ਸਲੋਕੁ ਮਃ ੪ ॥
salok mahalaa 4 | Ang 312
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਕਿਆ ਸਵਣਾ. ਕਿਆ ਜਾਗਣਾ; ਗੁਰਮੁਖਿ ਤੇ ਪਰਵਾਣੁ ॥
kiaa savanaa. kiaa jaaganaa; guramukh te paravaan | Ang 312
Sant Singh KhalsaWho is asleep, and who is awake? Those who are Gurmukh are approved.
Manmohan SinghWhat is sleeping and what is waking? Those turned Guru-wards they are approved.
Manmohan Singh (Punjabi)ਕੀ ਸਊਣਾ ਹੈ ਅਤੇ ਕੀ ਜਾਗਣਾ? ਜੋ ਗੁਰਾਂ ਵਲ ਮੁੜੇ ਹਨ, ਉਹ ਕਬੂਲ ਪੈ ਜਾਂਦੇ ਹਨ।
Fareedkot Teekaਜੋ ਗੁਰਮੁਖ ਹੈਂ, ਸੋ (ਕਿਆ) ਅਥਵਾ ਜਾਗਣਾ ਕਰੇ (ਕਿਆ) ਅਥਵਾ ਸੌਣਾ ਕਰਨ (ਤੇ) ਓਹੁ ਪ੍ਰਵਾਣ ਹੈ॥
Prof. Sahib Singhਸੌਣਾ ਕੀਹ ਤੇ ਜਾਗਣਾ ਕੀਹ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹਨ ਉਹਨਾਂ ਲਈ ਇਹ ਦੋਵੇਂ ਹਾਲਤਾਂ ਇਕੋ ਜਿਹੀਆਂ ਹਨ-
SikhNet (Spanish)¿Quien está dormido y quien despierto?, los que son Gurmukjs son aprobados.
ਜਿਨਾ ਸਾਸਿ ਗਿਰਾਸਿ. ਨ ਵਿਸਰੈ; ਸੇ ਪੂਰੇ ਪੁਰਖ ਪਰਧਾਨ ॥
jinaa saas giraas. na visarai; se poore purakh paradhaan | Ang 313
Sant Singh KhalsaThose who do not forget the Lord, with each and every breath and morsel of food, are the perfect and famous persons.
Manmohan SinghThey who with every breath and morsel forget not the Lord are the perfect and distinguished persons.
Manmohan Singh (Punjabi)ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਪ੍ਰਭੂ ਨੂੰ ਨਹੀਂ ਭੁਲਾਉਂਦੇ ਉਹ ਪੂਰਨ ਅਤੇ ਪਰਸਿਧ ਪੁਰਸ਼ ਹਨ।
Fareedkot Teekaਜਿਨ ਕੋ ਸ੍ਵਾਸ ਗਿਰਾਸ ਨਹੀਂ ਵਿਸਰਤਾ ਹੈ, ਸੋ ਪੂਰੇ ਪਰਧਾਨ ਪੁਰਖ ਹੈਂ॥
Prof. Sahib Singhਕਿ ਉਹਨਾਂ ਨੂੰ ਪ੍ਰਭੂ ਇਕ ਦਮ ਭੀ ਨਹੀਂ ਵਿੱਸਰਦਾ ਤੇ ਉਹ ਮਨੁੱਖ (ਸਰਬ ਗੁਣ) ਸੰਪੂਰਣ ਤੇ ਉੱਤਮ ਹੁੰਦੇ ਹਨ (ਭਾਵ, ਸੁੱਤੇ ਹੋਏ ਭੀ ਨਾਮ ਵਿੱਚ ਜੁੜੇ ਰਹਿੰਦੇ ਹਨ ਤੇ ਜਾਗਦੇ ਭੀ। ਲੋਕਾਂ ਨੂੰ ਉਹ ਸੁੱਤੇ ਜਾਂ ਜਾਗਦੇ ਦਿੱਸਦੇ ਹਨ, ਉਹ ਸਦਾ ਨਾਮ ਵਿਚ ਲੀਨ ਰਹਿੰਦੇ ਹਨ)।
SikhNet (Spanish)Quienes con cada respiración y bocado de alimento no se olvidan del Señor, son las personas perfectas y famosas.
