ਬਿਲਾਵਲੁ ਮਹਲਾ ੫ ॥
bilaaval mahalaa 5 | Ang 810
Sant Singh KhalsaBilaaval, Fifth Mehl:
Manmohan SinghBilawal, 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਟਹਲ ਕਰਉ. ਤੇਰੇ ਦਾਸ ਕੀ; ਪਗ ਝਾਰਉ ਬਾਲ ॥
ttehal krau. tere daas kee; pag jhaarau baal | Ang 810
Sant Singh KhalsaI perform service for Your slave, O Lord, and wipe his feet with my hair.
Manmohan SinghI perform service for Thy slave, O Lord, and wipe his feet with my hair.
Manmohan Singh (Punjabi)ਮੈਂ ਤੇਰੇ ਗੋਲੇ ਦੀ ਸੇਵਾ ਕਮਾਉਂਦਾ ਹਾਂ, ਹੇ ਸੁਆਮੀ! ਅਤੇ ਆਪਣੇ ਕੇਸਾਂ ਨਾਲ ਉਸ ਦੇ ਪੈਰ ਝਾੜਦਾ ਹਾਂ।
Fareedkot Teekaਤੇਰੇ ਦਾਸ ਸੰਤ ਜਨੋਂ ਕੀ (ਟਹਲ) ਸੇਵਾ ਕਰੋਂ ਔ ਤਿਨਾਂ ਕੇ ਚਰਨਾਂ ਕੀ ਧੂੜੀ ਕੋ (ਬਾਲ) ਕੇਸੋਂ ਕਰ ਝਾੜਨਾਂ ਕਰੂੰ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੀ ਸੇਵਾ ਕਰਦਾ ਰਹਾਂ। ਮੈਂ (ਤੇਰੇ ਸੇਵਕ ਦੇ) ਚਰਨ (ਆਪਣੇ) ਕੇਸਾਂ ਨਾਲ ਝਾੜਦਾ ਰਹਾਂ।ਪਦ ਅਰਥ ਕਰਉ = ਕਰਉਂ, ਮੈਂ ਕਰਦਾ ਰਹਾਂ। ਪਗ = ਪੈਰ, ਚਰਨ। ਝਾਰਉ = ਝਾਰਉਂ, ਮੈਂ ਝਾੜਾਂ। ਬਾਲ = ਕੇਸਾਂ ਨਾਲ।
SikhNet (Spanish)Quiero servir a Tu Devoto, oh Señor, y lavar Sus Pies con mi cabello.
ਮਸਤਕੁ ਅਪਨਾ ਭੇਟ ਦੇਉ; ਗੁਨ ਸੁਨਉ ਰਸਾਲ ॥੧॥
masatak apanaa bhett deo; gun sunau rasaal |1| Ang 810
Sant Singh KhalsaI offer my head to him, and listen to the Glorious Praises of the Lord, the source of bliss. ||1||
Manmohan SinghI surrender my head to him and hear from him the praises of the Home of Bliss.
