ਪਉੜੀ ਮਃ ੫ ॥
paurree mahalaa 5 |
Sant Singh KhalsaPauree, Fifth Mehl:
Manmohan SinghPauri. 5th Guru.
Manmohan Singh (Punjabi)ਪਉੜੀ। ਪੰਜਵੀਂ ਪਾਤਿਸ਼ਾਹੀ।
SikhNet (Spanish)Pauri. Mejl Guru Aryan, Quinto Canal Divino.
ਸਚੁ ਖਾਣਾ. ਸਚੁ ਪੈਨਣਾ; ਸਚੁ ਨਾਮੁ ਅਧਾਰੁ ॥
sach khaanaa. sach painanaa; sach naam adhaar |
Sant Singh KhalsaLet Truth be your food, and Truth your clothes, and take the Support of the True Name.
Manmohan SinghIf the True Name be man's food, the True Name his wear and the True Name his support,
Manmohan Singh (Punjabi)ਜੇਕਰ ਸਤਿਨਾਮ ਬੰਦੇ ਦਾ ਭੋਜਨ, ਸਤਿਨਾਮ ਉਸ ਦੀ ਪੁਸ਼ਾਕ ਅਤੇ ਸਤਿਨਾਮ ਉਸ ਦਾ ਆਸਰਾ ਹੋਵੇ,
Fareedkot Teekaਜਿਸ ਨੇ ਸਚ ਨਾਮ ਕਾ ਅਧਾਰੁ ਕੀਆ ਹੈ ਤਿਸ ਕਾ ਖਾਣਾ ਪੈਨਣਾ (ਸਚੁ) ਸਫਲਾ ਹੈ॥
Prof. Sahib Singhਉਸ ਮਨੁੱਖ ਦੀ (ਜਿੰਦ ਦੀ) ਖ਼ੁਰਾਕ ਤੇ ਪੁਸ਼ਾਕ ਪ੍ਰਭੂ ਦਾ ਨਾਮ ਹੋ ਜਾਂਦਾ ਹੈ, ਨਾਮ ਹੀ ਉਸ ਦਾ ਆਸਰਾ ਹੋ ਜਾਂਦਾ ਹੈ,
ਪਦ ਅਰਥ ਖਾਣਾ = ਖ਼ੁਰਾਕ। ਪੈਨਣਾ = ਪੁਸ਼ਾਕ। ਆਧਾਰੁ = ਆਸਰਾ।
SikhNet (Spanish)Si la Verdad la usamos y nos alimentamos de Ella y el Nombre Verdadero
ਗੁਰਿ ਪੂਰੈ ਮੇਲਾਇਆ; ਪ੍ਰਭੁ ਦੇਵਣਹਾਰੁ ॥
gur poorai melaaeaa; prabh devanahaar |
Sant Singh KhalsaThe True Guru shall lead you to meet God, the Great Giver.
Manmohan Singhthen the perfect Guru makes him meet with the Beneficent Lord.
Manmohan Singh (Punjabi)ਤਦ ਪੂਰਨ ਗੁਰਦੇਵ ਜੀ ਉਸ ਨੂੰ ਦਾਤਾਰ ਸੁਆਮੀ ਨਾਲ ਮਿਲਾ ਦਿੰਦੇ ਹਨ।
Fareedkot Teekaਅਰ ਤਿਨ ਕੋ ਪੂਰੇ ਗੁਰੋਂ ਨੇ ਪ੍ਰਭੂ ਦੇਵਣਹਾਰ ਮਿਲਾਯਾ ਹੈ॥
Prof. Sahib Singhਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ) ਸਭ ਦਾਤਾਂ ਦੇਣ ਵਾਲਾ ਪ੍ਰਭੂ ਮਿਲਾ ਦਿੱਤਾ ਹੈ।
ਪਦ ਅਰਥ ਗੁਰਿ = ਗੁਰੂ ਨੇ।
SikhNet (Spanish)es Lo importante en nuestra vida, entonces el Guru nos une a Su Ser y Dios nos bendice.
ਭਾਗੁ ਪੂਰਾ ਤਿਨ ਜਾਗਿਆ; ਜਪਿਆ ਨਿਰੰਕਾਰੁ ॥
bhaag pooraa tin jaagiaa; japiaa nirankaar |
Sant Singh KhalsaWhen perfect destiny is activated, the mortal meditates on the Formless Lord.
Manmohan SinghHis perfect destiny has awakened and he meditates on the Formless Lord.
