ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਕੀਤਾ ਲੋੜਹਿ. ਸੋ ਕਰਹਿ; ਤੁਝ ਬਿਨੁ. ਕਛੁ ਨਾਹਿ ॥
keetaa lorreh. so kareh; tujh bin. kachh naeh |
Sant Singh KhalsaWhatever You wish, You do. Without You, there is nothing.
Manmohan SinghWhat Thou wisheth to do, that Thou doest O Lord, Without Thee there is naught else.
Manmohan Singh (Punjabi)ਜੋ ਤੂੰ ਕਰਨਾ ਚਾਹੁੰਦਾ ਹੈ, ਉਹ ਹੀ ਤੂੰ ਕਰਦਾ ਹੈਂ, ਹੇ ਪ੍ਰਭੂ! ਤੇਰੇ ਬਗੈਰ ਹੋਰ ਕੁਝ ਭੀ ਨਹੀਂ।
Fareedkot Teekaਹੇ ਵਾਹਿਗੁਰੂ! ਤੁਮ ਜੋ ਕੀਆ ਚਾਹਤੇ ਹੋ ਸੋ ਕਰ ਦੇਤੇ ਹੋ। ਤੁਮਾਰੇ ਬਿਨਾਂ ਕਿਛ ਨਹੀਂ ਹੋ ਸਕਤਾ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ, ਉਹੀ ਤੂੰ ਕਰਦਾ ਹੈਂ, ਤੇਰੀ ਪ੍ਰੇਰਨਾ ਤੋਂ ਬਿਨਾ (ਜੀਵ ਪਾਸੋਂ) ਕੁਝ ਨਹੀਂ ਹੋ ਸਕਦਾ।ਪਦ ਅਰਥ ਕੀਤਾ ਲੋੜਹਿ = (ਜੋ ਕੁਝ) ਤੂੰ ਕਰਨਾ ਚਾਹੁੰਦਾ ਹੈਂ। ਕਰਹਿ = ਤੂੰ ਕਰਦਾ ਹੈਂ ।
SikhNet (Spanish)Oh Dios, lo que sea que deseas hacer, lo haces; no existe nadie como Tú.
ਪਰਤਾਪੁ ਤੁਮੑਾਰਾ ਦੇਖਿ ਕੈ; ਜਮਦੂਤ ਛਡਿ ਜਾਹਿ ॥੧॥
parataap tumaaraa dekh kai; jamadoot chhadd jaeh |1|
Sant Singh KhalsaGazing upon Your Glory, the Messenger of Death leaves and goes away. ||1||
Manmohan SinghSeeing Thy glory, the death's minister leaves the mortal and slips away, O Lord.
Manmohan Singh (Punjabi)ਤੇਰਾ ਤਪ, ਤੇਜ, ਤੱਕ ਕੇ, ਮੌਤ ਦਾ ਮੰਤ੍ਰੀ ਪ੍ਰਾਣੀ ਨੂੰ ਛੱਡ ਕੇ ਭੱਜ ਜਾਂਦਾ ਹੈ।
Fareedkot Teekaਤੁਮਾਰਾ ਪ੍ਰਤਾਪ ਦੇਖ ਕਰ, ਭਾਵ ਪੁਰਸ ਮੇਂ ਤੁਮਾਰਾ ਭਜਨ ਦੇਖ ਕਰ ਯਮਦੂਤ ਭੀ ਛੋਡ ਜਾਤੇ ਹੈਂ॥੧॥
Prof. Sahib Singhਤੇਰਾ ਤੇਜ-ਪ੍ਰਤਾਪ ਵੇਖ ਕੇ ਜਮਦੂਤ (ਭੀ ਜੀਵ ਨੂੰ) ਛੱਡ ਜਾਂਦੇ ਹਨ ॥੧॥
SikhNet (Spanish)Bendíceme con Tu Gloria, al verla, los mensajeros de la muerte no me tocarán. (1)
ਤੁਮੑਰੀ ਕ੍ਰਿਪਾ ਤੇ ਛੂਟੀਐ; ਬਿਨਸੈ ਅਹੰਮੇਵ ॥
tumaree kripaa te chhootteeai; binasai ahamev |
Sant Singh KhalsaBy Your Grace, one is emancipated, and egotism is dispelled.
Manmohan SinghBy Thy grace, O Lord, the mortal is emancipated and. His ego is stilled.
