ਕਿਰਪੰਤ ਹਰੀਅੰ; ਮਤਿ ਤਤੁ ਗਿਆਨੰ ॥
kirapant hareean; mat tat giaanan |
Sant Singh KhalsaBy the Grace of God, genuine understanding comes to the mind.
Manmohan SinghBy God's grace, real understanding enters man's mind.
Manmohan Singh (Punjabi)ਹਰੀ ਦੀ ਦਇਆ ਦੁਆਰਾ, ਅਸਲੀ ਗਿਆਤ ਮਨੁਸ਼ ਦੇ ਮਨ ਵਿੱਚ ਆ ਜਾਂਦੀ ਹੈ।
Fareedkot Teekaਜਬ ਇਸ ਜੀਵ ਪਰ ਹਰੀ ਕੀ (ਕਿਰਪੰਤ) ਕ੍ਰਿਪਾ ਹੋਤੀ ਹੈ ਤਬ ਇਸ ਕੀ (ਮਤਿ) ਬੁਧੀ ਮੇਂ (ਤਤੁ) ਯਥਾਰਥ ਆਤਮ ਗਿਆਨ ਹੋਤਾ ਹੈ॥
Prof. Sahib Singhਜਿਥੇ ਪਰਮਾਤਮਾ ਦੀ ਕਿਰਪਾ ਹੋਵੇ ਉਥੇ ਮਨੁੱਖ ਦੀ ਅਕਲ ਨੂੰ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ,ਪਦ ਅਰਥ ਕਿਰਪੰਤ = ਕਿਰਪਾ (कृपा)। ਹਰੀਅੰ = ਹਰੀ, ਪਰਮਾਤਮਾ (हरि)।ਤਤੁ ਗਿਆਨ = ਅਸਲੀਅਤ ਦੀ ਸਮਝ, ਸਹੀ ਆਤਮਕ ਜੀਵਨ ਦੀ ਸੂਝ।
SikhNet (Spanish)El intelecto florece y encontramos un lugar en el reino de la Dicha Celestial,
ਬਿਗਸੀਧੵਿ ਬੁਧਾ; ਕੁਸਲ ਥਾਨੰ ॥
bigaseedhay budhaa; kusal thaanan |
Sant Singh KhalsaThe intellect blossoms forth, and one finds a place in the realm of celestial bliss.
Manmohan SinghHis intellect blossoms forth and he secures a seat in celestial bliss.
Manmohan Singh (Punjabi)ਉਸ ਦੀ ਅਕਲ ਖਿੜ ਜਾਂਦੀ ਹੈ ਅਤੇ ਉਹ ਬੈਕੁੰਠੀ ਖੁਸ਼ੀ ਅੰਦਰ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।
Fareedkot Teekaਤਿਸੀ ਤੇ (ਕੁਸਲ ਥਾਨੰ) ਕਲ੍ਯਾਨ ਸਰੂਪ ਕੋ ਪਾਇ ਕਰ ਬੁਧੀ (ਬਿਗਸੀਧ੍ਹਿ) ਖਿੜ ਆਵਤੀ ਹੈ॥
Prof. Sahib Singh(ਅਜੇਹੀ ਬੁੱਧੀ) ਸੁਖ ਦਾ ਟਿਕਾਣਾ ਬਣ ਜਾਂਦੀ ਹੈ, (ਅਜੇਹੀ ਬੁੱਧੀ ਵਾਲੇ) ਗਿਆਨਵਾਨ ਲੋਕ ਸਦਾ ਖਿੜੇ ਰਹਿੰਦੇ ਹਨ।ਪਦ ਅਰਥ ਬਿਗਸੀਧ੍ਯ੍ਯਿ = ਖਿੜੇ ਰਹਿੰਦੇ ਹਨ। ਬੁਧਾ = ਗਿਆਨਵਾਨ ਲੋਕ (बुध)।ਕੁਸਲ = ਸੁਖ, ਆਨੰਦ।
SikhNet (Spanish)los sentidos son controlados y el orgullo abandonado,
ਬਸੵਿੰਤ ਰਿਖਿਅੰ; ਤਿਆਗਿ ਮਾਨੰ ॥
basayint rikhian; tiaag maanan |
Sant Singh KhalsaThe senses are brought under control, and pride is abandoned.
Manmohan SinghHe controls his sense organs and his ego in stilled.
Manmohan Singh (Punjabi)ਉਹ ਆਪਣੀਆਂ ਗਿਆਨ-ਇੰਦ੍ਰੀਆਂ ਨੂੰ ਵਸ ਕਰ ਲੈਂਦਾ ਹੈ ਅਤੇ ਉਸ ਦੀ ਹੰਗਤਾ ਦੂਰ ਹੋ ਜਾਂਦੀ ਹੈ।
Fareedkot Teeka(ਮਾਨੰ) ਹੰਕਾਰ ਕੋ ਤਿਆਗਿ ਦੇਤਾ ਹੈ (ਰਿਖਿਅੰ) ਇੰਦ੍ਰੀਆਂ ਵਸ ਹੋ ਜਾਤੀਆਂ ਹੈਂ॥
Prof. Sahib Singhਮਾਣ ਤਿਆਗਣ ਕਰ ਕੇ ਉਹਨਾਂ ਦੇ ਇੰਦ੍ਰੇ ਵੱਸ ਵਿਚ ਰਹਿੰਦੇ ਹਨ,ਪਦ ਅਰਥ ਬਸ੍ਯ੍ਯਿੰਤ = ਵੱਸ ਵਿਚ। ਰਿਖਿਅੰ = ਇੰਦ੍ਰੇ (हृषकं)।ਤਿਆਗਿ = ਤਿਆਗ ਕੇ।
SikhNet (Spanish)el corazón es refrescado y suavizado
ਸੀਤਲੰਤ ਰਿਦਯੰ; ਦ੍ਰਿੜੁ ਸੰਤ ਗਿਆਨੰ ॥
seetalant ridayan; drirr sant giaanan |
Sant Singh KhalsaThe heart is cooled and soothed, and the wisdom of the Saints is implanted within.
