ੴ

ਸਿੱਖਬਾਣੀ · SikhBani

Ang 811

Sri Guru Granth Sahib · Raag Bilaaval · 4 shabads, 41 lines
Translations
Shabad Guru Arjan Dev Ji Raag Bilaaval continued from Ang 810

ਜਗਤ ਉਧਾਰਨ ਸਾਧ ਪ੍ਰਭ; ਤਿਨੑ ਲਾਗਹੁ ਪਾਲ ॥

jagat udhaaran saadh prabh; tina laagahu paal |

Sant Singh KhalsaGod's Holy people are the saviors of the world; I grab hold of the hem of their robes.
Manmohan SinghThine saints, O Lord, are the saviours of the World, are the saviours myself to their skirt
Manmohan Singh (Punjabi)ਤੇਰੇ ਸੰਤ, ਹੇ ਸਾਈਂ! ਸੰਸਾਰ ਦਾ ਪਾਰ ਉਤਾਰਾ ਕਰਨ ਵਾਲੇ ਹਨ, ਇਸ ਲਈ ਮੈਂ ਉਨ੍ਹਾਂ ਦੇ ਪੱਲੇ ਨਾਲ ਜੁੜਦਾ ਹਾਂ।
Fareedkot Teekaਇਸ ਸੰਸਾਰ ਸਮੁੰਦਰ ਤੇ (ਉਧਾਰਣ) ਤਾਰਨੇ ਹਾਰੇ ਜੋ ਸੰਤ ਜਨ ਹੈਂ, ਹੇ ਪ੍ਰਭੂ! ਮੈਂ ਤਿਨ ਕੇ (ਪਾਲ) ਲੜ ਲਾਗੋਂ, ਭਾਵ ਤੇ ਤਿਨ ਕਾ ਆਸਰਾ ਗ੍ਰਹਣ ਕਰੂੰ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਗੁਰਮੁਖ ਮਨੁੱਖ ਦੁਨੀਆ (ਦੇ ਬੰਦਿਆਂ) ਨੂੰ (ਵਿਕਾਰਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਹੁੰਦੇ ਹਨ, (ਜੇ ਵਿਕਾਰਾਂ ਤੋਂ ਬਚਣ ਦੀ ਲੋੜ ਹੈ ਤਾਂ) ਉਹਨਾਂ ਦੀ ਸਰਨ ਪਏ ਰਹੋ।

ਪਦ ਅਰਥ ਉਧਾਰਨ = ਬਚਾਣ ਵਾਲੇ। ਸਾਧ ਪ੍ਰਭ = ਪ੍ਰਭੂ ਦਾ ਭਜਨ ਕਰਨ ਵਾਲੇ ਗੁਰਮੁਖ। ਤਿਨ੍ਹ੍ਹ ਪਾਲ = ਉਹਨਾਂ ਦੇ ਪੱਲੇ, ਉਹਨਾਂ ਦੀ ਸਰਨ।

SikhNet (Spanish)Oh Dios, Tus Santos liberan al mundo entero; voy a buscar su Refugio.

ਮੋ ਕਉ ਦੀਜੈ ਦਾਨੁ ਪ੍ਰਭ; ਸੰਤਨ ਪਗ ਰਾਲ ॥੨॥

mo kau deejai daan prabh; santan pag raal |2|

Sant Singh KhalsaBless me, O God, with the gift of the dust of the feet of the Saints. ||2||
Manmohan SinghMy Master, bless me with gift of the dust of thine saint feet.
Manmohan Singh (Punjabi)ਮੇਰੇ ਮਾਲਕ! ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਪਰਦਾਨ ਕਰ।
Fareedkot Teekaਤਾਂ ਤੇ ਹੇ ਪ੍ਰਭੋ! ਮੇਰੇ ਕੋ ਤਿਨ ਸੰਤ ਜਨੋਂ ਕੇ ਚਰਨਾਂ ਕੀ (ਰਾਲ) ਧੂੜੀ ਕਾ ਦਾਨ ਕਰੋ॥੨॥
Prof. Sahib Singhਹੇ ਪ੍ਰਭੂ! ਮੈਨੂੰ (ਭੀ) ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦਾ ਦਾਨ ਦੇਹ ॥੨॥

ਪਦ ਅਰਥ ਮੋ ਕਉ = ਮੈਨੂੰ। ਪ੍ਰਭ = ਹੇ ਪ੍ਰਭੂ! ਪਗ ਰਾਲ = ਪੈਰਾਂ ਦੀ ਧੂੜ ॥੨॥

SikhNet (Spanish)Bendíceme, oh Señor, con el Polvo de los Pies de Tus Santos. (2)

ਉਕਤਿ ਸਿਆਨਪ ਕਛੁ ਨਹੀ; ਨਾਹੀ ਕਛੁ ਘਾਲ ॥

aukat siaanap kachh nahee; naahee kachh ghaal |

Sant Singh KhalsaI have no skill or wisdom at all, nor any work to my credit.
Manmohan SinghI have no skill and wisdom, nor have I any service to my credit.
Manmohan Singh (Punjabi)ਮੇਰੇ ਵਿੱਚ ਕੋਈ ਹੁਨਰ ਅਤੇ ਅਕਲਮੰਦੀ ਨਹੀਂ, ਨਾਂ ਹੀ ਮੇਰੇ ਪੱਲੇ ਕੋਈ ਟਹਿਲ ਸੇਵਾ ਹੈ।
Fareedkot Teekaਤਾਂ ਤੇ (ਉਕਤਿ) ਬਾਣੀ ਕੀ ਚਤਰਾਈ ਸਹਿਤ ਕਥਨ ਔ ਬੁਧੀ ਕੀ ਸਿਆਣਪ ਨਹੀਂ ਹੈ, ਅਰ ਸਰੀਰ ਕਰ ਸਾਧਨੋਂ ਰੂਪੀ (ਘਾਲ) ਕਮਾਈ ਕੀ ਸਾਮ੍ਰਥਤਾ ਭੀ ਮੇਰੇ ਵਿਖੇ (ਕਛੁ) ਰੰਚਕ ਮਾਤਰ ਨਹੀਂ ਹੈ॥
Prof. Sahib Singhਹੇ ਪ੍ਰਭੂ! ਮੇਰੇ ਪੱਲੇ ਦਲੀਲ ਕਰਨ ਦੀ ਸਮਰਥਾ ਨਹੀਂ, ਮੇਰੇ ਅੰਦਰ ਕੋਈ ਸਿਆਣਪ ਨਹੀਂ, ਮੈਂ ਕੋਈ ਸੇਵਾ ਦੀ ਮੇਹਨਤ ਨਹੀਂ ਕੀਤੀ,

ਪਦ ਅਰਥ ਉਕਤਿ = ਯੁਕਤਿ, ਦਲੀਲ। ਘਾਲ = ਮੇਹਨਤ, ਸੇਵਾ।

SikhNet (Spanish)No soy sabio, ni conocedor, no he hecho ningún bien,

ਭ੍ਰਮ ਭੈ ਰਾਖਹੁ ਮੋਹ ਤੇ; ਕਾਟਹੁ ਜਮ ਜਾਲ ॥੩॥

bhram bhai raakhahu moh te; kaattahu jam jaal |3|

Sant Singh KhalsaPlease, protect me from doubt, fear and emotional attachment, and cut away the noose of Death from my neck. ||3||
Manmohan SinghPreserve me Thou from doubt, death and worldly attachment and cut away my death's noose, O my Lord.
Manmohan Singh (Punjabi)ਤੂੰ ਸੰਦੇਹ, ਡਰ ਅਤੇ ਸੰਸਾਰੀ ਲਗਨ ਤੋਂ ਮੇਰੀ ਰੱਖਿਆ ਕਰ, ਅਤੇ ਮੇਰੀ ਮੌਤ ਦੀ ਫਾਹੀ ਕੱਟ ਦੇ, ਹੇ ਮੇਰੇ ਪ੍ਰਭੂ!
Fareedkot Teekaਭਰਮ ਔ ਭੈ ਜਨਮ ਮ੍ਰਿਤਾਦਿਕੋਂ ਕਾ ਅਰ ਮੋਹਾਦੀ ਵਿਕਾਰੋਂ ਤੇ ਆਪ ਹੀ ਰਖਿਆ ਕਰ ਲੀਜੀਏ, ਪੁਨਾ ਜਮ ਕੇ (ਜਾਲ) ਬੰਧਨ ਕੋ ਕਾਟ ਦੀਜੀਏ॥੩॥
Prof. Sahib Singh(ਮੇਰੀ ਤਾਂ ਤੇਰੇ ਹੀ ਦਰ ਤੇ ਅਰਜ਼ੋਈ ਹੈ-ਹੇ ਪ੍ਰਭੂ!) ਮੈਨੂੰ ਭਟਕਣਾਂ ਤੋਂ, ਡਰਾਂ ਤੋਂ, ਮੋਹ ਤੋਂ ਬਚਾ ਲੈ (ਇਹ ਭਟਕਣ, ਇਹ ਡਰ, ਇਹ ਮੋਹ ਸਭ ਜਮ ਦੇ ਜਾਲ, ਜਮ ਦੇ ਵੱਸ ਪਾਣ ਵਾਲੇ ਹਨ, ਮੇਰਾ ਇਹ) ਜਮਾਂ ਦਾ ਜਾਲ ਕੱਟ ਦੇ ॥੩॥

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਮੋਹ ਤੇ = ਮੋਹ ਤੋਂ। ਜਮ ਜਾਲ = ਜਮ ਦਾ ਜਾਲ ॥੩॥

SikhNet (Spanish)pero libérame, oh Señor, de la trampa del miedo, de la duda y del apego. (3)

ਬਿਨਉ ਕਰਉ ਕਰੁਣਾਪਤੇ; ਪਿਤਾ ਪ੍ਰਤਿਪਾਲ ॥

binau krau karunaapate; pitaa pratipaal |

Sant Singh KhalsaI beg of You, O Lord of Mercy, O my Father, please cherish me!
Manmohan SinghI, implore Thee, O Lord of mercy my Father, do Thou cherish me.
Manmohan Singh (Punjabi)ਮੈਂ ਪ੍ਰਾਰਥਨਾ ਕਰਦਾ ਹਾਂ, ਹੇ ਰਹਿਮਤ ਦੇ ਸੁਆਮੀ ਮੇਰੇ ਬਾਬਲ! ਤੂੰ ਮੇਰੀ ਪਰਵਰਸ਼ ਕਰ।
Fareedkot Teekaਹੇ (ਕਰੁਣਾਪਤੇ) ਕ੍ਰਿਪਾਲ ਸਰੂਪ ਮੇਰੇ ਮਾਲਕ! ਪੁਨਾ ਸਰਬ ਕੇ ਪਿਤਾ ਰੂਪ ਹੋ ਕਰ ਜੀਵਾਂ ਕੀ ਪਾਲਣਾ ਕਰਨਹਾਰੇ ਵਾਹਿਗੁਰੂ, ਮੈਂ ਤੇਰੇ ਆਗੇ ਬੇਨਤੀ ਕਰਤਾ ਹੂੰ॥
Prof. Sahib Singhਹੇ ਤਰਸ ਦੇ ਸੋਮੇ! ਹੇ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ।

ਪਦ ਅਰਥ ਬਿਨਉ = {विनय} ਬੇਨਤੀ। ਕਰਉ = ਕਰਉਂ। ਕਰੁਣਾ ਪਤੇ = {ਕਰੁਣਾ = ਤਰਸ, ਦਇਆ। ਪਤੇ = ਹੇ ਪਤੀ!} ਹੇ ਦਇਆ ਦੇ ਮਾਲਕ!

