ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਅੰਮ੍ਰਿਤ ਬਚਨ; ਸਾਧ ਕੀ ਬਾਣੀ ॥
amrit bachan; saadh kee baanee |
Sant Singh KhalsaThe Words, the Teachings of the Holy Saints, are Ambrosial Nectar.
Manmohan SinghNectar-sweet are the words of the saints' speech.
Manmohan Singh (Punjabi)ਆਬਿ-ਹਿਯਾਤੀ ਮਿੱਠੇ ਹਨ ਸ਼ਬਦ ਸੰਤ ਦੀ ਬੋਲ-ਚਾਲ ਦੇ।
Fareedkot Teekaਹੇ ਭਾਈ! ਸੰਤ ਜਨਾਂ ਕੀ (ਬਾਣੀ) ਵਾਕ ਇੰਦ੍ਰੈ ਸੇ ਜੋ ਬਚਨ ਨਿਕਸਤੇ ਹੈਂ, ਸੋ ਅੰਮ੍ਰਿਤ ਰੂਪ ਹੈ, ਭਾਵ ਸੋ ਉਪਦੇਸ਼ ਹੈ ਮਹਾਤਮੋਂ ਕਾ॥
Prof. Sahib Singhਹੇ ਭਾਈ! ਗੁਰੂ ਦੀ ਉਚਾਰੀ ਹੋਈ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਸਾਧ = ਗੁਰੂ।
SikhNet (Spanish)Néctar dulce es la Palabra del Shabd de los Santos;
ਜੋ ਜੋ ਜਪੈ. ਤਿਸ ਕੀ ਗਤਿ ਹੋਵੈ; ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥
jo jo japai. tis kee gat hovai; har har naam nit rasan bakhaanee |1| rahaau |
Sant Singh KhalsaWhoever meditates on the Lord's Name is emancipated; he chants the Name of the Lord, Har, Har, with his tongue. ||1||Pause||
Manmohan SinghWhosoever remembers the Lord, he is emancipated and utters he ever the Lord God's Name with tongue. Pause.
Manmohan Singh (Punjabi)ਜੇ ਕੋਈ ਭੀ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਆਪਣੀ ਜੀਭ ਨਾਲ ਉਹ ਹਮੇਸ਼ਾਂ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ। ਠਹਿਰਾਉ।
Fareedkot Teekaਉਸ ਦੁਆਰਾ ਜੋ ਜੋ ਜਪੈ, ਭਾਵ ਜਾਤ ਕੁਜਾਤ ਕਾ ਕੁਛ ਨੇਮ ਨਹੀਂ ਸਭ ਕੀ ਮੁਕਤੀ ਹੋਵੈਗੀ, ਯਾਂ ਤੇ ਤੂੰ ਨਿਤ੍ਯੰਪ੍ਰਤਿ ਰਸਨਾ ਦੁਆਰਾ ਵਾਹਿਗੁਰੂ ਕਾ ਨਾਮ ਕਹਿਤਾ ਰਹੁ॥੧॥ ਰਹਾਉ ॥
Prof. Sahib Singhਜੇਹੜਾ ਜੇਹੜਾ ਮਨੁੱਖ (ਇਸ ਬਾਣੀ ਨੂੰ) ਜਪਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਉਹ ਮਨੁੱਖ ਸਦਾ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਜੋ ਜੋ = ਜੇਹੜਾ ਜੇਹੜਾ ਮਨੁੱਖ। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਰਸਨ = ਜੀਭ ਨਾਲ। ਬਖਾਨੀ = ਉਚਾਰਦਾ ਹੈ ॥੧॥ ਰਹਾਉ ॥
SikhNet (Spanish)quien sea que habita en ella es emancipado y con su boca recita siempre el Nombre del Señor. (1-Pausa)
ਕਲੀ ਕਾਲ ਕੇ; ਮਿਟੇ ਕਲੇਸਾ ॥
kalee kaal ke; mitte kalesaa |
Sant Singh KhalsaThe pains and sufferings of the Dark Age of Kali Yuga are eradicated,
Manmohan SinghThe distresses of the Dark-age are dispelled,
Manmohan Singh (Punjabi)ਕਾਲੇ-ਯੁੱਗ ਦੇ ਦੁੱਖੜੇ ਦੂਰ ਹੋ ਜਾਂਦੇ ਹਨ,
Fareedkot Teekaਤਿਸੀ ਤੇ ਕਲਿਜੁਗ ਕੇ ਸਮੇਂ ਕੇ ਦੁਖ ਸਭ ਮਿਟ ਗਏ ਹੈਂ॥
Prof. Sahib Singhਹੇ ਭਾਈ! (ਗੁਰਬਾਣੀ ਦੀ ਬਰਕਤਿ ਨਾਲ) ਕਲੇਸ਼ਾਂ-ਭਰੇ ਜੀਵਨ-ਸਮੇ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ,ਪਦ ਅਰਥ ਕਲੀ = ਝਗੜੇ-ਕਲੇਸ਼। ਕਾਲ = ਜੀਵਨ-ਸਮਾ। ਕਲੀ ਕਾਲ = ਕਲੇਸ਼ਾਂ-ਭਰਿਆ ਜੀਵਨ-ਸਮਾ।
SikhNet (Spanish)De esta forma todas las aflicciones que la Era de Kali Yug trae consigo,
ਏਕੋ ਨਾਮੁ; ਮਨ ਮਹਿ ਪਰਵੇਸਾ ॥੧॥
eko naam; man meh paravesaa |1|
Sant Singh Khalsawhen the One Name abides within the mind. ||1||
Manmohan Singhwhen the one Name abides in the mind.
