ੴ

ਸਿੱਖਬਾਣੀ · SikhBani

ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥

andarahu anaa baaharahu anaa koorree koorree gaavai
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 960 · 17 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਅੰਦਰਹੁ ਅੰਨਾ. ਬਾਹਰਹੁ ਅੰਨਾ; ਕੂੜੀ ਕੂੜੀ ਗਾਵੈ ॥

andarahu anaa. baaharahu anaa; koorree koorree gaavai |

Sant Singh KhalsaBlind inwardly, and blind outwardly, he sings falsely, falsely.
Manmohan SinghThe man is blind within and blind without, but he falsely and pretendedly sings the Lord's praise.
Manmohan Singh (Punjabi)ਇਨਸਾਨ ਅੰਦਰਵਾਰੋ ਅੰਨ੍ਹਾ ਹੈ ਅਤੇ ਬਾਹਰਵਾਰੋਂ ਭੀ ਅੰਨ੍ਹਾ, ਪ੍ਰੰਤੂ ਝੂਠੀ ਮੂਠੀ ਤੇ ਫਰਜ਼ੀ ਤੌਰ ਤੇ ਉਹ ਸਾਈਂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਅੰਤਰੀਵ ਗਿਆਨ ਵੈਰਾਗ ਨੇਤ੍ਰੋਂ ਸੇ ਹੀਨ ਹੈਂ, ਬਾਹਰੋਂ ਸਾਸਤ੍ਰ ਗਿਆਨ ਨੇਤ੍ਰੋਂ ਸੇ ਹੀਨ ਹੈ, ਭਾਵ ਸ਼ਾਸਤ੍ਰ ਤੇ ਵਿਤੇ ਚੱਲਦਾ ਹੈ। ਝੂਠੀ ਝੂਠੀ ਗਾਵਤਾ ਹੈ, ਭਾਵ ਕਥਨੀ ਕਰਤਾ ਹੈ॥
Prof. Sahib Singhਜੇ ਮਨੁੱਖ ਮਨੋਂ ਮਾਇਆ ਵਿਚ ਫਸਿਆ ਹੋਇਆ ਹੈ ਤੇ ਕਰਤੂਤਾਂ ਭੀ ਕਾਲੀਆਂ ਹਨ, ਪਰ ਝੂਠੀ ਮੂਠੀ (ਬਿਸ਼ਨ-ਪਦੇ) ਗਾਉਂਦਾ ਹੈ,

ਪਦ ਅਰਥ ਅੰਦਰਹੁ ਬਾਹਰਹੁ = ਮਨੋਂ ਭੀ ਤੇ ਕਰਤੂਤਾਂ ਤੋਂ ਭੀ। ਕੂੜੀ ਕੂੜੀ = ਝੂਠ-ਮੂਠ।

SikhNet (Spanish)Él está ciego por dentro y por fuera, pero hace el alarde de cantar las Alabanzas del Señor.

ਦੇਹੀ ਧੋਵੈ ਚਕ੍ਰ ਬਣਾਏ; ਮਾਇਆ ਨੋ ਬਹੁ ਧਾਵੈ ॥

dehee dhovai chakr banaae; maaeaa no bahu dhaavai |

Sant Singh KhalsaHe washes his body, and draws ritual marks on it, and totally runs after wealth.
Manmohan SinghHe washes his body, inscribes religious-marks on it and greatly runs after wealth.
Manmohan Singh (Punjabi)ਉਹ ਆਪਣੇ ਸਰੀਰ ਨੂੰ ਧੌਦਾਂ ਹੈ, ਇਸ ਉਤੇ ਧਾਰਮਕ ਚਿੰਨ੍ਹ ਬਣਾਉਂਦਾ ਹੈ ਅਤੇ ਧਨ-ਦੌਲਤ ਮਗਰ ਬੜੀ ਦੌੜ ਭੱਜ ਕਰਦਾ ਹੈ।
Fareedkot Teekaਰਹਤ ਤੇ ਸੁੰਨ ਹੈ ਸਰੀਰ ਕੋ ਧੋਵਤਾ ਹੈ ਔ ਸਰੀਰ ਪਰ ਚਕ੍ਰ ਆਦੀ ਚਿਨ ਬਨਾਵਤਾ ਹੈ, ਮਨ ਤਨ ਕਰ ਕੇ ਮਾਇਆ ਕੋ ਬਹੁਤ ਧਾਵਤਾ ਹੈ॥
Prof. Sahib Singhਸਰੀਰ ਨੂੰ ਇਸ਼ਨਾਨ ਕਰਾਉਂਦਾ ਹੈ (ਪਿੰਡ ਉਤੇ) ਚੱਕਰ ਬਣਾਉਂਦਾ ਹੈ, ਤੇ ਉਂਞ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ,

ਪਦ ਅਰਥ ਦੇਹੀ = ਸਰੀਰ। ਧਾਵੈ = ਭਟਕਦਾ ਹੈ।

SikhNet (Spanish)Limpia su cuerpo y le inscribe signo, así como hacen los Vaishnavas, y va por todas partes tras la ilusión.

