ੴ

ਸਿੱਖਬਾਣੀ · SikhBani

Ang 313

Sri Guru Granth Sahib · Raag Gauree · 8 shabads, 43 lines
Translations
Shabad Guru Ramdas Ji Raag Gauree continued from Ang 312

ਜਿਨਾ ਸਾਸਿ ਗਿਰਾਸਿ. ਨ ਵਿਸਰੈ; ਸੇ ਪੂਰੇ ਪੁਰਖ ਪਰਧਾਨ ॥

jinaa saas giraas. na visarai; se poore purakh paradhaan |

Sant Singh KhalsaThose who do not forget the Lord, with each and every breath and morsel of food, are the perfect and famous persons.
Manmohan SinghThey who with every breath and morsel forget not the Lord are the perfect and distinguished persons.
Manmohan Singh (Punjabi)ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਪ੍ਰਭੂ ਨੂੰ ਨਹੀਂ ਭੁਲਾਉਂਦੇ ਉਹ ਪੂਰਨ ਅਤੇ ਪਰਸਿਧ ਪੁਰਸ਼ ਹਨ।
Fareedkot Teekaਜਿਨ ਕੋ ਸ੍ਵਾਸ ਗਿਰਾਸ ਨਹੀਂ ਵਿਸਰਤਾ ਹੈ, ਸੋ ਪੂਰੇ ਪਰਧਾਨ ਪੁਰਖ ਹੈਂ॥
Prof. Sahib Singhਕਿ ਉਹਨਾਂ ਨੂੰ ਪ੍ਰਭੂ ਇਕ ਦਮ ਭੀ ਨਹੀਂ ਵਿੱਸਰਦਾ ਤੇ ਉਹ ਮਨੁੱਖ (ਸਰਬ ਗੁਣ) ਸੰਪੂਰਣ ਤੇ ਉੱਤਮ ਹੁੰਦੇ ਹਨ (ਭਾਵ, ਸੁੱਤੇ ਹੋਏ ਭੀ ਨਾਮ ਵਿੱਚ ਜੁੜੇ ਰਹਿੰਦੇ ਹਨ ਤੇ ਜਾਗਦੇ ਭੀ। ਲੋਕਾਂ ਨੂੰ ਉਹ ਸੁੱਤੇ ਜਾਂ ਜਾਗਦੇ ਦਿੱਸਦੇ ਹਨ, ਉਹ ਸਦਾ ਨਾਮ ਵਿਚ ਲੀਨ ਰਹਿੰਦੇ ਹਨ)।
SikhNet (Spanish)Quienes con cada respiración y bocado de alimento no se olvidan del Señor, son las personas perfectas y famosas.

ਕਰਮੀ ਸਤਿਗੁਰੁ ਪਾਈਐ; ਅਨਦਿਨੁ ਲਗੈ ਧਿਆਨੁ ॥

karamee satigur paaeeai; anadin lagai dhiaan |

Sant Singh KhalsaBy His Grace they find the True Guru; night and day, they meditate.
Manmohan SinghBy God's grace they obtain the True Guru and night and day fix their attention on God.
Manmohan Singh (Punjabi)ਵਾਹਿਗੁਰੂ ਦੀ ਦਇਆ ਦੁਆਰਾ ਉਹ ਸੱਚੇ ਗੁਰਾਂ ਨੂੰ ਪਰਾਪਤ ਹੁੰਦੇ ਹਨ ਅਤੇ ਰਾਤ ਦਿਨ ਹਰੀ ਨਾਲ ਆਪਣੀ ਬਿਰਤੀ ਜੋੜਦੇ ਹਨ।
Fareedkot Teekaਪਰੰਤੂ ਪੂਰਨ ਭਾਗੋਂ ਕਰ ਸਤਿਗੁਰੋਂ ਕੀ ਪ੍ਰਾਪਤੀ ਹੋਤੀ ਹੈ ਔਰ ਰਾਤ ਦਿਨ ਵਾਹਿਗੁਰੂ ਮੇਂ ਧਿਆਨ ਲਾਗਤਾ ਹੈ॥
Prof. Sahib Singh(ਪ੍ਰਭੂ ਦੀ) ਮਿਹਰ ਨਾਲ ਸਤਿਗੁਰੂ ਮਿਲਦਾ ਹੈ ਤੇ ਹਰ ਵੇਲੇ (ਸੁੱਤਿਆਂ ਤੇ ਜਾਗਦਿਆਂ ਮਿਹਰ ਨਾਲ ਹੀ) ਜੀਵ ਦਾ ਧਿਆਨ (ਨਾਮ ਵਿਚ ਜੁੜਿਆ ਰਹਿੰਦਾ ਹੈ)।
SikhNet (Spanish)Ellos llegan hasta el Verdadero Guru por Su Gracia, y así entonan su ser eternamente en el Señor.

ਤਿਨ ਕੀ ਸੰਗਤਿ ਮਿਲਿ ਰਹਾ; ਦਰਗਹ ਪਾਈ ਮਾਨੁ ॥

tin kee sangat mil rahaa; daragah paaee maan |

Sant Singh KhalsaI join the society of those persons, and in so doing, I am honored in the Court of the Lord.
Manmohan SinghI continue to mix with the society of those persons and I obtain honour in God's court.
Manmohan Singh (Punjabi)ਮੈਂ ਉਨ੍ਹਾਂ ਪੁਰਸ਼ਾਂ ਦੇ ਮੇਲ-ਮਿਲਾਪ ਅੰਦਰ ਜੁੜਿਆ ਰਹਿੰਦਾ ਹਾਂ ਅਤੇ ਮੈਂ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹਾਂ।
Fareedkot Teekaਜੋ ਤਿਨੋਂ ਕੀ ਸੰਗਤ ਮੇਂ ਮਿਲ ਰਹਾ ਹੈ, ਸੋ ਦਰਗਾਹ ਮੇਂ ਮਾਨ ਪਾਵਤਾ ਹੈ॥
Prof. Sahib Singh(ਚਿੱਤ ਲੋਚਦਾ ਹੈ ਕਿ) ਮੈਂ ਭੀ ਉਹਨਾਂ ਦੀ ਸੰਗਤਿ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਵਾਂ।
SikhNet (Spanish)Si yo me encuentro con ellos, también me encontraré con el Señor, porque ellos están imbuidos totalmente en Él.

ਸਉਦੇ. ਵਾਹੁ ਵਾਹੁ ਉਚਰਹਿ; ਉਠਦੇ ਭੀ ਵਾਹੁ ਕਰੇਨਿ ॥

saude. vaahu vaahu uchareh; utthade bhee vaahu karen |

Sant Singh KhalsaWhile asleep, they chant, "Waaho! Waaho!", and while awake, they chant, "Waaho!" as well.
Manmohan SinghWhilst asleep they utter Lord's glories and praises and when awake they eulogise Him as well.
Manmohan Singh (Punjabi)ਸੁੱਤੇ ਹੋਏ ਉਹ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਦੇ ਹਨ ਅਤੇ ਜਾਗਦੇ ਹੋਏ ਭੀ ਉਸ ਦਾ ਜੱਸ ਕਰਦੇ ਹਨ।
Fareedkot Teekaਕਿਉਂਕਿ ਵਹੁ ਸੌਣੇ ਲਗੇ ਭੀ ਵਾਹਿਗੁਰੂ ਉਚਾਰਨ ਕਰਤੇ ਹੈਂ, ਉਠਨੇ ਕੇ ਵਕਤ ਭੀ ਵਾਹੁ ਵਾਹੁ ਕਰਤੇ ਹੈਂ॥੧॥
Prof. Sahib Singh(ਸਤਿਗੁਰੂ ਦੇ ਸਨਮੁਖ ਹੋਏ ਹੋਏ ਉਹ ਵਡਭਾਗੀ ਜੀਉੜੇ) ਸੌਣ ਲੱਗੇ ਭੀ ਸਿਫ਼ਤਿ-ਸਾਲਾਹ ਕਰਦੇ ਹਨ ਤੇ ਉਠਣ ਵੇਲੇ ਭੀ।

ਪਦ ਅਰਥ ਵਾਹੁ ਵਾਹੁ = ਸਿਫ਼ਤਿ-ਸਾਲਾਹ।

SikhNet (Spanish)Miantras duermen su voz suena, ""Waaho! Waaho!"", y cantan, ""Waaho!"" tambien.

