਸੇਵਾ ਭਗਤੀ ਤੌ ਕੁਛ ਨਹੀਂ ਹੋਤੀ, ਕੇਵਲ ਆਪ ਕੀ ਕ੍ਰਿਪਾ ਹੀ ਚਾਹਤੇ ਹੈਂ॥੪॥੬॥☬ਸੁਲਤਾਨ ਪੁਰ ਮੇਂ ਵੈਰਾਗ ਦਸ਼ਾ ਕਰ ਜਬ ਮਸਾਣ ਭੂਮਕਾ ਮੇਂ ਗੁਰੂ ਜੀ ਜਾ ਪੜੇ ਤਬ ਦੌਲਤ ਖਾਂ ਦਾ ਭੇਜਾ ਹੂਆ ਕਾਜੀ ਗ੍ਯਾ। ਤਿਸ ਕੇ ਪੂਛਨੇ ਪਰ ਸਬਦੁ ਉਚਾਰਤੇ ਭਏ ਹੈਂ:
Prof. Sahib Singhਤੂੰ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਦਇਆ ਦਾ ਮਾਲਕ ਹੈਂ ਦਾਤਾਂ ਦੇਂਦਾ ਆਇਆ ਹੈਂ (ਇਹਨਾਂ ਦਾਤਾਂ ਦੇ ਮੋਹ ਤੋਂ) ਖ਼ਲਾਸੀ ਤੇਰੀ ਸਹੈਤਾ ਤੋਂ ਬਿਨਾ ਨਹੀਂ ਹੋ ਸਕਦੀ ॥੪॥੬॥

ਪਦ ਅਰਥ ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਦਇਆ ਪਤਿ = ਦਇਆ ਦਾ ਮਾਲਕ। ਤੁਧੁ ਵਿਣੁ = ਤੇਰੀ ਦਇਆ ਤੋਂ ਬਿਨਾ ॥੪॥੬॥

SikhNet (Spanish)Oh Dios, eres Compasivo con toda la vida desde la Eternidad, y sin Ti, nadie es emancipado.(4-6)

Open this shabad →

Shabad Guru Nanak Dev Ji Raag Maaroo

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino,

ਕੋਈ ਆਖੈ ਭੂਤਨਾ; ਕੋ ਕਹੈ ਬੇਤਾਲਾ ॥

koee aakhai bhootanaa; ko kahai betaalaa |

Sant Singh KhalsaSome call him a ghost; some say that he is a demon.
Manmohan SinghSome say poor Nanak is a spirit, others say that he is a demon,
Manmohan Singh (Punjabi)ਕਈ ਕਹਿੰਦੇ ਹਨ ਕਿ ਨਾਨਕ ਇਕ ਪ੍ਰੇਤ ਹੈ, ਕਈ ਆਖਦੇ ਹਨ ਕਿ ਉਹ ਇਕ ਦੈਂਤੀ ਹੈ,
Fareedkot Teekaਗੁਰੂ ਜੀ ਕਹਿਤੇ ਭਏ: ਹੇ ਕਾਜੀ ਲੋਕ! ਮੇਰੇ ਵਿਖੇ ਐਸੀਆਂ ਕਲਪਨਾ ਕਰਤੇ ਹੈਂ। ਕੋਈ ਤਾਂ ਕਹਿਤਾ ਹੈ ਕਿ ਇਸ ਕੋ ਭੂਤਨਾ ਚੰਬੜਿਆ ਹੈ ਪੁਨਾ ਕੋਈ ਕਹਿਤਾ ਹੈ ਇਸ ਕੋ ਬੇਤਾਲ ਲਗਾ ਹੈ॥
Prof. Sahib Singh(ਦੁਨੀਆ ਦੇ ਲੋਕਾਂ ਨਾਲ ਡੂੰਘੀਆਂ ਸਾਂਝਾਂ ਨਾਹ ਪਾਣ ਕਰ ਕੇ) ਕੋਈ ਆਖਦਾ ਹੈ ਕਿ ਨਾਨਕ ਤਾਂ ਕੋਈ ਭੂਤ ਹੈ (ਕਿਉਂਕਿ ਇਹ ਬੰਦਿਆਂ ਤੋਂ ਤ੍ਰਹਿੰਦਾ ਹੈ) ਕੋਈ ਆਖਦਾ ਹੈ ਕਿ ਨਾਨਕ ਕੋਈ ਜਿੰਨ ਹੈ (ਜੋ ਬੰਦਿਆਂ ਤੋਂ ਪਰੇ ਪਰੇ ਜੂਹ-ਉਜਾੜ ਵਿਚ ਹੀ ਬਹੁਤਾ ਚਿਰ ਟਿਕਿਆ ਰਹਿੰਦਾ ਹੈ)।

ਪਦ ਅਰਥ ਬੇਤਾਲਾ = ਜਿੰਨ।

SikhNet (Spanish)Algunos dicen que soy salvaje, otros que estoy fuera de tono con el mundo.

ਕੋਈ ਆਖੈ ਆਦਮੀ; ਨਾਨਕੁ ਵੇਚਾਰਾ ॥੧॥

koee aakhai aadamee; naanak vechaaraa |1|

Sant Singh KhalsaSome call him a mere mortal; O, poor Nanak! ||1||
Manmohan Singhand some call him a pitiful man.
Manmohan Singh (Punjabi)ਅਤੇ ਕਈ ਉਸ ਨੂੰ ਵਿਚਾਰਾ ਇਨਸਾਨ ਕਹਿੰਦੇ ਹਨ।
Fareedkot Teekaਕੋਈ ਆਖਤਾ ਹੈ ਇਹੁ ਤਾਂ ਬਿਚਾਰਾ ਨਾਨਕ ਹੈ, ਇਸ ਕੋ ਔਰ ਕਛ ਨਹੀਂ ਚੰਬੜਿਆ॥੧॥
Prof. Sahib Singhਪਰ ਕੋਈ ਬੰਦਾ ਆਖਦਾ ਹੈ (ਨਹੀਂ) ਨਾਨਕ ਹੈ ਤਾਂ (ਸਾਡੇ ਵਰਗਾ) ਆਦਮੀ (ਹੀ) ਉਂਞ ਹੈ ਆਜਿਜ਼ ਜੇਹਾ ॥੧॥

ਪਦ ਅਰਥ ਵੇਚਾਰਾ = ਆਜਿਜ਼, ਨਿਮਾਣਾ ਜੇਹਾ ॥੧॥

SikhNet (Spanish)Algunos dicen que soy un simple hombre, olvidado y sin preocupaciones. (1)

ਭਇਆ ਦਿਵਾਨਾ ਸਾਹ ਕਾ; ਨਾਨਕੁ ਬਉਰਾਨਾ ॥

bheaa divaanaa saah kaa; naanak bauraanaa |

Sant Singh KhalsaCrazy Nanak has gone insane, after his Lord, the King.
Manmohan SinghIgnorant Nanak has become mad after his Lord.
Manmohan Singh (Punjabi)ਬੇਸਮਝ ਨਾਨਕ, ਆਪਣੇ ਸੁਆਮੀ ਦੇ ਮਗਰ ਸ਼ੁਦਾਈ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਬਾਵਰਾ ਹੂਆ ਹੂੰ, ਸੋ ਤੌ ਬਾਵਰਾ (ਸਾਹ) ਪਰਮੇਸੁਰ ਕੀ ਪ੍ਰਾਪਤੀ ਕਾ ਭਇਆ ਹੂੰ॥
Prof. Sahib Singhਮੈਂ ਸ਼ਾਹ-ਪ੍ਰਭੂ ਦੇ ਨਾਮ ਦਾ ਆਸ਼ਿਕ ਹੋ ਗਿਆ ਹਾਂ। (ਇਸ ਵਾਸਤੇ ਦੁਨੀਆ ਆਖਦੀ ਹੈ ਕਿ) ਨਾਨਕ ਝੱਲਾ ਹੋ ਗਿਆ ਹੈ

