ੴ

ਸਿੱਖਬਾਣੀ · SikhBani

Ang 397

Sri Guru Granth Sahib · Raag Aasaa · 5 shabads, 45 lines
Translations
Shabad Guru Arjan Dev Ji Raag Aasaa continued from Ang 396

ਸੋ ਛੂਟੈ ਮਹਾ ਜਾਲ ਤੇ; ਜਿਸੁ ਗੁਰਸਬਦੁ ਨਿਰੰਤਰਿ ॥੨॥

so chhoottai mahaa jaal te; jis gurasabad nirantar |2|

Sant Singh KhalsaThey escape from the great noose of death; they are permeated with the Word of the Guru's Shabad. ||2||
Manmohan SinghHe alone is redeemed from the great noose, who, within his mind, has the Guru. word.
Manmohan Singh (Punjabi)ਕੇਵਲ ਉਹੀ ਵੱਡੀ ਫ਼ਾਹੀ ਤੋਂ ਖ਼ਲਾਸੀ ਪਾਊਦਾ ਹੈ, ਜਿਸ ਦੇ ਰਿਦੇ ਅੰਦਰ ਗੁਰਾਂ ਦੀ ਕਲਾਮ ਹੈ।
Fareedkot Teekaਸੋ ਮੋਹ ਰੂਪ ਮਹਾਂ ਜਾਲ ਸੇ ਛੁਟਤਾ ਹੈ ਜਿਸ ਨੇ ਨਿਰੰਤ੍ਰ ਗੁਰਉਪਦੇਸ ਕੋ ਜਪਾ ਹੈ॥੨॥
Prof. Sahib Singhਜਿਸ ਮਨੁੱਖ ਦੇ ਅੰਦਰ ਗੁਰੂ ਦਾ ਸਬਦ ਇਕ-ਰਸ ਟਿਕਿਆ ਰਹੇ ਉਹ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ (ਵਿਚ ਫਸਣ) ਤੋਂ ਬਚਿਆ ਰਹਿੰਦਾ ਹੈ ॥੨॥

ਪਦ ਅਰਥ ਛੁਟੈ = ਬਚਦਾ ਹੈ। ਜਿਸ ਨਿਰੰਤਰਿ = ਜਿਸ ਦੇ ਅੰਦਰ ਸਦਾ ਹੀ ॥੨॥

SikhNet (Spanish)Sí, sólo es liberado de las garras de Maya, aquél que enaltece en su interior la Palabra del Shabd del Guru. (2)

ਗੁਰ ਕੀ ਮਹਿਮਾ. ਕਿਆ ਕਹਾ; ਗੁਰੁ ਬਿਬੇਕ ਸਤ ਸਰੁ ॥

gur kee mahimaa. kiaa kahaa; gur bibek sat sar |

Sant Singh KhalsaHow can I chant the Glorious Praises of the Guru? The Guru is the ocean of Truth and clear understanding.
Manmohan SinghWhat praise of the Guru should I describe? The Guru is ocean of Divine Knowledge and truthfulness.
Manmohan Singh (Punjabi)ਗੁਰਾਂ ਦੀ ਉਪਮਾ ਮੈਂ ਕੀ ਬਿਆਨ ਕਰਾਂ? ਗੁਰੂ ਜੀ ਬ੍ਰਹਮ-ਗਿਆਤ ਅਤੇ ਸਚਾਈ ਦੇ ਸਮੁੰਦਰ ਹਨ।
Fareedkot Teekaਗੁਰੋਂ ਕੀ ਸੋਭਾ ਕ੍ਯਾ ਕਹੋਂ, ਗੁਰੂ ਤੋ ਸਤ੍ਯ ਔ ਬਿਬੇਕ ਕੇ (ਸਰੁ) ਸਮੁਦ੍ਰ ਹੈਂ॥
Prof. Sahib Singhਹੇ ਭਾਈ! ਮੈਂ ਇਹ ਦੱਸਣ-ਯੋਗ ਨਹੀਂ ਹਾਂ ਕਿ ਗੁਰੂ ਕੇਡਾ ਵੱਡਾ (ਉੱਚ-ਆਤਮਾ) ਹੈ, ਗੁਰੂ ਬਿਬੇਕ ਦਾ ਸਰੋਵਰ ਹੈ ਗੁਰੂ ਉੱਚੇ ਆਚਰਨ ਦਾ ਸਰੋਵਰ ਹੈ।

ਪਦ ਅਰਥ ਮਹਿਮਾ = ਵਡਿਆਈ। ਕਹਾ = ਕਹਾਂ, ਮੈਂ ਆਖਾਂ। ਬਿਬੇਕ ਸਤਸਰੁ = ਬਿਬੇਕਸਰੁ ਸਤਸਰੁ, ਬਿਬੇਕ ਦਾ ਸਰੋਵਰ, ਸਤ ਦਾ ਸਰੋਵਰ। ਬਿਬੇਕ = ਚੰਗੇ ਮੰਦੇ ਦੀ ਪਰਖ। ਸਤ = ਉੱਚਾ ਆਚਰਨ।

SikhNet (Spanish)¿Cómo podría cantar la Gloria del Guru? El Guru es Fuente Inacabable de Verdad.

ਓਹੁ ਆਦਿ ਜੁਗਾਦੀ ਜੁਗਹ ਜੁਗੁ; ਪੂਰਾ ਪਰਮੇਸਰੁ ॥੩॥

ohu aad jugaadee jugah jug; pooraa paramesar |3|

Sant Singh KhalsaHe is the Perfect Transcendent Lord, from the very beginning, and throughout the ages. ||3||
Manmohan SinghIn prime and beginning of ages and all the ages through, He is the Perfect Lord.
Manmohan Singh (Punjabi)ਪਰਾਰੰਭ ਤੋਂ ਯੁਗਾਂ ਦੇ ਸ਼ੁਰੂ ਵਿੱਚ ਅਤੇ ਸਾਰਿਆਂ ਯੁਗਾਂ ਅੰਦਰ ਉਹ ਪੁਰਨ ਪ੍ਰਭੂ ਹਨ।
Fareedkot Teekaਔਰ ਵਹੁ ਸਤਗੁਰੂ ਹੀ (ਜੁਗਹ ਜੁਗੁ) ਸਭ ਜੁਗੋਂ ਮੇਂ ਆਦਿ ਜੁਗਾਦਿ ਪੂਰਨ ਪਰਮੇਸ੍ਵਰ ਹੈਂ॥੩॥
Prof. Sahib Singhਗੁਰੂ ਉਹ ਪੂਰਨ ਪਰਮੇਸਰ (ਦਾ ਰੂਪ) ਹੈ ਜੇਹੜਾ ਸਭ ਦਾ ਮੁੱਢ ਹੈ ਜਿਹੜਾ ਜੁਗਾਂ ਦੇ ਆਦਿ ਤੋਂ ਹੈ ਜੇਹੜਾ ਹਰੇਕ ਜੁਗ ਵਿਚ ਮੌਜੂਦ ਹੈ ॥੩॥

ਪਦ ਅਰਥ ਓਹ = ਉਹ ਗੁਰੂ ॥੩॥

SikhNet (Spanish)¿Qué podría decir de la Gloria del Guru? El Guru es Eterno; sí, Él Mismo es el Dios Perfecto desde el inicio y a través de las edades. (3)

ਨਾਮੁ ਧਿਆਵਹੁ ਸਦ ਸਦਾ; ਹਰਿ ਹਰਿ ਮਨੁ ਰੰਗੇ ॥

naam dhiaavahu sad sadaa; har har man range |

Sant Singh KhalsaMeditating on the Naam, the Name of the Lord, forever and ever, my mind is filled with the Love of the Lord, Har, Har.
Manmohan SinghWith Lord God's love in my mind, ever, ever I contemplate over the Name.
Manmohan Singh (Punjabi)ਵਾਹਿਗੁਰੂ ਸੁਆਮੀ ਦੀ ਪ੍ਰੀਤ ਆਪਣੇ ਚਿੱਤ ਅੰਦਰ ਰਖ, ਹਮੇਸ਼ਾ, ਹਮੇਸ਼ਾਂ ਹੀ ਮੈਂ ਨਾਮ ਦਾ ਆਰਾਧਨ ਕਰਦਾ ਹਾਂ।
Fareedkot Teekaਤਿਨ ਸਤਗੁਰੋਂ ਕਾ ਦੀਆ ਹਰਿ ਹਰਿ ਨਾਮੁ ਮੈਂ ਧ੍ਯਾਵਤਾ ਹੂੰ ਔਰੁ ਵਾਰ ਵਾਰ ਤਿਸੀ ਨਾਮ ਸੇ ਮੈਨੇ ਮਨ ਭਾਵ ਅੰਤਸਕਰਨ ਬੁਧੀ ਆਦਿ ਰੰਗੇ ਹੈਂ॥
Prof. Sahib Singhਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੀ ਰੱਖੋ।

ਪਦ ਅਰਥ ਰੰਗੇ = ਰੰਗਿ, ਪ੍ਰੇਮ ਨਾਲ।

SikhNet (Spanish)Yo medito en el Naam, el Nombre del Señor, Jar, Jar y mi mente está llena de Amor hacia Él.