ਨਾਨਕ. ਤੇ ਮੁਖ ਉਜਲੇ; ਜਿ. ਨਿਤ ਉਠਿ ਸੰਮਾਲੇਨਿ ॥੧॥

naanak. te mukh ujale; ji. nit utth samaalen |1|

Sant Singh KhalsaO Nanak, radiant are the faces of those, who rise up early each day, and dwell upon the Lord. ||1||
Manmohan SinghNanak bright are the faces of those who daily arise early and remember God.
Manmohan Singh (Punjabi)ਨਾਨਕ ਰੋਸ਼ਨ ਹਨ ਉਨ੍ਹਾਂ ਦੇ ਚਿਹਰੇ ਜੋ ਹਰ ਰੋਜ਼ ਸਵੇਰੇ ਜਾਗ ਕੇ ਵਾਹਿਗੁਰੂ ਨੂੰ ਸਿਮਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਿਤ ਉਠ ਕਰ ਵਾਹਿਗੁਰੂ ਕੋ ਸਮਾਲਤੇ ਹੈਂ, ਸੋ ਉਜਲੇ ਮੁਖ ਵਾਲੇ ਹੈਂ॥੧॥
Prof. Sahib Singhਹੇ ਨਾਨਕ! ਉਹ ਮੂੰਹ ਉੱਜਲੇ ਹੁੰਦੇ ਹਨ, ਜੋ ਸਦਾ ਸੁਚੇਤ ਰਹਿ ਕੇ ਨਾਮ ਚੇਤੇ ਰੱਖਦੇ ਹਨ ॥੧॥

ਪਦ ਅਰਥ ਉਠਿ = ਉੱਠ ਕੇ, ਸੁਚੇਤ ਹੋ ਕੇ ॥੧॥

SikhNet (Spanish)Dice Nanak, puros son los semblantes de los que aman siempre a su Señor.(1)

Open this shabad (7 lines, Angs 312-313) →

Shabad Guru Ramdas Ji Raag Gauree

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸਤਿਗੁਰੁ ਸੇਵੀਐ ਆਪਣਾ; ਪਾਈਐ ਨਾਮੁ ਅਪਾਰੁ ॥

satigur seveeai aapanaa; paaeeai naam apaar |

Sant Singh KhalsaServing his True Guru, one obtains the Naam, the Name of the Infinite Lord.
Manmohan SinghBy serving his True Guru man obtains the Name of the Infinite Lord.
Manmohan Singh (Punjabi)ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਆਦਮੀ ਬੇਅੰਤ ਸੁਆਮੀ ਦੇ ਨਾਮ ਨੂੰ ਪਾ ਲੈਦਾ ਹੈ।
Fareedkot Teekaਜੇ ਆਪਣੇ ਸਤਿਗੁਰੋਂ ਕੋ ਸੇਵੀਐ ਤੌ ਅਪਾਰ ਬਿਅੰਤ ਪਰਮੇਸ੍ਵਰ ਕਾ ਨਾਮੁ ਪਾਈਤਾ ਹੈ॥
Prof. Sahib Singhਆਪਣੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰੀਏ, ਤਾਂ ਨਾਹ ਮੁੱਕਣ ਵਾਲਾ ਨਾਮ (ਭਾਵ, ਨਾਮ ਦਾ ਖ਼ਜ਼ਾਨਾ) ਮਿਲ ਜਾਂਦਾ ਹੈ।
SikhNet (Spanish)Sirve al Perfecto Guru; entónate en el Nombre Infinito,

ਭਉਜਲਿ ਡੁਬਦਿਆ ਕਢਿ ਲਏ; ਹਰਿ ਦਾਤਿ ਕਰੇ. ਦਾਤਾਰੁ ॥

bhaujal ddubadiaa kadt le; har daat kare. daataar |

Sant Singh KhalsaThe drowning person is lifted up and out of the terrifying world-ocean; the Great Giver gives the gift of the Lord's Name.
Manmohan SinghGuru the giver, gives the gift of God's Name and pulls out the drowning man from the dreadful world-ocean.
Manmohan Singh (Punjabi)ਦਾਤਾ ਗੁਰਦੇਵ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਬਖਸ਼ਦਾ ਹੈ ਅਤੇ ਡੁਬਦੇ ਹੋਏ ਬੰਦੇ ਨੂੰ ਭਿਆਨਕ ਸੰਸਾਰ-ਸਮੁੰਦਰ ਵਿੱਚ ਕੱਢ ਲੈਦਾ ਹੈ।
Fareedkot Teekaਵਹੁ ਦਾਤਾਰ ਦਾਤਾ ਸਤਿਗੁਰੂ ਅਧਿਕਾਰੀਆਂ ਕੋ ਹਰੀ ਨਾਮ ਕੀ ਦਾਤ ਦੇ ਕਰ ਭਉਜਲ ਮੇਂ ਡੂਬਤਿਆਂ ਕੋ ਨਿਕਾਲ ਲੇਤਾ ਹੈ॥
Prof. Sahib Singhਦਾਤਾਂ ਦੇਣ ਵਾਲਾ ਹਰੀ (ਨਾਮ ਦੀ ਇਹ) ਦਾਤਿ ਬਖ਼ਸ਼ਦਾ ਹੈ ਤੇ (ਨਾਮ) ਸੰਸਾਰ-ਸਾਗਰ ਵਿਚ ਡੁਬੱਦੇ ਨੂੰ ਕੱਢ ਲੈਂਦਾ ਹੈ।
SikhNet (Spanish)y el Señor, de Su Magnificencia, te llevará a salvo a través del mar de la existencia material.

ਧੰਨੁ ਧੰਨੁ ਸੇ ਸਾਹ ਹੈ; ਜਿ ਨਾਮਿ ਕਰਹਿ ਵਾਪਾਰੁ ॥

dhan dhan se saah hai; ji naam kareh vaapaar |

Sant Singh KhalsaBlessed, blessed are those bankers who trade the Naam.
Manmohan SinghBlest blest are the bankers who deal in the trade of God's Name.
Manmohan Singh (Punjabi)ਮੁਬਾਰਕ, ਮੁਬਾਰਕ ਹਨ, ਉਹ ਸ਼ਾਹੂਕਾਰ ਜੋ ਵਾਹਿਗੁਰੂ ਦੇ ਨਾਮ ਦਾ ਵਣਜ ਕਰਦੇ ਹਨ।
Fareedkot Teekaਸੋ ਸਾਹ ਮਨ ਤਨ ਕਰ ਧੰਨਤਾ ਜੋਗ ਹੈਂ, ਜੋ ਨਾਮ ਕਾ ਵਾਪਾਰ ਕਰਤੇ ਹੈਂ॥☬ਪ੍ਰਸ਼ਨ: ਗੁਰੂ ਡੂਬਤਿਆਂ ਰੋਇਆਂ ਕੈਸੇ ਨਿਕਾਲਤੇ ਹੈਂ?☬ਉੱਤ੍ਰ:
Prof. Sahib Singhਜੋ ਸ਼ਾਹ ਨਾਮ (ਦੀ ਰਾਸਿ) ਨਾਲ ਵਪਾਰ ਕਰਦੇ ਹਨ ਉਹ ਵਡਭਾਗੀ ਹਨ,
SikhNet (Spanish)Bendito es el mercader despierto en Dios, quien comercia sólo con el Naam, el Nombre del Señor.

ਵਣਜਾਰੇ ਸਿਖ ਆਵਦੇ; ਸਬਦਿ ਲਘਾਵਣਹਾਰੁ ॥

vanajaare sikh aavade; sabad laghaavanahaar |

Sant Singh KhalsaThe Sikhs, the traders come, and through the Word of His Shabad, they are carried across.
Manmohan SinghThe Sikh pedlars come and with God's Name the Guru ferries them across.
Manmohan Singh (Punjabi)ਸਿੱਖ ਵਾਪਾਰੀ ਆਉਂਦੇ ਹਨ, ਅਤੇ ਰੱਬ ਦੇ ਨਾਮ ਨਾਲ ਗੁਰੂ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਜੋ ਸਿਖ ਵਣਜਾਰੇ ਹੋ ਕਰ ਆਵਤੇ ਹੈਂ ਤਿਨ ਕੋ ਗੁਰੂ ਉਪਦੇਸ ਦੇ ਕਰ ਲੰਘਾਵਣੇ ਵਾਲੇ ਹੈਂ॥
Prof. Sahib Singh(ਕਿਉਂਕਿ ਇਹੋ ਜਿਹਾ) ਵਣਜ ਕਰਨ ਵਾਲੇ ਜੋ ਸਿੱਖ (ਸਤਿਗੁਰੂ ਦੇ ਕੋਲ) ਆਉਂਦੇ ਹਨ, (ਸਤਿਗੁਰੂ ਉਹਨਾਂ ਨੂੰ ਆਪਣੇ) ਸ਼ਬਦ ਰਾਹੀਂ (ਭਉਜਲ ਤੋਂ) ਪਾਰ ਉਤਾਰ ਦੇਂਦਾ ਹੈ।
SikhNet (Spanish)Los Gurmukjs se reúnen a su alrededor, y él los embellece con la Palabra Emancipadora del Señor.

