ੴ

ਸਿੱਖਬਾਣੀ · SikhBani

Ang 744

Sri Guru Granth Sahib · Raag Soohee · 7 shabads, 55 lines
Translations
Shabad Guru Arjan Dev Ji Raag Soohee continued from Ang 743

ਜੈ ਜਗਦੀਸ ਕੀ ਗਤਿ; ਨਹੀ ਜਾਣੀ ॥੩॥

jai jagadees kee gat; nahee jaanee |3|

Sant Singh Khalsabut you do not experience the state of victory of the Lord of the Universe. ||3||
Manmohan Singhbut the mortal understands not the state of praising the World-Lord.
Manmohan Singh (Punjabi)ਪ੍ਰਭੂ ਪ੍ਰਾਣੀ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਕਰਨ ਦੀ ਦਸ਼ਾ ਨੂੰ ਨਹੀਂ ਸਮਝਦਾ।
Fareedkot Teekaਜਿਸ ਜਗਦੀਸ ਨੇ ਤੇਰੀ ਜੈ ਕਰਨੀ ਹੈ ਵਾ ਉਸ ਕ੍ਰਿਸਟ ਜਗਦੀਸ ਕੀ ਤੈਨੇ ਗਤੀ ਨਹੀਂ ਜਾਨੀ॥੩॥
Prof. Sahib Singhਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਆਨੰਦ ਦੀ ਅਵਸਥਾ ਤੂੰ (ਹੁਣ ਤਕ) ਸਮਝੀ ਹੀ ਨਹੀਂ ॥੩॥

ਪਦ ਅਰਥ ਜੈ ਜਗਦੀਸ = ਜਗਤ ਦੇ ਈਸ਼ (ਮਾਲਕ) ਦੀ ਜੈ ਹੋਵੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ। ਗਤਿ = ਆਤਮਕ ਅਵਸਥਾ, ਆਤਮਕ ਆਨੰਦ ਦੀ ਅਵਸਥਾ ॥੩॥

SikhNet (Spanish)Pero jamás experimentas el Estado de Victoria del Señor del Universo. (3)

ਸਰਣਿ ਸਮਰਥ ਅਗੋਚਰ ਸੁਆਮੀ ॥

saran samarath agochar suaamee |

Sant Singh KhalsaSo enter the Sanctuary of the All-powerful, Unfathomable Lord and Master.
Manmohan SinghSee thou the protection of thy Omnipotent, Unperceivable Lord,
Manmohan Singh (Punjabi)ਤੂੰ ਆਪਣੇ ਸਰਬ-ਸ਼ਕਤੀਵਾਨ, ਅਦ੍ਰਿਸ਼ਟ ਪ੍ਰਭੂ ਦੀ ਪਨਾਹ ਲੈ,
Fareedkot Teekaਆਸਰਾ ਦੇਣੇ ਕੋ ਜੋ ਸਮਰਥ ਮਨ ਬਾਣੀ ਕਾ ਅਵਿਸਾ ਸ੍ਵਾਮੀ ਹੈ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ! ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਮਾਲਕ! ਮੈਂ ਤੇਰੀ ਸਰਨ ਆਇਆ ਹਾਂ,

ਪਦ ਅਰਥ ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਅਗੋਚਰ = ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ!

SikhNet (Spanish)Busca el Refugio de tu Dios Imperceptible y Todopoderoso,

ਉਧਰੁ ਨਾਨਕ; ਪ੍ਰਭ ਅੰਤਰਜਾਮੀ ॥੪॥੨੭॥੩੩॥

audhar naanak; prabh antarajaamee |4|27|33|

Sant Singh KhalsaO God, O Searcher of hearts, please, save Nanak! ||4||27||33||
Manmohan Singhand thus save thyself O Nanak. The Lord is the knower of hearts.
Manmohan Singh (Punjabi)ਅਤੇ ਇਸ ਤਰ੍ਹਾਂ ਆਪਣਾ ਪਾਰ ਉਤਾਰਾ ਕਰ, ਹੇ ਨਾਨਕ! ਸਾਹਿਬ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਗੁਰੂ ਜੀ ਕਹਿਤੇ ਹੈਂ: ਐਸੇ ਪ੍ਰਭੂ ਅੰਤਰਯਾਮੀ ਕਾ ਸਿਮਰਨ ਕਰ ਕੇ ਸੰਸਾਰ ਸਾਗਰ ਸੇ ਉਧਰ॥੪॥੨੭॥੩੩॥☬ਅਪਨਾ ਲਾਭ ਦਿਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਮੈਨੂੰ ਵਿਕਾਰਾਂ ਤੋਂ) ਬਚਾ ਲੈ, ਤੂੰ ਮੇਰਾ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ ॥੪॥੨੭॥੩੩॥

ਪਦ ਅਰਥ ਉਧਰੁ = (ਮੈਨੂੰ ਵਿਕਾਰਾਂ ਤੋਂ) ਬਚਾ ਲੈ ॥੪॥੨੭॥੩੩॥

SikhNet (Spanish)oh Dios, Buscador de corazones, por favor, salva a Nanak.(4-27-33)

Open this shabad (11 lines, Angs 743-744) →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਸਾਧਸੰਗਿ; ਤਰੈ ਭੈ ਸਾਗਰੁ ॥

saadhasang; tarai bhai saagar |

Sant Singh KhalsaCross over the terrifying world-ocean in the Saadh Sangat, the Company of the Holy.
Manmohan SinghThat thou mayest cross the fearful world-ocean; in the society of saints,
Manmohan Singh (Punjabi)ਤਾਂ ਜੋ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ, ਸਤਿਸੰਗਤ ਅੰਦਰ,
Fareedkot Teekaਸਾਧ ਸੰਗ ਕਰ ਕੇ ਭੈਦਾਯਕ ਸੰਸਾਰ ਸਮੁੰਦ੍ਰ ਸੇ ਤਰੇ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਮਨੁੱਖ ਡਰਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਰੈ = ਪਾਰ ਲੰਘ ਜਾਂਦਾ ਹੈ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਸਾਗਰੁ = (ਸੰਸਾਰ-) ਸਮੁੰਦਰ।

SikhNet (Spanish)Atraviesa el aterrador océano del mundo en la Sad Sangat, la Compañía de los Santos,

ਹਰਿ ਹਰਿ ਨਾਮੁ; ਸਿਮਰਿ ਰਤਨਾਗਰੁ ॥੧॥

har har naam; simar ratanaagar |1|

Sant Singh KhalsaRemember in meditation the Name of the Lord, Har, Har, the source of jewels. ||1||
Manmohan Singhmeditate thou on the Name of the Lord Master, the mine of jewels,.
Manmohan Singh (Punjabi)ਤੂੰ ਹੀਰਿਆਂ ਦੀ ਕਾਣ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।
Fareedkot Teekaਹਰਿ ਹਰਿ ਨਾਮ ਰਤਨ, ਭਾਵ ਵੈਰਾਗਾਦਿਕੋਂ ਕੀ ਖਾਣ ਸਿਮਰਿਆ ਹੈ॥੧॥
Prof. Sahib Singhਰਤਨਾਂ ਦੀ ਖਾਣਿ ਹਰਿ-ਨਾਮ ਸਿਮਰ ਸਿਮਰ ਕੇ (ਮਨੁੱਖ ਦਾ ਉਧਾਰ ਹੁੰਦਾ ਹੈ) ॥੧॥

ਪਦ ਅਰਥ ਸਿਮਰਿ = ਸਿਮਰ ਕੇ। ਰਤਨਾਗਰੁ = {रत्नाकर} ਰਤਨਾਂ ਦੀ ਖਾਣਿ ॥੧॥

SikhNet (Spanish)recuerda en Meditación el Nombre del Señor, Jar, Jar, la Mina de Joyas. (1)

ਸਿਮਰਿ ਸਿਮਰਿ; ਜੀਵਾ ਨਾਰਾਇਣ ॥

simar simar; jeevaa naaraaein |

Sant Singh KhalsaRemembering, remembering the Lord in meditation, I live.
Manmohan SinghContemplating, contemplating the Primal Being, Live I.
Manmohan Singh (Punjabi)ਆਦਿ ਪੁਰਖ ਦਾ ਆਰਾਧਨ ਕਰਨ ਦੁਆਰਾ ਮੈਂ ਜੀਉਂਦਾ ਹਾਂ।
Fareedkot Teekaਮੈਂ ਨਾਰਾਯਣ ਕੋ ਸਿਮਰ ਸਿਮਰ ਕਰ ਜੀਵਤਾ ਹੂੰ॥
Prof. Sahib Singhਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।

ਪਦ ਅਰਥ ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।

SikhNet (Spanish)Recordando, recordando al Señor en Meditación, es que vivo;