Manmohan Singh (Punjabi)ਤੇਰੀ ਦਇਆ ਦੁਆਰਾ, ਹੇ ਸੁਆਮੀ! ਪ੍ਰਾਣੀ ਬੰਦ ਖਲਾਸ ਹੋ ਜਾਂਦਾ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਤੁਮਾਰੀ ਕ੍ਰਿਪਾ ਤੇ ਮੋਹਾਦੀ ਬੰਧਨੋਂ ਸੇ ਛੂਟ ਜਾਈਤਾ ਹੈ ਔ ਝੂਠੇ ਪਦਾਰਥੋਂ ਕੀ ਹੰਤਾ ਮਮਤਾ ਸੰਪੂਰਨ ਦੂਰ ਹੋ ਜਾਤੀ ਹੈ॥
Prof. Sahib Singh(ਹੇ ਪ੍ਰਭੂ!) (ਤੇਰੀ ਕਿਰਪਾ ਨਾਲ ਹੀ) (ਜੀਵਾਂ ਦੀ) ਹਉਮੈ ਦੂਰ ਹੋ ਸਕਦੀ ਹੈਪਦ ਅਰਥ ਕ੍ਰਿਪਾ ਤੇ = ਕਿਰਪਾ ਨਾਲ। ਅਹੰਮੇਵ = {अहं एव = ਮੈਂ ਹੀ ਹਾਂ} ਹਉਮੈ, ਅਹੰਕਾਰ।
SikhNet (Spanish)A través de Tu Gracia, oh mi Señor, el ego negativo es erradicado y uno es emancipado.
ਸਰਬ ਕਲਾ ਸਮਰਥ ਪ੍ਰਭ; ਪੂਰੇ ਗੁਰਦੇਵ ॥੧॥ ਰਹਾਉ ॥
sarab kalaa samarath prabh; poore guradev |1| rahaau |
Sant Singh KhalsaGod is omnipotent, possessing all powers; He is obtained through the Perfect, Divine Guru. ||1||Pause||
Manmohan SinghThe Omnipotent Lord, the Possessor of all might is met through the Perfect bright Guru. Pause.
Manmohan Singh (Punjabi)ਸਾਰੀਆਂ ਸ਼ਕਤੀਆਂ ਦਾ ਮਾਲਕ ਸਰਬ ਸ਼ਕਤੀਮਾਨ ਸੁਆਮੀ ਪੂਰਨ ਪ੍ਰਕਾਸ਼ਮਾਨ ਗੁਰਾਂ ਦੇ ਰਾਹੀਂ ਮਿਲਦਾ ਹੈ। ਠਹਿਰਾਉ।
Fareedkot Teekaਹੇ ਪੂਰਨ ਗੁਰਦੇਵ ਪ੍ਰਭੋ, ਸਰਬ ਕਲਾ ਸਾਮਰਥ! ॥੧॥ ਰਹਾਉ ॥
Prof. Sahib Singhਹੇ ਸਾਰੀਆਂ ਤਾਕਤਾਂ ਵਾਲੇ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਹੇ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਭ ਤੋਂ ਵੱਡੇ ਦੇਵਤੇ ਪ੍ਰਭੂ! ਤੇਰੀ ਮੇਹਰ ਨਾਲ (ਹੀ ਵਿਕਾਰਾਂ ਤੋਂ) ਬਚ ਸਕੀਦਾ ਹੈ ॥੧॥ ਰਹਾਉ ॥ਪਦ ਅਰਥ ਕਲਾ = ਤਾਕਤ। ਗੁਰਦੇਵ = ਹੇ ਸਭ ਤੋਂ ਵੱਡੇ ਦੇਵਤੇ! ॥੧॥ ਰਹਾਉ ॥
SikhNet (Spanish)Oh Dios Todopoderoso, eres el Dios de dioses.(1-Pausa)
ਖੋਜਤ ਖੋਜਤ ਖੋਜਿਆ; ਨਾਮੈ ਬਿਨੁ. ਕੂਰੁ ॥
khojat khojat khojiaa; naamai bin. koor |
Sant Singh KhalsaSearching, searching, searching - without the Naam, everything is false.
Manmohan SinghSearching and searching I have found that without the Name, all else is false.