Manmohan Singh (Punjabi)ਮੈਂ ਉਸ ਨੂੰ ਆਪਣਾ ਸਿਰ ਸਮਰਪਨ ਕਰਦਾ ਹਾਂ ਅਤੇ ਉਸ ਪਾਸੋਂ ਖੁਸ਼ੀ ਦੇ ਘਰ ਦੀਆਂ ਸਿਫਤਾਂ ਸੁਣਦਾ ਹਾਂ।
Fareedkot Teekaਅਪਨਾ (ਮਸਤਕੁ) ਸੀਸ ਤਿਨ ਕੀ ਭੇਟਾ ਕਰ ਦੇਵੋਂ, ਔ ਤਿਨ ਕੇ ਮੁਖ ਤੇ ਤੇਰੇ ਗੁਣਾਨਵਾਦ (ਰਸਾਲ) ਰਸੋਂ ਕਾ ਘਰ ਸਦਾ ਸ੍ਰਵਣ ਕਰੂੰ॥੧॥
Prof. Sahib Singhਮੈਂ ਆਪਣਾ ਸਿਰ (ਤੇਰੇ ਸੇਵਕ ਅੱਗੇ) ਭੇਟਾ ਕਰ ਦਿਆਂ, (ਤੇ ਉਸ ਪਾਸੋਂ ਤੇਰੇ) ਰਸ-ਭਰੇ ਗੁਣ ਸੁਣਦਾ ਰਹਾਂ ॥੧॥ਪਦ ਅਰਥ ਮਸਤਕੁ = ਮੱਥਾ, ਸਿਰ। ਭੇਟ ਦੇਉ = ਭੇਟ ਦੇਉਂ, ਮੈਂ ਅਰਪਣ ਕਰ ਦਿਆਂ। ਸੁਨਉ = ਸੁਨਉਂ, ਮੈਂ ਸੁਣਾਂ। ਰਸਾਲ = {ਰਸ ਆਲਯ} ਸੁਆਦਲੇ ॥੧॥
SikhNet (Spanish)Entregaría mi cabeza a él si pudiera escuchar Tu Alabanza Gloriosa.(1)
ਤੁਮੑ ਮਿਲਤੇ ਮੇਰਾ ਮਨੁ ਜੀਓ; ਤੁਮੑ ਮਿਲਹੁ ਦਇਆਲ ॥
tuma milate meraa man jeeo; tuma milahu deaal | Ang 810
Sant Singh KhalsaMeeting You, my mind is rejuvenated, so please meet me, O Merciful Lord.
Manmohan SinghOn meeting Thee, my soul revives, so meet me Thou, O Merciful Master.
Manmohan Singh (Punjabi)ਤੈਨੂੰ ਭੇਟ ਕੇ ਮੇਰੀ ਆਤਮਾ ਸੁਰਜੀਤ ਹੋ ਜਾਂਦੀ ਹੈ। ਇਸ ਲਈ ਤੂੰ ਮੈਨੂੰ ਮਿਲ ਪਉ, ਹੇ ਮਿਹਰਬਾਨ ਸੁਆਮੀ!
Fareedkot Teekaਹੇ ਵਾਹਿਗੁਰੂ! ਤੁਮਾਰੇ ਮਿਲਾਪ ਤੇ ਮੇਰਾ ਮਨ ਜੀਵਤਾ ਹੋਵੈਗਾ, ਤਾਂ ਤੇ ਤੁਮ ਮੈਨੂੰ ਮਿਲੋ॥
Prof. Sahib Singhਹੇ ਦਇਆ ਦੇ ਸੋਮੇ ਪ੍ਰਭੂ! ਮੈਨੂੰ ਮਿਲ। ਤੈਨੂੰ ਮਿਲਿਆਂ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ।ਪਦ ਅਰਥ ਜੀਓ = ਜੀਊ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਦਇਆਲ = ਹੇ ਦਇਆ ਦੇ ਸੋਮੇ!
SikhNet (Spanish)Encontrándote mi mente rejuvenece; por favor, encuéntrame ya, oh Señor de Misericordia.
ਨਿਸਿ ਬਾਸੁਰ ਮਨਿ ਅਨਦੁ ਹੋਤ; ਚਿਤਵਤ ਕਿਰਪਾਲ ॥੧॥ ਰਹਾਉ ॥
nis baasur man anad hot; chitavat kirapaal |1| rahaau | Ang 810
Sant Singh KhalsaNight and day, my mind enjoys bliss, contemplating the Lord of Compassion. ||1||Pause||
Manmohan SinghContemplating the compassionate Lord, night and day my mind enjoys bliss. Pause.
