ੴ

ਸਿੱਖਬਾਣੀ · SikhBani

ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥

har jee maataa har jee pitaa har jeeo pratipaalak
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1101, 1102 · 9 lines
Translations

ਪਉੜੀ ॥

paurree | Ang 1101

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਜੀ ਮਾਤਾ. ਹਰਿ ਜੀ ਪਿਤਾ; ਹਰਿ ਜੀਉ ਪ੍ਰਤਿਪਾਲਕ ॥

har jee maataa. har jee pitaa; har jeeo pratipaalak | Ang 1101

Sant Singh KhalsaThe Dear Lord is my mother, the Dear Lord is my father; the Dear Lord cherishes and nurtures me.
Manmohan SinghThe Reverend Lord is my mother, Reverend Lord my father and the Reverend Lord my Cherisher.
Manmohan Singh (Punjabi)ਪੂਜਯ ਪ੍ਰਭੂ ਮੇਰੀ ਅੰਮੜੀ ਹੈ, ਪੂਜਯ ਪ੍ਰਭੂ ਮੇਰਾ ਪਿਤਾ ਅਤੇ ਪੂਜਯ ਪ੍ਰਭੂ ਹੀ ਮੇਰਾ ਪਾਲਣ-ਪੋਸਣਹਾਰ ਹੈ।
Fareedkot Teekaਹਰਿ ਜੀ ਮੇਰੀ ਮਾਤਾ ਹੈ ਔ ਪਿਤਾ ਭੀ ਹਰਿ ਜੀਉ ਹੈ, ਪੁਨਃ ਹਰਿ ਜੀ ਮੇਰਾ ਪ੍ਰਤਿਪਾਲਕ ਹੈ ॥
Prof. Sahib Singhਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ।
SikhNet (Spanish)El Guru es mi madre y mi padre. Él es Quien me bendice con el sustento y me cuida,

ਹਰਿ ਜੀ ਮੇਰੀ ਸਾਰ ਕਰੇ; ਹਮ ਹਰਿ ਕੇ ਬਾਲਕ ॥

har jee meree saar kare; ham har ke baalak | Ang 1101

Sant Singh KhalsaThe Dear Lord takes care of me; I am the child of the Lord.
Manmohan SinghReverend God takes care of me and I am the child of God.
Manmohan Singh (Punjabi)ਪੂਜਯ ਵਾਹਿਗੁਰੂ ਮੇਰੀ ਸੰਭਾਲ ਕਰਦਾ ਹੈ ਅਤੇ ਮੈਂ ਵਾਹਿਗੁਰੂ ਦਾ ਬੱਚਾ ਹਾਂ।
Fareedkot Teekaਹਰਿ ਜੀ ਮੇਰੀ ਸੰਭਾਲ ਕਰਤਾ ਹੈ, ਕਿਉਂਕਿ ਹਮ ਹਰਿ ਕੇ ਬਾਲਕ ਹੈਂ॥
Prof. Sahib Singhਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਪ੍ਰਭੂ ਦੇ ਬੱਚੇ ਹਾਂ।

ਪਦ ਅਰਥ ਸਾਰ = ਸੰਭਾਲ।

SikhNet (Spanish)pues soy el hijo de Dios. Nunca me abandona y me alimenta todo el tiempo,

ਸਹਜੇ ਸਹਜਿ ਖਿਲਾਇਦਾ; ਨਹੀ ਕਰਦਾ ਆਲਕ ॥

sahaje sehaj khilaaeidaa; nahee karadaa aalak | Ang 1101

Sant Singh KhalsaSlowly and steadily, He feeds me; He never fails.
Manmohan SinghSlowly and steadily, He feeds me and makes not sloth.
Manmohan Singh (Punjabi)ਧੀਰੇ ਧੀਰੇ ਉਹ ਮੈਨੂੰ ਖ਼ਆਉਂਦਾ ਪਿਆਉਂਦਾ ਹੈ ਅਤੇ ਸੁਸਤੀ ਨਹੀਂ ਕਰਦਾ।
Fareedkot Teeka(ਸਹਜੇ) ਸੁਭਾਵਕ (ਸਹਜਿ) ਸਰੂਪ ਸੁਖ ਮੇਂ ਹਮਕੌ ਖਿਲਾਵਤਾ ਹੈ ਕਬੀ ਭੀ ਆਲਸ ਨਹੀਂ ਕਰਤਾ॥
Prof. Sahib Singhਮੈਨੂੰ ਮੇਰਾ ਹਰੀ ਅਡੋਲ ਅਵਸਥਾ ਵਿਚ ਟਿਕਾ ਕੇ ਜੀਵਨ-ਖੇਡ ਖਿਡਾ ਰਿਹਾ ਹੈ, (ਇਸ ਗੱਲੋਂ ਰਤਾ ਭੀ) ਆਲਸ ਨਹੀਂ ਕਰਦਾ।

ਪਦ ਅਰਥ ਸਹਜਿ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਵਿਚ। ਆਲਕ = ਆਲਸ।

SikhNet (Spanish)no se fija en mis deméritos y me abraza en Su Pecho.