ਜੀਉ ਪ੍ਰਾਣ ਧਨੁ ਗੁਰੂ ਹੈ; ਨਾਨਕ ਕੈ ਸੰਗੇ ॥੪॥੨॥੧੦੪॥

jeeo praan dhan guroo hai; naanak kai sange |4|2|104|

Sant Singh KhalsaThe Guru is my soul, my breath of life, and wealth; O Nanak, He is with me forever. ||4||2||104||
Manmohan SinghThe Guru is Nanak's soul, life and wealth, and He is ever with him.
Manmohan Singh (Punjabi)ਨਾਨਕ ਦੀ ਆਤਮਾ, ਜਿੰਦ-ਜਾਨ ਅਤੇ ਦੌਲਤ ਗੁਰੂ ਹੈ, ਅਤੇ ਉਹ ਸਦਾ ਉਸ ਦੇ ਅੰਗ ਸੰਗ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਜੀਵ ਪ੍ਰਾਨ ਧਨ ਮੇਰੇ ਸੰਗ ਸਾਥ ਕੇਵਲ ਗੁਰੂ ਹੀ ਹੈ॥੪॥੨॥੧॥੪॥
Prof. Sahib Singh(ਇਹ ਨਾਮ ਮਿਲਣਾ ਗੁਰੂ ਪਾਸੋਂ ਹੀ ਹੈ, ਉਹ ਗੁਰੂ) ਮੈਂ ਨਾਨਕ ਦੇ ਅੰਗ-ਸੰਗ ਵੱਸਦਾ ਹੈ, ਗੁਰੂ ਹੀ ਮੇਰੀ ਜਿੰਦ ਹੈ ਗੁਰੂ ਹੀ ਮੇਰੇ ਪ੍ਰਾਣ ਹੈ, ਗੁਰੂ ਹੀ ਮੇਰਾ ਧਨ ਹੈ ॥੪॥੨॥੧੦੪॥

ਪਦ ਅਰਥ ਸੰਗੇ = ਨਾਲ, ਅੰਗ-ਸੰਗ ॥੪॥੨॥੧੦੪॥

SikhNet (Spanish)El Guru es mi vida, mi Alma y mis riquezas, oh Nanak, y me guarda Compañía por siempre y para siempre. (4-2-104)

Open this shabad (11 lines, Angs 396-397) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਾਈ ਅਲਖੁ ਅਪਾਰੁ; ਭੋਰੀ ਮਨਿ ਵਸੈ ॥

saaee alakh apaar; bhoree man vasai |

Sant Singh KhalsaIf the Invisible and Infinite Lord dwells within my mind, even for a moment,
Manmohan SinghIf the Invisible and Infinite Lord abides in my mind, even for a moment,
Manmohan Singh (Punjabi)ਜੇਕਰ ਅਦ੍ਰਿਸ਼ਟ ਅਤੇ ਬੇਅੰਤ, ਸੁਆਮੀ ਵਿੱਚ ਬਿੰਦ ਭਰ ਲਈ ਭੀ ਮੇਰੇ ਚਿੱਤ ਅੰਦਰ ਟਿਕ ਜਾਵੇ,
Fareedkot Teekaਸੋ ਅਕਾਲ ਪੁਰਖ ਸ੍ਵਾਮੀ ਅਲਖ ਬੇਅੰਤ ਜੋ (ਭੋਰੀ) ਖ੍ਯਣ ਮਾਤ੍ਰ ਭੀ ਮੇਰੇ ਮਨ ਮੇਂ ਬਸ ਜਾਇ॥
Prof. Sahib Singhਹੇ ਮਾਂ! ਜਦੋਂ ਉਹ ਬੇਅੰਤ ਅਲੱਖ ਖਸਮ-ਪ੍ਰਭੂ ਰਤਾ ਕੁ ਸਮੇ ਵਾਸਤੇ ਭੀ ਮੇਰੇ ਮਨ ਵਿਚ ਆ ਵੱਸਦਾ ਹੈ,

ਪਦ ਅਰਥ ਸਾਈ = ਸਾਈਂ। ਅਲਖੁ = ਜਿਸ ਦਾ ਸਹੀ ਰੂਪ ਬਿਆਨ ਨਾਹ ਕੀਤਾ ਜਾ ਸਕੇ। ਅਪਾਰੁ = ਬੇਅੰਤ। ਭੋਰੀ = ਰਤਾ ਕੁ ਸਮਾ ਭੀ। ਮਨਿ = ਮਨ ਵਿਚ।

SikhNet (Spanish)Cuando el Señor Sin Límite e Incomprensible viene a mi mente aunque sea por un instante,

ਦੂਖੁ ਦਰਦੁ ਰੋਗੁ ਮਾਇ; ਮੈਡਾ ਹਭੁ ਨਸੈ ॥੧॥

dookh darad rog maae; maiddaa habh nasai |1|

Sant Singh Khalsathen all my pains, troubles, and diseases vanish. ||1||
Manmohan SinghO my mother, my troubles, agonies and ailments all vanish away.
Manmohan Singh (Punjabi)ਹੇ ਮੇਰੀ ਮਾਤਾ! ਮੇਰੀਆਂ ਤਕਲੀਫਾਂ, ਪੀੜਾਂ ਅਤੇ ਜ਼ਹਿਮਤਾ ਸਭ ਦੂਰ ਹੋ ਜਾਂਦੀਆਂ ਹਨ।
Fareedkot Teekaਤੋ ਜਨਮਾਦਿਕੋਂ ਕਾ ਦੁਖ ਈਰਖਾ ਰੂਪ ਦਰਦੁ ਅਗ੍ਯਾਨ ਰੂਪ ਰੋਗ (ਮੈਡਾ) ਮੇਰਾ (ਹਭੁ) ਸਭ ਦੂਰ ਹੋ ਜਾਇ॥ ਯਥਾ ਪਾਤਸ਼ਾਹੀ ੧੦-☬"ਏਕ ਚਿਤ ਜਿਹ ਇਕ ਛਿਨ ਧਿਆਇਓ॥☬ਕਾਲ ਫਾਸ ਕੇ ਬੀਚ ਨ ਆਇਓ॥"॥੧॥
Prof. Sahib Singhਮੇਰਾ ਹਰੇਕ ਦੁੱਖ-ਦਰਦ ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਮਾਇ = ਹੇ ਮਾਂ! ਮੈਡਾ = ਮੇਰਾ। ਹਭੁ = ਸਾਰਾ ॥੧॥

SikhNet (Spanish)todo mi dolor, todos mis pesares y todas mis angustias, oh madre, son destruidas. (1)

ਹਉ ਵੰਞਾ ਕੁਰਬਾਣੁ; ਸਾਈ ਆਪਣੇ ॥

hau vanyaa kurabaan; saaee aapane |

Sant Singh KhalsaI am a sacrifice to my Lord Master.
Manmohan SinghI am a sacrifice to my Master.
Manmohan Singh (Punjabi)ਮੈਂ ਆਪਣੇ ਮਾਲਕ ਉਤੋਂ ਬਲਿਹਾਰਨੇ ਜਾਂਦੀ ਹਾਂ।
Fareedkot Teekaਮੈਂ ਅਪਨੇ (ਸਾਈ) ਸ੍ਵਾਮੀ ਕੇ ਊਪਰ ਬਲਿਹਾਰ (ਵੰਞਾ) ਜਾਤਾ ਹੂੰ॥
Prof. Sahib Singhਹੇ ਮਾਂ! ਮੈਂ ਆਪਣੇ ਖਸਮ-ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ।