Manmohan Singh (Punjabi)ਦਇਆਲੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੇਰਾ ਚਿੱਤ ਰਾਤ ਦਿਨ ਮੌਜਾਂ ਮਾਣਦਾ ਹੈ। ਠਹਿਰਾਉ।
Fareedkot Teekaਹੇ ਕ੍ਰਿਪਾਲ ਸਰੂਪ! ਤੇਰੇ ਨਾਮ ਕੌ (ਚਿਤਵਤ) ਸਿਮਰਨ ਕਰਤੇ ਹੂਏ ਦਿਨੇ ਰਾਤ੍ਰੀ ਮੇਂ ਮੇਰਾ ਮਨ ਸਦਾ ਅਨੰਦ ਹੋਤਾ ਹੈ॥੧॥ ਰਹਾਉ ॥
Prof. Sahib Singhਹੇ ਕਿਰਪਾ ਦੇ ਘਰ ਪ੍ਰਭੂ! (ਤੇਰੇ ਗੁਣ) ਯਾਦ ਕਰਦਿਆਂ ਦਿਨ ਰਾਤ ਮੇਰੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ। ਮਨਿ = ਮਨ ਵਿਚ {ਲਫ਼ਜ਼ 'ਮਨੁ' ਅਤੇ 'ਮਨਿ' ਦਾ ਵਿਆਕਰਨਿਕ ਫ਼ਰਕ ਚੇਤੇ ਰਹੇ}। ਕਿਰਪਾਲ = ਹੇ ਕਿਰਪਾ ਦੇ ਸੋਮੇ! ॥੧॥ ਰਹਾਉ ॥
SikhNet (Spanish)Noche y día, mi mente está en la Gloria, Contemplando al Dios Compasivo. (1-Pausa)
ਜਗਤ ਉਧਾਰਨ ਸਾਧ ਪ੍ਰਭ; ਤਿਨੑ ਲਾਗਹੁ ਪਾਲ ॥
jagat udhaaran saadh prabh; tina laagahu paal | Ang 811
Sant Singh KhalsaGod's Holy people are the saviors of the world; I grab hold of the hem of their robes.
Manmohan SinghThine saints, O Lord, are the saviours of the World, are the saviours myself to their skirt
Manmohan Singh (Punjabi)ਤੇਰੇ ਸੰਤ, ਹੇ ਸਾਈਂ! ਸੰਸਾਰ ਦਾ ਪਾਰ ਉਤਾਰਾ ਕਰਨ ਵਾਲੇ ਹਨ, ਇਸ ਲਈ ਮੈਂ ਉਨ੍ਹਾਂ ਦੇ ਪੱਲੇ ਨਾਲ ਜੁੜਦਾ ਹਾਂ।
Fareedkot Teekaਇਸ ਸੰਸਾਰ ਸਮੁੰਦਰ ਤੇ (ਉਧਾਰਣ) ਤਾਰਨੇ ਹਾਰੇ ਜੋ ਸੰਤ ਜਨ ਹੈਂ, ਹੇ ਪ੍ਰਭੂ! ਮੈਂ ਤਿਨ ਕੇ (ਪਾਲ) ਲੜ ਲਾਗੋਂ, ਭਾਵ ਤੇ ਤਿਨ ਕਾ ਆਸਰਾ ਗ੍ਰਹਣ ਕਰੂੰ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਗੁਰਮੁਖ ਮਨੁੱਖ ਦੁਨੀਆ (ਦੇ ਬੰਦਿਆਂ) ਨੂੰ (ਵਿਕਾਰਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਹੁੰਦੇ ਹਨ, (ਜੇ ਵਿਕਾਰਾਂ ਤੋਂ ਬਚਣ ਦੀ ਲੋੜ ਹੈ ਤਾਂ) ਉਹਨਾਂ ਦੀ ਸਰਨ ਪਏ ਰਹੋ।ਪਦ ਅਰਥ ਉਧਾਰਨ = ਬਚਾਣ ਵਾਲੇ। ਸਾਧ ਪ੍ਰਭ = ਪ੍ਰਭੂ ਦਾ ਭਜਨ ਕਰਨ ਵਾਲੇ ਗੁਰਮੁਖ। ਤਿਨ੍ਹ੍ਹ ਪਾਲ = ਉਹਨਾਂ ਦੇ ਪੱਲੇ, ਉਹਨਾਂ ਦੀ ਸਰਨ।
SikhNet (Spanish)Oh Dios, Tus Santos liberan al mundo entero; voy a buscar su Refugio.