ਅਉਗਣੁ ਕੋ. ਨ ਚਿਤਾਰਦਾ; ਗਲ ਸੇਤੀ ਲਾਇਕ ॥

aaugan ko. na chitaaradaa; gal setee laaeik | Ang 1101

Sant Singh KhalsaHe does not remind me of my faults; He hugs me close in His embrace.
Manmohan SinghHe reminds me not of my demerits and hugs me to His bosom.
Manmohan Singh (Punjabi)ਉਹ ਮੇਰੀਆਂ ਬੱਦੀਆਂ ਮੈਨੂੰ ਚੇਤੇ ਨਹੀਂ ਕਰਾਉਂਦਾ ਅਤੇ ਮੈਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ।
Fareedkot Teekaਹਮਾਰੇ ਅਉਗੁਣ ਕੋਈ ਨਹੀਂ ਯਾਦ ਰਖਤਾ ਹੈ ਗਲ ਕੇ ਸਾਥ ਲਾਵਤਾ ਹੈ॥
Prof. Sahib Singhਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, (ਸਦਾ) ਆਪਣੇ ਗਲ ਨਾਲ (ਮੈਨੂੰ) ਲਾਈ ਰੱਖਦਾ ਹੈ।

ਪਦ ਅਰਥ ਕੋ = ਕੋਈ। ਸੇਤੀ = ਨਾਲ। ਲਾਇਕ = ਲਾ ਲੈਂਦਾ ਹੈ।

SikhNet (Spanish)Lo que le pido, Él me lo da. El Señor es mi Padre, Quien trae la Paz a mi vida.

ਮੁਹਿ ਮੰਗਾਂ ਸੋਈ ਦੇਵਦਾ; ਹਰਿ ਪਿਤਾ ਸੁਖਦਾਇਕ ॥

muhi mangaan soee devadaa; har pitaa sukhadaaeik | Ang 1101

Sant Singh KhalsaWhatever I ask for, He give me; the Lord is my peace-giving father.
Manmohan SinghHe blesses me with, what I ask for with my mouth. God is my Peace-giving father.
Manmohan Singh (Punjabi)ਜਿਹੜਾ ਕੁੱਛ ਮੈਂ ਆਪਣੇ ਮੂੰਹੋਂ ਮੰਗਦਾ ਹਾਂ, ਉਹ ਮੈਨੂੰ ਓਹੀ ਕੁੱਛ ਬਖ਼ਸ਼ਦਾ ਹੈ। ਹਰੀ ਮੇਰਾ ਸੁਖ ਅਨੰਦ ਬਖ਼ਸ਼ਣਹਾਰ ਬਾਪੂ ਹੈ।
Fareedkot Teekaਜੋ ਮੂਹੋਂ ਮਾਂਗਤਾ ਹੂੰ ਸੋਈ ਦੇਤਾ ਹੈ, ਹਰੀ ਮੇਰਾ ਪਿਤਾ ਸੁਖਦਾਇਕ ਹੈ॥
Prof. Sahib Singhਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖ-ਦਾਈ ਪਿਤਾ-ਪ੍ਰਭੂ ਉਹੀ ਉਹੀ ਦੇ ਦੇਂਦਾ ਹੈ।

