ਅਸਟਪਦੀ ॥
asattapadee |
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XXIII
ਸੰਤਸੰਗਿ; ਅੰਤਰਿ ਪ੍ਰਭੁ ਡੀਠਾ ॥
santasang; antar prabh ddeetthaa |
Sant Singh KhalsaIn the Society of the Saints, I see God deep within my being.
Manmohan SinghIn the society of saints I have seen the Lord within me.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਸੁਆਮੀ ਨੂੰ ਆਪਣੇ ਅੰਦਰ ਵੇਖ ਲਿਆ ਹੈ।
Fareedkot Teekaਜਿਨੋਂ ਕੋ ਸੰਤੋਂ ਕੇ ਸੰਗ ਦ੍ਵਾਰਾ ਪ੍ਰਭੂ ਕਾ ਨਾਮ ਮੀਠਾ ਲਾਗਾ ਹੈ॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ,ਪਦ ਅਰਥ ਅੰਤਰਿ = (ਆਪਣੇ) ਅੰਦਰ।
SikhNet (Spanish)En Compañía de los Santos, descubrí al Señor dentro de mí,
ਨਾਮੁ ਪ੍ਰਭੂ ਕਾ; ਲਾਗਾ ਮੀਠਾ ॥
naam prabhoo kaa; laagaa meetthaa |
Sant Singh KhalsaGod's Name is sweet to me.
Manmohan SinghLord's Name has become sweet unto me.
Manmohan Singh (Punjabi)ਸੁਆਮੀ ਦਾ ਨਾਮ ਮੈਨੂੰ ਮਿੱਠਾ ਲੱਗ ਪਿਆ ਹੈ।
Fareedkot Teekaਤਿਨੋਂ ਨੇ ਆਪਨੇ ਅੰਤਸਕਰਨ ਬੀਚ ਪ੍ਰਭੂ ਕੌ ਦੇਖਿਆ ਹੈ॥
Prof. Sahib Singhਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।
SikhNet (Spanish)y me enamoré de Su Dulce Nombre.
ਸਗਲ ਸਮਿਗ੍ਰੀ; ਏਕਸੁ ਘਟ ਮਾਹਿ ॥
sagal samigree; ekas ghatt maeh |
Sant Singh KhalsaAll things are contained in the Heart of the One,
Manmohan SinghAll the things are in the mind of One Lord,
Manmohan Singh (Punjabi)ਇਕ ਸੁਆਮੀ ਦੇ ਹੀ ਚਿੱਤ ਅੰਦਰ ਹਨ ਸਾਰੀਆਂ ਵਸਤੂਆਂ,
Fareedkot Teekaਸੋ ਇਹੁ ਸੰਪੂਰਨ ਸਮਗ੍ਰੀ, ਭਾਵ ਜਗਤ ਰੂਪ ਵਾਹਿਗੁਰੂ ਕੇ (ਘਟ) ਸਰੀਰ ਮੇਂ ਹੀ ਹੈ॥
Prof. Sahib Singh(ਜਗਤ ਦੇ) ਸਾਰੇ ਪਦਾਰਥ (ਉਸ ਨੂੰ) ਇਕ ਪ੍ਰਭੂ ਵਿਚ ਹੀ (ਲੀਨ ਦਿੱਸਦੇ ਹਨ),ਪਦ ਅਰਥ ਸਮਿਗ੍ਰੀ = ਪਦਾਰਥ। ਏਕਸੁ = ਇਕੋ ਹੀ ਘਟ ਮਾਹਿ = ਇਕ (ਪ੍ਰਭੂ) ਵਿਚ ਹੀ! ਘਟ ਮਾਹਿ = ਘਟ ਵਿਚ। ਏਕਸੁ = ਉਹ ਸਮਾਧੀ ਜਿਸ ਵਿਚ ਕੋਈ ਫੁਰਨਾ ਨਾਹ ਉਠੇ।
SikhNet (Spanish)El mundo y los seres están contenidos en el Uno,
ਅਨਿਕ ਰੰਗ; ਨਾਨਾ ਦ੍ਰਿਸਟਾਹਿ ॥
anik rang; naanaa drisattaeh |
Sant Singh Khalsaalthough they appear in so many various colors.
Manmohan Singhwhich appear in many and diverse colours.