Manmohan SinghConfirmed in gnosis, through the saints, his mind is cooled.
Manmohan Singh (Punjabi)ਸਾਧੂਆਂ ਦੇ ਰਾਹੀਂ ਬ੍ਰਹਮ ਵੀਚਾਰ ਅੰਦਰ ਪੱਕਾ ਹੋ ਉਸ ਦਾ ਮਨ ਠੰਢਾ-ਠਾਰ ਹੋ ਜਾਂਦਾ ਹੈ।
Fareedkot Teekaਸੰਤੋਂ ਸੇ ਰਿਦੇ ਮੇਂ ਸ੍ਵਰੂਪ ਕਾ ਗਿਆਨ ਦ੍ਰਿੜ ਕਰਤਾ ਹੈ ਤਬ ਇਸ ਕਾ ਰਿਦਾ ਸੀਤਲੁ ਹੋ ਜਾਤਾ ਹੈ॥
Prof. Sahib Singhਉਹਨਾਂ ਦਾ ਹਿਰਦਾ (ਸਦਾ) ਸੀਤਲ ਰਹਿੰਦਾ ਹੈ, ਇਹ ਸ਼ਾਂਤੀ ਵਾਲਾ ਗਿਆਨ ਉਹਨਾਂ ਦੇ ਅੰਦਰ ਪੱਕਾ ਰਹਿੰਦਾ ਹੈ।ਪਦ ਅਰਥ ਦ੍ਰਿੜੁ = ਪੱਕਾ ਕਰ। ਸੰਤ = ਸ਼ਾਂਤੀ ਦੇਣ ਵਾਲੀ। ਗਿਆਨੰ = ਆਤਮਕ ਜੀਵਨ ਦੀ ਸੂਝ।
SikhNet (Spanish)y la Sabiduría de los Santos es implantada en el interior.
ਰਹੰਤ ਜਨਮੰ; ਹਰਿ ਦਰਸ ਲੀਣਾ ॥
rahant janaman; har daras leenaa |
Sant Singh KhalsaReincarnation is ended, and the Blessed Vision of the Lord's Darshan is obtained.
Manmohan SinghAbsorbed in the God's vision, his comings and goings are ended.
Manmohan Singh (Punjabi)ਵਾਹਿਗੁਰੂ ਦੇ ਦਰਸ਼ਨ ਅੰਦਰ ਸਮਾ ਜਾਣ ਦੁਆਰਾ ਉਸ ਦੇ ਆਉਣੇ ਅਤੇ ਜਾਣੇ ਮੁਕ ਜਾਂਦੇ ਹਨ।
Fareedkot Teekaਹਰੀ (ਦਰਸ) ਸਰੂਪ ਮੇਂ ਲੀਨ ਹੂਆ ਜਨਮ ਮਰਨ ਤੇ ਰਹਿਤ ਹੋਇ ਜਾਤਾ ਹੈ॥
Prof. Sahib Singhਪਰਮਾਤਮਾ ਦੇ ਦੀਦਾਰ ਵਿਚ ਮਸਤ ਅਜੇਹੇ ਬੰਦਿਆਂ ਦਾ ਜਨਮ (-ਮਰਨ) ਮੁੱਕ ਜਾਂਦਾ ਹੈ,ਪਦ ਅਰਥ ਰਹੰਤ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ। ਲੀਣਾ = ਮਸਤ।
SikhNet (Spanish)La reencarnación termina y la Bendita Visión del Darshan del Señor Dios es obtenida.
ਬਾਜੰਤ ਨਾਨਕ; ਸਬਦ ਬੀਣਾਂ ॥੧੩॥
baajant naanak; sabad beenaan |13|
Sant Singh KhalsaO Nanak, the musical instrument of the Word of the Shabad vibrates and resounds within. ||13||
Manmohan SinghThe flute of the Name, O Nanak, plays within him.
Manmohan Singh (Punjabi)ਨਾਮ ਦੀ ਬੰਸਰੀ, ਹੇ ਨਾਨਕ! ਉਸ ਦੇ ਅੰਦਰ ਵੱਜਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੇ ਰਿਦੇ ਮੇਂ ਗੁਰੋਂ ਕੇ ਸਬਦ ਰੂਪੀ (ਬੀਣਾ) ਬਾਜਾ ਬਜਤਾ ਹੈ॥੧੩॥
Prof. Sahib Singhਹੇ ਨਾਨਕ! ਉਹਨਾਂ ਦੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੇ ਵਾਜੇ (ਸਦਾ) ਵੱਜਦੇ ਹਨ ॥੧੩॥ਪਦ ਅਰਥ ਬਾਜੰਤ = ਵੱਜਦਾ ਹੈ। ਬੀਣਾਂ = ਵਾਜਾ ॥੧੩॥
* ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਸ ਨੂੰ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ, ਉਸ ਦਾ ਮਨ ਕਾਬੂ ਵਿਚ ਰਹਿੰਦਾ ਹੈ, ਤੇ ਉਹ ਸਦਾ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ।
SikhNet (Spanish)Oh dice Nanak, el Instrumento Musical de la Palabra del Shabd, vibra y resuena en el interior. (13)