ੴ

ਸਿੱਖਬਾਣੀ · SikhBani

ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥

kab ko bhaalai ghungharoo taalaa kab ko bajaavai rabaab
Guru Ramdas Ji ਗੁਰੂ ਰਾਮਦਾਸ ਜੀ · Raag Aasaa · Ang 368 · 11 lines
Translations

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਕਬ ਕੋ ਭਾਲੈ. ਘੁੰਘਰੂ ਤਾਲਾ; ਕਬ ਕੋ ਬਜਾਵੈ ਰਬਾਬੁ ॥

kab ko bhaalai. ghungharoo taalaa; kab ko bajaavai rabaab |

Sant Singh KhalsaHow long must one search for angle bells and cymbals, and how long must one play the guitar?
Manmohan SinghHow long will it take some one search for anklets and cymbals and how long will some one play the rebuck?
Manmohan Singh (Punjabi)ਕਦੋਂ ਕੋਈ ਜਣਾ ਕੈਸੀਆਂ ਤੇ ਛੈਣੇ ਲਭੇਗਾ?ਕਦੋ ਕੋਈ ਜਣਾ ਸਰੰਦਾ ਵਜਾਉਗਾ?
Fareedkot Teekaਕਬ ਕੋਊ ਘੁੰਘਰੂ ਅਰੁ (ਤਾਲਾ) ਕੰਸੀਆਂ (ਭਾਲੈ) ਏਕਤ੍ਰ ਕਰੇ ਅਰੁ ਕਦੋਂ ਕੋਈ ਰਬਾਬੁ ਬਜਾਵੈ॥
Prof. Sahib Singhਕਿਉਂ ਕੋਈ ਤਾਲ ਦੇਣ ਵਾਸਤੇ ਘੁੰਘਰੂ ਲੱਭਦਾ ਫਿਰੇ? (ਭਾਵ, ਮੈਨੂੰ ਘੁੰਘਰੂਆਂ ਦੀ ਲੋੜ ਨਹੀਂ), ਕਿਉਂ ਕੋਈ ਰਬਾਬ (ਆਦਿਕ ਸਾਜ) ਵਜਾਂਦਾ ਫਿਰੇ?

ਪਦ ਅਰਥ ਕਬ = ਕਦੋਂ, ਕਿਉਂ? ਕੋ = ਕੋਈ। ਭਾਲੈ = ਲੱਭੇ।

SikhNet (Spanish)¿Cuándo puedo buscar las campanitas y los címbalos? ¿Cuándo puedo tocar el rabel?

ਆਵਤ ਜਾਤ ਬਾਰ ਖਿਨੁ ਲਾਗੈ; ਹਉ ਤਬ ਲਗੁ ਸਮਾਰਉ ਨਾਮੁ ॥੧॥

aavat jaat baar khin laagai; hau tab lag samaarau naam |1|

Sant Singh KhalsaIn the brief instant between coming and going, I meditate on the Naam, the Name of the Lord. ||1||
Manmohan SinghIn coming and going a moment's delay is caused and even in this momentary interval meditate I on the Name.
Manmohan Singh (Punjabi)ਆਉਣ ਤੇ ਜਾਣ ਵਿੱਚ ਮੂਹਤ ਦੀ ਦੇਰੀ ਲੱਗ ਜਾਂਦੀ ਹੈ, ਉਦੋਂ ਤਾਈਂ ਮੈਂ ਨਾਮ ਦਾ ਅਰਾਧਨ ਕਰਦਾ ਹਾਂ।
Fareedkot Teekaਆਉਤੇ ਜਾਤੇ ਜੋ ਖਿਣੋਂ ਕੀ ਦੇਰੀ ਲਗਤੀ ਹੈ ਤਬ ਤਕ ਮੇਂ ਨਾਮੁ ਸਿਮਰਨ ਕਰੌਂਗਾ॥੧॥
Prof. Sahib Singh(ਇਹ ਘੁੰਘਰੂ ਰਬਾਬ ਆਦਿਕ ਲਿਆਉਣ ਵਾਸਤੇ) ਆਉਂਦਿਆਂ ਜਾਂਦਿਆਂ ਕੁਝ ਨ ਕੁਝ ਸਮਾ ਲੱਗਦਾ ਹੈ। ਪਰ ਮੈਂ ਤਾਂ ਉਤਨਾ ਸਮਾ ਭੀ ਪਰਮਾਤਮਾ ਦਾ ਨਾਮ ਹੀ ਯਾਦ ਕਰਾਂਗਾ ॥੧॥