ਪਦ ਅਰਥ ਹਉ = ਮੈਂ। ਵੰਞਾ = ਜਾਂਦੀ ਹਾਂ।

SikhNet (Spanish)Yo ofrezco mi ser en sacrificio a mi Maestro Sublime;

ਹੋਵੈ ਅਨਦੁ ਘਣਾ; ਮਨਿ ਤਨਿ ਜਾਪਣੇ ॥੧॥ ਰਹਾਉ ॥

hovai anad ghanaa; man tan jaapane |1| rahaau |

Sant Singh KhalsaMeditating on Him, a great joy wells up within my mind and body. ||1||Pause||
Manmohan SinghContemplating over Him, there ensues great joy within my soul and body. Pause.
Manmohan Singh (Punjabi)ਉਸ ਦਾ ਆਰਾਧਨ ਕਰਨ ਦੁਆਰਾ, ਮੇਰੀ ਆਤਮਾ ਅਤੇ ਦੇਹਿ ਅੰਦਰ ਬਹੁਤੀ ਖੁਸ਼ੀ ਉਤਪੰਨ ਹੋ ਜਾਂਦੀ ਹੈ। ਠਹਿਰਾਉ।
Fareedkot Teekaਜਿਸ ਸਾਂਈ ਕੇ ਜਪਨੇ ਸੇਂ ਮਨ ਤਨ ਮੇਂ ਅਤਯੰਤ ਅਨੰਦ ਹੋਤਾ ਹੈ॥੧॥ ਰਹਾਉ ॥
Prof. Sahib Singhਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਘਣਾ = ਬਹੁਤ। ਮਨਿ = ਮਨ ਵਿਚ। ਤਨਿ = ਤਨ ਵਿਚ। ਜਾਪਣੇ = ਜਪਣ ਨਾਲ ॥੧॥ ਰਹਾਉ ॥

SikhNet (Spanish)hay un gozo inmenso en mi cuerpo y en mi mente cuando Lo contemplo. (1-Pausa)

ਬਿੰਦਕ ਗਾਲੑਿ ਸੁਣੀ; ਸਚੇ ਤਿਸੁ ਧਣੀ ॥

bindak gaala sunee; sache tis dhanee |

Sant Singh KhalsaI have heard only a little bit of news about the True Lord Master.
Manmohan SinghI have heard a little tiding regarding that True Master.
Manmohan Singh (Punjabi)ਉਸ ਸੱਚੇ ਮਾਲਕ ਮੁਤਅੱਲਕ ਭੋਰਾ ਕੁ ਭਰ ਕਨਸੋ ਮੇਰੇ ਕੰਨੀ ਪਈ ਹੈ।
Fareedkot Teekaਜਬ ਤਿਸ ਸਚੇ (ਧਣੀ) ਅਕਾਲ ਪੁਰਖ ਨੇ ਮੇਰੀ (ਬਿੰਦਕ) ਥੋੜੇ ਮਾਤ੍ਰ ਭੀ (ਗਾਲਿ) ਬੇਨਤੀ ਸੁਣੀ॥
Prof. Sahib Singhਹੇ ਮਾਂ! ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੀ ਮੈਂ ਥੋੜੀ ਜਿਤਨੀ ਹੀ ਸਿਫ਼ਤਿ-ਸਾਲਾਹ ਸੁਣਦੀ ਹਾਂ,

ਪਦ ਅਰਥ ਬਿੰਦਕ = ਥੋੜੀ ਜਿਤਨੀ ਹੀ। ਗਾਲ੍ਹ੍ਹਿ = ਗੱਲ, ਸਿਫ਼ਤਿ-ਸਾਲਾਹ। ਤਿਸੁ ਧਣੀ = ਉਸ ਮਾਲਕ ਦੀ।

SikhNet (Spanish)En un momento escuché una Palabra del Verdadero Señor

ਸੂਖੀ ਹੂੰ ਸੁਖੁ ਪਾਇ; ਮਾਇ. ਨ ਕੀਮ ਗਣੀ ॥੨॥

sookhee hoon sukh paae; maae. na keem ganee |2|

Sant Singh KhalsaI have obtained the peace of all peace, O my mother; I cannot estimate its worth. ||2||
Manmohan SinghPeace upon I have received, O my mother and I cannot evaluate its worth.
Manmohan Singh (Punjabi)ਠੰਢ ਚੈਨ ਉਤੇ ਠੰਢ ਚੈਨ ਮੈਨੂੰ ਪਰਾਪਤ ਹੋ ਗਈ ਹੈ ਹੇ ਮੇਰੀ ਮਾਤਾ! ਮੈਂ ਇਸ ਦਾ ਮੁੱਲ ਨਹੀਂ ਗਿਣ ਸਕਦੀ।
Fareedkot Teekaਤੌ (ਸੂਖੀ ਹੂੰ ਸੁਖੁ) ਸਭ ਸੁਖੋਂ ਸੇ ਸ੍ਰੇਸ੍ਟ ਜੋ ਆਤਮਾ ਆਨੰਦੁ ਹੈ ਜਿਸ ਕੀ ਕੀਮਤਿ ਗਿਨੀ ਨਹੀਂ ਜਾਤੀ, ਸੋ ਹੇ (ਮਾਇ) ਭਾਈ! ਮੈਨੇ ਪਾਇ ਲੀਆ ਹੈ॥੨॥
Prof. Sahib Singhਤਾਂ ਮੈਂ ਇਤਨਾ ਉੱਚਾ ਸੁਖ ਅਨੁਭਵ ਕਰਦੀ ਹਾਂ ਕਿ ਮੈਂ ਉਸ ਦਾ ਮੁੱਲ ਨਹੀਂ ਦੱਸ ਸਕਦੀ ॥੨॥

ਪਦ ਅਰਥ ਸੂਖੀ ਹੂੰ ਸੁਖੁ = ਸਭ ਤੋਂ ਸ੍ਰੇਸ਼ਟ ਸੁਖ। ਮਾਇ = ਹੇ ਮਾਂ! ਕੀਮ = ਕੀਮਤ, ਮੁੱਲ। ਨ ਗਣੀ = ਮੈਂ ਬਿਆਨ ਨਹੀਂ ਕਰ ਸਕਦੀ ॥੨॥

SikhNet (Spanish)y recibí consuelo tras consuelo, tanto, que no lo puedo evaluar. (2)

ਨੈਣ ਪਸੰਦੋ ਸੋਇ; ਪੇਖਿ ਮੁਸਤਾਕ ਭਈ ॥

nain pasando soe; pekh musataak bhee |

Sant Singh KhalsaHe is so beautiful to my eyes; beholding Him, I have been bewitched.
Manmohan SinghHe, the Lord is pleasing to mine eyes and by beholding Him I have been bewitched.
Manmohan Singh (Punjabi)ਉਹ ਸੁਆਮੀ ਮੇਰੀਆਂ ਅੱਖਾਂ ਨੂੰ ਚੰਗਾ ਲਗਦਾ ਹੈ। ਉਸ ਨੂੰ ਵੇਖ ਕੇ ਮੈਂ ਮੋਹਿਤ ਹੋ ਗਈ ਹਾਂ।
Fareedkot Teeka(ਨੈਣ ਪਸੰਦੋ) ਜੋ ਅਪਨੇ ਨੇਤ੍ਰੋਂ ਕਰ ਸਭ ਕੋ ਦੇਖ ਰਹਾ ਹੈ, ਸੋ ਜਬ ਬੁਧੀ ਰੂਪ ਨੇਤ੍ਰੋਂ ਕਰ ਦੇਖਾ, ਤਬ ਮੈਂ ਮੋਹਿਤ ਹੋ ਗਈ॥
Prof. Sahib Singhਹੇ ਮੇਰੀ ਮਾਂ! ਮੇਰਾ ਉਹ ਸਾਈਂ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ।

ਪਦ ਅਰਥ ਨੈਣ ਪਸੰਦੋ = ਅੱਖਾਂ ਨੂੰ ਚੰਗਾ ਲੱਗਣ ਵਾਲਾ। ਪੇਖਿ = ਵੇਖ ਕੇ। ਮੁਸਤਾਕ = ਆਸ਼ਿਕ, ਮੋਹਿਤ।

SikhNet (Spanish)Él hechizó mis ojos y Viéndolo me enamoré de Él.