Manmohan Singh (Punjabi)ਜਦ ਇਕ ਨਾਮ ਹਿਰਦੇ ਅੰਦਰ ਵਸ ਜਾਂਦਾ ਹੈ।
Fareedkot Teekaਹੇ ਭਾਈ! ਏਕ ਵਾਹਿਗੁਰੂ ਨਾਮ ਕਾ ਮਨ ਮੇਂ ਪਰਵੇਸ ਹੋਇਆ ਹੈ॥੧॥
Prof. Sahib Singh(ਕਿਉਂਕਿ ਬਾਣੀ ਦਾ ਸਦਕਾ) ਇਕ ਹਰਿ-ਨਾਮ ਹੀ ਮਨ ਵਿਚ ਟਿਕਿਆ ਰਹਿੰਦਾ ਹੈ ॥੧॥ਪਦ ਅਰਥ ਪਰਵੇਸਾ = ਦਖ਼ਲ ॥੧॥
SikhNet (Spanish)desaparecen, y el Nombre viene a habitar en la mente.(1)
ਸਾਧੂ ਧੂਰਿ; ਮੁਖਿ ਮਸਤਕਿ ਲਾਈ ॥
saadhoo dhoor; mukh masatak laaee |
Sant Singh KhalsaI apply the dust of the feet of the Holy to my face and forehead.
Manmohan SinghThe dust of the saints' feet, I apply to my face and forehead,
Manmohan Singh (Punjabi)ਸੰਤਾਂ ਦੇ ਚਰਨਾਂ ਦੀ ਧੂੜ ਮੈਂ ਆਪਣੇ ਚਿਹਰੇ ਅਤੇ ਮੱਥੇ ਨੂੰ ਲਾਉਂਦਾ ਹਾਂ।
Fareedkot Teekaਔ ਸੰਤੋਂ ਕੀ ਚਰਨ ਧੂੜ ਜੋ ਮੁਖ ਰੂਪ ਹੈ ਵਹੁ ਮਸਤਕ ਪਰ ਲਗਾਈ ਹੈ॥
Prof. Sahib Singhਗੁਰੂ ਦੇ ਚਰਨਾਂ ਦੀ ਧੂੜ (ਜਿਨ੍ਹਾਂ ਮਨੁੱਖਾਂ ਨੇ ਆਪਣੇ) ਮੂੰਹ ਉਤੇ ਮੱਥੇ ਉਤੇ ਲਾ ਲਈ,ਪਦ ਅਰਥ ਧੂਰਿ = ਪੈਰਾਂ ਦੀ ਖ਼ਾਕ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ।
SikhNet (Spanish)Uno aplica el Polvo de los Pies de los Santos en su cara y en su frente,
ਨਾਨਕ ਉਧਰੇ; ਹਰਿ ਗੁਰ ਸਰਣਾਈ ॥੨॥੩੧॥੩੭॥
naanak udhare; har gur saranaaee |2|31|37|
Sant Singh KhalsaNanak has been saved, in the Sanctuary of the Guru, the Lord. ||2||31||37||
Manmohan SinghIn the refuge of the God-Guru, Nanak has been emancipated.
Manmohan Singh (Punjabi)ਰੱਬ-ਰੂਪ ਗੁਰਾਂ ਦੀ ਛਤ੍ਰ ਛਾਇਆ ਹੇਠ ਨਾਨਕ ਦਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੁਨਾਂ ਸਤਿਗੁਰੂ ਜੀ ਜੋ ਸਰਬ ਪਾਪ ਕੇ ਹਰਨੇਹਾਰੇ ਹੈਂ ਤਿਨੋਂ ਕੀ ਸਰਨ ਲਈ, ਇਸਤੇ (ਉਧਰੇ) ਤਰੇ ਹਾਂ॥੨॥੩੧॥੩੭॥☬ਸਨਮੁਖ ਬੇਨਤੀ ਕਰਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪੈ ਕੇ (ਝਗੜਿਆਂ ਕਲੇਸ਼ਾਂ ਤੋਂ) ਬਚ ਗਏ ॥੨॥੩੧॥੩੭॥ਪਦ ਅਰਥ ਉਧਰੇ = ਬਚ ਗਏ ॥੨॥੩੧॥੩੭॥
SikhNet (Spanish)y en el Refugio del Dios Guru él es emancipado.(2-31-37)