ਜਨ ਨਾਨਕ. ਜਿਨ ਕਉ ਕ੍ਰਿਪਾ ਭਈ; ਤਿਨ ਸੇਵਿਆ ਸਿਰਜਣਹਾਰੁ ॥੨॥

jan naanak. jin kau kripaa bhee; tin seviaa sirajanahaar |2|

Sant Singh KhalsaO servant Nanak, they alone serve the Creator Lord, who are blessed by His Grace. ||2||
Manmohan SinghThey alone serve the Creator, O Slave Nanak on whom is God's grace.
Manmohan Singh (Punjabi)ਕੇਵਲ ਓਹੀ ਕਰਤਾਰ ਦੀ ਟਹਿਲ ਕਮਾਉਂਦੇ ਹਨ, ਹੇ ਗੋਲੇ ਨਾਨਕ! ਜਿਨ੍ਹਾਂ ਉਤੇ ਹਰੀ ਦੀ ਮਿਹਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਜਨੋਂ ਕੋ ਕ੍ਰਿਪਾ ਹੂਈ ਹੈਂ ਤਿਨੋਂ ਨੇ ਸਿਰਜਨ ਹਾਰ ਕੋ ਸੇਵਿਆ ਹੈ॥੨॥
Prof. Sahib Singh(ਪਰ) ਹੇ ਦਾਸ ਨਾਨਕ! ਸਿਰਜਣਹਾਰ ਪ੍ਰਭੂ ਦੀ ਬੰਦਗੀ ਉਹੀ ਮਨੁੱਖ ਕਰਦੇ ਹਨ, ਜਿਨ੍ਹਾਂ ਤੇ ਪ੍ਰਭੂ ਆਪ ਮਿਹਰ ਕਰਦਾ ਹੈ ॥੨॥
SikhNet (Spanish)Dice Nanak, sólo sirven al Señor Creador aquéllos sobre quienes reside la Gracia de Dios.(2)

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਚੁ ਸਚੇ ਕੇ ਜਨ ਭਗਤ ਹਹਿ; ਸਚੁ ਸਚਾ ਜਿਨੀ ਅਰਾਧਿਆ ॥

sach sache ke jan bhagat heh; sach sachaa jinee araadhiaa |

Sant Singh KhalsaThose who truly worship and adore the True Lord, are truly the humble devotees of the True Lord.
Manmohan SinghThey who meditate on the Truest of the true are truly the devoted slaves of the True Lord.
Manmohan Singh (Punjabi)ਜੋ ਸਚਿਆਰਾ ਦੇ ਪਰਮ ਸਚਿਆਰ ਦਾ ਸਿਮਰਨ ਕਰਦੇ ਹਨ, ਉਹ ਸੱਚੇ ਸੁਆਮੀ ਦੇ ਨਿਸਚਿਤ ਹੀ ਵਫਾਦਾਰ ਗੋਲੇ ਹਨ।
Fareedkot Teekaਜੋ ਸਚੇ ਹਰੀ ਕੇ ਭਗਤ ਜਨ ਸਚੇ ਹੈਂ ਜਿਨੋਂ ਨੇ ਨਿਸਚੇ ਕਰ ਕੇ ਸਚਾ ਅਰਾਧਿਆ ਹੈ॥
Prof. Sahib Singhਜੋ ਮਨੁੱਖ ਸੱਚੇ ਹਰੀ ਦਾ ਸਚ-ਮੁਚ ਭਜਨ ਕਰਦੇ ਹਨ, ਉਹੋ ਹੀ ਸੱਚੇ ਦੇ ਭਗਤ (ਕਹੀਦੇ) ਹਨ।
SikhNet (Spanish)Los Gurmukjs buscan y meditan en nadie más que en el Uno Verdadero.

ਜਿਨ ਗੁਰਮੁਖਿ ਖੋਜਿ ਢੰਢੋਲਿਆ; ਤਿਨ ਅੰਦਰਹੁ ਹੀ ਸਚੁ ਲਾਧਿਆ ॥

jin guramukh khoj dtandtoliaa; tin andarahu hee sach laadhiaa |

Sant Singh KhalsaThose Gurmukhs who search and seek, find the True One within themselves.
Manmohan SinghThe Guru-wards who make a thorough search they find the True One within themselves.
Manmohan Singh (Punjabi)ਗੁਰੂ-ਸਮਰਪਣ ਜੋ ਪੂਰੀ ਖੋਜ ਭਾਲ ਕਰਦੇ ਹਨ, ਉਹ ਆਪਣੇ ਅੰਦਰੋਂ ਹੀ ਸਤਿਪੁਰਖ ਨੂੰ ਪਾ ਲੈਂਦੇ ਹਨ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰਾ ਪਰਮੇਸ੍ਵਰ ਕਾ (ਖੋਜਿ) ਮਾਰਗ (ਢੰਢੋਲਿਆ) ਢੂੰਢਿਆ ਹੈ, ਤਿਨੋਂ ਨੇ ਰਿਦੇ ਮੇਂ ਸੇ ਹੀ ਸਚ ਕੋ (ਲਾਧਿਆ) ਪਾਇਆ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਖੋਜ ਕੇ ਢੂੰਢਦੇ ਹਨ (ਭਾਵ, ਜਤਨ ਨਾਲ ਭਾਲਦੇ ਹਨ) ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਨੂੰ ਲੱਭ ਲੈਂਦੇ ਹਨ।
SikhNet (Spanish)Los verdaderos Devotos de Dios, buscaron y encontraron a su Señor, al Verdadero Uno en su interior.

ਸਚੁ ਸਾਹਿਬੁ ਸਚੁ ਜਿਨੀ ਸੇਵਿਆ; ਕਾਲੁ ਕੰਟਕੁ ਮਾਰਿ. ਤਿਨੀ ਸਾਧਿਆ ॥

sach saahib sach jinee seviaa; kaal kanttak maar. tinee saadhiaa |

Sant Singh KhalsaThose who truly serve their True Lord and Master, overwhelm and conquer Death, the torturer.
Manmohan SinghThey who heartily serve the True Master overwhelm and vanquish the thorny death.
Manmohan Singh (Punjabi)ਜੋ ਸੱਚੇ ਦਿਲੋਂ ਸੱਚੇ ਮਾਲਕ ਦੀ ਘਾਲ ਕਮਾਉਂਦੇ ਹਨ, ਉਹ ਕੰਡਿਆਲੀ ਮੌਤ ਨੂੰ ਕਾਬੂ ਤੇ ਅਧੀਨ ਕਰ ਲੈਂਦੇ ਹਨ।
Fareedkot Teekaਜਿਨੋਂ ਨੇ ਨਿਸਚੇ ਕਰ ਕੇ ਸਾਚੇ ਸਾਹਬ ਕੋ ਸੇਵਿਆ ਹੈ, ਤਿਨੋਂ ਨੇ (ਕਾਲੁ ਕੰਟਕੁ) ਦੁਖਦਾਈ ਕਾਲ ਕੋ ਮਾਰ ਕਰ ਕੇ ਸਾਧਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸੱਚਾ ਸਾਈਂ ਸਚ-ਮੁਚ ਸੇਵਿਆ ਹੈ ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ ਹੈ, (ਭਾਵ, ਉਹਨਾਂ ਨੂੰ ਕਾਲ ਕੰਡੇ ਵਾਂਗ ਦੁਖਦਾਈ ਨਹੀਂ ਜਾਪਦਾ)।

ਪਦ ਅਰਥ ਕੰਟਕੁ = ਕੰਡਾ।

SikhNet (Spanish)Los que sirvieron a su Verdadero Maestro, se sobrepusieron a la fuerza corroedora del tiempo.