ਅੰਦਰਿ ਮੈਲੁ. ਨ ਉਤਰੈ ਹਉਮੈ; ਫਿਰਿ ਫਿਰਿ ਆਵੈ ਜਾਵੈ ॥

andar mail. na utarai haumai; fir fir aavai jaavai |

Sant Singh KhalsaBut the filth of his egotism is not removed from within, and over and over again, he comes and goes in reincarnation.
Manmohan SinghThe filth of ego is removed not from within him and he comes and goes over and over again.
Manmohan Singh (Punjabi)ਹੰਕਾਰ ਦੀ ਗੰਦਗੀ ਉਸ ਦੇ ਅੰਦਰੋਂ ਦੂਰ ਨਹੀਂ ਹੁੰਦੀ ਅਤੇ ਉਹ ਮੁੜ ਮੁੜ ਕੇ ਜੰਮਦਾ ਤੇ ਮਰਦਾ ਹੈ।
Fareedkot Teekaਅੰਤਰ ਹਉਮੈਂ ਕੀ ਮੈਲ ਜੋ ਲਾਗੀ ਹੂਈ ਹੈ ਓਹ ਤੋ ਉਤਰਤੀ ਨਹੀਂ, ਇਸੀ ਦੋਖ ਸੇ ਬਾਰੰਬਾਰ ਜਨਮਤਾ ਮਰਤਾ ਹੈ॥
Prof. Sahib Singh(ਇਹਨਾਂ ਚੱਕ੍ਰ ਆਦਿਕਾਂ ਨਾਲ) ਮਨ ਵਿਚੋਂ ਹਉਮੈ ਦੀ ਮੈਲ ਨਹੀਂ ਉਤਰਦੀ, ਉਹ ਮੁੜ ਮੁੜ ਜਨਮ ਦੇ ਚੱਕ੍ਰ ਵਿਚ ਪਿਆ ਰਹਿੰਦਾ ਹੈ;
SikhNet (Spanish)Pero él no se ha liberado de la basura del ego y va y viene una y otra vez.

ਨੀਂਦ ਵਿਆਪਿਆ. ਕਾਮਿ ਸੰਤਾਪਿਆ; ਮੁਖਹੁ ਹਰਿ ਹਰਿ ਕਹਾਵੈ ॥

neend viaapiaa. kaam santaapiaa; mukhahu har har kahaavai |

Sant Singh KhalsaEngulfed in sleep, and tormented by frustrated sexual desire, he chants the Lord's Name with his mouth.
Manmohan SinghEngrossed in sleep and tormented by lust, he utters God's Name with his mouth.
Manmohan Singh (Punjabi)ਨੀਂਦਰ ਵਿੱਚ ਕਲਤਾਨ ਅਤੇ ਸ਼ਹਿਵਤ ਦਾ ਦੁਖੀ ਕੀਤਾ ਹੋਇਆ ਉਹ ਆਪਣੇ ਮੂੰਹ ਨਾਲ ਰੱਬ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਅਗਿਆਨ ਨਿੰਦ੍ਰਾ ਮੈਂ ਬਿਆਪਿਆ ਹੋਇਆ ਹੈ ਔ ਕਾਮ ਕਰ ਕੇ ਸੰਤਪਤ ਹੈ। ਮੁਖਹੁ ਹਰਿ ਹਰਿ ਆਪ ਕਹਿਤਾ ਹੈ ਔਰਨ ਸੇ ਕਹਾਵਤਾ ਹੈ॥
Prof. Sahib Singhਗ਼ਫ਼ਲਤਿ ਦੀ ਨੀਂਦ ਦਾ ਦੱਬਿਆ ਹੋਇਆ, ਕਾਮ ਦਾ ਮਾਰਿਆ ਹੋਇਆ, ਮੂੰਹ ਨਾਲ ਹੀ 'ਹਰੇ! ਹਰੇ!' ਆਖਦਾ ਹੈ,

ਪਦ ਅਰਥ ਕਾਮਿ = ਕਾਮ ਦੀ ਰਾਹੀਂ।

SikhNet (Spanish)Le fascina dormir y es atormentado por la lujuria, pero eso sí, canta el Nombre del Señor.

