ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਸਾਈ ਅਲਖੁ ਅਪਾਰੁ; ਭੋਰੀ ਮਨਿ ਵਸੈ ॥
saaee alakh apaar; bhoree man vasai |
Sant Singh KhalsaIf the Invisible and Infinite Lord dwells within my mind, even for a moment,
Manmohan SinghIf the Invisible and Infinite Lord abides in my mind, even for a moment,
Manmohan Singh (Punjabi)ਜੇਕਰ ਅਦ੍ਰਿਸ਼ਟ ਅਤੇ ਬੇਅੰਤ, ਸੁਆਮੀ ਵਿੱਚ ਬਿੰਦ ਭਰ ਲਈ ਭੀ ਮੇਰੇ ਚਿੱਤ ਅੰਦਰ ਟਿਕ ਜਾਵੇ,
Fareedkot Teekaਸੋ ਅਕਾਲ ਪੁਰਖ ਸ੍ਵਾਮੀ ਅਲਖ ਬੇਅੰਤ ਜੋ (ਭੋਰੀ) ਖ੍ਯਣ ਮਾਤ੍ਰ ਭੀ ਮੇਰੇ ਮਨ ਮੇਂ ਬਸ ਜਾਇ॥
Prof. Sahib Singhਹੇ ਮਾਂ! ਜਦੋਂ ਉਹ ਬੇਅੰਤ ਅਲੱਖ ਖਸਮ-ਪ੍ਰਭੂ ਰਤਾ ਕੁ ਸਮੇ ਵਾਸਤੇ ਭੀ ਮੇਰੇ ਮਨ ਵਿਚ ਆ ਵੱਸਦਾ ਹੈ,ਪਦ ਅਰਥ ਸਾਈ = ਸਾਈਂ। ਅਲਖੁ = ਜਿਸ ਦਾ ਸਹੀ ਰੂਪ ਬਿਆਨ ਨਾਹ ਕੀਤਾ ਜਾ ਸਕੇ। ਅਪਾਰੁ = ਬੇਅੰਤ। ਭੋਰੀ = ਰਤਾ ਕੁ ਸਮਾ ਭੀ। ਮਨਿ = ਮਨ ਵਿਚ।
SikhNet (Spanish)Cuando el Señor Sin Límite e Incomprensible viene a mi mente aunque sea por un instante,
ਦੂਖੁ ਦਰਦੁ ਰੋਗੁ ਮਾਇ; ਮੈਡਾ ਹਭੁ ਨਸੈ ॥੧॥
dookh darad rog maae; maiddaa habh nasai |1|
Sant Singh Khalsathen all my pains, troubles, and diseases vanish. ||1||
Manmohan SinghO my mother, my troubles, agonies and ailments all vanish away.
Manmohan Singh (Punjabi)ਹੇ ਮੇਰੀ ਮਾਤਾ! ਮੇਰੀਆਂ ਤਕਲੀਫਾਂ, ਪੀੜਾਂ ਅਤੇ ਜ਼ਹਿਮਤਾ ਸਭ ਦੂਰ ਹੋ ਜਾਂਦੀਆਂ ਹਨ।
Fareedkot Teekaਤੋ ਜਨਮਾਦਿਕੋਂ ਕਾ ਦੁਖ ਈਰਖਾ ਰੂਪ ਦਰਦੁ ਅਗ੍ਯਾਨ ਰੂਪ ਰੋਗ (ਮੈਡਾ) ਮੇਰਾ (ਹਭੁ) ਸਭ ਦੂਰ ਹੋ ਜਾਇ॥ ਯਥਾ ਪਾਤਸ਼ਾਹੀ ੧੦-☬"ਏਕ ਚਿਤ ਜਿਹ ਇਕ ਛਿਨ ਧਿਆਇਓ॥☬ਕਾਲ ਫਾਸ ਕੇ ਬੀਚ ਨ ਆਇਓ॥"॥੧॥
Prof. Sahib Singhਮੇਰਾ ਹਰੇਕ ਦੁੱਖ-ਦਰਦ ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ ॥੧॥ਪਦ ਅਰਥ ਮਾਇ = ਹੇ ਮਾਂ! ਮੈਡਾ = ਮੇਰਾ। ਹਭੁ = ਸਾਰਾ ॥੧॥
SikhNet (Spanish)todo mi dolor, todos mis pesares y todas mis angustias, oh madre, son destruidas. (1)
ਹਉ ਵੰਞਾ ਕੁਰਬਾਣੁ; ਸਾਈ ਆਪਣੇ ॥
hau vanyaa kurabaan; saaee aapane |
Sant Singh KhalsaI am a sacrifice to my Lord Master.