ਦੂਖ ਰੋਗ ਸੋਗ ਸਭਿ ਬਿਨਸੇ; ਗੁਰ ਪੂਰੇ ਮਿਲਿ. ਪਾਪ ਤਜਾਇਣ ॥੧॥ ਰਹਾਉ ॥

dookh rog sog sabh binase; gur poore mil. paap tajaaein |1| rahaau |

Sant Singh KhalsaAll pain, disease and suffering is dispelled, meeting the Perfect Guru; sin has been eradicated. ||1||Pause||
Manmohan SinghMeeting with the perfect Guru, all the pains, ailments and the sins are done away with. Pause.
Manmohan Singh (Punjabi)ਪੂਰਨ ਗੁਰਾਂ ਨਾਲ ਮਿਲਣ ਦੁਆਰਾ, ਸਾਰੇ ਦੁੱਖੜ, ਬੀਮਾਰੀਆਂ ਅਤੇ ਸ਼ੋਕ ਨਸ਼ਟ ਹੋ ਜਾਂਦੇ ਹਨ ਅਤੇ ਪਾਪ ਕੱਟੇ ਜਾਂਦੇ ਹਨ। ਠਹਿਰਾਉ।
Fareedkot Teekaਜਬ ਗੁਰੂ ਪੂਰਿਓਂ ਕੇ ਸਾਥ ਮਿਲੇ ਤਬ ਦੂਖ ਮਨ ਕੇ, ਰੋਗ ਸਰੀਰ ਕੇ, ਸੋਗ ਪਦਾਰਥੋਂ ਕੇ ਸਭ ਦੂਰ ਹੋਏ ਔਰ ਪਾਪ ਜੋ ਦੁਖਾਦਿਕੋਂ ਕੇ ਘਰ ਥੇ, ਸੋ ਭੀ ਤਜੇ॥੧॥ ਰਹਾਉ ॥
Prof. Sahib Singhਹੇ ਭਾਈ! ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਗ਼ਮ ਨਾਸ ਹੋ ਜਾਂਦੇ ਹਨ, ਪਾਪ ਤਿਆਗੇ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਸੋਗ = ਗ਼ਮ। ਸਭਿ = ਸਾਰੇ। ਮਿਲਿ = ਮਿਲ ਕੇ। ਤਜਾਇਣ = ਤਜੇ ਜਾਂਦੇ ਹਨ ॥੧॥ ਰਹਾਉ ॥

SikhNet (Spanish)todos mis males, mis aflicciones y penas desaparecen por la Gracia del Perfecto Guru.(1-Pausa)

ਜੀਵਨ ਪਦਵੀ, ਹਰਿ ਕਾ ਨਾਉ ॥

jeevan padavee, har kaa naau |

Sant Singh KhalsaThe immortal status is obtained through the Name of the Lord;
Manmohan SinghThrough the Lord Name immortal status is obtained,
Manmohan Singh (Punjabi)ਸਾਈਂ ਦੇ ਨਾਮ ਰਾਹੀਂ ਅਬਿਨਾਸ਼ੀ ਦਰਜਾ ਪਰਾਪਤ ਹੋ ਜਾਂਦਾ ਹੈ,
Fareedkot Teeka(ਜੀਵਨ ਪਦਵੀ) ਮੋਖਦਾਤਾ ਹਰੀ ਕਾ ਨਾਮ ਜਾਣਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਹੀ) ਆਤਮਕ ਜ਼ਿੰਦਗੀ ਦਾ ਪਿਆਰ ਹੈ।

ਪਦ ਅਰਥ ਪਦਵੀ = ਦਰਜਾ, ਪਿਆਰ।

SikhNet (Spanish)Por la Gracia del Nombre del Señor se purifican el cuerpo,

ਮਨੁ ਤਨੁ ਨਿਰਮਲੁ; ਸਾਚੁ ਸੁਆਉ ॥੨॥

man tan niramal; saach suaau |2|

Sant Singh Khalsathe mind and body become spotless and pure, which is the true purpose of life. ||2||
Manmohan Singhand the soul and body are rendered immaculate, which is the life's true object.
Manmohan Singh (Punjabi)ਅਤੇ ਆਤਮਾ ਤੇ ਦੇਹ ਪਵਿੱਤਰ ਹੋ ਜਾਂਦੇ ਹਨ, ਜੋਕਿ ਜੀਵਨ ਦਾ ਸੱਚਾ ਮਨੌਰਥ ਹੈ।
Fareedkot Teekaਸਾਚ ਨਾਮ ਕੇ ਲਾਭ ਕਰ ਕੇ ਮਨ ਤਨ ਨਿਰਮਲ ਹੋਇਆ ਹੈ॥੨॥
Prof. Sahib Singh(ਨਾਮ ਦੀ ਬਰਕਤਿ ਨਾਲ) ਮਨ ਪਵਿਤਰ ਹੋ ਜਾਂਦਾ ਹੈ, ਸਰੀਰ ਪਵਿਤਰ ਹੋ ਜਾਂਦਾ ਹੈ, (ਨਾਮ ਸਿਮਰਦਿਆਂ) ਸਦਾ-ਥਿਰ ਪ੍ਰਭੂ (ਦਾ ਮਿਲਾਪ ਹੀ) ਜੀਵਨ ਮਨੋਰਥ ਬਣ ਜਾਂਦਾ ਹੈ ॥੨॥

ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ (ਦਾ ਮਿਲਾਪ)। ਸੁਆਉ = ਸੁਆਰਥ, ਜ਼ਿੰਦਗੀ ਦਾ ਨਿਸ਼ਾਨਾ ॥੨॥

SikhNet (Spanish)la mente y se alcanza la Vida Eterna; he ahí el objeto verdadero de la vida. (2)

ਆਠ ਪਹਰ ਪਾਰਬ੍ਰਹਮੁ ਧਿਆਈਐ ॥

aatth pehar paarabraham dhiaaeeai |

Sant Singh KhalsaTwenty-four hours a day, meditate on the Supreme Lord God.
Manmohan SinghThrough the eight watches, remember thou the Transcendent Lord.
Manmohan Singh (Punjabi)ਅੱਠੇ ਪਹਿਰ ਹੀ ਤੂੰ ਪਰਮ ਪ੍ਰਭੂ ਦਾ ਆਰਾਧਨ ਕਰ।
Fareedkot Teekaਭਾਈ ਆਠ ਪਹਰ ਪਾਰਬ੍ਰਹਮ ਕਾ ਧ੍ਯਾਉਣਾ ਕਰੀਏ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਅੱਠੇ ਪਹਰ ਸਿਮਰਦੇ ਰਹਿਣਾ ਚਾਹੀਦਾ ਹੈ,

ਪਦ ਅਰਥ ਧਿਆਈਐ = ਸਿਮਰਨਾ ਚਾਹੀਦਾ ਹੈ।

SikhNet (Spanish)Meditemos siempre en el Señor Trascendente;

ਪੂਰਬਿ ਲਿਖਤੁ ਹੋਇ; ਤਾ ਪਾਈਐ ॥੩॥

poorab likhat hoe; taa paaeeai |3|

Sant Singh KhalsaBy pre-ordained destiny, the Name is obtained. ||3||
Manmohan SinghIf there be such a primal writ, then alone one obtains the Name.
Manmohan Singh (Punjabi)ਜੇਕਰ ਮੁੱਢਲੀ ਇਹੋ ਜਿਹੀ ਲਿਖਤਾਕਾਰ ਹੋਵੇ, ਕੇਵਲ ਤਦ ਹੀ ਬੰਦਾ ਨਾਮ ਨੂੰ ਪਾਉਂਦਾ ਹੈ।
Fareedkot Teekaਪ੍ਰੰਤੂ ਪੂਰਬ ਜਨਮ ਕਾ ਉਤਮ ਲੇਖ ਲਿਖਾ ਹੋਵੇ ਤਉ ਧਿਆਉਣਾ ਪ੍ਰਾਪਤਿ ਹੋਤਾ ਹੈ॥੩॥
Prof. Sahib Singhਪਰ ਇਹ ਦਾਤ ਤਦੋਂ ਹੀ ਮਿਲਦੀ ਹੈ ਜੇ ਪੂਰਬਲੇ ਜਨਮ ਵਿਚ (ਮੱਥੇ ਉਤੇ ਨਾਮ ਸਿਮਰਨ ਦਾ) ਲੇਖ ਲਿਖਿਆ ਹੋਵੇ ॥੩॥

ਪਦ ਅਰਥ ਪੂਰਬਿ = ਪੂਰਬਲੇ ਜਨਮ ਵਿਚ ॥੩॥

SikhNet (Spanish)pero sólo Lo podremos obtener si así está inscrito por Él en nuestro destino.(3)

ਸਰਣਿ ਪਏ; ਜਪਿ ਦੀਨ ਦਇਆਲਾ ॥

saran pe; jap deen deaalaa |

Sant Singh KhalsaI have entered His Sanctuary, and I meditate on the Lord, Merciful to the meek.
Manmohan SinghI have entered the Lord's sanctuary and ponder over Him, the merciful Master of the meek.
Manmohan Singh (Punjabi)ਮੈਂ ਪ੍ਰਭੂ ਦੀ ਪਨਾਹ ਲਈ ਹੈ ਅਤੇ ਉਸ ਮਸਕੀਨਾਂ ਉਤੇ ਮਿਹਰਬਾ ਮਾਲਕ ਦਾ ਸਿਮਰਨਕਰਦਾ ਹਾਂ।
Fareedkot Teekaਹਮ ਨਾਮ ਜਪਤੇ ਹੂਏ ਦੀਨ ਦਇਆਲ ਕੀ ਸਰਨ ਪਏ ਹੈਂ॥
Prof. Sahib Singhਹੇ ਭਾਈ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਨਾਮ ਜਪ ਜਪ ਕੇ ਜੇਹੜੇ ਮਨੁੱਖ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ,