SikhNet (Spanish)Te rezo a Ti, oh Señor de Misericordia, oh Padre mío, Me sostienes siempre;

ਗੁਣ ਗਾਵਉ ਤੇਰੇ ਸਾਧਸੰਗਿ; ਨਾਨਕ ਸੁਖ ਸਾਲ ॥੪॥੧੧॥੪੧॥

gun gaavau tere saadhasang; naanak sukh saal |4|11|41|

Sant Singh KhalsaI sing Your Glorious Praises, in the Saadh Sangat, the Company of the Holy, O Lord, Home of peace. ||4||11||41||
Manmohan SinghO my Lord, the Home of bliss sing I thine praises in the society of the saints.
Manmohan Singh (Punjabi)ਹੇ ਪਰਸੰਨਤਾ ਦੇ ਘਰ, ਮੇਰੇ ਸੁਆਮੀ! ਸਤਿ ਸੰਗਤ ਅੰਦਰ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ।
Fareedkot Teekaਹੇ ਅਕਾਲ ਪੁਰਖ ਜੀ! (ਸੁਖ ਸਾਲ) ਸਰਬ ਸੁਖਾਂ ਕਾ ਘਰ ਜੋ ਸਤਿਸੰਗ ਹੈ, ਤਿਸ ਵਿਖੇ ਮਿਲ ਕਰ ਮੈਂ ਸਦਾ ਤੇਰੇ ਗੁਣਾਂ ਕੋ ਗਾਇਨ ਕਰਤਾ ਰਹੂੰ। ਮੁਝ ਕੋ ਕਿਰਪਾ ਕਰ ਇਹੀ ਦਾਨ ਦੀਜੀਏ॥੪॥੧੧॥੪੧॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਸਾਧ ਸੰਗਤਿ ਵਿਚ ਟਿਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। (ਹੇ ਪ੍ਰਭੂ!) ਤੇਰੀ ਸਾਧ ਸੰਗਤਿ ਸੁਖਾਂ ਦਾ ਘਰ ਹੈ ॥੪॥੧੧॥੪੧॥

ਪਦ ਅਰਥ ਗਾਵਉ = ਗਾਵਉਂ। ਸਾਲ = {ਸ਼ਾਲਾ} ਘਰ। ਸੁਖ ਸਾਲ = ਸੁਖਾਂ ਦਾ ਘਰ ॥੪॥੧੧॥੪੧॥

SikhNet (Spanish)bendíceme para que cante Tu Alabanza en unión con los Santos que son el Hogar del Éxtasis.(4-11-41)

Open this shabad (11 lines, Angs 810-811) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਕੀਤਾ ਲੋੜਹਿ. ਸੋ ਕਰਹਿ; ਤੁਝ ਬਿਨੁ. ਕਛੁ ਨਾਹਿ ॥

keetaa lorreh. so kareh; tujh bin. kachh naeh |

Sant Singh KhalsaWhatever You wish, You do. Without You, there is nothing.
Manmohan SinghWhat Thou wisheth to do, that Thou doest O Lord, Without Thee there is naught else.
Manmohan Singh (Punjabi)ਜੋ ਤੂੰ ਕਰਨਾ ਚਾਹੁੰਦਾ ਹੈ, ਉਹ ਹੀ ਤੂੰ ਕਰਦਾ ਹੈਂ, ਹੇ ਪ੍ਰਭੂ! ਤੇਰੇ ਬਗੈਰ ਹੋਰ ਕੁਝ ਭੀ ਨਹੀਂ।
Fareedkot Teekaਹੇ ਵਾਹਿਗੁਰੂ! ਤੁਮ ਜੋ ਕੀਆ ਚਾਹਤੇ ਹੋ ਸੋ ਕਰ ਦੇਤੇ ਹੋ। ਤੁਮਾਰੇ ਬਿਨਾਂ ਕਿਛ ਨਹੀਂ ਹੋ ਸਕਤਾ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ, ਉਹੀ ਤੂੰ ਕਰਦਾ ਹੈਂ, ਤੇਰੀ ਪ੍ਰੇਰਨਾ ਤੋਂ ਬਿਨਾ (ਜੀਵ ਪਾਸੋਂ) ਕੁਝ ਨਹੀਂ ਹੋ ਸਕਦਾ।

ਪਦ ਅਰਥ ਕੀਤਾ ਲੋੜਹਿ = (ਜੋ ਕੁਝ) ਤੂੰ ਕਰਨਾ ਚਾਹੁੰਦਾ ਹੈਂ। ਕਰਹਿ = ਤੂੰ ਕਰਦਾ ਹੈਂ ।

SikhNet (Spanish)Oh Dios, lo que sea que deseas hacer, lo haces; no existe nadie como Tú.

ਪਰਤਾਪੁ ਤੁਮੑਾਰਾ ਦੇਖਿ ਕੈ; ਜਮਦੂਤ ਛਡਿ ਜਾਹਿ ॥੧॥

parataap tumaaraa dekh kai; jamadoot chhadd jaeh |1|

Sant Singh KhalsaGazing upon Your Glory, the Messenger of Death leaves and goes away. ||1||
Manmohan SinghSeeing Thy glory, the death's minister leaves the mortal and slips away, O Lord.
Manmohan Singh (Punjabi)ਤੇਰਾ ਤਪ, ਤੇਜ, ਤੱਕ ਕੇ, ਮੌਤ ਦਾ ਮੰਤ੍ਰੀ ਪ੍ਰਾਣੀ ਨੂੰ ਛੱਡ ਕੇ ਭੱਜ ਜਾਂਦਾ ਹੈ।
Fareedkot Teekaਤੁਮਾਰਾ ਪ੍ਰਤਾਪ ਦੇਖ ਕਰ, ਭਾਵ ਪੁਰਸ ਮੇਂ ਤੁਮਾਰਾ ਭਜਨ ਦੇਖ ਕਰ ਯਮਦੂਤ ਭੀ ਛੋਡ ਜਾਤੇ ਹੈਂ॥੧॥
Prof. Sahib Singhਤੇਰਾ ਤੇਜ-ਪ੍ਰਤਾਪ ਵੇਖ ਕੇ ਜਮਦੂਤ (ਭੀ ਜੀਵ ਨੂੰ) ਛੱਡ ਜਾਂਦੇ ਹਨ ॥੧॥
SikhNet (Spanish)Bendíceme con Tu Gloria, al verla, los mensajeros de la muerte no me tocarán. (1)

ਤੁਮੑਰੀ ਕ੍ਰਿਪਾ ਤੇ ਛੂਟੀਐ; ਬਿਨਸੈ ਅਹੰਮੇਵ ॥

tumaree kripaa te chhootteeai; binasai ahamev |

Sant Singh KhalsaBy Your Grace, one is emancipated, and egotism is dispelled.
Manmohan SinghBy Thy grace, O Lord, the mortal is emancipated and. His ego is stilled.
Manmohan Singh (Punjabi)ਤੇਰੀ ਦਇਆ ਦੁਆਰਾ, ਹੇ ਸੁਆਮੀ! ਪ੍ਰਾਣੀ ਬੰਦ ਖਲਾਸ ਹੋ ਜਾਂਦਾ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਤੁਮਾਰੀ ਕ੍ਰਿਪਾ ਤੇ ਮੋਹਾਦੀ ਬੰਧਨੋਂ ਸੇ ਛੂਟ ਜਾਈਤਾ ਹੈ ਔ ਝੂਠੇ ਪਦਾਰਥੋਂ ਕੀ ਹੰਤਾ ਮਮਤਾ ਸੰਪੂਰਨ ਦੂਰ ਹੋ ਜਾਤੀ ਹੈ॥
Prof. Sahib Singh(ਹੇ ਪ੍ਰਭੂ!) (ਤੇਰੀ ਕਿਰਪਾ ਨਾਲ ਹੀ) (ਜੀਵਾਂ ਦੀ) ਹਉਮੈ ਦੂਰ ਹੋ ਸਕਦੀ ਹੈ

ਪਦ ਅਰਥ ਕ੍ਰਿਪਾ ਤੇ = ਕਿਰਪਾ ਨਾਲ। ਅਹੰਮੇਵ = {अहं एव = ਮੈਂ ਹੀ ਹਾਂ} ਹਉਮੈ, ਅਹੰਕਾਰ।

SikhNet (Spanish)A través de Tu Gracia, oh mi Señor, el ego negativo es erradicado y uno es emancipado.