ਮੋ ਕਉ ਦੀਜੈ ਦਾਨੁ ਪ੍ਰਭ; ਸੰਤਨ ਪਗ ਰਾਲ ॥੨॥
mo kau deejai daan prabh; santan pag raal |2| Ang 811
Sant Singh KhalsaBless me, O God, with the gift of the dust of the feet of the Saints. ||2||
Manmohan SinghMy Master, bless me with gift of the dust of thine saint feet.
Manmohan Singh (Punjabi)ਮੇਰੇ ਮਾਲਕ! ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਪਰਦਾਨ ਕਰ।
Fareedkot Teekaਤਾਂ ਤੇ ਹੇ ਪ੍ਰਭੋ! ਮੇਰੇ ਕੋ ਤਿਨ ਸੰਤ ਜਨੋਂ ਕੇ ਚਰਨਾਂ ਕੀ (ਰਾਲ) ਧੂੜੀ ਕਾ ਦਾਨ ਕਰੋ॥੨॥
Prof. Sahib Singhਹੇ ਪ੍ਰਭੂ! ਮੈਨੂੰ (ਭੀ) ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦਾ ਦਾਨ ਦੇਹ ॥੨॥ਪਦ ਅਰਥ ਮੋ ਕਉ = ਮੈਨੂੰ। ਪ੍ਰਭ = ਹੇ ਪ੍ਰਭੂ! ਪਗ ਰਾਲ = ਪੈਰਾਂ ਦੀ ਧੂੜ ॥੨॥
SikhNet (Spanish)Bendíceme, oh Señor, con el Polvo de los Pies de Tus Santos. (2)
ਉਕਤਿ ਸਿਆਨਪ ਕਛੁ ਨਹੀ; ਨਾਹੀ ਕਛੁ ਘਾਲ ॥
aukat siaanap kachh nahee; naahee kachh ghaal | Ang 811
Sant Singh KhalsaI have no skill or wisdom at all, nor any work to my credit.
Manmohan SinghI have no skill and wisdom, nor have I any service to my credit.
Manmohan Singh (Punjabi)ਮੇਰੇ ਵਿੱਚ ਕੋਈ ਹੁਨਰ ਅਤੇ ਅਕਲਮੰਦੀ ਨਹੀਂ, ਨਾਂ ਹੀ ਮੇਰੇ ਪੱਲੇ ਕੋਈ ਟਹਿਲ ਸੇਵਾ ਹੈ।
Fareedkot Teekaਤਾਂ ਤੇ (ਉਕਤਿ) ਬਾਣੀ ਕੀ ਚਤਰਾਈ ਸਹਿਤ ਕਥਨ ਔ ਬੁਧੀ ਕੀ ਸਿਆਣਪ ਨਹੀਂ ਹੈ, ਅਰ ਸਰੀਰ ਕਰ ਸਾਧਨੋਂ ਰੂਪੀ (ਘਾਲ) ਕਮਾਈ ਕੀ ਸਾਮ੍ਰਥਤਾ ਭੀ ਮੇਰੇ ਵਿਖੇ (ਕਛੁ) ਰੰਚਕ ਮਾਤਰ ਨਹੀਂ ਹੈ॥
Prof. Sahib Singhਹੇ ਪ੍ਰਭੂ! ਮੇਰੇ ਪੱਲੇ ਦਲੀਲ ਕਰਨ ਦੀ ਸਮਰਥਾ ਨਹੀਂ, ਮੇਰੇ ਅੰਦਰ ਕੋਈ ਸਿਆਣਪ ਨਹੀਂ, ਮੈਂ ਕੋਈ ਸੇਵਾ ਦੀ ਮੇਹਨਤ ਨਹੀਂ ਕੀਤੀ,ਪਦ ਅਰਥ ਉਕਤਿ = ਯੁਕਤਿ, ਦਲੀਲ। ਘਾਲ = ਮੇਹਨਤ, ਸੇਵਾ।
SikhNet (Spanish)No soy sabio, ni conocedor, no he hecho ningún bien,
ਭ੍ਰਮ ਭੈ ਰਾਖਹੁ ਮੋਹ ਤੇ; ਕਾਟਹੁ ਜਮ ਜਾਲ ॥੩॥
bhram bhai raakhahu moh te; kaattahu jam jaal |3| Ang 811
Sant Singh KhalsaPlease, protect me from doubt, fear and emotional attachment, and cut away the noose of Death from my neck. ||3||
Manmohan SinghPreserve me Thou from doubt, death and worldly attachment and cut away my death's noose, O my Lord.