ਸਚੁ ਸਚਾ ਸਭ ਦੂ ਵਡਾ ਹੈ; ਸਚੁ ਸੇਵਨਿ. ਸੇ ਸਚਿ ਰਲਾਧਿਆ ॥

sach sachaa sabh doo vaddaa hai; sach sevan. se sach ralaadhiaa |

Sant Singh KhalsaThe True One is truly the greatest of all; those who serve the True One are blended with the True One.
Manmohan SinghVerily, the True One is the highest of all. They who serve the True One blend with the True One.
Manmohan Singh (Punjabi)ਨਿਸਚਿਤ ਹੀ ਸੱਚਾ ਸਾਈਂ ਸਾਰਿਆਂ ਨਾਲੋਂ ਉੱਚਾ ਹੈ। ਜੋ ਸਤਿਪੁਰਖ ਨੂੰ ਸੇਵਦੇ ਹਨ, ਉਹ ਸਤਿਪੁਰਖ ਨਾਲ ਰਲ ਜਾਂਦੇ ਹਨ।
Fareedkot Teekaਨਿਸਚੇ ਕਰ ਕੇ ਸਚਾ ਸਭ ਸੇ ਬਡਾ ਹੈ। ਜੋ ਸਚੇ ਕੋ ਸੇਵਤੇ ਹੈਂ, ਸੋ ਸਚ ਮੇਂ (ਰਲਾਧਿਆ) ਰਲੇ ਹੈਂ॥
Prof. Sahib Singhਜੋ ਸੱਚਾ ਹਰੀ ਸਭ ਤੋਂ ਵੱਡਾ ਹੈ, ਉਸ ਦੀ ਬੰਦਗੀ ਜੋ ਮਨੁੱਖ ਕਰਦੇ ਹਨ, ਉਹ ਉਸ ਵਿਚ ਹੀ ਲੀਨ ਹੋ ਜਾਂਦੇ ਹਨ।

ਪਦ ਅਰਥ ਸੇਵਨਿ = ਸਿਮਰਦੇ ਹਨ।

SikhNet (Spanish)El Uno Verdadero es lo más Alto de lo alto, y aquéllos que Lo sirven, se inmergen en la Verdad.

ਸਚੁ ਸਚੇ ਨੋ ਸਾਬਾਸਿ ਹੈ; ਸਚੁ ਸਚਾ ਸੇਵਿ ਫਲਾਧਿਆ ॥੨੨॥

sach sache no saabaas hai; sach sachaa sev falaadhiaa |22|

Sant Singh KhalsaBlessed and acclaimed is the Truest of the True; serving the Truest of the True, one blossoms forth in fruition. ||22||
Manmohan SinghBlessed is the Truest of the true One blooms by serving the Truest of the true.
Manmohan Singh (Punjabi)ਧੰਨਤਾਯੋਗ ਹੈ, ਸਚਿਆਰਾਂ ਦਾ ਮਹਾਂ ਸਚਿਆਰ। ਸਚਿਆ ਦੇ ਪਰਮ ਸੱਚੇ ਦੀ ਟਹਿਲ ਕਰਨ ਦੁਆਰਾ ਆਦਮੀ ਫਲਦਾ ਫੁਲਦਾ ਹੈ।
Fareedkot Teekaਮਨ ਬਾਣੀ ਕਰ ਕੇ ਸਚੇ ਕੋ (ਸਾਬਾਸਿ) ਧਨਕਾਰੀ ਹੈ। ਜਿਨੋਂ ਨੇ ਨਿਸਚੇ ਕਰ ਕੇ ਸਚੇ ਕੋ ਸੇਵਿਆ ਹੈ, ਤਿਨ ਕੋ (ਫਲਾਧਿਆ) ਫਲ ਅਧਿਕ ਹੂਆ ਹੈ॥੨੨॥
Prof. Sahib Singhਧੰਨ ਹੈ ਸੱਚਾ ਪ੍ਰਭੂ, ਧੰਨ ਹੈ ਸੱਚਾ ਪ੍ਰਭੂ (ਇਸ ਤਰ੍ਹਾਂ) ਜੋ ਮਨੁੱਖ ਸਚ-ਮੁਚ ਸੱਚੇ ਦੀ ਅਰਾਧਨਾ ਕਰਦੇ ਹਨ, ਉਹਨਾਂ ਨੂੰ ਉੱਤਮ ਫਲ ਪ੍ਰਾਪਤ ਹੁੰਦਾ ਹੈ (ਭਾਵ, ਉਹ ਮਨੁੱਖਾ ਜਨਮ ਨੂੰ ਸਫਲਾ ਕਰ ਲੈਂਦੇ ਹਨ) ॥੨੨॥
SikhNet (Spanish)Bendito es el Verdadero Señor, Cuyo Servicio nos da el Fruto Eterno.(22)

Open this shabad →

Shabad Guru Ramdas Ji Raag Gauree

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਮਨਮੁਖੁ ਪ੍ਰਾਣੀ ਮੁਗਧੁ ਹੈ; ਨਾਮਹੀਣ ਭਰਮਾਇ ॥

manamukh praanee mugadh hai; naamaheen bharamaae |

Sant Singh KhalsaThe self-willed manmukh is foolish; he wanders around without the Naam, the Name of the Lord.
Manmohan SinghFoolish is the perverse person without the Lord's Name he wanders about.
Manmohan Singh (Punjabi)ਮੁਰਖ ਹੈ, ਮਨ ਮਗਰ ਲੱਗਣ ਵਾਲਾ ਪੁਰਸ਼, ਸੁਆਮੀ ਦੇ ਨਾਮ ਦੇ ਬਾਝੋਂ ਉਹ ਭਟਕਦਾ ਫਿਰਦਾ ਹੈ।
Fareedkot Teekaਮਨਮੁਖ ਜੀਵ ਮੂਰਖ ਹੈ, ਨਾਮ ਸੇ ਰਹਤ ਹੋ ਕਰ ਭ੍ਰਮਤਾ ਹੈ॥
Prof. Sahib Singhਮਨਮੁਖ ਮਨੁੱਖ ਮੂਰਖ ਹੈ, ਨਾਮ ਤੋਂ ਸੱਖਣਾ ਭਟਕਦਾ ਫਿਰਦਾ ਹੈ।

ਪਦ ਅਰਥ ਮੁਗਧੁ = ਮੂਰਖ।

SikhNet (Spanish)El arrogante Manmukj es tonto, vaga en la duda sin el Naam, el Nombre del Señor.

ਬਿਨੁ ਗੁਰ. ਮਨੂਆ ਨਾ ਟਿਕੈ; ਫਿਰਿ ਫਿਰਿ ਜੂਨੀ ਪਾਇ ॥

bin gur. manooaa naa ttikai; fir fir joonee paae |

Sant Singh KhalsaWithout the Guru, his mind is not held steady, and he is reincarnated, over and over again.
Manmohan SinghWithout the Guru his mind becomes not steady and he enters womb again and again.
Manmohan Singh (Punjabi)ਗੁਰਾਂ ਦੇ ਬਗੈਰ ਉਸ ਦਾ ਮਨ ਸਥਿਰ ਨਹੀਂ ਹੁੰਦਾ ਅਤੇ ਉਹ ਮੁੜ ਮੁੜ ਕੇ ਗਰਭ ਵਿੱਚ ਪੈਦਾ ਹੈ।
Fareedkot Teekaਗੁਰੋਂ ਕੇ ਉਪਦੇਸ਼ ਬਿਨਾਂ ਮਨ ਨਹੀਂ ਟਿਕਤਾ, ਬਾਰੰਬਾਰ ਜੂਨੋਂ ਮੇਂ ਪੜਤਾ ਹੈ॥
Prof. Sahib Singhਸਤਿਗੁਰੂ ਤੋਂ ਬਿਨਾ ਉਸ ਦਾ ਹੋਛਾ ਮਨ (ਕਿਸੇ ਆਸਰੇ ਤੇ) ਟਿਕ ਨਹੀਂ ਸਕਦਾ (ਇਸ ਵਾਸਤੇ) ਫਿਰ ਫਿਰ ਜੂਨਾਂ ਵਿਚ ਪੈਂਦਾ ਹੈ।

ਪਦ ਅਰਥ ਮਨੂਆ = ਹੋਛਾ ਮਨ।

SikhNet (Spanish)Sin el Guru no puede integrar su mente, y es obligado a encarnar una y otra vez.

ਹਰਿ ਪ੍ਰਭੁ ਆਪਿ ਦਇਆਲ ਹੋਹਿ; ਤਾਂ ਸਤਿਗੁਰੁ ਮਿਲਿਆ ਆਇ ॥

har prabh aap deaal hohi; taan satigur miliaa aae |

Sant Singh KhalsaBut when the Lord God Himself becomes merciful to him, then the True Guru comes to meet him.
Manmohan SinghWhen the Lord God Himself becomes merciful then alone the Guru comes and meets the man.
Manmohan Singh (Punjabi)ਜਦ ਵਾਹਿਗੁਰੂ ਸਾਈਂ ਖੁਦ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਗੁਰੂ ਜੀ ਆ ਕੇ ਬੰਦੇ ਨੂੰ ਮਿਲਦੇ ਹਨ।
Fareedkot Teekaਜੇ ਕਰ ਆਪ ਹਰੀ ਸਾਮ੍ਰਥ ਦਿਆਲੂ ਹੋਵੇ ਤੋ ਸਤਿਗੁਰੂ ਆਇ ਕਰ ਮਿਲਿਆ ਜਾਣੋ॥
Prof. Sahib Singhਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਿਗੁਰੂ ਆ ਕੇ ਮਿਲ ਪੈਂਦਾ ਹੈ (ਤੇ ਨਾਮ ਦੇ ਆਸਰੇ ਟਿਕਾ ਕੇ ਭਟਕਣ ਤੋਂ ਬਚਾ ਲੈਂਦਾ ਹੈ)।
SikhNet (Spanish)Cuando el Señor, nuestro Rey, muestra Su Misericordia, nos hace encontrarnos con el Verdadero Guru.

