ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਾ ਵੇਲਾ ਕਹੁ ਕਉਣੁ ਹੈ; ਜਿਤੁ ਪ੍ਰਭ ਕਉ ਪਾਈ ॥
saa velaa kahu kaun hai; jit prabh kau paaee |
Sant Singh KhalsaTell me, what is that time, when I shall find God?
Manmohan SinghTell me what time is that when I shall attain to my Lord?
Manmohan Singh (Punjabi)ਮੈਨੂੰ ਦਸ ਉਹ ਕਿਹੜਾ ਸਮਾਂ ਹੈ, ਜਦ ਮੈਂ ਆਪਣੇ ਸੁਆਮੀ ਨੂੰ ਪ੍ਰਾਪਤ ਹੋਵਾਂਗਾ?
Fareedkot Teekaਸੋ ਸਮਾਂ ਕੌਣ ਹੈ, ਹੇ ਭਾਈ! ਕਹੁ ਤੋ ਜਿਸ ਸਮੇਂ ਅਪਨੇ (ਪ੍ਰਭ) ਸ੍ਵਾਮੀ ਕੌ ਪਾਵੋਂ?
Prof. Sahib Singh(ਰੱਬ ਕਰਕੇ) ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੍ਰਭੂ ਨੂੰ ਮਿਲਾਂ।
ਪਦ ਅਰਥ ਸਾ...ਹੈ = ਉਹ ਕੇਹੜਾ ਵੇਲਾ ਹੋਵੇ? (ਭਾਵ, ਉਹ ਵੇਲਾ ਛੇਤੀ ਆਵੇ)। ਜਿਤੁ = ਜਿਸ ਵੇਲੇ।
SikhNet (Spanish)¿Cuál es ese momento auspicioso en el que obtenemos a Dios?
ਸੋ ਮੂਰਤੁ ਭਲਾ ਸੰਜੋਗੁ ਹੈ; ਜਿਤੁ ਮਿਲੈ ਗੁਸਾਈ ॥
so moorat bhalaa sanjog hai; jit milai gusaaee |
Sant Singh KhalsaBlessed and auspicious is that moment, and that destiny, when I shall find the Lord of the Universe.
Manmohan SinghAuspicious is that moment and destiny, when I shall attains to the world-Lord.
Manmohan Singh (Punjabi)ਮੁਬਾਰਕ ਹੈ ਉਹ ਪਲ ਅਤੇ ਪ੍ਰਾਲਭਧ, ਜਦ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਾਂਗਾ।
Fareedkot Teekaਸੋਈ ਮਹੂਰਤ ਬੀ ਭਲਾ ਹੈ ਅਰਥਾਤ ਉੱਤਮ ਹੈ, ਜਿਸ ਸਮੇਂ ਗੁਸਾਈਂ ਕਾ ਮਿਲਾਪ ਹੋਵੈ॥
Prof. Sahib Singhਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈ ਮਿਲਦਾ ਹੈ।
ਪਦ ਅਰਥ ਮੂਰਤੁ = ਮੁਹੂਰਤ, ਸਾਹਾ। ਸੰਜੋਗੁ = ਮਿਲਣ ਦਾ ਸਮਾਂ।
SikhNet (Spanish)Bendito es ese momento y bendito es nuestro Destino.
ਆਠ ਪਹਰ ਹਰਿ ਧਿਆਇ ਕੈ; ਮਨ ਇਛ ਪੁਜਾਈ ॥
aatth pehar har dhiaae kai; man ichh pujaaee |
Sant Singh KhalsaMeditating on the Lord, twenty-four hours a day, my mind's desires are fulfilled.
Manmohan SinghMeditating on God for the eight watches of the day, my mind's desires are realised.
Manmohan Singh (Punjabi)ਦਿਨ ਦੇ ਅੱਠੇ ਪਹਿਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰੇ ਚਿੱਤ ਦੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਆਠ ਪਹਰ ਮੈਂ ਹਰੀ ਕੋ ਧਿਆਇਕੇ ਮਨ ਕੀ ਇਛਾ ਪੂਰਨ ਕਰ ਲੇਵੋਂ॥
Prof. Sahib Singh(ਮੇਹਰ ਕਰ) ਅੱਠੇ ਪਹਿਰ ਪ੍ਰਭੂ ਨੂੰ ਸਿਮਰ ਕੇ ਮੈਂ ਆਪਣੇ ਮਨ ਦੀ ਚਾਹ ਪੂਰੀ ਕਰਾਂ।
ਪਦ ਅਰਥ ਮਨ ਇਛ = ਮਨ ਦੀ ਇੱਛਾ। ਪੁਜਾਈ = ਪੂਰੀ ਕਰਾਂ।
SikhNet (Spanish)Quien contempla a su Señor, sus deseos son cumplidos.