ਪਦ ਅਰਥ ਭਇਆ = ਹਉ ਭਇਆ, ਮੈਂ ਹੋ ਗਿਆ ਹਾਂ। ਦਿਵਾਨਾ = ਮਸਤਾਨਾ, ਆਸ਼ਿਕ, ਪ੍ਰੇਮੀ। ਸਾਹ ਕਾ = ਸ਼ਾਹ-ਪ੍ਰਭੂ (ਦੇ ਨਾਮ) ਦਾ। ਬਉਰਾਨਾ = ਝੱਲਾ, ਕਮਲਾ।

SikhNet (Spanish)Pero estoy loco por mi Rey, mi Dios,

ਹਉ. ਹਰਿ ਬਿਨੁ; ਅਵਰੁ. ਨ ਜਾਨਾ ॥੧॥ ਰਹਾਉ ॥

hau. har bin; avar. na jaanaa |1| rahaau |

Sant Singh KhalsaI know of none other than the Lord. ||1||Pause||
Manmohan SinghWithout God, I know not another. Pause.
Manmohan Singh (Punjabi)ਰੱਬ ਦੇ ਬਗ਼ੈਰ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ। ਠਹਿਰਾਉ।
Fareedkot Teekaਇਸੀ ਕਰ ਮੈਂ ਹਰੀ ਬਿਨਾਂ ਔਰ ਕੋ ਕਰਤਾ ਹਰਤਾ ਨਹੀਂ ਜਾਨਤਾ ਹੂੰ॥੧॥ ਰਹਾਉ ॥
Prof. Sahib Singhਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਡੂੰਘੀਆਂ ਸਾਂਝਾਂ ਨਹੀਂ ਪਾਂਦਾ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਨ ਜਾਨਾ = ਮੈਂ ਨਹੀਂ ਜਾਣਦਾ, ਮੈਂ ਡੂੰਘੀ ਸਾਂਝ ਨਹੀਂ ਪਾਂਦਾ ॥੧॥ ਰਹਾਉ ॥

SikhNet (Spanish)y no conozco a nadie más que a mi Señor. (1-Pausa)

ਤਉ ਦੇਵਾਨਾ ਜਾਣੀਐ; ਜਾ ਭੈ ਦੇਵਾਨਾ ਹੋਇ ॥

tau devaanaa jaaneeai; jaa bhai devaanaa hoe |

Sant Singh KhalsaHe alone is known to be insane, when he goes insane with the Fear of God.
Manmohan SinghThen should a man be called crazy, if he becomes crazy about the fear of God,
Manmohan Singh (Punjabi)ਕੇਵਲ ਤਦ ਹੀ ਇਨਸਾਨ ਨੂੰ ਦੀਵਾਨਾ ਜਾਣਈਏ ਜੇਕਰ ਉਹ ਪ੍ਰਭੂ ਦੇ ਡਰ ਨਾਲ ਸ਼ੁਦਾਈ ਹੋ ਜਾਵੇ,
Fareedkot Teekaਬਾਵਰਾ ਤਾਂ ਤੌ ਜਾਣੀਤਾ ਹੈ ਜੇ ਪਰਮੇਸਰ ਕੇ ਭੈ ਮੇਂ ਦੀਵਾਨਾ ਹੋਵੈ॥
Prof. Sahib Singh(ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ) ਉਦੋਂ ਮਨੁੱਖ ਨੂੰ ਝੱਲਾ ਸਮਝਿਆ ਜਾਂਦਾ ਹੈ, ਜਦੋਂ ਉਹ ਦੁਨੀਆ ਦੇ ਡਰ-ਫ਼ਿਕਰਾਂ ਵਲੋਂ ਬੇ-ਪਰਵਾਹ ਜੇਹਾ ਹੋ ਜਾਂਦਾ ਹੈ,

ਪਦ ਅਰਥ ਤਉ = ਤਦੋਂ। ਜਾਣੀਐ = ਸਮਝਿਆ ਜਾਂਦਾ ਹੈ। ਭੈ = ਦੁਨੀਆ ਦੇ ਡਰਾਂ ਵਲੋਂ। ਦੇਵਾਨਾ = ਬੇ-ਪਰਵਾਹ।

SikhNet (Spanish)En verdad me fascinaría estar loco, y si fuera sacudido por la Reverencia del Señor,

ਏਕੀ ਸਾਹਿਬ ਬਾਹਰਾ; ਦੂਜਾ ਅਵਰੁ. ਨ ਜਾਣੈ ਕੋਇ ॥੨॥

ekee saahib baaharaa; doojaa avar. na jaanai koe |2|

Sant Singh KhalsaHe recognizes none other than the One Lord and Master. ||2||
Manmohan Singhand recognises none other than the One Lord.
Manmohan Singh (Punjabi)ਅਤੇ ਇਕ ਪ੍ਰਭੂ ਦੇ ਬਾਝੋਂ ਹੋਰ ਕਿਸੇ ਦੂਸਰੇ ਨੂੰ ਪਛਾਣੇ ਹੀ ਨਾਂ।
Fareedkot Teekaਏਕ ਸੁਆਮੀ ਤੇ ਬਿਨਾ ਦੂਸਰਾ ਹੋਰ ਸੁਆਮੀ ਕੋਈ ਨਾ ਜਾਣੇ॥੨॥
Prof. Sahib Singhਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਕਿਸੇ ਹੋਰ ਦੀ ਖ਼ੁਸ਼ਾਮਦ-ਮੁਥਾਜੀ ਨਹੀਂ ਕਰਦਾ) ॥੨॥

ਪਦ ਅਰਥ ਨ ਜਾਣੈ = ਨਹੀਂ ਪਛਾਣਦਾ, ਮੁਥਾਜੀ ਨਹੀਂ ਕਰਦਾ ॥੨॥

SikhNet (Spanish)no conocería a nadie más que al Único Señor.(2)

ਤਉ ਦੇਵਾਨਾ ਜਾਣੀਐ; ਜਾ ਏਕਾ ਕਾਰ ਕਮਾਇ ॥

tau devaanaa jaaneeai; jaa ekaa kaar kamaae |

Sant Singh KhalsaHe alone is known to be insane, if he works for the One Lord.
Manmohan SinghThen alone he is known to be insane, if he performs the One Lord's service,
Manmohan Singh (Punjabi)ਕੇਵਲ ਤਾਂ ਹੀ ਉਹ ਪਗਲਾ ਜਾਣਿਆਂ ਜਾਂਦਾ ਹੈ, ਜੇਕਰ ਉਹ ਇਕ ਸੁਆਮੀ ਦੀ ਹੀ ਟਹਿਲ ਸੇਵਾ ਕਰਦਾ ਹੈ,
Fareedkot Teekaਪੁਨਾ ਤੌ ਬਾਵਰਾ ਜਾਣੀਐ ਜਾ ਏਕਾ ਭਗਤੀ ਕੀ ਕਾਰ ਕਮਾਵੇ॥
Prof. Sahib Singhਲੋਕਾਂ ਦੀਆਂ ਨਜ਼ਰਾਂ ਵਿਚ ਤਾਂ ਉਹ ਝੱਲਾ ਮੰਨਿਆ ਜਾਂਦਾ ਹੈ, ਜਦੋਂ ਮਨੁੱਖ ਸਿਰਫ਼ (ਰਜ਼ਾ ਵਿਚ ਰਾਜ਼ੀ ਰਹਿਣ ਦੀ ਹੀ) ਕਾਰ ਕਰਦਾ ਹੈ, (ਹਰੇਕ ਕਿਰਤ-ਕਾਰ ਵਿਚ ਪ੍ਰਭੂ ਦੀ ਰਜ਼ਾ ਨੂੰ ਹੀ ਮੁਖ ਮੰਨਦਾ ਹੈ)।
SikhNet (Spanish)Sirvo sólo al Único Maestro