ਮੈ ਨਿਰਗੁਣਿ ਮੇਰੀ ਮਾਇ; ਆਪਿ ਲੜਿ ਲਾਇ ਲਈ ॥੩॥

mai niragun meree maae; aap larr laae lee |3|

Sant Singh KhalsaI am worthless, O my mother; He Himself has attached me to the hem of His robe. ||3||
Manmohan SinghMeritless, I am, my mother. He Himself has attached me to His skirt.
Manmohan Singh (Punjabi)ਮੈਂ ਨੇਕੀ-ਵਿਹੁਣ ਹਾਂ, ਮੇਰੀ ਅੰਮੜੀਏ! ਉਸ ਨੇ ਆਪੇ ਹੀ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
Fareedkot Teekaਹੇ ਮੇਰੀ ਸਖੀ! ਮੈਂ ਨਿਰਗੁਣ ਸਾਈਂ ਨੇ ਆਪ ਹੀ ਅਪਨੇ ਲੜ ਲਗਾਇ ਲਈ ਹੂੰ॥੩॥
Prof. Sahib Singhਹੇ ਮਾਂ! ਮੇਰੇ ਵਿਚ ਕੋਈ ਗੁਣ ਨਹੀਂ, ਫਿਰ ਭੀ ਉਸ ਨੇ ਆਪ ਹੀ ਮੈਨੂੰ ਆਪਣੇ ਲੜ ਲਾ ਰੱਖਿਆ ਹੈ ॥੩॥

ਪਦ ਅਰਥ ਮੈ ਨਿਰਗੁਣਿ = ਮੈਨੂੰ ਗੁਣ-ਹੀਣ ਨੂੰ। ਮਾਇ = ਹੇ ਮਾਂ! ਲੜਿ = ਪੱਲੇ ਨਾਲ ॥੩॥

SikhNet (Spanish)Yo estaba sin méritos, oh madre, y Él Mismo me tomó. (3)

ਬੇਦ ਕਤੇਬ ਸੰਸਾਰ; ਹਭਾ ਹੂੰ ਬਾਹਰਾ ॥

bed kateb sansaar; habhaa hoon baaharaa |

Sant Singh KhalsaHe is beyond the world of the Vedas, the Koran and the Bible.
Manmohan SinghThe Lord is beyond the Vedas and the four religious books of the Muslim, Christian and Jews.
Manmohan Singh (Punjabi)ਵਾਹਿਗੁਰੂ ਵੇਦਾਂ, ਕਤੇਬਾਂ (ਮੁਸਲਮਾਨਾਂ ਈਸਾਈਆਂ ਤੇ ਯਹੂਦੀਆਂ ਦੀਆਂ ਚਾਰੇ ਪੁਸਤਕ) ਤੋਂ ਪਰੇਡੇ ਹੈ (ਭਾਵ ਇਹਨਾਂ ਮਜਬੀ ਪੁਸਤਕਾਂ ਵਿੱਚ ਹੀ ਬੰਦ ਨਹੀਂ)।
Fareedkot Teekaਬੇਦ ਔਰ ਕਤੇਬ ਕੁਰਾਨ ਆਦਿਕ ਪੁਨਾ ਸੰਸਾਰ ਇਨ ਸਭ ਤੇ (ਬਾਹਰਾ) ਅਲੱਗ ਹੈ॥
Prof. Sahib Singh(ਹੇ ਮਾਂ! ਉਹ ਮੇਰਾ ਪਾਤਿਸ਼ਾਹ ਨਿਰਾ ਸੰਸਾਰ ਵਿਚ ਹੀ ਨਹੀਂ ਵੱਸ ਰਿਹਾ ਉਹ ਤਾਂ) ਇਸ ਦਿੱਸਦੇ ਸੰਸਾਰ ਤੋਂ ਬਾਹਰ ਭੀ ਹਰ ਥਾਂ ਹੈ, ਵੇਦ ਕਤੇਬ ਆਦਿਕ ਕੋਈ ਧਰਮ-ਪੁਸਤਕ ਉਸ ਦਾ ਸਰੂਪ ਬਿਆਨ ਨਹੀਂ ਕਰ ਸਕਦੇ।

ਪਦ ਅਰਥ ਬੇਦ ਕਤੇਬ = ਹਿੰਦੂ ਮੁਸਲਮਾਨ ਆਦਿਕ ਸਭਨਾਂ ਦੇ ਧਾਰਮਿਕ ਪੁਸਤਕ। ਹਭਾ ਹੂੰ = ਸਭਨਾਂ ਤੋਂ।

SikhNet (Spanish)Más allá de la comprensión de los Vedas, de los textos Semíticos

ਨਾਨਕ ਕਾ ਪਾਤਿਸਾਹੁ; ਦਿਸੈ ਜਾਹਰਾ ॥੪॥੩॥੧੦੫॥

naanak kaa paatisaahu; disai jaaharaa |4|3|105|

Sant Singh KhalsaThe Supreme King of Nanak is immanent and manifest. ||4||3||105||
Manmohan SinghNanak's King is seen manifest, everywhere.
Manmohan Singh (Punjabi)ਨਾਨਕ ਦਾ ਬਾਦਸ਼ਾਹ ਹਰ ਥਾਂ ਪਰਗਟ ਦਿਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕਾ ਸਚਾ ਪਾਤਸਾਹੁ (ਜਾਹਿਰਾ) ਸਾਛੀ ਰੂਪ ਪ੍ਰਗਟ ਦਿਖਲਾਈ ਪੜਤਾ ਹੈ॥੪॥੩॥੧੦੫॥☬ਗੀਤਾ ਮੇਂ ਬੀ ਕਹਾ ਹੈ: ਬੇਦ ਤ੍ਰਿਗੁਣ ਪਦ ਕੋ ਕਹਤਾ ਹੈ ਨਿਸਤ੍ਰੈਗੁਣ ਪਦ ਕੋ ਪ੍ਰਾਪਤ ਹੋਹੁ, ਨਾਰਦ ਜੀ ਨੇ ਭੀ ਅਪਨੇ ਸੂਤ੍ਰ ਮੇਂ ਕਹਾ ਹੈ ਕਿ ਜੋ ਪ੍ਰਭੂ ਕੇ ਅਨੁਗਾਮੀ ਹੈਂ ਉਨ ਕੇ ਬੇਦ ਕਾ ਭੀ ਤ੍ਯਾਗ ਹੋ ਜਾਤਾ ਹੈ, ਸੂਤਤ੍ਰੀ ਭਾਗਵਤ ਮੇਂ ਭੀ ਸਾਖ੍ਯਾਤ ਬੇਦ ਕਹਤੇ ਹੈਂ ਕਿ ਹੇ ਮਹਾਰਾਜ ਹਮ ਆਪ ਕੋ ਕਹਿ ਨਹੀਂ ਸਕਤੇ ਹੈਂ ਕਿ ਯਥਾਰਥ ਏਹੁ ਹੈ॥ ਦਸਮੇ ਪਾਤਿਸ਼ਾਹ ਕਾ ਬਚਨ-☬"ਬੇਦ ਭੇਦ ਨ ਲਖੈ ਬ੍ਰਹਮ ਬ੍ਰਹਮਾ ਨਹੀਂ ਬੂਝੈ॥" ਭਾਵ ਇਹ ਕਿ ਮਨ ਬਾਣੀ ਕਾ ਬਿਖਯ ਨਹੀਂ ਹੈ ਔਰ ਬੇਦ ਤਿਸ ਕੇ ਕੀਏ ਹੂਏ ਹੈਂ॥
Prof. Sahib Singh(ਉਂਞ, ਹੇ ਮਾਂ!) ਮੈਂ ਨਾਨਕ ਦਾ ਪਾਤਿਸ਼ਾਹ ਹਰ ਥਾਂ ਪ੍ਰਤੱਖ ਦਿੱਸ ਰਿਹਾ ਹੈ ॥੪॥੩॥੧੦੫॥