ਸਰਬ ਕਲਾ ਸਮਰਥ ਪ੍ਰਭ; ਪੂਰੇ ਗੁਰਦੇਵ ॥੧॥ ਰਹਾਉ ॥

sarab kalaa samarath prabh; poore guradev |1| rahaau |

Sant Singh KhalsaGod is omnipotent, possessing all powers; He is obtained through the Perfect, Divine Guru. ||1||Pause||
Manmohan SinghThe Omnipotent Lord, the Possessor of all might is met through the Perfect bright Guru. Pause.
Manmohan Singh (Punjabi)ਸਾਰੀਆਂ ਸ਼ਕਤੀਆਂ ਦਾ ਮਾਲਕ ਸਰਬ ਸ਼ਕਤੀਮਾਨ ਸੁਆਮੀ ਪੂਰਨ ਪ੍ਰਕਾਸ਼ਮਾਨ ਗੁਰਾਂ ਦੇ ਰਾਹੀਂ ਮਿਲਦਾ ਹੈ। ਠਹਿਰਾਉ।
Fareedkot Teekaਹੇ ਪੂਰਨ ਗੁਰਦੇਵ ਪ੍ਰਭੋ, ਸਰਬ ਕਲਾ ਸਾਮਰਥ! ॥੧॥ ਰਹਾਉ ॥
Prof. Sahib Singhਹੇ ਸਾਰੀਆਂ ਤਾਕਤਾਂ ਵਾਲੇ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਹੇ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਭ ਤੋਂ ਵੱਡੇ ਦੇਵਤੇ ਪ੍ਰਭੂ! ਤੇਰੀ ਮੇਹਰ ਨਾਲ (ਹੀ ਵਿਕਾਰਾਂ ਤੋਂ) ਬਚ ਸਕੀਦਾ ਹੈ ॥੧॥ ਰਹਾਉ ॥

ਪਦ ਅਰਥ ਕਲਾ = ਤਾਕਤ। ਗੁਰਦੇਵ = ਹੇ ਸਭ ਤੋਂ ਵੱਡੇ ਦੇਵਤੇ! ॥੧॥ ਰਹਾਉ ॥

SikhNet (Spanish)Oh Dios Todopoderoso, eres el Dios de dioses.(1-Pausa)

ਖੋਜਤ ਖੋਜਤ ਖੋਜਿਆ; ਨਾਮੈ ਬਿਨੁ. ਕੂਰੁ ॥

khojat khojat khojiaa; naamai bin. koor |

Sant Singh KhalsaSearching, searching, searching - without the Naam, everything is false.
Manmohan SinghSearching and searching I have found that without the Name, all else is false.
Manmohan Singh (Punjabi)ਭਾਲ, ਭਾਲ ਅਤੇ ਭਾਲ ਕੇ ਮੈਨੂੰ ਪਤਾ ਲੱਗਦਾ ਹੈ ਕਿ ਨਾਮ ਦਦੇ ਬਾਝੋਂ ਹੋਰ ਸਾਰਾ ਕੁਛ ਕੂੜ ਹੈ।
Fareedkot Teekaਮਨ, ਬਾਣੀ, ਤਨ, ਕਰ ਖੋਜਿਆ ਹੈ ਤਬ ਕਯਾ ਜਾਨਾ ਹੈ, ਜੋ ਵਾਹਿਗੁਰੂ ਕੇ ਨਾਮ ਬਿਨਾ ਸਭ ਸੰਸਾਰ ਅਸਤ੍ਯ ਰੂਪ ਹੈ॥
Prof. Sahib Singhਹੇ ਪ੍ਰਭੂ! ਭਾਲ ਕਰਦਿਆਂ ਕਰਦਿਆਂ (ਆਖ਼ਰ ਮੈਂ ਇਹ ਗੱਲ) ਲੱਭ ਲਈ ਹੈ ਕਿ (ਤੇਰੇ) ਨਾਮ ਤੋਂ ਬਿਨਾ (ਹੋਰ ਸਭ ਕੁਝ) ਨਾਸਵੰਤ ਹੈ।

ਪਦ ਅਰਥ ਨਾਮੈ ਬਿਨੁ = (ਪਰਮਾਤਮਾ ਦੇ) ਨਾਮ ਤੋਂ ਬਿਨਾ। ਕੂਰੁ = ਕੂੜ, ਝੂਠ।

SikhNet (Spanish)Buscando, buscando, buscando, pero sin el Naam, todo es falso.

ਜੀਵਨ ਸੁਖੁ ਸਭੁ ਸਾਧਸੰਗਿ; ਪ੍ਰਭ ਮਨਸਾ ਪੂਰੁ ॥੨॥

jeevan sukh sabh saadhasang; prabh manasaa poor |2|

Sant Singh KhalsaAll the comforts of life are found in the Saadh Sangat, the Company of the Holy; God is the Fulfiller of desires. ||2||
Manmohan SinghAll the comforts of life are obtained in the society of saints, The Lord is the fulfiller of desires.
Manmohan Singh (Punjabi)ਸਤਿ-ਸੰਗਤ ਅੰਦਰ ਜਿੰਦਗੀ ਦੇ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਸੁਆਮੀ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ।
Fareedkot Teekaਜੀਵਨ ਰੂਪ ਅਰ ਸੁਖ ਰੂਪ ਸੰਤੋਂ ਕਾ ਸੰਗੁ ਹੈ। ਸੋ ਹੇ ਪ੍ਰਭੂ! ਹਮਾਰੀ ਮਨਸਾ ਜੋ ਸਤਸੰਗ ਕਰਨੇ ਕੀ ਹੈ, ਤਿਸ ਕੋ ਕ੍ਰਿਪਾ ਕਰ ਪੂਰਨ ਕਰੀਏ॥੨॥
Prof. Sahib Singhਜ਼ਿੰਦਗੀ ਦਾ ਸਾਰਾ ਸੁਖ ਸਾਧ ਸੰਗਤਿ ਵਿਚ (ਹੀ ਪ੍ਰਾਪਤ ਹੁੰਦਾ ਹੈ)। ਹੇ ਪ੍ਰਭੂ! (ਮੈਨੂੰ ਭੀ ਸਾਧ ਸੰਗਤਿ ਵਿਚ ਟਿਕਾਈ ਰੱਖੀਂ, ਮੇਰੀ ਇਹ) ਤਾਂਘ ਪੂਰੀ ਕਰ ॥੨॥

ਪਦ ਅਰਥ ਸਭੁ = ਸਾਰਾ। ਪ੍ਰਭ = ਹੇ ਪ੍ਰਭੂ! ਮਨਸਾ = {मनीषा} ਮਨ ਦਾ ਫੁਰਨਾ। ਪੂਰੁ = ਪੂਰਾ ਕਰ ॥੨॥

SikhNet (Spanish)Todas las comodidades del mundo se encuentran en la Saad Sangat, la Compañía de los Santos; el Señor es Quien satisface los deseos. (2)

ਜਿਤੁ ਜਿਤੁ ਲਾਵਹੁ. ਤਿਤੁ ਤਿਤੁ ਲਗਹਿ; ਸਿਆਨਪ ਸਭ ਜਾਲੀ ॥

jit jit laavahu. tith tit lageh; siaanap sabh jaalee |

Sant Singh KhalsaWhatever You attach me to, to that I am attached; I have burnt away all my cleverness.
Manmohan SinghTo whatever Thou attachest me, to that I am attached, I have burnt all my cleverness.
Manmohan Singh (Punjabi)ਜਿਸ ਕਿਸੇ ਨਾਲ ਤੂੰ ਮੈਨੂੰ ਜੋੜਦਾ ਹੈ, ਉਸ ਨਾਲ ਹੀ ਮੈਂ ਜੁੜ ਜਾਂਦਾ ਹਾਂ। ਮੈਂ ਆਪਣੀ ਚਤੁਰਾਈ ਸਾਰੀ ਸਾੜ ਸੁੱਟੀ ਹੈ।
Fareedkot Teekaਜਿਧਰ ਜਿਧਰ ਆਪ ਹਮ ਕੋ ਲਗਾਵਤੇ ਹੋ ਤਿਸੀ ਤਿਸੀ ਪਾਸੇ ਹਮ ਲਗਤੇ ਹੈਂ, ਔਰ ਅਪਨੇ ਮਨ ਕੀ ਚਤਰਾਈ ਸੰਪੂਰਣ ਜਲਾਇ ਦਈ ਹੈ॥
Prof. Sahib Singhਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਸੇ ਉਸੇ ਵਿਚ (ਜੀਵ) ਲੱਗਦੇ ਹਨ। (ਇਸ ਵਾਸਤੇ, ਹੇ ਪ੍ਰਭੂ!) ਮੈਂ ਆਪਣੀ ਸਾਰੀ ਚਤੁਰਾਈ ਮੁਕਾ ਦਿੱਤੀ ਹੈ (ਤੇ, ਤੇਰੀ ਰਜ਼ਾ ਵਿਚ ਤੁਰਨਾ ਲੋੜਦਾ ਹਾਂ)।

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਜਿਤੁ = ਜਿਸ ਜਿਸ ਕੰਮ ਵਿਚ। ਲਗਹਿ = (ਜੀਵ) ਲੱਗਦੇ ਹਨ। ਸਭ = ਸਾਰੀ। ਜਾਲੀ = ਸਾੜ ਦਿੱਤੀ।

SikhNet (Spanish)Estoy dedicado a vivir en Tu Voluntad, he renunciado a toda mi astucia,

ਜਤ ਕਤ ਤੁਮੑ ਭਰਪੂਰ ਹਹੁ; ਮੇਰੇ ਦੀਨ ਦਇਆਲੀ ॥੩॥

jat kat tuma bharapoor hahu; mere deen deaalee |3|

Sant Singh KhalsaYou are permeating and pervading everywhere, O my Lord, Merciful to the meek. ||3||
Manmohan SinghO my Master, merciful to the meek, thou art fully pervading everywhere.
Manmohan Singh (Punjabi)ਹੇ ਮਸਕੀਨਾਂ ਦੇ ਮਿਹਰਬਾਨ, ਮੇਰੇ ਮਾਲਕ! ਤੂੰ ਹਰ ਜਗ੍ਹਾ ਪਰੀਪੂਰਨ ਹੋ ਰਿਹਾ ਹੈ।
Fareedkot Teekaਜਹਾਂ ਕਹਾਂ ਤੁਮ (ਭਰਪੂਰ) ਪੂਰਨ ਹੋ ਰਹੇ ਹੋ, ਮੇਰੇ ਦੀਨ ਦਯਾਲ! । ਦਇਆਲੀ ਪਦ ਤੁਕਾਂਤ ਹੈ॥੩॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਤੂੰ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈਂ (ਤੈਥੋਂ ਕੋਈ ਆਕੀ ਨਹੀਂ ਹੋ ਸਕਦਾ) ॥੩॥

ਪਦ ਅਰਥ ਜਤ ਕਤ = ਜਿੱਥੇ ਕਿੱਥੇ, ਹਰ ਥਾਂ ॥੩॥

SikhNet (Spanish)oh Señor Compasivo, Compasivo con el débil, Tú lo compenetras todo. (3)

