ੴ

ਸਿੱਖਬਾਣੀ · SikhBani

ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ ॥

satasangat mileeai har saadhoo mil sangat har gun gaae
Guru Ramdas Ji ਗੁਰੂ ਰਾਮਦਾਸ ਜੀ · Raag Aasaa · Ang 368 · 11 lines
Translations

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਸਤਸੰਗਤਿ ਮਿਲੀਐ ਹਰਿ ਸਾਧੂ; ਮਿਲਿ ਸੰਗਤਿ ਹਰਿ ਗੁਣ ਗਾਇ ॥

satasangat mileeai har saadhoo; mil sangat har gun gaae |

Sant Singh KhalsaJoin the Sat Sangat, the Lord's True Congregation; joining the Company of the Holy, sing the Glorious Praises of the Lord.
Manmohan SinghMix with the pious society of God's saints and joining the congregation, sing God's praise.
Manmohan Singh (Punjabi)ਵਾਹਿਗੁਰੂ ਦੇ ਸੰਤਾਂ ਦੇ ਪਵਿੱਤਰ ਸਮਾਗਮ ਨਾਲ ਜੁੜ ਅਤੇ ਸਭਾ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਣ ਕਰ।
Fareedkot Teekaਹੇ ਭਾਈ! ਹਰੀ ਕੇ ਸਾਧੂਓਂ ਕੀ ਸਤਿਸੰਗਤ ਮੇਂ ਮਿਲੀਏ ਪੁਨਾ ਸਤਸੰਗਤਿ ਮਹਿ ਮਿਲ ਕਰ ਹਰੀ ਕੇ ਗੁਨ ਗਾਈਐ॥
Prof. Sahib Singh(ਹੇ ਮੇਰੇ ਵੀਰ!) ਪ੍ਰਭੂ ਦੀ ਗੁਰੂ ਦੀ ਸਾਧ ਸੰਗਤਿ ਵਿਚ ਮਿਲਣਾ ਚਾਹੀਦਾ ਹੈ। (ਹੇ ਵੀਰ!) ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ।

ਪਦ ਅਰਥ ਸਾਧੂ = ਗੁਰੂ। ਮਿਲਿ = ਮਿਲ ਕੇ।

SikhNet (Spanish)Únete a la Congregación de los Santos y canta las Alabanzas del Señor,

ਗਿਆਨ ਰਤਨੁ. ਬਲਿਆ ਘਟਿ ਚਾਨਣੁ; ਅਗਿਆਨੁ ਅੰਧੇਰਾ ਜਾਇ ॥੧॥

giaan ratan. baliaa ghatt chaanan; agiaan andheraa jaae |1|

Sant Singh KhalsaWith the sparkling jewel of spiritual wisdom, the heart is illumined, and ignorance is dispelled. ||1||
Manmohan SinghWith the light of the sparkling gem of Divine knowledge the darkness of ignorance is dispelled from the mind.
Manmohan Singh (Punjabi)ਬ੍ਰਹਿਮਬੋਧ ਦੇ ਚਮਕੀਲੇ ਮਾਣਕ ਦੀ ਰੌਸ਼ਨੀ ਨਾਲ ਬੇਸਮਝੀ ਦਾ ਅੰਨ੍ਹੇਰਾ ਮਨ ਤੋਂ ਦੂਰ ਹੋ ਜਾਂਦਾ ਹੈ।
Fareedkot Teekaਅੰਤਸਕਰਣ ਮੇਂ ਜਬ ਇਸ ਪ੍ਰਕਾਰ ਸੇ ਗਿਆਨ ਰਤਨ ਕਾ ਪ੍ਰਕਾਸ਼ ਹੋਆ ਤਬ ਅਗਿਆਨ ਅੰਧਕਾਰ ਜਾਤਾ ਰਹੇਗਾ॥੧॥
Prof. Sahib Singh(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਸ ਦੇ ਅੰਦਰ ਗੁਰੂ ਦੇ ਬਖ਼ਸ਼ੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਸ ਦੇ ਹਿਰਦੇ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਬਲਿਆ = ਚਮਕ ਪਿਆ। ਘਟਿ = ਘਟ ਵਿਚ, ਹਿਰਦੇ ਵਿਚ ॥੧॥

SikhNet (Spanish)y así en tu corazón, brillará la Gema de la Sabiduría disipando la oscuridad de la ignorancia. (1)