Manmohan Singh (Punjabi)ਤੂੰ ਸੰਦੇਹ, ਡਰ ਅਤੇ ਸੰਸਾਰੀ ਲਗਨ ਤੋਂ ਮੇਰੀ ਰੱਖਿਆ ਕਰ, ਅਤੇ ਮੇਰੀ ਮੌਤ ਦੀ ਫਾਹੀ ਕੱਟ ਦੇ, ਹੇ ਮੇਰੇ ਪ੍ਰਭੂ!
Fareedkot Teekaਭਰਮ ਔ ਭੈ ਜਨਮ ਮ੍ਰਿਤਾਦਿਕੋਂ ਕਾ ਅਰ ਮੋਹਾਦੀ ਵਿਕਾਰੋਂ ਤੇ ਆਪ ਹੀ ਰਖਿਆ ਕਰ ਲੀਜੀਏ, ਪੁਨਾ ਜਮ ਕੇ (ਜਾਲ) ਬੰਧਨ ਕੋ ਕਾਟ ਦੀਜੀਏ॥੩॥
Prof. Sahib Singh(ਮੇਰੀ ਤਾਂ ਤੇਰੇ ਹੀ ਦਰ ਤੇ ਅਰਜ਼ੋਈ ਹੈ-ਹੇ ਪ੍ਰਭੂ!) ਮੈਨੂੰ ਭਟਕਣਾਂ ਤੋਂ, ਡਰਾਂ ਤੋਂ, ਮੋਹ ਤੋਂ ਬਚਾ ਲੈ (ਇਹ ਭਟਕਣ, ਇਹ ਡਰ, ਇਹ ਮੋਹ ਸਭ ਜਮ ਦੇ ਜਾਲ, ਜਮ ਦੇ ਵੱਸ ਪਾਣ ਵਾਲੇ ਹਨ, ਮੇਰਾ ਇਹ) ਜਮਾਂ ਦਾ ਜਾਲ ਕੱਟ ਦੇ ॥੩॥ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਮੋਹ ਤੇ = ਮੋਹ ਤੋਂ। ਜਮ ਜਾਲ = ਜਮ ਦਾ ਜਾਲ ॥੩॥
SikhNet (Spanish)pero libérame, oh Señor, de la trampa del miedo, de la duda y del apego. (3)
ਬਿਨਉ ਕਰਉ ਕਰੁਣਾਪਤੇ; ਪਿਤਾ ਪ੍ਰਤਿਪਾਲ ॥
binau krau karunaapate; pitaa pratipaal | Ang 811
Sant Singh KhalsaI beg of You, O Lord of Mercy, O my Father, please cherish me!
Manmohan SinghI, implore Thee, O Lord of mercy my Father, do Thou cherish me.