ਪਦ ਅਰਥ ਜਪਿ = ਜਪ ਕੇ।

SikhNet (Spanish)Me he rendido a la Protección del Señor y Lo contemplo;

ਨਾਨਕੁ ਜਾਚੈ; ਸੰਤ ਰਵਾਲਾ ॥੪॥੨੮॥੩੪॥

naanak jaachai; sant ravaalaa |4|28|34|

Sant Singh KhalsaNanak longs for the dust of the Saints. ||4||28||34||
Manmohan SinghNanak longs for the dust of the saints' feet.
Manmohan Singh (Punjabi)ਨਾਨਕ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਚਾਹਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤੋਂ ਕੀ ਧੂੜ ਮਾਂਗਤੇ ਹੈਂ॥੪॥੨੮॥੩੪॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੨੮॥੩੪॥

ਪਦ ਅਰਥ ਨਾਨਕ ਜਾਚੈ = ਨਾਨਕ ਮੰਗਦਾ ਹੈ। ਰਵਾਲਾ = ਚਰਨ-ਧੂੜ ॥੪॥੨੮॥੩੪॥

SikhNet (Spanish)el Señor es en verdad Compasivo con el débil, ahora sólo añoro el Polvo que pisan los Santos del Señor.(4-28-34)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਘਰ ਕਾ ਕਾਜੁ; ਨ ਜਾਣੀ. ਰੂੜਾ ॥

ghar kaa kaaj; na jaanee. roorraa |

Sant Singh KhalsaThe beautiful one does not know the work of his own home.
Manmohan SinghThe beauteous mortal knows not the work of his household.
Manmohan Singh (Punjabi)ਸੁੰਦਰ ਪ੍ਰਾਣੀ ਆਪਣੇ ਘਰ ਦੇ ਕਾਰਜ ਨੂੰ ਨਹੀਂ ਜਾਣਦਾ।
Fareedkot Teekaਹੇ ਹਰੀ! (ਘਰ ਕਾ ਕਾਜੁ) ਜੋ ਤੇਰਾ ਭਜਨ (ਰੂੜਾ) ਸੁੰਦਰ ਹੈ, ਸੋ ਨਹੀਂ ਜਾਨਤਾ॥
Prof. Sahib Singh(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਮਨੁੱਖ ਉਹ ਸੋਹਣਾ ਕੰਮ ਕਰਨਾ ਨਹੀਂ ਜਾਣਦਾ, ਜੇਹੜਾ ਇਸ ਦੇ ਆਪਣੇ ਹਿਰਦੇ-ਘਰ ਦੇ ਕੰਮ ਆਉਂਦਾ ਹੈ,

ਪਦ ਅਰਥ ਘਰ ਕਾ ਕਾਜੁ = ਹਿਰਦੇ-ਘਰ ਦੇ ਕੰਮ ਆਉਣ ਵਾਲਾ ਕੰਮ। ਰੂੜਾ ਕਾਜੁ = ਸੋਹਣਾ ਕੰਮ।

SikhNet (Spanish)Este hombre bello no sabe de su Verdadero Destino

ਝੂਠੈ ਧੰਧੈ ਰਚਿਓ, ਮੂੜਾ ॥੧॥

jhootthai dhandhai rachio, moorraa |1|

Sant Singh KhalsaThe fool is engrossed in false attachments. ||1||
Manmohan SinghThe fool is engrossed in the false affairs.
Manmohan Singh (Punjabi)ਮੂਰਖ ਕੂੜੇ ਕੰਮਾਂ ਅੰਦਰ ਖੱਚਤ ਹੋਇਆ ਹੋਇਆ ਹੈ।
Fareedkot Teekaਅਰ ਝੂਠੇ ਧੰਧਿਓਂ ਮੇਂ ਮੂਰਖ ਰਚ ਰਹਾ ਹੈ॥੨॥
Prof. Sahib Singh(ਸਗੋਂ) ਇਹ ਮੂਰਖ ਝੂਠੇ ਧੰਧੇ ਵਿਚ ਮਸਤ ਰਹਿੰਦਾ ਹੈ ॥੧॥

ਪਦ ਅਰਥ ਧੰਧੈ = ਧੰਧੇ ਵਿਚ। ਮੂੜਾ = ਮੂਰਖ ॥੧॥

SikhNet (Spanish)y por pura ignorancia se involucra en tratos falsos.(1)

ਜਿਤੁ ਤੂੰ ਲਾਵਹਿ; ਤਿਤੁ ਤਿਤੁ ਲਗਨਾ ॥

jit toon laaveh; tith tit laganaa |

Sant Singh KhalsaAs You attach us, so we are attached.
Manmohan SinghAs Thou attachest one, so is he attached.
Manmohan Singh (Punjabi)ਜਿਸ ਤਰ੍ਹਾਂ ਤੂੰ ਕਿਸੇ ਨੂੰ ਜੋੜਦਾ ਹੈਂ ਉਸੇ ਤਰ੍ਹਾਂ ਹੀ ਉਹ ਜੁੜ ਜਾਂਦਾ ਹੈ।
Fareedkot Teekaਜਿਸ ਕਰਮ ਮੇਂ ਤੂੰ ਲਾਵਤਾ ਹੈਂ ਤਿਸ ਮੇਂ ਹਮ ਜੀਵਾਂ ਕਾ ਲਗਨਾ ਹੋਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਅਸਾਂ ਜੀਵਾਂ ਨੂੰ) ਲਾਂਦਾ ਹੈਂ, ਉਸ ਉਸ ਕੰਮ ਵਿਚ ਅਸੀਂ ਲੱਗਦੇ ਹਾਂ।

ਪਦ ਅਰਥ ਜਿਤੁ = ਜਿਸ (ਕੰਮ) ਵਿਚ। ਤਿਤੁ ਤਿਤੁ = ਉਸ ਉਸ (ਕੰਮ) ਵਿਚ।

SikhNet (Spanish)Oh Señor, así como es Tu Voluntad, así el hombre actúa

ਜਾ ਤੂੰ ਦੇਹਿ; ਤੇਰਾ ਨਾਉ ਜਪਨਾ ॥੧॥ ਰਹਾਉ ॥

jaa toon dehi; teraa naau japanaa |1| rahaau |

Sant Singh KhalsaWhen You bless us with Your Name, we chant it. ||1||Pause||
Manmohan SinghWhen Thou blessest him then utters he Thy Name. Pause.
Manmohan Singh (Punjabi)ਜਦ ਤੂੰ ਉਸ ਨੂੰ ਇਹੋ ਜਿਹੀ ਦਾਤ ਦਿੰਦਾ ਹੈਂ, ਤਦ ਉਹ ਤੇਰੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ।
Fareedkot Teekaਜੋ ਤੂੰ ਹੀ ਕ੍ਰਿਪਾਲੂ ਹੋ ਕੇ ਨਾਮ ਕਾ ਜਪਨਾ ਦੇਵੇਂ ਤੌ ਹੀ ਤੇਰਾ ਨਾਮ ਜਪਨਾ ਕਰਉ॥੧॥ ਰਹਾਉ ॥
Prof. Sahib Singhਜਦੋਂ ਤੂੰ (ਸਾਨੂੰ ਆਪਣਾ ਨਾਮ) ਦੇਂਦਾ ਹੈਂ, ਤਦੋਂ ਤੇਰਾ ਨਾਮ ਜਪਦੇ ਹਾਂ ॥੧॥ ਰਹਾਉ ॥

ਪਦ ਅਰਥ ਦੇਹਿ = ਦੇਂਦਾ ਹੈਂ ॥੧॥ ਰਹਾਉ ॥

SikhNet (Spanish)y cuando lo bendices, entonces contempla Tu Nombre. (1-Pausa)

ਹਰਿ ਕੇ ਦਾਸ; ਹਰਿ ਸੇਤੀ ਰਾਤੇ ॥

har ke daas; har setee raate |

Sant Singh KhalsaThe Lord's slaves are imbued with the Love of the Lord.
Manmohan SinghGod's slaves are imbued with God,
Manmohan Singh (Punjabi)ਰੱਬ ਦੇ ਗੋਲੇ ਰੱਬ ਦੇ ਨਾਲ ਰੰਗੇ ਹੋਏ ਹਨ,
Fareedkot Teekaਹੇ ਹਰੀ! ਜੋ ਆਪ ਕੇ ਦਾਸ ਹੈਂ, ਹੇ ਹਰਿ! ਸੋ ਆਪ ਕੇ ਸਾਥ ਰਾਤੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਨਾਲ ਹੀ ਰੰਗੇ ਰਹਿੰਦੇ ਹਨ,