Manmohan Singh (Punjabi)ਭਾਲ, ਭਾਲ ਅਤੇ ਭਾਲ ਕੇ ਮੈਨੂੰ ਪਤਾ ਲੱਗਦਾ ਹੈ ਕਿ ਨਾਮ ਦਦੇ ਬਾਝੋਂ ਹੋਰ ਸਾਰਾ ਕੁਛ ਕੂੜ ਹੈ।
Fareedkot Teekaਮਨ, ਬਾਣੀ, ਤਨ, ਕਰ ਖੋਜਿਆ ਹੈ ਤਬ ਕਯਾ ਜਾਨਾ ਹੈ, ਜੋ ਵਾਹਿਗੁਰੂ ਕੇ ਨਾਮ ਬਿਨਾ ਸਭ ਸੰਸਾਰ ਅਸਤ੍ਯ ਰੂਪ ਹੈ॥
Prof. Sahib Singhਹੇ ਪ੍ਰਭੂ! ਭਾਲ ਕਰਦਿਆਂ ਕਰਦਿਆਂ (ਆਖ਼ਰ ਮੈਂ ਇਹ ਗੱਲ) ਲੱਭ ਲਈ ਹੈ ਕਿ (ਤੇਰੇ) ਨਾਮ ਤੋਂ ਬਿਨਾ (ਹੋਰ ਸਭ ਕੁਝ) ਨਾਸਵੰਤ ਹੈ।ਪਦ ਅਰਥ ਨਾਮੈ ਬਿਨੁ = (ਪਰਮਾਤਮਾ ਦੇ) ਨਾਮ ਤੋਂ ਬਿਨਾ। ਕੂਰੁ = ਕੂੜ, ਝੂਠ।
SikhNet (Spanish)Buscando, buscando, buscando, pero sin el Naam, todo es falso.
ਜੀਵਨ ਸੁਖੁ ਸਭੁ ਸਾਧਸੰਗਿ; ਪ੍ਰਭ ਮਨਸਾ ਪੂਰੁ ॥੨॥
jeevan sukh sabh saadhasang; prabh manasaa poor |2|
Sant Singh KhalsaAll the comforts of life are found in the Saadh Sangat, the Company of the Holy; God is the Fulfiller of desires. ||2||
Manmohan SinghAll the comforts of life are obtained in the society of saints, The Lord is the fulfiller of desires.
Manmohan Singh (Punjabi)ਸਤਿ-ਸੰਗਤ ਅੰਦਰ ਜਿੰਦਗੀ ਦੇ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਸੁਆਮੀ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ।
Fareedkot Teekaਜੀਵਨ ਰੂਪ ਅਰ ਸੁਖ ਰੂਪ ਸੰਤੋਂ ਕਾ ਸੰਗੁ ਹੈ। ਸੋ ਹੇ ਪ੍ਰਭੂ! ਹਮਾਰੀ ਮਨਸਾ ਜੋ ਸਤਸੰਗ ਕਰਨੇ ਕੀ ਹੈ, ਤਿਸ ਕੋ ਕ੍ਰਿਪਾ ਕਰ ਪੂਰਨ ਕਰੀਏ॥੨॥
Prof. Sahib Singhਜ਼ਿੰਦਗੀ ਦਾ ਸਾਰਾ ਸੁਖ ਸਾਧ ਸੰਗਤਿ ਵਿਚ (ਹੀ ਪ੍ਰਾਪਤ ਹੁੰਦਾ ਹੈ)। ਹੇ ਪ੍ਰਭੂ! (ਮੈਨੂੰ ਭੀ ਸਾਧ ਸੰਗਤਿ ਵਿਚ ਟਿਕਾਈ ਰੱਖੀਂ, ਮੇਰੀ ਇਹ) ਤਾਂਘ ਪੂਰੀ ਕਰ ॥੨॥ਪਦ ਅਰਥ ਸਭੁ = ਸਾਰਾ। ਪ੍ਰਭ = ਹੇ ਪ੍ਰਭੂ! ਮਨਸਾ = {मनीषा} ਮਨ ਦਾ ਫੁਰਨਾ। ਪੂਰੁ = ਪੂਰਾ ਕਰ ॥੨॥
SikhNet (Spanish)Todas las comodidades del mundo se encuentran en la Saad Sangat, la Compañía de los Santos; el Señor es Quien satisface los deseos. (2)
ਜਿਤੁ ਜਿਤੁ ਲਾਵਹੁ. ਤਿਤੁ ਤਿਤੁ ਲਗਹਿ; ਸਿਆਨਪ ਸਭ ਜਾਲੀ ॥
jit jit laavahu. tith tit lageh; siaanap sabh jaalee |
Sant Singh KhalsaWhatever You attach me to, to that I am attached; I have burnt away all my cleverness.
