ੴ

ਸਿੱਖਬਾਣੀ · SikhBani

Ang 960

Sri Guru Granth Sahib · Raag Raamkalee · 4 shabads, 39 lines
Translations
Shabad Guru Arjan Dev Ji Raag Raamkalee continued from Ang 959

ਜਨੁ ਨਾਨਕੁ ਮੰਗੈ ਦਾਨੁ ਇਕੁ; ਦੇਹੁ ਦਰਸੁ ਮਨਿ ਪਿਆਰੁ ॥੨॥

jan naanak mangai daan ik; dehu daras man piaar |2|

Sant Singh KhalsaServant Nanak begs for this one gift: please bless me, Lord, with the Blessed Vision of Your Darshan; my mind is in love with You. ||2||
Manmohan SinghSerf Nanak asks for but one boon; O Lord, bless Thou me with Thine vision; for, I love Thee heartily.
Manmohan Singh (Punjabi)ਨਫਰ ਨਾਨਕ ਕੇਵਲ ਇਕ ਦਾਤ ਦੀ ਯਾਚਨਾ ਕਰਦਾ ਹੈ: ਸਾਈਂ! ਮੈਨੂੰ ਆਪਣਾ ਦੀਦਾਰ ਬਖਸ਼, ਕਿਉਂ ਜੋ ਮੈਂ ਤੈਨੂੰ ਦਿਲੋਂ ਪ੍ਰੇਮ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਇਕ ਨਾਮ ਕਾ ਹੀ ਦਾਨ ਮਾਂਗਤਾ ਹੂੰ ਔਰ ਐਸੇ ਪ੍ਰਾਰਥਨਾ ਕਰਤਾ ਹਾਂ: ਹੇ ਹਰੀ! ਮੇਰੇ ਕੋ ਦਰਸਨ ਦੇਹੁ ਏਹੀ ਮੇਰੇ ਮਨ ਮੇਂ ਪਿਆਰ ਹੈ॥੨॥
Prof. Sahib Singh(ਹੇ ਪ੍ਰਭੂ!) ਦਾਸ ਨਾਨਕ ਭੀ (ਤੇਰੇ ਦਰ ਤੋਂ) ਇਕ ਖੈਰ ਮੰਗਦਾ ਹੈ-ਮੈਨੂੰ ਦੀਦਾਰ ਦੇਹ ਤੇ ਮੈਨੂੰ ਮਨ ਵਿਚ ਆਪਣਾ ਪਿਆਰ ਬਖ਼ਸ਼ ॥੨॥

ਪਦ ਅਰਥ ਮਨਿ = ਮਨ ਵਿਚ ॥੨॥

SikhNet (Spanish)El Sirviente Nanak pide sólo este Regalo, bendíceme oh Señor con la Maravillosa Visión de Tu Darshan, pues vivo enamorado de Ti.(2)

Open this shabad (8 lines, Angs 959-960) →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸੁ ਤੂ ਆਵਹਿ ਚਿਤਿ; ਤਿਸ ਨੋ ਸਦਾ ਸੁਖ ॥

jis too aaveh chit; tis no sadaa sukh |

Sant Singh KhalsaOne who is conscious of You finds everlasting peace.
Manmohan SinghHe, within whose mind Thou enterest, O Lord, obtains ever lasting. Peace.
Manmohan Singh (Punjabi)ਜਿਸ ਦੇ ਅੰਤਰ ਆਤਮੇ ਤੂੰ ਪ੍ਰਵੇਸ਼ ਕਰਦਾ ਹੈਂ, ਹੇ ਸੁਆਮੀ! ਉਹ ਸਦੀਵੀ ਸੁਖ ਨੂੰ ਪਾ ਲੈਂਦਾ ਹੈ।
Fareedkot Teekaਹੇ ਹਰੀ! ਜਿਸ ਕੋ ਤੂੰ ਯਾਦ ਆਵੈਂ ਤਿਸ ਕੋ ਅਚੁਤ ਸੁਖ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਨੂੰ ਸਦਾ ਦੇ ਸੁਖ ਮਿਲ ਜਾਂਦੇ ਹਨ।

ਪਦ ਅਰਥ ਚਿਤਿ = ਚਿੱਤ ਵਿਚ।

SikhNet (Spanish)Aquél que Te alaba, oh Dios, está siempre en Éxtasis.

ਜਿਸੁ. ਤੂ ਆਵਹਿ ਚਿਤਿ; ਤਿਸੁ ਜਮ. ਨਾਹਿ ਦੁਖ ॥

jis. too aaveh chit; tis jam. naeh dukh |

Sant Singh KhalsaOne who is conscious of You does not suffer at the hands of the Messenger of Death.
Manmohan SinghHe, within whose mind Thou enterest, O Lord, suffers not at the hands of death's courier
Manmohan Singh (Punjabi)ਜਿਸ ਦੇ ਅੰਤਰ-ਆਤਮੇ ਤੂੰ ਪ੍ਰਵੇਸ਼ ਕਰਦਾ ਹੈਂ, ਹੇ ਸੁਆਮੀ! ਉਹ ਮੌਤ ਦੇ ਦੂਤ ਦੇ ਹੱਥੋਂ ਕਸ਼ਟ ਨਹੀਂ ਉਠਾਉਂਦਾ।
Fareedkot Teekaਜਿਸ ਕੋ ਤੂੰ ਚਿਤ ਆਵਹਿ ਤਿਸ ਕੋ ਜਮ ਕਾ ਦੁਖ ਨਹੀਂ ਹੋਤਾ॥
Prof. Sahib Singhਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ ਉਸ ਨੂੰ ਮੌਤ ਦੇ ਡਰ-ਸਹਿਮ ਨਹੀਂ ਰਹਿ ਜਾਂਦੇ।

ਪਦ ਅਰਥ ਜਮ ਦੁਖ = ਜਮਾਂ ਦੇ ਦੁੱਖ-ਸਹਿਮ।

SikhNet (Spanish)Aquél que Te alaba, no sufre en las garras de Yama.

ਜਿਸੁ ਤੂ ਆਵਹਿ ਚਿਤਿ; ਤਿਸੁ ਕਿ ਕਾੜਿਆ ॥

jis too aaveh chit; tis ki kaarriaa |

Sant Singh KhalsaOne who is conscious of You is not anxious.
Manmohan SinghHe who remembers Thee, O Lord; him no anxiety befalls,
Manmohan Singh (Punjabi)ਜੋ ਤੇਰਾ ਸਿਮਰਨ ਕਰਦਾ ਹੈ, ਹੇ ਸੁਆਮੀ! ਉਸ ਨੂੰ ਕੋਈ ਫਿਕਰ ਅੰਦੇਸ਼ਾ ਨਹੀਂ ਵਿਆਪਦਾ।
Fareedkot Teekaਜਿਸ ਕੋ ਤੂੰ ਚਿਤ ਆਵਹਿ ਤਿਸ ਕੋ ਕਿਆ ਝੂਰਨਾ ਹੈ॥
Prof. Sahib Singhਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ ਉਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ।

ਪਦ ਅਰਥ ਕਿ ਕਾੜਿਆ = ਕੇਹੜੀ ਚਿੰਤਾ?

SikhNet (Spanish)Aquél que Te aprecia en verdad, no esta ansioso de ti.

ਜਿਸ ਦਾ ਕਰਤਾ ਮਿਤ੍ਰੁ; ਸਭਿ ਕਾਜ ਸਵਾਰਿਆ ॥

jis daa karataa mitru; sabh kaaj savaariaa |

Sant Singh KhalsaOne who has the Creator as his Friend - all his affairs are resolved.
Manmohan SinghHe, whose Friend the creator is; all his affairs are adjusted.
Manmohan Singh (Punjabi)ਜਿਸ ਦਾ ਸਿਰਜਣਹਾਰ ਸੱਜਣ ਹੈ, ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਹੇ ਕਰਤਾ! ਜਿਸ ਕਾ ਤੂੰ ਮਿਤ੍ਰ ਹੈਂ ਤਿਸ ਕਾ ਸਭ ਕਾਰਜ ਤੈਂਨੇ ਸਵਾਰਿਆ ਹੈ॥
Prof. Sahib Singhਕਿਉਂਕਿ ਕਰਤਾਰ ਆਪ ਜਿਸ ਦਾ ਮਿੱਤਰ ਬਣ ਜਾਏ, ਉਸ ਦੇ ਸਾਰੇ ਕਾਰਜ ਸੰਵਰ ਜਾਂਦੇ ਹਨ।

ਪਦ ਅਰਥ ਸਭਿ = ਸਾਰੇ।

SikhNet (Spanish)Aquél cuyo Amigo eres Tú, vive en la total Satisfacción.

ਜਿਸੁ ਤੂ ਆਵਹਿ ਚਿਤਿ; ਸੋ ਪਰਵਾਣੁ ਜਨੁ ॥

jis too aaveh chit; so paravaan jan |

Sant Singh KhalsaOne who is conscious of You is renowned and respected.
Manmohan SinghHe, who meditates on Thee, O Lord acceptable becomes that person.
Manmohan Singh (Punjabi)ਜੋ ਤੇਰਾ ਆਰਾਧਨ ਕਰਦਾ ਹੈ ਕਬੂਲ ਥੀ ਵੰਝਦਾ ਹੈ, ਉਹ ਪੁਰਸ਼।
Fareedkot Teekaਜਿਸ ਕੋ ਤੂੰ ਚਿਤ ਆਵਤਾ ਹੈਂ, ਸੋ ਜਨ ਪ੍ਰਮਾਣੀਕ ਹੋਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਅੰਦਰ ਤੇਰੀ ਯਾਦ ਟਿਕ ਜਾਏ, ਉਹ ਮਨੁੱਖ (ਤੇਰੀਆਂ ਨਜ਼ਰਾਂ ਵਿਚ) ਕਬੂਲ ਹੋ ਗਿਆ।

ਪਦ ਅਰਥ ਪਰਵਾਣੁ = ਕਬੂਲ।

SikhNet (Spanish)Aquél que Te aprecia en verdad, oh Señor, es aprobado por Ti.