Manmohan SinghI am a sacrifice to my Master.
Manmohan Singh (Punjabi)ਮੈਂ ਆਪਣੇ ਮਾਲਕ ਉਤੋਂ ਬਲਿਹਾਰਨੇ ਜਾਂਦੀ ਹਾਂ।
Fareedkot Teekaਮੈਂ ਅਪਨੇ (ਸਾਈ) ਸ੍ਵਾਮੀ ਕੇ ਊਪਰ ਬਲਿਹਾਰ (ਵੰਞਾ) ਜਾਤਾ ਹੂੰ॥
Prof. Sahib Singhਹੇ ਮਾਂ! ਮੈਂ ਆਪਣੇ ਖਸਮ-ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ।ਪਦ ਅਰਥ ਹਉ = ਮੈਂ। ਵੰਞਾ = ਜਾਂਦੀ ਹਾਂ।
SikhNet (Spanish)Yo ofrezco mi ser en sacrificio a mi Maestro Sublime;
ਹੋਵੈ ਅਨਦੁ ਘਣਾ; ਮਨਿ ਤਨਿ ਜਾਪਣੇ ॥੧॥ ਰਹਾਉ ॥
hovai anad ghanaa; man tan jaapane |1| rahaau |
Sant Singh KhalsaMeditating on Him, a great joy wells up within my mind and body. ||1||Pause||
Manmohan SinghContemplating over Him, there ensues great joy within my soul and body. Pause.
Manmohan Singh (Punjabi)ਉਸ ਦਾ ਆਰਾਧਨ ਕਰਨ ਦੁਆਰਾ, ਮੇਰੀ ਆਤਮਾ ਅਤੇ ਦੇਹਿ ਅੰਦਰ ਬਹੁਤੀ ਖੁਸ਼ੀ ਉਤਪੰਨ ਹੋ ਜਾਂਦੀ ਹੈ। ਠਹਿਰਾਉ।
Fareedkot Teekaਜਿਸ ਸਾਂਈ ਕੇ ਜਪਨੇ ਸੇਂ ਮਨ ਤਨ ਮੇਂ ਅਤਯੰਤ ਅਨੰਦ ਹੋਤਾ ਹੈ॥੧॥ ਰਹਾਉ ॥
Prof. Sahib Singhਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਘਣਾ = ਬਹੁਤ। ਮਨਿ = ਮਨ ਵਿਚ। ਤਨਿ = ਤਨ ਵਿਚ। ਜਾਪਣੇ = ਜਪਣ ਨਾਲ ॥੧॥ ਰਹਾਉ ॥
SikhNet (Spanish)hay un gozo inmenso en mi cuerpo y en mi mente cuando Lo contemplo. (1-Pausa)
ਬਿੰਦਕ ਗਾਲੑਿ ਸੁਣੀ; ਸਚੇ ਤਿਸੁ ਧਣੀ ॥
bindak gaala sunee; sache tis dhanee |
Sant Singh KhalsaI have heard only a little bit of news about the True Lord Master.
Manmohan SinghI have heard a little tiding regarding that True Master.
Manmohan Singh (Punjabi)ਉਸ ਸੱਚੇ ਮਾਲਕ ਮੁਤਅੱਲਕ ਭੋਰਾ ਕੁ ਭਰ ਕਨਸੋ ਮੇਰੇ ਕੰਨੀ ਪਈ ਹੈ।
Fareedkot Teekaਜਬ ਤਿਸ ਸਚੇ (ਧਣੀ) ਅਕਾਲ ਪੁਰਖ ਨੇ ਮੇਰੀ (ਬਿੰਦਕ) ਥੋੜੇ ਮਾਤ੍ਰ ਭੀ (ਗਾਲਿ) ਬੇਨਤੀ ਸੁਣੀ॥
Prof. Sahib Singhਹੇ ਮਾਂ! ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੀ ਮੈਂ ਥੋੜੀ ਜਿਤਨੀ ਹੀ ਸਿਫ਼ਤਿ-ਸਾਲਾਹ ਸੁਣਦੀ ਹਾਂ,ਪਦ ਅਰਥ ਬਿੰਦਕ = ਥੋੜੀ ਜਿਤਨੀ ਹੀ। ਗਾਲ੍ਹ੍ਹਿ = ਗੱਲ, ਸਿਫ਼ਤਿ-ਸਾਲਾਹ। ਤਿਸੁ ਧਣੀ = ਉਸ ਮਾਲਕ ਦੀ।
SikhNet (Spanish)En un momento escuché una Palabra del Verdadero Señor
ਸੂਖੀ ਹੂੰ ਸੁਖੁ ਪਾਇ; ਮਾਇ. ਨ ਕੀਮ ਗਣੀ ॥੨॥
sookhee hoon sukh paae; maae. na keem ganee |2|
Sant Singh KhalsaI have obtained the peace of all peace, O my mother; I cannot estimate its worth. ||2||
Manmohan SinghPeace upon I have received, O my mother and I cannot evaluate its worth.