ਹੁਕਮੁ ਪਛਾਣੈ ਖਸਮ ਕਾ; ਦੂਜੀ ਅਵਰ ਸਿਆਣਪ ਕਾਇ ॥੩॥

hukam pachhaanai khasam kaa; doojee avar siaanap kaae |3|

Sant Singh KhalsaRecognizing the Hukam, the Command of his Lord and Master, what other cleverness is there? ||3||
Manmohan Singhand realises his Lord's command. In what else is there wisdom?
Manmohan Singh (Punjabi)ਅਤੇ ਆਪਣੇ ਸੁਆਮੀ ਦੇ ਫ਼ੁਰਮਾਨ ਨੂੰ ਅਨੁਭਵ ਕਰਦਾ ਹੈ। ਹੋਰ ਕਾਹਦੇ ਵਿੱਚ ਅਕਲਮੰਦੀ ਹੈ?
Fareedkot Teeka(ਖਸਮ) ਵਾਹਿਗੁਰੂ ਕਾ ਹੁਕਮ ਪਛਾਣੈ, ਦੁਐਤ ਕੀ ਔਰ ਸਿਆਣਪ ਕਿਆ ਹੈ॥੩॥
Prof. Sahib Singhਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਣ ਲੱਗ ਪੈਂਦਾ ਹੈ (ਰਜ਼ਾ ਦੇ ਉਲਟ ਤੁਰਨ ਲਈ ਆਪਣੀ) ਕਿਸੇ ਹੋਰ ਚਤੁਰਾਈ ਦਾ ਆਸਰਾ ਨਹੀਂ ਲੈਂਦਾ ॥੩॥

ਪਦ ਅਰਥ ਕਾਇ = ਕਿਸੇ ਅਰਥ ਨਹੀਂ ॥੩॥

SikhNet (Spanish)y realizo sólo Su Voluntad y no conozco ninguna otra Sabiduría.(3)

ਤਉ ਦੇਵਾਨਾ ਜਾਣੀਐ; ਜਾ ਸਾਹਿਬ ਧਰੇ ਪਿਆਰੁ ॥

tau devaanaa jaaneeai; jaa saahib dhare piaar |

Sant Singh KhalsaHe alone is known to be insane, when he falls in love with his Lord and Master.
Manmohan SinghThen alone one is deemed insane, when he cherishes the love for One Lord,
Manmohan Singh (Punjabi)ਕੇਵਲ ਤਾਂ ਹੀ ਉਹ ਪਗਲਾ ਜਾਣਿਆ ਜਾਂਦਾ ਹੈ, ਜਦ ਉਹ ਇਕ ਸਾਹਿਬ ਨਾਲ ਪ੍ਰੇਮ ਪਾਉਂਦਾ ਹੈ,
Fareedkot Teekaਤੌ ਪੁਰਸ ਕੋ ਦੀਵਾਨਾ ਜਾਣ ਲਈਏ ਜੋ ਪਰੇਮਸੁਰ ਮੇਂ ਪਿਆਰ ਧਰਤਾ ਹੋਵੈ॥
Prof. Sahib Singhਤਦੋਂ ਉਹ ਮਨੁੱਖ (ਦੁਨੀਆ ਦੀਆਂ ਨਿਗਾਹਾਂ ਵਿਚ) ਝੱਲਾ ਜਾਣਿਆ ਜਾਂਦਾ ਹੈ, ਜਦੋਂ ਉਹ ਮਾਲਿਕ-ਪ੍ਰਭੂ ਦਾ ਪਿਆਰ ਹੀ (ਆਪਣੇ ਹਿਰਦੇ ਵਿਚ) ਟਿਕਾਈ ਰੱਖਦਾ ਹੈ,

ਪਦ ਅਰਥ ਸਾਹਿਬ ਪਿਆਰੁ = ਸਾਹਿਬ ਦਾ ਪਿਆਰ। ਧਰੇ = (ਆਪਣੇ ਮਨ ਵਿਚ) ਧਰਦਾ ਹੈ।

SikhNet (Spanish)Loco en verdad es aquél que aprecia el Amor del Maestro con una mente sencilla,

ਮੰਦਾ ਜਾਣੈ ਆਪ ਕਉ; ਅਵਰੁ ਭਲਾ ਸੰਸਾਰੁ ॥੪॥੭॥

mandaa jaanai aap kau; avar bhalaa sansaar |4|7|

Sant Singh KhalsaHe sees himself as bad, and all the rest of the world as good. ||4||7||
Manmohan Singhand knows himself bad and rest of the world as good.
Manmohan Singh (Punjabi)ਅਤੇ ਆਪਣੇ ਆਪ ਨੂੰ ਮਾੜਾ ਜਾਣਦਾ ਹੈ ਅਤੇ ਹੋਰ ਜਹਾਨ ਨੂੰ ਚੰਗਾ।
Fareedkot Teekaਮੰਦਾ ਆਪ ਕਉ ਜਾਣੈਂ, ਪੁਨਾ ਜਿਤਨਾ ਸੰਸਾਰ ਹੈ ਤਿਸ ਸਭ ਕੋ ਭਲਾ ਜਾਣੈ। ਲੋਕ ਐਸੇ ਵਾਕ ਸੁਨ ਕੇ ਅਪਨੀ ਭਾਵਨਾ ਅਨੁਸਾਰ ਸਰਧਾ ਕਰਤੇ ਭਏ॥੪॥੭॥
Prof. Sahib Singhਜਦੋਂ ਆਪਣੇ ਆਪ ਨੂੰ (ਹੋਰ ਸਭਨਾਂ ਨਾਲੋਂ) ਮਾੜਾ ਸਮਝਦਾ ਹੈ, ਜਦੋਂ ਹੋਰ ਜਗਤ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ ॥੪॥੭॥
SikhNet (Spanish)se siente humilde y a todos los demás los considera bendecidos y buenos.(4-7)

Open this shabad →

Shabad Guru Nanak Dev Ji Raag Maaroo

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਇਹੁ ਧਨੁ; ਸਰਬ ਰਹਿਆ ਭਰਪੂਰਿ ॥

eihu dhan; sarab rahiaa bharapoor |

Sant Singh KhalsaThis wealth is all-pervading, permeating all.
Manmohan SinghThis wealth of Lord's Name is fully contained amongst all.
Manmohan Singh (Punjabi)ਸਾਹਿਬ ਦੇ ਨਾਮ ਦੀ ਇਹ ਦੌਲਤ ਸਾਰਿਆਂ ਅੰਦਰ ਪਰੀਪੂਰਨ ਹੈ।
Fareedkot Teekaਜੋ ਇਹੁ ਨਾਮ ਧਨ ਸਾਰੇ ਹੀ ਭਰਪੂਰ ਹੋ ਰਹਾ ਹੈ॥
Prof. Sahib Singh(ਪਰਮਾਤਮਾ ਹਰ ਥਾਂ ਜ਼ੱਰੇ ਜ਼ੱਰੇ ਵਿਚ ਵਿਆਪਕ ਹੈ, ਉਸ ਦਾ) ਇਹ ਨਾਮ-ਧਨ (ਭੀ) ਸਭ ਵਿਚ ਮੌਜੂਦ ਹੈ, (ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਨੂੰ ਹਰ ਥਾਂ ਹੀ ਵੇਖ ਸਕੀਦਾ ਹੈ ਤੇ ਉਸ ਦੀ ਯਾਦ ਨੂੰ ਹਿਰਦੇ ਵਿਚ ਵਸਾ ਸਕੀਦਾ ਹੈ),