ਜਨ ਨਾਨਕ. ਨਾਮੁ ਸਲਾਹਿ ਤੂ; ਜਨਮ ਮਰਣ ਦੁਖੁ ਜਾਇ ॥੧॥

jan naanak. naam salaeh too; janam maran dukh jaae |1|

Sant Singh KhalsaO servant Nanak, praise the Naam; the pains of birth and death shall come to an end. ||1||
Manmohan SinghPraise thou God's Name, O slave Nanak that thy pain of birth and death may end.
Manmohan Singh (Punjabi)ਹੇ ਗੋਲੇ ਨਾਨਕ ਤੂੰ ਨਾਮ ਦੀ ਪਰਸੰਸਾ ਕਰ, ਤਾਂ ਜੋ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਮਿਟ ਜਾਂਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਨ! ਤੂੰ ਨਾਮ ਕੋ ਸਲਾਹ, ਜਿਸ ਕਰ ਕੇ ਤੇਰਾ ਜਨਮ ਮਰਣ ਦਾ ਦੁਖ ਜਾਤਾ ਰਹੇ॥੧॥
Prof. Sahib Singh(ਇਸ ਵਾਸਤੇ) ਹੇ ਦਾਸ ਨਾਨਕ! ਤੂੰ ਭੀ ਨਾਮ ਦੀ ਸਿਫ਼ਤਿ-ਸਾਲਾਹ ਕਰ (ਤਾ ਕਿ) ਤੇਰਾ ਸਾਰੀ ਉਮਰ ਦਾ ਦੁੱਖ ਮੁੱਕ ਜਾਏ ॥੧॥

ਪਦ ਅਰਥ ਜਨਮ ਮਰਣ ਦੁਖੁ = ਜਨਮ ਤੋਂ ਮਰਨ ਤੱਕ ਦਾ ਦੁੱਖ, ਸਾਰੀ ਉਮਰ ਦਾ ਦੁਖ ॥੧॥

SikhNet (Spanish)Dice el Sirviente Nanak, alaba el Naam y el dolor de nacer y morir terminará para ti. (1)

Open this shabad →

Shabad Guru Ramdas Ji Raag Gauree

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਗੁਰੁ ਸਾਲਾਹੀ ਆਪਣਾ; ਬਹੁ ਬਿਧਿ ਰੰਗਿ ਸੁਭਾਇ ॥

gur saalaahee aapanaa; bahu bidh rang subhaae |

Sant Singh KhalsaI praise my Guru in so many ways, with joyful love and affection.
Manmohan SinghWith superb love, I praise my Guru in many a way.
Manmohan Singh (Punjabi)ਬੜੇ ਪਰੇਮ ਨਾਲ ਮੈਂ ਆਪਣੇ ਗੁਰਾਂ ਦੀ ਅਨੇਕ ਤਰੀਕਿਆਂ ਨਾਲ ਵਡਿਆਈ ਕਰਦਾ ਹਾਂ।
Fareedkot Teekaਜੇ ਬਹੁਤ ਪ੍ਰਕਾਰ ਕੇ (ਰੰਗਿ) ਪ੍ਰੇਮ ਕਰ ਕੇ ਆਪਣਾ ਗੁਰੂ ਸਲਾਹੀਏ ਤੌ (ਸੁਭਾਇ) ਸੋਭਾਵਾਨ ਹੋਈਤਾ ਹੈ॥
Prof. Sahib Singh(ਮਨ ਲੋਚਦਾ ਹੈ ਕਿ) ਕਈ ਤਰ੍ਹਾਂ (ਭਾਵ, ਕਈ ਤਰ੍ਹਾਂ ਦੇ ਵਲਵਲਿਆਂ ਨਾਲ) ਪਿਆਰੇ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਲੀਨ ਹੋ ਕੇ) ਉਸ ਦੀ ਸਿਫ਼ਤਿ-ਸਾਲਾਹ ਕਰਾਂ।

ਪਦ ਅਰਥ ਬਹੁ ਬਿਧਿ = ਕਈ ਤਰ੍ਹਾਂ। ਰੰਗਿ = ਪਿਆਰ ਵਿਚ। ਸੁਭਾਇ = ਸੁਭਾਉ ਵਿਚ।

SikhNet (Spanish)Alaba a tu Guru de un millón de formas con Amor en tu corazón.

ਸਤਿਗੁਰ ਸੇਤੀ ਮਨੁ ਰਤਾ; ਰਖਿਆ ਬਣਤ ਬਣਾਇ ॥

satigur setee man rataa; rakhiaa banat banaae |

Sant Singh KhalsaMy mind is imbued with the True Guru; He has preserved the make of its making.
Manmohan SinghWith the True Guru my mind is imbued. The Guru has beautifully preserved it.
Manmohan Singh (Punjabi)ਸੱਚੇ ਗੁਰਾਂ ਨਾਲ ਮੇਰੀ ਜਿੰਦੜੀ ਰੰਗੀ ਗਈ ਹੈ। ਗੁਰਾਂ ਨੇ ਇਸ ਨੂੰ ਸੁਹਣਾ ਬਣਾ ਕੇ ਰੱਖਿਆ ਹੈ।
Fareedkot Teekaਜਿਨ ਕਾ ਸਤਿਗੁਰੋਂ ਕੇ ਸਾਥ ਮਨ ਰੱਤਾ ਹੈ, ਤਿਨ ਕੀ ਗੁਰੋਂ ਨੇ ਸਾਧਨਾ ਰੂਪੀ ਬਨਤ ਬਨਾਇ ਕਰ ਰਖ੍ਯਾ ਕਰੀ ਹੈ॥☬ਸੋ ਬਨਤ ਦੇਖਾਵਤੇ ਹੈਂ:
Prof. Sahib Singhਮੇਰਾ ਮਨ ਪਿਆਰੇ ਸਤਿਗੁਰੂ ਨਾਲ ਰੰਗਿਆ ਗਿਆ ਹੈ, (ਗੁਰੂ ਨੇ ਮੇਰੇ ਮਨ ਨੂੰ) ਸਵਾਰ ਬਣਾ ਦਿੱਤਾ ਹੈ।

ਪਦ ਅਰਥ ਸੇਤੀ = ਨਾਲ।

SikhNet (Spanish)Cuando tu mente está imbuida en el Verdadero Guru, se vuelve muy bella.

ਜਿਹਵਾ. ਸਾਲਾਹਿ ਨ ਰਜਈ; ਹਰਿ ਪ੍ਰੀਤਮ ਚਿਤੁ ਲਾਇ ॥

jihavaa. saalaeh na rajee; har preetam chit laae |

Sant Singh KhalsaMy tongue is not satisfied by praising Him; He has linked my consciousness with the Lord, my Beloved.
Manmohan SinghMy tongue is not sated by praising the Guru who has attached my mind with God the Beloved.
Manmohan Singh (Punjabi)ਗੁਰਾਂ ਦੀ ਤਾਰੀਫ ਉਚਾਰਦਿਆਂ ਮੇਰੀ ਜੀਭ ਨੂੰ ਰੱਜ ਨਹੀਂ ਆਉਂਦਾ, ਜਿਨ੍ਹਾਂ ਨੇ ਮੇਰਾ ਮਨ ਹਰੀ ਪਿਆਰੇ ਨਾਲ ਜੋੜ ਦਿੱਤਾ ਹੈ।
Fareedkot Teekaਜਿਹਬਾ ਕਰ ਕੇ ਉਸਤਤੀ ਕਰ ਤ੍ਰਿਪਤਿ ਨਹੀਂ ਹੋਤੇ ਹੈਂ ਔਰ ਹਰੀ ਪ੍ਰੀਤਮ ਮੇਂ ਚਿਤ ਲਾਇਆ ਹੈ, ਜੈਸੇ ਗੁਰੂ ਅਰਜਨ ਜੀ ਨੇ ਕਹਾ ਹੈ☬"ਕੋਟ ਕਰਣ ਦੀਜੈ ਮੇਰੇ ਪਿਆਰੇ॥"
Prof. Sahib Singhਮੇਰੀ ਜੀਭ ਸਿਫ਼ਤਿ-ਸਾਲਾਹ ਕਰ ਕੇ ਨਹੀਂ ਰੱਜਦੀ ਤੇ ਮਨ ਪ੍ਰੀਤਮ ਪ੍ਰਭੂ ਨਾਲ (ਨਿਹੁਂ) ਲਾ ਕੇ ਨਹੀਂ ਰੱਜਦਾ।
SikhNet (Spanish)Entona tu mente en Su Amor y recita siempre Su Alabanza.