ਜਿਸੁ ਤੂ ਆਵਹਿ ਚਿਤਿ; ਬਹੁਤਾ ਤਿਸੁ ਧਨੁ ॥

jis too aaveh chit; bahutaa tis dhan |

Sant Singh KhalsaOne who is conscious of You becomes very wealthy.
Manmohan SinghHe, who cherishes Thee, O Lord, gathers great wealth.
Manmohan Singh (Punjabi)ਜੋ ਤੈਨੂੰ ਪਿਆਰ ਕਰਦਾ ਹੈ, ਹੇ ਸੁਆਮੀ! ਉਹ ਘਨੇਰੀ ਦੌਲਤ ਪਾ ਲੈਂਦਾ ਹੈ।
Fareedkot Teekaਜਿਸ ਕੋ ਤੂੰ ਚਿਤ ਆਵਤਾ ਹੈਂ ਤਿਸ ਕੇ ਘਰ ਮੇਂ ਨਾਮਧਨ ਬਹੁਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਦੇ ਕੋਲ ਤੇਰਾ ਨਾਮ-ਧਨ ਬੇਅੰਤ ਇਕੱਠਾ ਹੋ ਜਾਂਦਾ ਹੈ।
SikhNet (Spanish)Aquél que Te aprecia en verdad, gana Tus Riquezas Infinitas.

ਜਿਸੁ ਤੂ ਆਵਹਿ ਚਿਤਿ; ਸੋ ਵਡ ਪਰਵਾਰਿਆ ॥

jis too aaveh chit; so vadd paravaariaa |

Sant Singh KhalsaOne who is conscious of You has a great family.
Manmohan SinghHe, who cherishes Thee, O Lord, is gifted with huge family.
Manmohan Singh (Punjabi)ਜੋ ਤੈਨੂੰ ਪਿਆਰ ਕਰਦਾ ਹੈ, ਹੇ ਸੁਆਮੀ! ਉਹ ਭਾਰੇ ਕੁਟੰਬ-ਕਬੀਲੇ ਵਾਲਾ ਹੋ ਜਾਂਦਾ ਹੈ।
Fareedkot Teekaਜਿਸ ਕੋ ਤੂੰ ਚਿਤ ਆਵਹਿ ਸੋਈ ਵਡੇ ਪਰਵਾਰ ਵਾਲਾ ਹੈ, ਭਾਵ ਦੈਵੀ ਸੰਪਤੀ ਵਾਲਾ ਹੈ
Prof. Sahib Singhਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ (ਤੇਰੀ ਯਾਦ ਦੀ ਬਰਕਤਿ ਨਾਲ) ਸਾਰਾ ਜਗਤ ਹੀ ਉਸ ਨੂੰ ਆਪਣਾ ਪਰਵਾਰ ਦਿੱਸਦਾ ਹੈ।

ਪਦ ਅਰਥ ਵਡ ਪਰਵਾਰਿਆ = ਵੱਡੇ ਪਰਵਾਰ ਵਾਲਾ, ਜਿਸ ਨੂੰ ਸਾਰਾ ਜਗਤ ਹੀ ਆਪਣਾ ਪਰਵਾਰ ਦਿੱਸਦਾ ਹੈ।

SikhNet (Spanish)Aquél que Te aprecia en Verdad, es bendecido con una Inmensa Familia, la de los Devotos del Señor,

ਜਿਸੁ ਤੂ ਆਵਹਿ ਚਿਤਿ; ਤਿਨਿ ਕੁਲ ਉਧਾਰਿਆ ॥੬॥

jis too aaveh chit; tin kul udhaariaa |6|

Sant Singh KhalsaOne who is conscious of You saves his ancestors. ||6||
Manmohan SinghHe, who thinks of Thee, O Lord, emancipates his lineage.
Manmohan Singh (Punjabi)ਜੋ ਤੈਨੂੰ ਚੇਤੇ ਕਰਦਾ ਹੈ, ਹੇ ਸੁਆਮੀ! ਉਹ ਆਪਣੀ ਵੰਸ ਤਾਰ ਲੈਂਦਾ ਹੈ।
Fareedkot Teekaਜਿਸ ਕੋ ਤੂੰ ਚਿਤ ਆਵਹਿ ਤਿਸ ਨੇ ਅਪਨਾ ਸਭ ਕੁਲ ਉਧਾਰ ਲੀਆ ਹੈ॥੬॥☬ਏਕ ਪੰਡਤ ਅਤੀ ਲੋਭੀ ਅਰ ਪਖੰਡੀ ਵੈਸਨਵ ਕਹਾਵਤਾ ਥਾ। ਇਕ ਵਿਦ੍ਯਆਰਥੀ ਦੰਭੀ ਥਾ। ਦੋਨੋਂ ਰਲ ਮਿਲ ਕੇ ਕਥਾ ਕਰ ਕੇ ਗੁਰੂ ਜੀ ਕੇ ਆਸਰੇ ਗੁਜਾਰਾ ਕਰਤੇ ਥੇ। ਹਾਜਰ ਤੋ ਦੀਨ ਰਹਤੇ ਥੇ ਔਰ ਪੀਛੇ ਗੁਰੂ ਜੀ ਕੀ ਨਿੰਦਾ ਕਰਤੇ ਥੇ। ਜਬ ਉਨ ਕਾ ਪਖੰਡ ਜਾਹਰ ਹੂਆ, ਤਬ ਗੁਰੂ ਜੀ ਕੀ ਸਭਾ ਸੇ ਨਿਕਸ ਜਾਤੇ ਭਏ। ਤਿਨ ਕੇ ਪ੍ਰਥਾਇ ਪਖੰਡ ਕੀ ਨਿਖੇਧੀ ਔ ਸਚ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਨੇ ਆਪਣੀਆਂ (ਭੀ) ਸਾਰੀਆਂ ਕੁਲਾਂ (ਦੇ ਜੀਵਾਂ) ਨੂੰ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲਿਆ ਹੈ ॥੬॥

ਪਦ ਅਰਥ ਤਿਨਿ = ਉਹ (ਮਨੁੱਖ) ਨੇ।ਉਧਾਰਿਆ = (ਵਿਕਾਰਾਂ ਤੋਂ) ਬਚਾ ਲਿਆ ॥੬॥

SikhNet (Spanish)Aquél que Te aprecia en verdad, emancipa a todos aquéllos que pertenecen a Él.(6)

Open this shabad →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਅੰਦਰਹੁ ਅੰਨਾ. ਬਾਹਰਹੁ ਅੰਨਾ; ਕੂੜੀ ਕੂੜੀ ਗਾਵੈ ॥

andarahu anaa. baaharahu anaa; koorree koorree gaavai |

Sant Singh KhalsaBlind inwardly, and blind outwardly, he sings falsely, falsely.
Manmohan SinghThe man is blind within and blind without, but he falsely and pretendedly sings the Lord's praise.
Manmohan Singh (Punjabi)ਇਨਸਾਨ ਅੰਦਰਵਾਰੋ ਅੰਨ੍ਹਾ ਹੈ ਅਤੇ ਬਾਹਰਵਾਰੋਂ ਭੀ ਅੰਨ੍ਹਾ, ਪ੍ਰੰਤੂ ਝੂਠੀ ਮੂਠੀ ਤੇ ਫਰਜ਼ੀ ਤੌਰ ਤੇ ਉਹ ਸਾਈਂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਅੰਤਰੀਵ ਗਿਆਨ ਵੈਰਾਗ ਨੇਤ੍ਰੋਂ ਸੇ ਹੀਨ ਹੈਂ, ਬਾਹਰੋਂ ਸਾਸਤ੍ਰ ਗਿਆਨ ਨੇਤ੍ਰੋਂ ਸੇ ਹੀਨ ਹੈ, ਭਾਵ ਸ਼ਾਸਤ੍ਰ ਤੇ ਵਿਤੇ ਚੱਲਦਾ ਹੈ। ਝੂਠੀ ਝੂਠੀ ਗਾਵਤਾ ਹੈ, ਭਾਵ ਕਥਨੀ ਕਰਤਾ ਹੈ॥
Prof. Sahib Singhਜੇ ਮਨੁੱਖ ਮਨੋਂ ਮਾਇਆ ਵਿਚ ਫਸਿਆ ਹੋਇਆ ਹੈ ਤੇ ਕਰਤੂਤਾਂ ਭੀ ਕਾਲੀਆਂ ਹਨ, ਪਰ ਝੂਠੀ ਮੂਠੀ (ਬਿਸ਼ਨ-ਪਦੇ) ਗਾਉਂਦਾ ਹੈ,

ਪਦ ਅਰਥ ਅੰਦਰਹੁ ਬਾਹਰਹੁ = ਮਨੋਂ ਭੀ ਤੇ ਕਰਤੂਤਾਂ ਤੋਂ ਭੀ। ਕੂੜੀ ਕੂੜੀ = ਝੂਠ-ਮੂਠ।

SikhNet (Spanish)Él está ciego por dentro y por fuera, pero hace el alarde de cantar las Alabanzas del Señor.

ਦੇਹੀ ਧੋਵੈ ਚਕ੍ਰ ਬਣਾਏ; ਮਾਇਆ ਨੋ ਬਹੁ ਧਾਵੈ ॥

dehee dhovai chakr banaae; maaeaa no bahu dhaavai |

Sant Singh KhalsaHe washes his body, and draws ritual marks on it, and totally runs after wealth.
Manmohan SinghHe washes his body, inscribes religious-marks on it and greatly runs after wealth.
Manmohan Singh (Punjabi)ਉਹ ਆਪਣੇ ਸਰੀਰ ਨੂੰ ਧੌਦਾਂ ਹੈ, ਇਸ ਉਤੇ ਧਾਰਮਕ ਚਿੰਨ੍ਹ ਬਣਾਉਂਦਾ ਹੈ ਅਤੇ ਧਨ-ਦੌਲਤ ਮਗਰ ਬੜੀ ਦੌੜ ਭੱਜ ਕਰਦਾ ਹੈ।
Fareedkot Teekaਰਹਤ ਤੇ ਸੁੰਨ ਹੈ ਸਰੀਰ ਕੋ ਧੋਵਤਾ ਹੈ ਔ ਸਰੀਰ ਪਰ ਚਕ੍ਰ ਆਦੀ ਚਿਨ ਬਨਾਵਤਾ ਹੈ, ਮਨ ਤਨ ਕਰ ਕੇ ਮਾਇਆ ਕੋ ਬਹੁਤ ਧਾਵਤਾ ਹੈ॥
Prof. Sahib Singhਸਰੀਰ ਨੂੰ ਇਸ਼ਨਾਨ ਕਰਾਉਂਦਾ ਹੈ (ਪਿੰਡ ਉਤੇ) ਚੱਕਰ ਬਣਾਉਂਦਾ ਹੈ, ਤੇ ਉਂਞ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ,

ਪਦ ਅਰਥ ਦੇਹੀ = ਸਰੀਰ। ਧਾਵੈ = ਭਟਕਦਾ ਹੈ।

SikhNet (Spanish)Limpia su cuerpo y le inscribe signo, así como hacen los Vaishnavas, y va por todas partes tras la ilusión.