ਬੈਸਨੋ ਨਾਮੁ ਕਰਮ ਹਉ ਜੁਗਤਾ; ਤੁਹ ਕੁਟੇ ਕਿਆ ਫਲੁ ਪਾਵੈ ॥

baisano naam karam hau jugataa; tuh kutte kiaa fal paavai |

Sant Singh KhalsaHe is called a Vaishnav, but he is bound to deeds of egotism; by threshing only husks, what rewards can be obtained?
Manmohan SinghHe is a Vaishnav by Name but is yoked to the deeds of ego. Thrashing husk, what fruit can be obtained?
Manmohan Singh (Punjabi)ਉਹ ਨਾਮ ਮਾਤ੍ਰ ਵੈਸ਼ਨੋ ਹੈ ਪਰ ਹੰਕਾਰ ਦੇ ਨਾਲ ਜੜਿਆ ਹੋਇਆ ਹੈ। ਫੂਸ ਨੂੰ ਛੜਨ ਦੁਆਰਾ ਉਹ ਕਿਹੜੇ ਮੇਵੇ ਨੂੰ ਪਾ ਸਕਦਾ ਹੈ।
Fareedkot Teekaਨਾਮ ਤੋ ਵੈਸਨੋ ਕਹਾਵਤਾ ਹੈ ਪੁਨਾ ਮਨ ਕਰ ਕੇ ਹਉਮੈਂ ਕਰਮੋਂ ਕੇ ਸੰਜੁਗਤ ਹੈ। ਇਹ ਤੋ ਜੈਸੇ ਕੋਈ ਤੋਹ ਕੁਟਤਾ ਹੋਵੈ ਉਸ ਕੋ ਕੁਛ ਪ੍ਰਾਪਤਿ ਨਹੀਂ ਹੋਤਾ ਤੈਸੇ ਹਉਮੈ ਜੁਗਤ ਕਰਮੋਂ ਸੇ ਏਹ ਕਿਆ ਫਲ ਪਾਵੇਗਾ, ਭਾਵ ਸੁਖ ਨਹੀਂ ਪਾਵੇਗਾ॥
Prof. Sahib Singhਆਪਣਾ ਨਾਮ ਭੀ ਵੈਸ਼ਨੋ (ਵਿਸ਼ਨੂੰ ਦਾ ਭਗਤ) ਰੱਖਿਆ ਹੋਇਆ ਹੈ, ਪਰ ਕਰਤੂਤਾਂ ਕਰਕੇ ਹਉਮੈ ਵਿਚ ਜਕੜਿਆ ਪਿਆ ਹੈ, (ਸੋ, ਸਰੀਰ ਧੋਣ, ਚੱਕ੍ਰ ਬਨਾਉਣ ਆਦਿਕ ਕਰਮ ਤੋਹ ਕੁੱਟਣ ਸਮਾਨ ਹਨ) ਤੋਹ ਕੁੱਟਿਆਂ (ਉਹਨਾਂ ਵਿਚੋਂ) ਚਉਲ ਨਹੀਂ ਲੱਭ ਪੈਣੇ।

ਪਦ ਅਰਥ ਬੈਸਨੋ = ਵਿਸ਼ਨੂੰ ਦਾ ਭਗਤ। ਹਉ = ਹਉਮੈ। ਜੁਗਤਾ = ਜੁੜਿਆ ਹੋਇਆ। ਤੁਹੁ = ਚਾਉਲਾਂ ਦੇ ਛਿੱਲੜ।

SikhNet (Spanish)Él dice que es un Vaishnav pero actúa totalmente desde el ego, sí, si lo que separa es paja, paja tendrá.

ਹੰਸਾ ਵਿਚਿ ਬੈਠਾ. ਬਗੁ, ਨ ਬਣਈ; ਨਿਤ ਬੈਠਾ. ਮਛੀ ਨੋ ਤਾਰ ਲਾਵੈ ॥

hansaa vich baitthaa. bag, na banee; nit baitthaa. machhee no taar laavai |

Sant Singh KhalsaSitting among the swans, the crane does not become one of them; sitting there, he keeps staring at the fish.
Manmohan SinghSitting amongst swans, the crane becomes not a swan, Sitting there he ever fixes his gaze on the fish.
Manmohan Singh (Punjabi)ਰਾਜ ਹੰਸਾਂ ਵਿੱਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣਦਾ। ਉਥੇ ਬੈਠਾ ਹੋਇਆ ਉਹ ਆਪਦੀ ਟਿਕਟਿਕੀ ਸਦਾ ਮਛਲੀ ਉੱਤੇ ਬੰਨ੍ਹੀ ਰਖਦਾ ਹੈ।
Fareedkot Teekaਹੰਸੋਂ ਕੇ ਬੀਚ ਬੈਠਾ ਹੂਆ ਜੈਸੇ ਬਗਲਾ ਨਹੀਂ (ਬਣਈ) ਸੋਭਤਾ ਵਹੁ ਨਿਤ ਬੈਠਾ ਹੂਆ ਮਛੀ ਕੇ ਪਕੜਨੇ ਕੋ ਹੀ (ਤਾਰ) ਬ੍ਰਿਤੀ ਲਗਾਵਤਾ ਹੈ। ਭਾਵ ਹੰਸ ਗੁਰਮੁਖ ਸਿਖ ਸਰੋਵਰ ਗੁਰੂ ਬਗਲਾ ਦੰਭੀ ਮਛੀ ਪਦਾਰਥ ਸੰਤਾਂ ਅਰ ਦੰਭੀ ਕਾ ਮੇਲ ਕਦੀ ਨਹੀਂ ਹੋਤਾ। ਹੀਰਾ ਮੋਤੀ ਗ੍ਯਾਨ ਵੈਰਾਗ ਕੋ ਸਿਖ ਧਾਰਤੇ ਹੈਂ, ਦੰਭੀ ਵਿਖਿਓਂ ਕੋ ਢੂੰਢਤਾ ਹੈ ਸਤਸੰਗ ਮੈਂ ਰਹ ਨਹੀਂ ਸਕਤਾ॥
Prof. Sahib Singhਹੰਸਾਂ ਵਿਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣ ਜਾਂਦਾ, (ਹੰਸਾਂ ਵਿਚ) ਬੈਠਾ ਹੋਇਆ ਭੀ ਉਹ ਸਦਾ ਮੱਛੀ (ਫੜਨ) ਲਈ ਤਾੜੀ ਲਾਂਦਾ ਹੈ;