ਹਰਿ ਜਨ ਨਾਚਹੁ; ਹਰਿ ਹਰਿ ਧਿਆਇ ॥

har jan naachahu; har har dhiaae |

Sant Singh KhalsaO humble servant of the Lord, let your dancing be meditation on the Lord, Har, Har.
Manmohan SinghO God's slave, meditate thou on Lord God and let this be thy dancing.
Manmohan Singh (Punjabi)ਹੇ ਰੱਬ ਦੇ ਗੋਲੇ! ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ। ਇਹ ਹੀ ਤੇਰਾ ਨੱਚਣਾ ਹੋਵੇ।
Fareedkot Teekaਹੇ ਭਾਈ! ਹਰਿ ਜਨ ਬਨ ਕਰ ਹਰਿ ਹਰਿ ਕਾ ਧਿਆਨ ਰੂਪ ਨ੍ਰਿਤ ਕਰੋ॥
Prof. Sahib Singhਹੇ ਹਰੀ ਦੇ ਸੇਵਕੋ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਨੱਚੋ (ਨਾਮ ਸਿਮਰੋ-ਇਹੀ ਨਾਚ ਨੱਚੋ। ਸਿਮਰਨ ਕਰੋ, ਮਨ ਨੱਚ ਉੱਠੇਗਾ, ਮਨ ਚਾਉ-ਭਰਪੂਰ ਹੋ ਜਾਇਗਾ)।

ਪਦ ਅਰਥ ਹਰਿ ਜਨ = ਹੇ ਹਰਿ ਜਨੋ!

SikhNet (Spanish)Oh, gente de Dios, danza contemplando al Señor

ਐਸੇ ਸੰਤ ਮਿਲਹਿ ਮੇਰੇ ਭਾਈ; ਹਮ ਜਨ ਕੇ ਧੋਵਹ ਪਾਇ ॥੧॥ ਰਹਾਉ ॥

aise sant mileh mere bhaaee; ham jan ke dhovah paae |1| rahaau |

Sant Singh KhalsaIf only I cold meet such Saints, O my Siblings of Destiny; I would wash the feet of such servants. ||1||Pause||
Manmohan SinghI meet such saints, O my brother of the God's serfs and shampoo their feet. Pause.
Manmohan Singh (Punjabi)ਐਹੋ ਜੇਹੋ ਸਾਧੂਆਂ ਨੂੰ ਮੈਂ ਭੇਟਦਾ ਹਾਂ, ਹੇ ਮੇਰੇ ਵੀਰ! ਵਾਹਿਗੁਰੂ ਦੇ ਗੁਲਾਮਾਂ ਦੇ ਮੈਂ ਪੈਰ ਧੋਦਾਂ ਹਾਂ। ਠਹਿਰਾਉ।
Fareedkot Teekaਜੋ ਐਸੇ ਨਿਤ ਕਰਨੇ ਹਾਰੇ ਸੰਤ ਜਨ ਹੈਂ ਹਮ ਤਿਨ ਕੇ ਚਰਨੋਂ ਕੋ ਧੋਤੇ ਹੈਂ॥੧॥ ਰਹਾਉ ॥☬ਪ੍ਰਸ਼ਨ: ਫਲ ਕਿਆ ਹੋਗਾ?☬ਉੱਤਰ:
Prof. Sahib Singhਹੇ ਮੇਰੇ ਵੀਰ! ਜੇ ਮੈਨੂੰ ਇਹੋ ਜਿਹੇ ਸੰਤ-ਜਨ ਮਿਲ ਪੈਣ, ਤਾਂ ਮੈਂ ਉਹਨਾਂ ਦੇ ਪੈਰ ਧੋਵਾਂ (ਅਸੀਂ ਉਹਨਾਂ ਦੇ ਪੈਰ ਧੋਵੀਏ-ਲਫ਼ਜ਼ੀ) ॥੧॥ ਰਹਾਉ ॥

ਪਦ ਅਰਥ ਪਾਇ = ਪੈਰ ॥੧॥ ਰਹਾਉ ॥

SikhNet (Spanish)y encuentra a los Santos y lava Sus Pies. (1‑Pausa)

