ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਸਭੇ ਜੀਅ ਸਮਾਲਿ; ਅਪਣੀ ਮਿਹਰ ਕਰੁ ॥
sabhe jeea samaal; apanee mihar kar |
Sant Singh KhalsaIn Your Mercy, You care for all beings and creatures.
Manmohan SinghO Lord, shower Thou thine benediction and take care of all the beings.
Manmohan Singh (Punjabi)ਹੇ ਸੁਆਮੀ! ਤੂੰ ਆਪਣੀ ਰਹਿਮਤ ਨਿਛਾਵ ਕਰ ਅਤੇ ਸਾਰੇ ਜੀਵਾਂ ਦੀ ਸੰਭਾਲ ਕਰ।
Fareedkot Teekaਅਪਣੀ ਮਿਹਰ ਕਰ ਕੇ ਸਭੀ ਜੀਵੋਂ ਕਾ ਸਮਾਲਣਾ ਕਰੋ॥
Prof. Sahib Singhਹੇ ਪ੍ਰਭੂ! ਆਪਣੀ ਮਿਹਰ ਕਰ ਅਤੇ ਸਾਰੇ ਜੀਵਾਂ ਦੀ ਸਾਰ ਲੈ;
ਪਦ ਅਰਥ ਸਮਾਲਿ = ਸੰਭਾਲ, ਸਾਰ ਲੈ।
SikhNet (Spanish)Oh Dios, ten compasión y conserva a todos y a cada uno en Tu Cuidado.
ਅੰਨੁ ਪਾਣੀ, ਮੁਚੁ ਉਪਾਇ; ਦੁਖ ਦਾਲਦੁ ਭੰਨਿ ਤਰੁ ॥
an paanee, much upaae; dukh daalad bhan tar |
Sant Singh KhalsaYou produce corn and water in abundance; You eliminate pain and poverty, and carry all beings across.
Manmohan SinghProduce Thou plenty of corn and water and ridding them of pain and penury, ferry them across the world-ocean.
Manmohan Singh (Punjabi)ਤੂੰ ਅਨਾਜ ਅਤੇ ਜਲ ਘਣੇਰਾ ਪੈਦਾ ਕਰ ਅਤੇ ਕਸ਼ਟ ਤੇ ਕੰਗਾਲਤਾ ਤੋਂ ਉਨ੍ਹਾਂ ਦੀ ਖਲਾਸੀ ਕਰ ਕੇ, ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ।
Fareedkot Teekaਅੰਨੁ ਪਾਣੀ ਬਹੁਤ ਉਪਜਾਵੋ ਅਤਸੈ ਕਰ ਕੇ ਦੁਖ ਦਲਿਦਰ ਤੋੜ ਦੇਹੁ; ਵਾ (ਅੰਨੁ) ਔਰ ਪਰਕਾਰ ਕਾ ਪਾਣੀ, ਭਾਵ ਨਾਮ ਜਲੁ (ਮੁਚੁ) ਬਹੁਤਾ ਉਪਾਇ ਕਰਕੇ, (ਤਰੁ) ਅਤਿਸੇ ਕਰ ਕੇ ਦੁਖ ਸਰੀਰ ਅਰ ਦਰਿਦ੍ਰ ਮਨ ਕਾ (ਭੰਨਿ) ਤੋੜ ਦੇਹੁ॥
Prof. Sahib Singhਅੰਨ ਪਾਣੀ ਬਹੁਤਾ ਪੈਦਾ ਕਰ, ਜੀਵਾਂ ਦੇ ਦੁੱਖ-ਦਲਿੱਦਰ ਦੂਰ ਕਰ ਕੇ ਬਚਾ ਲੈ-
ਪਦ ਅਰਥ ਮੁਚੁ = ਬਹੁਤ। ਉਪਾਇ = ਪੈਦਾ ਕਰ। ਦਾਲਦੁ = ਗਰੀਬੀ, ਦਲਿੱਦਰ। ਤਰੁ = ਤਾਰ ਲੈ।
SikhNet (Spanish)Oh Señor, bendícenos con Abundancia y Sustento y libéranos de nuestra pobreza, condúcenos a través del mar de la existencias materiales.
ਅਰਦਾਸਿ ਸੁਣੀ ਦਾਤਾਰਿ; ਹੋਈ ਸਿਸਟਿ ਠਰੁ ॥
aradaas sunee daataar; hoee sisatt tthar |
Sant Singh KhalsaThe Great Giver listened to my prayer, and the world has been cooled and comforted.
Manmohan SinghThe Beneficent Lord heard my prayer and the world has been comforted.