ਪਦ ਅਰਥ ਜਾਹਰਾ = ਪ੍ਰਤੱਖ, ਹਰ ਥਾਂ ਵੱਸਦਾ ॥੪॥੩॥੧੦੫॥

SikhNet (Spanish)y de todo el mundo está Él, pues el Supremo Rey de Nanak es Inmanente y Manifiesto. (4-3-105)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਲਾਖ ਭਗਤ ਆਰਾਧਹਿ; ਜਪਤੇ ਪੀਉ ਪੀਉ ॥

laakh bhagat aaraadheh; japate peeo peeo |

Sant Singh KhalsaTens of thousands of devotees worship and adore You, chanting, "Beloved, Beloved."
Manmohan SinghLacs of devotees meditate on Thee, uttering. Beloved, Beloved.
Manmohan Singh (Punjabi)ਲੱਖਾਂ ਹੀ ਅਨੁਰਾਗੀ ਤੈਨੂੰ ਪ੍ਰੀਤਮ, ਪ੍ਰੀਤਮ ਆਖ ਕੇ ਧਿਆਉਂਦੇ ਹਨ।
Fareedkot Teekaਲਾਖੋਂ ਭਗਤ ਤੇਰੀ ਅਰਾਧਨਾ ਕਰਤੇ ਹੈਂ ਔਰ ਹੇ ਪਤੀ! ਹੇ ਪਤੀ! ਐਸਾ ਕਹ ਕਰ ਜਪਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਲੱਖਾਂ ਹੀ ਭਗਤ ਤੈਨੂੰ 'ਪਿਆਰਾ, ਪਿਆਰਾ' ਆਖ ਕੇ ਤੇਰਾ ਨਾਮ ਜਪਦੇ ਹਨ ਤੇਰੀ ਅਰਾਧਨਾ ਕਰਦੇ ਹਨ।

ਪਦ ਅਰਥ ਆਰਾਧਹਿ = ਆਰਾਧਦੇ ਹਨ। ਪੀਉ = ਪਿਆਰਾ।

SikhNet (Spanish)Millones de Devotos Te contemplan, oh Señor, y Te alaban llamándote Querido, oh Querido.

ਕਵਨ ਜੁਗਤਿ ਮੇਲਾਵਉ; ਨਿਰਗੁਣ ਬਿਖਈ ਜੀਉ ॥੧॥

kavan jugat melaavau; niragun bikhee jeeo |1|

Sant Singh KhalsaHow shall You unite me, the worthless and corrupt soul, with Yourself. ||1||
Manmohan SinghIn what way shalt Thou unite with Thyself my virtueless and sensuous soul?
Manmohan Singh (Punjabi)ਕਿਸ ਤਰੀਕੇ ਨਾਲ ਤੂੰ ਮੇਰੀ ਗੁਣ-ਵਿਹੁਣ ਅਤੇ ਵਿਕਾਰੀ ਆਤਮਾ ਨੂੰ ਆਪਣੇ ਨਾਲ ਮਿਲਾਵੇਗਾ?
Fareedkot Teekaਸੋ ਹੇ ਸ੍ਵਾਮੀ ਦਇਆਲ! ਮੁਝ ਬਿਖਈ ਜੀਉ ਕੋ ਭੀ ਕਿਸੀ ਜੁਗਤ ਸੇ ਅਪਨੇ ਮੇਂ ਮਿਲਾਇ ਲੇਹੁ॥੧॥
Prof. Sahib Singh(ਉਹਨਾਂ ਦੇ ਸਾਹਮਣੇ ਮੈਂ ਤਾਂ) ਗੁਣ-ਹੀਣ ਵਿਕਾਰੀ ਜੀਵ ਹਾਂ, (ਹੇ ਪ੍ਰਭੂ!) ਮੈਂ ਤੈਨੂੰ ਕਿਸ ਤਰੀਕੇ ਨਾਲ ਮਿਲਾਂ? ॥੧॥

ਪਦ ਅਰਥ ਜੁਗਤਿ = ਤਰੀਕਾ। ਮੇਲਾਵਉ = ਮਿਲਉ, ਮੈਂ ਮਿਲਾਂ, ਮਿਲਉਂ। ਬਿਖਈ = ਵਿਕਾਰੀ। ਜੀਉ = ਜੀਵ ॥੧॥

SikhNet (Spanish)Entonces, ¿cómo yo, un vicioso sin mérito alguno, podré unirme a Ti? (1)

ਤੇਰੀ ਟੇਕ; ਗੋਵਿੰਦ ਗੁਪਾਲ ਦਇਆਲ ਪ੍ਰਭ ॥

teree ttek; govind gupaal deaal prabh |

Sant Singh KhalsaYou are my Support, O Merciful God, Lord of the Universe, Sustainer of the World.
Manmohan SinghThou art my prop, O merciful Master, the supporter of the earth and the World-Cherisher.
Manmohan Singh (Punjabi)ਹੇ ਧਰਤੀ ਦੇ ਥੰਮ੍ਹਣਹਾਰ ਤੇ ਸੰਸਾਰ ਦੇ ਪਾਲਣ ਵਾਲੇ ਮਿਹਰਵਾਨ ਮਾਲਕ ਤੂੰ ਹੀ ਮੇਰਾ ਆਸਰਾ ਹੈ।
Fareedkot Teekaਹੇ ਗੋਬਿੰਦ ਗੋਪਾਲ ਦਇਆਲ ਪ੍ਰਭੂ! ਮੁਝੇ ਤੇਰੀ ਹੀ ਓਟ ਹੈ॥
Prof. Sahib Singhਹੇ ਗੋਵਿੰਦ! ਹੇ ਗੁਪਾਲ! ਹੇ ਦਇਆਲ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ।

ਪਦ ਅਰਥ ਗੋਵਿੰਦ = ਹੇ ਗੋਵਿੰਦ! ਪ੍ਰਭ = ਹੇ ਪ੍ਰਭੂ!

SikhNet (Spanish)Yo me apoyo en Ti, oh Maestro Magnánimo, el Soporte de la Tierra,

ਤੂੰ ਸਭਨਾ ਕੇ ਨਾਥ; ਤੇਰੀ ਸ੍ਰਿਸਟਿ ਸਭ ॥੧॥ ਰਹਾਉ ॥

toon sabhanaa ke naath; teree srisatt sabh |1| rahaau |

Sant Singh KhalsaYou are the Master of all; the entire creation is Yours. ||1||Pause||
Manmohan SinghThou art the master of all and the entire creation is Thine. Pause.
Manmohan Singh (Punjabi)ਤੂੰ ਸਰਿਆਂ ਦਾ ਮਾਲਕ ਹੈ, ਸਮੂਹ ਰਚਨਾ ਤੈਡੀ ਹੀ ਹੈ। ਠਹਿਰਾਉ।
Fareedkot Teekaਤੂੰ ਆਪ ਸਭਨਾਂ ਜੀਵਾਂ ਕਾ (ਨਾਥ) ਸ੍ਵਾਮੀ ਹੈਂ ਅਰੁ ਇਹ ਸ੍ਰਿਸ਼ਟ ਸਭ ਤੇਰੀ ਹੈ॥੧॥ ਰਹਾਉ ॥
Prof. Sahib Singhਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੀ ਹੀ ਪੈਦਾ ਕੀਤੀ ਹੋਈ ਹੈ ॥੧॥ ਰਹਾਉ ॥

ਪਦ ਅਰਥ ਨਾਥ = ਖਸਮ ॥੧॥ ਰਹਾਉ ॥

SikhNet (Spanish)pues Tú eres el Maestro de Todo, y la creación entera es Tuya. (1-Pausa)

ਸਦਾ ਸਹਾਈ ਸੰਤ; ਪੇਖਹਿ ਸਦਾ ਹਜੂਰਿ ॥

sadaa sahaaee sant; pekheh sadaa hajoor |

Sant Singh KhalsaYou are the constant help and support of the Saints, who behold You Ever-present.
Manmohan SinghThou art ever the succourer of the saints who beholds Thee ever present.
Manmohan Singh (Punjabi)ਤੂੰ ਸਦੀਵ ਹੀ ਸਾਧੂਆਂ ਦਾ ਸਹਾਇਕ ਹੈ, ਜੋ ਤੈਨੂੰ ਹਮੇਸ਼ਾਂ ਅੰਗ ਸੰਗ ਦੇਖਦੇ ਹਨ।
Fareedkot Teekaਹੇ ਸਦਾ ਸਹਾਈ ਹੋਨੇ ਵਾਲੇ ਹਰੀ! ਸੰਤ ਜਨ ਤੁਝੇ ਸਰਬਦਾ ਕਾਲ ਨਿਕਟ ਹੀ ਦੇਖਤੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪਣੇ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈਂ ਤੇਰੇ ਸੰਤ ਤੈਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ,

