ੴ

ਸਿੱਖਬਾਣੀ · SikhBani

ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥

naanak kacharriaa siau torr dtoodt sajan sant pakiaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1102 · 3 lines
Translations

ਸਲੋਕ ਡਖਣੇ ਮਃ ੫ ॥

salok ddakhane mahalaa 5 |

Sant Singh KhalsaSalok, Dakhanay, Fifth Mehl:
Manmohan SinghSlok Dakhnas 5th Guru.
Manmohan Singh (Punjabi)ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Dakhne, Mejl Guru Aryan, Quinto Canal Divino.

ਨਾਨਕ. ਕਚੜਿਆ ਸਿਉ ਤੋੜਿ; ਢੂਢਿ ਸਜਣ ਸੰਤ ਪਕਿਆ ॥

naanak. kacharriaa siau torr; dtoodt sajan sant pakiaa |

Sant Singh KhalsaO Nanak, break away from the false, and seek out the Saints, your true friends.
Manmohan SinghNanak, break thou with the false and seek for the saints, who are the true friends.
Manmohan Singh (Punjabi)ਨਾਨਕ ਤੂੰ ਕੂੜਿਆਂ ਨਾਲ ਤੋੜ ਵਿਛੋੜੀ ਕਰ ਦੇ ਅਤੇ ਸਾਧੂਆਂ ਦੀ ਭਾਲ ਕਰ ਜੋ ਸੱਚੇ ਮਿੱਤ੍ਰ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਚਿਆਂ ਕੇ ਸਾਥ ਤੂੰ ਤੋੜ, ਭਾਵ ਕਚੇ ਮਿਤ੍ਰ ਸੰਬੰਧੀ ਹੈਂ, ਸੰਤ ਜੋ ਪਕੇ ਸਜਣ ਹੈਂ ਤਿਨ ਕੋ ਢੂੰਢ॥
Prof. Sahib Singhਹੇ ਨਾਨਕ! (ਮਾਇਆ ਦੇ ਆਸਰੇ ਪ੍ਰੀਤ ਪਾਣ ਵਾਲਿਆਂ ਦੀ ਪ੍ਰੀਤ ਦੀ ਗੰਢ ਪੱਕੀ ਨਹੀਂ ਹੁੰਦੀ, ਸੋ) ਉਹਨਾਂ ਨਾਲੋਂ ਪ੍ਰੀਤ ਤੋੜ ਲੈ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ (ਉਹਨਾਂ ਨੂੰ ਸਦਾ ਨਿਭਣ ਵਾਲਾ ਸਾਥੀ ਨਾਹ ਸਮਝ)। ਗੁਰਮੁਖਾਂ ਦੀ, ਸੰਤ ਜਨਾਂ ਦੀ ਭਾਲ ਕਰ, ਉਹਨਾਂ ਦੀ ਪ੍ਰੀਤ ਪੱਕੀ ਹੁੰਦੀ ਹੈ (ਕਿਉਂਕਿ ਉਹਨਾਂ) ਨੂੰ ਕੋਈ ਸੁਆਰਥ ਨਹੀਂ ਹੁੰਦਾ।

ਪਦ ਅਰਥ ਕਚੜਿਆ ਸਿਉ = ਉਹਨਾਂ ਨਾਲੋਂ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ {ਨੋਟ: ਜਿਨ੍ਹਾਂ ਨਾਲ ਪ੍ਰੀਤ ਸਿਰਫ਼ ਮਾਇਆ ਦੇ ਸੰਬੰਧ ਕਰਕੇ ਹੁੰਦੀ ਹੈ, ਉਹ ਸਦਾ ਕਾਇਮ ਨਹੀਂ ਰਹਿ ਸਕਦੀ। ਜਾਇਦਾਦ ਦੀ ਵੰਡ ਤੋਂ ਜਾਂ ਕਈ ਹੋਰ ਸੁਆਰਥਾਂ ਦੇ ਕਾਰਨ ਫਿੱਕ ਪੈ ਜਾਂਦੀ ਹੈ}।

SikhNet (Spanish)Dice Nanak, rompe las ataduras que te unen a los falsos y encuentra a los Santos,