ਪਦ ਅਰਥ ਇਹੁ ਧਨੁ = ਪਰਮਾਤਮਾ ਦਾ ਨਾਮ-ਧਨ। ਸਰਬ = ਸਭ ਵਿਚ।

SikhNet (Spanish)Todos están llenos de las Riquezas del Nombre del Señor,

ਮਨਮੁਖ ਫਿਰਹਿ; ਸਿ ਜਾਣਹਿ ਦੂਰਿ ॥੧॥

manamukh fireh; si jaaneh door |1|

Sant Singh KhalsaThe self-willed manmukh wanders around, thinking that it is far away. ||1||
Manmohan SinghThe perverse person knows it to be afar, so he wanders out and about.
Manmohan Singh (Punjabi)ਮਨ-ਮੱਤੀ ਪੁਰਖ ਇਸ ਨੂੰ ਦੁਰੇਡੇ ਜਾਣਦਾ ਹੈ, ਇਸ ਲਈ ਉਹ ਐਧਰ ਓਧਰ ਭਟਕਦਾ ਫਿਰਦਾ ਹੈ।
Fareedkot Teekaਜੋ ਮਨ ਕੋ ਹੀ ਮੁਖ ਜਾਨ ਕੇ ਫਿਰਤੇ ਹੈਂ, ਸੋ ਹਰੀ ਕੋ ਦੂਰ ਜਾਣਤੇ ਹੈਂ॥੧॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਭਟਕਦੇ ਫਿਰਦੇ ਹਨ, ਅਤੇ ਉਹ ਬੰਦੇ (ਪਰਮਾਤਮਾ ਨੂੰ, ਪਰਮਾਤਮਾ ਦੇ ਨਾਮ-ਧਨ ਨੂੰ) ਕਿਤੇ ਦੂਰ ਦੁਰੇਡੇ ਥਾਂ ਤੇ ਸਮਝਦੇ ਹਨ ॥੧॥

ਪਦ ਅਰਥ ਮਨਮੁਖ = ਉਹ ਬੰਦੇ ਜਿਨ੍ਹਾਂ ਦਾ ਮੂੰਹ ਆਪਣੇ ਵਲ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਫਿਰਹਿ = (ਦੁਨੀਆਵੀ ਧਨ ਦੀ ਖ਼ਾਤਰ) ਭਟਕਦੇ ਫਿਰਦੇ ਹਨ। ਸਿ = ਉਹ ਬੰਦੇ ॥੧॥

SikhNet (Spanish)pero el arrogante Manmukj vaga por todos lados, pensando que Él está muy lejos.(1)

ਸੋ ਧਨੁ ਵਖਰੁ ਨਾਮੁ; ਰਿਦੈ ਹਮਾਰੈ ॥

so dhan vakhar naam; ridai hamaarai |

Sant Singh KhalsaThat commodity, the wealth of the Naam, is within my heart.
Manmohan SinghThat commodity of the Lord's Name's wealth is within my mind.
Manmohan Singh (Punjabi)ਸੁਆਮੀ ਦੇ ਨਾਮ ਦੇ ਪਦਾਰਥ ਦਾ ਐਸਾ ਸੌਦਾਂ ਸੂਤ ਮੇਰੇ ਹਿਰਦੇ ਅੰਦਰ ਹੈ।
Fareedkot Teekaਸੋ ਨਾਮ ਧਨ ਵਖਰ ਹਮਾਰੇ ਰਿਦੇ ਮੇਂ ਹੈਂ॥
Prof. Sahib Singhਹੇ ਪ੍ਰਭੂ! (ਮੇਹਰ ਕਰ) ਤੇਰਾ ਇਹ ਨਾਮ-ਧਨ ਇਹ ਨਾਮ-ਵੱਖਰ ਮੇਰੇ ਹਿਰਦੇ ਵਿਚ ਭੀ ਵੱਸ ਪਏ।

ਪਦ ਅਰਥ ਵਖਰੁ = ਸੌਦਾ। ਰਿਦੈ ਹਮਾਰੈ = ਸਾਡੇ ਹਿਰਦੇ ਵਿਚ, ਮੇਰੇ ਹਿਰਦੇ ਵਿਚ (ਵੱਸ ਪਏ)।

SikhNet (Spanish)Las Riquezas del Nombre del Señor las atesoro en mi corazón.

ਜਿਸੁ ਤੂ ਦੇਹਿ; ਤਿਸੈ ਨਿਸਤਾਰੈ ॥੧॥ ਰਹਾਉ ॥

jis too dehi; tisai nisataarai |1| rahaau |

Sant Singh KhalsaWhoever You bless with it, is emancipated. ||1||Pause||
Manmohan SinghWhosoever Thou bless with it, he is emancipated. Pause.
Manmohan Singh (Punjabi)ਜਿਸ ਕਿਸੇ ਨੂੰ ਤੂੰ ਇਹ ਬਖ਼ਸ਼ਦਾ ਹੈਂ ਉਸ ਦਾ ਇਹ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।
Fareedkot Teekaਪਰੰਤੂ ਜਿਸ ਕੋ ਤੂੰ ਦੇਤਾ ਹੈਂ ਤਿਸ ਕੋ ਇਹੋ ਨਾਮ ਧਨੁ ਤਾਰਤਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ ਤੂੰ ਆਪਣਾ ਨਾਮ-ਧਨ ਨਾਮ-ਵੱਖਰ ਦੇਂਦਾ ਹੈਂ ਉਸ ਨੂੰ ਇਹ ਨਾਮ-ਧਨ (ਮਾਇਆ ਦੀ ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਤਿਸੈ = ਉਸ (ਮਨੁੱਖ) ਨੂੰ। ਨਿਸਤਾਰੈ = (ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

SikhNet (Spanish)Oh Señor, a quien sea que calmas con esas Riquezas, logra la total Plenitud.(1-Pausa)

ਨ ਇਹੁ ਧਨੁ ਜਲੈ; ਨ ਤਸਕਰੁ ਲੈ ਜਾਇ ॥

n ihu dhan jalai; na tasakar lai jaae |

Sant Singh KhalsaThis wealth does not burn; it cannot be stolen by a thief.
Manmohan SinghThis wealth catches not fire, Nor can the thief take it away.
Manmohan Singh (Punjabi)ਇਸ ਪਦਾਰਥ ਨੂੰ ਅੱਗ ਨਹੀਂ ਲਗਦੀ, ਨਾਂ ਹੀ ਚੋਰ ਇਸ ਨੂੰ ਲੈ ਜਾ ਸਕਦਾ ਹੈ।
Fareedkot Teekaਨਾ ਇਹੁ ਨਾਮ ਧਨ ਅਗਨੀ ਕਰ ਕੇ ਜਲਤਾ ਹੈ, ਨਾ ਚੁਰਾਕੇ ਚੋਰ ਹੀ ਲੈ ਜਾਤਾ ਹੈ॥
Prof. Sahib Singh(ਹਿਰਦੇ ਵਿਚ ਵਸਾਇਆ ਹੋਇਆ ਪਰਮਾਤਮਾ ਦਾ ਨਾਮ) ਇਕ ਐਸਾ ਧਨ ਹੈ ਜੋ ਨਾਹ ਸੜਦਾ ਹੈ ਨਾਹ ਹੀ ਇਸ ਨੂੰ ਕੋਈ ਚੋਰ ਚੁਰਾ ਕੇ ਲੈ ਜਾ ਸਕਦਾ ਹੈ।

ਪਦ ਅਰਥ ਤਸਕਰੁ = ਚੋਰ।

SikhNet (Spanish)Estas Riquezas no se queman, ni pueden ser robadas,

ਨ ਇਹੁ ਧਨੁ ਡੂਬੈ; ਨ ਇਸੁ ਧਨ ਕਉ ਮਿਲੈ ਸਜਾਇ ॥੨॥

n ihu dhan ddoobai; na is dhan kau milai sajaae |2|

Sant Singh KhalsaThis wealth does not drown, and its owner is never punished. ||2||
Manmohan SinghThis wealth drowns not, nor is the owner of it punished.
Manmohan Singh (Punjabi)ਇਹ ਦੌਲਤ ਡੁਬਦੀ ਨਹੀਂ, ਨਾਂ ਹੀ ਇਸ ਦੇ ਮਾਲਕ ਨੂੰ ਸਜ਼ਾ ਮਿਲਦੀ ਹੈ।
Fareedkot Teekaਇਹੁ ਨਾਮ ਧਨ ਪਾਨੀ ਮੇਂ ਡੂਬਤਾ ਬੀ ਨਹੀਂ ਔ ਨਾ ਇਸ ਧਨ ਕੋ ਸਜਾਇ ਮਿਲਤੀ ਹੈ ਅਰਥਾਤ ਕਰ ਨਹੀਂ ਲਾਗਤਾ। ਭਾਵ ਜੋ ਨਾਮ ਕੇ ਜਪਨੇ ਵਾਲੇ ਹੈਂ ਉਨ ਕੇ ਜਮ ਨੇੜੇ ਹੀ ਨਹੀਂ ਆਵਤਾ॥੨॥
Prof. Sahib Singhਇਹ ਧਨ (ਪਾਣੀਆਂ ਹੜ੍ਹਾਂ ਵਿਚ ਭੀ) ਡੁੱਬਦਾ ਨਹੀਂ ਹੈ ਅਤੇ ਨਾਹ ਹੀ ਇਸ ਧਨ ਦੀ ਖ਼ਾਤਰ ਕਿਸੇ ਨੂੰ ਕੋਈ ਦੰਡ ਮਿਲਦਾ ਹੈ ॥੨॥