ਪਦ ਅਰਥ ਸੇਤੀ = ਨਾਲ। ਰਾਤੇ = ਰੰਗੇ ਹੋਏ।

SikhNet (Spanish)Los Devotos del Señor están imbuidos en Su Nombre

ਰਾਮ ਰਸਾਇਣਿ; ਅਨਦਿਨੁ ਮਾਤੇ ॥੨॥

raam rasaaein; anadin maate |2|

Sant Singh KhalsaThey are intoxicated with the Lord, night and day. ||2||
Manmohan Singhand night and day remain inebriated with Lord's wine (of Name).
Manmohan Singh (Punjabi)ਅਤੇ ਰਾਤ ਦਿਨ ਸੁਆਮੀ ਦੇ ਨਾਮ ਦੀ ਸ਼ਰਾਬ ਨਾਲ ਮਤਵਾਲੇ ਰਹਿੰਦੇ ਹਨ।
Fareedkot Teekaਹੇਤ ਕਹੇ ਹੈਂ: ਹੇ ਰਾਮ! ਤੁਮ ਜੋ ਰਸੋਂ ਕੇ ਘਰ ਹੈਂ, ਸੋ ਤੇਰੇ ਮੇਂ ਰਾਤ ਦਿਨ (ਮਾਤੇ) ਮਸਤ ਰਹਿਤੇ ਹੈਂ॥੨॥
Prof. Sahib Singhਹਰ ਵੇਲੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ ਰਸ ਵਿਚ ਮਸਤ ਰਹਿੰਦੇ ਹਨ ॥੨॥

ਪਦ ਅਰਥ ਰਸਾਇਣਿ = ਰਸਾਇਣ ਵਿਚ, ਰਸਾਂ-ਦੇ-ਘਰ ਵਿਚ, ਸਭ ਤੋਂ ਸ੍ਰੇਸ਼ਟ ਰਸ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਮਾਤੇ = ਮਸਤ ॥੨॥

SikhNet (Spanish)y se embriagan siempre con el Vino de su Dios. (2)

ਬਾਹ ਪਕਰਿ; ਪ੍ਰਭਿ ਆਪੇ ਕਾਢੇ ॥

baah pakar; prabh aape kaadte |

Sant Singh KhalsaReaching out to grasp hold of our arms, God lifts us up.
Manmohan SinghHolding them by the arm the Lord Himself pulls them out,
Manmohan Singh (Punjabi)ਬਾਹੋਂ ਫੜ ਕੇ ਸੁਆਮੀ ਖੁਦ ਉਨ੍ਹਾਂ ਨੂੰ ਬਾਹਰ ਕੱਢ ਲੈਂਦਾ ਹੈ,
Fareedkot Teekaਦਾਸ ਬੁਧੀ ਰੂਪ ਭੁਜਾ ਪਕੜ ਕੇ ਤੈਨੇ ਆਪੇ ਹੀ ਕਾਢੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਨੇ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਬਾਂਹ ਫੜ ਕੇ (ਝੂਠੇ ਧੰਧਿਆਂ ਵਿਚੋਂ) ਕੱਢ ਲਿਆ,

ਪਦ ਅਰਥ ਪਕਰਿ = ਫੜ ਕੇ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ।

SikhNet (Spanish)El Señor los lleva de la mano y los jala del lodazal del mundo;

ਜਨਮ ਜਨਮ ਕੇ ਟੂਟੇ ਗਾਢੇ ॥੩॥

janam janam ke ttootte gaadte |3|

Sant Singh KhalsaSeparated for countless incarnations, we are united with Him again. ||3||
Manmohan Singhand unites with Himself those, who are separated from Him since many birth.
Manmohan Singh (Punjabi)ਅਤੇ ਅਨੇਕਾ ਜਨਮਾਂ ਦੇ ਵਿਛੁੜਿਆਂ ਹੋਇਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਨਮਾਂ ਜਨਮਾਂ ਕੇ ਜੋ ਤੁਮਾਰੇ ਸੇ ਬਿਛੜੇ ਹੂਏ ਥੇ, ਸੋ ਤੈਨੇ ਆਪ (ਗਾਢੇ) ਮਿਲਾਏ ਹੈਂ॥੩॥
Prof. Sahib Singhਅਨੇਕਾਂ ਜਨਮਾਂ ਦੇ (ਪ੍ਰਭੂ ਨਾਲੋਂ) ਟੁੱਟਿਆਂ ਹੋਇਆਂ ਨੂੰ (ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲ) ਜੋੜ ਲਿਆ ॥੩॥

ਪਦ ਅਰਥ ਗਾਢੇ = ਗੰਢ ਲਿਆ ॥੩॥

SikhNet (Spanish)Él une Consigo, después de miles de reencarnaciones, a los que estaban separados de Él (3)

ਉਧਰੁ ਸੁਆਮੀ; ਪ੍ਰਭ ਕਿਰਪਾ ਧਾਰੇ ॥

audhar suaamee; prabh kirapaa dhaare |

Sant Singh KhalsaSave me, O God, O my Lord and Master - shower me with Your Mercy.
Manmohan SinghShower Thine benediction and save me Thou, O my Lord Master.
Manmohan Singh (Punjabi)ਆਪਣੀ ਮਿਹਰ ਕਰ ਅਤੇ ਤੂੰ ਮੇਰਾ ਪਾਰ ਉਤਾਰਾ ਕਰ, ਹੇ ਮੇਰੇ ਪ੍ਰਭੂ ਪ੍ਰਮੇਸ਼ਰ!
Fareedkot Teekaਤਾਂ ਤੇ ਹੇ ਸਮਰਥ ਵਾਹਿਗੁਰੂ! ਮੇਰੇ ਪਰ ਕਿਰਪਾ ਕਰ ਕੇ ਸੰਸਾਰ ਸਾਗਰ ਸੇ ਉਧਾਰ ਲੈ॥
Prof. Sahib Singhਹੇ ਮਾਲਕ ਪ੍ਰਭੂ! ਮੇਹਰ ਕਰ। (ਮੈਨੂੰ ਝੂਠੇ ਧੰਧਿਆਂ ਤੋਂ) ਬਚਾ ਲੈ,

ਪਦ ਅਰਥ ਉਧਰੁ = ਬਚਾ ਲੈ। ਪ੍ਰਭ = ਹੇ ਪ੍ਰਭੂ! ਧਾਰੇ = ਧਾਰਿ, ਧਾਰ ਕੇ, ਕਰ ਕੇ।

SikhNet (Spanish)Oh Señor, ten Compasión de mí y sálvame, pues yo,

ਨਾਨਕ ਦਾਸ; ਹਰਿ ਸਰਣਿ ਦੁਆਰੇ ॥੪॥੨੯॥੩੫॥

naanak daas; har saran duaare |4|29|35|

Sant Singh KhalsaSlave Nanak seeks Sanctuary at Your Door, O Lord. ||4||29||35||
Manmohan SinghNanak, Thy slave O God, has sought the refuge of Thy door.
Manmohan Singh (Punjabi)ਨਾਨਕ ਤੇਰੇ ਗੋਲੇ ਨੇ, ਹੇ ਵਾਹਿਗੁਰੂ, ਤੇਰੇ ਦਰ ਦੀ ਓਟ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਆਪ ਕੇ ਦੁਆਰੇ ਕੀ ਸਰਣ ਪੜਾ ਹੂੰ॥੪॥੨੯॥੩੫॥
Prof. Sahib Singhਹੇ ਦਾਸ ਨਾਨਕ! (ਆਖ-) ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ) ॥੪॥੨੯॥੩੫॥

ਪਦ ਅਰਥ ਦੁਆਰੇ = ਦੁਆਰਿ, ਦਰ ਤੇ ॥੪॥੨੯॥੩੫॥

SikhNet (Spanish)Tu Esclavo, busco sólo Refugio a Tu Puerta. (4-29-35)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਸੰਤ ਪ੍ਰਸਾਦਿ; ਨਿਹਚਲੁ ਘਰੁ ਪਾਇਆ ॥

sant prasaad; nihachal ghar paaeaa |

Sant Singh KhalsaBy the Grace of the Saints, I have found my eternal home.
Manmohan SinghBy saints' grace, I have obtained an Eternal Home,
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂ ਅਬਿਨਾਸ਼ੀ ਧਾਮ ਪਾ ਲਿਆ ਹੈ।
Fareedkot Teekaਸੰਤੋਂ ਕੀ ਕਿਰਪਾ ਸੇ ਨਿਜ ਸਰੂਪ ਪਾਇਆ ਹੈ॥
Prof. Sahib Singhਹੇ ਭਾਈ! (ਜਿਸ ਨੇ) ਗੁਰੂ ਦੀ ਕਿਰਪਾ ਨਾਲ ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ ਲੱਭ ਲਿਆ,

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਨਿਹਚਲੁ ਘਰੁ = ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ।

SikhNet (Spanish)Por la Gracia del Santo he logrado el Recinto Eterno;