ਪਦ ਅਰਥ ਬਗੁ = ਬਗਲਾ। ਤਾਰ = ਤਾੜੀ, ਸੁਰਤ।

SikhNet (Spanish)Aunque se pose como grulla en el lago en medio de los cisnes, aun ahí tendrá su mirada puesta en el pez.

ਜਾ ਹੰਸ ਸਭਾ, ਵੀਚਾਰੁ ਕਰਿ ਦੇਖਨਿ; ਤਾ ਬਗਾ ਨਾਲਿ ਜੋੜੁ ਕਦੇ. ਨ ਆਵੈ ॥

jaa hans sabhaa, veechaar kar dekhan; taa bagaa naal jorr kade. na aavai |

Sant Singh KhalsaAnd when the gathering of swans looks and sees, they realize that they can never form an alliance with the crane.
Manmohan SinghWhen the assembly of swans discriminatingly sees, then it finds that they cannot ever have an alliance with the cranes.
Manmohan Singh (Punjabi)ਜਦ ਰਾਜਹੰਸਾਂ ਦਾ ਸੰਮੇਲਣ ਨਿਰਣੇ ਕਰਕੇ ਵੇਖਦਾ ਹੈ, ਤਦ ਇਸ ਨੂੰ ਪਤਾ ਲਗਦਾ ਹੈ ਕਿ ਇੰਨ੍ਹਾਂ ਦਾ ਮਿਲਾਪ ਬਗਲਿਆਂ ਨਾਲ ਕਦਾਚਿੱਤ ਨਹੀਂ ਹੋ ਸਕਦਾ।
Fareedkot Teekaਜਬ ਹੰਸੋਂ ਕੀ ਸਭਾ ਬਿਚਾਰ ਕਰ ਕੇ ਦੇਖਨੇ ਲਗੀ ਤਾਂ ਬਗਲਿਆਂ ਨਾਲ ਤਿਨ ਕਾ ਸੰਬੰਧ ਕਬੀ ਭੀ ਨ ਆਇਆ॥
Prof. Sahib Singhਜਦੋਂ ਹੰਸ ਰਲ ਕੇ ਵਿਚਾਰ ਕਰ ਕੇ ਵੇਖਦੇ ਹਨ ਤਾਂ (ਇਹੀ ਸਿੱਟਾ ਨਿਕਲਦਾ ਹੈ ਕਿ) ਬਗਲਿਆਂ ਨਾਲ ਉਹਨਾਂ ਦਾ ਜੋੜ ਫਬਦਾ ਨਹੀਂ,
SikhNet (Spanish)Cuando los cisnes voltean alrededor, no encuentran nada en común con la grulla.

ਹੰਸਾ ਹੀਰਾ ਮੋਤੀ ਚੁਗਣਾ; ਬਗੁ ਡਡਾ ਭਾਲਣ ਜਾਵੈ ॥

hansaa heeraa motee chuganaa; bag ddaddaa bhaalan jaavai |

Sant Singh KhalsaThe swans peck at the diamonds and pearls, while the crane chases after frogs.
Manmohan SinghThe swans peck at jewels and pearls and the herons go out in search of frogs.
Manmohan Singh (Punjabi)ਰਾਜਹੰਸ ਜਵਾਹਿਰਾਤ ਅਤੇ ਮੋਤੀਆਂ ਨੂੰ ਚੁਗਦੇ ਹਨ ਅਤੇ ਬਗਲੇ ਡੱਡੀਆਂ ਨੂੰ ਲੱਭਣ ਜਾਂਦੇ ਹਨ।
Fareedkot Teekaਕਿਉਂਕਿ ਹੰਸਾਂ ਨੇ ਤਾਂ ਹੀਰਾ ਮੋਤੀ ਹੀ ਚੁਗਨਾ ਹੈ, ਬਗਲਾ ਡਡੋਂ ਕੋ ਹੀ ਢੂੰਡਣੇ ਜਾਤਾ ਹੈ॥
Prof. Sahib Singh(ਕਿਉਂਕਿ) ਹੰਸਾਂ ਦੀ ਖ਼ੁਰਾਕ ਹੀਰੇ ਮੋਤੀ ਹਨ ਤੇ ਬਗਲਾ ਡੱਡੀਆਂ ਲੱਭਣ ਜਾਂਦਾ ਹੈ;
SikhNet (Spanish)Los cisnes pican para conseguir perlas y diamantes, mientras que la grulla mete su pico para agarrar ranas.