Manmohan Singh (Punjabi)ਠੰਢ ਚੈਨ ਉਤੇ ਠੰਢ ਚੈਨ ਮੈਨੂੰ ਪਰਾਪਤ ਹੋ ਗਈ ਹੈ ਹੇ ਮੇਰੀ ਮਾਤਾ! ਮੈਂ ਇਸ ਦਾ ਮੁੱਲ ਨਹੀਂ ਗਿਣ ਸਕਦੀ।
Fareedkot Teekaਤੌ (ਸੂਖੀ ਹੂੰ ਸੁਖੁ) ਸਭ ਸੁਖੋਂ ਸੇ ਸ੍ਰੇਸ੍ਟ ਜੋ ਆਤਮਾ ਆਨੰਦੁ ਹੈ ਜਿਸ ਕੀ ਕੀਮਤਿ ਗਿਨੀ ਨਹੀਂ ਜਾਤੀ, ਸੋ ਹੇ (ਮਾਇ) ਭਾਈ! ਮੈਨੇ ਪਾਇ ਲੀਆ ਹੈ॥੨॥
Prof. Sahib Singhਤਾਂ ਮੈਂ ਇਤਨਾ ਉੱਚਾ ਸੁਖ ਅਨੁਭਵ ਕਰਦੀ ਹਾਂ ਕਿ ਮੈਂ ਉਸ ਦਾ ਮੁੱਲ ਨਹੀਂ ਦੱਸ ਸਕਦੀ ॥੨॥ਪਦ ਅਰਥ ਸੂਖੀ ਹੂੰ ਸੁਖੁ = ਸਭ ਤੋਂ ਸ੍ਰੇਸ਼ਟ ਸੁਖ। ਮਾਇ = ਹੇ ਮਾਂ! ਕੀਮ = ਕੀਮਤ, ਮੁੱਲ। ਨ ਗਣੀ = ਮੈਂ ਬਿਆਨ ਨਹੀਂ ਕਰ ਸਕਦੀ ॥੨॥
SikhNet (Spanish)y recibí consuelo tras consuelo, tanto, que no lo puedo evaluar. (2)
ਨੈਣ ਪਸੰਦੋ ਸੋਇ; ਪੇਖਿ ਮੁਸਤਾਕ ਭਈ ॥
nain pasando soe; pekh musataak bhee |
Sant Singh KhalsaHe is so beautiful to my eyes; beholding Him, I have been bewitched.
Manmohan SinghHe, the Lord is pleasing to mine eyes and by beholding Him I have been bewitched.
Manmohan Singh (Punjabi)ਉਹ ਸੁਆਮੀ ਮੇਰੀਆਂ ਅੱਖਾਂ ਨੂੰ ਚੰਗਾ ਲਗਦਾ ਹੈ। ਉਸ ਨੂੰ ਵੇਖ ਕੇ ਮੈਂ ਮੋਹਿਤ ਹੋ ਗਈ ਹਾਂ।
Fareedkot Teeka(ਨੈਣ ਪਸੰਦੋ) ਜੋ ਅਪਨੇ ਨੇਤ੍ਰੋਂ ਕਰ ਸਭ ਕੋ ਦੇਖ ਰਹਾ ਹੈ, ਸੋ ਜਬ ਬੁਧੀ ਰੂਪ ਨੇਤ੍ਰੋਂ ਕਰ ਦੇਖਾ, ਤਬ ਮੈਂ ਮੋਹਿਤ ਹੋ ਗਈ॥
Prof. Sahib Singhਹੇ ਮੇਰੀ ਮਾਂ! ਮੇਰਾ ਉਹ ਸਾਈਂ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ।ਪਦ ਅਰਥ ਨੈਣ ਪਸੰਦੋ = ਅੱਖਾਂ ਨੂੰ ਚੰਗਾ ਲੱਗਣ ਵਾਲਾ। ਪੇਖਿ = ਵੇਖ ਕੇ। ਮੁਸਤਾਕ = ਆਸ਼ਿਕ, ਮੋਹਿਤ।
SikhNet (Spanish)Él hechizó mis ojos y Viéndolo me enamoré de Él.