ਸਰਬ ਸੂਖ; ਫਿਰਿ. ਨਹੀ ਡੋੁਲਾਇਆ ॥੧॥

sarab sookh; fir. nahee dduolaaeaa |1|

Sant Singh KhalsaI have found total peace, and I shall not waver again. ||1||
Manmohan SinghNow I am in all-peace and shall not wobble again.
Manmohan Singh (Punjabi)ਹੁਣ ਮੈਂ ਸਮੂਹ-ਆਰਾਮ ਵਿੱਚ ਹਾਂ ਅਤੇ ਮੁੜ ਕੇ ਡਿੱਕੋਡੋਲੇ ਨਹੀਂ ਖਾਵਾਂਗਾ।
Fareedkot Teekaਇਸੀ ਤੇ ਸਰਬ ਸੁਖ ਪ੍ਰਾਪਤਿ ਹੂਏ ਹੈਂ, ਫੇਰ ਮਨ ਕੋ ਨਹੀ ਡੋਲਾਇਆ॥੧॥
Prof. Sahib Singh(ਹਿਰਦੇ ਦੀ ਅਡੋਲਤਾ ਪ੍ਰਾਪਤ ਕਰ ਲਈ) ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ, (ਉਹ ਮਨੁੱਖ ਕਦੇ ਵਿਕਾਰਾਂ ਵਿਚ) ਨਹੀਂ ਡੋਲਦਾ ॥੧॥

ਪਦ ਅਰਥ ਡਲਾਇਆ = {ਅੱਖਰ 'ਡ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਡੋਲਾਇਆ' ਹੈ। ਇਥੇ 'ਡੁਲਾਇਆ' ਪੜ੍ਹਨਾ ਹੈ} ਭਟਕਣਾ ਵਿਚ ਪਾ ਸਕਦਾ ॥੧॥

SikhNet (Spanish)ahora mi Fe no vacila y habito en total Éxtasis.(1)

ਗੁਰੂ ਧਿਆਇ; ਹਰਿ ਚਰਨ ਮਨਿ ਚੀਨੑੇ ॥

guroo dhiaae; har charan man cheenae |

Sant Singh KhalsaI meditate on the Guru, and the Lord's Feet, within my mind.
Manmohan SinghI contemplate on my Guru and meditate on God's feet within my mind,
Manmohan Singh (Punjabi)ਮੈਂ ਗੁਰਾਂ ਨੂੰ ਸਿਮਰਦਾ ਹਾਂ ਅਤੇ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਦਾ ਹਾਂ,
Fareedkot Teekaਗੁਰੂ ਦੁਆਰੇ ਵਾਹਿਗੁਰੂ ਕੇ ਚਰਨ ਮਨ ਮੇਂ ਧਿਆਇ ਜਾਨੇ ਹੈਂ॥
Prof. Sahib Singhਹੇ ਭਾਈ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦਾ ਧਿਆਨ ਧਰ ਕੇ ਪਰਮਾਤਮਾ ਦੇ ਚਰਨਾਂ ਨੂੰ (ਆਪਣੇ) ਮਨ ਵਿਚ (ਵੱਸਦਾ) ਪਛਾਣ ਲਿਆ,

ਪਦ ਅਰਥ ਮਨਿ = ਮਨ ਵਿਚ। ਚੀਨ੍ਹ੍ਹੇ = ਪਛਾਣ ਲਏ।

SikhNet (Spanish)Contemplo a mi Guru, alabo los Pies del Señor en mi mente,

ਤਾ ਤੇ ਕਰਤੈ; ਅਸਥਿਰੁ ਕੀਨੑੇ ॥੧॥ ਰਹਾਉ ॥

taa te karatai; asathir keenae |1| rahaau |

Sant Singh KhalsaIn this way, the Creator Lord has made me steady and stable. ||1||Pause||
Manmohan Singhwherefore the Creator has made me ever stable. Pause.
Manmohan Singh (Punjabi)ਇਸ ਲਈ ਸਿਰਜਣਹਾਰ ਨੇ ਮੈਂਨੂੰ ਸਦੀਵੀ ਸਥਿਰ ਕਰ ਦਿੱਤਾ ਹੈ। ਠਹਿਰਾਉ।
Fareedkot Teekaਤਿਸ ਧਿਆਨ ਕਰ (ਕਰਤੇ) ਵਾਹਿਗੁਰੂ ਨੇ ਅਸਥਿਰ ਕੀਏ ਹੈਂ॥੧॥ ਰਹਾਉ ॥
Prof. Sahib Singhਇਸ (ਪਰਖ) ਦੀ ਬਰਕਤਿ ਨਾਲ ਕਰਤਾਰ ਨੇ (ਉਹਨਾਂ ਨੂੰ) ਅਡੋਲ-ਚਿੱਤ ਬਣਾ ਦਿੱਤਾ ॥੧॥ ਰਹਾਉ ॥

ਪਦ ਅਰਥ ਤਾ ਤੇ = ਇਸ ਦੇ ਕਾਰਨ। ਕਰਤੈ = ਕਰਤਾਰ ਨੇ। ਅਸਥਿਰੁ = ਅਡੋਲ-ਚਿੱਤ ॥੧॥ ਰਹਾਉ ॥

SikhNet (Spanish)y así, mi Señor Creador me bendice con la Vida Eterna.(1-Pausa)

ਗੁਣ ਗਾਵਤ; ਅਚੁਤ ਅਬਿਨਾਸੀ ॥

gun gaavat; achut abinaasee |

Sant Singh KhalsaI sing the Glorious Praises of the unchanging, eternal Lord God,
Manmohan SinghI sing the praises of the immovable and imperishable Lord,
Manmohan Singh (Punjabi)ਮੈਂ ਅਹਿੱਲ ਅਤੇ ਅਮਰ ਸਾਈਂ ਦਾ ਜੱਸ ਗਾਉਂਦਾ ਹਾਂ,
Fareedkot Teeka(ਅਚੁਤ) ਅਗਿੜ ਔ (ਅਬਿਨਾਸੀ) ਜਨਮ ਮਰਣ ਰਹਿਤ ਵਾਹਿਗੁਰੂ ਕੇ ਗੁਣ ਗਾਇਨ ਕਰਤੇ ਹੈਂ॥
Prof. Sahib Singhਹੇ ਭਾਈ! ਅਟੱਲ ਅਬਿਨਾਸੀ ਪ੍ਰਭੂ ਦੇ ਗੁਣ ਗਾਂਦਿਆਂ-

ਪਦ ਅਰਥ ਅਚੁਤ = {अच्युत} ਕਦੇ ਨਾਹ ਡਿੱਗਣ ਵਾਲਾ।

SikhNet (Spanish)Ahora canto la Alabanza de mi Eterno e Inamovible Señor,

ਤਾ ਤੇ ਕਾਟੀ; ਜਮ ਕੀ ਫਾਸੀ ॥੨॥

taa te kaattee; jam kee faasee |2|

Sant Singh Khalsaand the noose of death is snapped. ||2||
Manmohan Singhso my death's noose is snapped.
Manmohan Singh (Punjabi)ਇਸ ਲਈ ਮੇਰੀ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਤਿਸੀ ਸੇ ਜਮ ਕੀ ਫਾਸੀ ਕਾਟੀ ਗਈ ਹੈ॥੨॥
Prof. Sahib Singhਗੁਣ ਗਾਣ ਦੀ ਬਰਕਤਿ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੨॥

ਪਦ ਅਰਥ ਫਾਸੀ = ਫਾਹੀ ॥੨॥

SikhNet (Spanish)y así el dogal de la muerte ha sido desatado. (2)

ਕਰਿ ਕਿਰਪਾ; ਲੀਨੇ ਲੜਿ ਲਾਏ ॥

kar kirapaa; leene larr laae |

Sant Singh KhalsaShowering His Mercy, he has attached me to the hem of His robe.
Manmohan SinghShowing mercy, the Lord has attached me to His skirt.
Manmohan Singh (Punjabi)ਮਿਹਰ ਧਾਰ ਕੇ, ਸਾਈਂ ਨੇ ਮੈਂਨੂੰ ਆਪਣੇ ਪੱਲੇ ਨਾਲ ਲਾ ਲਿਆ ਹੈ।
Fareedkot Teekaਕਿਰਪਾ ਕਰ ਕੇ ਚਰਨੀ ਲਾਇ ਲੀਏ ਹਾਂ॥
Prof. Sahib Singhਮੇਹਰ ਕਰ ਕੇ ਜਿਨ੍ਹਾਂ ਨੂੰ ਪ੍ਰਭੂ ਆਪਣੇ ਲੜ ਲਾ ਲੈਂਦਾ ਹੈ,

ਪਦ ਅਰਥ ਕਰਿ = ਕਰ ਕੇ। ਲੜਿ = ਲੜ ਨਾਲ, ਪੱਲੇ ਨਾਲ।

SikhNet (Spanish)El Señor, en Su Misericordia, me deja aferrarme a Su Túnica.