Manmohan SinghTo whatever Thou attachest me, to that I am attached, I have burnt all my cleverness.
Manmohan Singh (Punjabi)ਜਿਸ ਕਿਸੇ ਨਾਲ ਤੂੰ ਮੈਨੂੰ ਜੋੜਦਾ ਹੈ, ਉਸ ਨਾਲ ਹੀ ਮੈਂ ਜੁੜ ਜਾਂਦਾ ਹਾਂ। ਮੈਂ ਆਪਣੀ ਚਤੁਰਾਈ ਸਾਰੀ ਸਾੜ ਸੁੱਟੀ ਹੈ।
Fareedkot Teekaਜਿਧਰ ਜਿਧਰ ਆਪ ਹਮ ਕੋ ਲਗਾਵਤੇ ਹੋ ਤਿਸੀ ਤਿਸੀ ਪਾਸੇ ਹਮ ਲਗਤੇ ਹੈਂ, ਔਰ ਅਪਨੇ ਮਨ ਕੀ ਚਤਰਾਈ ਸੰਪੂਰਣ ਜਲਾਇ ਦਈ ਹੈ॥
Prof. Sahib Singhਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਸੇ ਉਸੇ ਵਿਚ (ਜੀਵ) ਲੱਗਦੇ ਹਨ। (ਇਸ ਵਾਸਤੇ, ਹੇ ਪ੍ਰਭੂ!) ਮੈਂ ਆਪਣੀ ਸਾਰੀ ਚਤੁਰਾਈ ਮੁਕਾ ਦਿੱਤੀ ਹੈ (ਤੇ, ਤੇਰੀ ਰਜ਼ਾ ਵਿਚ ਤੁਰਨਾ ਲੋੜਦਾ ਹਾਂ)।ਪਦ ਅਰਥ ਜਿਤੁ = ਜਿਸ ਵਿਚ। ਜਿਤੁ ਜਿਤੁ = ਜਿਸ ਜਿਸ ਕੰਮ ਵਿਚ। ਲਗਹਿ = (ਜੀਵ) ਲੱਗਦੇ ਹਨ। ਸਭ = ਸਾਰੀ। ਜਾਲੀ = ਸਾੜ ਦਿੱਤੀ।
SikhNet (Spanish)Estoy dedicado a vivir en Tu Voluntad, he renunciado a toda mi astucia,
ਜਤ ਕਤ ਤੁਮੑ ਭਰਪੂਰ ਹਹੁ; ਮੇਰੇ ਦੀਨ ਦਇਆਲੀ ॥੩॥
jat kat tuma bharapoor hahu; mere deen deaalee |3|
Sant Singh KhalsaYou are permeating and pervading everywhere, O my Lord, Merciful to the meek. ||3||
Manmohan SinghO my Master, merciful to the meek, thou art fully pervading everywhere.
Manmohan Singh (Punjabi)ਹੇ ਮਸਕੀਨਾਂ ਦੇ ਮਿਹਰਬਾਨ, ਮੇਰੇ ਮਾਲਕ! ਤੂੰ ਹਰ ਜਗ੍ਹਾ ਪਰੀਪੂਰਨ ਹੋ ਰਿਹਾ ਹੈ।
Fareedkot Teekaਜਹਾਂ ਕਹਾਂ ਤੁਮ (ਭਰਪੂਰ) ਪੂਰਨ ਹੋ ਰਹੇ ਹੋ, ਮੇਰੇ ਦੀਨ ਦਯਾਲ! । ਦਇਆਲੀ ਪਦ ਤੁਕਾਂਤ ਹੈ॥੩॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਤੂੰ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈਂ (ਤੈਥੋਂ ਕੋਈ ਆਕੀ ਨਹੀਂ ਹੋ ਸਕਦਾ) ॥੩॥ਪਦ ਅਰਥ ਜਤ ਕਤ = ਜਿੱਥੇ ਕਿੱਥੇ, ਹਰ ਥਾਂ ॥੩॥
SikhNet (Spanish)oh Señor Compasivo, Compasivo con el débil, Tú lo compenetras todo. (3)
ਸਭੁ ਕਿਛੁ ਤੁਮ ਤੇ ਮਾਗਨਾ; ਵਡਭਾਗੀ ਪਾਏ ॥
sabh kichh tum te maaganaa; vaddabhaagee paae |
Sant Singh KhalsaI ask for everything from You, but only the very fortunate ones obtain it.