ਮੈ ਨਿਰਗੁਣਿ ਮੇਰੀ ਮਾਇ; ਆਪਿ ਲੜਿ ਲਾਇ ਲਈ ॥੩॥
mai niragun meree maae; aap larr laae lee |3|
Sant Singh KhalsaI am worthless, O my mother; He Himself has attached me to the hem of His robe. ||3||
Manmohan SinghMeritless, I am, my mother. He Himself has attached me to His skirt.
Manmohan Singh (Punjabi)ਮੈਂ ਨੇਕੀ-ਵਿਹੁਣ ਹਾਂ, ਮੇਰੀ ਅੰਮੜੀਏ! ਉਸ ਨੇ ਆਪੇ ਹੀ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
Fareedkot Teekaਹੇ ਮੇਰੀ ਸਖੀ! ਮੈਂ ਨਿਰਗੁਣ ਸਾਈਂ ਨੇ ਆਪ ਹੀ ਅਪਨੇ ਲੜ ਲਗਾਇ ਲਈ ਹੂੰ॥੩॥
Prof. Sahib Singhਹੇ ਮਾਂ! ਮੇਰੇ ਵਿਚ ਕੋਈ ਗੁਣ ਨਹੀਂ, ਫਿਰ ਭੀ ਉਸ ਨੇ ਆਪ ਹੀ ਮੈਨੂੰ ਆਪਣੇ ਲੜ ਲਾ ਰੱਖਿਆ ਹੈ ॥੩॥ਪਦ ਅਰਥ ਮੈ ਨਿਰਗੁਣਿ = ਮੈਨੂੰ ਗੁਣ-ਹੀਣ ਨੂੰ। ਮਾਇ = ਹੇ ਮਾਂ! ਲੜਿ = ਪੱਲੇ ਨਾਲ ॥੩॥
SikhNet (Spanish)Yo estaba sin méritos, oh madre, y Él Mismo me tomó. (3)
ਬੇਦ ਕਤੇਬ ਸੰਸਾਰ; ਹਭਾ ਹੂੰ ਬਾਹਰਾ ॥
bed kateb sansaar; habhaa hoon baaharaa |
Sant Singh KhalsaHe is beyond the world of the Vedas, the Koran and the Bible.
Manmohan SinghThe Lord is beyond the Vedas and the four religious books of the Muslim, Christian and Jews.
Manmohan Singh (Punjabi)ਵਾਹਿਗੁਰੂ ਵੇਦਾਂ, ਕਤੇਬਾਂ (ਮੁਸਲਮਾਨਾਂ ਈਸਾਈਆਂ ਤੇ ਯਹੂਦੀਆਂ ਦੀਆਂ ਚਾਰੇ ਪੁਸਤਕ) ਤੋਂ ਪਰੇਡੇ ਹੈ (ਭਾਵ ਇਹਨਾਂ ਮਜਬੀ ਪੁਸਤਕਾਂ ਵਿੱਚ ਹੀ ਬੰਦ ਨਹੀਂ)।
Fareedkot Teekaਬੇਦ ਔਰ ਕਤੇਬ ਕੁਰਾਨ ਆਦਿਕ ਪੁਨਾ ਸੰਸਾਰ ਇਨ ਸਭ ਤੇ (ਬਾਹਰਾ) ਅਲੱਗ ਹੈ॥
Prof. Sahib Singh(ਹੇ ਮਾਂ! ਉਹ ਮੇਰਾ ਪਾਤਿਸ਼ਾਹ ਨਿਰਾ ਸੰਸਾਰ ਵਿਚ ਹੀ ਨਹੀਂ ਵੱਸ ਰਿਹਾ ਉਹ ਤਾਂ) ਇਸ ਦਿੱਸਦੇ ਸੰਸਾਰ ਤੋਂ ਬਾਹਰ ਭੀ ਹਰ ਥਾਂ ਹੈ, ਵੇਦ ਕਤੇਬ ਆਦਿਕ ਕੋਈ ਧਰਮ-ਪੁਸਤਕ ਉਸ ਦਾ ਸਰੂਪ ਬਿਆਨ ਨਹੀਂ ਕਰ ਸਕਦੇ।ਪਦ ਅਰਥ ਬੇਦ ਕਤੇਬ = ਹਿੰਦੂ ਮੁਸਲਮਾਨ ਆਦਿਕ ਸਭਨਾਂ ਦੇ ਧਾਰਮਿਕ ਪੁਸਤਕ। ਹਭਾ ਹੂੰ = ਸਭਨਾਂ ਤੋਂ।
SikhNet (Spanish)Más allá de la comprensión de los Vedas, de los textos Semíticos
ਨਾਨਕ ਕਾ ਪਾਤਿਸਾਹੁ; ਦਿਸੈ ਜਾਹਰਾ ॥੪॥੩॥੧੦੫॥
naanak kaa paatisaahu; disai jaaharaa |4|3|105|
Sant Singh KhalsaThe Supreme King of Nanak is immanent and manifest. ||4||3||105||
Manmohan SinghNanak's King is seen manifest, everywhere.