ਉਡਰਿਆ ਵੇਚਾਰਾ ਬਗੁਲਾ; ਮਤੁ ਹੋਵੈ, ਮੰਞੁ ਲਖਾਵੈ ॥

auddariaa vechaaraa bagulaa; mat hovai, many lakhaavai |

Sant Singh KhalsaThe poor crane flies away, so that his secret will not be exposed.
Manmohan SinghThe poor heron flies away, lest it should so happen that he may be recognised.
Manmohan Singh (Punjabi)ਗਰੀਬ ਬੱਗ ਉਡੱ ਜਾਂਦਾ ਹੈ ਅਤੇ ਮਤੇ ਇਸ ਤਰ੍ਹਾਂ ਥੀ ਵੱਝ ਕਿ ਮੈਂ ਪਛਾਣਿਆਂ ਜਾਵਾਂ।
Fareedkot Teekaਅੰਤ ਕੋ ਬਗਲਾ ਜੋ ਬਿਚਾਰਾ ਹੈ, ਤਿਨ ਹੰਸੋਂ ਮੈਂ ਸੇ ਉਡਿਆ, ਕਿਉਂਕਿ ਮਤ ਕਿਤੇ ਮੇਰਾ ਲਖਣਾਂ ਹੋ ਜਾਵੇ, ਭਾਵ ਕਿਤੇ ਮੇਰਾ ਪਾਜ ਨ ਉਘੜ ਜਾਵੇ॥
Prof. Sahib Singhਵਿਚਾਰਾ ਬਗਲਾ (ਆਖ਼ਰ ਹੰਸਾਂ ਦੀ ਡਾਰ ਵਿਚੋਂ) ਉੱਡ ਹੀ ਜਾਂਦਾ ਹੈ ਕਿ ਮਤਾਂ ਮੇਰਾ ਪਾਜ ਖੁਲ੍ਹ ਨ ਜਾਏ।

ਪਦ ਅਰਥ ਮੰਞੁ = ਮੇਰਾ ਆਪਾ। ਹੋਵੈ ਲਖਾਵੈ = ਲਖਿਆ ਜਾਏ, ਉੱਘੜ ਆਵੇ।

SikhNet (Spanish)Dándose cuenta de esto, las grullas vuelan y se van para no verse expuestas.

ਜਿਤੁ ਕੋ ਲਾਇਆ ਤਿਤ ਹੀ ਲਾਗਾ; ਕਿਸੁ ਦੋਸੁ ਦਿਚੈ. ਜਾ ਹਰਿ ਏਵੈ ਭਾਵੈ ॥

jit ko laaeaa tith hee laagaa; kis dos dichai. jaa har evai bhaavai |

Sant Singh KhalsaWhatever the Lord attaches one to, to that he is attached. Who is to blame, when the Lord wills it so?
Manmohan SinghWhither Thou attached the mortal, O Lord. thither he is attached, Why should he blame anyone, when Thou so willest?
Manmohan Singh (Punjabi)ਜਿੱਥੇ ਤੂੰ ਪ੍ਰਾਣੀ ਨੂੰ ਜੋੜਦਾ ਹੈਂ, ਹੇ ਪ੍ਰਭੂ! ਉੱਥੇ ਹੀ ਉਹ ਜੁੜਦਾ ਹੈ। ਉਹ ਕਿਸੇ ਉੱਤੇ ਇਲਜ਼ਾਮ ਕਿਉਂ ਲਾਵੇ, ਜਦ ਤੈਨੂੰ ਐਕੁਰ ਚੰਗਾ ਲਗਦਾ ਹੈ।
Fareedkot Teekaਜਿਥੇ ਕੋਈ ਕਰਮੋਂ ਨੇ ਲਾਇਆ ਹੈ ਤਿਥੇ ਹੀ ਓਹ ਕੋਈ ਲਾਗਾ ਹੈ। ਕਿਸ ਕੋ ਦੋਸ ਦੇਵੀਏ ਜਾਂ ਹਰੀ ਕੋ ਏਵੇ ਹੀ ਭਾਵਤਾ ਹੈ, ਭਾਵ ਕਿ ਜੈਸੇ ਕੋਈ ਕਰਮ ਕਰੇਗਾ ਉਸੀ ਅਨੁਸਾਰ ਕਰਤਾਰ ਫਲ ਪ੍ਰਦਾਤਾ ਹੈ॥
Prof. Sahib Singhਪਰ, ਦੋਸ ਕਿਸ ਨੂੰ ਦਿੱਤਾ ਜਾਏ? ਪਰਮਾਤਮਾ ਨੂੰ ਵੀ ਇਹੀ ਗੱਲ ਚੰਗੀ ਲੱਗਦੀ ਹੈ; ਜਿੱਧਰ ਕੋਈ ਜੀਵ ਲਾਇਆ ਜਾਂਦਾ ਹੈ ਓਧਰ ਹੀ ਉਹ ਲੱਗਦਾ ਹੈ।