Manmohan Singh (Punjabi)ਮੈਂ ਪ੍ਰਾਰਥਨਾ ਕਰਦਾ ਹਾਂ, ਹੇ ਰਹਿਮਤ ਦੇ ਸੁਆਮੀ ਮੇਰੇ ਬਾਬਲ! ਤੂੰ ਮੇਰੀ ਪਰਵਰਸ਼ ਕਰ।
Fareedkot Teekaਹੇ (ਕਰੁਣਾਪਤੇ) ਕ੍ਰਿਪਾਲ ਸਰੂਪ ਮੇਰੇ ਮਾਲਕ! ਪੁਨਾ ਸਰਬ ਕੇ ਪਿਤਾ ਰੂਪ ਹੋ ਕਰ ਜੀਵਾਂ ਕੀ ਪਾਲਣਾ ਕਰਨਹਾਰੇ ਵਾਹਿਗੁਰੂ, ਮੈਂ ਤੇਰੇ ਆਗੇ ਬੇਨਤੀ ਕਰਤਾ ਹੂੰ॥
Prof. Sahib Singhਹੇ ਤਰਸ ਦੇ ਸੋਮੇ! ਹੇ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ।ਪਦ ਅਰਥ ਬਿਨਉ = {विनय} ਬੇਨਤੀ। ਕਰਉ = ਕਰਉਂ। ਕਰੁਣਾ ਪਤੇ = {ਕਰੁਣਾ = ਤਰਸ, ਦਇਆ। ਪਤੇ = ਹੇ ਪਤੀ!} ਹੇ ਦਇਆ ਦੇ ਮਾਲਕ!
SikhNet (Spanish)Te rezo a Ti, oh Señor de Misericordia, oh Padre mío, Me sostienes siempre;
ਗੁਣ ਗਾਵਉ ਤੇਰੇ ਸਾਧਸੰਗਿ; ਨਾਨਕ ਸੁਖ ਸਾਲ ॥੪॥੧੧॥੪੧॥
gun gaavau tere saadhasang; naanak sukh saal |4|11|41| Ang 811
Sant Singh KhalsaI sing Your Glorious Praises, in the Saadh Sangat, the Company of the Holy, O Lord, Home of peace. ||4||11||41||
Manmohan SinghO my Lord, the Home of bliss sing I thine praises in the society of the saints.
Manmohan Singh (Punjabi)ਹੇ ਪਰਸੰਨਤਾ ਦੇ ਘਰ, ਮੇਰੇ ਸੁਆਮੀ! ਸਤਿ ਸੰਗਤ ਅੰਦਰ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ।
Fareedkot Teekaਹੇ ਅਕਾਲ ਪੁਰਖ ਜੀ! (ਸੁਖ ਸਾਲ) ਸਰਬ ਸੁਖਾਂ ਕਾ ਘਰ ਜੋ ਸਤਿਸੰਗ ਹੈ, ਤਿਸ ਵਿਖੇ ਮਿਲ ਕਰ ਮੈਂ ਸਦਾ ਤੇਰੇ ਗੁਣਾਂ ਕੋ ਗਾਇਨ ਕਰਤਾ ਰਹੂੰ। ਮੁਝ ਕੋ ਕਿਰਪਾ ਕਰ ਇਹੀ ਦਾਨ ਦੀਜੀਏ॥੪॥੧੧॥੪੧॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਸਾਧ ਸੰਗਤਿ ਵਿਚ ਟਿਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। (ਹੇ ਪ੍ਰਭੂ!) ਤੇਰੀ ਸਾਧ ਸੰਗਤਿ ਸੁਖਾਂ ਦਾ ਘਰ ਹੈ ॥੪॥੧੧॥੪੧॥ਪਦ ਅਰਥ ਗਾਵਉ = ਗਾਵਉਂ। ਸਾਲ = {ਸ਼ਾਲਾ} ਘਰ। ਸੁਖ ਸਾਲ = ਸੁਖਾਂ ਦਾ ਘਰ ॥੪॥੧੧॥੪੧॥
SikhNet (Spanish)bendíceme para que cante Tu Alabanza en unión con los Santos que son el Hogar del Éxtasis.(4-11-41)