ਕਰਮੀ ਸਤਿਗੁਰੁ ਪਾਈਐ; ਅਨਦਿਨੁ ਲਗੈ ਧਿਆਨੁ ॥
karamee satigur paaeeai; anadin lagai dhiaan | Ang 313
Sant Singh KhalsaBy His Grace they find the True Guru; night and day, they meditate.
Manmohan SinghBy God's grace they obtain the True Guru and night and day fix their attention on God.
Manmohan Singh (Punjabi)ਵਾਹਿਗੁਰੂ ਦੀ ਦਇਆ ਦੁਆਰਾ ਉਹ ਸੱਚੇ ਗੁਰਾਂ ਨੂੰ ਪਰਾਪਤ ਹੁੰਦੇ ਹਨ ਅਤੇ ਰਾਤ ਦਿਨ ਹਰੀ ਨਾਲ ਆਪਣੀ ਬਿਰਤੀ ਜੋੜਦੇ ਹਨ।
Fareedkot Teekaਪਰੰਤੂ ਪੂਰਨ ਭਾਗੋਂ ਕਰ ਸਤਿਗੁਰੋਂ ਕੀ ਪ੍ਰਾਪਤੀ ਹੋਤੀ ਹੈ ਔਰ ਰਾਤ ਦਿਨ ਵਾਹਿਗੁਰੂ ਮੇਂ ਧਿਆਨ ਲਾਗਤਾ ਹੈ॥
Prof. Sahib Singh(ਪ੍ਰਭੂ ਦੀ) ਮਿਹਰ ਨਾਲ ਸਤਿਗੁਰੂ ਮਿਲਦਾ ਹੈ ਤੇ ਹਰ ਵੇਲੇ (ਸੁੱਤਿਆਂ ਤੇ ਜਾਗਦਿਆਂ ਮਿਹਰ ਨਾਲ ਹੀ) ਜੀਵ ਦਾ ਧਿਆਨ (ਨਾਮ ਵਿਚ ਜੁੜਿਆ ਰਹਿੰਦਾ ਹੈ)।
SikhNet (Spanish)Ellos llegan hasta el Verdadero Guru por Su Gracia, y así entonan su ser eternamente en el Señor.
ਤਿਨ ਕੀ ਸੰਗਤਿ ਮਿਲਿ ਰਹਾ; ਦਰਗਹ ਪਾਈ ਮਾਨੁ ॥
tin kee sangat mil rahaa; daragah paaee maan | Ang 313
Sant Singh KhalsaI join the society of those persons, and in so doing, I am honored in the Court of the Lord.
Manmohan SinghI continue to mix with the society of those persons and I obtain honour in God's court.
Manmohan Singh (Punjabi)ਮੈਂ ਉਨ੍ਹਾਂ ਪੁਰਸ਼ਾਂ ਦੇ ਮੇਲ-ਮਿਲਾਪ ਅੰਦਰ ਜੁੜਿਆ ਰਹਿੰਦਾ ਹਾਂ ਅਤੇ ਮੈਂ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹਾਂ।
Fareedkot Teekaਜੋ ਤਿਨੋਂ ਕੀ ਸੰਗਤ ਮੇਂ ਮਿਲ ਰਹਾ ਹੈ, ਸੋ ਦਰਗਾਹ ਮੇਂ ਮਾਨ ਪਾਵਤਾ ਹੈ॥
Prof. Sahib Singh(ਚਿੱਤ ਲੋਚਦਾ ਹੈ ਕਿ) ਮੈਂ ਭੀ ਉਹਨਾਂ ਦੀ ਸੰਗਤਿ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਵਾਂ।
SikhNet (Spanish)Si yo me encuentro con ellos, también me encontraré con el Señor, porque ellos están imbuidos totalmente en Él.