ਪਦ ਅਰਥ ਜਿਤੁ = ਜਿਸ ਪਾਸੇ। ਦਿਚੈ = ਦਿੱਤਾ ਜਾਏ। ਭਾਵੈ = ਚੰਗਾ ਲੱਗਦਾ ਹੈ। ਤਿਤ ਹੀ = {ਲਫ਼ਜ਼ 'ਤਿਤੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}

SikhNet (Spanish)Pero ¿por qué culpar a la grulla cuando ella actúa sólo como el Señor lo indica?

ਸਤਿਗੁਰੁ ਸਰਵਰੁ. ਰਤਨੀ ਭਰਪੂਰੇ; ਜਿਸੁ ਪ੍ਰਾਪਤਿ ਸੋ ਪਾਵੈ ॥

satigur saravar. ratanee bharapoore; jis praapat so paavai |

Sant Singh KhalsaThe True Guru is the lake, overflowing with pearls. One who meets the True Guru obtains them.
Manmohan SinghThe True Guru is the lake, brimful with emeralds. He, who meets with the True Guru, obtains them.
Manmohan Singh (Punjabi)ਸੰਚੇ ਗੁਰਦੇਵ ਜੀ ਮਾਣਕਾਂ ਨਾਲ ਪਰੀਪੂਰਨ ਝੀਲ ਹਨ। ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਉਹ ਉਨ੍ਹਾਂ ਨੂੰ ਪਾ ਲੈਂਦਾ ਹੈ।
Fareedkot Teekaਸਤਿਗੁਰੂ ਜੋ ਸਰੋਵਰ ਸਰੂਪ ਹੈਂ, ਸੋ ਰਤਨੋਂ ਕਰ ਕੇ ਭਰਪੂਰ ਹੈਂ, ਭਾਵ ਦੈਵੀ ਗੁਣੋਂ ਕਰ ਭਰੇ ਹੂਏ ਹੈਂ। ਜਿਸ ਕੋ ਸਤਿਗੁਰੂ ਪ੍ਰਾਪਤਿ ਹੋਤੇ ਹੈਂ ਸੋਈ ਦੈਵੀ ਗੁਣੋਂ ਕੋ ਪਾਵਤਾ ਹੈ॥
Prof. Sahib Singhਸਤਿਗੁਰੂ (ਮਾਨੋ) ਇਕ ਸਰੋਵਰ ਹੈ ਜੋ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ, ਜਿਸ ਦੇ ਭਾਗ ਹੋਣ ਉਸੇ ਨੂੰ ਹੀ ਮਿਲਦਾ ਹੈ।

ਪਦ ਅਰਥ ਸਰਵਰੁ = ਸੋਹਣਾ ਤਲਾਬ।

SikhNet (Spanish)El Guru es el Lago de Perlas, pero sólo lo obtiene aquél que recibe esa Bendición.

ਸਿਖ ਹੰਸ. ਸਰਵਰਿ ਇਕਠੇ ਹੋਏ; ਸਤਿਗੁਰ ਕੈ ਹੁਕਮਾਵੈ ॥

sikh hans. saravar ikatthe hoe; satigur kai hukamaavai |

Sant Singh KhalsaThe Sikh-swans gather at the lake, according to the Will of the True Guru.
Manmohan SinghIn the True Guru's will the sikh swans gather at the Guru's lake.
Manmohan Singh (Punjabi)ਸੱਚੇ ਗੁਰਾਂ ਦੀ ਰਜ਼ਾ ਅੰਦਰ ਸਿਖ ਰਾਜਹੰਸ ਗੁਰਾਂ ਦੀ ਝੀਲ ਉੰਤੇ ਇਕੱਤਰ ਹੁੰਦੇ ਹਨ।
Fareedkot Teekaਸਿਖ ਜੋ ਹੰਸ ਔ ਸਤਿਗੁਰੂ ਜੋ ਸਰੋਵਰ ਵਾ ਗੁਰਾਂ ਕਾ ਸਤਿਸੰਗ ਸਰੋਵਰ ਸਰੂਪ ਹੈ, ਜਬ ਇਹ ਦੋਵੇਂ ਇਕਠੇ ਹੂਏ, ਭਾਵ ਗੁਰ ਸਿਖ ਜਬ ਮਿਲ ਬੈਠੇ ਪੁਨਾ ਸਤਿਗੁਰੋਂ ਕੇ ਹੁਕਮ ਮੈਂ ਸਿਖ ਜਬ ਆਇਆ॥
Prof. Sahib Singhਸਤਿਗੁਰੂ ਦੇ ਹੁਕਮ ਅਨੁਸਾਰ ਹੀ ਸਿੱਖ-ਹੰਸ (ਗੁਰੂ ਦੀ ਸਰਨ-ਰੂਪ) ਸਰੋਵਰ ਵਿਚ ਆ ਇਕੱਠੇ ਹੁੰਦੇ ਹਨ।