ਪਦ ਅਰਥ ਇਸੁ ਧਨ ਕਉ = ਇਸ ਨਾਮ-ਧਨ ਦੀ ਖ਼ਾਤਰ ॥੨॥

SikhNet (Spanish)ni ahogadas, confiscadas o apropiadas.(2)

ਇਸੁ ਧਨ ਕੀ. ਦੇਖਹੁ ਵਡਿਆਈ ॥

eis dhan kee. dekhahu vaddiaaee |

Sant Singh KhalsaGaze upon the glorious greatness of this wealth,
Manmohan SinghSee thou the greatness of this wealth,
Manmohan Singh (Punjabi)ਤੂੰ ਇਸ ਦੌਲਤ ਦੀ ਵਿਸ਼ਾਲਤਾ ਵੇਖ,
Fareedkot Teekaਹੇ ਸੰਤੋ! ਇਸ ਨਾਮ ਧਨ ਕੀ ਵਡਿਆਈ ਦੇਖੋ॥
Prof. Sahib Singhਵੇਖੋ, ਇਸ ਧਨ ਦਾ ਵੱਡਾ ਗੁਣ ਇਹ ਹੈ ਕਿ (ਜਿਸ ਮਨੁੱਖ ਦੇ ਪਾਸ ਇਹ ਧਨ ਹੈ,

ਪਦ ਅਰਥ ਵਡਿਆਈ = ਵੱਡਾ ਗੁਣ।

SikhNet (Spanish)Tal es la Gloria de estas Riquezas,

ਸਹਜੇ ਮਾਤੇ; ਅਨਦਿਨੁ ਜਾਈ ॥੩॥

sahaje maate; anadin jaaee |3|

Sant Singh Khalsaand your nights and days will pass, imbued with celestial peace. ||3||
Manmohan Singhthat one's night and day pass, imbued with equipoise.
Manmohan Singh (Punjabi)ਕਿ ਬੰਦੇ ਦੇ ਦਿਨ ਰਾਤ ਅਡੋਲਤਾ ਨਾਲ ਰੰਗੀਜੇ ਹੋਏ ਬੀਤਦੇ ਹਨ।
Fareedkot Teekaਜੋ ਸੁਤੇ ਹੀ ਇਸ ਨਾਮ ਮੇਂ ਮਸਤ ਹੂਏ ਹੈਂ ਉਨ ਕੇ ਰਾਤ ਦਿਨ (ਸਹਿਜੇ) ਸੁਖ ਮੇਂ (ਜਾਈ) ਬਤੀਤ ਹੋਤੇ ਹੈਂ॥੩॥
Prof. Sahib Singhਉਸ ਦੀ ਜ਼ਿੰਦਗੀ ਦਾ) ਹਰੇਕ ਦਿਹਾੜਾ ਅਡੋਲ ਅਵਸਥਾ ਵਿਚ ਮਸਤ ਰਿਹਾਂ ਹੀ ਗੁਜ਼ਰਦਾ ਹੈ ॥੩॥

ਪਦ ਅਰਥ ਸਹਜੇ = ਸਹਿਜ ਵਿਚ, ਅਡੋਲ ਅਵਸਥਾ ਵਿਚ। ਮਾਤੇ = ਮਸਤ ਰਿਹਾਂ। ਅਨਦਿਨੁ = ਹਰੇਕ ਦਿਨ। ਜਾਈ = ਲੰਘਦਾ ਹੈ, ਗੁਜ਼ਰਦਾ ਹੈ ॥੩॥

SikhNet (Spanish)que uno está siempre imbuido en el Equilibrio. (3)

ਇਕ ਬਾਤ ਅਨੂਪ; ਸੁਨਹੁ ਨਰ ਭਾਈ ॥

eik baat anoop; sunahu nar bhaaee |

Sant Singh KhalsaListen to this incomparably beautiful story, O my brothers, O Siblings of Destiny.
Manmohan SinghHear thou one beautiful thing, O man, my brother.
Manmohan Singh (Punjabi)ਤੂੰ ਇੱਕ ਸੋਹਣੀ ਗੱਲ ਸੁਣ, ਹੇ ਇਨਸਾਨ! ਮੇਰੇ ਵੀਰ।
Fareedkot Teekaਹੇ ਭਾਈ ਪੁਰਸੋ! ਏਕ ਔਰ ਭੀ ਬਾਤ ਸੁਨੋ॥
Prof. Sahib Singhਹੇ ਭਾਈ ਜਨੋ! (ਇਸ ਨਾਮ-ਧਨ ਦੀ ਬਾਬਤ) ਇਕ ਹੋਰ ਸੋਹਣੀ ਗੱਲ (ਭੀ) ਸੁਣੋ!

ਪਦ ਅਰਥ ਅਨੂਪ = ਸੋਹਣੀ। ਨਰ ਭਾਈ = ਹੇ ਭਾਈ ਜਨੋ!

SikhNet (Spanish)Escucha esto que es lo más maravilloso,

ਇਸੁ ਧਨ ਬਿਨੁ; ਕਹਹੁ ਕਿਨੈ ਪਰਮ ਗਤਿ ਪਾਈ ॥੪॥

eis dhan bin; kahahu kinai param gat paaee |4|

Sant Singh KhalsaTell me, without this wealth, who has ever obtained the supreme status? ||4||
Manmohan SinghSay, who has ever obtained supreme salvation without this wealth?
Manmohan Singh (Punjabi)ਦਸ, ਇਸ ਦੌਲਤ ਦੇ ਬਾਝੋਂ ਕਦੋਂ ਕਿਸੇ ਨੂੰ ਮਹਾਨ ਮੁਕਤੀ ਪਰਾਪਤ ਹੋਈ ਹੈ।
Fareedkot Teekaਕਹੋ ਤੋ ਇਸ ਨਾਮ ਧਨ ਤੋਂ ਬਿਨਾਂ ਕਿਸ ਨੇ ਪਰਮਗਤੀ ਪਾਈ ਹੈ ਅਰਥਾਤ ਨਹੀਂ ਪਾਈ॥੪॥
Prof. Sahib Singh(ਉਹ ਇਹ ਹੈ ਕਿ) ਇਸ ਧਨ (ਦੀ ਪ੍ਰਾਪਤੀ) ਤੋਂ ਬਿਨਾ ਕਦੇ ਕਿਸੇ ਨੂੰ ਉੱਚੀ ਆਤਮਕ ਅਵਸਥਾ ਨਹੀਂ ਮਿਲੀ ॥੪॥

ਪਦ ਅਰਥ ਕਹਹੁ = ਦੱਸੋ। ਕਿਨੈ = ਕਿਸੇ ਮਨੁੱਖ ਨੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥

SikhNet (Spanish)oh amigo, nadie ha sido redimido, si no ha recibido las Riquezas del Señor.(4)