ਪਦ ਅਰਥ ਆਵਤ ਜਾਤ = ਆਉਂਦਿਆਂ ਜਾਂਦਿਆਂ। ਬਾਰ = ਚਿਰ। ਖਿਨੁ = ਘੜੀ ਪਲ। ਹਉ = ਮੈਂ। ਤਬ ਲਗੁ = ਉਤਨਾ ਚਿਰ। ਸਮਾਰਉ = ਮੈਂ ਸੰਭਾਲਦਾ ਹਾਂ, ਮੈਂ ਯਾਦ ਕਰਦਾ ਹਾਂ ॥੧॥

SikhNet (Spanish)Si el intervalo entre el ir y el venir es tan corto, ¿por qué no aprovecharlo únicamente para alabar el Naam, el Nombre del Señor? (1)

ਮੇਰੈ ਮਨਿ; ਐਸੀ ਭਗਤਿ ਬਨਿ ਆਈ ॥

merai man; aisee bhagat ban aaee |

Sant Singh KhalsaSuch is the devotional love which has been produced in my mind.
Manmohan SinghWithin my mind such a devotion has been produced.
Manmohan Singh (Punjabi)ਮੈਡੇ ਚਿੱਤ ਅੰਦਰ ਐਹੋ ਜੇਹਾ ਅਨੁਰਾਗ ਪੈਦਾ ਹੋ ਗਿਆ ਹੈ।
Fareedkot Teekaਹੇ ਭਾਈ! ਮੇਰੇ ਮਨ ਸੇ ਤੋ ਐਸੀ ਭਗਤਿ ਬਨ ਆਈ ਹੈ॥
Prof. Sahib Singh(ਹੇ ਭਾਈ!) ਮੇਰੇ ਮਨ ਵਿਚ ਪਰਮਾਤਮਾ ਦੀ ਭਗਤੀ ਇਹੋ ਜਿਹੀ ਬਣੀ ਪਈ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)En mi mente hay tal Devoción por el Señor

ਹਉ. ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ; ਜੈਸੇ ਜਲ ਬਿਨੁ. ਮੀਨੁ ਮਰਿ ਜਾਈ ॥੧॥ ਰਹਾਉ ॥

hau. har bin khin pal reh na skau; jaise jal bin. meen mar jaaee |1| rahaau |

Sant Singh KhalsaWithout the Lord, I cannot live even for an instant, like the fish which dies without water. ||1||Pause||
Manmohan SinghWithout God, I cannot live even for an instant as the fish dies without water. Pause.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਮੈਂ ਇਹ ਮੁਹਤ ਤੇ ਪਲ ਭਰ ਲਈ ਭੀ ਰਹਿ ਨਹੀਂ ਸਕਦਾ, ਜਿਸ ਤਰ੍ਹਾਂ ਪਾਣੀ ਦੇ ਬਗੈਰ ਮੱਛੀ ਮਰ ਜਾਂਦੀ ਹੈ। ਠਹਿਰਾਉ।
Fareedkot Teekaਜੈਸੇ ਜਲ ਸੇ ਬਿਨਾਂ ਮੀਨ ਮਰ ਜਾਤਾ ਹੈ ਐਸੇ ਮੈਂ ਤੋ ਹਰਿ ਸੇ ਬਿਨਾਂ ਖ੍ਯਣ ਪਲ ਮਾਤ੍ਰ ਭੀ ਨਹੀਂ ਰਹ ਸਕਤਾ॥੧॥ ਰਹਾਉ ॥
Prof. Sahib Singhਕਿ ਮੈਂ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਪਲ ਭੀ ਰਹਿ ਨਹੀਂ ਸਕਦਾ (ਮੈਨੂੰ ਯਾਦ ਤੋਂ ਬਿਨਾ ਆਤਮਕ ਮੌਤ ਜਾਪਣ ਲੱਗ ਪੈਂਦੀ ਹੈ) ਜਿਵੇਂ ਪਾਣੀ ਤੋਂ ਵਿਛੁੜ ਕੇ ਮੱਛੀ ਮਰ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਮੀਨੁ = ਮੱਛ, ਮੱਛੀ ॥੧॥ ਰਹਾਉ ॥