Manmohan Singh (Punjabi)ਜੋ ਘਣੇਰੀਆਂ ਤੇ ਮੁਖਤਲਿਫ ਰੰਗਤਾਂ ਵਿੱਚ ਦਿਸਦੀਆਂ ਹਨ।
Fareedkot Teekaਜੋ ਅਨੇਕ ਰੰਗੋਂ ਕੀ ਨਾਨਾ ਪ੍ਰਕਾਰੋਂ ਸੇ ਦ੍ਰਿਸ਼ਟ ਆਵਤੀ ਹੈ॥
Prof. Sahib Singh(ਉਸ ਪ੍ਰਭੂ ਤੋਂ ਹੀ) ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ (ਨਿਕਲੇ ਹੋਏ) ਦਿੱਸਦੇ ਹਨ।ਪਦ ਅਰਥ ਨਾਨਾ = ਕਈ ਕਿਸਮ ਦੇ। ਦ੍ਰਿਸਟਾਹਿ = ਵੇਖਣ ਵਿਚ ਆਉਂਦੇ ਹਨ।
SikhNet (Spanish)Mismo que aparenta diversidad cuando en forma múltiple se manifiesta.
ਨਉ ਨਿਧਿ; ਅੰਮ੍ਰਿਤੁ ਪ੍ਰਭ ਕਾ ਨਾਮੁ ॥
nau nidh; amrit prabh kaa naam |
Sant Singh KhalsaThe nine treasures are in the Ambrosial Name of God.
Manmohan SinghThe nine treasures and the Nectar are Lord's Name.
Manmohan Singh (Punjabi)ਨੋ ਖ਼ਜ਼ਾਨੇ ਤੇ ਸੁਧਾਰਸ ਸਾਈਂ ਦੇ ਨਾਮ ਵਿੱਚ ਹਨ।
Fareedkot Teekaਵੈਰਾਟ ਰੂਪ ਸਰੀਰ ਹੈ ਨੌਂ ਨਿਧੀਆਂ ਕੇ ਦੇਨੇ ਹਾਰਾ ਅੰਮ੍ਰਿਤ ਰੂਪ ਜੋ ਹਰੀ ਕਾ ਨਾਮ ਹੈ॥
Prof. Sahib Singhਪ੍ਰਭੂ ਦਾ ਨਾਮ ਜੋ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨਿਆਂ (ਦੇ ਤੁੱਲ) ਹੈ ਤੇ ਅੰਮ੍ਰਿਤ ਹੈ;
SikhNet (Spanish)En Tu cuerpo habita el Nombre de Néctar
ਦੇਹੀ ਮਹਿ; ਇਸ ਕਾ ਬਿਸ੍ਰਾਮੁ ॥
dehee meh; is kaa bisraam |
Sant Singh KhalsaWithin the human body is its place of rest.
Manmohan SinghWithin the Human body itself is its seat.
Manmohan Singh (Punjabi)ਮਨੁੱਖਾ ਸ਼ਰੀਰ ਅੰਦਰ ਹੀ ਇਸਦਾ ਟਿਕਾਣਾ ਹੈ।
Fareedkot Teekaਜਬ ਇਸ ਕਾ ਗੁਰੋਂ ਦੁਆਰੇ ਮਾਨਸ ਦੇਹੀ ਮੇਂ ਪ੍ਰਵੇਸ਼ ਹੋਵੇ, ਤਬ ਜੀਵ (ਬਿਸ੍ਰਾਮੁ) ਇਸਥਿਤੀ ਕੌ ਪਾਵਤਾ ਹੈ॥
Prof. Sahib Singh(ਉਸ ਮਨੁੱਖ ਦੇ) ਸਰੀਰ ਵਿਚ ਉਸ ਨਾਮ ਦਾ ਟਿਕਾਣਾ (ਹੋ ਜਾਂਦਾ ਹੈ।)ਪਦ ਅਰਥ ਬਿਸ੍ਰਾਮੁ = ਟਿਕਾਣਾ।
SikhNet (Spanish)que es la Fuente de toda Alegría.
ਸੁੰਨ ਸਮਾਧਿ; ਅਨਹਤ ਤਹ ਨਾਦ ॥
sun samaadh; anahat teh naad |
Sant Singh KhalsaThe Deepest Samaadhi, and the unstruck sound current of the Naad are there.
Manmohan SinghThere is deep meditation and melody of celestial music there.