ਭਣਤਿ ਨਾਨਕੁ; ਅਕਥ ਕੀ ਕਥਾ ਸੁਣਾਏ ॥

bhanat naanak; akath kee kathaa sunaae |

Sant Singh KhalsaNanak humbly prays, I proclaim the Unspoken Speech of the Lord.
Manmohan SinghSays Nanak, "I utter the discourse of the ineffable Lord".
Manmohan Singh (Punjabi)ਗੁਰੂ ਜੀ ਆਖਦੇ ਹਨ: "ਮੈਂ ਅਕਹਿ ਸੁਆਮੀ ਦੀ ਕਥਾਵਾਰਤਾ ਉਚਾਰਨ ਕਰਦਾ ਹਾਂ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਨਾਮ ਅਕਥ ਕੀ ਕਥਾ ਸੁਣਾਵਣੇ ਵਾਲਾ ਹੈ॥
Prof. Sahib Singhਨਾਨਕ ਆਖਦਾ ਹੈ ਕਿ ਜਿਸ ਦੇ ਗੁਣ ਕਿਸੇ ਪਾਸੋਂ ਬਿਆਨ ਨਹੀਂ ਹੋ ਸਕਦੇ, ਉਸ ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ (ਉਹ ਮਨੁੱਖ) ਸੁਣਾਂਦਾ ਹੈ।

ਪਦ ਅਰਥ ਭਣਤਿ = ਆਖਦਾ ਹੈ। ਅਕਥ = ਉਹ ਪਰਮਾਤਮਾ ਜਿਸ ਦੇ ਗੁਣ ਬਿਆਨ ਨ ਕੀਤੇ ਜਾ ਸਕਣ।

SikhNet (Spanish)Dice Nanak, recito el Evangelio Irrecitable de mi Señor,

ਸਤਿਗੁਰੁ ਮਿਲੈ; ਤ ਇਹੁ ਧਨੁ ਪਾਏ ॥੫॥੮॥

satigur milai; ta ihu dhan paae |5|8|

Sant Singh KhalsaIf one meets the True Guru, then this wealth is obtained. ||5||8||
Manmohan SinghIf man meets with the True Guru, then alone, obtains he this wealth;
Manmohan Singh (Punjabi)ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਸ ਨੂੰ ਇਹ ਦੌਲਤ ਪਰਾਪਤ ਹੁੰਦੀ ਹੈ।
Fareedkot Teekaਸੋ ਸਤਿਗੁਰੂ ਮਿਲੇ ਤਾਂ ਇਹੁ ਪੁਰਸ ਨਾਮ ਧਨ ਕੋ ਪਾਇ, ਭਾਵ ਨਹੀਂ ਤੋ ਐਸਾ ਦੁਰਲਭ ਪਦਾਰਥ ਕਬ ਮਿਲਤਾ ਹੈ॥੫॥੮॥☬ਨਾਮ ਸਹਤ ਸਗ੍ਰਭ ਨਾਮ ਰਹਤ ਅਗ੍ਰਭ ਜੋਗੁ ਕਹੀਤਾ ਹੈ। ਅਗ੍ਰਭ ਪ੍ਰਾਣਾਯਾਮੀ ਜੋਗੀ ਪ੍ਰਤਿ ਉਪਦੇਸ ਕਰਤੇ ਹੈਂ:
Prof. Sahib Singhਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ ਉਹ ਇਹ ਨਾਮ-ਧਨ ਹਾਸਲ ਕਰ ਲੈਂਦਾ ਹੈ ॥੫॥੮॥

ਪਦ ਅਰਥ ਪਾਏ = ਪ੍ਰਾਪਤ ਕਰਦਾ ਹੈ ॥੫॥੮॥

SikhNet (Spanish)sólo si uno se encuentra con el Verdadero Guru, logra obtener las Riquezas de Dios. (5-8)

Open this shabad →

Shabad Guru Nanak Dev Ji Raag Maaroo continues on Ang 992

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਸੂਰ ਸਰੁ ਸੋਸਿ ਲੈ, ਸੋਮ ਸਰੁ ਪੋਖਿ ਲੈ; ਜੁਗਤਿ ਕਰਿ ਮਰਤੁ, ਸੁ ਸਨਬੰਧੁ ਕੀਜੈ ॥

soor sar sos lai, som sar pokh lai; jugat kar marat, su sanabandh keejai |

Sant Singh KhalsaHeat up the sun energy of the right nostril, and cool down the moon energy of the left nostril; practicing this breath-control, bring them into perfect balance.
Manmohan SinghBurn thou off thy fiery nature and foster thy cool and calm disposition, Put thou thy life-breath in the right channel an d establish good relation with Thy Lord.
Manmohan Singh (Punjabi)ਤੂੰ ਆਪਣੀ ਤੱਤੀ ਤਬੀਅਤ ਨੂੰ ਸਾੜ ਸੁੱਟ ਅਤੇ ਆਪਣੀ ਸੀਤਲ ਅਤੇ ਸ਼ਾਂਤ ਸੁਭਾਵ ਦੀ ਪ੍ਰਵਰਸ਼ ਕਰ। ਤੂੰ ਆਪਣੇ ਜੀਵਨ-ਸੁਆਸ ਨੂੰ ਠੀਕ ਰਾਹੇ ਪਾ ਅਤੇ ਆਪਣੇ ਸੁਆਮੀ ਨਾਲ ਸ੍ਰੇਸ਼ਟ ਸੰਬੰਧ ਕਾਇਮ ਕਰ।
Fareedkot Teekaਸੂਰਜ ਕੀ ਸੁਰਕਰ (ਸੋਸਿ ਲੈ) ਚੜਾਇ ਲੈ ਪ੍ਰਾਣਾਂ ਕੋ, ਸੋਮ ਚੰਦ੍ਰਮਾਂ ਕੀ ਸੁਰਸੈ ਪੋਖ ਇਸਥਤ ਕਰ ਲੈ। ਇਸ ਜੁਗਤੀ ਕਰਿ (ਮਰਤੁ) ਜੋ ਪ੍ਰਾਣ ਰੂਪ ਪੌਣ ਹੈ ਇਸ ਕਾ ਦਸਮਾਂ ਦ੍ਵਾਰ (ਸੁ) ਸਾਥ ਸਨਬੰਧ ਕਰੁ॥
Prof. Sahib Singh(ਹੇ ਜੋਗੀ!) ਤੂੰ ਤਾਮਸੀ ਸੁਭਾਵ ਨੂੰ ਦੂਰ ਕਰ (ਇਹ ਹੈ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ), ਸ਼ਾਂਤੀ ਸੁਭਾਵ ਨੂੰ (ਆਪਣੇ ਅੰਦਰ) ਤਕੜਾ ਕਰ (ਇਹ ਹੈ ਖੱਬੀ ਨਾਸ ਦੇ ਰਸਤੇ ਪ੍ਰਾਣ ਚੜ੍ਹਾਣੇ)। ਸੁਆਸ ਸੁਆਸ ਨਾਮ ਜਪਣ ਵਾਲਾ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ (ਇਹ ਹੈ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿਚ ਟਿਕਾਣਾ)। (ਬੱਸ! ਹੇ ਜੋਗੀ! ਪਰਮਾਤਮਾ ਦੇ ਚਰਨਾਂ ਵਿਚ ਜੁੜਨ ਦਾ ਕੋਈ) ਅਜੇਹਾ ਮੇਲ ਮਿਲਾਓ।