ਅੰਦਰਿ ਮੈਲੁ. ਨ ਉਤਰੈ ਹਉਮੈ; ਫਿਰਿ ਫਿਰਿ ਆਵੈ ਜਾਵੈ ॥

andar mail. na utarai haumai; fir fir aavai jaavai |

Sant Singh KhalsaBut the filth of his egotism is not removed from within, and over and over again, he comes and goes in reincarnation.
Manmohan SinghThe filth of ego is removed not from within him and he comes and goes over and over again.
Manmohan Singh (Punjabi)ਹੰਕਾਰ ਦੀ ਗੰਦਗੀ ਉਸ ਦੇ ਅੰਦਰੋਂ ਦੂਰ ਨਹੀਂ ਹੁੰਦੀ ਅਤੇ ਉਹ ਮੁੜ ਮੁੜ ਕੇ ਜੰਮਦਾ ਤੇ ਮਰਦਾ ਹੈ।
Fareedkot Teekaਅੰਤਰ ਹਉਮੈਂ ਕੀ ਮੈਲ ਜੋ ਲਾਗੀ ਹੂਈ ਹੈ ਓਹ ਤੋ ਉਤਰਤੀ ਨਹੀਂ, ਇਸੀ ਦੋਖ ਸੇ ਬਾਰੰਬਾਰ ਜਨਮਤਾ ਮਰਤਾ ਹੈ॥
Prof. Sahib Singh(ਇਹਨਾਂ ਚੱਕ੍ਰ ਆਦਿਕਾਂ ਨਾਲ) ਮਨ ਵਿਚੋਂ ਹਉਮੈ ਦੀ ਮੈਲ ਨਹੀਂ ਉਤਰਦੀ, ਉਹ ਮੁੜ ਮੁੜ ਜਨਮ ਦੇ ਚੱਕ੍ਰ ਵਿਚ ਪਿਆ ਰਹਿੰਦਾ ਹੈ;
SikhNet (Spanish)Pero él no se ha liberado de la basura del ego y va y viene una y otra vez.

ਨੀਂਦ ਵਿਆਪਿਆ. ਕਾਮਿ ਸੰਤਾਪਿਆ; ਮੁਖਹੁ ਹਰਿ ਹਰਿ ਕਹਾਵੈ ॥

neend viaapiaa. kaam santaapiaa; mukhahu har har kahaavai |

Sant Singh KhalsaEngulfed in sleep, and tormented by frustrated sexual desire, he chants the Lord's Name with his mouth.
Manmohan SinghEngrossed in sleep and tormented by lust, he utters God's Name with his mouth.
Manmohan Singh (Punjabi)ਨੀਂਦਰ ਵਿੱਚ ਕਲਤਾਨ ਅਤੇ ਸ਼ਹਿਵਤ ਦਾ ਦੁਖੀ ਕੀਤਾ ਹੋਇਆ ਉਹ ਆਪਣੇ ਮੂੰਹ ਨਾਲ ਰੱਬ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਅਗਿਆਨ ਨਿੰਦ੍ਰਾ ਮੈਂ ਬਿਆਪਿਆ ਹੋਇਆ ਹੈ ਔ ਕਾਮ ਕਰ ਕੇ ਸੰਤਪਤ ਹੈ। ਮੁਖਹੁ ਹਰਿ ਹਰਿ ਆਪ ਕਹਿਤਾ ਹੈ ਔਰਨ ਸੇ ਕਹਾਵਤਾ ਹੈ॥
Prof. Sahib Singhਗ਼ਫ਼ਲਤਿ ਦੀ ਨੀਂਦ ਦਾ ਦੱਬਿਆ ਹੋਇਆ, ਕਾਮ ਦਾ ਮਾਰਿਆ ਹੋਇਆ, ਮੂੰਹ ਨਾਲ ਹੀ 'ਹਰੇ! ਹਰੇ!' ਆਖਦਾ ਹੈ,

ਪਦ ਅਰਥ ਕਾਮਿ = ਕਾਮ ਦੀ ਰਾਹੀਂ।

SikhNet (Spanish)Le fascina dormir y es atormentado por la lujuria, pero eso sí, canta el Nombre del Señor.

ਬੈਸਨੋ ਨਾਮੁ ਕਰਮ ਹਉ ਜੁਗਤਾ; ਤੁਹ ਕੁਟੇ ਕਿਆ ਫਲੁ ਪਾਵੈ ॥

baisano naam karam hau jugataa; tuh kutte kiaa fal paavai |

Sant Singh KhalsaHe is called a Vaishnav, but he is bound to deeds of egotism; by threshing only husks, what rewards can be obtained?
Manmohan SinghHe is a Vaishnav by Name but is yoked to the deeds of ego. Thrashing husk, what fruit can be obtained?
Manmohan Singh (Punjabi)ਉਹ ਨਾਮ ਮਾਤ੍ਰ ਵੈਸ਼ਨੋ ਹੈ ਪਰ ਹੰਕਾਰ ਦੇ ਨਾਲ ਜੜਿਆ ਹੋਇਆ ਹੈ। ਫੂਸ ਨੂੰ ਛੜਨ ਦੁਆਰਾ ਉਹ ਕਿਹੜੇ ਮੇਵੇ ਨੂੰ ਪਾ ਸਕਦਾ ਹੈ।
Fareedkot Teekaਨਾਮ ਤੋ ਵੈਸਨੋ ਕਹਾਵਤਾ ਹੈ ਪੁਨਾ ਮਨ ਕਰ ਕੇ ਹਉਮੈਂ ਕਰਮੋਂ ਕੇ ਸੰਜੁਗਤ ਹੈ। ਇਹ ਤੋ ਜੈਸੇ ਕੋਈ ਤੋਹ ਕੁਟਤਾ ਹੋਵੈ ਉਸ ਕੋ ਕੁਛ ਪ੍ਰਾਪਤਿ ਨਹੀਂ ਹੋਤਾ ਤੈਸੇ ਹਉਮੈ ਜੁਗਤ ਕਰਮੋਂ ਸੇ ਏਹ ਕਿਆ ਫਲ ਪਾਵੇਗਾ, ਭਾਵ ਸੁਖ ਨਹੀਂ ਪਾਵੇਗਾ॥
Prof. Sahib Singhਆਪਣਾ ਨਾਮ ਭੀ ਵੈਸ਼ਨੋ (ਵਿਸ਼ਨੂੰ ਦਾ ਭਗਤ) ਰੱਖਿਆ ਹੋਇਆ ਹੈ, ਪਰ ਕਰਤੂਤਾਂ ਕਰਕੇ ਹਉਮੈ ਵਿਚ ਜਕੜਿਆ ਪਿਆ ਹੈ, (ਸੋ, ਸਰੀਰ ਧੋਣ, ਚੱਕ੍ਰ ਬਨਾਉਣ ਆਦਿਕ ਕਰਮ ਤੋਹ ਕੁੱਟਣ ਸਮਾਨ ਹਨ) ਤੋਹ ਕੁੱਟਿਆਂ (ਉਹਨਾਂ ਵਿਚੋਂ) ਚਉਲ ਨਹੀਂ ਲੱਭ ਪੈਣੇ।

ਪਦ ਅਰਥ ਬੈਸਨੋ = ਵਿਸ਼ਨੂੰ ਦਾ ਭਗਤ। ਹਉ = ਹਉਮੈ। ਜੁਗਤਾ = ਜੁੜਿਆ ਹੋਇਆ। ਤੁਹੁ = ਚਾਉਲਾਂ ਦੇ ਛਿੱਲੜ।

SikhNet (Spanish)Él dice que es un Vaishnav pero actúa totalmente desde el ego, sí, si lo que separa es paja, paja tendrá.

ਹੰਸਾ ਵਿਚਿ ਬੈਠਾ. ਬਗੁ, ਨ ਬਣਈ; ਨਿਤ ਬੈਠਾ. ਮਛੀ ਨੋ ਤਾਰ ਲਾਵੈ ॥

hansaa vich baitthaa. bag, na banee; nit baitthaa. machhee no taar laavai |

Sant Singh KhalsaSitting among the swans, the crane does not become one of them; sitting there, he keeps staring at the fish.
Manmohan SinghSitting amongst swans, the crane becomes not a swan, Sitting there he ever fixes his gaze on the fish.
Manmohan Singh (Punjabi)ਰਾਜ ਹੰਸਾਂ ਵਿੱਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣਦਾ। ਉਥੇ ਬੈਠਾ ਹੋਇਆ ਉਹ ਆਪਦੀ ਟਿਕਟਿਕੀ ਸਦਾ ਮਛਲੀ ਉੱਤੇ ਬੰਨ੍ਹੀ ਰਖਦਾ ਹੈ।
Fareedkot Teekaਹੰਸੋਂ ਕੇ ਬੀਚ ਬੈਠਾ ਹੂਆ ਜੈਸੇ ਬਗਲਾ ਨਹੀਂ (ਬਣਈ) ਸੋਭਤਾ ਵਹੁ ਨਿਤ ਬੈਠਾ ਹੂਆ ਮਛੀ ਕੇ ਪਕੜਨੇ ਕੋ ਹੀ (ਤਾਰ) ਬ੍ਰਿਤੀ ਲਗਾਵਤਾ ਹੈ। ਭਾਵ ਹੰਸ ਗੁਰਮੁਖ ਸਿਖ ਸਰੋਵਰ ਗੁਰੂ ਬਗਲਾ ਦੰਭੀ ਮਛੀ ਪਦਾਰਥ ਸੰਤਾਂ ਅਰ ਦੰਭੀ ਕਾ ਮੇਲ ਕਦੀ ਨਹੀਂ ਹੋਤਾ। ਹੀਰਾ ਮੋਤੀ ਗ੍ਯਾਨ ਵੈਰਾਗ ਕੋ ਸਿਖ ਧਾਰਤੇ ਹੈਂ, ਦੰਭੀ ਵਿਖਿਓਂ ਕੋ ਢੂੰਢਤਾ ਹੈ ਸਤਸੰਗ ਮੈਂ ਰਹ ਨਹੀਂ ਸਕਤਾ॥
Prof. Sahib Singhਹੰਸਾਂ ਵਿਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣ ਜਾਂਦਾ, (ਹੰਸਾਂ ਵਿਚ) ਬੈਠਾ ਹੋਇਆ ਭੀ ਉਹ ਸਦਾ ਮੱਛੀ (ਫੜਨ) ਲਈ ਤਾੜੀ ਲਾਂਦਾ ਹੈ;

ਪਦ ਅਰਥ ਬਗੁ = ਬਗਲਾ। ਤਾਰ = ਤਾੜੀ, ਸੁਰਤ।

SikhNet (Spanish)Aunque se pose como grulla en el lago en medio de los cisnes, aun ahí tendrá su mirada puesta en el pez.