Manmohan Singh (Punjabi)ਓਥੇ ਅਫੁਰ ਸਿਮਰਨ ਅਤੇ ਬੈਕੁੰਠੀ ਕੀਰਤਨ ਦੀ ਧੁਨੀ ਸ਼ੋਭਦੀ ਹੈ।
Fareedkot Teekaਤਿਸ ਇਸਥਿਤੀ ਕੋ ਪਾਇ ਕਰ ਤਿਨ ਕੀ ਅਫੁਰ ਮੇਂ ਨਿਰਵਿਕਲਪ ਸਮਾਧੀ ਹੋ ਕਰ ਏਕ ਰਸ ਸਬਦ ਸੁਣੀਤਾ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਅਫੁਰ ਸੁਰਤ ਜੁੜੀ ਰਹਿੰਦੀ ਹੈ,ਪਦ ਅਰਥ ਸੁੰਨ ਸਮਾਧਿ । ਅਨਹਦ = ਇਕ-ਰਸ, ਲਗਾਤਾਰ। ਤਹ = ਓਥੇ, ਉਸ ਸਰੀਰ ਵਿਚ। ਨਾਦ = ਆਵਾਜ਼, ਰਾਗ।
SikhNet (Spanish)Se me ha concedido vivir la experiencia y ahora escucho sonidos de Divina Melodía.
ਕਹਨੁ ਨ ਜਾਈ; ਅਚਰਜ ਬਿਸਮਾਦ ॥
kehan na jaaee; acharaj bisamaad |
Sant Singh KhalsaThe wonder and marvel of it cannot be described.
Manmohan SinghThe wonder and marvel of it can not be narrated.
Manmohan Singh (Punjabi)ਇਸ ਦੀ ਅਦਭੁੱਤਤਾ ਅਤੇ ਅਸਚਰਜਤਾ ਵਰਨਣ ਨਹੀਂ ਕੀਤੀ ਜਾ ਸਕਦੀ।
Fareedkot Teekaਪੁਨਾ ਤਿਨ ਪੁਰਸ਼ੋਂ ਕੀ ਮਹਿਮਾ ਕਹੀ ਨਹੀਂ ਜਾਤੀ ਹੈ, ਕਿਉਂਕਿ ਵਹੁ ਅਸਚਰਜ ਰੂਪ ਕੋ ਪਾ ਕਰ ਅਸਚਰਜ ਰੂਪ ਭਏ ਹੈਂ॥
Prof. Sahib Singhਤੇ, ਅਜੇਹਾ ਅਚਰਜ ਇਕ-ਰਸ ਰਾਗ (-ਰੂਪ ਆਨੰਦ ਬਣਿਆ ਰਹਿੰਦਾ ਹੈ) ਜਿਸ ਦਾ ਬਿਆਨ ਨਹੀਂ ਹੋ ਸਕਦਾ।ਪਦ ਅਰਥ ਬਿਸਮਾਦ = ਅਚਰਜ।
SikhNet (Spanish)Tan Maravilloso es en verdad el Éxtasis que no atino a describirlo.
ਤਿਨਿ ਦੇਖਿਆ; ਜਿਸੁ ਆਪਿ ਦਿਖਾਏ ॥
tin dekhiaa; jis aap dikhaae |
Sant Singh KhalsaHe alone sees it, unto whom God Himself reveals it.
Manmohan SinghHe to whom God Himself shows, beholds it.
Manmohan Singh (Punjabi)ਜਿਸ ਨੂੰ ਵਾਹਿਗੁਰੂ ਖੁਦ ਵਿਖਾਲਦਾ ਹੈ, ਉਹੀ ਇਸ ਨੂੰ ਵੇਖਦਾ ਹੈ।
Fareedkot Teekaਜਿਸ ਨੋ ਵਾਹਿਗੁਰੂ ਆਪ ਦਿਖਾਏ ਐਸਾ ਸਰੂਪ ਤਿਸ ਨੇ ਦੇਖਾ ਹੈ॥
Prof. Sahib Singh(ਪਰ) ਇਹ (ਆਨੰਦ) ਉਸ ਮਨੁੱਖ ਨੇ ਵੇਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ,
SikhNet (Spanish)Sólo a aquél que Dios elige, dice Nanak,
ਨਾਨਕ. ਤਿਸੁ ਜਨ; ਸੋਝੀ ਪਾਏ ॥੧॥
naanak. tis jan; sojhee paae |1|
Sant Singh KhalsaO Nanak, that humble being understands. ||1||
Manmohan SinghNanak such a man obtains understanding.
Manmohan Singh (Punjabi)ਨਾਨਕ ਐਸਾ ਪੁਰਸ਼ ਗਿਆਤ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਜਨ ਕਉ ਵਹੁ ਸ੍ਵਾਮੀ ਸਮਝ ਪਾਵਤਾ ਹੈ॥੧॥
Prof. Sahib Singh(ਕਿਉਂਕਿ) ਹੇ ਨਾਨਕ! ਉਸ ਮਨੁੱਖ ਨੂੰ (ਉਸ ਆਨੰਦ ਦੀ) ਸਮਝ ਬਖ਼ਸ਼ਦਾ ਹੈ ॥੧॥
SikhNet (Spanish)toma Conciencia y alcanza la Liberación.(1)