ੴ

ਸਿੱਖਬਾਣੀ · SikhBani

ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥

vutthe megh suhaavane hukam keetaa karataar
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1251 · 6 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਵੁਠੇ ਮੇਘ ਸੁਹਾਵਣੇ; ਹੁਕਮੁ ਕੀਤਾ ਕਰਤਾਰਿ ॥

vutthe megh suhaavane; hukam keetaa karataar |

Sant Singh KhalsaRain is falling from the clouds - it is so beautiful! The Creator Lord issued His Order.
Manmohan SinghThe comely clouds have begun to rain, for such is the order issued by the Creator.
Manmohan Singh (Punjabi)ਸੋਹਣੇ ਬੱਦਲ ਵਰ੍ਹਣੇ ਆਰੰਭ ਹੋ ਗਏ ਹਨ, ਕਿਉਂ ਜੋ ਸਿਰਜਣਹਾਰ ਨੇ ਐਹੋ ਜਿਹਾ ਫੁਰਮਾਨ ਜਾਰੀ ਕੀਤਾ ਹੈ।
Fareedkot Teekaਜਬ ਕਰਤਾਰ ਨੇ ਹੁਕਮ ਕੀਆ ਤਬ ਸੋਭਨੀਕ ਬਾਦਲ ਬਰਸਤੇ ਭਏ॥
Prof. Sahib Singhਜਦੋਂ ਕਰਤਾਰ ਨੇ ਹੁਕਮ ਦਿੱਤਾ, ਸੋਹਣੇ ਬੱਦਲ ਆ ਕੇ ਵਰ੍ਹ ਪਏ,

ਪਦ ਅਰਥ ਮੇਘ = ਬੱਦਲ। ਵੁਠੇ = ਵੱਸੇ, ਵਰਖਾ ਕੀਤੀ। ਕਰਤਾਰਿ = ਕਰਤਾਰ ਨੇ।

SikhNet (Spanish)Las gloriosas lluvias han llegado, pues tal es la Voluntad del Señor,

ਰਿਜਕੁ ਉਪਾਇਓਨੁ ਅਗਲਾ; ਠਾਂਢਿ ਪਈ ਸੰਸਾਰਿ ॥

rijak upaaeon agalaa; tthaandt pee sansaar |

Sant Singh KhalsaGrain has been produced in abundance; the world is cooled and comforted.
Manmohan SinghAbundant corn has been produced and the world is comforted.
Manmohan Singh (Punjabi)ਬਹੁਤਾ ਅਨਾਜ ਪੈਦਾ ਹੋ ਗਿਆ ਹੈ ਅਤੇ ਜਗਤ ਅੰਦਰ ਠੰਢ ਚੈਨ ਵਰਤ ਗਈ ਹੈ।
Fareedkot Teekaਰਿਜਕੁ (ਅਗਲਾ) ਬਹੁਤਾ ਹੀ ਉਤਪਤਿ ਹੂਆ, ਸਭ ਸੰਸਾਰ ਮੇਂ ਹੀ (ਠਾਂਢਿ) ਸਾਂਤੀ ਹੋ ਗਈ ਹੈ; ਵਾ ਸਾਂਤ ਮੇਂ ਜਬ ਗੁਰੂ ਰੂਪ ਕਰਤਾ ਪੁਰਖ ਨੇ ਹੁਕਮ ਕੀਤਾ ਤਬ ਗੁਰੂ ਰੂਪ ਸੁੰਦ੍ਰ ਬਾਦਲ ਬਰਸੇ ਹੈਂ। ਦੈਵੀ ਗੁਣ ਰੂਪ ਬਹੁਤਾ ਰਿਜਕੁ ਉਤਪੰਨ ਕੀਤਾ ਅਰ ਸਭ ਸੰਸਾਰ ਮੇਂ ਜਗ੍ਯਾਸੂਓਂ ਕੇ ਰਿਦੇ ਮੇਂ ਸੀਤਲਤਾਈ ਹੋਈ॥
Prof. Sahib Singhਤੇ ਉਸ ਪ੍ਰਭੂ ਨੇ ਬੇਅੰਤ ਰਿਜ਼ਕ (ਜੀਵਾਂ ਲਈ) ਪੈਦਾ ਕੀਤਾ, ਸਾਰੇ ਜਗਤ ਵਿਚ ਠੰਢ ਪੈ ਗਈ, (ਇਸੇ ਤਰ੍ਹਾਂ ਕਰਤਾਰ ਦੀ ਮਿਹਰ ਨਾਲ ਗੁਰੂ-ਬੱਦਲ ਦੇ ਉਪਦੇਸ਼ ਦੀ ਵਰਖਾ ਨਾਲ ਬੇਅੰਤ ਨਾਮ-ਧਨ ਪੈਦਾ ਹੋਇਆ ਤੇ ਗੁਰੂ ਦੇ ਸਰਨ ਆਉਣ ਵਾਲੇ ਵਡ-ਭਾਗੀਆਂ ਦੇ ਅੰਦਰ ਠੰਢ ਪਈ)

ਪਦ ਅਰਥ ਉਪਾਇਓਨੁ = ਉਪਾਇਆ ਉਸ ਨੇ। ਅਗਲਾ = ਬਹੁਤਾ। ਸੰਸਾਰਿ = ਸੰਸਾਰ ਵਿਚ।

SikhNet (Spanish)abundante es la comida y el mundo vive cómodamente.

