ੴ

ਸਿੱਖਬਾਣੀ · SikhBani

ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥

patit puneet gobindah sarab dokh nivaaranah
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 709 · 5 lines
Translations

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਪਤਿਤ. ਪੁਨੀਤ ਗੋਬਿੰਦਹ; ਸਰਬ ਦੋਖ ਨਿਵਾਰਣਹ ॥

patit. puneet gobindah; sarab dokh nivaaranah |

Sant Singh KhalsaThe Lord of the Universe is the Purifier of sinners; He is the Dispeller of all distress.
Manmohan SinghThe Lords of universe is the Purifier of sinners and the Dispeller of all the distresses.
Manmohan Singh (Punjabi)ਕੁਲ ਆਲਮ ਦਾ ਸੁਆਮੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਸਾਰੇ ਦੁੱਖਾਂ ਨੂੰ ਕਰਨਹਾਰ ਹੈ।
Fareedkot Teekaਪਾਪੀਓਂ ਕੇ ਪਵਿਤ੍ਰ ਕਰਨੇਹਾਰਾ ਜੋ ਗੋਬਿੰਦ ਹੈ, ਸੋ ਸਰਬ ਦੋਖੋਂ ਕੇ ਨਿਵਾਰਨੇਹਾਰਾ ਹੈ॥
Prof. Sahib Singhਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ।

ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪੁਨੀਤ = ਪਵਿਤ੍ਰ। ਪਤਿਤ ਪੁਨੀਤ = ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ। ਸਰਬ = ਸਾਰੇ। ਦੋਖ = ਐਬ।

SikhNet (Spanish)El Señor es el Purificador de los seres malvados, el Disipador de las penas.

ਸਰਣਿ ਸੂਰ ਭਗਵਾਨਹ; ਜਪੰਤਿ ਨਾਨਕ. ਹਰਿ ਹਰਿ ਹਰੇ ॥੧॥

saran soor bhagavaanah; japant naanak. har har hare |1|

Sant Singh KhalsaThe Lord God is Mighty, giving His Protective Sanctuary; Nanak chants the Name of the Lord, Har, Har. ||1||
Manmohan SinghThe Lord is worthy of giving refuge and Nanak repeats the Lord Master's Name.
Manmohan Singh (Punjabi)ਸਾਹਿਬ ਪਨਾਹ ਦੇਣ ਦੇ ਸਮਰਥ ਹੈ। ਨਾਨਕ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸਰਣ ਆਏ ਕੀ ਰਖ੍ਯਾ ਕਰਨੇ ਕੋ ਸੂਰਮਾ ਜੋ ਭਗਵਾਨ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਭਗਵਾਨ ਕੇ ਹਰਿ ਨਾਮ ਕੋ ਜਪਤੇ ਹੂਏ ਹਮ (ਹਰੇ) ਅਨੰਦ ਹੂਏ ਹੈਂ॥੧॥
Prof. Sahib Singhਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ ॥੧॥

ਪਦ ਅਰਥ ਸਰਣਿ ਸੂਰ = ਸਰਨ ਦਾ ਸੂਰਮਾ, ਸਰਨ ਆਏ ਨੂੰ ਬਚਾਉਣ ਦੇ ਸਮਰੱਥ। ਜਪੰਤਿ = ਜੋ ਜਪਦੇ ਹਨ ॥੧॥

SikhNet (Spanish)Él es nuestro Señor Gentil, Dador de Amparo y Consuelo, y yo Lo contemplo siempre. (1)

ਛਡਿਓ ਹਭੁ ਆਪੁ; ਲਗੜੋ ਚਰਣਾ ਪਾਸਿ ॥

chhaddio habh aap; lagarro charanaa paas |

Sant Singh KhalsaRenouncing all self-conceit, I hold tight to the Lord's Feet.
Manmohan SinghAbandoning self-conceit altogether, I now cling to the Master's feet.
Manmohan Singh (Punjabi)ਸਵੈ-ਹੰਗਤਾ ਨੂੰ ਸਮੁੱਚੇ ਤੌਰ ਤੇ ਤਿਆਗ, ਮੈਂ ਮਾਲਕ ਦੇ ਪੈਰੀਂ ਪੈਂ ਗਿਆ ਹਾਂ।
Fareedkot Teekaਜਿਸ ਨੇ ਸੰਪੂਰਨ ਅਪਨੇ ਆਪ ਕਾ ਹੰਕਾਰ ਤਿਆਗਿਆ ਹੈ, ਸੋ ਸਤਿਗੁਰੋਂ ਕੇ ਚਰਨੋਂ ਕੇ ਪਾਸ ਆਇ ਲਗਾ ਹੈ॥
Prof. Sahib Singhਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ,

ਪਦ ਅਰਥ ਛਡਿਓ = ਜਿਸ ਨੇ ਛੱਡਿਆ ਹੈ। ਹਭੁ ਆਪੁ = ਸਾਰਾ ਆਪਾ-ਭਾਵ, ਸਾਰਾ ਅਹੰਕਾਰ। ਲਗੜੋ = ਜੋ ਲੱਗਾ ਹੈ।

SikhNet (Spanish)He abandonado mi ego negativo y me he postrado a los Pies

ਨਠੜੋ ਦੁਖ ਤਾਪੁ; ਨਾਨਕ. ਪ੍ਰਭੁ ਪੇਖੰਦਿਆ ॥੨॥

nattharro dukh taap; naanak. prabh pekhandiaa |2|

Sant Singh KhalsaMy sorrows and troubles have departed, O Nanak, beholding God. ||2||
Manmohan SinghOn beholding my Lord, troubles and sufferings have departed, O Nanak.
Manmohan Singh (Punjabi)ਆਪਣੇ ਸਾਹਿਬ ਨੂੰ ਵੇਖ ਕੇ, ਮੇਰੀਆਂ ਤਕਲੀਫਾਂ ਤੇ ਦੁੱਖੜੇ ਦੂਰ ਹੋ ਗਏ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਕੋ ਦੇਖਤਿਆਂ ਹੀ ਜਨਮ ਮਰਨਾਦੀ ਦੁਖ ਔ ਤੀਨੋਂ ਤਾਪ ਨਾਸ ਹੋਇ ਗਏ ਹੈਂ॥੨॥
Prof. Sahib Singhਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ ॥੨॥

ਪਦ ਅਰਥ ਨਠੜੋ = ਨੱਠ ਗਏ ਹਨ। ਪੇਖੰਦਿਆ = ਦੀਦਾਰ ਕਰਨ ਨਾਲ ॥੨॥

SikhNet (Spanish)del Señor y mis aflicciones han sido disipadas teniendo la Visión de Dios. (2)
Answers quote the Granth verbatim with Ang citations. AI commentary is not Gurbani and not a religious ruling.