ਸਭੁ ਕਿਛੁ ਤੁਮ ਤੇ ਮਾਗਨਾ; ਵਡਭਾਗੀ ਪਾਏ ॥

sabh kichh tum te maaganaa; vaddabhaagee paae |

Sant Singh KhalsaI ask for everything from You, but only the very fortunate ones obtain it.
Manmohan SinghEverything I beg of Thee the very lucky ones obtain what they seek from Thee, O Lord.
Manmohan Singh (Punjabi)ਹਰ ਸ਼ੈ ਦੀ ਮੈਂ ਤੇਰੇ ਕੋਲੋਂ ਯਾਚਨਾ ਕਰਦਾ ਹਾਂ। ਭਾਰੇ ਨਸੀਬਾਂ ਵਾਲੇ ਤੇਰੇ ਪਾਸੋਂ ਉਹ ਕੁਝ ਪਾ ਲੈਂਦੇ ਹਨ, ਜੋ ਉਹ ਲੋੜਦੇ ਹਨ, ਹੇ ਸੁਆਮੀ!
Fareedkot Teekaਤਾਂ ਤੇ ਸਭ ਕਿਛ ਤੁਮਾਰੇ ਪਾਸ ਸੇ ਮਾਂਗਨਾ ਹੈ, ਹੇ ਪ੍ਰਭੂ! ਤੇਰਾ ਦਰਸਨ ਬਡੇ ਭਾਗੋਂ ਕਰ ਪਾਈਤਾ ਹੈ॥
Prof. Sahib Singhਹੇ ਪ੍ਰਭੂ! (ਅਸੀਂ ਜੀਵ) ਸਭ ਕੁਝ ਤੇਰੇ ਪਾਸੋਂ ਹੀ ਮੰਗ ਸਕਦੇ ਹਾਂ। (ਜੇਹੜਾ) ਵਡ-ਭਾਗੀ (ਮਨੁੱਖ ਮੰਗਦਾ ਹੈ, ਉਹ) ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਤੁਮ ਤੇ = ਤੇਰੇ ਪਾਸੋਂ।

SikhNet (Spanish)Pido todo de Ti; por un Regalo Divino puedo obtener lo que pido.

ਨਾਨਕ ਕੀ ਅਰਦਾਸਿ ਪ੍ਰਭ; ਜੀਵਾ ਗੁਨ ਗਾਏ ॥੪॥੧੨॥੪੨॥

naanak kee aradaas prabh; jeevaa gun gaae |4|12|42|

Sant Singh KhalsaThis is Nanak's prayer, O God, I live by singing Your Glorious Praises. ||4||12||42||
Manmohan SinghThis is the supplication of Nanak, "O Lord, I live by singing Thine praises".
Manmohan Singh (Punjabi)ਇਹ ਹੈ ਨਾਨਕ ਦੀ ਪ੍ਰਾਰਥਨਾ, "ਹੇ ਸੁਆਮੀ! ਮੈਂ ਤੇਰੀਆਂ ਸਿਫਤਾਂ ਗਾਇਨ ਕਰਕੇ ਜੀਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੋ! ਹਮਾਰੀ ਏਹੀ (ਅਰਦਾਸਿ) ਬੇਨਤੀ ਹੈ, ਤੇਰੇ ਹੀ ਗੁਨਾਂ ਕੋ ਗਾਇਨ ਕਰ ਜੀਵਨਾ ਕਰੂੰ॥੪॥੧੨॥੪੨॥☬ਸਤਸੰਗ ਕਾ ਲਾਭ ਦਿਖਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ (ਮੇਹਰ ਕਰ, ਮੈਂ ਨਾਨਕ) ਤੇਰੇ ਗੁਣ ਗਾ ਕੇ ਆਤਮਕ ਜੀਵਨ ਹਾਸਲ ਕਰ ਲਵਾਂ ॥੪॥੧੨॥੪੨॥

ਪਦ ਅਰਥ ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਗਾਏ = ਗਾਇ, ਗਾ ਕੇ ॥੪॥੧੨॥੪੨॥

SikhNet (Spanish)Oh, Nanak hace una humilde súplica, oh Señor, déjame cantar Tu Alabanza o no podré vivir.(4-12-42)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸਾਧਸੰਗਤਿ ਕੈ ਬਾਸਬੈ; ਕਲਮਲ ਸਭਿ ਨਸਨਾ ॥

saadhasangat kai baasabai; kalamal sabh nasanaa |

Sant Singh KhalsaDwelling in the Saadh Sangat, the Company of the Holy, all sins are erased.
Manmohan SinghAbiding in the society of saints, all the sins hasten away.
Manmohan Singh (Punjabi)ਸਤਿ ਸੰਗਤ ਅੰਦਰ ਵਸਣ ਦੁਆਰਾ ਸਾਰੇ ਪਾਪ ਦੌੜ ਜਾਂਦੇ ਹਨ।
Fareedkot Teekaਤੇਰੇ ਸੰਤਾਂ ਕੀ ਸੰਗਤਿ ਮੇਂ (ਬਾਸਬੈ) ਨਿਵਾਸ ਕਰਨੇ ਸੇ (ਕਲਮਲ) ਪਾਪ ਸੰਪੂਰਨ ਨਸਟ ਹੋ ਜਾਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਕੈ ਬਾਸਬੈ = ਦੇ ਵਸੇਬੇ ਨਾਲ। ਕਲਮਲ = ਪਾਪ। ਸਭਿ = ਸਾਰੇ।

SikhNet (Spanish)Si uno habita en la Sociedad de los Santos todos sus errores son borrados.

ਪ੍ਰਭ ਸੇਤੀ ਰੰਗਿ ਰਾਤਿਆ; ਤਾ ਤੇ ਗਰਭਿ. ਨ ਗ੍ਰਸਨਾ ॥੧॥

prabh setee rang raatiaa; taa te garabh. na grasanaa |1|

Sant Singh KhalsaOne who is attuned to the Love of God, is not cast into the womb of reincarnation. ||1||
Manmohan SinghIf man is imbued with the Lord's love, then he is cast not into the womb.
Manmohan Singh (Punjabi)ਜੇਕਰ ਬੰਦਾ ਪ੍ਰਭੂ ਦੇ ਪ੍ਰੇਮ ਨਾਲ ਰੰਗੀਜ ਜਾਵੇ, ਤਦ ਉਸ ਨੂੰ ਉਦਰ ਵਿੱਚ ਪਾਇਆ ਨਹੀਂ ਜਾਂਦਾ।
Fareedkot Teekaਹੇ ਪ੍ਰਭੂ! ਤੇਰੇ ਨਾਮ ਕੇ (ਰੰਗ) ਪ੍ਰੇਮ ਸਾਥ ਰਾਤਿਆਂ ਹੋਇਆਂ, ਪੁਨਾ ਤਿਸ ਤੇ ਗਰਭ ਮੇਂ ਗ੍ਰਸਨਾ ਨਹੀਂ ਹੋਤਾ ਹੈ, ਭਾਵ ਜਨਮ ਮ੍ਰਿਤ ਤੇ ਰਹਤ ਹੋ ਜਾਈਤਾ ਹੈ॥੧॥
Prof. Sahib Singh(ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਨਾਲ (ਸਾਂਝ ਬਣਿਆਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ, ਜਿਸ ਕਰਕੇ ਜਨਮ ਮਰਨ ਦੇ ਗੇੜ ਵਿਚ ਨਹੀਂ ਫਸੀਦਾ ॥੧॥

ਪਦ ਅਰਥ ਸੇਤੀ = ਨਾਲ। ਰੰਗਿ = ਪ੍ਰੇਮ-ਰੰਗ ਵਿਚ। ਤਾ ਤੇ = ਉਸ (ਪ੍ਰੇਮ-ਰੰਗ) ਦੇ ਕਾਰਨ। ਤੇ = ਤੋਂ, ਦੇ ਕਾਰਨ। ਗਰਭਿ = ਗਰਭ ਵਿਚ, ਜਨਮ ਮਰਨ ਦੇ ਗੇੜ ਵਿਚ। ਗ੍ਰਸਨਾ = ਫਸਣਾ ॥੧॥

SikhNet (Spanish)Uno vive imbuido en el Amor del Señor para no regresar al vientre materno otra vez.(1)

ਨਾਮੁ ਕਹਤ ਗੋਵਿੰਦ ਕਾ; ਸੂਚੀ ਭਈ ਰਸਨਾ ॥

naam kehat govind kaa; soochee bhee rasanaa |

Sant Singh KhalsaChanting the Name of the Lord of the Universe, the tongue becomes holy.
Manmohan SinghUttering the Name of the Lord of the world, man's tongue becomes pure.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦਾ ਨਾਮ ਉਚਾਰਨ ਕਰਨ ਦੁਆਰਾ ਇਨਸਾਨ ਦੀ ਜੀਭ ਪਵਿੱਤਰ ਹੋ ਜਾਂਦੀ ਹੈ।
Fareedkot Teekaਹੇ ਗੋਬਿੰਦ! ਤੇਰੇ ਨਾਮ ਕਾ ਉਚਾਰਣ ਕਰਨੇ ਤੇ ਹਮਾਰੀ ਰਸਨਾ (ਸੂਚੀ) ਪਵਿਤ੍ਰ ਭਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਮਨੁੱਖ ਦੀ) ਜੀਭ ਪਵਿੱਤਰ ਹੋ ਜਾਂਦੀ ਹੈ।

ਪਦ ਅਰਥ ਸੂਚੀ = ਸੁੱਚੀ, ਪਵਿੱਤਰ। ਰਸਨਾ = ਜੀਭ।

SikhNet (Spanish)Recitando el Nombre del Señor la boca se purifica;

ਮਨ ਤਨ ਨਿਰਮਲ ਹੋਈ ਹੈ; ਗੁਰ ਕਾ ਜਪੁ ਜਪਨਾ ॥੧॥ ਰਹਾਉ ॥

man tan niramal hoee hai; gur kaa jap japanaa |1| rahaau |

Sant Singh KhalsaThe mind and body become immaculate and pure, chanting the Chant of the Guru. ||1||Pause||
Manmohan SinghBy uttering the Guru's word, soul and body are rendered immaculate. Pause.
Manmohan Singh (Punjabi)ਗੁਰਾਂ ਦੇ ਸ਼ਬਦ ਉਚਾਰਨ ਕਰਨ ਦੁਆਰਾ ਆਤਮਾ ਅਤੇ ਦੇਹ ਪਾਕ-ਪਾਵਨ ਹੋ ਜਾਂਦੀਆਂ ਹਨ। ਠਹਿਰਾਉ।
Fareedkot Teekaਮਨ, ਤਨ ਔਰ ਹਮਾਰੀ ਬੁਧੀ ਨਿਰਮਲ ਭਈ ਹੈ, ਕਿਉਂਕਿ ਗੁਰਾਂ ਕੇ ਉਪਦੇਸ ਰੂਪ ਜਪ ਕਾ ਜਪਨਾ ਕੀਆ ਹੈ॥੧॥ ਰਹਾਉ ॥
Prof. Sahib Singhਗੁਰੂ ਦਾ (ਦੱਸਿਆ ਹੋਇਆ ਹਰਿ-ਨਾਮ ਦਾ) ਜਾਪ ਜਪਿਆਂ ਮਨ ਪਵਿੱਤਰ ਹੋ ਜਾਂਦਾ ਹੈ, ਸਰੀਰ ਪਵਿੱਤਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਨਿਰਮਲ = ਸਾਫ਼, ਪਵਿੱਤਰ। ਹੋਈ ਹੈ = ਹੋ ਜਾਂਦੇ ਹਨ ॥੧॥ ਰਹਾਉ ॥