ਪਦ ਅਰਥ ਸਰੁ = ਤਾਲਾਬ। ਸੂਰ ਸੁਰ = ਸੂਰਜ ਦਾ ਤਾਲਾਬ, ਤਪਸ਼ ਦਾ ਸੋਮਾ, ਤਮੋਗੁਣੀ ਸੁਭਾਉ। ਸੋਸਿ ਲੈ = ਸੁਕਾ ਲੈ, ਮੁਕਾ ਦੇਹ। ਸੂਰ = ਪਿੰਗਲਾ ਨਾੜੀ, ਸੱਜੀ ਸੁਰ, ਸੱਜੀ ਨਾਸ। ਸੋਸਿ ਲੈ = ਸੁਕਾ ਦੇਹ (ਭਾਵ, ਪ੍ਰਾਣ ਉਤਾਰ ਦੇਹ, ਸੁਆਸ ਬਾਹਰ ਕੱਢ)। ਸੋਮ = ਚੰਦ੍ਰਮਾ। ਸੋਮ ਸਰੁ = ਚੰਦ੍ਰਮਾ ਦਾ ਤਾਲਾਬ, ਠੰਢ-ਸ਼ਾਂਤੀ ਦਾ ਸੋਮਾ, ਸਤੋਗੁਣੀ ਸੁਭਾਉ, ਸ਼ਾਂਤੀ ਸੁਭਾਉ। ਪੋਖਿ ਲੈ = ਪਾਲ ਲੈ, ਭਰ ਲੈ, ਤਕੜਾ ਕਰ। ਸੋਮ = ਖੱਬੀ ਨਾਸ, ਇੜਾ ਨਾੜੀ। ਪੋਖਿ ਲੈ = ਭਰ ਲੈ, ਉਤਾਂਹ ਚਾੜ੍ਹ, ਅੰਦਰ ਵਲ ਖਿੱਚ ਲੈ। ਜੁਗਤਿ = ਮਰਯਾਦਾ, ਸੁਜੱਚਾ ਢੰਗ। ਜੁਗਤਿ ਕਰਿ = (ਜ਼ਿੰਦਗੀ ਦਾ) ਸੁਚੱਜਾ ਢੰਗ ਬਣਾ। ਮਰਤੁ = {मारुत्} ਹਵਾ, ਪ੍ਰਾਣ, ਸੁਆਸ। ਜੁਗਤਿ ਕਰਿ ਮਰਤੁ = ਜੀਵਨ ਦੇ ਸੁਚੱਜੇ ਢੰਗ ਨੂੰ 'ਸੁਆਸ ਸੁਖਮਨਾ ਵਿਚ ਟਿਕਾਣੇ' ਬਣਾ। ਸੁ = ਉਹ, ਅਜੇਹਾ। ਸਨਬੰਧੁ = ਮੇਲ। ਕੀਜੈ = ਕਰਨਾ ਚਾਹੀਦਾ ਹੈ।

SikhNet (Spanish)Quema la esencia de la pasión y refuerza los atributos de la Verdad, esto en verdad es la inhalación y la exhalación de la respiración vital, y deja que la Calma sea el sostén de la respiración.

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ. ਨਹ ਕੰਧੁ ਛੀਜੈ ॥੧॥

meen kee chapal siau jugat man raakheeai; uddai neh hans. neh kandh chheejai |1|

Sant Singh KhalsaIn this way, the fickle fish of the mind will be held steady; the swan-soul shall not fly away, and the body-wall will not crumble. ||1||
Manmohan SinghIn this way, thy fish like mercurial mind shall be held and thy soul-swan shall fly not away from thy Lord and thy body-wall shall perish not, in vain.
Manmohan Singh (Punjabi)ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ-ਰਾਜਹੰਸ, ਉਡਾਰੀ ਮਾਰ, ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ-ਦੀਵਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।
Fareedkot Teekaਮਛੀ ਮਸ ਜੋ ਚੰਚਲ ਮਨ ਹੈ ਇਸ ਪੂਰਬਕ ਹੀ ਜੁਗਤਿ ਸਿਉਂ (ਰਾਖੀਐ) ਰੋਕੀਐ, ਤਉ (ਕੰਧੁ) ਸਰੀਰੁ ਕਲਪ ਪ੍ਰਯੰਤ ਨਹੀਂ ਨਸ਼ਟ ਹੋਤਾ ਔ ਇਸ ਦੇਹ ਤੇ (ਹੰਸੁ) ਜੀਉ ਨਹੀਂ ਉਡਤਾ, ਵਾ ਜੀਉ ਵਾਰ ਵਾਰ ਦੇਹ ਤ੍ਯਾਗ ਕਰਿ ਕਹੀਂ ਜਾਤਾ ਆਵਤਾ ਨਹੀਂ ਔਰੁ ਨ ਸਰੀਰ ਨਿਸਫਲ ਹੋਤਾ ਹੈ॥੧॥
Prof. Sahib Singhਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਨਾਹ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੁੰਦਾ ਹੈ ॥੧॥

ਪਦ ਅਰਥ ਮੀਨ = ਮੱਛੀ। ਚਪਲ = ਚੰਚਲ। ਮੀਨ ਕੀ ਚਪਲ = ਮੱਛੀ ਦੀ ਚੰਚਲਤਾ। ਸਿਉ ਜੁਗਤਿ = ਜੁਗਤਿ ਸਿਉ, (ਇਸ) ਜੁਗਤਿ ਨਾਲ। ਮੀਨ ਕੀ ਚਪਲ ਮਨੁ = ਮੱਛੀ ਦੀ ਚਪਲਤਾ ਵਾਲਾ ਮਨ, ਮੱਛੀ ਵਰਗਾ ਚੰਚਲ ਮਨ। ਰਾਖੀਐ = ਸਾਂਭ ਰੱਖਣਾ ਚਾਹੀਦਾ ਹੈ। ਹੰਸੁ = ਜੀਵਤਮਾ, ਮਨ। ਉਡੈ ਨਹ = (ਇਸ ਤਰ੍ਹਾਂ) ਭਟਕਦਾ ਨਹੀਂ। ਕੰਧੁ = ਸਰੀਰ। ਨਹ ਛੀਜੈ = ਛਿੱਜਦਾ ਨਹੀਂ, ਵਿਕਾਰਾਂ ਵਿਚ ਗਲਦਾ ਨਹੀਂ ॥੧॥

SikhNet (Spanish)Sí, es a través del Equilibrio que la mente, mercurial como el pez, se mantiene, y el Alma Cisne no se va, ni se desvanecen las paredes del cuerpo.(1)

ਮੂੜੇ ਕਾਇਚੇ; ਭਰਮਿ ਭੁਲਾ ॥

moorre kaaeiche; bharam bhulaa |

Sant Singh KhalsaYou fool, why are you deluded by doubt?
Manmohan SinghO fool, why art thou gone astray in doubt?
Manmohan Singh (Punjabi)ਹੇ ਮੂਰਖ! ਤੂੰ ਕਿਉਂ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ?
Fareedkot Teekaਹੇ ਮੂਰਖ! ਭਰਮ ਮੇਂ (ਕਾਇਚੇ) ਕਿਸ ਵਾਸਤੇ ਭੂਲਾ ਹੈਂ॥
Prof. Sahib Singhਹੇ ਮੂਰਖ! ਤੂੰ (ਪ੍ਰਾਣਾਯਾਮ ਦੇ) ਭੁਲੇਖੇ ਵਿਚ ਪੈ ਕੇ ਕਿਉਂ (ਜੀਵਨ ਦੇ ਅਸਲੀ ਤੋਂ) ਲਾਂਭੇ ਜਾ ਰਿਹਾ ਹੈਂ?

ਪਦ ਅਰਥ ਮੂੜੇ = ਹੇ ਮੂਰਖ! ਕਾਇਚੇ = ਕਾਹਦੇ ਵਾਸਤੇ? ਕਿਉਂ? ਭਰਮਿ = ਭੁਲੇਖੇ ਵਿਚ (ਪੈ ਕੇ)। ਭੁਲਾ = ਖੁੰਝ ਰਿਹਾ ਹੈਂ।

SikhNet (Spanish)Oh ignorante, ¿por qué te pierdes entre dudas?