ਸਉਦੇ. ਵਾਹੁ ਵਾਹੁ ਉਚਰਹਿ; ਉਠਦੇ ਭੀ ਵਾਹੁ ਕਰੇਨਿ ॥
saude. vaahu vaahu uchareh; utthade bhee vaahu karen | Ang 313
Sant Singh KhalsaWhile asleep, they chant, "Waaho! Waaho!", and while awake, they chant, "Waaho!" as well.
Manmohan SinghWhilst asleep they utter Lord's glories and praises and when awake they eulogise Him as well.
Manmohan Singh (Punjabi)ਸੁੱਤੇ ਹੋਏ ਉਹ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਦੇ ਹਨ ਅਤੇ ਜਾਗਦੇ ਹੋਏ ਭੀ ਉਸ ਦਾ ਜੱਸ ਕਰਦੇ ਹਨ।
Fareedkot Teekaਕਿਉਂਕਿ ਵਹੁ ਸੌਣੇ ਲਗੇ ਭੀ ਵਾਹਿਗੁਰੂ ਉਚਾਰਨ ਕਰਤੇ ਹੈਂ, ਉਠਨੇ ਕੇ ਵਕਤ ਭੀ ਵਾਹੁ ਵਾਹੁ ਕਰਤੇ ਹੈਂ॥੧॥
Prof. Sahib Singh(ਸਤਿਗੁਰੂ ਦੇ ਸਨਮੁਖ ਹੋਏ ਹੋਏ ਉਹ ਵਡਭਾਗੀ ਜੀਉੜੇ) ਸੌਣ ਲੱਗੇ ਭੀ ਸਿਫ਼ਤਿ-ਸਾਲਾਹ ਕਰਦੇ ਹਨ ਤੇ ਉਠਣ ਵੇਲੇ ਭੀ।
ਪਦ ਅਰਥ ਵਾਹੁ ਵਾਹੁ = ਸਿਫ਼ਤਿ-ਸਾਲਾਹ।
SikhNet (Spanish)Miantras duermen su voz suena, ""Waaho! Waaho!"", y cantan, ""Waaho!"" tambien.
ਨਾਨਕ. ਤੇ ਮੁਖ ਉਜਲੇ; ਜਿ. ਨਿਤ ਉਠਿ ਸੰਮਾਲੇਨਿ ॥੧॥
naanak. te mukh ujale; ji. nit utth samaalen |1| Ang 313
Sant Singh KhalsaO Nanak, radiant are the faces of those, who rise up early each day, and dwell upon the Lord. ||1||
Manmohan SinghNanak bright are the faces of those who daily arise early and remember God.
Manmohan Singh (Punjabi)ਨਾਨਕ ਰੋਸ਼ਨ ਹਨ ਉਨ੍ਹਾਂ ਦੇ ਚਿਹਰੇ ਜੋ ਹਰ ਰੋਜ਼ ਸਵੇਰੇ ਜਾਗ ਕੇ ਵਾਹਿਗੁਰੂ ਨੂੰ ਸਿਮਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਿਤ ਉਠ ਕਰ ਵਾਹਿਗੁਰੂ ਕੋ ਸਮਾਲਤੇ ਹੈਂ, ਸੋ ਉਜਲੇ ਮੁਖ ਵਾਲੇ ਹੈਂ॥੧॥
Prof. Sahib Singhਹੇ ਨਾਨਕ! ਉਹ ਮੂੰਹ ਉੱਜਲੇ ਹੁੰਦੇ ਹਨ, ਜੋ ਸਦਾ ਸੁਚੇਤ ਰਹਿ ਕੇ ਨਾਮ ਚੇਤੇ ਰੱਖਦੇ ਹਨ ॥੧॥
ਪਦ ਅਰਥ ਉਠਿ = ਉੱਠ ਕੇ, ਸੁਚੇਤ ਹੋ ਕੇ ॥੧॥
SikhNet (Spanish)Dice Nanak, puros son los semblantes de los que aman siempre a su Señor.(1)