Manmohan SinghEverything I beg of Thee the very lucky ones obtain what they seek from Thee, O Lord.
Manmohan Singh (Punjabi)ਹਰ ਸ਼ੈ ਦੀ ਮੈਂ ਤੇਰੇ ਕੋਲੋਂ ਯਾਚਨਾ ਕਰਦਾ ਹਾਂ। ਭਾਰੇ ਨਸੀਬਾਂ ਵਾਲੇ ਤੇਰੇ ਪਾਸੋਂ ਉਹ ਕੁਝ ਪਾ ਲੈਂਦੇ ਹਨ, ਜੋ ਉਹ ਲੋੜਦੇ ਹਨ, ਹੇ ਸੁਆਮੀ!
Fareedkot Teekaਤਾਂ ਤੇ ਸਭ ਕਿਛ ਤੁਮਾਰੇ ਪਾਸ ਸੇ ਮਾਂਗਨਾ ਹੈ, ਹੇ ਪ੍ਰਭੂ! ਤੇਰਾ ਦਰਸਨ ਬਡੇ ਭਾਗੋਂ ਕਰ ਪਾਈਤਾ ਹੈ॥
Prof. Sahib Singhਹੇ ਪ੍ਰਭੂ! (ਅਸੀਂ ਜੀਵ) ਸਭ ਕੁਝ ਤੇਰੇ ਪਾਸੋਂ ਹੀ ਮੰਗ ਸਕਦੇ ਹਾਂ। (ਜੇਹੜਾ) ਵਡ-ਭਾਗੀ (ਮਨੁੱਖ ਮੰਗਦਾ ਹੈ, ਉਹ) ਪ੍ਰਾਪਤ ਕਰ ਲੈਂਦਾ ਹੈ।ਪਦ ਅਰਥ ਤੁਮ ਤੇ = ਤੇਰੇ ਪਾਸੋਂ।
SikhNet (Spanish)Pido todo de Ti; por un Regalo Divino puedo obtener lo que pido.
ਨਾਨਕ ਕੀ ਅਰਦਾਸਿ ਪ੍ਰਭ; ਜੀਵਾ ਗੁਨ ਗਾਏ ॥੪॥੧੨॥੪੨॥
naanak kee aradaas prabh; jeevaa gun gaae |4|12|42|
Sant Singh KhalsaThis is Nanak's prayer, O God, I live by singing Your Glorious Praises. ||4||12||42||
Manmohan SinghThis is the supplication of Nanak, "O Lord, I live by singing Thine praises".
Manmohan Singh (Punjabi)ਇਹ ਹੈ ਨਾਨਕ ਦੀ ਪ੍ਰਾਰਥਨਾ, "ਹੇ ਸੁਆਮੀ! ਮੈਂ ਤੇਰੀਆਂ ਸਿਫਤਾਂ ਗਾਇਨ ਕਰਕੇ ਜੀਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੋ! ਹਮਾਰੀ ਏਹੀ (ਅਰਦਾਸਿ) ਬੇਨਤੀ ਹੈ, ਤੇਰੇ ਹੀ ਗੁਨਾਂ ਕੋ ਗਾਇਨ ਕਰ ਜੀਵਨਾ ਕਰੂੰ॥੪॥੧੨॥੪੨॥☬ਸਤਸੰਗ ਕਾ ਲਾਭ ਦਿਖਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ (ਮੇਹਰ ਕਰ, ਮੈਂ ਨਾਨਕ) ਤੇਰੇ ਗੁਣ ਗਾ ਕੇ ਆਤਮਕ ਜੀਵਨ ਹਾਸਲ ਕਰ ਲਵਾਂ ॥੪॥੧੨॥੪੨॥ਪਦ ਅਰਥ ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਗਾਏ = ਗਾਇ, ਗਾ ਕੇ ॥੪॥੧੨॥੪੨॥
SikhNet (Spanish)Oh, Nanak hace una humilde súplica, oh Señor, déjame cantar Tu Alabanza o no podré vivir.(4-12-42)