ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਚੁ ਸਚੇ ਕੇ ਜਨ ਭਗਤ ਹਹਿ; ਸਚੁ ਸਚਾ ਜਿਨੀ ਅਰਾਧਿਆ ॥
sach sache ke jan bhagat heh; sach sachaa jinee araadhiaa |
Sant Singh KhalsaThose who truly worship and adore the True Lord, are truly the humble devotees of the True Lord.
Manmohan SinghThey who meditate on the Truest of the true are truly the devoted slaves of the True Lord.
Manmohan Singh (Punjabi)ਜੋ ਸਚਿਆਰਾ ਦੇ ਪਰਮ ਸਚਿਆਰ ਦਾ ਸਿਮਰਨ ਕਰਦੇ ਹਨ, ਉਹ ਸੱਚੇ ਸੁਆਮੀ ਦੇ ਨਿਸਚਿਤ ਹੀ ਵਫਾਦਾਰ ਗੋਲੇ ਹਨ।
Fareedkot Teekaਜੋ ਸਚੇ ਹਰੀ ਕੇ ਭਗਤ ਜਨ ਸਚੇ ਹੈਂ ਜਿਨੋਂ ਨੇ ਨਿਸਚੇ ਕਰ ਕੇ ਸਚਾ ਅਰਾਧਿਆ ਹੈ॥
Prof. Sahib Singhਜੋ ਮਨੁੱਖ ਸੱਚੇ ਹਰੀ ਦਾ ਸਚ-ਮੁਚ ਭਜਨ ਕਰਦੇ ਹਨ, ਉਹੋ ਹੀ ਸੱਚੇ ਦੇ ਭਗਤ (ਕਹੀਦੇ) ਹਨ।
SikhNet (Spanish)Los Gurmukjs buscan y meditan en nadie más que en el Uno Verdadero.
ਜਿਨ ਗੁਰਮੁਖਿ ਖੋਜਿ ਢੰਢੋਲਿਆ; ਤਿਨ ਅੰਦਰਹੁ ਹੀ ਸਚੁ ਲਾਧਿਆ ॥
jin guramukh khoj dtandtoliaa; tin andarahu hee sach laadhiaa |
Sant Singh KhalsaThose Gurmukhs who search and seek, find the True One within themselves.
Manmohan SinghThe Guru-wards who make a thorough search they find the True One within themselves.
Manmohan Singh (Punjabi)ਗੁਰੂ-ਸਮਰਪਣ ਜੋ ਪੂਰੀ ਖੋਜ ਭਾਲ ਕਰਦੇ ਹਨ, ਉਹ ਆਪਣੇ ਅੰਦਰੋਂ ਹੀ ਸਤਿਪੁਰਖ ਨੂੰ ਪਾ ਲੈਂਦੇ ਹਨ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰਾ ਪਰਮੇਸ੍ਵਰ ਕਾ (ਖੋਜਿ) ਮਾਰਗ (ਢੰਢੋਲਿਆ) ਢੂੰਢਿਆ ਹੈ, ਤਿਨੋਂ ਨੇ ਰਿਦੇ ਮੇਂ ਸੇ ਹੀ ਸਚ ਕੋ (ਲਾਧਿਆ) ਪਾਇਆ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਖੋਜ ਕੇ ਢੂੰਢਦੇ ਹਨ (ਭਾਵ, ਜਤਨ ਨਾਲ ਭਾਲਦੇ ਹਨ) ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਨੂੰ ਲੱਭ ਲੈਂਦੇ ਹਨ।
SikhNet (Spanish)Los verdaderos Devotos de Dios, buscaron y encontraron a su Señor, al Verdadero Uno en su interior.
ਸਚੁ ਸਾਹਿਬੁ ਸਚੁ ਜਿਨੀ ਸੇਵਿਆ; ਕਾਲੁ ਕੰਟਕੁ ਮਾਰਿ. ਤਿਨੀ ਸਾਧਿਆ ॥
sach saahib sach jinee seviaa; kaal kanttak maar. tinee saadhiaa |
Sant Singh KhalsaThose who truly serve their True Lord and Master, overwhelm and conquer Death, the torturer.
Manmohan SinghThey who heartily serve the True Master overwhelm and vanquish the thorny death.
Manmohan Singh (Punjabi)ਜੋ ਸੱਚੇ ਦਿਲੋਂ ਸੱਚੇ ਮਾਲਕ ਦੀ ਘਾਲ ਕਮਾਉਂਦੇ ਹਨ, ਉਹ ਕੰਡਿਆਲੀ ਮੌਤ ਨੂੰ ਕਾਬੂ ਤੇ ਅਧੀਨ ਕਰ ਲੈਂਦੇ ਹਨ।
Fareedkot Teekaਜਿਨੋਂ ਨੇ ਨਿਸਚੇ ਕਰ ਕੇ ਸਾਚੇ ਸਾਹਬ ਕੋ ਸੇਵਿਆ ਹੈ, ਤਿਨੋਂ ਨੇ (ਕਾਲੁ ਕੰਟਕੁ) ਦੁਖਦਾਈ ਕਾਲ ਕੋ ਮਾਰ ਕਰ ਕੇ ਸਾਧਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸੱਚਾ ਸਾਈਂ ਸਚ-ਮੁਚ ਸੇਵਿਆ ਹੈ ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ ਹੈ, (ਭਾਵ, ਉਹਨਾਂ ਨੂੰ ਕਾਲ ਕੰਡੇ ਵਾਂਗ ਦੁਖਦਾਈ ਨਹੀਂ ਜਾਪਦਾ)।
ਪਦ ਅਰਥ ਕੰਟਕੁ = ਕੰਡਾ।
SikhNet (Spanish)Los que sirvieron a su Verdadero Maestro, se sobrepusieron a la fuerza corroedora del tiempo.