Manmohan Singh (Punjabi)ਦਰਿਆ-ਦਿਲ ਸੁਆਮੀ ਨੇ ਮੇਰੀ ਪ੍ਰਾਰਥਨਾ ਸੁਣ ਲਈ ਅਤੇ ਸੰਸਾਰ ਅੰਦਰ ਠੰਢ-ਚੈਨ ਵਰਤ ਗਈ ਹੈ।
Fareedkot Teekaਦਾਤਾਰ ਵਾਹਿਗੁਰੂ ਨੇ ਬੇਨਤੀ ਸੁਣੀ ਔਰ ਸਭ ਸ੍ਰਿਸ੍ਟੀ (ਠਰੁ) ਸੀਤਲ ਹੋਈ॥
Prof. Sahib Singh(ਸ੍ਰਿਸ਼ਟੀ ਦੀ ਇਹ) ਅਰਦਾਸ ਦਾਤਾਰ ਨੇ ਸੁਣੀ ਤੇ ਸ੍ਰਿਸ਼ਟੀ ਸ਼ਾਂਤ ਹੋ ਗਈ।
ਪਦ ਅਰਥ ਦਾਤਾਰਿ = ਦਾਤਾਰ ਨੇ। ਸਿਸਟਿ = ਸ੍ਰਿਸ਼ਟੀ। ਠਰੁ = ਠੰਢੀ, ਸ਼ਾਂਤ।
SikhNet (Spanish)Mira, mi Dios ha escuchado mi oración y la creación se encuentra en fresco alivio.
ਲੇਵਹੁ ਕੰਠਿ ਲਗਾਇ; ਅਪਦਾ ਸਭ ਹਰੁ ॥
levahu kantth lagaae; apadaa sabh har |
Sant Singh KhalsaTake me into Your Embrace, and take away all my pain.
Manmohan SinghMy Lord, take Thou me into Thine embrace and banish all my misery.
Manmohan Singh (Punjabi)ਮੈਰੇ ਸੁਆਮੀ, ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲੈ, ਅਤੇ ਮੇਰੀ ਸਾਰੀ ਮੁਸੀਬਤ ਦੂਰ ਕਰ ਦੇ।
Fareedkot Teekaਅਪਣੇ ਕੰਠ ਮੇਂ ਲਾਇ ਲੇਵਹੁ ਔਰ ਸਭ ਬਿਪਦਾ ਹਰ ਦੀਜੀਏ॥ ਜਬ ਐਸੇ ਬੇਨਤੀ ਕਰੀ:
Prof. Sahib Singh(ਇਸੇ ਤਰ੍ਹਾਂ) ਹੇ ਪ੍ਰਭੂ! ਜੀਵਾਂ ਨੂੰ ਆਪਣੇ ਨੇੜੇ ਰੱਖ ਅਤੇ (ਇਹਨਾਂ ਦੀ) ਸਾਰੀ ਬਿਪਤਾ ਦੂਰ ਕਰ ਦੇਹ।
ਪਦ ਅਰਥ ਅਪਦਾ = ਮੁਸੀਬਤ। ਹਰੁ = ਦੂਰ ਕਰ।
SikhNet (Spanish)Oh Dios, tómame en Tu Abrazo y disipa todas mis aflicciones.
ਨਾਨਕ ਨਾਮੁ ਧਿਆਇ; ਪ੍ਰਭ ਕਾ ਸਫਲੁ ਘਰੁ ॥੧॥
naanak naam dhiaae; prabh kaa safal ghar |1|
Sant Singh KhalsaNanak meditates on the Naam, the Name of the Lord; the House of God is fruitful and prosperous. ||1||
Manmohan SinghNanak meditates on the Lord's Name for the House of the Lord is the Giver of boons.
Manmohan Singh (Punjabi)ਨਾਨਕ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ, ਕਿਉਂ ਜੋ ਸਾਹਿਬ ਦਾ ਧਾਮ ਮੁਰਾਦਾ ਬਖਸ਼ਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਤੇਰਾ ਨਾਮੁ ਧ੍ਯਾਇ ਕਰ ਘਰ ਮੇਂ ਹੀ ਸਫਲਤਾ ਹੂਈ ਹੈ॥੧॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਦਾ ਨਾਮ ਸਿਮਰ, ਉਸ ਦਾ ਘਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥
ਪਦ ਅਰਥ ਸਫਲੁ = ਫਲ ਦੇਣ ਵਾਲਾ। ਭੰਨਿ = ਭੰਨ ਕੇ, ਦੂਰ ਕਰ ਕੇ ॥੧॥
SikhNet (Spanish)Nanak sólo vive en Tu Nombre, pues el Éxtasis sólo lo encuentra uno en Tu Refugio, oh Señor. (1)