ੴ

ਸਿੱਖਬਾਣੀ · SikhBani

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥

naanak soee dinas suhaavarraa jit prabh aavai chit
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 318 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਨਾਨਕ. ਸੋਈ ਦਿਨਸੁ ਸੁਹਾਵੜਾ; ਜਿਤੁ ਪ੍ਰਭੁ ਆਵੈ ਚਿਤਿ ॥

naanak. soee dinas suhaavarraa; jit prabh aavai chit |

Sant Singh KhalsaO Nanak, that day is beautiful, when God comes to mind.
Manmohan SinghNanak beautiful is the day when the Lord comes into mind.
Manmohan Singh (Punjabi)ਨਾਨਕ ਸੁਹਣਾ ਹੈ ਉਹ ਦਿਹਾੜਾ, ਜਦੋਂ ਪ੍ਰਭੂ ਮਨ ਅੰਦਰ ਆਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਦਿਨ ਸੋਭਨੀਕ ਹੈ ਜਿਸ ਮੇਂ ਪ੍ਰਭੂ ਚਿਤ ਆਵੈ॥
Prof. Sahib Singhਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ,

ਪਦ ਅਰਥ ਜਿਤੁ = ਜਿਸ ਵਿਚ। ਚਿਤਿ = ਚਿਤ ਵਿਚ।

SikhNet (Spanish)Bendito es el día en que uno ama al Señor.

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ ॥੧॥

jit din visarai paarabraham; fitt bhaleree rut |1|

Sant Singh KhalsaCursed is that day, no matter how pleasant the season, when the Supreme Lord God is forgotten. ||1||
Manmohan SinghBut accursed is the day and season, however pleasant when the supreme Lord is forgotten.
Manmohan Singh (Punjabi)ਪਰ ਧਿਰਕਾਰ ਯੋਗ ਹੈ ਉਹ ਚੰਗਾ ਦਿਨ ਅਤੇ ਮੌਸਮ, ਜਦ ਸ਼ਰੋਮਣੀ ਸiਾਹਬ ਭੁੱਲ ਜਾਂਦਾ ਹੈ।
Fareedkot Teekaਔਰ ਜਿਸ ਦਿਨ ਵਾਹਿਗੁਰੂ ਵਿਸਰ ਜਾਵੇ ਐਸੀ ਭਲੀ ਰੁਤ ਕੋ ਭੀ ਧਿਕਾਰ ਹੈ॥੧॥
Prof. Sahib Singhਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ ॥੧॥

ਪਦ ਅਰਥ ਜਿਤੁ ਦਿਨਿ = ਜਿਸ ਦਿਨ ਵਿਚ। {ਨੋਟ: ਲਫ਼ਜ਼ 'ਜਿਤੁ' ਪੜਨਾਂਵ 'ਜਿਸੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ}। ਭਲੇਰੀ = ਭਲੀ ਤੋਂ ਉਲਟ, ਮੰਦੀ {ਨੋਟ: ਸੰਸਕ੍ਰਿਤ ਵਿਚ ਇਕ ਲਫ਼ਜ਼ ਹੈ 'ਇਤਰ', ਇਸ ਦਾ ਅਰਥ ਹੈ 'ਹੋਰ', ਉਲਟ। ਜਿਸ 'ਵਿਸ਼ੇਸ਼ਣ' ਨਾਲ ਇਹ ਵਰਤਿਆ ਜਾਏ, ਉਸ ਸਾਰੇ ਲਫ਼ਜ਼ ਦਾ ਅਰਥ ਅਸਲ ਲਫ਼ਜ਼ ਦੇ 'ਉਲਟ' ਹੋ ਜਾਂਦਾ ਹੈ। 'ਇਤਰ' ਦਾ ਪ੍ਰਾਕ੍ਰਿਤ ਰੂਪ 'ਏਰ' ਜਾਂ 'ਇਰ' ਹੈ; ਭਲਾ-ਏਰਾ='ਭਲੇਰਾ'}। ਰੁਤਿ = ਸਮਾ ॥੧॥

SikhNet (Spanish)Y maldito es el día, aunque sea el día de días, en que uno abandona a su Dios. (1)
Answers quote the Granth verbatim with Ang citations. AI commentary is not Gurbani and not a religious ruling.