ਪਦ ਅਰਥ ਮੰਗਾਂ = ਮੈਂ ਮੰਗਦਾ ਹਾਂ। ਸੁਖਦਾਇਕ = ਸੁਖ ਦੇਣ ਵਾਲਾ।

SikhNet (Spanish)Me ha bendecido con la Riqueza de la Sabiduría Espiritual,

ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ; ਇਸੁ ਸਉਦੇ ਲਾਇਕ ॥

giaan raas naam dhan saupion; is saude laaeik | Ang 1102

Sant Singh KhalsaHe has blessed me with the capital, the wealth of spiritual wisdom; He has made me worthy of this merchandise.
Manmohan SinghThe Lord has blessed me with the capital of Divine knowledge and the wealth of His Name and make me worthy of this merchandise.
Manmohan Singh (Punjabi)ਪ੍ਰਭੂ ਨੇ ਮੈਨੂੰ ਬਹਮਬੋਧ ਦੀ ਪੂੰਜੀ ਅਤੇ ਆਪਣੇ ਨਾਮ ਦੀ ਦੌਲਤ ਬਖ਼ਸ਼ੀ ਹੈ ਅਤੇ ਮੈਨੂੰ ਇਸ ਸੌਦੇ ਸੂਤ ਦੇ ਯੋਗ ਬਣਾਇਆ ਹੈ।
Fareedkot Teekaਗਿਆਨ ਰੂਪ ਪੂੰਜੀ ਔ ਨਾਮ ਰੂਪ ਧਨ ਮੇਰੇ ਕੋ ਸੌਪਿਆ ਹੈ, ਮੇਰੇ ਕੋ ਇਸੀ ਸੌਦੇ ਲਾਇਕ ਕੀਆ ਹੈ॥
Prof. Sahib Singhਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ।

ਪਦ ਅਰਥ ਸਉਪਿਓਨੁ = ਉਸ (ਪ੍ਰਭੂ) ਨੇ ਸੌਂਪਿਆ ਹੈ।

SikhNet (Spanish)me ha hecho digno de esta Mercancía. Él me hizo socio del Guru,

ਸਾਝੀ ਗੁਰ ਨਾਲਿ ਬਹਾਲਿਆ; ਸਰਬ ਸੁਖ ਪਾਇਕ ॥

saajhee gur naal bahaaliaa; sarab sukh paaeik | Ang 1102

Sant Singh KhalsaHe has made me a partner with the Guru; I have obtained all peace and comforts.
Manmohan SinghHe has make me a partner with the Guru and I have obtained all the comfort.
Manmohan Singh (Punjabi)ਉਸ ਨੇ ਮੈਨੂੰ ਗੁਰਾਂ ਨਾਲ ਭਾਈਵਾਲ ਬਦਾ ਦਿੱਦਾ ਹੈ ਅਤੇ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਗਏ ਹਨ।
Fareedkot Teekaਮੇਰੇ ਕੋ ਗੁਰੋਂ ਕੇ ਸਾਥ ਸਾਂਝੀ ਬਹਾਇਆ ਹੈ ਔ ਸਭ ਸੁਖ ਮੇਰੇ ਦਾਸ ਕਰ ਦੀਏ ਹੈਂ॥
Prof. Sahib Singhਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ।

ਪਦ ਅਰਥ ਸਾਝੀ = ਭਾਈਵਾਲ। ਪਾਇਕ = ਸੇਵਕ।

SikhNet (Spanish)y sólo por Su Gracia ahora gozo de toda Dicha.

ਮੈ ਨਾਲਹੁ ਕਦੇ. ਨ ਵਿਛੁੜੈ; ਹਰਿ ਪਿਤਾ. ਸਭਨਾ ਗਲਾ ਲਾਇਕ ॥੨੧॥

mai naalahu kade. na vichhurrai; har pitaa. sabhanaa galaa laaeik |21| Ang 1102

Sant Singh KhalsaHe is with me, and shall never separate from me; the Lord, my father, is potent to do everything. ||21||
Manmohan SinghThe Lord, My Father, who is potent to do all the things, separates not from me ever.
Manmohan Singh (Punjabi)ਪ੍ਰਭੂ! ਮੇਰਾ ਬਾਪੂ, ਜੋ ਸਾਰੀਆਂ ਸ਼ੋਆਂ ਕਰਨ ਨੂੰ ਸਮਰਥ ਹੈ, ਮੇਰੇ ਨਾਲੋਂ, ਕਦਾਚਿਤ ਵੱਖਰਾ ਨਹੀਂ ਹੁੰਦਾ।
Fareedkot Teekaਮੇਰੇ ਨਾਲੋਂ ਕਬੀ ਨਹੀਂ ਬਿਛੜਤਾ। ਹਰੀ ਜੋ ਪਿਤਾ ਹੈ, ਸੋ ਸਭਨਾਂ ਗਲਾਂ ਲਾਇਕ ਹੈ, ਭਾਵ ਸਭ ਕੁਛ ਦੇਣੇ ਜੋਗ ਹੈ॥੨੧॥
Prof. Sahib Singhਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ॥੨੧॥

ਪਦ ਅਰਥ ਮੈ ਨਾਲਹੁ = ਮੇਰੇ ਨਾਲੋਂ। ਲਾਇਕ = ਸਮਰੱਥ ॥੨੧॥

SikhNet (Spanish)Que mi Dios nunca me deje, sí, Él, Quien es el Señor Todopoderoso. (21)
Answers quote the Granth verbatim with Ang citations. AI commentary is not Gurbani and not a religious ruling.