ਪਦ ਅਰਥ ਸਹਾਈ ਸੰਤ = ਸੰਤਾਂ ਦੀ ਸਹਾਇਤਾ ਕਰਨ ਵਾਲਾ। ਪੇਖਹਿ = ਸੰਤ ਵੇਖਦੇ ਹਨ। ਹਜੂਰਿ = ਅੰਗ ਸੰਗ ਵੱਸਦਾ।

SikhNet (Spanish)Tú siempre eres el Soporte de los Santos que ven Tu Presencia continuamente,

ਨਾਮ ਬਿਹੂਨੜਿਆ; ਸੇ ਮਰਨੑਿ ਵਿਸੂਰਿ ਵਿਸੂਰਿ ॥੨॥

naam bihoonarriaa; se marana visoor visoor |2|

Sant Singh KhalsaThose who lack the Naam, the Name of the Lord, shall die, engulfed in sorrow and pain. ||2||
Manmohan SinghThey, who are without the Name, die sorrowing and repenting.
Manmohan Singh (Punjabi)ਜੋ ਨਾਮ ਦੇ ਬਗੈਰ ਹਨ, ਉਹ ਅਫਸੋਸ ਅਤੇ ਪਛਤਾਵਾ ਕਰਦੇ ਮਰਦੇ ਹਨ।
Fareedkot Teekaਨਾਮ ਸੇ ਰਹਤ ਹੈਂ, ਸੋ ਝੂਰ ਝੂਰ ਮਰਤੇ ਹੈਂ॥੨॥
Prof. Sahib Singhਪਰ ਜੇਹੜੇ (ਭਾਗ-ਹੀਣ ਤੇਰੇ) ਨਾਮ ਤੋਂ ਵਾਂਜੇ ਹੋਏ ਹਨ ਉਹ (ਵਿਕਾਰਾਂ ਵਿਚ ਹੀ) ਝੁਰ ਝੁਰ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੨॥

ਪਦ ਅਰਥ ਬਿਹੂਨੜਿਆ = ਸੱਖਣੇ। ਮਰਨ੍ਹ੍ਹਿ = ਆਤਮਕ ਮੌਤ ਸਹੇੜਦੇ ਹਨ। ਵਿਸੂਰਿ = ਝੂਰ ਕੇ ॥੨॥

SikhNet (Spanish)pero aquéllos que están alejados del Naam, del Nombre del Señor, se marchitan angustiándose todo el tiempo. (2)

ਦਾਸ ਦਾਸਤਣ ਭਾਇ; ਮਿਟਿਆ ਤਿਨਾ ਗਉਣੁ ॥

daas daasatan bhaae; mittiaa tinaa gaun |

Sant Singh KhalsaThose servants, who lovingly perform the Lord's service, are freed from the cycle of reincarnation.
Manmohan SinghThe servants who lovingly perform Lord's service; their transmigration is ended.
Manmohan Singh (Punjabi)ਸੇਵਕ, ਜੋ ਪਿਆਰ ਨਾਲ ਸਾਹਿਬ ਦੀ ਸੇਵਾ ਕਮਾਊਦੇ ਹਨ, ਉਨ੍ਹਾਂ ਦਾ ਆਵਾਗਉਣ ਮੁੱਕ ਜਾਂਦਾ ਹੈ।
Fareedkot Teekaਜਿਨ ਕੋ ਸੇਵਕੋਂ ਮੇਂ ਸੇ ਯਥਾਰਥ ਅਨੰਨ ਰੂਪ (ਦਾਸਤਣ) ਦਾਸ ਪਨਾ ਮਿਲਾ ਹੈ, ਤਿਨ ਕਾ ਆਵਾਗਉਣ ਮਿਟ ਗਿਆ ਹੈ॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਦਾਸਾਂ ਦਾ ਦਾਸ ਹੋਣ ਦੇ ਭਾਵ ਵਿਚ ਟਿਕੇ ਰਹਿੰਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ,

ਪਦ ਅਰਥ ਭਾਇ = ਭਾਵ ਵਿਚ (ਰਹਿ ਕੇ)। ਦਾਸਤਣ = ਦਾਸ-ਪਣ। ਦਾਸ ਦਾਸਤਣ ਭਾਇ = ਪਰਮਾਤਮਾ ਦੇ ਦਾਸਾਂ ਦਾ ਦਾਸ ਹੋਣ ਦੇ ਭਾਵ ਦੀ ਰਾਹੀਂ। ਗਉਣੁ = ਭਟਕਣਾ, ਜਨਮ ਮਰਨ ਦਾ ਗੇੜ।

SikhNet (Spanish)Agradable es el sentido del Servicio de los Sirvientes del Señor, sus vagancias terminan.

ਵਿਸਰਿਆ ਜਿਨੑਾ ਨਾਮੁ; ਤਿਨਾੜਾ ਹਾਲੁ ਕਉਣੁ ॥੩॥

visariaa jinaa naam; tinaarraa haal kaun |3|

Sant Singh KhalsaWhat shall be the fate of those who forget the Naam? ||3||
Manmohan SinghWhat shall be the plight of those, who forget the Name?
Manmohan Singh (Punjabi)ਉਨ੍ਹਾਂ ਦੀ ਕੀ ਹਾਲਤ ਹੋਉਗੀ, ਜੋ ਨਾਮ ਨੂੰ ਭੁਲਾਉਂਦੇ ਹਨ?
Fareedkot Teekaਔਰ ਜਿਨ ਕੋ ਨਾਮ ਬਿਸਰ ਗਿਆ ਹੈ, ਤਿਨ ਕਾ ਕਉਨ ਹਾਲ ਹੋਗਾ ਅਰਥਾਤ ਬੁਰਾ ਹਾਲ ਹੋਗਾ॥੩॥
Prof. Sahib Singhਪਰ ਜਿਨ੍ਹਾਂ (ਮੰਦ-ਭਾਗੀਆਂ) ਨੂੰ ਤੇਰਾ ਨਾਮ ਭੁੱਲਾ ਰਹਿੰਦਾ ਹੈ ਉਹਨਾਂ ਦਾ ਹਾਲ ਭੈੜਾ ਹੀ ਟਿਕਿਆ ਰਹਿੰਦਾ ਹੈ ॥੩॥

ਪਦ ਅਰਥ ਤਿਨਾੜਾ = ਉਹਨਾਂ ਦਾ। ਹਾਲੁ ਕਉਣੁ = ਕੇਹੜਾ ਹਾਲ? ਉਹ ਹਾਲ ਜੋ ਬਿਆਨ ਨਹੀਂ ਹੋ ਸਕਦਾ, ਭੈੜਾ ਹਾਲ ॥੩॥

SikhNet (Spanish)Pero aquéllos que traicionan Tu Nombre, ¡qué maldita es su vida y su muerte! (3)

ਜੈਸੇ ਪਸੁ ਹਰੑਿਆਉ; ਤੈਸਾ ਸੰਸਾਰੁ ਸਭ ॥

jaise pas haraaau; taisaa sansaar sabh |

Sant Singh KhalsaAs are the cattle which have strayed, so is the entire world.
Manmohan SinghAs is the stray beast, so is the entire world.
Manmohan Singh (Punjabi)ਜਿਸ ਤਰ੍ਹਾਂ ਦਾ ਹਰਿਆਲ ਡੰਗਰ ਹੈ, ਓਹੋ ਜੇਹਾ ਹੀ ਸਾਰਾ ਜਹਾਨ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਹੇ ਪ੍ਰਭੂ! ਜੈਸੇ ਹਰਿਆਉ ਪਸੂ ਹੋਤਾ ਹੈ, ਭਾਵ ਮਾਰ ਖਾਤਾ ਹੈ ਦੁਖ ਭੋਗਤਾ ਹੈ ਤੈਸਾ ਸਭ ਸੰਸਾਰ ਹੈ॥
Prof. Sahib Singh(ਹੇ ਭਾਈ!) ਜਿਵੇਂ ਖੁਲ੍ਹਾ ਰਹਿ ਕੇ ਹਰੀਆਂ ਖੇਤੀਆਂ ਚੁਗਣ ਵਾਲਾ ਕੋਈ ਪਸ਼ੂ (ਅਵਾਰਾ ਭੌਂਦਾ ਫਿਰਦਾ) ਹੈ ਤਿਵੇਂ ਸਾਰਾ ਜਗਤ (ਵਿਕਾਰਾਂ ਪਿੱਛੇ ਭਟਕ ਰਿਹਾ ਹੈ)।

ਪਦ ਅਰਥ ਪਸੁ = ਪਸ਼ੂ। ਹਰ੍ਹ੍ਹਿਆਉ = ਖੁੱਲ੍ਹਾ ਰਹਿ ਕੇ ਹਰੀਆਂ ਖੇਤੀਆਂ ਚੁਗਣ ਵਾਲਾ।

SikhNet (Spanish)Así como el ganado se dispersa, así el mundo entero se dispersa hacia otro campo, y es sometido.