Manmohan Singh (Punjabi)ਉਸ ਦੀ ਪੂਰਨ ਪ੍ਰਾਲਭਧ ਜਾਗ ਉਠੀ ਹੈ ਅਤੇ ਉਹ ਸਰੁਪ-ਰਹਿਤ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਤਿਨ ਕਾ ਪੂਰਾ ਭਾਗ ਜਾਗ੍ਯਾ ਹੈ ਔਰ ਤਿਨੋਂ ਨੇ ਨਿਰੰਕਾਰ ਕੋ ਜਪਾ ਹੈ॥
Prof. Sahib Singhਉਹਨਾਂ ਬੰਦਿਆਂ ਦੀ ਕਿਸਮਤ ਪੂਰੀ ਖੁਲ੍ਹ ਜਾਂਦੀ ਹੈ ਜੋ ਨਿਰੰਕਾਰ ਨੂੰ ਸਿਮਰਦੇ ਹਨ।
ਪਦ ਅਰਥ ਨਿਰੰਕਾਰੁ = ਆਕਾਰ-ਰਹਿਤ ਪ੍ਰਭੂ, ਉਹ ਪ੍ਰਭੂ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ।
SikhNet (Spanish)El Destino perfecto despierta y podemos vivir en el Señor Sin Forma,
ਸਾਧੂ ਸੰਗਤਿ ਲਗਿਆ; ਤਰਿਆ ਸੰਸਾਰੁ ॥
saadhoo sangat lagiaa; tariaa sansaar |
Sant Singh KhalsaJoining the Saadh Sangat, the Company of the Holy, you shall cross over the world-ocean.
Manmohan SinghBeing attached to the society of saints, the world is ferried across,
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ, ਦੁਨੀਆ ਪਾਰ ਉਤਰ ਜਾਂਦੀ ਹੈ।
Fareedkot Teekaਸਾਧੂ ਕੀ ਸੰਗਤਿ ਮੇਂ ਲਗਣੇ ਕਰ ਸੰਸਾਰ ਸਮੁੰਦਰ ਤਰਿਆ ਹੈ॥
Prof. Sahib Singhਉਹ ਸਤਸੰਗ ਦਾ ਆਸਰਾ ਲੈ ਕੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
SikhNet (Spanish)y viviendo apegados a los Santos cruzamos el mar de las existencias materiales.
ਨਾਨਕ ਸਿਫਤਿ ਸਲਾਹ ਕਰਿ; ਪ੍ਰਭ ਕਾ ਜੈਕਾਰੁ ॥੩੫॥
naanak sifat salaah kar; prabh kaa jaikaar |35|
Sant Singh KhalsaO Nanak, chant God's Praises, and celebrate His Victory. ||35||
Manmohan SinghO Nanak, utter thou the commendation and praise of the Lord and acclaim Him too.
Manmohan Singh (Punjabi)ਹੇ ਨਾਨਕ! ਤੂੰ ਸਾਹਿਬ ਦੀ ਮਹਿਮਾ ਅਤੇ ਉਸਤਤੀ ਉਚਾਰਨ ਕਰ ਅਤੇ ਉਸ ਨੂੰ ਵਾਹ ਵਾਹ ਭੀ ਆਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਿਫਤੀ ਕੋ ਸਲਾਹਣਾ ਕਰੁ ਅਰੁ ਤਿਸੀ ਪ੍ਰਭੂ ਕਾ ਜੈਕਾਰ ਕਰ ਅਰਥਾਤ ਨਿਮਸਕਾਰ ਕਰ॥੩੫॥☬ਕਿਸੀ ਕਾਲ ਮੇਂ ਬਰਖਾ ਨਹੀਂ ਹੋਤੀ ਥੀ। ਸ੍ਰੀ ਗੁਰੂ ਜੀ ਪਰਮੇਸ੍ਵਰ ਅਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਪਰਮਾਤਮਾ ਦੀ ਵਡਿਆਈ ਕਰ ॥੩੫॥
ਪਦ ਅਰਥ ਜੈਕਾਰੁ = ਵਡਿਆਈ। ਕਰਿ = ਕਰ ਕੇ ॥੩੫॥
* ਨੋਟ: ਇਹ ਪਉੜੀ ਗੁਰੂ ਅਰਜੁਨ ਸਾਹਿਬ ਦੀ ਹੈ, ਜੋ ਪਉੜੀ ਨੰ: ੩੪ ਦੀ ਹੋਰ ਵਧੀਕ ਵਿਆਖਿਆ ਕਰਨ ਲਈ ਹੈ (ਵੇਖੋ ਮਲਾਰ ਕੀ ਵਾਰ ਮ: ੧ ਪਉੜੀ ਨੰ: ੨੭)।
SikhNet (Spanish)Nanak dice, alaba a Dios y pregona Su Gloria. (35)