ਨਹ ਚੀਨਿਆ ਪਰਮਾਨੰਦੁ; ਬੈਰਾਗੀ ॥੧॥ ਰਹਾਉ ॥

neh cheeniaa paramaanand; bairaagee |1| rahaau |

Sant Singh KhalsaYou do not remember the detached Lord of supreme bliss. ||1||Pause||
Manmohan SinghThou rememberest not thy Detached Lord, the embodiment of supreme bliss. Pause.
Manmohan Singh (Punjabi)ਤੂੰ ਪਰਮ ਅਨੰਦ ਸਰੂਪ, ਆਪਣੇ ਨਿਰਲੇਪ ਪ੍ਰਭੂ ਦਾ ਸਿਮਰਨ (ਕਿਉਂ) ਨਹੀਂ ਕਰਦਾ। ਠਹਿਰਾਉ।
Fareedkot Teekaਵੈਰਾਗੀ ਹੋ ਕਰ ਪ੍ਰਮਾਨੰਦ ਸਰੂਪ ਪਰਮੇਸਰ ਕੋ ਜਾਣਿਆ ਨਹੀਂ ਹੈ॥੧॥ ਰਹਾਉ ॥
Prof. Sahib Singh(ਹੇ ਜੋਗੀ!) ਤੂੰ ਜਗਤ ਦੀ ਮਾਇਆ ਵਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪਰਮਾਤਮਾ ਨੂੰ ਅਜੇ ਤਕ ਪਛਾਣ ਨਹੀਂ ਸਕਿਆ ॥੧॥ ਰਹਾਉ ॥

ਪਦ ਅਰਥ ਚੀਨਿਆ = ਪਛਾਣਿਆ। ਪਰਮਾਨੰਦੁ = ਉਹ ਪਰਮਾਤਮਾ ਜੋ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ। ਬੈਰਾਗੀ = ਮਾਇਆ ਵਲੋਂ ਉਪਰਾਮ (ਹੋ ਕੇ) ॥੧॥ ਰਹਾਉ ॥

SikhNet (Spanish)¿Por qué no concibes al Señor Desapegado y de Supremo Éxtasis?(1-Pausa)

ਅਜਰ ਗਹੁ ਜਾਰਿ ਲੈ. ਅਮਰ ਗਹੁ ਮਾਰਿ ਲੈ; ਭ੍ਰਾਤਿ ਤਜਿ ਛੋਡਿ, ਤਉ ਅਪਿਉ ਪੀਜੈ ॥

ajar gahu jaar lai. amar gahu maar lai; bhraat taj chhodd, tau apiau peejai |

Sant Singh KhalsaSeize and burn the unbearable; seize and kill the imperishable; leave behind your doubts, and then, you shall drink in the Nectar.
Manmohan SinghSeize and burn thou thy unbearable evil-desire, seize and subjugate thy imperishable mind and abandon thy doubt; Then shalt thou in-drink the Name-Nectar.
Manmohan Singh (Punjabi)ਤੂੰ ਆਪਣੀ ਅਸਹ ਮੰਦ-ਵਾਸ਼ਨਾ ਨੂੰ ਫੜ ਕੇ ਸਾੜ ਸੁੱਟ, ਆਪਣੇ ਅਬਿਨਾਸ਼ੀ ਮਨੂੰਏ ਨੂੰ ਫੜ ਕੇ ਕਾਬੂ ਕਰ ਅਤੇ ਆਪਣੇ ਸ਼ਕ-ਸ਼ੁਭੇ ਨੂੰ ਛੱਡ ਦੇ, ਤਦ ਹੀ ਤੂੰ ਲਾਮ-ਅੰਮ੍ਰਿਤ ਨੂੰ ਪੀਵੇਂਗਾ।
Fareedkot Teekaਅਜਰ ਜੋ ਕਾਮਾਦੀ ਬਿਕਾਰ ਹੈਂ ਤਿਨ ਕੋ ਗਹਿ ਕੇ ਜਲਾਇ ਲੈ, ਅਮਰ ਜੋ ਮਨ ਹੈ ਤਿਸ ਕੋ ਪਕੜ ਕੇ ਮਾਰ ਲੈ ਔ ਭਰਮ ਕੋ ਤਜ ਛੋਡ, ਤੌ ਦਸਮ ਦੁਆਰ ਤੇ ਚੁਆਇ ਕੈ ਅੰਮ੍ਰਤ ਪੀਓ॥
Prof. Sahib Singh(ਹੇ ਜੋਗੀ!) ਜਰਾ-ਰਹਿਤ ਪ੍ਰਭੂ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲੇ ਮੋਹ ਨੂੰ (ਆਪਣੇ ਅੰਦਰੋਂ) ਸਾੜ ਦੇ, ਮੌਤ-ਰਹਿਤ ਹਰੀ ਦੇ ਮਿਲਾਪ ਦੇ ਰਸਤੇ ਵਿਚ ਵਿਘਨ ਪਾਣ ਵਾਲੇ ਮਨ ਨੂੰ ਵੱਸ ਵਿਚ ਕਰ ਰੱਖ, ਭਟਕਣਾ ਛੱਡ ਦੇ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਸਕੀਦਾ ਹੈ।

ਪਦ ਅਰਥ ਜਰਾ = ਬੁਢੇਪਾ। ਅਜਰ = {ਅ-ਜਰਾ} ਜਿਸ ਨੂੰ ਬੁਢੇਪਾ ਪੋਹ ਨਹੀਂ ਸਕਦਾ ਉਹ ਪਰਮਾਤਮਾ। ਗਹੁ = ਪਕੜ, ਰੋਕ। ਅਜਰ ਗਹੁ = ਜਰਾ-ਰਹਿਤ ਪ੍ਰਭੂ ਦੇ ਮਿਲਾਪ ਦੇ ਰਸਤੇ ਵਿਚ ਰੋਕ ਪਾਣ ਵਾਲਾ (ਮੋਹ)। ਜਾਰਿ ਲੈ = ਸਾੜ ਦੇਹ। ਅਮਰ = ਮੌਤ-ਰਹਿਤ ਪ੍ਰਭੂ। ਅਮਰ ਗਹੁ = ਮੌਤ-ਰਹਿਤ ਹਰੀ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲਾ (ਮਨ)। ਮਾਰਿ ਲੈ = ਵੱਸ ਵਿਚ ਕਰ ਲੈ। ਭ੍ਰਾਤਿ = ਭਟਕਣਾ। ਤਜਿ ਛੋਡਿ = ਤਿਆਗ ਦੇਹ। ਤਉ = ਤਦੋਂ। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਜੈ = ਪੀ ਸਕੀਦਾ ਹੈ।

SikhNet (Spanish)Toma y quema la carga intolerable de Maya, controla para ello a la inquieta mente, calma sus deseos y abandonando tu duda, bebe del Néctar del Nombre del Señor.

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ. ਨਹ ਕੰਧੁ ਛੀਜੈ ॥੨॥

meen kee chapal siau jugat man raakheeai; uddai neh hans. neh kandh chheejai |2|

Sant Singh KhalsaIn this way, the fickle fish of the mind will be held steady; the swan-soul shall not fly away, and the body-wall shall not crumble. ||2||
Manmohan SinghIn this way thy fish-like mercurial mind shall be held and thy soul swan shall fly not away from thy Lord and thy body-wall shall perish not, in vain.
Manmohan Singh (Punjabi)ਇਸ ਤਰ੍ਹਾਂ ਦੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਦਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।
Fareedkot Teekaਮਛੀ ਮਸ ਜੋ ਚੰਚਲ ਮਨ ਹੈ ਇਸ ਪੂਰਬਕ ਹੀ ਜੁਗਤਿ ਸਿਉਂ (ਰਾਖੀਐ) ਰੋਕੀਐ, ਤਉ (ਕੰਧੁ) ਸਰੀਰੁ ਕਲਪ ਪ੍ਰਯੰਤ ਨਹੀਂ ਨਸ਼ਟ ਹੋਤਾ ਔ ਇਸ ਦੇਹ ਤੇ (ਹੰਸੁ) ਜੀਉ ਨਹੀਂ ਉਡਤਾ, ਵਾ ਜੀਉ ਵਾਰ ਵਾਰ ਦੇਹ ਤ੍ਯਾਗ ਕਰਿ ਕਹੀਂ ਜਾਤਾ ਆਵਤਾ ਨਹੀਂ ਔਰੁ ਨ ਸਰੀਰ ਨਿਸਫਲ ਹੋਤਾ ਹੈ॥੨॥
Prof. Sahib Singhਇਸੇ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਦੌੜਨੋਂ ਹਟ ਜਾਂਦਾ ਹੈ, ਸਰੀਰ ਭੀ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੋਣੋਂ ਬਚ ਜਾਂਦਾ ਹੈ ॥੨॥
SikhNet (Spanish)Sí, es a través del Equilibrio que la mente, mercurial como el pez, es sostenida, y el Alma Cisne no se va, ni se desvanecen las paredes del cuerpo.(2)

Open this shabad (9 lines, Angs 991-992) →

Ang 991 of 1430