ਜਾ ਹੰਸ ਸਭਾ, ਵੀਚਾਰੁ ਕਰਿ ਦੇਖਨਿ; ਤਾ ਬਗਾ ਨਾਲਿ ਜੋੜੁ ਕਦੇ. ਨ ਆਵੈ ॥

jaa hans sabhaa, veechaar kar dekhan; taa bagaa naal jorr kade. na aavai |

Sant Singh KhalsaAnd when the gathering of swans looks and sees, they realize that they can never form an alliance with the crane.
Manmohan SinghWhen the assembly of swans discriminatingly sees, then it finds that they cannot ever have an alliance with the cranes.
Manmohan Singh (Punjabi)ਜਦ ਰਾਜਹੰਸਾਂ ਦਾ ਸੰਮੇਲਣ ਨਿਰਣੇ ਕਰਕੇ ਵੇਖਦਾ ਹੈ, ਤਦ ਇਸ ਨੂੰ ਪਤਾ ਲਗਦਾ ਹੈ ਕਿ ਇੰਨ੍ਹਾਂ ਦਾ ਮਿਲਾਪ ਬਗਲਿਆਂ ਨਾਲ ਕਦਾਚਿੱਤ ਨਹੀਂ ਹੋ ਸਕਦਾ।
Fareedkot Teekaਜਬ ਹੰਸੋਂ ਕੀ ਸਭਾ ਬਿਚਾਰ ਕਰ ਕੇ ਦੇਖਨੇ ਲਗੀ ਤਾਂ ਬਗਲਿਆਂ ਨਾਲ ਤਿਨ ਕਾ ਸੰਬੰਧ ਕਬੀ ਭੀ ਨ ਆਇਆ॥
Prof. Sahib Singhਜਦੋਂ ਹੰਸ ਰਲ ਕੇ ਵਿਚਾਰ ਕਰ ਕੇ ਵੇਖਦੇ ਹਨ ਤਾਂ (ਇਹੀ ਸਿੱਟਾ ਨਿਕਲਦਾ ਹੈ ਕਿ) ਬਗਲਿਆਂ ਨਾਲ ਉਹਨਾਂ ਦਾ ਜੋੜ ਫਬਦਾ ਨਹੀਂ,
SikhNet (Spanish)Cuando los cisnes voltean alrededor, no encuentran nada en común con la grulla.

ਹੰਸਾ ਹੀਰਾ ਮੋਤੀ ਚੁਗਣਾ; ਬਗੁ ਡਡਾ ਭਾਲਣ ਜਾਵੈ ॥

hansaa heeraa motee chuganaa; bag ddaddaa bhaalan jaavai |

Sant Singh KhalsaThe swans peck at the diamonds and pearls, while the crane chases after frogs.
Manmohan SinghThe swans peck at jewels and pearls and the herons go out in search of frogs.
Manmohan Singh (Punjabi)ਰਾਜਹੰਸ ਜਵਾਹਿਰਾਤ ਅਤੇ ਮੋਤੀਆਂ ਨੂੰ ਚੁਗਦੇ ਹਨ ਅਤੇ ਬਗਲੇ ਡੱਡੀਆਂ ਨੂੰ ਲੱਭਣ ਜਾਂਦੇ ਹਨ।
Fareedkot Teekaਕਿਉਂਕਿ ਹੰਸਾਂ ਨੇ ਤਾਂ ਹੀਰਾ ਮੋਤੀ ਹੀ ਚੁਗਨਾ ਹੈ, ਬਗਲਾ ਡਡੋਂ ਕੋ ਹੀ ਢੂੰਡਣੇ ਜਾਤਾ ਹੈ॥
Prof. Sahib Singh(ਕਿਉਂਕਿ) ਹੰਸਾਂ ਦੀ ਖ਼ੁਰਾਕ ਹੀਰੇ ਮੋਤੀ ਹਨ ਤੇ ਬਗਲਾ ਡੱਡੀਆਂ ਲੱਭਣ ਜਾਂਦਾ ਹੈ;
SikhNet (Spanish)Los cisnes pican para conseguir perlas y diamantes, mientras que la grulla mete su pico para agarrar ranas.

ਉਡਰਿਆ ਵੇਚਾਰਾ ਬਗੁਲਾ; ਮਤੁ ਹੋਵੈ, ਮੰਞੁ ਲਖਾਵੈ ॥

auddariaa vechaaraa bagulaa; mat hovai, many lakhaavai |

Sant Singh KhalsaThe poor crane flies away, so that his secret will not be exposed.
Manmohan SinghThe poor heron flies away, lest it should so happen that he may be recognised.
Manmohan Singh (Punjabi)ਗਰੀਬ ਬੱਗ ਉਡੱ ਜਾਂਦਾ ਹੈ ਅਤੇ ਮਤੇ ਇਸ ਤਰ੍ਹਾਂ ਥੀ ਵੱਝ ਕਿ ਮੈਂ ਪਛਾਣਿਆਂ ਜਾਵਾਂ।
Fareedkot Teekaਅੰਤ ਕੋ ਬਗਲਾ ਜੋ ਬਿਚਾਰਾ ਹੈ, ਤਿਨ ਹੰਸੋਂ ਮੈਂ ਸੇ ਉਡਿਆ, ਕਿਉਂਕਿ ਮਤ ਕਿਤੇ ਮੇਰਾ ਲਖਣਾਂ ਹੋ ਜਾਵੇ, ਭਾਵ ਕਿਤੇ ਮੇਰਾ ਪਾਜ ਨ ਉਘੜ ਜਾਵੇ॥
Prof. Sahib Singhਵਿਚਾਰਾ ਬਗਲਾ (ਆਖ਼ਰ ਹੰਸਾਂ ਦੀ ਡਾਰ ਵਿਚੋਂ) ਉੱਡ ਹੀ ਜਾਂਦਾ ਹੈ ਕਿ ਮਤਾਂ ਮੇਰਾ ਪਾਜ ਖੁਲ੍ਹ ਨ ਜਾਏ।

ਪਦ ਅਰਥ ਮੰਞੁ = ਮੇਰਾ ਆਪਾ। ਹੋਵੈ ਲਖਾਵੈ = ਲਖਿਆ ਜਾਏ, ਉੱਘੜ ਆਵੇ।

SikhNet (Spanish)Dándose cuenta de esto, las grullas vuelan y se van para no verse expuestas.

ਜਿਤੁ ਕੋ ਲਾਇਆ ਤਿਤ ਹੀ ਲਾਗਾ; ਕਿਸੁ ਦੋਸੁ ਦਿਚੈ. ਜਾ ਹਰਿ ਏਵੈ ਭਾਵੈ ॥

jit ko laaeaa tith hee laagaa; kis dos dichai. jaa har evai bhaavai |

Sant Singh KhalsaWhatever the Lord attaches one to, to that he is attached. Who is to blame, when the Lord wills it so?
Manmohan SinghWhither Thou attached the mortal, O Lord. thither he is attached, Why should he blame anyone, when Thou so willest?
Manmohan Singh (Punjabi)ਜਿੱਥੇ ਤੂੰ ਪ੍ਰਾਣੀ ਨੂੰ ਜੋੜਦਾ ਹੈਂ, ਹੇ ਪ੍ਰਭੂ! ਉੱਥੇ ਹੀ ਉਹ ਜੁੜਦਾ ਹੈ। ਉਹ ਕਿਸੇ ਉੱਤੇ ਇਲਜ਼ਾਮ ਕਿਉਂ ਲਾਵੇ, ਜਦ ਤੈਨੂੰ ਐਕੁਰ ਚੰਗਾ ਲਗਦਾ ਹੈ।
Fareedkot Teekaਜਿਥੇ ਕੋਈ ਕਰਮੋਂ ਨੇ ਲਾਇਆ ਹੈ ਤਿਥੇ ਹੀ ਓਹ ਕੋਈ ਲਾਗਾ ਹੈ। ਕਿਸ ਕੋ ਦੋਸ ਦੇਵੀਏ ਜਾਂ ਹਰੀ ਕੋ ਏਵੇ ਹੀ ਭਾਵਤਾ ਹੈ, ਭਾਵ ਕਿ ਜੈਸੇ ਕੋਈ ਕਰਮ ਕਰੇਗਾ ਉਸੀ ਅਨੁਸਾਰ ਕਰਤਾਰ ਫਲ ਪ੍ਰਦਾਤਾ ਹੈ॥
Prof. Sahib Singhਪਰ, ਦੋਸ ਕਿਸ ਨੂੰ ਦਿੱਤਾ ਜਾਏ? ਪਰਮਾਤਮਾ ਨੂੰ ਵੀ ਇਹੀ ਗੱਲ ਚੰਗੀ ਲੱਗਦੀ ਹੈ; ਜਿੱਧਰ ਕੋਈ ਜੀਵ ਲਾਇਆ ਜਾਂਦਾ ਹੈ ਓਧਰ ਹੀ ਉਹ ਲੱਗਦਾ ਹੈ।

ਪਦ ਅਰਥ ਜਿਤੁ = ਜਿਸ ਪਾਸੇ। ਦਿਚੈ = ਦਿੱਤਾ ਜਾਏ। ਭਾਵੈ = ਚੰਗਾ ਲੱਗਦਾ ਹੈ। ਤਿਤ ਹੀ = {ਲਫ਼ਜ਼ 'ਤਿਤੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}

SikhNet (Spanish)Pero ¿por qué culpar a la grulla cuando ella actúa sólo como el Señor lo indica?