ਵਡੈ ਭਾਗਿ ਸਤਸੰਗੁ ਹੋਇ; ਨਿਵਿ ਲਾਗਾ ਪਾਈ ॥
vaddai bhaag satasang hoe; niv laagaa paaee |
Sant Singh KhalsaBy great good fortune, I have found the Society of the Saints; I bow and touch their feet.
Manmohan SinghIt is by great good fortune that the company of saints is obtained; I bow and touch their feet.
Manmohan Singh (Punjabi)ਉੱਤਮ, ਸ੍ਰੇਸ਼ਟ ਨਸੀਬਾਂ ਦੁਆਰਾ ਹੀ ਸਾਧੂਆਂ ਦੀ ਸੰਗਤ ਮਿਲਦੀ ਹੈ। ਮੈਂ ਨੀਵਾਂ ਹੋ ਕੇ ਉਨ੍ਹਾਂ ਦੇ ਪੈਰੀ ਪੈਂਦਾ ਹਾਂ।
Fareedkot Teekaਪਰੰਤੂ ਵੱਡੇ ਭਾਗੋਂ ਕਰ ਕੇ ਸਤਸੰਗ ਹੋਵੇ ਤੌ ਤਿਨ ਸੰਤੋਂ ਕੇ ਚਰਨੀ ਨਿਵ ਕਰ ਲਗਾਂ॥
Prof. Sahib Singhਚੰਗੀ ਕਿਸਮਤਿ ਨਾਲ ਸਤਸੰਗ ਮਿਲ ਜਾਏ ਤੇ ਮੈਂ ਨਿਊਂ ਨਿਊਂ ਕੇ (ਸਤ ਸੰਗੀਆਂ ਦੇ) ਪੈਰੀਂ ਲੱਗਾਂ।
ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ। ਨਿਵਿ = ਨਿਊਂ ਕੇ। ਪਾਈ = ਪੈਰੀਂ।
SikhNet (Spanish)Es por una buena fortuna que uno llega a los Pies de los Santos; me postro ante ellos.
ਮਨਿ ਦਰਸਨ ਕੀ ਪਿਆਸ ਹੈ; ਨਾਨਕ ਬਲਿ ਜਾਈ ॥੧੫॥
man darasan kee piaas hai; naanak bal jaaee |15|
Sant Singh KhalsaMy mind thirsts for the Blessed Vision of the Lord's Darshan; Nanak is a sacrifice to Him. ||15||
Manmohan SinghMy mind thirsts for the Lord's sight, Unto Him, Nanak is a sacrifice.
Manmohan Singh (Punjabi)ਮੇਰਾ ਚਿੱਤ ਪ੍ਰਭੂ ਦੇ ਦੀਦਾਰ ਲਈ ਤਿਹਾਇਆ ਹੈ। ਨਾਨਕ ਉਸ ਉਤੋਂ ਕੁਰਬਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕੇ ਮਨ ਮੇਂ ਤਿਸ ਪਤੀ ਕੇ ਦਰਸਨ ਕੀ ਪਿਆਸ ਹੈ ਹਮ ਤਿਨ ਪਰ ਬਲਿਹਾਰੇ ਜਾਤੇ ਹੈਂ॥੧੫॥
Prof. Sahib Singhਮੇਰੇ ਮਨ ਵਿਚ (ਪ੍ਰਭੂ ਦੇ) ਦਰਸਨ ਦੀ ਤ੍ਰੇਹ ਹੈ। ਹੇ ਨਾਨਕ! (ਆਖ) ਮੈਂ (ਸਤਸੰਗੀਆਂ ਤੋਂ) ਸਦਕੇ ਜਾਂਦਾ ਹਾਂ ॥੧੫॥
ਪਦ ਅਰਥ ਮਨਿ = ਮਨ ਵਿਚ ॥੧੫॥
SikhNet (Spanish)Dice Nanak, en mi mente está el deseo de tener la Visión del Señor a la cual ofrezco mi ser siempre en sacrificio. (15)