SikhNet (Spanish)que sin Él soy como el pez que no puede respirar por estar fuera del agua. (1-Pausa)

ਕਬ ਕੋਊ. ਮੇਲੈ ਪੰਚ ਸਤ ਗਾਇਣ; ਕਬ ਕੋ. ਰਾਗ ਧੁਨਿ ਉਠਾਵੈ ॥

kab koaoo. melai panch sat gaaein; kab ko. raag dhun utthaavai |

Sant Singh KhalsaHow long must one tune the five strings, and assemble the seven singers, and how long will they raise their voices in song?
Manmohan SinghWhen will some one muster five or seven singers and when will some one raise the voice of song?
Manmohan Singh (Punjabi)ਕਦ ਕੋਈ ਪੰਜ ਸਤ ਗਾਉਣ ਵਾਲੇ ਇਕੱਠੇ ਕਰੇਗਾ? ਕਦ ਕੋਈ ਗਾਉਣ ਦੀ ਲੈਅ ਨੂੰ ਚੁਕੇਗਾ?
Fareedkot Teekaਕਬ ਕੋਈ ਪਾਂਚ ਸਾਤ ਗਵਾਈਓਂ ਕੋ ਮਿਲਾਵੈ, ਕਬ ਕੋਈ ਰਾਗੋਂ ਕੀ ਧ੍ਵਨਿ ਉਠਾਵੈ॥
Prof. Sahib Singh(ਹੇ ਭਾਈ!) ਗਾਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਤੇ ਸੱਤ ਸੁਰਾਂ ਮਿਲਾਂਦਾ ਫਿਰੇ? ਕਿਉਂ ਕੋਈ ਰਾਗ ਦੀ ਸੁਰ ਚੁੱਕਦਾ ਫਿਰੇ?

ਪਦ ਅਰਥ ਪੰਚ = ਪੰਜ ਤਾਰਾਂ। ਸਤ = ਸੱਤ ਸੁਰਾਂ।

SikhNet (Spanish)¿Por qué debo de entonar las cinco cuerdas? ¿Por qué tengo que mezclar las siete notas para producir una melodía?

ਮੇਲਤ ਚੁਨਤ, ਖਿਨੁ ਪਲੁ ਚਸਾ ਲਾਗੈ; ਤਬ ਲਗੁ. ਮੇਰਾ ਮਨੁ, ਰਾਮ ਗੁਨ ਗਾਵੈ ॥੨॥

melat chunat, khin pal chasaa laagai; tab lag. meraa man, raam gun gaavai |2|

Sant Singh KhalsaIn the time it takes to select and assemble these musicians, a moment elapses, and my mind sings the Glorious Praises of the Lord. ||2||
Manmohan SinghIn mustering and selecting musicians an instant a moment or trice must elapse meanwhile my mind sings Lord's praise.
Manmohan Singh (Punjabi)ਰਾਗੀਆਂ ਨੂੰ ਇਕੱਤ੍ਰ ਕਰਨ ਅਤੇ ਚੁਣਨ ਵਿੱਚ ਇਕ ਮੁਹਤ ਲਮ੍ਹਾਂ ਜਾ ਛਿਨ ਜਰੂਰ ਗੁਜਰ ਜਾਂਦਾ ਹੈ, ਉਦੋਂ ਤਾਈਂ ਮੇਰਾ ਚਿੱਤ ਸੁਆਮੀ ਦਾ ਜੱਸ ਗਾਇਨ ਕਰਦਾ ਹੈ, (ਭਾਵ-ਇੰਨਾ ਕੁ ਸਮਾਂ ਵੀ ਸਿਮਰਨ ਬਿਨ ਅਜਾਈ ਗਵਾਉਣਾ ਮੇਰੇ ਲਈ ਅਸੰਭਵ ਹੈ।)।
Fareedkot Teekaਸੁਰ ਕੇ ਮਿਲਾਉਤੇ ਗਵਈਓਂ ਕੇ ਚੁਨਤੇ ਖਿਨ, ਪਲ, ਚਸਾ, ਯਹ ਕਾਲ ਕੇ ਨਿਯਮ ਹੈਂ ਅਰਥਾਤ ਥੋੜੇ ਸੇ ਥੋੜਾ ਭੀ ਜੇ ਕਰ ਸਮਾਂ ਬੀਤੈ, ਤਬ ਤਕ ਮੇਰਾ ਮਨ ਰਾਮ ਕੇ ਗੁਨ ਗਾਵੈਗਾ॥੨॥
Prof. Sahib Singhਇਹ ਤਾਰਾਂ ਸੁਰਾਂ ਮਿਲਾਂਦਿਆਂ ਤੇ ਸੁਰ ਚੁੱਕਦਿਆਂ ਕੁਝ ਨ ਕੁਝ ਸਮਾ ਜ਼ਰੂਰ ਲੱਗਦਾ ਹੈ। ਮੇਰਾ ਮਨ ਤਾਂ ਉਤਨਾ ਸਮਾ ਭੀ ਪਰਮਾਤਮਾ ਦੇ ਗੁਣ ਗਾਂਦਾ ਰਹੇਗਾ ॥੨॥