ਸਤਿਗੁਰੁ ਸਰਵਰੁ. ਰਤਨੀ ਭਰਪੂਰੇ; ਜਿਸੁ ਪ੍ਰਾਪਤਿ ਸੋ ਪਾਵੈ ॥

satigur saravar. ratanee bharapoore; jis praapat so paavai |

Sant Singh KhalsaThe True Guru is the lake, overflowing with pearls. One who meets the True Guru obtains them.
Manmohan SinghThe True Guru is the lake, brimful with emeralds. He, who meets with the True Guru, obtains them.
Manmohan Singh (Punjabi)ਸੰਚੇ ਗੁਰਦੇਵ ਜੀ ਮਾਣਕਾਂ ਨਾਲ ਪਰੀਪੂਰਨ ਝੀਲ ਹਨ। ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਉਹ ਉਨ੍ਹਾਂ ਨੂੰ ਪਾ ਲੈਂਦਾ ਹੈ।
Fareedkot Teekaਸਤਿਗੁਰੂ ਜੋ ਸਰੋਵਰ ਸਰੂਪ ਹੈਂ, ਸੋ ਰਤਨੋਂ ਕਰ ਕੇ ਭਰਪੂਰ ਹੈਂ, ਭਾਵ ਦੈਵੀ ਗੁਣੋਂ ਕਰ ਭਰੇ ਹੂਏ ਹੈਂ। ਜਿਸ ਕੋ ਸਤਿਗੁਰੂ ਪ੍ਰਾਪਤਿ ਹੋਤੇ ਹੈਂ ਸੋਈ ਦੈਵੀ ਗੁਣੋਂ ਕੋ ਪਾਵਤਾ ਹੈ॥
Prof. Sahib Singhਸਤਿਗੁਰੂ (ਮਾਨੋ) ਇਕ ਸਰੋਵਰ ਹੈ ਜੋ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ, ਜਿਸ ਦੇ ਭਾਗ ਹੋਣ ਉਸੇ ਨੂੰ ਹੀ ਮਿਲਦਾ ਹੈ।

ਪਦ ਅਰਥ ਸਰਵਰੁ = ਸੋਹਣਾ ਤਲਾਬ।

SikhNet (Spanish)El Guru es el Lago de Perlas, pero sólo lo obtiene aquél que recibe esa Bendición.

ਸਿਖ ਹੰਸ. ਸਰਵਰਿ ਇਕਠੇ ਹੋਏ; ਸਤਿਗੁਰ ਕੈ ਹੁਕਮਾਵੈ ॥

sikh hans. saravar ikatthe hoe; satigur kai hukamaavai |

Sant Singh KhalsaThe Sikh-swans gather at the lake, according to the Will of the True Guru.
Manmohan SinghIn the True Guru's will the sikh swans gather at the Guru's lake.
Manmohan Singh (Punjabi)ਸੱਚੇ ਗੁਰਾਂ ਦੀ ਰਜ਼ਾ ਅੰਦਰ ਸਿਖ ਰਾਜਹੰਸ ਗੁਰਾਂ ਦੀ ਝੀਲ ਉੰਤੇ ਇਕੱਤਰ ਹੁੰਦੇ ਹਨ।
Fareedkot Teekaਸਿਖ ਜੋ ਹੰਸ ਔ ਸਤਿਗੁਰੂ ਜੋ ਸਰੋਵਰ ਵਾ ਗੁਰਾਂ ਕਾ ਸਤਿਸੰਗ ਸਰੋਵਰ ਸਰੂਪ ਹੈ, ਜਬ ਇਹ ਦੋਵੇਂ ਇਕਠੇ ਹੂਏ, ਭਾਵ ਗੁਰ ਸਿਖ ਜਬ ਮਿਲ ਬੈਠੇ ਪੁਨਾ ਸਤਿਗੁਰੋਂ ਕੇ ਹੁਕਮ ਮੈਂ ਸਿਖ ਜਬ ਆਇਆ॥
Prof. Sahib Singhਸਤਿਗੁਰੂ ਦੇ ਹੁਕਮ ਅਨੁਸਾਰ ਹੀ ਸਿੱਖ-ਹੰਸ (ਗੁਰੂ ਦੀ ਸਰਨ-ਰੂਪ) ਸਰੋਵਰ ਵਿਚ ਆ ਇਕੱਠੇ ਹੁੰਦੇ ਹਨ।

ਪਦ ਅਰਥ ਸਰਵਰਿ = ਸਰੋਵਰ ਵਿਚ। ਹੁਕਮਾਵੈ = ਹੁਕਮ ਅਨੁਸਾਰ।

SikhNet (Spanish)Por la Voluntad del Guru, los Sikjs, que buscan a Dios, como los cisnes, se reúnen en el Lago del Guru,

ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ; ਖਾਇ ਖਰਚਿ ਰਹੇ. ਤੋਟਿ, ਨ ਆਵੈ ॥

ratan padaarath maanak saravar bharapoore; khaae kharach rahe. tott, na aavai |

Sant Singh KhalsaThe lake is filled with the wealth of these jewels and pearls; they are spent and consumed, but they never run out.
Manmohan SinghThe Mansarowar is filled with the wealth of emeralds and jewels. The sikh eat and expend this wealth and it exhausts not.
Manmohan Singh (Punjabi)ਮਾਨਸਰੋਵਰ (ਸਤਿਸੰਗਤ) ਹੀਰਿਆਂ ਅਤੇ ਜਵਾਹਿਰਾਤ ਦੀ ਦੌਲਤ ਨਾਲ ਭਰਿਆ ਹੋਇਆ ਹੈ। ਸਿਖ ਇਸ ਦੌਲਤ ਨੂੰ ਖਾਂਦੇ ਅਤੇ ਖਰਚਦੇ ਹਨ ਅਤੇ ਇਹ ਮੁਕਦੀ ਨਹੀਂ।
Fareedkot Teekaਜੋ ਸਤਿਗੁਰੂ ਸਰੋਵਰ ਰੂਪ ਰਚਨ ਪਦਾਰਥ ਮਾਨਕੋਂ ਕਰ ਭਰਪੂਰ ਹੈਂ, ਸੋ ਸਿਖ ਉਨੋਂ ਸੇ ਲੇ ਕਰ ਖਾਇ ਖਰਚ ਰਹੇ ਹੈਂ। ਤੋ ਭੀ ਸਤਿਗੁਰੋਂ ਮੈਂ ਦੈਵੀ ਗੁਣੋਂ ਕੀ ਤੋਟ ਨਹੀਂ ਆਵਤੀ॥
Prof. Sahib Singhਉਸ ਸਰੋਵਰ ਵਿਚ (ਪ੍ਰਭੂ ਦੇ ਗੁਣ ਰੂਪ) ਹੀਰੇ-ਮੋਤੀ ਨਕਾ-ਨਕ ਭਰੇ ਹੋਏ ਹਨ, ਸਿੱਖ ਇਹਨਾਂ ਨੂੰ ਆਪ ਵਰਤਦੇ ਤੇ ਹੋਰਨਾਂ ਨੂੰ ਵੰਡਦੇ ਹਨ ਇਹ ਹੀਰੇ-ਮੋਤੀ ਮੁੱਕਦੇ ਨਹੀਂ।
SikhNet (Spanish)se alimentan de esas perlas, y ese Tesoro Inagotable nunca se acaba.

ਸਰਵਰ ਹੰਸੁ ਦੂਰਿ. ਨ ਹੋਈ; ਕਰਤੇ ਏਵੈ ਭਾਵੈ ॥

saravar hans door. na hoee; karate evai bhaavai |

Sant Singh KhalsaThe swan never leaves the lake; such is the Pleasure of the Creator's Will.
Manmohan SinghThe swan recedes not from the Mansrowar. It so pleases my Creator.
Manmohan Singh (Punjabi)ਰਾਜਹੰਸ ਮਾਨਸਰੋਵਰ ਤੋਂ ਪਰੇ ਨਹੀਂ ਹੁੰਦਾ। ਮੈਂਡੇ ਸਿਰਜਣਹਾਰ ਨੂੰ ਇਸ ਤਰ੍ਹਾਂ ਹੀ ਚੰਗਾ ਲਗਦਾ ਹੈ।
Fareedkot Teekaਤਿਸ ਸਤਿਗੁਰੂ ਰੂਪ ਸਰੋਵਰ ਸੇ ਹੰਸ ਵਤ ਜੋ ਸਿਖ ਹੈਂ, ਸੋ ਦੂਰ ਨਹੀਂ ਹੋਤਾ, ਕਰਤੇ ਕੋ (ਏਵੈ) ਇਸੀ ਪ੍ਰਕਾਰ ਭਾਵਤਾ ਹੈ॥
Prof. Sahib Singhਕਰਤਾਰ ਨੂੰ ਇਉਂ ਹੀ ਭਾਉਂਦਾ ਹੈ ਕਿ ਸਿੱਖ-ਹੰਸ ਗੁਰੂ-ਸਰੋਵਰ ਤੋਂ ਦੂਰ ਨਹੀਂ ਜਾਂਦਾ।
SikhNet (Spanish)El cisne y el Lago van juntos, pues tal es la Voluntad del Señor.