ਪਦ ਅਰਥ ਸਰਵਰਿ = ਸਰੋਵਰ ਵਿਚ। ਹੁਕਮਾਵੈ = ਹੁਕਮ ਅਨੁਸਾਰ।

SikhNet (Spanish)Por la Voluntad del Guru, los Sikjs, que buscan a Dios, como los cisnes, se reúnen en el Lago del Guru,

ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ; ਖਾਇ ਖਰਚਿ ਰਹੇ. ਤੋਟਿ, ਨ ਆਵੈ ॥

ratan padaarath maanak saravar bharapoore; khaae kharach rahe. tott, na aavai |

Sant Singh KhalsaThe lake is filled with the wealth of these jewels and pearls; they are spent and consumed, but they never run out.
Manmohan SinghThe Mansarowar is filled with the wealth of emeralds and jewels. The sikh eat and expend this wealth and it exhausts not.
Manmohan Singh (Punjabi)ਮਾਨਸਰੋਵਰ (ਸਤਿਸੰਗਤ) ਹੀਰਿਆਂ ਅਤੇ ਜਵਾਹਿਰਾਤ ਦੀ ਦੌਲਤ ਨਾਲ ਭਰਿਆ ਹੋਇਆ ਹੈ। ਸਿਖ ਇਸ ਦੌਲਤ ਨੂੰ ਖਾਂਦੇ ਅਤੇ ਖਰਚਦੇ ਹਨ ਅਤੇ ਇਹ ਮੁਕਦੀ ਨਹੀਂ।
Fareedkot Teekaਜੋ ਸਤਿਗੁਰੂ ਸਰੋਵਰ ਰੂਪ ਰਚਨ ਪਦਾਰਥ ਮਾਨਕੋਂ ਕਰ ਭਰਪੂਰ ਹੈਂ, ਸੋ ਸਿਖ ਉਨੋਂ ਸੇ ਲੇ ਕਰ ਖਾਇ ਖਰਚ ਰਹੇ ਹੈਂ। ਤੋ ਭੀ ਸਤਿਗੁਰੋਂ ਮੈਂ ਦੈਵੀ ਗੁਣੋਂ ਕੀ ਤੋਟ ਨਹੀਂ ਆਵਤੀ॥
Prof. Sahib Singhਉਸ ਸਰੋਵਰ ਵਿਚ (ਪ੍ਰਭੂ ਦੇ ਗੁਣ ਰੂਪ) ਹੀਰੇ-ਮੋਤੀ ਨਕਾ-ਨਕ ਭਰੇ ਹੋਏ ਹਨ, ਸਿੱਖ ਇਹਨਾਂ ਨੂੰ ਆਪ ਵਰਤਦੇ ਤੇ ਹੋਰਨਾਂ ਨੂੰ ਵੰਡਦੇ ਹਨ ਇਹ ਹੀਰੇ-ਮੋਤੀ ਮੁੱਕਦੇ ਨਹੀਂ।
SikhNet (Spanish)se alimentan de esas perlas, y ese Tesoro Inagotable nunca se acaba.

ਸਰਵਰ ਹੰਸੁ ਦੂਰਿ. ਨ ਹੋਈ; ਕਰਤੇ ਏਵੈ ਭਾਵੈ ॥

saravar hans door. na hoee; karate evai bhaavai |

Sant Singh KhalsaThe swan never leaves the lake; such is the Pleasure of the Creator's Will.
Manmohan SinghThe swan recedes not from the Mansrowar. It so pleases my Creator.
Manmohan Singh (Punjabi)ਰਾਜਹੰਸ ਮਾਨਸਰੋਵਰ ਤੋਂ ਪਰੇ ਨਹੀਂ ਹੁੰਦਾ। ਮੈਂਡੇ ਸਿਰਜਣਹਾਰ ਨੂੰ ਇਸ ਤਰ੍ਹਾਂ ਹੀ ਚੰਗਾ ਲਗਦਾ ਹੈ।
Fareedkot Teekaਤਿਸ ਸਤਿਗੁਰੂ ਰੂਪ ਸਰੋਵਰ ਸੇ ਹੰਸ ਵਤ ਜੋ ਸਿਖ ਹੈਂ, ਸੋ ਦੂਰ ਨਹੀਂ ਹੋਤਾ, ਕਰਤੇ ਕੋ (ਏਵੈ) ਇਸੀ ਪ੍ਰਕਾਰ ਭਾਵਤਾ ਹੈ॥
Prof. Sahib Singhਕਰਤਾਰ ਨੂੰ ਇਉਂ ਹੀ ਭਾਉਂਦਾ ਹੈ ਕਿ ਸਿੱਖ-ਹੰਸ ਗੁਰੂ-ਸਰੋਵਰ ਤੋਂ ਦੂਰ ਨਹੀਂ ਜਾਂਦਾ।
SikhNet (Spanish)El cisne y el Lago van juntos, pues tal es la Voluntad del Señor.