ਪਦ ਅਰਥ ਚਸਾ = ਥੋੜਾ ਕੁ ਸਮਾ ॥੨॥

SikhNet (Spanish)Seleccionándolas y mezclándolas uno desperdicia el mejor momento, pues mi mente podría cantar las Alabanzas del Señor. (2)

ਕਬ ਕੋ ਨਾਚੈ ਪਾਵ ਪਸਾਰੈ; ਕਬ ਕੋ ਹਾਥ ਪਸਾਰੈ ॥

kab ko naachai paav pasaarai; kab ko haath pasaarai |

Sant Singh KhalsaHow long must one dance and stretch out one's feet, and how long must one reach out with one's hands?
Manmohan SinghWhen some one will dance and stretch forth one's feet and when one waves one's hands.
Manmohan Singh (Punjabi)ਜਦ ਤਕ ਕੋਈ ਨਿਰਤਕਾਰੀ ਕਰੇਗਾ ਤੇ ਆਪਣੇ ਪੈਰ ਪਸਾਰੇਗਾ? ਕਦੋਂ ਕੋਈ ਆਪਣੇ ਹੱਥ ਝੁਲਾਵੇਗਾ।
Fareedkot Teekaਕਬ ਕੋਈ ਨ੍ਰਿਤ ਕਰੇ ਪੈਰੋਂ ਕੋ ਗਤ ਪਰ ਸਾਧ ਕਰ ਪਸਾਰੈ, ਕਬ ਹਾਥੋਂ ਕੋ ਪਸਾਰ ਕਰ ਭਾਉ ਬਤਾਵੈ॥
Prof. Sahib Singh(ਹੇ ਭਾਈ!) ਕਿਉਂ ਕੋਈ ਨੱਚਦਾ ਫਿਰੇ? (ਨੱਚਣ ਵਾਸਤੇ) ਕਿਉਂ ਕੋਈ ਪੈਰ ਖਿਲਾਰੇ? ਕਿਉਂ ਕੋਈ ਹੱਥ ਖਿਲਾਰੇ? ਇਹਨਾਂ ਹੱਥਾਂ ਪੈਰਾਂ ਨੂੰ ਖਿਲਾਰਦਿਆਂ ਭੀ ਥੋੜਾ-ਬਹੁਤ ਸਮਾ ਲੱਗਦਾ ਹੀ ਹੈ।