ਹਰਿ ਹਰਿ ਨਾਮੁ ਜਪਹੁ ਮਨ ਮੇਰੇ; ਅਨਦਿਨੁ ਹਰਿ ਲਿਵ ਲਾਇ ॥

har har naam japahu man mere; anadin har liv laae |

Sant Singh KhalsaMeditate on the Naam, the Name of the Lord, O my mind; night and day, center your consciousness on the Lord.
Manmohan SinghFixing thy attention on God, O my soul, night and day, repeat the Name of the Lord Master.
Manmohan Singh (Punjabi)ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜ ਕੇ, ਹੇ ਮੇਰੀ ਜਿੰਦੇ! ਰੈਣ ਦਿਹੁੰ ਤੂੰ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਸਿਮਰ।
Fareedkot Teekaਹੇ ਮੇਰੇ (ਮਨ) ਪਿਆਰਿਓ! ਰਾਤ ਦਿਨ ਹਰਿ ਮੇਂ ਲਿਉ ਲਗਾਇ ਕਰ ਕੇ ਹਰਿ ਹਰਿ ਨਾਮ ਕਾ ਜਾਪ ਕਰੋ॥
Prof. Sahib Singhਹੇ ਮੇਰੇ ਮਨ! ਹਰ ਰੋਜ਼ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਜਪਿਆ ਕਰ,

ਪਦ ਅਰਥ ਮਨ = ਹੇ ਮਨ! ਅਨਦਿਨੁ = ਹਰ ਰੋਜ਼। ਲਿਵ ਲਾਇ = ਸੁਰਤਿ ਜੋੜ ਕੇ।

SikhNet (Spanish)Contempla el Naam, el Nombre del Señor, oh mi mente, y entónate en el Señor noche y día,

ਜੋ ਇਛਹੁ ਸੋਈ ਫਲੁ ਪਾਵਹੁ; ਫਿਰਿ ਭੂਖ. ਨ ਲਾਗੈ ਆਇ ॥੨॥

jo ichhahu soee fal paavahu; fir bhookh. na laagai aae |2|

Sant Singh KhalsaYou shall have the fruits of your desires, and you shall never feel hunger again. ||2||
Manmohan SinghThou shalt have the fruit which thou desirest and shalt feel not hunger, again.
Manmohan Singh (Punjabi)ਤੂੰ ਉਹ ਮੇਵਾ ਪਾ ਲਵੇਗਾਂ ਜਿਹੜਾ ਤੂੰ ਚਾਹੁੰਦਾ ਹੈਂ ਅਤੇ ਤੈਨੂੰ ਮੁੜ ਕੇ ਭੁੱਖ ਨਹੀਂ ਲੱਗੂਗੀ।
Fareedkot Teekaਜੋ ਇਛ੍ਯਾ ਕਰੋਗੇ ਧਰਮ, ਅਰਥ, ਕਾਮ, ਮੋਖ੍ਯ, ਸਭ ਮਿਲੇਗਾ ਔਰ ਫਿਰ ਕਿਸੀ ਪਦਾਰਥ ਕੀ ਆਇ ਕਰ ਚਾਹ ਨ ਲਗੈਗੀ॥੨॥
Prof. Sahib Singhਜੇਹੜੇ ਫਲ ਦੀ ਇੱਛਾ ਕਰੇਂਗਾ ਉਹੀ ਫਲ ਹਾਸਲ ਕਰ ਲਏਂਗਾ, ਤੇ ਮੁੜ ਤੈਨੂੰ ਕਦੇ ਮਾਇਆ ਦੀ ਭੁੱਖ ਨਹੀਂ ਲੱਗੇਗੀ ॥੨॥
SikhNet (Spanish)y lograrás el fruto de satisfacer todos los deseos de tu corazón, y tu hambre se extinguirá. (2)