ਜਨ ਨਾਨਕ. ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ; ਸੋ ਸਿਖੁ. ਗੁਰੂ ਪਹਿ ਆਵੈ ॥

jan naanak. jis dai masatak bhaag dhur likhiaa; so sikh. guroo peh aavai |

Sant Singh KhalsaO servant Nanak, one who has such pre-ordained destiny inscribed upon his forehead - that Sikh comes to the Guru.
Manmohan SinghO slave Nanak, the sikh on whose brow good destiny is writ from the very beginning; He alone comes to the Guru.
Manmohan Singh (Punjabi)ਹੇ ਗੋਲੇ ਨਾਨਕ ਜਿਸ ਸਿੱਖ ਦੇ ਮੱਥੇ ਉਤੇ ਪ੍ਰਾਰੰਭ ਤੋਂ ਚੰਗੀ ਪ੍ਰਾਲਬਧ ਲਿਖੀ ਹੋਈ ਹੈ; ਕੇਵਲ ਉਹ ਹੀ ਗੁਰਦੇਵ ਜੀ ਕੋਲ ਆਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਜਨ ਕੇ ਮਸਤਕ ਪਰ ਆਦੋਂ ਹੀ ਭਾਗ ਲਿਖਿਆ ਹੈ, ਸੋ ਸਿਖ ਗੁਰੋਂ ਪਾਸ ਆਵਤਾ ਹੈ॥
Prof. Sahib Singhਹੇ ਨਾਨਕ! ਧੁਰੋਂ ਜਿਸ ਦੇ ਮੱਥੇ ਉਤੇ ਲਿਖਿਆ ਲੇਖ ਹੋਵੇ ਉਹ ਸਿੱਖ ਸਤਿਗੁਰੂ ਦੀ ਸਰਨੀਂ ਆਉਂਦਾ ਹੈ,
SikhNet (Spanish)Dice Nanak, aquél cuyo Destino así lo tiene inscrito, llega hasta el Guru

ਆਪਿ ਤਰਿਆ ਕੁਟੰਬ ਸਭਿ ਤਾਰੇ; ਸਭਾ ਸ੍ਰਿਸਟਿ ਛਡਾਵੈ ॥੧॥

aap tariaa kuttanb sabh taare; sabhaa srisatt chhaddaavai |1|

Sant Singh KhalsaHe saves himself, and saves all his generations as well; he emancipates the whole world. ||1||
Manmohan SinghHe saves himself, saves his entire lineage and emancipates the whole world.
Manmohan Singh (Punjabi)ਉਹ ਆਪ ਪਾਰ ਉਤਰ ਜਾਂਦਾ ਹੈ, ਆਪਣੀ ਸਾਰੀ ਵੰਸ਼ ਦਾ ਪਾਰ ਉਤਾਰਾ ਕਰ ਦਿੰਦਾ ਹੈ ਤੇ ਸਾਰੇ ਜੱਗ ਨੂੰ ਭੀ ਬੰਦਖਲਾਸ ਕਰਾ ਦਿੰਦਾ ਹੈ।
Fareedkot Teekaਜੋ ਸਿਖ ਗੁਰੋਂ ਪਾਸ ਆਇਆ ਹੈ ਵਹੁ ਆਪ ਤਰਿਆ ਹੈ ਔਰ ਸੋ ਸਾਰੇ ਕੁਟੰਬ ਤਾਰਤਾ ਹੈ। ਔਰ ਕਿਆ ਕਹੈਂ ਸ੍ਰਿਸਟੀ ਕੇ ਵਿਖੇ ਸਭ ਅਧਕਾਰੀਆਂ ਕੋ ਮੁਕਤ ਦੇਤਾ ਹੈ॥੧॥
Prof. Sahib Singh(ਗੁਰ-ਸਰਨ ਆ ਕੇ) ਉਹ ਆਪ ਤਰ ਜਾਂਦਾ ਹੈ, ਸਾਰੇ ਸਨਬੰਧੀਆਂ ਨੂੰ ਤਾਰ ਲੈਂਦਾ ਹੈ ਤੇ ਸਾਰੇ ਜਗਤ ਨੂੰ ਬਚਾ ਲੈਂਦਾ ਹੈ ॥੧॥
SikhNet (Spanish)y es emancipado junto con todos sus parientes, no, junto con todo el mundo.(1)
Answers quote the Granth verbatim with Ang citations. AI commentary is not Gurbani and not a religious ruling.