SikhNet (Spanish)sí, el cuerpo y la mente son purgados de toda falta si uno contempla la Palabra del Guru.(1-Pausa)

ਹਰਿ ਰਸੁ ਚਾਖਤ ਧ੍ਰਾਪਿਆ; ਮਨਿ ਰਸੁ ਲੈ ਹਸਨਾ ॥

har ras chaakhat dhraapiaa; man ras lai hasanaa |

Sant Singh KhalsaTasting the subtle essence of the Lord, one is satisfied; receiving this essence, the mind becomes happy.
Manmohan SinghMan is satiated tasting the Lord's elixir and receiving this elixir his soul blooms.
Manmohan Singh (Punjabi)ਪ੍ਰਭੂ ਦੇ ਅੰਮ੍ਰਿਤ ਨੂੰ ਚੱਖ ਕੇ ਬੰਦਾ ਰੱਜ ਜਾਂਦਾ ਹੈ ਅਤੇ ਇਸ ਅੰਮ੍ਰਿਤ ਨੂੰ ਪਰਾਪਤ ਕਰ, ਉਸ ਦੀ ਆਤਮਾ ਪ੍ਰਫੁਲਤ ਹੋ ਜਾਂਦੀ ਹੈ।
Fareedkot Teekaਤੇਰੇ ਹਰਿ ਨਾਮ ਕੇ ਰਸ ਕੋ ਚਾਖਤੇ ਹੀ ਹਮਾਰਾ ਮਨ (ਧ੍ਰਾਪਿਆ) ਤ੍ਰਿਪਤ ਹੋਇਆ ਹੈ। ਜਨ ਨਾਮ ਰਸ ਮੇਂ ਲੀਨ ਹੋ ਕਰ ਮਨ (ਹਸਨਾ) ਪਰਮ ਪ੍ਰਸੰਨ ਹੋ ਰਹਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਰਸ ਚੱਖਿਆਂ (ਮਾਇਆ ਦੇ ਲਾਲਚ ਵਲੋਂ) ਰੱਜ ਜਾਈਦਾ ਹੈ, ਪਰਮਾਤਮਾ ਦਾ ਨਾਮ-ਰਸ ਮਨ ਵਿਚ ਵਸਾ ਕੇ ਸਦਾ ਖਿੜੇ ਰਹੀਦਾ ਹੈ।

ਪਦ ਅਰਥ ਰਸੁ = ਸੁਆਦ। ਧ੍ਰਾਪਿਆ = ਰੱਜ ਗਿਆ। ਮਨਿ = ਮਨ ਵਿਚ। ਹਸਨਾ = ਖਿੜ ਪਿਆ।

SikhNet (Spanish)Uno vive saciado, saboreando la Esencia del Señor con su mente en flor.

ਬੁਧਿ ਪ੍ਰਗਾਸ ਪ੍ਰਗਟ ਭਈ; ਉਲਟਿ ਕਮਲੁ ਬਿਗਸਨਾ ॥੨॥

budh pragaas pragatt bhee; ulatt kamal bigasanaa |2|

Sant Singh KhalsaThe intellect is brightened and illuminated; turning away from the world, the heart-lotus blossoms forth. ||2||
Manmohan SinghHis intellect is illumined and renowned, and turning away from the world, his heart-lotus blossoms forth.
Manmohan Singh (Punjabi)ਉਸ ਦੀ ਅਕਲ ਰੋਸ਼ਨ ਤੇ ਨਾਮਵਰ ਹੋ ਜਾਂਦੀ ਹੈ, ਅਤੇ ਦੁਨੀਆਂ ਵੱਲੋਂ ਮੁੜਕੇ ਉਸ ਦਾ ਹਿਰਦੇ-ਕੰਵਲ ਖਿੜ ਜਾਂਦਾ ਹੈ।
Fareedkot Teekaਪੁਨ: ਪੁਕਾਸ ਰੂਪ ਗਿਆਨ ਵਾਲੀ ਬੁਧੀ ਪ੍ਰਗਟ ਹੋ ਆਈ ਹੈ ਔਰ ਰਿਦਾ ਕਮਲ ਸੰਸਾਰ ਕੀ ਤ੍ਰਫੋਂ ਉਲਟ ਕਰ (ਬਿਗਸਨਾ) ਖਿੜ ਆਵਤਾ ਭਯਾ॥੨॥
Prof. Sahib Singhਬੁੱਧੀ ਵਿਚ (ਸਹੀ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਬੁੱਧੀ ਉੱਜਲ ਹੋ ਜਾਂਦੀ ਹੈ। ਹਿਰਦਾ-ਕੌਲ (ਮਾਇਆ ਦੇ ਮੋਹ ਵਲੋਂ) ਪਰਤ ਕੇ ਸਦਾ ਖਿੜਿਆ ਰਹਿੰਦਾ ਹੈ ॥੨॥

ਪਦ ਅਰਥ ਉਲਟਿ = (ਮਾਇਆ ਦੇ ਮੋਹ ਵਲੋਂ) ਪਰਤ ਕੇ। ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਸਨਾ = ਖਿੜ ਪਿਆ ॥੨॥

SikhNet (Spanish)El intelecto se manifiesta iluminado y el Loto invertido de la mente florece.(2)

ਸੀਤਲ ਸਾਂਤਿ ਸੰਤੋਖੁ ਹੋਇ; ਸਭ ਬੂਝੀ ਤ੍ਰਿਸਨਾ ॥

seetal saant santokh hoe; sabh boojhee trisanaa |

Sant Singh KhalsaHe is cooled and soothed, peaceful and content; all his thirst is quenched.
Manmohan SinghHe is cool calm, and content and all his thirst is quenched.
Manmohan Singh (Punjabi)ਉਹ ਠੰਢਾ, ਚੁੱਪ-ਚਾਪ ਅਤ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਸ ਦੀ ਸਾਰੀ ਪਿਆਸ ਬੁੱਝ ਜਾਂਦੀ ਹੈ।
Fareedkot Teekaਇਸੀ ਤੇ ਸਾਂਤੀ ਆਦਿਕ ਗੁਣੋਂ ਕੋ ਪਾਇਕਰ ਇਹੁ ਮਨ ਸੀਤਲ ਹੋ ਕਰ ਸੰਤੋਖ ਕੋ ਪਾਵਤਾ ਭਯਾ ਹੈ, ਤਾਂ ਤੇ ਸੰਪੂਰਨ ਤ੍ਰਿਸਨਾ ਰੂਪ ਅਗਨੀ (ਬੂਝੀ) ਦੂਰ ਹੋ ਜਾਤੀ ਭਈ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਜਾਪ ਕੀਤਿਆਂ ਮਨੁੱਖ ਦਾ ਮਨ) ਠੰਢਾ-ਠਾਰ ਹੋ ਜਾਂਦਾ ਹੈ, (ਮਨ ਵਿਚ) ਸ਼ਾਂਤੀ ਤੇ ਸੰਤੋਖ ਪੈਦਾ ਹੋ ਜਾਂਦਾ ਹੈ, ਮਾਇਆ ਵਾਲੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਪਦ ਅਰਥ ਸੀਤਲ = ਠੰਢਾ-ਠਾਰ। ਸਭ ਤ੍ਰਿਸਨਾ = ਸਾਰੀ ਤ੍ਰੇਹ (ਮਾਇਆ ਦੀ)।

SikhNet (Spanish)Uno está contento, en calma y en Paz y toda ansiedad desaparece.

ਦਹ ਦਿਸ ਧਾਵਤ ਮਿਟਿ ਗਏ; ਨਿਰਮਲ ਥਾਨਿ ਬਸਨਾ ॥੩॥

deh dis dhaavat mitt ge; niramal thaan basanaa |3|

Sant Singh KhalsaThe mind's wandering in the ten directions is stopped, and one dwells in the immaculate place. ||3||
Manmohan SinghHis mind's wandering in ten directions ends and he abides in the immaculate place.
Manmohan Singh (Punjabi)ਉਸ ਦੇ ਮਨ ਦਾ ਦਸੀਂ ਪਾਸੀਂ ਭਟਕਣਾ ਮੁੱਕ ਜਾਂਦਾ ਹੈ ਅਤੇ ਉਹ ਪਵਿੱਤਰ ਅਸਥਾਨ ਤੇ ਵਸਦਾ ਹੈ।
Fareedkot Teekaਜਬ ਨਿਰਮਲ ਤੇਰੇ (ਥਾਨਿ) ਸਰੂਪ ਮੇਂ ਨਿਵਾਸ ਹੂਆ, ਤਬ ਦਸੋਂ ਦਿਸਾਂ ਕੋ (ਧਾਵਣੇ), ਭਾਵ ਫੁਰਨੇ ਸੰਕਲਪ ਵਿਕਲਪਾਦੀ ਮਿਟ ਜਾਤੇ ਭਏ॥੩॥
Prof. Sahib Singh(ਮਾਇਆ ਦੀ ਖ਼ਾਤਰ) ਦਸੀਂ ਪਾਸੀਂ (ਸਾਰੇ ਜਗਤ ਵਿਚ) ਦੌੜ-ਭੱਜ ਮਿਟ ਜਾਂਦੀ ਹੈ, (ਪ੍ਰਭੂ ਦੇ ਚਰਨਾਂ ਦੇ) ਪਵਿੱਤਰ ਥਾਂ ਵਿਚ ਨਿਵਾਸ ਹੋ ਜਾਂਦਾ ਹੈ ॥੩॥