ਆਪੇ ਹਰਿ ਅਪਰੰਪਰੁ ਕਰਤਾ; ਹਰਿ ਆਪੇ ਬੋਲਿ ਬੁਲਾਇ ॥

aape har aparanpar karataa; har aape bol bulaae |

Sant Singh KhalsaThe Infinite Lord Himself is the Creator; the Lord Himself speaks, and causes us to speak.
Manmohan SinghThe boundless Lord is Himself the Creator, the Lord Himself utters and causes to utter.
Manmohan Singh (Punjabi)ਹੱਦ ਬੰਨਾ-ਰਹਿਤ ਸੁਆਮੀ, ਆਪ ਸਿਰਜਣਹਾਰ ਹੈ। ਵਾਹਿਗੁਰੂ ਖੁਦ ਹੀ ਕਹਿੰਦਾ ਤੇ ਕਹਾਉਂਦਾ ਹੈ।
Fareedkot Teekaਵਹੁ ਹਰਿ ਸ੍ਵਾਮੀ ਅਪਰ ਜੋ ਬ੍ਰਹਮਾ ਸੇ ਲੇ ਕਰ ਚੀਟੀ ਪ੍ਰਯੰਤ ਹੈ ਸਭ ਤੇ ਪਰੇ ਹੈ, ਸੋ ਆਪ ਸਭ ਮੇਂ ਬੋਲ ਰਹਾ ਹੈ ਔਰ ਸਭ ਕੋ ਬੁਲਾਇ ਰਹਾ ਹੈ॥
Prof. Sahib Singh(ਪਰ ਸਿਮਰਨ ਕਰਨਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ) ਸਿਰਜਣਹਾਰ ਬੇਅੰਤ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੋਲਦਾ ਹੈ ਤੇ ਆਪ ਹੀ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ। ਬੋਲਿ = ਬੋਲੈ, ਬੋਲਦਾ ਹੈ।

SikhNet (Spanish)Él, el Señor Trascendente, es el Mismo Creador de todo; y Él Mismo hace que de Él cantemos lo que cantamos.

ਸੇਈ ਸੰਤ ਭਲੇ, ਤੁਧੁ ਭਾਵਹਿ; ਜਿਨੑ ਕੀ ਪਤਿ. ਪਾਵਹਿ ਥਾਇ ॥੩॥

seee sant bhale, tudh bhaaveh; jina kee pat. paaveh thaae |3|

Sant Singh KhalsaThe Saints are good, who are pleasing to Your Will; their honor is approved by You. ||3||
Manmohan SinghGood are the saints who are pleasing to Thee and whose honour Thou approvest.
Manmohan Singh (Punjabi)ਚੰਗੇ ਹਨ ਉਹ ਸਾਧੂ, ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਅਤੇ ਜਿਨ੍ਹਾਂ ਦੀ ਇਜ਼ਤ ਤੂੰ ਪਰਵਾਨ ਕਰਦਾ ਹੈ।
Fareedkot Teekaਤਿਸ ਆਗੇ ਹਮ ਐਸੇ ਬੇਨਤੀ ਕਰਤੇ ਹੈਂ: ਹੇ ਪਰਮੇਸ੍ਵਰ! ਸੇਈ ਸੰਤ ਭਲੇ ਹੈਂ, ਜੋ (ਤੁਧੁ) ਤੇਰੇ ਕੋ ਅਛੇ ਲਗਤੇ ਹੈਂ ਔਰ ਜਿਨ ਕੀ ਪਤਿਸਟਾ (ਥਾਇ) ਪ੍ਰਮਾਨੀਕ ਹੋਤੀ ਹੈ॥੩॥
Prof. Sahib Singhਹੇ ਪ੍ਰਭੂ! ਉਹੀ ਮਨੁੱਖ ਚੰਗੇ ਹਨ ਸੰਤ ਹਨ ਜੋ ਤੈਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਦੀ ਇੱਜ਼ਤ ਤੇਰੇ ਦਰ ਤੇ ਕਬੂਲ ਹੁੰਦੀ ਹੈ ॥੩॥

ਪਦ ਅਰਥ ਪਾਵਹਿ ਥਾਇ = ਤੂੰ ਪਰਵਾਨ ਕਰਦਾ ਹੈਂ ॥੩॥

SikhNet (Spanish)Oh Dios, bienaventurados son los Santos con quien estás complacido, y cuya excelencia has aprobado. (3)