ਸਦਾ ਅਨਦੁ; ਨਾਨਕ ਗੁਣ ਗਾਏ ॥੩॥੩੦॥੩੬॥

sadaa anad; naanak gun gaae |3|30|36|

Sant Singh KhalsaIn constant bliss, Nanak sings His Glorious Praises. ||3||30||36||
Manmohan SinghEver in bliss, Nanak sings the Lord's praises.
Manmohan Singh (Punjabi)ਸਦੀਵ ਦੀ ਪ੍ਰਸੰਨਤਾ ਅੰਦਰ, ਨਾਨਕ ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਾਹਿਗੁਰੂ ਕੇ ਗੁਣ ਗਾਇ ਕਰ ਅਚੁਤ ਅਨੰਦ ਪਾਇਆ ਹੈ, ਭਾਵ ਸੇ ਅਨੰਦ ਇਸ ਰਸ ਹੈ॥੨॥੩੦॥੩੬॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸਦਾ ਆਤਮਕ ਆਨੰਦ ਮਾਣਦੇ ਹਨ ॥੩॥੩੦॥੩੬॥

ਪਦ ਅਰਥ ਗਾਏ = ਗਾਇ, ਗਾ ਕੇ। ਨਾਨਕ = ਹੇ ਨਾਨਕ! ॥੩॥੩੦॥੩੬॥

SikhNet (Spanish)Yo canto así la Alabanza del Señor en Éxtasis.(3-30-36)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਅੰਮ੍ਰਿਤ ਬਚਨ; ਸਾਧ ਕੀ ਬਾਣੀ ॥

amrit bachan; saadh kee baanee |

Sant Singh KhalsaThe Words, the Teachings of the Holy Saints, are Ambrosial Nectar.
Manmohan SinghNectar-sweet are the words of the saints' speech.
Manmohan Singh (Punjabi)ਆਬਿ-ਹਿਯਾਤੀ ਮਿੱਠੇ ਹਨ ਸ਼ਬਦ ਸੰਤ ਦੀ ਬੋਲ-ਚਾਲ ਦੇ।
Fareedkot Teekaਹੇ ਭਾਈ! ਸੰਤ ਜਨਾਂ ਕੀ (ਬਾਣੀ) ਵਾਕ ਇੰਦ੍ਰੈ ਸੇ ਜੋ ਬਚਨ ਨਿਕਸਤੇ ਹੈਂ, ਸੋ ਅੰਮ੍ਰਿਤ ਰੂਪ ਹੈ, ਭਾਵ ਸੋ ਉਪਦੇਸ਼ ਹੈ ਮਹਾਤਮੋਂ ਕਾ॥
Prof. Sahib Singhਹੇ ਭਾਈ! ਗੁਰੂ ਦੀ ਉਚਾਰੀ ਹੋਈ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਸਾਧ = ਗੁਰੂ।

SikhNet (Spanish)Néctar dulce es la Palabra del Shabd de los Santos;

ਜੋ ਜੋ ਜਪੈ. ਤਿਸ ਕੀ ਗਤਿ ਹੋਵੈ; ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥

jo jo japai. tis kee gat hovai; har har naam nit rasan bakhaanee |1| rahaau |

Sant Singh KhalsaWhoever meditates on the Lord's Name is emancipated; he chants the Name of the Lord, Har, Har, with his tongue. ||1||Pause||
Manmohan SinghWhosoever remembers the Lord, he is emancipated and utters he ever the Lord God's Name with tongue. Pause.
Manmohan Singh (Punjabi)ਜੇ ਕੋਈ ਭੀ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਆਪਣੀ ਜੀਭ ਨਾਲ ਉਹ ਹਮੇਸ਼ਾਂ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ। ਠਹਿਰਾਉ।
Fareedkot Teekaਉਸ ਦੁਆਰਾ ਜੋ ਜੋ ਜਪੈ, ਭਾਵ ਜਾਤ ਕੁਜਾਤ ਕਾ ਕੁਛ ਨੇਮ ਨਹੀਂ ਸਭ ਕੀ ਮੁਕਤੀ ਹੋਵੈਗੀ, ਯਾਂ ਤੇ ਤੂੰ ਨਿਤ੍ਯੰਪ੍ਰਤਿ ਰਸਨਾ ਦੁਆਰਾ ਵਾਹਿਗੁਰੂ ਕਾ ਨਾਮ ਕਹਿਤਾ ਰਹੁ॥੧॥ ਰਹਾਉ ॥
Prof. Sahib Singhਜੇਹੜਾ ਜੇਹੜਾ ਮਨੁੱਖ (ਇਸ ਬਾਣੀ ਨੂੰ) ਜਪਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਉਹ ਮਨੁੱਖ ਸਦਾ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਜੋ ਜੋ = ਜੇਹੜਾ ਜੇਹੜਾ ਮਨੁੱਖ। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਰਸਨ = ਜੀਭ ਨਾਲ। ਬਖਾਨੀ = ਉਚਾਰਦਾ ਹੈ ॥੧॥ ਰਹਾਉ ॥

SikhNet (Spanish)quien sea que habita en ella es emancipado y con su boca recita siempre el Nombre del Señor. (1-Pausa)

ਕਲੀ ਕਾਲ ਕੇ; ਮਿਟੇ ਕਲੇਸਾ ॥

kalee kaal ke; mitte kalesaa |

Sant Singh KhalsaThe pains and sufferings of the Dark Age of Kali Yuga are eradicated,
Manmohan SinghThe distresses of the Dark-age are dispelled,
Manmohan Singh (Punjabi)ਕਾਲੇ-ਯੁੱਗ ਦੇ ਦੁੱਖੜੇ ਦੂਰ ਹੋ ਜਾਂਦੇ ਹਨ,
Fareedkot Teekaਤਿਸੀ ਤੇ ਕਲਿਜੁਗ ਕੇ ਸਮੇਂ ਕੇ ਦੁਖ ਸਭ ਮਿਟ ਗਏ ਹੈਂ॥
Prof. Sahib Singhਹੇ ਭਾਈ! (ਗੁਰਬਾਣੀ ਦੀ ਬਰਕਤਿ ਨਾਲ) ਕਲੇਸ਼ਾਂ-ਭਰੇ ਜੀਵਨ-ਸਮੇ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ,

ਪਦ ਅਰਥ ਕਲੀ = ਝਗੜੇ-ਕਲੇਸ਼। ਕਾਲ = ਜੀਵਨ-ਸਮਾ। ਕਲੀ ਕਾਲ = ਕਲੇਸ਼ਾਂ-ਭਰਿਆ ਜੀਵਨ-ਸਮਾ।

SikhNet (Spanish)De esta forma todas las aflicciones que la Era de Kali Yug trae consigo,

ਏਕੋ ਨਾਮੁ; ਮਨ ਮਹਿ ਪਰਵੇਸਾ ॥੧॥

eko naam; man meh paravesaa |1|

Sant Singh Khalsawhen the One Name abides within the mind. ||1||
Manmohan Singhwhen the one Name abides in the mind.
Manmohan Singh (Punjabi)ਜਦ ਇਕ ਨਾਮ ਹਿਰਦੇ ਅੰਦਰ ਵਸ ਜਾਂਦਾ ਹੈ।
Fareedkot Teekaਹੇ ਭਾਈ! ਏਕ ਵਾਹਿਗੁਰੂ ਨਾਮ ਕਾ ਮਨ ਮੇਂ ਪਰਵੇਸ ਹੋਇਆ ਹੈ॥੧॥
Prof. Sahib Singh(ਕਿਉਂਕਿ ਬਾਣੀ ਦਾ ਸਦਕਾ) ਇਕ ਹਰਿ-ਨਾਮ ਹੀ ਮਨ ਵਿਚ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਪਰਵੇਸਾ = ਦਖ਼ਲ ॥੧॥

SikhNet (Spanish)desaparecen, y el Nombre viene a habitar en la mente.(1)

ਸਾਧੂ ਧੂਰਿ; ਮੁਖਿ ਮਸਤਕਿ ਲਾਈ ॥

saadhoo dhoor; mukh masatak laaee |

Sant Singh KhalsaI apply the dust of the feet of the Holy to my face and forehead.
Manmohan SinghThe dust of the saints' feet, I apply to my face and forehead,
Manmohan Singh (Punjabi)ਸੰਤਾਂ ਦੇ ਚਰਨਾਂ ਦੀ ਧੂੜ ਮੈਂ ਆਪਣੇ ਚਿਹਰੇ ਅਤੇ ਮੱਥੇ ਨੂੰ ਲਾਉਂਦਾ ਹਾਂ।
Fareedkot Teekaਔ ਸੰਤੋਂ ਕੀ ਚਰਨ ਧੂੜ ਜੋ ਮੁਖ ਰੂਪ ਹੈ ਵਹੁ ਮਸਤਕ ਪਰ ਲਗਾਈ ਹੈ॥
Prof. Sahib Singhਗੁਰੂ ਦੇ ਚਰਨਾਂ ਦੀ ਧੂੜ (ਜਿਨ੍ਹਾਂ ਮਨੁੱਖਾਂ ਨੇ ਆਪਣੇ) ਮੂੰਹ ਉਤੇ ਮੱਥੇ ਉਤੇ ਲਾ ਲਈ,

ਪਦ ਅਰਥ ਧੂਰਿ = ਪੈਰਾਂ ਦੀ ਖ਼ਾਕ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ।

SikhNet (Spanish)Uno aplica el Polvo de los Pies de los Santos en su cara y en su frente,