ਪਦ ਅਰਥ ਦਹ ਦਿਸ = ਦਸੀਂ ਪਾਸੀਂ। ਧਾਵਤ = ਦੌੜ-ਭੱਜ। ਥਾਨਿ = ਥਾਂ ਵਿਚ ॥੩॥

SikhNet (Spanish)La lujuria, que inquieta a la mente, es canalizada y uno habita en el Recinto Inmaculado del Ser.(3)

ਰਾਖਨਹਾਰੈ ਰਾਖਿਆ; ਭਏ ਭ੍ਰਮ ਭਸਨਾ ॥

raakhanahaarai raakhiaa; bhe bhram bhasanaa |

Sant Singh KhalsaThe Savior Lord saves him, and his doubts are burnt to ashes.
Manmohan SinghThe Saviour saves him and his doubts are burnt to ashes.
Manmohan Singh (Punjabi)ਰੱਖਣ ਵਾਲਾ ਸਾਹਿਬ ਉਸ ਦੀ ਰੱਖਿਆ ਕਰਦਾ ਹੈ ਅਤੇ ਉਸ ਦੇ ਸੰਦੇਹ ਸੜ ਕੇ ਸੁਆਹ ਹੋ ਜਾਂਦੇ ਹਨ।
Fareedkot Teekaਹੇ ਰਾਖਨਹਾਰੇ ਵਾਹਿਗੁਰੂ! ਤੈਨੇ ਆਪਣੀ ਕਿਰਪਾ ਕਰ ਇਸ ਸੰਸਾਰ ਦੁਖ ਸੇ ਮੈਨੂੰ ਰਾਖ ਲੀਆ ਹੈ, ਤਿਸੀ ਤੇ ਸੰਪੂਰਨ ਭਰਮ (ਭਸਨਾ) ਭਸਮ ਵਤ ਹੋ ਗਏ ਹੈਂ, ਭਾਵ ਸੇ ਸਭ ਭਰਮ ਜਲ ਗਏ ਹੈਂ॥
Prof. Sahib Singhਹੇ ਨਾਨਕ! ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਜਿਸ ਮਨੁੱਖ ਦੀ (ਵਿਕਾਰਾਂ ਵਲੋਂ) ਰਾਖੀ ਕੀਤੀ, ਉਸ ਦੀਆਂ ਸਾਰੀਆਂ ਹੀ ਭਟਕਣਾਂ (ਸੜ ਕੇ) ਸੁਆਹ ਹੋ ਗਈਆਂ।

ਪਦ ਅਰਥ ਰਾਖਨਹਾਰੈ = ਰੱਖਿਆ ਕਰ ਸਕਣ ਵਾਲੇ ਪ੍ਰਭੂ ਨੇ। ਭ੍ਰਮ = ਭਟਕਣਾ, ਭਰਮ-ਵਹਿਮ। ਭਸਨਾ = ਭਸਮ, ਸੁਆਹ।

SikhNet (Spanish)El Señor, el Protector de todos, protege a Su Devoto, convirtiendo sus dudas en cenizas.

ਨਾਮੁ ਨਿਧਾਨ ਨਾਨਕ ਸੁਖੀ; ਪੇਖਿ ਸਾਧ ਦਰਸਨਾ ॥੪॥੧੩॥੪੩॥

naam nidhaan naanak sukhee; pekh saadh darasanaa |4|13|43|

Sant Singh KhalsaNanak is blessed with the treasure of the Naam, the Name of the Lord. He finds peace, gazing upon the Blessed Vision of the Saints' Darshan. ||4||13||43||
Manmohan SinghNanak is blessed with the Name treasure and seeing the saints' sight, he is peace.
Manmohan Singh (Punjabi)ਨਾਨਕ ਨੂੰ ਨਾਮ ਦੇ ਖਜਾਨੇ ਦੀ ਦਾਤ ਮਿਲੀ ਹੈ ਅਤੇ ਸੰਤਾਂ ਦੀ ਦੀਦਾਰ ਦੇਖ ਕੇ ਉਹ ਆਰਾਮ ਵਿੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਸੰਤੋਂ ਕੇ ਦਰਸਨ ਕੋ ਦੇਖ ਕਰ ਨਾਮ ਨਿਧਾਨ ਪਾਇ ਕਰ ਹਮ ਸਖੀ ਹੋ ਗਏ ਹੈਂ॥੪॥੧੩॥੪੩॥☬ਅਪਨੇ ਮਨ ਕਾ ਪ੍ਰੇਮ ਜਨਾਵਤੇ ਹੂਏ ਸ੍ਰੀ ਅਕਾਲ ਪੁਰਖ ਜੀ ਪੈ ਬੇਨਤੀ ਕਰਤੇ ਹੈਂ:
Prof. Sahib Singhਗੁਰੂ ਦਾ ਦਰਸਨ ਕਰ ਕੇ ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜੋ, ਮਾਨੋ, ਦੁਨੀਆ ਦੇ ਸਾਰੇ ਹੀ) ਖ਼ਜ਼ਾਨੇ (ਹੈ), (ਤੇ ਨਾਮ ਦੀ ਬਰਕਤਿ ਨਾਲ ਉਹ ਸਦਾ ਲਈ) ਸੁਖੀ ਹੋ ਗਿਆ ॥੪॥੧੩॥੪੩॥

ਪਦ ਅਰਥ ਨਿਧਾਨ = ਖ਼ਜ਼ਾਨੇ। ਪੇਖਿ = ਵੇਖ ਕੇ। ਸਾਧ ਦਰਸਨਾ = ਗੁਰੂ ਦਾ ਦਰਸ਼ਨ ॥੪॥੧੩॥੪੩॥

SikhNet (Spanish)Ahora que he sido bendecido con el Tesoro del Nombre, teniendo la Visión del Darshan del Guru, me encuentro en Verdad en Éxtasis.(4-13-43)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਪਾਣੀ ਪਖਾ ਪੀਸੁ ਦਾਸ ਕੈ; ਤਬ ਹੋਹਿ ਨਿਹਾਲੁ ॥

paanee pakhaa pees daas kai; tab hohi nihaal |

Sant Singh KhalsaCarry water for the Lord's slave, wave the fan over him, and grind his corn; then, you shall be happy.
Manmohan SinghCarry water for, wave over and grind corn for the Lord's slave and then shalt thou be happy.
Manmohan Singh (Punjabi)ਪ੍ਰਭੂ ਦੇ ਗੋਲੇ ਲਈ ਜਲ ਢੋ, ਉਸ ਨੂੰ ਪੱਖੀ ਝੱਲ ਅਤੇ ਉਸ ਲਈ ਪੀਹਣ ਪੀਹ ਅਤੇ ਤਦ ਤੂੰ ਖੁਸ਼ ਹੋਵੇਂਗਾ।
Fareedkot Teekaਜਬ ਪਾਣੀ ਢੋਵਣਾ ਔ ਪਖਾ ਕਰਨਾ, ਚਕੀ ਪੀਸਣ ਆਦੀ ਤੇਰੇ ਦਾਸੋਂ ਕੀ ਸੇਵਾ ਕਰੀਏ ਤਬ ਨਿਹਾਲ ਹੋ ਜਾਈਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਦੇ ਭਗਤ ਦੇ ਘਰ ਵਿਚ ਪਾਣੀ (ਢੋਇਆ ਕਰ), ਪੱਖਾ (ਝੱਲਿਆ ਕਰ), (ਆਟਾ) ਪੀਹਾ ਕਰ, ਤਦੋਂ ਹੀ ਤੂੰ ਆਨੰਦ ਮਾਣੇਂਗਾ।

ਪਦ ਅਰਥ ਪੀਸੁ = ਪੀਸਣਾ, ਪੀਹਣਾ। ਦਾਸ ਕੈ = ਪ੍ਰਭੂ ਦੇ ਸੇਵਕ ਦੇ ਘਰ ਵਿਚ। ਨਿਹਾਲੁ = ਆਨੰਦ-ਭਰਪੂਰ।

SikhNet (Spanish)Me sentiré bendecido si puedo mover el abanico a Tu Devoto,

ਰਾਜ ਮਿਲਖ ਸਿਕਦਾਰੀਆ; ਅਗਨੀ ਮਹਿ ਜਾਲੁ ॥੧॥

raaj milakh sikadaareea; aganee meh jaal |1|

Sant Singh KhalsaBurn in the fire your power, property and authority. ||1||
Manmohan SinghBurn thou in fire Thy dominions, property and over-lordship.
Manmohan Singh (Punjabi)ਤੂੰ ਆਪਣੇ ਰਾਜਭਾਗ, ਜਾਇਦਾਦ ਅਤੇ ਚੌਧਰਪੁਣੇ ਨੂੰ ਅੱਗ ਵਿੱਚ ਸਾੜ ਸੁੱਟ।
Fareedkot Teeka(ਰਾਜ) ਹੁਕਮ ਔ (ਮਿਲਖ) ਜਗੀਰਾਂ ਜਮੀਨ ਆਦਿਕੋਂ ਸੰਯੁਗਤ ਔਰ ਜੋ ਸਰਦਾਰੀਆਂ ਹੈਂ, ਸੋ ਤੇਰੇ ਨਾਮ ਸੇ ਬਿਨਾਂ ਅਗਨੀ ਮੇਂ ਜਲਾਈਏ॥੧॥
Prof. Sahib Singhਦੁਨੀਆ ਦੀਆਂ ਹਕੂਮਤਾਂ, ਜ਼ਿਮੀਂ ਦੀ ਮਾਲਕੀ, ਸਰਦਾਰੀਆਂ-ਇਹਨਾਂ ਨੂੰ ਅੱਗ ਵਿਚ ਸਾੜ ਦੇ (ਇਹਨਾਂ ਦਾ ਲਾਲਚ ਛੱਡ ਦੇ) ॥੧॥

ਪਦ ਅਰਥ ਮਿਲਖ = ਭੂਇਂ (ਦੀ ਮਾਲਕੀ)। ਜਾਲੁ = ਸਾੜ ਦੇ ॥੧॥

SikhNet (Spanish)traerle agua y molerle maíz, oh Señor, echaría mis propiedades al fuego.(1)

ਸੰਤ ਜਨਾ ਕਾ ਛੋਹਰਾ; ਤਿਸੁ ਚਰਣੀ ਲਾਗਿ ॥

sant janaa kaa chhoharaa; tis charanee laag |

Sant Singh KhalsaGrasp hold of the feet of the servant of the humble Saints.
Manmohan SinghThe servant of the holy men; repair thou to his feet.
Manmohan Singh (Punjabi)ਨੇਕ ਇਨਸਾਨ ਦਾ ਨੌਕਰ, ਤੂੰ ਉਸ ਦੇ ਪੈਰੀ ਢਹਿ ਪਉ।
Fareedkot Teekaਹੇ ਵਾਹਿਗੁਰੂ! ਤੇਰੇ ਸੰਤ ਜਨਾਂ ਕਾ (ਛੋਹਰਾ) ਬਾਲਕ, ਭਾਵ ਛੋਟੇ ਸੇਵਕ ਜੋ ਹੈਂ, ਤਿਸ ਕੇ ਚਰਣੀ ਲਾਗੋਂ॥
Prof. Sahib Singhਹੇ ਭਾਈ! ਜੋ ਗੁਰਮੁਖ ਮਨੁੱਖਾਂ ਦਾ ਨੌਕਰ (ਹੋਵੇ,) ਉਸ ਦੇ ਚਰਨੀਂ ਲੱਗਿਆ ਕਰ।

ਪਦ ਅਰਥ ਛੋਹਰਾ = ਮੁੰਡਾ, ਨੌਕਰ।

SikhNet (Spanish)Me voy a aferrar a los Pies del Sirviente de Tu Santo.