ਜਨ ਨਾਨਕ. ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ; ਸੋ ਸਿਖੁ. ਗੁਰੂ ਪਹਿ ਆਵੈ ॥

jan naanak. jis dai masatak bhaag dhur likhiaa; so sikh. guroo peh aavai |

Sant Singh KhalsaO servant Nanak, one who has such pre-ordained destiny inscribed upon his forehead - that Sikh comes to the Guru.
Manmohan SinghO slave Nanak, the sikh on whose brow good destiny is writ from the very beginning; He alone comes to the Guru.
Manmohan Singh (Punjabi)ਹੇ ਗੋਲੇ ਨਾਨਕ ਜਿਸ ਸਿੱਖ ਦੇ ਮੱਥੇ ਉਤੇ ਪ੍ਰਾਰੰਭ ਤੋਂ ਚੰਗੀ ਪ੍ਰਾਲਬਧ ਲਿਖੀ ਹੋਈ ਹੈ; ਕੇਵਲ ਉਹ ਹੀ ਗੁਰਦੇਵ ਜੀ ਕੋਲ ਆਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਜਨ ਕੇ ਮਸਤਕ ਪਰ ਆਦੋਂ ਹੀ ਭਾਗ ਲਿਖਿਆ ਹੈ, ਸੋ ਸਿਖ ਗੁਰੋਂ ਪਾਸ ਆਵਤਾ ਹੈ॥
Prof. Sahib Singhਹੇ ਨਾਨਕ! ਧੁਰੋਂ ਜਿਸ ਦੇ ਮੱਥੇ ਉਤੇ ਲਿਖਿਆ ਲੇਖ ਹੋਵੇ ਉਹ ਸਿੱਖ ਸਤਿਗੁਰੂ ਦੀ ਸਰਨੀਂ ਆਉਂਦਾ ਹੈ,
SikhNet (Spanish)Dice Nanak, aquél cuyo Destino así lo tiene inscrito, llega hasta el Guru

ਆਪਿ ਤਰਿਆ ਕੁਟੰਬ ਸਭਿ ਤਾਰੇ; ਸਭਾ ਸ੍ਰਿਸਟਿ ਛਡਾਵੈ ॥੧॥

aap tariaa kuttanb sabh taare; sabhaa srisatt chhaddaavai |1|

Sant Singh KhalsaHe saves himself, and saves all his generations as well; he emancipates the whole world. ||1||
Manmohan SinghHe saves himself, saves his entire lineage and emancipates the whole world.
Manmohan Singh (Punjabi)ਉਹ ਆਪ ਪਾਰ ਉਤਰ ਜਾਂਦਾ ਹੈ, ਆਪਣੀ ਸਾਰੀ ਵੰਸ਼ ਦਾ ਪਾਰ ਉਤਾਰਾ ਕਰ ਦਿੰਦਾ ਹੈ ਤੇ ਸਾਰੇ ਜੱਗ ਨੂੰ ਭੀ ਬੰਦਖਲਾਸ ਕਰਾ ਦਿੰਦਾ ਹੈ।
Fareedkot Teekaਜੋ ਸਿਖ ਗੁਰੋਂ ਪਾਸ ਆਇਆ ਹੈ ਵਹੁ ਆਪ ਤਰਿਆ ਹੈ ਔਰ ਸੋ ਸਾਰੇ ਕੁਟੰਬ ਤਾਰਤਾ ਹੈ। ਔਰ ਕਿਆ ਕਹੈਂ ਸ੍ਰਿਸਟੀ ਕੇ ਵਿਖੇ ਸਭ ਅਧਕਾਰੀਆਂ ਕੋ ਮੁਕਤ ਦੇਤਾ ਹੈ॥੧॥
Prof. Sahib Singh(ਗੁਰ-ਸਰਨ ਆ ਕੇ) ਉਹ ਆਪ ਤਰ ਜਾਂਦਾ ਹੈ, ਸਾਰੇ ਸਨਬੰਧੀਆਂ ਨੂੰ ਤਾਰ ਲੈਂਦਾ ਹੈ ਤੇ ਸਾਰੇ ਜਗਤ ਨੂੰ ਬਚਾ ਲੈਂਦਾ ਹੈ ॥੧॥
SikhNet (Spanish)y es emancipado junto con todos sus parientes, no, junto con todo el mundo.(1)

Open this shabad →

Shabad Guru Arjan Dev Ji Raag Raamkalee continues on Ang 961

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਪੰਡਿਤੁ ਆਖਾਏ ਬਹੁਤੀ ਰਾਹੀ; ਕੋਰੜ ਮੋਠ ਜਿਨੇਹਾ ॥

panddit aakhaae bahutee raahee; korarr motth jinehaa |

Sant Singh KhalsaHe is called a Pandit, a religious scholar, and yet he wanders along many pathways. He is as hard as uncooked beans.
Manmohan SinghHe is called a Brahman and wanders in many ways. He is hard like the uncookable grain of Phaseolus aconilifolious.
Manmohan Singh (Punjabi)(ਆਖਣ ਨੂੰ ਤਾਂ) ਉਹ ਬ੍ਰਾਹਮਣ ਆਖਿਆ ਜਾਂਦਾ ਹੈ ਪਰ ਬਹੁਤਿਆਂ ਰਸਤਿਆਂ ਵਿੱਚ ਭਟਕਦਾ ਹੈ। ਉਹ ਕੋਕੜੂ ਮੋਠ ਦੇ ਦਾਣੇ ਵਰਗਾ ਕਰੜਾ ਹੈ।
Fareedkot Teekaਪੰਡਤ ਕਹਾਵਤਾ ਹੈ ਔ ਬਹੁਤਿਆਂ ਰਸਤਿਓਂ ਮੇਂ ਚਲਤਾ ਹੈ; ਵਾ ਬਹੁਤ ਪਰਕਾਰੋਂ ਭਾਵ ਅਨੇਕ ਸ਼ਾਸਤ੍ਰ ਪੜ ਕਰ ਪੰਡਤ ਕਹਾਵਤਾ ਹੈ। ਸਾਬਤ ਦਾਲ ਮੇਂ ਜੋ ਦਾਣਾ ਗਲੇ ਨਹੀਂ ਤਿਸ ਕੋ ਕੋਰੜੂ ਕਹਿਤੇ ਹੈਂ। ਵਹੁ ਕੋਰੜੂ ਮੋਠ ਜਿਹਾ ਹੈ, ਭਾਵ ਚਿਤ ਕਠੋਰ ਹੈ ਔਰ ਦਿਲੋਂ ਕਿਸੇ ਸੇ ਮਿਲਤਾ ਨਹੀਂ॥
Prof. Sahib Singhਬਹੁਤੇ ਸ਼ਾਸਤ੍ਰ ਆਦਿਕ ਪੜ੍ਹਨ ਕਰ ਕੇ (ਹੀ ਜੇ ਆਪਣੇ ਆਪ ਨੂੰ ਕੋਈ ਮਨੁੱਖ) ਪੰਡਿਤ ਅਖਵਾਉਂਦਾ ਹੈ (ਪਰ) ਹੈ ਉਹ ਕੋੜਕੂ ਮੋਠ ਵਰਗਾ (ਜੋ ਰਿੰਨ੍ਹਿਆਂ ਗਲਦਾ ਨਹੀਂ)।

ਪਦ ਅਰਥ ਬਹੁਤੀ ਰਾਹੀ = ਬਹੁਤ ਸ਼ਾਸਤ੍ਰ ਆਦਿਕਾਂ ਨੂੰ ਪੜ੍ਹਨ ਕਰ ਕੇ। ਜਿਨੇਹਾ = ਵਰਗਾ।

SikhNet (Spanish)A un maestro de grandes conocimientos, la gente le llama Pandit, pero en su interior su corazón esta tan duro como el frijol antes de coserse.

ਅੰਦਰਿ ਮੋਹੁ. ਨਿਤ ਭਰਮਿ ਵਿਆਪਿਆ; ਤਿਸਟਸਿ ਨਾਹੀ. ਦੇਹਾ ॥

andar mohu. nit bharam viaapiaa; tisattas naahee. dehaa |

Sant Singh KhalsaHe is filled with attachment, and constantly engrossed in doubt; his body cannot hold still.
Manmohan SinghIn his mind is worldly attached, he is ever engrossed in doubt, and his body remains not stable.
Manmohan Singh (Punjabi)ਉਸ ਦੇ ਮਨ ਵਿੱਚ ਸੰਸਾਰੀ ਲਗਨ ਹੈ, ਉਹ ਸਦਾ ਹੀ ਸੰਦੇਹ ਅੰਦਰ ਖੱਚਤ ਹੋਇਆ ਰਹਿੰਦਾ ਹੈ ਅਤੇ ਉਸ ਦਾ ਸਰੀਰ ਅਸਥਿਰ ਨਹੀਂ ਰਹਿੰਦਾ।
Fareedkot Teekaਅੰਦਰ ਤਿਸਦੇ ਮੋਹ ਹੈ ਅਰੁ ਨਿਤ ਭਰਮ ਮੇਂ ਹੀ ਵਿਆਪਿਆ ਹੋਇਆ ਹੈ। ਦੇਹ ਕਰ ਕੇ ਭੀ ਇਸਥਤ ਨਹੀਂ ਰਹਿਤਾ ਹੈ, ਭਾਵ ਆਸਨ ਚੰਚਲ ਹੈ॥
Prof. Sahib Singhਉਸ ਦੇ ਮਨ ਵਿਚ ਮੋਹ (ਪ੍ਰਬਲ) ਹੈ, ਉਸ ਦੀ ਭਟਕਣਾ ਖ਼ਤਮ ਨਹੀਂ ਹੁੰਦੀ।

ਪਦ ਅਰਥ ਤਿਸਟਸਿ = ਟਿਕਦਾ। ਤਿਸਟਸਿ ਨਾਹੀ ਦੇਹਾ = ਸਰੀਰ ਟਿਕਦਾ ਨਹੀਂ, ਭਟਕਣਾ ਖ਼ਤਮ ਨਹੀਂ ਹੁੰਦੀ।

SikhNet (Spanish)Ese ser vive infectado por la duda y el deseo, así su cuerpo no encuentra descanso alguno y no se relaja.