Manmohan Singh (Punjabi)ਨਾਨਕ ਦਾ ਬਾਦਸ਼ਾਹ ਹਰ ਥਾਂ ਪਰਗਟ ਦਿਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕਾ ਸਚਾ ਪਾਤਸਾਹੁ (ਜਾਹਿਰਾ) ਸਾਛੀ ਰੂਪ ਪ੍ਰਗਟ ਦਿਖਲਾਈ ਪੜਤਾ ਹੈ॥੪॥੩॥੧੦੫॥☬ਗੀਤਾ ਮੇਂ ਬੀ ਕਹਾ ਹੈ: ਬੇਦ ਤ੍ਰਿਗੁਣ ਪਦ ਕੋ ਕਹਤਾ ਹੈ ਨਿਸਤ੍ਰੈਗੁਣ ਪਦ ਕੋ ਪ੍ਰਾਪਤ ਹੋਹੁ, ਨਾਰਦ ਜੀ ਨੇ ਭੀ ਅਪਨੇ ਸੂਤ੍ਰ ਮੇਂ ਕਹਾ ਹੈ ਕਿ ਜੋ ਪ੍ਰਭੂ ਕੇ ਅਨੁਗਾਮੀ ਹੈਂ ਉਨ ਕੇ ਬੇਦ ਕਾ ਭੀ ਤ੍ਯਾਗ ਹੋ ਜਾਤਾ ਹੈ, ਸੂਤਤ੍ਰੀ ਭਾਗਵਤ ਮੇਂ ਭੀ ਸਾਖ੍ਯਾਤ ਬੇਦ ਕਹਤੇ ਹੈਂ ਕਿ ਹੇ ਮਹਾਰਾਜ ਹਮ ਆਪ ਕੋ ਕਹਿ ਨਹੀਂ ਸਕਤੇ ਹੈਂ ਕਿ ਯਥਾਰਥ ਏਹੁ ਹੈ॥ ਦਸਮੇ ਪਾਤਿਸ਼ਾਹ ਕਾ ਬਚਨ-☬"ਬੇਦ ਭੇਦ ਨ ਲਖੈ ਬ੍ਰਹਮ ਬ੍ਰਹਮਾ ਨਹੀਂ ਬੂਝੈ॥" ਭਾਵ ਇਹ ਕਿ ਮਨ ਬਾਣੀ ਕਾ ਬਿਖਯ ਨਹੀਂ ਹੈ ਔਰ ਬੇਦ ਤਿਸ ਕੇ ਕੀਏ ਹੂਏ ਹੈਂ॥
Prof. Sahib Singh(ਉਂਞ, ਹੇ ਮਾਂ!) ਮੈਂ ਨਾਨਕ ਦਾ ਪਾਤਿਸ਼ਾਹ ਹਰ ਥਾਂ ਪ੍ਰਤੱਖ ਦਿੱਸ ਰਿਹਾ ਹੈ ॥੪॥੩॥੧੦੫॥ਪਦ ਅਰਥ ਜਾਹਰਾ = ਪ੍ਰਤੱਖ, ਹਰ ਥਾਂ ਵੱਸਦਾ ॥੪॥੩॥੧੦੫॥
SikhNet (Spanish)y de todo el mundo está Él, pues el Supremo Rey de Nanak es Inmanente y Manifiesto. (4-3-105)