ਨਾਨਕ. ਨਾਵੈ ਕੀ ਮਨਿ ਭੁਖ ਹੈ; ਮਨੁ ਤ੍ਰਿਪਤੈ. ਹਰਿ ਰਸੁ ਖਾਇ ॥੨॥

naanak. naavai kee man bhukh hai; man tripatai. har ras khaae |2|

Sant Singh KhalsaO Nanak, my mind hungers for the Name of the Lord; my mind is satisfied, tasting the sublime essence of the Lord. ||2||
Manmohan SinghNanak mind has the hunger for the Name and mind is satiated by tasting God's elixir.
Manmohan Singh (Punjabi)ਨਾਨਕ! ਚਿੱਤ ਨੂੰ ਨਾਮ ਦੀ ਭੁੱਖ ਹੈ ਅਤੇ ਚਿੱਤ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਸੰਤੁਸ਼ਟ ਹੋਦਾਂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੀ ਹੀ ਮਨ ਮੇਂ ਭੂਖ ਹੈ ਅਰ ਤਿਨ ਕਾ ਮਨੁ ਹਰੀ ਨਾਮ ਕਾ ਰਸੁ ਖਾਇ ਕਰ ਤ੍ਰਿਪਤ ਹੋਤਾ ਹੈ॥੨॥
Prof. Sahib Singh(ਰੱਜੇ ਭੀ ਕਿਵੇਂ?) ਹੇ ਨਾਨਕ! ਮਨ ਵਿਚ ਤਾਂ ਨਾਮ ਦੀ ਭੁੱਖ ਹੈ, ਮਨ ਤਾਂ ਹੀ ਰੱਜੇ ਜੇ ਪ੍ਰਭੂ ਦੇ ਨਾਮ ਦਾ ਸੁਆਦ ਚੱਖ ਲਏ ॥੨॥
SikhNet (Spanish)Dice Nanak, toda su añoranza está satisfecha probando la Esencia del Señor.

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਚੁ ਸਚਾ ਕੁਦਰਤਿ ਜਾਣੀਐ; ਦਿਨੁ ਰਾਤੀ ਜਿਨਿ ਬਣਾਈਆ ॥

sach sachaa kudarat jaaneeai; din raatee jin banaaeea |

Sant Singh KhalsaThe True Lord is truly known for His all-powerful creative nature; He fashioned the days and the nights.
Manmohan SinghTruly, the True Lord who has made days and nights is known through His Omnipotence.
Manmohan Singh (Punjabi)ਸੱਚਾ ਸੁਆਮੀ, ਜਿਸ ਨੇ ਦਿਨ ਅਤੇ ਰੈਣ ਸਾਜੇ ਹਨ, ਨਿਸਚੇ ਕਰਕੇ ਉਸ ਦਾ ਅਪਾਰ ਸ਼ਕਤੀ ਰਾਹੀਂ ਜਾਣਿਆ ਜਾਂਦਾ ਹੈ।
Fareedkot Teekaਨਿਸਚੈ ਕਰ ਕੇ ਸਚਾ ਕੁਤਰਤਿ ਕਰਕੈ ਜਾਣੀਤਾ ਹੈ, ਜਿਸ ਨੇ ਦਿਨ ਔਰ ਰਾਤੀ ਬਣਾਈਆਂ ਹੈਂ॥
Prof. Sahib Singhਜਿਸ ਪ੍ਰਭੂ ਨੇ ਦਿਨ ਤੇ ਰਾਤ (ਵਰਗੇ ਕੌਤਕ) ਬਣਾਏ ਹਨ, ਉਹ ਸੱਚਾ ਪ੍ਰਭੂ (ਇਸ) ਕੁਦਰਤਿ ਤੋਂ ਹੀ ਸਚ-ਮੁਚ (ਵੱਡੀਆਂ ਵਡਿਆਈਆਂ ਵਾਲਾ) ਮਲੂਮ ਹੁੰਦਾ ਹੈ।
SikhNet (Spanish)El Señor creó la noche y el día, y a través de toda la naturaleza revela Su Verdad.

ਸੋ ਸਚੁ ਸਲਾਹੀ ਸਦਾ ਸਦਾ; ਸਚੁ ਸਚੇ ਕੀਆ ਵਡਿਆਈਆ ॥

so sach salaahee sadaa sadaa; sach sache keea vaddiaaeea |

Sant Singh KhalsaI praise that True Lord, forever and ever; True is the glorious greatness of the True Lord.
Manmohan SinghEver, ever I praise that True one, True are the praises of the True one.
Manmohan Singh (Punjabi)ਹਮੇਸ਼ਾਂ, ਹਮੇਸ਼ਾਂ ਮੈਂ ਉਸ ਸਤਿਪੁਰਖ ਦੀ ਕੀਰਤੀ ਕਰਦਾ ਹਾਂ। ਸਚੀਆਂ ਹਨ ਕੀਰਤੀਆਂ ਸਤਿਪੁਰਖ ਦੀਆਂ।
Fareedkot Teekaਜਿਸ ਸਚੇ ਕੀਆਂ ਸਚੀਆਂ ਵਡਿਆਈਆਂ ਹੈਂ, ਸੋ ਸਚਾ ਸਦਾ ਸਦਾ ਸਲਾਹੁਣੇ ਜੋਗ ਹੈ॥
Prof. Sahib Singh(ਮੇਰਾ ਮਨ ਚਾਹੁੰਦਾ ਹੈ ਕਿ) ਮੈਂ ਸਦਾ ਉਸ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਂ ਤੇ ਵਡਿਆਈ ਆਖਾਂ।
SikhNet (Spanish)Alaba siempre al Uno Verdadero, porque Verdad es la Gloria del Verdadero Señor

ਸਾਲਾਹੀ ਸਚੁ. ਸਲਾਹ ਸਚੁ ਸਚੁ; ਕੀਮਤਿ. ਕਿਨੈ ਨ ਪਾਈਆ ॥

saalaahee sach. salaah sach sach; keemat. kinai na paaeea |

Sant Singh KhalsaTrue are the Praises of the Praiseworthy True Lord; the value of the True Lord cannot be appraised.
Manmohan SinghTrue is the praiseworthy Lord and true is His praise. None has ever appraised the True Lord's worth.
Manmohan Singh (Punjabi)ਸਚਾ ਹੈ ਉਪਮਾ-ਯੋਗ ਸੁਆਮੀ ਤੇ ਸਚੀ ਹੈ ਉਸ ਦੀ ਉਪਮਾ। ਸਚੇ ਸਾਹਿਬ ਦੇ ਮੁਲ ਦਾ ਕਦੇ ਕਿਸੇ ਨੂੰ ਪਤਾ ਨਹੀਂ ਲਗਾ।
Fareedkot Teekaਸਲਾਹੁਣੇ ਜੋਗ ਹਰੀ ਸਚੁ ਰੂਪ ਹੈ ਅਰੁ ਉਸ ਕੀ ਉਸਤਤੀ ਭੀ ਸਚੁ ਰੂਪੁ ਹੈ, ਸਚੇ ਕੀ ਕੀਮਤ ਕਿਸੇ ਨੇ ਨਹੀਂ ਪਾਈ॥
Prof. Sahib Singhਸਲਾਹੁਣ-ਜੋਗ ਹਰੀ ਸੱਚਾ ਹੈ, ਉਸ ਦੀ ਵਡਿਆਈ ਭੀ ਥਿਰ ਰਹਿਣ ਵਾਲੀ ਹੈ, ਪਰ ਕਿਸੇ ਉਸ ਦੀ ਕੀਮਤ ਨਹੀਂ ਪਾਈ।
SikhNet (Spanish)y nunca encontraremos Su fin.

ਜਾ ਮਿਲਿਆ ਪੂਰਾ ਸਤਿਗੁਰੂ; ਤਾ ਹਾਜਰੁ ਨਦਰੀ ਆਈਆ ॥

jaa miliaa pooraa satiguroo; taa haajar nadaree aaeea |

Sant Singh KhalsaWhen someone meets the Perfect True Guru, then His Sublime Presence comes to be seen.
Manmohan SinghWhen the perfect True Guru is met then manifest are seen His glories.
Manmohan Singh (Punjabi)ਜਦ ਪੂਰਨ ਸਚੇ ਗੁਰੂ ਮਿਲ ਪੈਦੇ ਹਨ, ਤਦ ਐਨ ਪ੍ਰਗਟ ਦਿਸ ਪੈਦੀਆਂ ਹਨ ਉਸ ਦੀਆਂ ਵਡਿਆਈਆਂ।
Fareedkot Teekaਪਰੰਤੂ ਜਬ ਪੂਰਾ ਸਤਿਗੁਰੂ ਮਿਲਿਆ ਹੈ ਤਬ ਵਡਿਆਈਆਂ ਪ੍ਰਤਖ ਹੀ ਨਦਰ ਆ ਗਈਆਂ ਹੈਂ॥
Prof. Sahib Singhਜਦੋਂ ਪੂਰਨ ਸਤਿਗੁਰੂ ਮਿਲਦਾ ਹੈ ਤਾਂ ਉਹ ਵਡਿਆਈਆਂ ਪ੍ਰਤੱਖ ਦਿੱਸ ਪੈਂਦੀਆਂ ਹਨ।

ਪਦ ਅਰਥ ਹਾਜਰੁ = ਪ੍ਰਤੱਖ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)Cuando el Verdadero y Perfecto Guru nos encuentra, vemos la Presencia del Señor.