ਪਦ ਅਰਥ ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਪੈਰ। ਪਸਾਰੈ = ਖਿਲਾਰੇ।

SikhNet (Spanish)Mientras mi mente pueda alabar la Jugada del Señor,

ਹਾਥ ਪਾਵ ਪਸਾਰਤ, ਬਿਲਮੁ ਤਿਲੁ ਲਾਗੈ; ਤਬ ਲਗੁ. ਮੇਰਾ ਮਨੁ ਰਾਮ ਸਮੑਾਰੈ ॥੩॥

haath paav pasaarat, bilam til laagai; tab lag. meraa man raam samaarai |3|

Sant Singh KhalsaStretching out one's hands and feet, there is a moment's delay; and then, my mind meditates on the Lord. ||3||
Manmohan SinghIn stretching out one's hands and feet some short delay does take place. Even till then my soul thinks of the Lord.
Manmohan Singh (Punjabi)ਆਪਣੇ ਹੱਥ ਅਤੇ ਪੈਰ ਝੁਲਾਉਣ ਵਿੱਚ ਥੋੜ੍ਹਾ ਜੇਹਾ ਚਿਰ ਜਰੂਰ ਲੱਗਦਾ ਹੈ, ਉਦੋਂ ਤਾਈਂ ਮੇਰੀ ਆਤਮਾ ਸਾਈਂ ਨੂੰ ਸਿਮਰਦੀ ਹੈ।
Fareedkot Teekaਕਯੋਂਕੇ ਹਾਥ ਪੈਰ ਕੇ ਪਸਾਰਨੇ ਸੇ ਥੋੜਾ ਸਾ ਬਿਲੰਬ ਲਗੈਗਾ, ਤਬ ਤਕ ਮੇਰਾ ਮਨ ਰਾਮ ਕਾ ਸਿਮਰਨ ਕਰੈਗਾ॥੩॥
Prof. Sahib Singhਮੇਰਾ ਮਨ ਤਾਂ ਉਤਨਾ ਸਮਾਂ ਭੀ ਪਰਮਾਤਮਾ ਨੂੰ ਹਿਰਦੇ ਵਿਚ ਵਸਾਂਦਾ ਰਹੇਗਾ ॥੩॥

ਪਦ ਅਰਥ ਬਿਲਮੁ = ਦੇਰ। ਸਮ੍ਹ੍ਹਾਰੈ = ਸੰਭਾਲਦਾ ਹੈ ॥੩॥

SikhNet (Spanish)¿para qué tengo que bailar o retrasar mi experiencia estirando mis manos y mis pies? (3)

ਕਬ ਕੋਊ, ਲੋਗਨ ਕਉ ਪਤੀਆਵੈ; ਲੋਕਿ ਪਤੀਣੈ, ਨਾ ਪਤਿ ਹੋਇ ॥

kab koaoo, logan kau pateeaavai; lok pateenai, naa pat hoe |

Sant Singh KhalsaHow long must one satisfy the people, in order to obtain honor?
Manmohan SinghIf some one will satisfy the people, he must know that by pleasing the people honour is not obtained.
Manmohan Singh (Punjabi)ਜਦ ਕੋਈ ਜਣਾ ਜਨਤਾ ਨੂੰ ਖੁਸ਼ ਕਰਨ ਲਈ ਉਪਰਾਲੇ ਕਰੇਗਾ (ਤਾਂ ਉਹ ਸਮਝ ਲਵੇ) ਕਿ ਜਨਤਾ ਨੂੰ ਪ੍ਰਸੰਨ ਕਰਨ ਦੁਆਰਾ ਇਜ਼ਤ ਨਹੀਂ ਮਿਲਦੀ।
Fareedkot Teekaਕਬ ਕੋਈ ਲੋਗਾਨ ਨ੍ਰਿਤ੍ਯ ਦੇਖਨੇ ਬੈਠੇ ਹੈ, ਤਿਨ ਕੋ (ਪਤੀਆਵੈ) ਪ੍ਰਸੰਨ ਕਰੈ ਔਰ ਜਦਿ ਏਹ ਪ੍ਰਸੰਨ ਭੀ ਭਏ ਤੋ ਇਨ ਕੇ ਪ੍ਰਸੰਨ ਹੋਨੇ ਸੇ ਪਤਿਸ੍ਟਾ ਨਹੀਂ ਹੋਤੀ॥
Prof. Sahib Singh(ਹੇ ਭਾਈ! ਆਪਣੇ ਆਪ ਨੂੰ ਭਗਤ ਜ਼ਾਹਰ ਕਰਨ ਵਾਸਤੇ) ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਂਦਾ ਫਿਰੇ? ਜੇ ਲੋਕਾਂ ਦੀ ਤਸੱਲੀ ਹੋ ਭੀ ਜਾਵੇ ਤਾਂ ਭੀ (ਪ੍ਰਭੂ-ਦਰ ਤੇ) ਇੱਜ਼ਤ ਨਹੀਂ ਮਿਲੇਗੀ।

ਪਦ ਅਰਥ ਕਉ = ਨੂੰ। ਪਤੀਆਵੈ = ਯਕੀਨ ਦਿਵਾਏ। ਲੋਕਿ ਪਤੀਣੈ = ਜੇ ਜਗਤ ਪਤੀਜ ਭੀ ਜਾਏ। ਪਤਿ = ਇੱਜ਼ਤ।

SikhNet (Spanish)¿Por qué uno tiene que complacer a la gente, cuando el honor no reside en agradarla a su antojo?