ਮਾਇਆਧਾਰੀ ਛਤ੍ਰਪਤਿ; ਤਿਨੑ ਛੋਡਉ ਤਿਆਗਿ ॥੧॥ ਰਹਾਉ ॥

maaeaadhaaree chhatrapat; tina chhoddau tiaag |1| rahaau |

Sant Singh KhalsaRenounce and abandon the wealthy, the regal overlords and kings. ||1||Pause||
Manmohan SinghThe wealthy men and the Lords of umbrella and throne; abandon and forsake thou them. Pause.
Manmohan Singh (Punjabi)ਅਮੀਰ ਆਦਮੀ ਅਤੇ ਚੋਰ-ਤਖਤ ਦੇ ਮਾਲਕਾਂ; ਉਨ੍ਹਾਂ ਨੂੰ ਫਾਰਖਤੀ ਤੇ ਤਲਾਂਜਲੀ ਦੇ ਦੇ। ਠਹਿਰਾਉ।
Fareedkot Teekaਮਾਇਆਧਾਰੀ (ਛਤ੍ਰਪਤਿ) ਚਕ੍ਰਵਰਤੀ ਰਾਜਾ ਭੀ ਹੋਵੇ, ਪਰੰਤੂ ਤੇਰੇ ਨਾਮ ਸੇ ਬਿਨਾਂ ਜਾਨ ਕਰ ਤਿਸ ਕੋ ਤਿਆਗ ਛੋਡੂੰ॥੧॥ ਰਹਾਉ ॥
Prof. Sahib Singh(ਹੇ ਭਾਈ!) ਮੈਂ ਤਾਂ (ਜੇਹੜੇ) ਵੱਡੇ ਵੱਡੇ ਧਨਾਢ ਰਾਜੇ (ਹੋਣ) ਉਹਨਾਂ ਦਾ ਸਾਥ ਛੱਡਣ ਨੂੰ ਤਿਆਰ ਹੋਵਾਂਗਾ (ਪਰ ਸੰਤ ਜਨਾਂ ਦੇ ਸੇਵਕ ਦੇ ਚਰਨਾਂ ਵਿਚ ਰਹਿਣਾ ਪਸੰਦ ਕਰਾਂਗਾ) ॥੧॥ ਰਹਾਉ ॥

ਪਦ ਅਰਥ ਛਤ੍ਰਪਤਿ = ਰਾਜੇ, ਛਤ੍ਰ ਦੇ ਮਾਲਕ ॥੧॥ ਰਹਾਉ ॥

SikhNet (Spanish)Voy a abandonar a los ricos aunque sean los regidores de la Tierra.(1-Pausa)

ਸੰਤਨ ਕਾ ਦਾਨਾ ਰੂਖਾ; ਸੋ ਸਰਬ ਨਿਧਾਨ ॥

santan kaa daanaa rookhaa; so sarab nidhaan |

Sant Singh KhalsaThe dry bread of the Saints is equal to all treasures.
Manmohan SinghThe dry dread of the saints, that is equal to all the treasures.
Manmohan Singh (Punjabi)ਸਾਧੂਆਂ ਦੀ ਰੁੱਖੀ ਰੋਟੀ, ਉਹ ਸਾਰਿਆਂ ਖਜਾਨਿਆਂ ਦੇ ਤੁੱਲ ਹੈ।
Fareedkot Teekaਐਸੇ ਤੇਰੇ ਸੰਤ ਜਨੋਂ ਕਾ (ਦਾਨਾ ਰੂਖਾ) ਰੁਖਾ ਅੰਨ ਜੋ ਹੈ, ਸੋ ਸਰਬ (ਨਿਧਾਨ) ਨਿਧੀਓਂ ਕਾ ਘਰ ਹੈ। ਭਾਵ ਇਹ ਤਿਸ ਅੰਮ੍ਰਿਤ ਭੋਜਨ ਕੇ ਛਕਨੇ ਸੇ ਤੇਰੇ ਚਰਣੋਂ ਮੇਂ ਚਿਤ ਲਾਗਤਾ ਹੈ॥
Prof. Sahib Singhਹੇ ਭਾਈ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ)।

ਪਦ ਅਰਥ ਦਾਨਾ = ਅੰਨ। ਸਰਬ = ਸਾਰੇ। ਨਿਧਾਨ = ਖ਼ਜ਼ਾਨੇ।

SikhNet (Spanish)El pan sin nata de los Santos para mí es el Éxtasis,

ਗ੍ਰਿਹਿ ਸਾਕਤ ਛਤੀਹ ਪ੍ਰਕਾਰ; ਤੇ ਬਿਖੂ ਸਮਾਨ ॥੨॥

grihi saakat chhateeh prakaar; te bikhoo samaan |2|

Sant Singh KhalsaThe thirty-six tasty dishes of the faithless cynic, are just like poison. ||2||
Manmohan SinghThirty-six sorts of dishes in the house of the mammon-worshipper; they are like poison.
Manmohan Singh (Punjabi)ਮਾਇਆ ਦੇ ਉਪਾਸ਼ਕ ਦੇ ਘਰ ਛੱਤੀ ਕਿਸਮਾਂ ਦੇ ਭੋਜਨ; ਉਹ ਜ਼ਹਿਰ ਦੀ ਮਾਨਿੰਦ ਹਨ।
Fareedkot Teekaਜੋ ਤੇਰੇ ਤੇ ਬੇਮੁਖ ਪੁਰਖ ਹੈਂ ਤਿਸ ਕੇ ਘਰ ਕੇ ਛਤੀਹ ਪ੍ਰਕਾਰ ਕੇ ਭੋਜਨ ਜਹਰ ਕੇ ਸਮਾਨ ਹੈਂ। ਭਾਵ ਇਹ ਤਿਸ ਮਨਮੁਖ ਕੇ ਭੋਜਨ ਸੇ ਮਨ ਕੁਕਰਮੋਂ ਮੇਂ ਪ੍ਰਵਿਰਤ ਹੋ ਕਰ ਦੁਖ ਪਾਵਤਾ ਹੈ। ਸਾਖੀ ਏਮਨਾਵਾਦ ਕੀ ਭਾਈ ਲਾਲੋ ਕੇ ਭੋਜਨ ਸੇ ਦੂਧ ਔ ਭਾਗੋ ਖਤ੍ਰੀ ਕੇ ਭੋਜਨ ਸੇ ਰਕਤ ਦਿਖਲਾਈ॥੨॥
Prof. Sahib Singhਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ) ॥੨॥

ਪਦ ਅਰਥ ਗ੍ਰਿਹਿ = ਘਰ ਵਿਚ। ਸਾਕਤ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਗ੍ਰਿਹਿ ਸਾਕਤ = ਸਾਕਤ ਦੇ ਘਰ ਵਿਚ। ਛਤੀਹ ਪ੍ਰਕਾਰ = ਛੱਤੀ ਕਿਸਮਾਂ ਦੇ (ਭੋਜਨ)। ਬਿਖੁ = ਜ਼ਹਿਰ। ਸਮਾਨ = ਬਰਾਬਰ, ਵਰਗੇ ॥੨॥

SikhNet (Spanish)y si el amante de Maya tiene miles de comodidades que ofrecer, para mí son como veneno. (2)

ਭਗਤ ਜਨਾ ਕਾ ਲੂਗਰਾ ਓਢਿ; ਨਗਨ. ਨ ਹੋਈ ॥

bhagat janaa kaa loogaraa odt; nagan. na hoee |

Sant Singh KhalsaWearing the old blankets of the humble devotees, one is not naked.
Manmohan SinghWearing the Old blanket of the pious persons, the mortal becomes not naked.
Manmohan Singh (Punjabi)ਪਵਿੱਤਰ ਪੁਰਸ਼ਾਂ ਦੀ ਪੁਰਾਣੀ ਕੰਬਲੀ ਨੂੰ ਓੜ੍ਹ ਕੇ ਪ੍ਰਾਣੀ ਨੰਗਾ ਨਹੀਂ ਹੁੰਦਾ।
Fareedkot Teekaਪੁਨਾ: ਤੇਰੇ ਭਗਤ ਜਨਾਂ ਕਾ (ਲੂਗਰਾ) ਜੋ ਕੰਮਲੀ ਆਦੀ ਮੋਟਾ ਬਸਤਰ ਫਟਿਆ ਹੂਆ ਕੰਨੀਆਂ ਸੇ ਰਹਿਤ ਭੀ ਹੋਵੇ, ਤਿਸ ਕੇ ਓਢਨੇ ਕਰ ਕੇ ਦੋਨੋਂ ਲੋਕੋਂ ਵਿਖੇ ਨਗਨ ਨਹੀਂ ਹੋਈਤਾ ਹੈ। ਭਾਵ ਇਹ ਤਿਸ ਕੋ ਪਹਰ ਕਰ ਤੇਰੇ ਵਿਖੇ ਮਨ ਲਾਗਤਾ ਹੈ। ਪੁਨਾਂ ਜਿਸ ਤੇ ਦੋ ਲੋਕਨ ਮੇਂ ਪਤਿਸ਼ਟਾ ਕੋ ਪਾਈਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਭੂਰਾ ਭੀ ਮਿਲ ਜਾਏ, ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ।

ਪਦ ਅਰਥ ਲੂਗਰਾ = ਪਾਟੀ ਹੋਈ ਲੋਈ। ਓਢਿ = ਪਹਿਨ ਕੇ।

SikhNet (Spanish)Si uno se adorna con el gastado sarape de los Santos, nunca estará desnudo,