ਸਚੁ ਗੁਰਮੁਖਿ ਜਿਨੀ ਸਲਾਹਿਆ; ਤਿਨਾ ਭੁਖਾ ਸਭਿ ਗਵਾਈਆ ॥੨੩॥

sach guramukh jinee salaahiaa; tinaa bhukhaa sabh gavaaeea |23|

Sant Singh KhalsaThose Gurmukhs who praise the True Lord - all their hunger is gone. ||23||
Manmohan SinghThe Guru-wards who sing the praise of the True Lord all their hungers are stilled. (over).
Manmohan Singh (Punjabi)ਗੁਰੂ-ਸਮਰਪਣ, ਜੋ ਸਚੇ ਸੁਆਮੀ ਦਾ ਜੱਸ ਗਾਉਂਦੇ ਹਨ, ਉਨ੍ਹਾਂ ਦੀਆਂ ਸਾਰੀਆਂ ਭੁੱਖਾਂ ਨਵਿਰਤ ਹੋ ਜਾਂਦੀਆਂ ਹਨ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰੇ ਸਚੇ ਕੋ ਸਲਾਹਿਆ ਹੈ ਤਿਨੋਂ ਨੇ ਸਭ ਭੁਖਾਂ ਗਵਾਇ ਦਈਆਂ ਹੈਂ॥੨੩॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ (ਭਾਵ, ਆਪਾ ਗਵਾ ਕੇ) ਸੱਚੇ ਪ੍ਰਭੂ ਦੀ ਵਡਿਆਈ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ ॥੨੩॥
SikhNet (Spanish)Oh Dice Nanak, en la Presencia del Señor toda nuestra hambre es satisfecha.(23)

Open this shabad →

Shabad Guru Ramdas Ji Raag Gauree

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਮੈ ਮਨੁ ਤਨੁ ਖੋਜਿ ਖੋਜੇਦਿਆ; ਸੋ ਪ੍ਰਭੁ ਲਧਾ ਲੋੜਿ ॥

mai man tan khoj khojediaa; so prabh ladhaa lorr |

Sant Singh KhalsaSearching and examining my mind and body, I have found that God, whom I longed for.
Manmohan SinghThoroughly searching my mind and body I have found that Lord whom I wanted.
Manmohan Singh (Punjabi)ਆਪਣੀ ਆਤਮਾ ਅਤੇ ਦੇਹਿ ਨੂੰ ਚੰਗੀ ਤਰ੍ਹਾਂ ਢੁੰਡ ਕੇ ਮੈਂ ਉਸ ਸਾਹਿਬ ਨੂੰ ਲਭ ਲਿਆ ਹੈ, ਜਿਸ ਨੂੰ ਮੈਂ ਚਾਹੁਦਾ ਸਾਂ।
Fareedkot Teekaਮੈਂ ਮਨ ਤਨ ਮੇਂ (ਖੋਜਿ) ਰਸਤਾ (ਖੋਜੇਦਿਆ) ਢੂੰਢਤੇ ਨੇ ਹਰੀ ਪ੍ਰਭੂ ਕੋ (ਲੋੜਿ) ਚਾਹ ਕਰ (ਲਧਾ) ਪਾਇਆ ਹੈ॥
Prof. Sahib Singhਮਨ ਤੇ ਸਰੀਰ ਨੂੰ ਖੋਜਦਿਆਂ ਖੋਜਦਿਆਂ ਮੈਂ (ਅੰਤ ਨੂੰ) ਭਾਲ ਕੇ ਪ੍ਰਭੂ ਲੱਭ ਹੀ ਲਿਆ (ਪਰ ਮੈਂ ਆਪਣੇ ਬਲ ਦੇ ਆਸਰੇ ਲੱਭ ਨਹੀ ਸਾਂ ਸਕਦਾ)।
SikhNet (Spanish)Busqué en mi cuerpo y en mi mente y encontré a mi Señor.

ਵਿਸਟੁ ਗੁਰੂ ਮੈ ਪਾਇਆ; ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥

visatt guroo mai paaeaa; jin har prabh ditaa jorr |1|

Sant Singh KhalsaI have found the Guru, the Divine Intermediary, who has united me with the Lord God. ||1||
Manmohan SinghI have attained to Guru the mediator who has united me with the Lord God.
Manmohan Singh (Punjabi)ਮੈਨੂੰ ਵਿਚੋਲੇ ਗੁਰੂ ਜੀ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਸੁਆਮੀ ਨਾਲ ਮਿਲਾ ਦਿੱਤਾ ਹੈ।
Fareedkot Teekaਪਰੰਤੂ ਮੈਨੇ ਗੁਰੋਂ ਕੋ (ਵਿਸਟੁ) ਵਕੀਲ ਪਾਇਆ ਹੈ ਜਿਨੋਂ ਨੇ ਮੇਰੇ ਕੋ ਹਰੀ ਪ੍ਰਭੂ ਕੇ ਸਾਥ (ਜੋੜਿ) ਅਭੇਦ ਕਰ ਦੀਆ ਹੈ॥੧॥☬ਪ੍ਰਸ਼ਨ: ਔਰ ਜੋ ਵੱਡੇ ਲੋਕ ਹੈਂ, ਸੋ ਗੁਰੋਂਦ੍ਵਾਰਾ ਪਰਮੇਸ੍ਵਰ ਮੇਂ ਕਿਉਂ ਨਹੀਂ ਜੁੜਤੇ?☬ਉੱਤਰ:
Prof. Sahib Singhਮੈਨੂੰ ਸਤਿਗੁਰੂ ਵਕੀਲ ਮਿਲ ਪਿਆ, ਜਿਸ ਨੇ ਹਰੀ ਪ੍ਰਭੂ ਮੇਲ ਦਿੱਤਾ ॥੧॥

ਪਦ ਅਰਥ ਵਿਸਟੁ = ਵਿਚੋਲਾ। ਜਿਨਿ = ਜਿਸ ਗੁਰੂ ਨੇ ॥੧॥

SikhNet (Spanish)Encontré al Guru, el Intercesor, Quien me unió con mi Dios.(1)

Open this shabad →

Shabad Guru Amardas Ji Raag Gauree

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਾਇਆਧਾਰੀ; ਅਤਿ ਅੰਨਾ ਬੋਲਾ ॥

maaeaadhaaree; at anaa bolaa |

Sant Singh KhalsaOne who is attached to Maya is totally blind and deaf.
Manmohan SinghThe man attached to mammon is very blind and deaf.
Manmohan Singh (Punjabi)ਮਾਇਆ ਦੀ ਪਕੜ ਵਾਲਾ ਮਹਾਂ ਅੰਨ੍ਹਾ ਅਤੇ ਡੋਰਾ ਹੈ।
Fareedkot Teekaਮਾਇਆ ਧਾਰੀ ਪੁਰਸ਼ ਅਤਿਸੈ ਕਰਕੈ ਸਰਧਾ ਰੂਪੀ ਕਾਨੋਂ ਸੇ ਬਿਨਾਂ ਔਰ ਵਿਚਾਰ ਰੂਪੀ ਨੇਤ੍ਰੋਂ ਸੇ ਰਹਤ ਹੈ॥
Prof. Sahib Singhਜਿਸ ਮਨੁੱਖ ਨੇ (ਹਿਰਦੇ ਵਿਚ) ਮਾਇਆ (ਦਾ ਪਿਆਰ) ਧਾਰਨ ਕੀਤਾ ਹੋਇਆ ਹੈ ਉਹ (ਸਤਿਗੁਰੂ ਵਲੋਂ) ਅੰਨ੍ਹਾ ਤੇ ਬੋਲਾ ਹੈ (ਭਾਵ, ਨਾ ਸਤਿਗੁਰੂ ਦਾ ਦਰਸ਼ਨ ਕਰ ਕੇ ਪਤੀਜ ਸਕਦਾ ਹੈ, ਤੇ ਨਾ ਹੀ ਉਪਦੇਸ਼ ਸੁਣ ਕੇ)।
SikhNet (Spanish)El hombre de riquezas es ciego y sordo y no le nace escuchar la Palabra;