ਨਾਨਕ ਉਧਰੇ; ਹਰਿ ਗੁਰ ਸਰਣਾਈ ॥੨॥੩੧॥੩੭॥

naanak udhare; har gur saranaaee |2|31|37|

Sant Singh KhalsaNanak has been saved, in the Sanctuary of the Guru, the Lord. ||2||31||37||
Manmohan SinghIn the refuge of the God-Guru, Nanak has been emancipated.
Manmohan Singh (Punjabi)ਰੱਬ-ਰੂਪ ਗੁਰਾਂ ਦੀ ਛਤ੍ਰ ਛਾਇਆ ਹੇਠ ਨਾਨਕ ਦਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੁਨਾਂ ਸਤਿਗੁਰੂ ਜੀ ਜੋ ਸਰਬ ਪਾਪ ਕੇ ਹਰਨੇਹਾਰੇ ਹੈਂ ਤਿਨੋਂ ਕੀ ਸਰਨ ਲਈ, ਇਸਤੇ (ਉਧਰੇ) ਤਰੇ ਹਾਂ॥੨॥੩੧॥੩੭॥☬ਸਨਮੁਖ ਬੇਨਤੀ ਕਰਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪੈ ਕੇ (ਝਗੜਿਆਂ ਕਲੇਸ਼ਾਂ ਤੋਂ) ਬਚ ਗਏ ॥੨॥੩੧॥੩੭॥

ਪਦ ਅਰਥ ਉਧਰੇ = ਬਚ ਗਏ ॥੨॥੩੧॥੩੭॥

SikhNet (Spanish)y en el Refugio del Dios Guru él es emancipado.(2-31-37)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ਘਰੁ ੩ ॥

soohee mahalaa 5 ghar 3 |

Sant Singh KhalsaSoohee, Fifth Mehl: Third House:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਗੋਬਿੰਦਾ ਗੁਣ ਗਾਉ ਦਇਆਲਾ ॥

gobindaa gun gaau deaalaa |

Sant Singh KhalsaI sing the Glorious Praises of the Lord of the Universe, the Merciful Lord.
Manmohan SinghI sing the glory of the compassionate World-Lord.
Manmohan Singh (Punjabi)ਮੈਂ ਦਇਆਵਾਨ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾਂ ਗਾਇਨ ਕਰਦਾ ਹਾਂ।
Fareedkot Teekaਹੇ ਬੇਦੋਂ ਕਰ ਜਾਨਨੇ ਯੋਗ੍ਯ ਦਿਆਲ ਜੀ! ਤੇਰੇ ਗੁਣਾਂ ਕੋ ਗਾਵਾਂ॥
Prof. Sahib Singhਹੇ ਗੋਬਿੰਦ! ਹੇ ਦਇਆਲ! ਮੈਂ (ਸਦਾ ਤੇਰੇ) ਗੁਣ ਗਾਂਦਾ ਰਹਾਂ।

ਪਦ ਅਰਥ ਗੋਬਿੰਦ = ਹੇ ਗੋਬਿੰਦ! ਦਇਆਲਾ = ਹੇ ਦਇਆਲ!

SikhNet (Spanish)Canto las Alabanzas del Señor Benévolo;

ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥

darasan dehu pooran kirapaalaa | rahaau |

Sant Singh KhalsaPlease, bless me with the Blessed Vision of Your Darshan, O Perfect, Compassionate Lord. ||Pause||
Manmohan SinghO my Omnipresent Merciful Master, bless me Thou with Thy vision. Pause.
Manmohan Singh (Punjabi)ਹੇ ਮੇਰੇ ਸਰਬ ਵਿਆਪਕ ਮਿਹਰਬਾਨ ਮਾਲਕ! ਤੂੰ ਮੈਨੂੰ ਆਪਣਾ ਦੀਦਾਰ ਬਖਸ਼! ਠਹਿਰਾਉ।
Fareedkot Teekaਹੇ ਪੂਰਨ ਔ ਕਿਰਪਾ ਕੇ ਘਰ! ਮੇਰੇ ਕੇ ਦਰਸਨ ਦੇਵੋ॥ ਰਹਾਉ ॥
Prof. Sahib Singhਹੇ ਪੂਰਨ ਕਿਰਪਾਲ! (ਮੈਨੂੰ ਆਪਣਾ) ਦਰਸਨ ਦੇਹ ਰਹਾਉ॥

ਪਦ ਅਰਥ ਕਿਰਪਾਲਾ = ਹੇ ਕਿਰਪਾਲ! ਗਾਉ = ਗਾਉਂ, ਮੈਂ ਗਾਂਦਾ ਰਹਾਂ ॥ਰਹਾਉ॥

SikhNet (Spanish)oh Dios Perfecto, oh Dios Compasivo, bendíceme con Tu Visión (Pausa)

ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥

kar kirapaa tum hee pratipaalaa |

Sant Singh KhalsaPlease, grant Your Grace, and cherish me.
Manmohan SinghExtending Thine grace, Thou cherisheth me.
Manmohan Singh (Punjabi)ਆਪਣੀ ਮਿਹਰ ਧਾਰ ਕੇ ਤੂੰ ਮੇਰੀ ਪਰਵਰਸ਼ ਕਰਦਾ ਹੈਂ।
Fareedkot Teekaਕਿਰਪਾ ਕਰ ਕੇ ਤੁਮ ਹੀ ਸਭ ਕੀ ਪ੍ਰਤਿਪਾਲਾ ਕਰਤੇ ਹੋ॥
Prof. Sahib Singhਹੇ ਗੋਬਿੰਦ! ਤੂੰ ਹੀ ਕਿਰਪਾ ਕਰ ਕੇ (ਅਸਾਂ ਜੀਵਾਂ ਦੀ) ਪਾਲਣਾ ਕਰਦਾ ਹੈਂ।

ਪਦ ਅਰਥ ਕਰਿ = ਕਰ ਕੇ।

SikhNet (Spanish)Por favor, guárdame en Tu Misericordia, oh mi Señor,

ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥

jeeo pindd sabh tumaraa maalaa |1|

Sant Singh KhalsaMy soul and body are all Your property. ||1||
Manmohan SinghMy soul and body are all Thy property.
Manmohan Singh (Punjabi)ਮੇਰੀ ਜਿੰਦੜੀ ਤੇ ਦੇਹ ਸਾਰੇ ਤੇਰੀ ਜਾਇਦਾਦ ਹੈ।
Fareedkot Teekaਮੈਂ ਤਾਂ ਜੀਉ ਔਰ ਸਰੀਰ ਔਰ ਮਾਲ ਭੀ ਸਭ ਤੇਰਾ ਹੀ ਜਾਨ੍ਯਾ ਹੈ॥੧॥
Prof. Sahib Singhਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸਿ-ਪੂੰਜੀ ਹੈ ॥੧॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਮਾਲਾ = ਮਾਲ, ਰਾਸਿ-ਪੂੰਜੀ ॥੧॥

SikhNet (Spanish)pues este cuerpo y Alma Te pertenecen sólo a Ti.(1)

ਅੰਮ੍ਰਿਤ ਨਾਮੁ; ਚਲੈ ਜਪਿ ਨਾਲਾ ॥

amrit naam; chalai jap naalaa |

Sant Singh KhalsaOnly meditation on the Ambrosial Naam, the Name of the Lord, will go along with you.
Manmohan SinghThe contemplation of the Ambrosial Name goes with the mortal.
Manmohan Singh (Punjabi)ਸੁਧਾ-ਸਰੂਪ ਨਾਮ ਦਾ ਸਿਮਰਨ ਪ੍ਰਾਣੀ ਦੇ ਨਾਲ ਜਾਂਦਾ ਹੈ।
Fareedkot Teekaਤੇਰੇ ਨਾਮ ਅੰਮ੍ਰਿਤ ਕਾ ਜਾਪ ਹੀ ਪਰਲੋਕ ਮੇਂ ਨਾਲ ਜਾਤਾ ਹੈ॥
Prof. Sahib Singhਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਸਦਾ) ਜਪਿਆ ਕਰ (ਇਹੀ ਇਥੋਂ ਜੀਵਾਂ ਦੇ) ਨਾਲ ਜਾਂਦਾ ਹੈ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਜਪਿ = ਜਪਿਆ ਕਰ।

SikhNet (Spanish)Contempla, oh dice Nanak, el Nombre Ambrosial del Señor, pues es lo único que se va contigo al más allá,

ਨਾਨਕੁ ਜਾਚੈ, ਸੰਤ ਰਵਾਲਾ ॥੨॥੩੨॥੩੮॥

naanak jaachai, sant ravaalaa |2|32|38|

Sant Singh KhalsaNanak begs for the dust of the Saints. ||2||32||38||
Manmohan SinghNanak prays for the dust of the saints' feet.
Manmohan Singh (Punjabi)ਨਾਨਕ ਸਾਧੂਆਂ ਦੇ ਚਰਨਾਂ ਦੀ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤੇਰੇ ਸੇ ਏਹੀ ਮਾਂਗਤਾ ਹੂੰ ਜੋ ਸੰਤੋਂ ਕੀ ਧੂੜੀ ਦੇਹ, ਭਾਵ ਅਭਿਮਾਨ ਰਹਿਤ ਹੋ ਕਰ ਤੇਰੇ ਸੰਤੋਂ ਦੁਆਰਾ ਭਜਨ ਕਰ ਕੇ ਜਨਮ ਸਫਲੁ ਕਰੂੰ॥੨॥੩੨॥੩੮॥
Prof. Sahib Singhਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। (ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ) ॥੨॥੩੨॥੩੮॥