ਸਾਕਤ ਸਿਰਪਾਉ ਰੇਸਮੀ; ਪਹਿਰਤ ਪਤਿ ਖੋਈ ॥੩॥

saakat sirapaau resamee; pahirat pat khoee |3|

Sant Singh KhalsaBut by putting on the silk clothes of the faithless cynic, one loses one's honor. ||3||
Manmohan SinghHe loses his honour by putting on the silken raiment of the mammon-worshipper.
Manmohan Singh (Punjabi)ਉਹ ਮਾਇਆ ਦੇ ਪੁਜਾਰੀ ਦੀ ਪੱਟ ਦੀ ਪੁਸ਼ਾਕ ਪਹਿਨ ਕੇ ਆਪਣੀ ਇੱਜ਼ਤ-ਆਬਰੂ ਗੁਆ ਲੈਂਦਾ ਹੈ।
Fareedkot Teekaਤੇਰੇ ਬੇਮੁਖ ਸਾਕਤ ਪੁਰਸੋਂ ਕਾ ਰੇਸ਼ਮੀ ਸਿਰੋਪਾਉ ਭੀ ਹੋਵੇ, ਪਰੰਤੂ ਤਿਸ ਕੇ ਪਹਿਰਣੇ ਸੇ ਦੋ ਲੋਕਨ ਮੇਂ ਪਤਿ ਖੋਈਤੀ ਹੈ। ਭਾਵ ਇਹ ਤਿਸ ਕੋ ਪਹਰ ਕਰ ਮਨ ਤੇਰੇ ਸੇ ਭੂਲ ਕਰ ਵਿਕਾਰੀ ਹੋ ਜਾਤਾ ਹੈ॥੩॥
Prof. Sahib Singhਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਿਰੋਪਾ ਭੀ ਮਿਲੇ, ਉਹ ਪਹਿਨਿਆਂ ਇੱਜ਼ਤ ਗਵਾ ਲਈਦੀ ਹੈ ॥੩॥

ਪਦ ਅਰਥ ਸਿਰਪਾਉ = ਸਿਰੋਪਾ। ਪਤਿ = ਇੱਜ਼ਤ। ਖੋਈ = ਗਵਾ ਲਈ ॥੩॥

SikhNet (Spanish)pero con los ropajes de seda de los cínicos sin Fe, uno pierde su Honor.(3)

ਸਾਕਤ ਸਿਉ ਮੁਖਿ ਜੋਰਿਐ; ਅਧ ਵੀਚਹੁ ਟੂਟੈ ॥

saakat siau mukh joriai; adh veechahu ttoottai |

Sant Singh KhalsaFriendship with the faithless cynic breaks down mid-way.
Manmohan SinghThe friendship contracted with an infidel is dissolved half-way.
Manmohan Singh (Punjabi)ਅਧਰਮੀ ਨਾਲ ਲਾਈ ਹੋਈ ਯਾਰੀ ਦੀ ਅੱਧ-ਵਿਚਾਲਿਓ ਹੀ ਤੋੜ-ਵਿਛੋੜੀ ਹੋ ਜਾਂਦੀ ਹੈ।
Fareedkot Teekaਪੁਨਾ: ਸਾਕਤੋਂ ਕੇ ਸਾਥ ਮੁਖ ਜੋੜਨੇ ਸੇ ਅਰਥਾਤ ਤਿਨ ਕੀ ਸੰਗਤ ਕਰਨੇ ਸੇ ਤਿਨ ਕਾ ਪ੍ਰੇਮ ਅਧਬੀਚ ਤੇ ਹੀ ਟੂਟ ਜਾਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲ ਰੱਖਿਆਂ ਉਹ ਮੇਲ-ਜੋਲ (ਤੋੜ ਨਹੀਂ ਨਿਭਦਾ) ਅੱਧ ਵਿਚੋਂ ਹੀ ਟੁੱਟ ਜਾਂਦਾ ਹੈ।

ਪਦ ਅਰਥ ਸਿਉ = ਨਾਲ। ਮੁਖਿ ਜੋਰਿਐ = ਜੇ ਮੂੰਹ ਜੋੜਿਆ ਜਾਏ, ਜੇ ਮੇਲ-ਜੋਲ ਰੱਖਿਆ ਜਾਏ।

SikhNet (Spanish)La amistad con el cínico Manmukj, no va a durar,

ਹਰਿ ਜਨ ਕੀ ਸੇਵਾ ਜੋ ਕਰੇ; ਇਤ ਊਤਹਿ ਛੂਟੈ ॥੪॥

har jan kee sevaa jo kare; it aooteh chhoottai |4|

Sant Singh KhalsaBut whoever serves the humble servants of the Lord, is emancipated here and hereafter. ||4||
Manmohan SinghWho-so-ever serves God's slave is emancipate here and here after.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਟਹਿਲ ਸੇਵਾ ਕਰਦਾ ਹੈ, ਉਹ ਏਥੇ ਅਤੇ ਓਥੇ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਜੋ ਪੁਰਸ਼ ਤੇਰੇ (ਹਰਿ ਜਨ) ਸੰਤ ਜਨੋਂ ਕੀ ਸੇਵਾ ਕਰਤਾ ਹੈ, ਸੋ ਲੋਕ ਪਰਲੋਕ ਮੇਂ ਸਰਬ ਦੁਖੋਂ ਔ ਬੰਧਨੋਂ ਸੇ ਛੂਟ ਜਾਤਾ ਹੈ॥੪॥
Prof. Sahib Singhਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ (ਝਗੜਿਆਂ ਬਖੇੜਿਆਂ ਤੋਂ) ਬਚਿਆ ਰਹਿੰਦਾ ਹੈ ॥੪॥

ਪਦ ਅਰਥ ਇਤ ਊਤਹਿ = ਇਤੁ ਹੀ ਉਤੁ ਹੀ, ਇਥੇ ਭੀ ਅਤੇ ਪਰਲੋਕ ਵਿਚ ਭੀ ॥੪॥

SikhNet (Spanish)pero si uno sirve al Devoto del Señor es emancipado aquí y aquí después.(4)

ਸਭ ਕਿਛੁ ਤੁਮੑ ਹੀ ਤੇ ਹੋਆ; ਆਪਿ ਬਣਤ ਬਣਾਈ ॥

sabh kichh tuma hee te hoaa; aap banat banaaee |

Sant Singh KhalsaEverything comes from You, O Lord; You Yourself created the creation.
Manmohan SinghEverything has emanated from Thee O Lord, Thou Thyself hast created the creation.
Manmohan Singh (Punjabi)ਹਰ ਵਸਤੂ ਤੇਰੇ ਤੋਂ ਉਤਪੰਨ ਹੋਈ ਹੈ, ਹੇ ਸੁਆਮੀ! ਤੂੰ ਆਪੇ ਹੀ ਰਚਨਾ ਰਚੀ ਹੈ।
Fareedkot Teekaਤਾਂ ਤੇ ਹੇ ਵਾਹਿਗੁਰੂ! ਸਭ ਕਿਛ ਤੁਮਾਰੇ ਤੇ ਹੀ ਹੂਆ ਹੈ ਔ ਆਪ ਹੀ ਤੈਂਨੇ ਸਰਬ ਪ੍ਰਕਾਰ ਤੇ ਸੰਸਾਰ ਕੀ ਬਨਾਵਟ ਬਨਾਈ ਹੈ, ਭਾਵ ਸੇ ਸਰਬ ਕਾ ਸੁਆਮੀ ਤੂਹੀਂ ਹੈਂ॥
Prof. Sahib Singh(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਦਾ) ਹਰੇਕ ਕੰਮ ਤੇਰੀ ਪ੍ਰੇਰਨਾ ਨਾਲ ਹੀ ਹੁੰਦਾ ਹੈ। ਤੂੰ ਆਪ ਹੀ ਇਹ ਸਾਰੀ ਖੇਡ ਰਚੀ ਹੋਈ ਹੈ।

ਪਦ ਅਰਥ ਤੇ = ਤੋਂ। ਬਣਤ = ਰਚਨਾ।

SikhNet (Spanish)Todo viene de Ti, oh Señor, pues eres el Creador de la creación,

ਦਰਸਨੁ ਭੇਟਤ ਸਾਧ ਕਾ; ਨਾਨਕ ਗੁਣ ਗਾਈ ॥੫॥੧੪॥੪੪॥

darasan bhettat saadh kaa; naanak gun gaaee |5|14|44|

Sant Singh KhalsaBlessed with the Blessed Vision of the Darshan of the Holy, Nanak sings the Glorious Praises of the Lord. ||5||14||44||
Manmohan SinghBlessed with the saints' vision Nanak sings God's praise.
Manmohan Singh (Punjabi)ਸੰਤਾਂ ਦਾ ਦੀਦਾਰ ਪਾ ਕੇ ਨਾਨਕ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਮਾਰੀ ਤੇਰੇ ਪਾਸ ਇਹੀ ਬੇਨਤੀ ਹੈ, ਸੋ ਐਸੇ ਤੇਰੇ ਸੰਤ ਜਨੋਂ ਕੇ ਦਰਸਨ ਕਾ (ਭੇਟਤ) ਮਿਲਾਪ ਕਰ ਤੇਰੇ ਗੁਣਾਂ ਕੋ ਮੇਂ ਨਿਤ ਗਾਇਨ ਕਰਤਾ ਰਹੂੰ॥੫॥੧੪॥੪੪॥☬ਪੁਨਾ ਤਿਸ ਸੁਆਮੀ ਪਾਸੋਂ ਗੁਨ ਜਾਚਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਅਰਦਾਸ ਕਰ, ਤੇ ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਗੁਰੂ ਦਾ ਦਰਸ਼ਨ ਕਰ ਕੇ (ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ) ਤੇਰੇ ਗੁਣ ਗਾਂਦਾ ਰਹਾਂ ॥੫॥੧੪॥੪੪॥

ਪਦ ਅਰਥ ਦਰਸਨੁ ਭੇਟਤ = ਦਰਸ਼ਨ ਕਰਦਿਆਂ। ਭੇਟਤ = ਪਰਸਿਆਂ। ਸਾਧੂ = ਗੁਰੂ। ਗਾਈ = ਗਾਈਂ, ਮੈਂ ਗਾਵਾਂ ॥੫॥੧੪॥੪੪॥

SikhNet (Spanish)Bendecido con la Preciosa Visión del Darshan de los Santos, Nanak canta las Gloriosas Alabanzas del Señor. (5-14-44)

Open this shabad →

Ang 811 of 1430