ਨਾਨਕ. ਬੰਧਨ ਕਾਟਿ; ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥

naanak. bandhan kaatt; milaavahu aap prabh |4|4|106|

Sant Singh KhalsaO God, please cut away Nanak's bonds, and unite him with Yourself. ||4||4||106||
Manmohan SinghCut off, O Nanak's the fetters and blend me with Thyself, O Lord.
Manmohan Singh (Punjabi)ਨਾਨਕ ਦੀਆਂ ਬੇੜੀਆਂ ਵੱਢ ਕੇ, ਉਸ ਨੂੰ ਆਪਣੇ ਨਾਲ ਮਿਲਾ ਲੈ ਹੇ ਸੁਆਮੀ!
Fareedkot Teekaਸੋ ਆਪ ਕ੍ਰਿਪਾ ਕਰ ਕੇ ਅਗਿਆਨ ਕੇ ਬੰਧਨ ਕਾਟ ਕਰ ਮਿਲਾਇ ਲੇਹੁ॥੪॥੪॥੧੦੬॥
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! (ਮੇਰੇ ਵਿਕਾਰਾਂ ਵਾਲੇ) ਬੰਧਨ ਕੱਟ ਕੇ ਮੈਨੂੰ ਤੂੰ ਆਪ ਆਪਣੇ ਚਰਨਾਂ ਵਿਚ ਜੋੜੀ ਰੱਖ ॥੪॥੪॥੧੦੬॥

ਪਦ ਅਰਥ ਕਾਟਿ = ਕੱਟ ਕੇ ॥੪॥੪॥੧੦੬॥

SikhNet (Spanish)Dice Nanak, oh Dios, rompe mis ataduras y úneme Contigo Mismo. (4-4-106)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਹਭੇ ਥੋਕ ਵਿਸਾਰਿ; ਹਿਕੋ ਖਿਆਲੁ ਕਰਿ ॥

habhe thok visaar; hiko khiaal kar |

Sant Singh KhalsaForget all other things, and dwell upon the Lord alone.
Manmohan SinghForget all other things and think only of the One Lord.
Manmohan Singh (Punjabi)ਹੋਰ ਸਾਰੀਆਂ ਚੀਜਾਂ ਨੂੰ ਭੁਲਾ ਦੇ ਅਤੇ ਕੇਵਲ ਇਕ ਸੁਆਮੀ ਦਾ ਧਿਆਨ ਧਾਰ।
Fareedkot Teeka(ਹਭੇ ਥੋਕ) ਸਭ ਚੀਜੋਂ ਕੋ ਵਿਸਾਰ ਕਰ ਕੇ ਏਕ ਅਕਾਲ ਪੁਰਖ ਕਾ ਧਿਆਨ ਕਰ॥
Prof. Sahib Singhਹੇ ਭਾਈ! ਸਾਰੇ (ਸੰਸਾਰਕ) ਪਦਾਰਥਾਂ (ਦਾ ਮੋਹ) ਭੁਲਾ ਕੇ ਸਿਰਫ਼ ਇਕ ਪਰਮਾਤਮਾ ਦਾ ਧਿਆਨ ਧਰ।

ਪਦ ਅਰਥ ਹਭੇ = ਸਾਰੇ। ਥੋਕ = ਪਦਾਰਥ। ਹਿਕੋ ਖਿਆਲੁ = ਇਕ ਪਰਮਾਤਮਾ ਦਾ ਧਿਆਨ।

SikhNet (Spanish)Olvida todas las demás cosas y vive en el Único solamente;

ਝੂਠਾ ਲਾਹਿ ਗੁਮਾਨੁ; ਮਨੁ ਤਨੁ ਅਰਪਿ ਧਰਿ ॥੧॥

jhootthaa laeh gumaan; man tan arap dhar |1|

Sant Singh KhalsaLay aside your false pride, and dedicate your mind and body to Him. ||1||
Manmohan SinghLay aside thy false pride, and dedicate thy soul and body, unto Him.
Manmohan Singh (Punjabi)ਆਪਣੇ ਕੂੜੇ ਹੰਕਾਰ ਨੂੰ ਤਿਆਗ ਦੇ ਅਤੇ ਆਪਣੀ ਆਤਮਾ ਤੇ ਦੇਹਿ ਉਸ ਦੇ ਸਮਰਪਣ ਕਰ ਦੇ।
Fareedkot Teekaਅਰ ਝੂਠਾ ਗੁਮਾਨ ਦੂਰ ਕਰ ਮਨ ਤਨ ਸਭ ਅਰਪਣ ਕਰ ਦੇਹਿ ਅਰਥਾਤ ਆਪ ਕੋ ਦਾਸ ਸਮਝ, ਦ੍ਵੈਸ ਕਿਸੀ ਮੇਂ ਨ ਰਖ॥੧॥
Prof. Sahib Singh(ਦੁਨੀਆ ਦੀਆਂ ਮਲਕੀਅਤਾਂ ਦਾ) ਝੂਠਾ ਮਾਣ (ਆਪਣੇ ਮਨ ਵਿਚੋਂ) ਦੂਰ ਕਰ ਦੇ, ਆਪਣਾ ਮਨ (ਪਰਮਾਤਮਾ ਅੱਗੇ) ਭੇਟਾ ਕਰ ਦੇ, ਆਪਣਾ ਹਿਰਦਾ (ਪ੍ਰਭੂ-ਚਰਨਾਂ ਵਿਚ) ਭੇਟਾ ਕਰ ਦੇ ॥੧॥

ਪਦ ਅਰਥ ਲਾਹਿ = ਦੂਰ ਕਰ ਦੇ। ਗੁਮਾਨੁ = ਅਹੰਕਾਰ। ਅਰਪਿ = ਅਰਪ ਕੇ, ਭੇਟਾ ਕਰ ਕੇ ॥੧॥

SikhNet (Spanish)sacúdete de falsa vanagloria y haz de tu mente y tu cuerpo una ofrenda al Señor. (1)

ਆਠ ਪਹਰ ਸਾਲਾਹਿ; ਸਿਰਜਨਹਾਰ ਤੂੰ ॥

aatth pehar saalaeh; sirajanahaar toon |

Sant Singh KhalsaTwenty-four hours a day, praise the Creator Lord.
Manmohan SinghDuring the eight watches of the day, praise thou thy Creator.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਤੂੰ ਆਪਣੇ ਕਰਤਾਰ ਦੀ ਸਿਫ਼ਤ ਸਲਾਹ ਕਰ।
Fareedkot Teekaਹੇ ਭਾਈ! ਤੂੰ ਅਸ਼ਟ ਪਹਰ ਸਿਰਜਣਹਾਰ ਕੀ ਉਸਤਤ ਕਰ॥
Prof. Sahib Singhਹੇ ਸਿਰਜਣਹਾਰ ਪ੍ਰਭੂ! ਅੱਠੇ ਪਹਰ ਤੈਨੂੰ ਸਾਲਾਹ ਕੇ (ਤੇਰੀ ਸਿਫ਼ਤਿ-ਸਾਲਾਹ ਕਰ ਕੇ)

ਪਦ ਅਰਥ ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਸਿਰਜਨਹਾਰ = ਹੇ ਸਿਰਜਣਹਾਰ! ਤੂੰ = ਤੈਨੂੰ।

SikhNet (Spanish)Alaba día y noche a tu Único Creador.