ਪਦ ਅਰਥ ਨਾਨਕੁ ਜਾਚੈ = ਨਾਨਕ ਮੰਗਦਾ ਹੈ। ਸੰਤ ਰਵਾਲਾ = ਗੁਰੂ ਦੇ ਚਰਨਾਂ ਦੀ ਧੂੜ ॥੨॥੩੨॥੩੮॥

SikhNet (Spanish)y añora sólo el Polvo de los Pies de los Santos.(2-32-38)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਤਿਸੁ ਬਿਨੁ; ਦੂਜਾ ਅਵਰੁ. ਨ ਕੋਈ ॥

tis bin; doojaa avar. na koee |

Sant Singh KhalsaWithout Him, there is no other at all.
Manmohan SinghWithout Him, there is not another second.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।
Fareedkot Teekaਹੇ ਭਾਈ! ਤਿਸਤੇ ਬਿਨਾ ਦੂਸਰਾ ਹੋਰ ਕੋਈ ਸਾਮ੍ਰਥ ਨਹੀਂ॥
Prof. Sahib Singhਹੇ ਭਾਈ! ਉਸ ਤੋਂ ਬਿਨਾ ਹੋਰ ਕੋਈ ਨਹੀਂ (ਜੋ ਵਿਕਾਰਾਂ ਰੋਗਾਂ ਤੋਂ ਬਚਣ ਲਈ ਸਹਾਰਾ ਦੇ ਸਕੇ)।
SikhNet (Spanish)Sin Él, tu Dios, no hay nadie más;

ਆਪੇ ਥੰਮੈ; ਸਚਾ ਸੋਈ ॥੧॥

aape thamai; sachaa soee |1|

Sant Singh KhalsaThe True Lord Himself is our anchor. ||1||
Manmohan SinghHe, the True Lord, Himself supports all.
Manmohan Singh (Punjabi)ਉਹ ਸੱਚਾ ਸਾਈਂ ਆਪ ਹੀ ਸਾਰਿਆਂ ਨੂੰ ਆਸਰਾ ਦਿੰਦਾ ਹੈ।
Fareedkot Teekaਆਪ ਹੀ ਸੋ (ਸਚਾ) ਪਰਮੇਸਰ ਸਤਾ ਸਫੁਰਤੀ ਦੇ ਕੇ ਸਭ ਕੋ (ਥੰਮੈ) ਇਸਥਤ ਕਰ ਰਹਾ ਹੈਂ॥੧॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਹਰੇਕ ਜੀਵ ਨੂੰ) ਸਹਾਰਾ ਦੇਂਦਾ ਹੈ ॥੧॥

ਪਦ ਅਰਥ ਥੰਮੈ = ਸਹਾਰਾ ਦੇਂਦਾ ਹੈ। ਆਪੇ = ਆਪ ਹੀ। ਸਚਾ = ਸਦਾ ਕਾਇਮ ਰਹਿਣ ਵਾਲਾ। ਸੋਈ = ਉਹ (ਪ੍ਰਭੂ) ਹੀ ॥੧॥

SikhNet (Spanish)Él, el Uno Verdadero, es nuestro Único Soporte. (1)

ਹਰਿ ਹਰਿ ਨਾਮੁ; ਮੇਰਾ ਆਧਾਰੁ ॥

har har naam; meraa aadhaar |

Sant Singh KhalsaThe Name of the Lord, Har, Har, is our only support.
Manmohan SinghThe Lord Master's Name is my mainstay.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਹੀ ਮੇਰਾ ਆਸਰਾ ਹੈ।
Fareedkot Teekaਹਰਿ ਕਾ ਨਾਮ ਜੋ ਹੈ ਹਰ ਪ੍ਰਕਾਰ ਕੇ ਸੁਖ ਦੇਨੇ ਕੋ ਸਾਮ੍ਰਥ ਓਹ ਨਾਮ ਮੇਰੇ ਪਰਾਣਾਂ ਕਾ ਅਧਾਰ ਹੈ॥
Prof. Sahib Singhਹੇ ਭਾਈ! ਉਸ ਪਰਮਾਤਮਾ ਦਾ ਨਾਮ ਮੇਰਾ ਆਸਰਾ ਹੈ,

ਪਦ ਅਰਥ ਆਧਾਰੁ = ਆਸਰਾ।

SikhNet (Spanish)El Nombre del Señor es lo Primordial,

ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥

karan kaaran samarath apaar |1| rahaau |

Sant Singh KhalsaThe Creator, the Cause of causes, is All-powerful and Infinite. ||1||Pause||
Manmohan SinghThe infinite Lord is omnipotent to do all the works. Pause.
Manmohan Singh (Punjabi)ਬੇਅੰਤ ਸੁਆਮੀ ਸਾਰੇ ਕਾਰਜ ਕਰਨ ਲਈ ਸਰਬ-ਸ਼ਕਤੀਵਾਨ ਹੈ। ਠਹਿਰਾਉ।
Fareedkot Teeka(ਕਰਣ) ਸੰਸਾਰ ਕਾ ਕਾਰਣ ਰੂਪ ਜੋ (ਅਪਾਰੁ) ਵਾਹਿਗੁਰੂ ਹੈ॥੧॥ ਰਹਾਉ ॥
Prof. Sahib Singhਜੇਹੜਾ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥

ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭ ਤਾਕਤਾਂ ਵਾਲਾ। ਅਪਾਰੁ = ਬੇਅੰਤ ॥੧॥ ਰਹਾਉ ॥

SikhNet (Spanish)pues el Señor es el Ser Todopoderoso e Infinito, el Creador y la Causa. (1-Pausa)

ਸਭ ਰੋਗ ਮਿਟਾਵੇ; ਨਵਾ ਨਿਰੋਆ ॥

sabh rog mittaave; navaa niroaa |

Sant Singh KhalsaHe has eradicated all illness, and healed me.
Manmohan SinghThe Lord has dispelled all my diseases and made me healthy,
Manmohan Singh (Punjabi)ਪ੍ਰਭੂ ਨੇ ਮੇਰੀਆਂ ਸਾਰੀਆਂ ਬੀਮਾਰੀਆਂ ਰਫਾ ਕਰ ਦਿੱਤੀਆਂ ਹਨ,
Fareedkot Teekaਅਗਿਆਨ ਜਨਤਾ ਸਭ ਰੋਗ ਮਿਟਾਇ ਕੇ ਵਹੁ ਨਿਤ੍ਯ ਨਵਾਂ ਜੋ ਵਾਹਿਗੁਰੂ ਹੈ ਤਿਸ ਕੋ (ਨਿਰੋਆ) ਰਾਜੀ ਰਖਤਾ ਹੈ
Prof. Sahib Singhਉਸ ਮਨੁੱਖ ਦੇ ਉਹ ਸਾਰੇ ਰੋਗ ਮਿਟਾ ਦੇਂਦਾ ਹੈ, ਉਸ ਨੂੰ ਨਵਾਂ ਨਿਰੋਆ ਕਰ ਦੇਂਦਾ ਹੈ,

ਪਦ ਅਰਥ ਨਿਰੋਆ = ਨਿ-ਰੋਗ, ਰੋਗ-ਰਹਿਤ।

SikhNet (Spanish)El Señor hace desaparecer todas nuestras penas y nos redime;

ਨਾਨਕ; ਰਖਾ ਆਪੇ ਹੋਆ ॥੨॥੩੩॥੩੯॥

naanak; rakhaa aape hoaa |2|33|39|

Sant Singh KhalsaO Nanak, He Himself has become my Savior. ||2||33||39||
Manmohan SinghNanak, the Master Himself has become my Saviour.
Manmohan Singh (Punjabi)ਤੇ ਮੈਨੂੰ ਰਾਜੀ ਬਾਜੀ ਕਰ ਦਿੱਤਾ ਹੈ। ਨਾਨਕ, ਮਾਲਕ ਖੁਦ ਹੀ ਮੇਰਾ ਰਖਵਾਲਾ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਪਰ ਕਿਰਪਾ ਦ੍ਰਿਸਟੀ ਕਰ ਕੇ ਆਪ ਰਾਖਾ ਹੋਇਆ ਹੈ॥੨॥੩੩॥੩੯॥
Prof. Sahib Singhਹੇ ਨਾਨਕ! ਜਿਸ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ ॥੨॥੩੩॥੩੯॥

ਪਦ ਅਰਥ ਰਖਾ = ਰਾਖਾ ॥੨॥੩੩॥੩੯॥

SikhNet (Spanish)sí, sólo Él es nuestra Protección y nuestro Santuario. (2-33-39)

Open this shabad →

Ang 744 of 1430