ਜਨ ਨਾਨਕ. ਹਰਿ ਹਿਰਦੈ ਸਦ ਧਿਆਵਹੁ; ਤਾ ਜੈ ਜੈ ਕਰੇ ਸਭੁ ਕੋਇ ॥੪॥੧੦॥੬੨॥

jan naanak. har hiradai sad dhiaavahu; taa jai jai kare sabh koe |4|10|62|

Sant Singh KhalsaO servant Nanak, meditate forever in your heart on the Lord, and then everyone will congratulate you. ||4||10||62||
Manmohan SinghO serf Nanak, in thy heart ever meditate thou on God, then shall every one congratulate thee.
Manmohan Singh (Punjabi)ਹੇ ਗੁਮਾਸ਼ਤੇ (ਦਾਸ) ਨਾਨਕ! ਆਪਣੇ ਦਿਲ ਅੰਦਰ ਤੂੰ ਵਾਹਿਗੁਰੂ ਦਾ ਹਮੇਸ਼ਾਂ ਹੀ ਅਰਾਧਨ ਕਰ, ਤਦ ਹਰ ਕੋਈ ਤੈਨੂੰ ਵਾਹ ਵਾਹ ਕਰੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹ੍ਰਿਦ੍ਯ ਸੇ ਹਰਿ ਕਾ ਸਦੀਵ ਧ੍ਯਾਨ ਕਰਹੁ ਤਬ ਸਾਰਾ ਸੰਸਾਰ ਤੁਮਾਰਾ ਜੈ ਜੈਕਾਰ ਕਰੇਗਾ। ਭਾਵ ਏਹ ਕਿ ਇਨ ਪ੍ਰੇਮ ਰਹਤ ਊਪਰ ਕੇ ਨਾਚਨੇ ਗਾਨੇ ਸੇ ਲੋਕ ਪਤਿਸ੍ਟਾ ਔਰ ਗਵਯੇ ਕਹਾਓਗੇ ਔਰ ਜਬ ਹਰਿ ਸਿਮਰਨ ਕਰੋਗੇ ਤੋ ਲੋਕ ਪਰਲੋਕ ਸਰਬਤ੍ਰ ਜੀਤ ਰਹੇਗੀ॥੪॥੧੦॥੬੨॥☬ਪ੍ਰਸ਼ਨ: ਆਪ ਨੇ ਨ੍ਰਿਤ੍ਯ ਕਰਨ ਕਾ ਨਿਖੇਧ ਕੀਆ ਔਰ ਆਸਾ ਮੇਂ ਆਪਨੇ ਕਹਾ ਹੈ☬"ਤੇ ਰਾਜਨੁ ਨਿਰਤ ਕਰੇ ਗੁਣ ਗਾਵੈ"☬ਤੋ ਹਮ ਕੈਸੀ ਨ੍ਰਿਤ੍ਯ ਕਰੈਂ?☬ਉੱਤਰ:
Prof. Sahib Singhਹੇ ਦਾਸ ਨਾਨਕ! (ਆਖ-ਹੇ ਭਾਈ!) ਸਦਾ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਸਿਮਰਦੇ ਰਹੋ, ਇਸ ਤਰ੍ਹਾਂ ਹਰੇਕ ਜੀਵ ਆਦਰ-ਸਤਕਾਰ ਕਰਦਾ ਹੈ ॥੪॥੧੦॥੬੨॥

ਪਦ ਅਰਥ ਜੈ ਜੈ = ਆਦਰ-ਸਤਕਾਰ। ਸਭੁ ਕੋਇ = ਹਰੇਕ ਜੀਵ ॥੪॥੧੦॥੬੨॥

SikhNet (Spanish)Dice Nanak, si amas al Señor en Verdad y para siempre, todos aclamarán Tu Victoria. (4‑10‑62)
Answers quote the Granth verbatim with Ang citations. AI commentary is not Gurbani and not a religious ruling.