ਕੂੜੀ ਆਵੈ. ਕੂੜੀ ਜਾਵੈ; ਮਾਇਆ ਕੀ ਨਿਤ ਜੋਹਾ ॥

koorree aavai. koorree jaavai; maaeaa kee nit johaa |

Sant Singh KhalsaFalse is his coming, and false is his going; he is continually on the lookout for Maya.
Manmohan SinghFalse is his coming and false his going. He ever remains on the look-out of wealth.
Manmohan Singh (Punjabi)ਝੂਠਾ ਹੈ ਉਸ ਦਾ ਆਉਣਾ ਅਤੇ ਝੂਠਾ ਹੀ ਜਾਣਾ। ਉਹ ਹਮੇਸ਼ਾਂ ਧਨ ਦੌਲਤ ਦੀ ਤਾੜ ਅੰਦਰ ਰਹਿੰਦਾ ਹੈ।
Fareedkot Teekaਝੂਠਾ ਹੀ ਉਸ ਕਾ ਸਤਸੰਗ ਮੇਂ ਆਵਣਾ ਹੈ ਔ ਝੂਠਾ ਹੀ ਉਸ ਕਾ ਜਾਣਾ ਹੈ, ਕਿਉਂਕਿ ਮਾਇਆ ਕੀ ਹੀ ਨਿਤ (ਜੋਹਾ) ਝਾਕ ਲਗੀ ਹੂਈ ਹੈ॥
Prof. Sahib Singhਉਸ ਪੰਡਿਤ ਦੀ (ਵਿੱਦਿਆ ਵਾਲੀ) ਸਾਰੀ ਦੌੜ-ਭੱਜ ਝੂਠ-ਮੂਠ ਹੈ (ਕਿਉਂਕਿ) ਉਸ ਨੂੰ ਸਦਾ ਮਾਇਆ ਦੀ ਹੀ ਝਾਕ ਲੱਗੀ ਰਹਿੰਦੀ ਹੈ।

ਪਦ ਅਰਥ ਕੂੜੀ = ਝੂਠ-ਮੂਠ, ਵਿਅਰਥ। ਜੋਹਾ = ਤੱਕ, ਝਾਕ।

SikhNet (Spanish)La Verdad lo provoca, pero en su interior persiste el enojo.

ਸਚੁ ਕਹੈ ਤਾ ਛੋਹੋ ਆਵੈ; ਅੰਤਰਿ ਬਹੁਤਾ ਰੋਹਾ ॥

sach kahai taa chhoho aavai; antar bahutaa rohaa |

Sant Singh KhalsaIf someone speaks the truth, then he is aggravated; he is totally filled with anger.
Manmohan SinghIf one tells the truth, then is he vexed, Within his mind is immense wrath.
Manmohan Singh (Punjabi)ਜੇਕਰ ਕੋਈ ਸੱਚ ਆਖੇ ਤਦ ਉਸ ਨੂੰ ਖਿਝ ਛੁਟਦੀ ਹੈ। ਉਸ ਦੇ ਚਿੱਤ ਅੰਦਰ ਅਤਿਅੰਤ ਕ੍ਰੋਪ ਹੈ।
Fareedkot Teekaਜੋ ਕੋਈ ਸਚ ਕਹੇ (ਤਾ ਛੋਹੋ) ਗੁਸੇ ਮੈਂ ਆਵਤਾ ਹੈ, ਅੰਤਰ ਤਿਸ ਕੇ ਬਹੁਤਾ (ਰੋਹਾ) ਗੁਸਾ ਹੀ ਭਰਿਆ ਹੂਆ ਹੈ॥
Prof. Sahib Singhਜੇ ਕੋਈ ਉਸ ਨੂੰ ਇਹ ਅਸਲੀਅਤ ਦੱਸੇ ਤਾਂ ਉਸ ਨੂੰ ਖਿੱਝ ਆਉਂਦੀ ਹੈ (ਕਿਉਂਕਿ ਸ਼ਾਸਤ੍ਰ ਆਦਿਕ ਪੜ੍ਹ ਕੇ ਭੀ) ਉਸ ਦੇ ਮਨ ਵਿਚ ਗੁੱਸਾ ਬਹੁਤ ਹੈ।

ਪਦ ਅਰਥ ਛੋਹ = ਖਿੱਝ। ਰੋਹ = ਗੁੱਸਾ।

SikhNet (Spanish)Apegado al Mundo, este desafortunado tonto vive envuelto en una naturaleza maligna.

ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ; ਮਨਿ ਲਾਗਾ ਤਿਸੁ ਮੋਹਾ ॥

viaapiaa duramat kubudh kumoorraa; man laagaa tis mohaa |

Sant Singh KhalsaThe evil fool is engrossed in evil-mindedness and false intellectualizations; his mind is attached to emotional attachment.
Manmohan SinghThe evil fool is involved in mal-intellect and wicked under-standing To his soul is attached. the worldly love.
Manmohan Singh (Punjabi)ਮੰਦਾ ਮੂਰਖ ਖੋਟੀ ਅਕਲ ਅਤੇ ਭੈੜੀ ਸਮਝ ਅੰਦਰ ਫਾਥਾ ਹੋਇਆ ਹੈ। ਸੰਸਾਰੀ ਮਮਤਾ ਉਸਦੀ ਆਤਮਾ ਨੂੰ ਚਿਮੜੀ ਹੋਈ ਹੈ।
Fareedkot Teekaਵਹੁ ਦੁਰਮਤੀ ਖੋਟੀ ਵਿਸੇ ਪਰਾਯਣ ਕੁਬੁਧੀ ਮੈਂ ਵਿਆਪਿਆ ਹੋਇਆ ਹੈ। ਇਸੀ ਤੇ (ਕੁਮੂੜਾ) ਕੁਤਸਤ ਔ ਮੂਰਖ ਹੈ ਕਿਉਂਕਿ ਤਿਸ ਕਾ ਮਨ ਜੋ ਮੋਹ ਮੈਂ ਲਾਗਾ ਹੂਆ ਹੈ॥
Prof. Sahib Singh(ਅਜੇਹਾ ਪੰਡਿਤ ਅਸਲ ਵਿਚ) ਭੈੜੀ ਕੋਝੀ ਮੱਤ ਦਾ ਮਾਰਿਆ ਹੋਇਆ ਮਹਾ ਮੂਰਖ ਹੁੰਦਾ ਹੈ ਕਿਉਂਕਿ ਉਸ ਦੇ ਮਨ ਵਿਚ ਮਾਇਆ ਦਾ ਮੋਹ (ਬਲਵਾਨ) ਹੈ;

ਪਦ ਅਰਥ ਕੁਮੂੜਾ = ਬਹੁਤ ਮੂਰਖ। ਮਨਿ = ਮਨ ਵਿਚ।

SikhNet (Spanish)Siendo un embustero, habita en la compañía de los cinco grandes embusteros.

ਠਗੈ ਸੇਤੀ. ਠਗੁ ਰਲਿ ਆਇਆ; ਸਾਥੁ ਭਿ ਇਕੋ ਜੇਹਾ ॥

tthagai setee. tthag ral aaeaa; saath bhi iko jehaa |

Sant Singh KhalsaThe deceiver abides with the five deceivers; it is a gathering of like minds.
Manmohan SinghHe, the deceiver, abides with the five deceivers. abides with the five deceivers. It is the comradeship of the like one.
Manmohan Singh (Punjabi)ਉਹ ਦਗੇਬਾਜ਼, ਪੰਜ ਦਗੇਬਾਜ਼ਾਂ ਨਾਲ ਵਸਦਾ ਹੈ। ਇਹ ਇਕ ਜੈਸਿਆਂ ਦਾ ਮੇਲ ਮਿਲਾਪ ਹੈ।
Fareedkot Teekaਪੰਡਤ ਠਗ ਦੇ ਨਾਲ ਉਸ ਦਾ ਵਿਦਿਆਅਰਥੀ ਰਲ ਕੇ ਸੰਤਾਂ ਮੈਂ ਆਇਆ। ਦੋਨੋਂ ਕਾ ਸਾਥ ਇਕੋ ਜੇਹਾ ਹੈ, ਭਾਵ ਦੋਨੋਂ ਪਖੰਡੀ ਹੈਂ॥
Prof. Sahib Singhਅਜੇਹੇ ਠੱਗ ਨਾਲ ਇਕ ਹੋਰ ਇਹੋ ਜਿਹਾ ਹੀ ਠੱਗ ਰਲ ਪੈਂਦਾ ਹੈ, ਦੋਹਾਂ ਦਾ ਵਾਹ-ਵਾਹ ਮੇਲ ਬਣ ਜਾਂਦਾ ਹੈ।

ਪਦ ਅਰਥ ਸੇਤੀ = ਨਾਲ।

SikhNet (Spanish)Cuando el Guru, el Joyero, lo prueba con la Piedra de Toque, mira, en vez de ser de oro resulta ser de acero.

ਸਤਿਗੁਰੁ ਸਰਾਫੁ, ਨਦਰੀ ਵਿਚਦੋ ਕਢੈ; ਤਾਂ ਉਘੜਿ ਆਇਆ ਲੋਹਾ ॥

satigur saraaf, nadaree vichado kadtai; taan ugharr aaeaa lohaa |

Sant Singh KhalsaAnd when the Jeweller, the True Guru, appraises him, then he is exposed as mere iron.
Manmohan SinghWhen, true Guru, the jeweller assays him, then he is exposed to be but iron.
Manmohan Singh (Punjabi)ਜਦ ਜਵੇਹਰੀ, ਸੱਚੇ ਗੁਰੂ ਜੀ ਉਸ ਨੂੰ ਪਰਖਦੇ ਹਨ, ਤਦ ਉਹ ਕੇਵਲ ਲੋਹਾ ਹੀ ਜ਼ਾਹਰ ਹੁੰਦਾ ਹੈ।
Fareedkot Teekaਸਤਿਗੁਰੂ ਜੋ ਸਰਾਫ ਰੂਪ ਹੈਂ ਜਾਂ ਨਜਰ ਵਿਚੋਂ ਕਢਿਆ ਤਾਂ ਉਘੜ ਆਇਆ ਲੋਹਾ, ਭਾਵ ਪਾਪੀ ਕਾਲਾ ਪਰਤੀਤ ਹੋਇਆ॥
Prof. Sahib Singhਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖ ਕਰਦਾ ਹੈ ਤਾਂ (ਇਹ ਬਾਹਰੋਂ ਵਿੱਦਿਆ ਨਾਲ ਚਮਕਦਾ ਸੋਨਾ ਦਿੱਸਣ ਵਾਲਾ, ਪਰ ਅੰਦਰੋਂ) ਲੋਹਾ ਉੱਘੜ ਆਉਂਦਾ ਹੈ।

ਪਦ ਅਰਥ ਨਦਰੀ ਵਿਚਦੋ ਕਢੈ = ਨਜ਼ਰ ਵਿਚੋਂ ਦੀ ਕੱਢਦਾ ਹੈ, ਗਹੁ ਨਾਲ ਪਰਖਦਾ ਹੈ।

SikhNet (Spanish)Él tenía una mezcla de muchos metales, pero no, él está aparte, la máscara de su cara le ha sido arrancada.

