ਕਬੀਰ. ਕੂਕਰੁ ਰਾਮ ਕੋ; ਮੁਤੀਆ ਮੇਰੋ ਨਾਉ ॥
kabeer. kookar raam ko; muteea mero naau |
Sant Singh KhalsaKabeer, I am the Lord's dog; Moti is my name.
Manmohan SinghKabir, I am the Lord's dog and Moti, is my Name.
Manmohan Singh (Punjabi)ਕਬੀਰ, ਮੈਂ ਪ੍ਰਭੂ ਦਾ ਕੁੱਤਾ ਹਾਂ ਅਤੇ ਮੇਰਾ ਨਾਮ ਮੋਤੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਮੈਂ ਤੋ ਰਾਮ ਕਾ ਕੂਕਰ ਹੌਂ ਮੋਤੀ ਵਤ ਸੁਧ ਮਨ ਵਾ ਪ੍ਰਤਖ ਮੋਤੀ ਹੀ ਮੇਰਾ ਨਾਮ ਹੈ, ਭਾਵ ਮੈਂ ਗੁਰਾਂ ਨੂੰ ਪ੍ਯਾਰਾ ਹਾਂ॥
Prof. Sahib Singhਹੇ ਕਬੀਰ! ਮੈਂ ਆਪਣੇ ਮਾਲਕ-ਪ੍ਰਭੂ (ਦੇ ਦਰ) ਦਾ ਕੁੱਤਾ ਹਾਂ (ਪ੍ਰਭੂ ਦੇ ਦਰਵਾਜ਼ੇ ਤੇ ਹੀ ਟਿਕਿਆ ਰਹਿੰਦਾ ਹਾਂ, ਤੇ ਇਸ ਕਰਕੇ) ਮੇਰਾ ਨਾਮ ਭੀ 'ਮੋਤੀ' ਪੈ ਗਿਆ ਹੈ (ਭਾਵ, ਦੁਨੀਆ ਭੀ ਮੈਨੂੰ ਪਿਆਰ ਨਾਲ ਬੁਲਾਂਦੀ ਹੈ)।ਪਦ ਅਰਥ ਕੂਕਰੁ = ਕੁੱਤਾ। ਕੋ = ਦਾ। ਮੁਤੀਆ = (ਸੋਹਣਾ) ਮੋਤੀ।
SikhNet (Spanish)Kabir, soy el perro del Señor, Moti es mi nombre,
ਗਲੇ ਹਮਾਰੇ ਜੇਵਰੀ; ਜਹ ਖਿੰਚੈ ਤਹ ਜਾਉ ॥੭੪॥
gale hamaare jevaree; jeh khinchai teh jaau |74|
Sant Singh KhalsaThere is a chain around my neck; wherever I am pulled, I go. ||74||
Manmohan SinghThere is chain on my neck, and go I, where I am pulled with the chain.
Manmohan Singh (Punjabi)ਮੇਰੀ ਗਰਦਨ ਉਦਾਲੇ ਸੰਗਲੀ ਹੈ, ਜਿਧਰ ਹੀ ਮੈਨੂੰ ਖਿਚਿਆ ਜਾਂਦਾ ਹੈ, ਉਧਰ ਨੂੰ ਹੀ ਮੈਂ ਜਾਂਦਾ ਹਾਂ।
Fareedkot Teekaਹਮਾਰੇ ਗਲ ਮੇਂ ਤਿਸ ਕੀ ਆਗਿਆ ਰੂਪੀ ਜੇਵੜੀ ਪੜੀ ਹੋਈ ਹੈ। ਤਿਸੀ ਤੇ ਜਹਾਂ ਓਹ ਖੈਂਚਤਾ ਹੈ ਤਹਾਂ ਕੋ ਮੇਂ ਜਾਤਾ ਹੂੰ, ਭਾਵ ਯੇਹ ਹਮ ਤਿਸ ਕੀ ਆਗਿਆ ਮੇਂ ਚਲਤੇ ਹੈਂ॥੭੪॥
Prof. Sahib Singhਮੇਰੇ ਮਾਲਕ-ਪ੍ਰਭੂ ਨੇ ਮੇਰੇ ਗਲ ਵਿਚ ਰੱਸੀ ਪਾਈ ਹੋਈ ਹੈ, ਜਿਧਰ ਉਹ ਮੈਨੂੰ ਖਿੱਚਦਾ ਹੈ, ਮੈਂ ਉਧਰ ਹੀ ਜਾਂਦਾ ਹਾਂ ॥੭੪॥ਪਦ ਅਰਥ ਜਹ = ਜਿਥੇ, ਜਿਧਰ। ਖਿੰਚੈ = ਖਿੱਚਦਾ ਹੈ। ਜਾਉ = ਮੈਂ ਜਾਂਦਾ ਹਾਂ ॥੭੪॥
* ਨੋਟ: ਸ਼ੌਕੀਨ ਲੋਕ ਘਰਾਂ ਵਿਚ ਕੁੱਤੇ ਰੱਖਦੇ ਹਨ, ਤੇ 'ਮੋਤੀ' ਆਦਿਕ ਸੋਹਣੇ ਪਿਆਰੇ ਉਹਨਾਂ ਦੇ ਨਾਮ ਰੱਖਦੇ ਹਨ, ਰਾਖਵੇਂ ਕੁੱਤਿਆਂ ਨੂੰ ਬੁਲਾਂਦੇ ਭੀ ਪਿਆਰ ਨਾਲ ਹਨ। ਉਹ ਕੁੱਤੇ ਰੋਟੀ ਵਲੋਂ ਬੇ-ਫ਼ਿਕਰ ਰਹਿੰਦੇ ਹਨ, ਮਾਲਕ ਪਾਸੋਂ ਰੋਟੀ ਮਿਲਣੀ ਯਕੀਨੀ ਹੁੰਦੀ ਹੈ। ਪਰ ਬਜ਼ਾਰੀ ਕੁੱਤੇ ਰੋਟੀ ਦੀ ਖ਼ਾਤਰ ਦਰ ਦਰ ਤੇ ਭਟਕਦੇ ਹਨ, ਹਰ ਥਾਂ ਤੋਂ ਉਹਨਾਂ ਨੂੰ 'ਦੁਰੇ, ਦੁਰੇ' ਹੀ ਹੁੰਦੀ ਹੈ। ਇਕ ਮਾਲਕ ਦਾ ਹੋ ਰਹਿਣ ਵਿਚ ਆਦਰ ਤੇ ਸੁਖ ਹੈ, ਦਰ ਦਰ ਤੇ ਭਟਕਦਿਆਂ ਨਿਰਾਦਰੀ ਤੇ ਦੁਖ ਹੈ। ਆਪਾ-ਭਾਵ ਤਿਆਗ ਕੇ ਪ੍ਰਭੂ ਦੇ ਦਰ ਤੇ ਟਿਕੇ ਰਹਿਣਾ ਹੀ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਹੀ, ਸਹੀ ਰਸਤਾ ਹੈ।
SikhNet (Spanish)traigo una cadena en mi cuello, a donde sea que me jalan, ahí voy.(74)