ਓਇ ਜੀਵੰਦੇ ਵਿਛੁੜਹਿ; ਓਇ ਮੁਇਆ. ਨ ਜਾਹੀ ਛੋੜਿ ॥੧॥

oe jeevande vichhurreh; oe mueaa. na jaahee chhorr |1|

Sant Singh KhalsaThe false shall leave you, even while you are still alive; but the Saints shall not forsake you, even when you are dead. ||1||
Manmohan SinghThey, the false, shall leave thee while alive and they, the saints, shall forsake thee not even when dead.
Manmohan Singh (Punjabi)ਉਹ ਕੂੜੇ ਤੈਨੂੰ ਜੀਉਂਦੇ ਜੀਅ ਛੱਡ ਜਾਣਗੇ ਅਤੇ ਉਹ ਸਾਧੂ ਤੈਨੂੰ ਮਰੇ ਹੋਏ ਨੂੰ ਭੀ ਨਹੀਂ ਤਿਆਗਣਗੇ।
Fareedkot Teekaਓਹ ਜੋ ਸਬੰਧੀ ਹੈਂ, ਸੋ ਜੀਵਦਿਆਂ ਹੀ ਵਿਛੜ ਜਾਤੇ ਹੈਂ, ਓਹ ਜੋ ਸੰਤ ਹੈਂ, ਸੋ ਮੋਇਆਂ ਭੀ ਛੋਡ ਨਹੀਂ ਜਾਤੇ; ਭਾਵ ਸਬੰਧੀ ਅਪਦਾ ਕਾਲ ਮੇਂ ਜੀਵਤੇ ਪੁਰਸ ਕੋ ਛੋਡ ਜਾਤੇ ਹੈਂ ਅਰ ਸੰਤ ਜਨ ਅਪਨੇ ਵਾਕੋਂ ਦੁਆਰਾ ਮਰੇ ਪੁਰਸ ਕੀ ਸਹਾਇਤਾ ਕਰਤੇ ਹੈਂ, ਵਾ ਅਪਨੇ ਸਰੂਪ ਮੇਂ ਅਭੇਦ ਕਰ ਤਿਸ ਕੋ ਬਦੇਹ ਮੁਕਤੀ ਕੋ ਪ੍ਰਾਪਤ ਕਰ ਲੇਤੇ ਹੈਂ॥੧॥☬ਜੋ ਪਰਮੇਸਰ ਸੇ ਮਿਲੇ ਹੈਂ ਤਿਨ ਕੀ ਸਫਲਤਾ ਇਸਤ੍ਰੀ ਕੇ ਦ੍ਰਿਸਟਾਂਤ ਸੇ ਜੋ ਅਗ੍ਯਾਨੀ ਹੈਂ, ਤਿਨ ਕੇ ਕਰਤਬੋਂ ਕੀ ਨਿਸਫਲਤਾ ਦਿਖਾਵਤੇ ਹੈਂ:
Prof. Sahib Singhਸੁਆਰਥੀ ਤਾਂ ਜੀਊਂਦਿਆਂ ਹੀ (ਦਿਲੋਂ) ਵਿੱਛੁੜੇ ਰਹਿੰਦੇ ਹਨ, ਪਰ ਗੁਰਮੁਖ ਸਤਸੰਗੀ ਮਰਨ ਤੇ ਭੀ ਸਾਥ ਨਹੀਂ ਛੱਡਦੇ (ਪ੍ਰਭੂ-ਪਿਆਰ ਦੀ ਦਾਤ ਲਈ ਅਰਦਾਸ ਕਰਦੇ ਹਨ) ॥੧॥

ਪਦ ਅਰਥ ਓਇ ਵਿਛੁੜਹਿ = ਮਾਇਆ ਦੇ ਆਸਰੇ ਬਣੇ ਹੋਏ ਸਾਕ-ਸੈਣ ਪ੍ਰੀਤ ਤੋੜ ਲੈਂਦੇ ਹਨ ॥੧॥

SikhNet (Spanish)tus Verdaderos Amigos. Los primeros te abandonan aun estando vivo, los segundos no te dejan ni después de la muerte. (1)
Answers quote the Granth verbatim with Ang citations. AI commentary is not Gurbani and not a religious ruling.