ਤਨੁ ਮਨੁ ਹਰਿਆ ਹੋਇਆ; ਸਿਮਰਤ ਅਗਮ ਅਪਾਰ ॥

tan man hariaa hoeaa; simarat agam apaar |

Sant Singh KhalsaThe mind and body are rejuvenated, meditating in remembrance on the Inaccessible and Infinite Lord.
Manmohan SinghContemplating the Inaccessible and Infinite Lord, the body and soul are reverdured.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਸਿਮਰਨ ਕਰਨ ਦੁਆਰਾ, ਦੇਹ ਤੇ ਜਿੰਦੜੀ ਹਰੇ ਭਰੇ ਹੋ ਜਾਂਦੇ ਹਨ।
Fareedkot Teekaਤਿਨ ਕਾ ਤਨੁ ਅਰ ਮਨੁ ਸੁਭ ਗੁਣੋਂ ਕਰ ਹਰਿਆ ਹੂਆ ਹੈ ਔਰ ਅਗਮ ਅਪਾਰ ਕੋ ਸਿਮਰਤੇ ਹੈਂ॥☬ਅਰੁ ਐਸੇ ਬੇਨਤੀ ਕਰਤੇ ਹੈਂ:
Prof. Sahib Singhਅਪਹੁੰਚ ਤੇ ਬੇਅੰਤ ਪ੍ਰਭੂ ਦਾ ਸਿਮਰਨ ਕਰਨ ਨਾਲ ਉਹਨਾਂ ਦਾ ਤਨ ਮਨ ਖਿੜ ਪਿਆ।
SikhNet (Spanish)El cuerpo y la mente florecen, contemplando al Infinito e Insondable Dios.

ਕਰਿ ਕਿਰਪਾ ਪ੍ਰਭ ਆਪਣੀ; ਸਚੇ ਸਿਰਜਣਹਾਰ ॥

kar kirapaa prabh aapanee; sache sirajanahaar |

Sant Singh KhalsaO my True Creator Lord God, please shower Your Mercy on me.
Manmohan SinghO Lord, my True Creator, shower Thou Thine benediction on me.
Manmohan Singh (Punjabi)ਹੇ ਮੇਰੇ ਸੱਚੇ ਕਰਤਾਰ ਸੁਆਮੀ! ਤੂੰ ਮੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰ।
Fareedkot Teekaਹੇ ਸਚੇ ਸਿਰਜਨਹਾਰ ਪ੍ਰਭੂ! ਤੂੰ ਅਪਣੀ ਕਿਰਪਾ ਦ੍ਰਿਸ੍ਟੀ ਕਰ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਪ੍ਰਭੂ! ਆਪਣੀ ਮਿਹਰ ਕਰ (ਮੈਨੂੰ ਭੀ ਇਹੀ ਨਾਮ-ਧਨ ਦੇਹ),
SikhNet (Spanish)Oh Señor Verdadero, Creador mío, muéstrame Tu Misericordia., pues haces sólo lo que está en Tu Voluntad.

ਕੀਤਾ ਲੋੜਹਿ ਸੋ ਕਰਹਿ; ਨਾਨਕ ਸਦ ਬਲਿਹਾਰ ॥੨॥

keetaa lorreh so kareh; naanak sad balihaar |2|

Sant Singh KhalsaHe does whatever He pleases; Nanak is forever a sacrifice to Him. ||2||
Manmohan SinghNanak, is ever a sacrifice unto the Lord, who does what He wishes to do.
Manmohan Singh (Punjabi)ਨਾਨਕ ਸਦੀਵ ਹੀ ਸੁਆਮੀ ਉਤੋਂ ਸਦਕੇ ਜਾਂਦਾ ਹੈ ਜੋ ਉਹੀ ਕੁਛ ਕਰਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
Fareedkot Teekaਕ੍ਯੋਂਕਿ ਜੋ ਤੂੰ ਕੀਤਾ ਚਾਹਤਾ ਹੈਂ ਸੋਈ ਕਰਤਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤੁਝ ਪਰ ਮੈਂ ਸਦੀਵ ਬਲਿਹਾਰਨੇ ਜਾਤਾ ਹੂੰ॥੨॥
Prof. Sahib Singhਜੋ ਤੂੰ ਕਰਨਾ ਚਾਹੁੰਦਾ ਹੈਂ ਉਹੀ ਤੂੰ ਕਰਦਾ ਹੈਂ, ਮੈਂ ਨਾਨਕ ਤੈਥੋਂ ਸਦਕੇ ਹਾਂ ॥੨॥

ਪਦ ਅਰਥ ਕੀਤਾ ਲੋੜਹਿ = ਜੋ ਤੂੰ ਕਰਨਾ ਚਾਹੁੰਦਾ ਹੈਂ ॥੨॥

SikhNet (Spanish)Oh Señor, Nanak ofrece su ser en sacrificio a Ti. (2)
Answers quote the Granth verbatim with Ang citations. AI commentary is not Gurbani and not a religious ruling.