ਸਚੁ ਸਚਾ ਸਭ ਦੂ ਵਡਾ ਹੈ; ਸਚੁ ਸੇਵਨਿ. ਸੇ ਸਚਿ ਰਲਾਧਿਆ ॥
sach sachaa sabh doo vaddaa hai; sach sevan. se sach ralaadhiaa |
Sant Singh KhalsaThe True One is truly the greatest of all; those who serve the True One are blended with the True One.
Manmohan SinghVerily, the True One is the highest of all. They who serve the True One blend with the True One.
Manmohan Singh (Punjabi)ਨਿਸਚਿਤ ਹੀ ਸੱਚਾ ਸਾਈਂ ਸਾਰਿਆਂ ਨਾਲੋਂ ਉੱਚਾ ਹੈ। ਜੋ ਸਤਿਪੁਰਖ ਨੂੰ ਸੇਵਦੇ ਹਨ, ਉਹ ਸਤਿਪੁਰਖ ਨਾਲ ਰਲ ਜਾਂਦੇ ਹਨ।
Fareedkot Teekaਨਿਸਚੇ ਕਰ ਕੇ ਸਚਾ ਸਭ ਸੇ ਬਡਾ ਹੈ। ਜੋ ਸਚੇ ਕੋ ਸੇਵਤੇ ਹੈਂ, ਸੋ ਸਚ ਮੇਂ (ਰਲਾਧਿਆ) ਰਲੇ ਹੈਂ॥
Prof. Sahib Singhਜੋ ਸੱਚਾ ਹਰੀ ਸਭ ਤੋਂ ਵੱਡਾ ਹੈ, ਉਸ ਦੀ ਬੰਦਗੀ ਜੋ ਮਨੁੱਖ ਕਰਦੇ ਹਨ, ਉਹ ਉਸ ਵਿਚ ਹੀ ਲੀਨ ਹੋ ਜਾਂਦੇ ਹਨ।
ਪਦ ਅਰਥ ਸੇਵਨਿ = ਸਿਮਰਦੇ ਹਨ।
SikhNet (Spanish)El Uno Verdadero es lo más Alto de lo alto, y aquéllos que Lo sirven, se inmergen en la Verdad.
ਸਚੁ ਸਚੇ ਨੋ ਸਾਬਾਸਿ ਹੈ; ਸਚੁ ਸਚਾ ਸੇਵਿ ਫਲਾਧਿਆ ॥੨੨॥
sach sache no saabaas hai; sach sachaa sev falaadhiaa |22|
Sant Singh KhalsaBlessed and acclaimed is the Truest of the True; serving the Truest of the True, one blossoms forth in fruition. ||22||
Manmohan SinghBlessed is the Truest of the true One blooms by serving the Truest of the true.
Manmohan Singh (Punjabi)ਧੰਨਤਾਯੋਗ ਹੈ, ਸਚਿਆਰਾਂ ਦਾ ਮਹਾਂ ਸਚਿਆਰ। ਸਚਿਆ ਦੇ ਪਰਮ ਸੱਚੇ ਦੀ ਟਹਿਲ ਕਰਨ ਦੁਆਰਾ ਆਦਮੀ ਫਲਦਾ ਫੁਲਦਾ ਹੈ।
Fareedkot Teekaਮਨ ਬਾਣੀ ਕਰ ਕੇ ਸਚੇ ਕੋ (ਸਾਬਾਸਿ) ਧਨਕਾਰੀ ਹੈ। ਜਿਨੋਂ ਨੇ ਨਿਸਚੇ ਕਰ ਕੇ ਸਚੇ ਕੋ ਸੇਵਿਆ ਹੈ, ਤਿਨ ਕੋ (ਫਲਾਧਿਆ) ਫਲ ਅਧਿਕ ਹੂਆ ਹੈ॥੨੨॥
Prof. Sahib Singhਧੰਨ ਹੈ ਸੱਚਾ ਪ੍ਰਭੂ, ਧੰਨ ਹੈ ਸੱਚਾ ਪ੍ਰਭੂ (ਇਸ ਤਰ੍ਹਾਂ) ਜੋ ਮਨੁੱਖ ਸਚ-ਮੁਚ ਸੱਚੇ ਦੀ ਅਰਾਧਨਾ ਕਰਦੇ ਹਨ, ਉਹਨਾਂ ਨੂੰ ਉੱਤਮ ਫਲ ਪ੍ਰਾਪਤ ਹੁੰਦਾ ਹੈ (ਭਾਵ, ਉਹ ਮਨੁੱਖਾ ਜਨਮ ਨੂੰ ਸਫਲਾ ਕਰ ਲੈਂਦੇ ਹਨ) ॥੨੨॥
SikhNet (Spanish)Bendito es el Verdadero Señor, Cuyo Servicio nos da el Fruto Eterno.(22)