ਨਾਨਕੁ. ਆਖਿ ਨ ਰਾਜੈ, ਹਰਿ ਗੁਣ; ਜਿਉ ਆਖੈ ਤਿਉ ਸੁਖੁ ਪਾਇ ॥

naanak. aakh na raajai, har gun; jiau aakhai tiau sukh paae |

Sant Singh KhalsaNanak is not satisfied by chanting the Lord's Glorious Praises; the more he chants them, the more he is at peace.
Manmohan SinghNanak is not satiated by uttering God's excellences, and the more he glorifies Him the more he is at peace.
Manmohan Singh (Punjabi)ਨਾਨਕ, ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਬਿਆਨ ਕਰਦਾ ਹੋਇਆ ਰੱਜਦਾ ਨਹੀਂ, ਜਿੰਨੀ ਜਿਆਦਾ ਉਹ ਉਸ ਦੀ ਪ੍ਰਸੰਸਾ ਕਰਦਾ ਹੈ, ਉਨ੍ਹਾਂ ਜ਼ਿਆਦਾ ਉਹ ਆਰਾਮ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਹਰਿ ਕੇ ਗੁਣੋਂ ਕੋ ਕਹਤਾ ਹੂਆ ਤ੍ਰਿਪਤਿ ਨਹੀਂ ਹੋਤਾ, ਕਿਉਂਕਿ ਜਿਉਂ ੨ ਕਹਤਾ ਹੂੰ ਤਿਉਂ ੨ ਮੁਝੇ ਸੁਖੁ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਭਾਈ! ਪ੍ਰਭੂ ਦਾ ਦਾਸ) ਨਾਨਕ ਪਰਮਾਤਮਾ ਦੇ ਗੁਣ ਬਿਆਨ ਕਰ ਕਰ ਕੇ ਰੱਜਦਾ ਨਹੀਂ ਹੈ ਜਿਉਂ ਜਿਉਂ ਨਾਨਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤਿਉਂ ਤਿਉਂ ਆਤਮਕ ਆਨੰਦ ਮਾਣਦਾ ਹੈ।
SikhNet (Spanish)El hambre de Nanak para cantar Tu Alabanza, oh Señor, no se sacia nunca, y mientras más canta de Ti, más entra en Paz.

ਭਗਤਿ ਭੰਡਾਰ. ਦੀਏ ਹਰਿ ਅਪੁਨੇ; ਗੁਣ ਗਾਹਕੁ. ਵਣਜਿ ਲੈ ਜਾਇ ॥੪॥੧੧॥੬੩॥

bhagat bhanddaar. dee har apune; gun gaahak. vanaj lai jaae |4|11|63|

Sant Singh KhalsaThe Lord Himself has bestowed the treasure of devotional love; His customers purchase virtues, and carry them home. ||4||11||63||
Manmohan SinghThe treasures of devotion, God has gives to His slave and the customers of virtues purchase and carry them home.
Manmohan Singh (Punjabi)ਪ੍ਰੇਮ-ਭਾਵਨਾ ਦੇ ਖ਼ਜ਼ਾਨੇ ਵਾਹਿਗੁਰੂ ਨੇ ਆਪਣੇ ਗੋਲੇ ਨੂੰ ਬਖਸ਼ੇ ਹਨ। ਨੇਕੀਆਂ ਦੇ ਵਣਜਾਰੇ ਉਨ੍ਹਾਂ ਨੂੰ ਖਰੀਦ ਕੇ ਘਰ ਲੈ ਜਾਂਦੇ ਹਨ।
Fareedkot Teekaਆਗੇ ਭਗਤਿ ਕੇ ਭੰਡਾਰੇ ਹਰਿ ਨੇ ਅਪਨੇ ਦਾਸੋਂ ਕੋ ਵਾ ਮੁਝ ਦਾਸ ਕੋ ਦੀਏ ਹੈਂ। ਸੋ ਗੁਣੋਂ ਕੇ ਗਾਹਕ ਜਗ੍ਯਾਸੂ (ਵਣਜਿ) ਖਰੀਦ ਲੇ ਜਾਤੇ ਹੈਂ॥੪॥੧੧॥੬੩॥
Prof. Sahib Singh(ਹੇ ਭਾਈ!) ਪਰਮਾਤਮਾ ਨੇ (ਜੀਵਾਂ ਨੂੰ) ਆਪਣੀ ਭਗਤੀ ਦੇ ਖ਼ਜ਼ਾਨੇ ਦਿੱਤੇ ਹੋਏ ਹਨ, ਪਰ ਇਹਨਾਂ ਗੁਣਾਂ ਦਾ ਗਾਹਕ ਹੀ ਖ਼ਰੀਦ ਕੇ (ਇਸ ਜਗਤ ਤੋਂ ਆਪਣੇ ਨਾਲ) ਲੈ ਜਾਂਦਾ ਹੈ ॥੪॥੧੧॥੬੩॥

ਪਦ ਅਰਥ ਭੰਡਾਰ = ਖ਼ਜ਼ਾਨੇ। ਵਣਜਿ = ਖ਼ਰੀਦ ਕੇ ॥੪॥੧੧॥੬੩॥

SikhNet (Spanish)Aquél al que el Señor ha bendecido con el Tesoro de Su Alabanza, ese, el cliente que sabe distinguir lo Bueno, obtiene solamente lo Bueno. (4‑11‑63)
Answers quote the Granth verbatim with Ang citations. AI commentary is not Gurbani and not a religious ruling.