ਬਹੁਤੇਰੀ ਥਾਈ ਰਲਾਇ ਰਲਾਇ ਦਿਤਾ; ਉਘੜਿਆ ਪੜਦਾ ਅਗੈ ਆਇ ਖਲੋਹਾ ॥

bahuteree thaaee ralaae ralaae ditaa; ugharriaa parradaa agai aae khalohaa |

Sant Singh KhalsaMixed and mingled with others, he was passed off as genuine in many places; but now, the veil has been lifted, and he stands naked before all.
Manmohan SinghMixed and mingled with others, he was passed on as genuine in many places. Now his veil is lifted and he stands naked before all.
Manmohan Singh (Punjabi)ਹੋਰਨਾਂ ਨਾਲ ਰਲਾ ਮਿਲਾ ਕੇ, ਉਸ ਨੂੰ ਘਣੇਰੀਆਂ ਥਾਵਾਂ ਤੇ ਖਰਾ ਕਰ ਕੇ ਚਲਾ ਦਿੱਤਾ ਗਿਆ ਸੀ। ਹੁਣ ਉਸ ਦਾ ਬੁਰਕਾ ਉਤਰ ਗਿਆ ਹੈ ਅਤੇ ਉਹ ਸਾਰਿਆਂ ਮੂਹਰੋਂ ਨੰਗਾ ਹੋਇਆ ਖੜ੍ਹਾ ਹੈ।
Fareedkot Teekaਬਹੁਤੀ ਥਾਂਈ, ਭਾਵ ਬਹੁਤ ਉਤਮ ਜਗਾ ਸਤਸੰਗ ਮੈਂ ਰਲਾਇ ਰਲਾਇ ਦੀਆ, ਪਰੰਤੂ ਉਸ ਕਾ ਪੜਦਾ ਉਘੜਿਆ, ਭਾਵ ਵਹੁ ਪਾਪੀ ਮਸ਼ਾਹੂਰ ਹੋ ਹੀ ਗਿਆ। ਜੋ ਉਸ ਕਾ ਕਰਮ ਥਾ, ਸੋ ਆਗੇ ਉਸ ਕੇ ਆਇ ਖਲੋਆ॥
Prof. Sahib Singhਕਈ ਥਾਈਂ ਭਾਵੇਂ ਇਸ ਨੂੰ ਰਲਾ ਰਲਾ ਕੇ ਰੱਖੀਏ, ਪਰ ਇਸ ਦਾ ਪਾਜ ਖੁਲ੍ਹ ਕੇ ਅਸਲੀਅਤ ਅੱਗੇ ਆ ਹੀ ਜਾਂਦੀ ਹੈ।
SikhNet (Spanish)No obstante, si busca el Refugio del Guru, es transmutado de nuevo de acero en oro,

ਸਤਿਗੁਰ ਕੀ ਜੇ ਸਰਣੀ ਆਵੈ; ਫਿਰਿ ਮਨੂਰਹੁ. ਕੰਚਨੁ ਹੋਹਾ ॥

satigur kee je saranee aavai; fir manoorahu. kanchan hohaa |

Sant Singh KhalsaOne who comes to the Sanctuary of the True Guru, shall be transformed from iron into gold.
Manmohan SinghIf he enters the True Guru's sanctuary, the shall he be transmuted into gold from iron-dross.
Manmohan Singh (Punjabi)ਜੇਕਰ ਉਹ ਸੱਚੇ ਗੁਰਾਂ ਦੀ ਪਨਾਹ ਲੈ ਲਵੇ ਤਦ ਉਹ ਜੰਗਾਲੇ ਹੋਏ ਲੋਹੇ ਤੋਂ ਸੋਨਾ ਥੀ ਵੰਝੇਗਾ।
Fareedkot Teekaਜੋ ਸਤਗੁਰੋਂ ਕੀ ਵਹੁ ਸਰਨੀ ਆ ਜਾਵੇ ਫੇਰ ਤੌ ਮਨੂਰ ਸੇ ਕੰਚਨ ਹੂਆ ਹੀ ਜਾਣੋ, ਭਾਵ ਸੁਧ ਰੂਪ ਹੋ ਜਾਵੈ॥
Prof. Sahib Singh(ਅਜੇਹਾ ਬੰਦਾ ਭੀ) ਜੇ ਸਤਿਗੁਰੂ ਦੀ ਸਰਨ ਵਿਚ ਆ ਜਾਏ ਤਾਂ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ।

ਪਦ ਅਰਥ ਮਨੂਰ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ।

SikhNet (Spanish)pues el Guru no odia a nadie, y mira al amigo y al enemigo por igual,

ਸਤਿਗੁਰੁ ਨਿਰਵੈਰੁ, ਪੁਤ੍ਰ ਸਤ੍ਰ ਸਮਾਨੇ; ਅਉਗਣ ਕਟੇ, ਕਰੇ ਸੁਧੁ ਦੇਹਾ ॥

satigur niravair, putr satr samaane; aaugan katte, kare sudh dehaa |

Sant Singh KhalsaThe True Guru has no anger or vengeance; He looks upon son and enemy alike. Removing faults and mistakes, He purifies the human body.
Manmohan SinghUninimical is the True Guru. He looks on the son and foe alike. Removing demerits, he renders the human body pure.
Manmohan Singh (Punjabi)ਦੁਸ਼ਮਨੀ ਰਹਿਤ ਹਨ ਸੱਚੇ ਗੁਰੂ ਜੀ। ਉਹ ਪੁੱਤਰ ਅਤੇ ਵੈਰੀ ਨੂੰ ਇਕ ਬਰਾਬਰ ਵੇਖਦੇ ਹਨ। ਬਦੀਆਂ ਨੂੰ ਦੂਰ ਕਰਕੇ ਉਹ ਮਨੁੱਖੀ ਸਰੀਰ ਨੂੰ ਪਵਿੱਤਰ ਕਰ ਦਿੰਦੇ ਹਨ।
Fareedkot Teekaਸਤਗੁਰੂ ਤੌ ਨਿਰਵੈਰ ਹੈਂ ਜਿਨ ਕੋ ਪੁਤ੍ਰ ਔ ਸਤਰੂ ਏਕ ਸਮਾਨ ਹੈਂ, ਔਗੁਣ ਕਟ ਕੇ ਇਸ ਦੇਹ ਮੈਂ ਸੁਧ ਕਰ ਦੇਤੇ ਹੈਂ॥
Prof. Sahib Singhਸਤਿਗੁਰੂ ਨੂੰ ਕਿਸੇ ਨਾਲ ਵੈਰ ਨਹੀਂ, ਉਸ ਨੂੰ ਪੁਤ੍ਰ ਤੇ ਵੈਰੀ ਇਕੋ ਜਿਹੇ ਪਿਆਰੇ ਹਨ (ਜੋ ਕੋਈ ਭੀ ਉਸ ਦੀ ਸਰਨ ਆਵੇ ਉਸ ਦੇ) ਔਗੁਣ ਕੱਟ ਕੇ (ਗੁਰੂ) ਉਸ ਦੇ ਸਰੀਰ ਨੂੰ ਸੁੱਧ ਕਰ ਦੇਂਦਾ ਹੈ।

ਪਦ ਅਰਥ ਸਤ੍ਰ = ਵੈਰੀ। ਸਮਾਨੇ = ਬਰਾਬਰ, ਇਕੋ ਜਿਹੇ। ਸੁਧੁ = ਪਵਿਤ੍ਰ।

SikhNet (Spanish)y borrando sus impurezas lo vuelve Puro.

ਨਾਨਕ. ਜਿਸੁ ਧੁਰਿ ਮਸਤਕਿ ਹੋਵੈ ਲਿਖਿਆ; ਤਿਸੁ. ਸਤਿਗੁਰ ਨਾਲਿ ਸਨੇਹਾ ॥

naanak. jis dhur masatak hovai likhiaa; tis. satigur naal sanehaa |

Sant Singh KhalsaO Nanak, one who has such pre-ordained destiny inscribed upon his forehead, is in love with the True Guru.
Manmohan SinghNanak, he on whose forehead there is such a pre-ordained writ, loves the True Guru.
Manmohan Singh (Punjabi)ਨਾਨਕ, ਜਿਸ ਦੇ ਮੱਥੇ ਉੱਤੇ ਮੁੱਢ ਦੀ ਲਿਖੀ ਹੋਈ ਐਹੋ ਜੇਹੀ ਲਿਖਤਕਾਰ ਹੈ, ਉਹ ਸੱਚੇ ਗੁਰਾਂ ਨਾਲ ਪਿਆਰ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੇ ਧੁਰੋਂ ਹੀ ਮਸਤਕ ਪਰ ਲੇਖ ਲਿਖਿਆ ਹੋਵੈ ਤਿਸ ਕਾ ਸਤਗੁਰੋਂ ਸਾਥ ਪ੍ਰੇਮ ਹੋਤਾ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਇਆ ਹੋਵੇ, ਉਸ ਦਾ ਗੁਰੂ ਨਾਲ ਪ੍ਰੇਮ ਬਣਦਾ ਹੈ।

ਪਦ ਅਰਥ ਸਨੇਹਾ = ਪਿਆਰ।

SikhNet (Spanish)Dice Nanak, quien tiene ese Destino, se enamora del Verdadero Guru.

Open this shabad (14 lines, Angs 960-961) →

Ang 960 of 1430