ਸਬਦੁ ਨ ਸੁਣਈ; ਬਹੁ ਰੋਲ ਘਚੋਲਾ ॥

sabad na sunee; bahu rol ghacholaa |

Sant Singh KhalsaHe does not listen to the Word of the Shabad; he makes a great uproar and tumult.
Manmohan SinghHe hears not the Name and makes a great uproar and tumult.
Manmohan Singh (Punjabi)ਉਹ ਨਾਮ ਨੂੰ ਸੁਣਦਾ ਨਹੀਂ ਅਤੇ ਬੜਾ ਸ਼ੋਰ-ਸ਼ਰਾਬਾ ਕਰਦਾ ਹੈ।
Fareedkot Teekaਗੁਰੋਂ ਕਾ ਉਪਦੇਸ਼ ਨਹੀਂ ਸੁਣਤਾ ਹੈ ਔਰ ਵਿਚਾਰ ਰੂਪੀ ਨੇਤ੍ਰੋਂ ਕਰ ਪਰਮੇਸ੍ਵਰ ਕੋ ਨਹੀਂ ਦੇਖਤਾ। ਜੋ (ਬਹੁ ਰੋਲ) ਅਤੀ ਝੂਠ ਰੂਪ ਸੰਸਾਰ ਕੇ ਬਿਅਰਥ ਵਾਕ ਹੈਂ ਤਿਨ ਮੇਂ (ਘਚੋਲਾ) ਮਿਲ ਰਹਾ ਹੈ॥
Prof. Sahib Singhਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਲ ਧਿਆਨ ਨਹੀਂ ਦੇਂਦਾ, (ਪਰ) (ਮਾਇਆ ਦਾ) ਖਪਾਉਣ ਵਾਲਾ (ਭਾਵ, ਸਿਰ-ਦਰਦੀ ਕਰਾਉਣ ਵਾਲਾ) ਰੌਲਾ ਬਹੁਤ (ਪਸੰਦ ਕਰਦਾ ਹੈ)।

ਪਦ ਅਰਥ ਰੋਲ ਘਚੋਲਾ = ਰੌਲਾ-ਗੌਲਾ।

SikhNet (Spanish)su mente está embotada por el tumulto de tantos asuntos mundanos.

ਗੁਰਮੁਖਿ ਜਾਪੈ; ਸਬਦਿ ਲਿਵ ਲਾਇ ॥

guramukh jaapai; sabad liv laae |

Sant Singh KhalsaThe Gurmukhs chant and meditate on the Shabad, and lovingly center their consciousness on it.
Manmohan SinghThe pious persons are known by enshrining live for Lord's Name.
Manmohan Singh (Punjabi)ਪ੍ਰਭੂ ਦੇ ਨਾਮ ਨਾਲ ਪ੍ਰੇਮ ਪਾਉਣ ਦੁਆਰਾ ਪਵਿੱਤ੍ਰ ਪੁਰਸ਼ ਜਾਣੇ ਜਾਂਦੇ ਹਨ।
Fareedkot Teekaਜਿਨੋਂ ਨੇ ਗੁਰ (ਸਬਦਿ) ਉਪਦੇਸ ਮੇਂ ਬ੍ਰਿਤੀ ਲਗਾਈ ਹੈ, ਸੋ ਗੁਰਮੁਖ (ਜਾਪੈ) ਜਾਣੀਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, (ਉਹ ਇਉਂ) ਦਿੱਸ ਪੈਂਦਾ ਹੈ (ਕਿ) ਉਹ ਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦਾ ਹੈ।

ਪਦ ਅਰਥ ਗੁਰਮੁਖਿ ਜਾਪੈ = ਗੁਰਮੁਖ ਦੀ ਪਛਾਣ ਇਹ ਹੈ ਕਿ।

SikhNet (Spanish)Los Fieles de Dios se entonan en la Palabra; ellos escuchan el Naam, el Nombre del Señor;

ਹਰਿ ਨਾਮੁ ਸੁਣਿ ਮੰਨੇ; ਹਰਿ ਨਾਮਿ ਸਮਾਇ ॥

har naam sun mane; har naam samaae |

Sant Singh KhalsaThey hear and believe in the Name of the Lord; they are absorbed in the Name of the Lord.
Manmohan SinghThey hear and believe in God's Name and in God's Name they are absorbed.
Manmohan Singh (Punjabi)ਉਹ ਰੱਬ ਦੇ ਨਾਮ ਨੂੰ ਸੁਣਦੇ ਅਤੇ ਉਸ ਵਿੱਚ ਭਰੋਸਾ ਰੱਖਦੇ ਹਨ ਅਤੇ ਰੱਬ ਦੇ ਨਾਮ ਵਿੱਚ ਹੀ ਉਹ ਲੀਨ ਹੋ ਜਾਂਦੇ ਹਨ।
Fareedkot Teekaਜੋ ਹਰੀ ਨਾਮ ਕੋ ਸੁਨ ਕਰ ਮੰਨਨ ਕਰਤੇ ਹੈਂ, ਸੋ ਹਰਿ ਨਾਮੀ ਮੇਂ ਸਮਾਏ ਹੈਂ॥☬ਤਿਨ ਕਾ ਨਿਸਚਾ ਕਹਤੇ ਹੈਂ:
Prof. Sahib Singhਹਰੀ ਦੇ ਨਾਮ ਨੂੰ ਸੁਣ ਕੇ ਉਸ ਤੇ ਸਿਦਕ ਲਿਆਉਂਦਾ ਹੈ ਤੇ ਹਰੀ ਦੇ ਨਾਮ ਵਿਚ (ਹੀ) ਲੀਨ ਹੋ ਜਾਂਦਾ ਹੈ।
SikhNet (Spanish)creen en el Nombre y se inmergen en Él.

ਜੋ ਤਿਸੁ ਭਾਵੈ; ਸੁ ਕਰੇ ਕਰਾਇਆ ॥

jo tis bhaavai; su kare karaaeaa |

Sant Singh KhalsaWhatever pleases God, He causes that to be done.
Manmohan SinghWhatever pleases Him that He does and causes to be done.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ ਉਸ ਨੂੰ ਉਹ ਕਰਦਾ ਅਤੇ ਕਰਵਾਉਂਦਾ ਹੈ।
Fareedkot Teekaਜੋ ਕਰਮ ਤਿਸ ਵਾਹਿਗੁਰੂ ਕੋ (ਕਰਾਇਆ) ਭਾਵਤਾ ਹੈ, ਸੋ ਕਰਤਾ ਹੈ॥
Prof. Sahib Singh(ਪਰ ਮਾਇਆਧਾਰੀ ਜਾਂ ਗੁਰਮੁਖਿ ਦੇ ਕੀਹ ਹੱਥ?) ਜੋ ਕੁੱਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਸ ਦੇ ਅਨੁਸਾਰ) ਇਹ ਜੀਵ ਕਰਵਾਇਆ ਕੰਮ ਕਰਦਾ ਹੈ।
SikhNet (Spanish)El Señor hace lo que es Su Voluntad.

ਨਾਨਕ; ਵਜਦਾ ਜੰਤੁ ਵਜਾਇਆ ॥੨॥

naanak; vajadaa jant vajaaeaa |2|

Sant Singh KhalsaO Nanak, human beings are the instruments which vibrate as God plays them. ||2||
Manmohan SinghNanak human being the instrument plays as the Lord causes him to play.
Manmohan Singh (Punjabi)ਨਾਨਕ, ਜੀਵ ਰੂਪੀ ਵਾਜਾ ਉਸੇ ਤਰ੍ਹਾਂ ਵਜਦਾ ਹੈ, ਜਿਸ ਤਰ੍ਹਾਂ ਪ੍ਰਭੂ ਉਸ ਨੂੰ ਵਜਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਬਾਜਾ ਬਜਾਇਆ ਹੂਆ ਬਜਤਾ ਹੈ, ਤੈਸੇ ਜੀਵ ਰੂਪ (ਜੰਤੂ) ਬਾਜਾ ਪਰਮੇਸ੍ਵਰ ਕਾ ਬਜਾਇਆ ਹੂਆ ਬਜਤਾ ਹੈ॥੨॥
Prof. Sahib Singhਹੇ ਨਾਨਕ! ਜੀਵ (ਵਾਜੇ ਵਾਂਗ) ਵਜਾਇਆ ਵੱਜਦਾ ਹੈ (ਭਾਵ, ਬੁਲਾਇਆਂ ਬੋਲਦਾ ਹੈ) ॥੨॥
SikhNet (Spanish)Y a Nanak, el Esclavo del Señor, el Señor lo llama en el tono que Él desea.(2)

Open this shabad →

Ang 313 of 1430