ਜੀਵਾਂ ਤੇਰੀ ਦਾਤਿ; ਕਿਰਪਾ ਕਰਹੁ. ਮੂੰ ॥੧॥ ਰਹਾਉ ॥

jeevaan teree daat; kirapaa karahu. moon |1| rahaau |

Sant Singh KhalsaI live by Your bountiful gifts - please, shower me with Your Mercy! ||1||Pause||
Manmohan SinghI live by Thine bounties, show mercy unto me, O my Master. Pause.
Manmohan Singh (Punjabi)ਮੈਂ ਤੇਰੀਆਂ ਬਖਸ਼ਸ਼ਾ ਦੁਆਰਾ ਜੀਉਂਦਾ ਹਾਂ, ਮੇਰੇ ਉਤੇ ਤਰਸ ਕਰ, ਹੇ ਮੇਰੇ ਮਾਲਕ! ਠਹਿਰਾਉ।
Fareedkot Teekaਔਰ ਇਸ ਪਰਕਾਰ ਬੇਨਤੀ ਕਰ ਕਿ ਹੇ ਸ੍ਵਾਮੀ ਮੈਂ ਤੇਰੇ ਨਾਮ ਕੀ ਦਾਤ ਮਿਲਨੇ ਪਰ ਜੀਵਤਾ ਰਹੂੰਗਾ, ਤਾਂ ਤੇ ਮੇਰੇ ਪਰ ਕ੍ਰਿਪਾ ਕਰਹੁ॥੧॥ ਰਹਾਉ ॥
Prof. Sahib Singhਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਮੇਰੇ ਉੱਤੇ ਮੇਹਰ ਕਰ ਮੈਨੂੰ (ਤੇਰੀ ਸਿਫ਼ਤਿ-ਸਾਲਾਹ ਦੀ) ਦਾਤਿ ਮਿਲ ਜਾਏ ॥੧॥ ਰਹਾਉ ॥

ਪਦ ਅਰਥ ਜੀਵਾਂ = ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਮੂੰ = ਮੈਨੂੰ, ਮੇਰੇ ਉਤੇ ॥੧॥ ਰਹਾਉ ॥

SikhNet (Spanish)Oh Señor, sé Misericordioso conmigo; yo solo vivo para obtener Tus Regalos. (1-Pausa)

ਸੋਈ ਕੰਮੁ ਕਮਾਇ; ਜਿਤੁ ਮੁਖੁ ਉਜਲਾ ॥

soee kam kamaae; jit mukh ujalaa |

Sant Singh KhalsaSo, do that work, by which your face shall be made radiant.
Manmohan SinghDo that work, by which thy countenance be bright.
Manmohan Singh (Punjabi)ਓਹੀ ਕਾਰਜ ਕਰ, ਜਿਸ ਦੁਆਰਾ ਹੋਰ ਚਿਹਰਾ ਰੋਸ਼ਨ ਹੋਵੇ।
Fareedkot Teekaਉਸੀ ਕਾਮ ਕੋ ਕਰ ਜਿਸ ਕਰ ਕੇ ਤੇਰਾ ਮੁਖ ਉਜਲਾ ਹੋਇ॥
Prof. Sahib Singhਹੇ ਭਾਈ! ਉਹੀ ਕੰਮ ਕਰਿਆ ਕਰ ਜਿਸ ਕੰਮ ਦੀ ਰਾਹੀਂ (ਲੋਕ ਪਰਲੋਕ ਵਿਚ) ਤੇਰਾ ਮੂੰਹ ਰੋਸ਼ਨ ਰਹੇ।

ਪਦ ਅਰਥ ਕਮਾਇ = ਕਰ। ਜਿਤੁ = ਜਿਸ (ਕੰਮ) ਦੀ ਰਾਹੀਂ। ਉਜਲਾ = ਰੋਸ਼ਨ। ਸੋਈ = ਉਹੀ ਮਨੁੱਖ।

SikhNet (Spanish)Practica las acciones que hacen que tu semblante esté radiante.

ਸੋਈ ਲਗੈ ਸਚਿ; ਜਿਸੁ ਤੂੰ ਦੇਹਿ ਅਲਾ ॥੨॥

soee lagai sach; jis toon dehi alaa |2|

Sant Singh KhalsaHe alone becomes attached to the Truth, O Lord, unto whom You give it. ||2||
Manmohan SinghO God, He alone, whom Thou givest, becomes attached to truth.
Manmohan Singh (Punjabi)ਹੇ ਵਾਹਿਗੁਰੂ! ਜਿਸ ਨੂੰ ਤੂੰ ਦਿੰਦਾ ਹੈ, ਕੇਵਲ ਓਹੀ ਸੱਚ ਨਾਲ ਜੁੜਦਾ ਹੈ।
Fareedkot Teekaਔਰ ਇਸ ਪਰਕਾਰ ਬੇਨਤੀ ਕਰ: ਹੇ (ਅਲਾ) ਪਰਮੇਸ੍ਵਰ! ਜਿਸ ਕੋ ਤੂੰ ਦੇਤਾ ਹੈਂ ਸੋਈ ਤੇਰੇ ਸਚ ਨਾਮ ਮੇਂ ਲਗਤਾ ਹੈ। ਭਾਵ ਇਹ ਕਿ ਇਹ ਸਮਯ ਮਾਨੁਖ ਜਨਮ ਸੰਤੋਂ ਕਾ ਸੰਗ ਉਸੀ ਕੀ ਕ੍ਰਿਪਾ ਸੇ ਪਰਾਪਤ ਹੂਆ ਹੈ, ਤਾਂ ਤੇ ਅਬ ਤੁਝੇ ਉਸੀ ਮੇਂ ਲਗਨਾ ਚਾਹੀਏ॥੨॥
Prof. Sahib Singh(ਪਰ) ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਤੂੰ ਆਪ ਇਹ ਦਾਤਿ ਦੇਂਦਾ ਹੈਂ ॥੨॥

ਪਦ ਅਰਥ ਸਚਿ = ਸਦਾ ਕਾਇਮ ਰਹਿਣ ਵਾਲੇ ਵਿਚ। ਤੂੰ ਦੇਹਿ = ਤੂੰ ਦੇਂਦਾ ਹੈਂ। ਅਲਾ = ਹੇ ਅੱਲਾ! ਹੇ ਪ੍ਰਭੂ! ॥੨॥

SikhNet (Spanish)Oh Alá, sólo se aferra a la Verdad aquél a quien Tú Bendices con Tu Nombre. (2)

ਜੋ. ਨ ਢਹੰਦੋ ਮੂਲਿ; ਸੋ ਘਰੁ ਰਾਸਿ ਕਰਿ ॥

jo. na dtahando mool; so ghar raas kar |

Sant Singh KhalsaSo build and adorn that house, which shall never be destroyed.
Manmohan SinghBuild and beautify that house which never falls, O man.
Manmohan Singh (Punjabi)ਉਸ ਧਾਮ ਨੂੰ ਬਣਾ ਤੇ ਸੁਆਰ ਜੋ ਕਦੇ ਡਿਗਦਾ ਢਹਿੰਦਾ ਨਹੀਂ, ਹੇ ਬੰਦੇ!
Fareedkot Teekaਜੋ ਘਰ ਕਬੀ ਗਿਰਤਾ ਨਹੀਂ ਤਿਸ ਕੋ ਸਵਾਰ ਅਰਥਾਤ ਪਰਲੋਕ ਕੋ ਸਵਾਰ; ਵਾ ਜੋ ਅਧਿਸ਼੍ਟਾਨ ਰੂਪ (ਰਾਸਿ) ਸਚਾ ਪਰਮੇਸ੍ਵਰ ਹੈ ਤਿਸ ਵਿਖੇ ਘਰ ਕਰ, ਭਾਵ ਇਸਥਿਤ ਹੋਹੁ॥
Prof. Sahib Singhਹੇ ਭਾਈ! (ਆਤਮਕ ਜੀਵਨ ਦੀ ਉਸਾਰੀ ਵਾਲੇ) ਉਸ (ਹਿਰਦੇ-) ਘਰ ਨੂੰ ਸੋਹਣਾ ਬਣਾ ਜੋ ਫਿਰ ਕਦੇ ਭੀ ਢਹਿ ਨਹੀਂ ਸਕਦਾ।

ਪਦ ਅਰਥ ਢਹੰਦੋ = ਨਾਸ ਹੁੰਦਾ। ਮੂਲਿ = ਬਿਲਕੁਲ। ਰਾਸਿ ਕਰਿ = ਠੀਕ ਕਰ।

SikhNet (Spanish)Oh, construye aquella casa que no se destruye,

ਹਿਕੋ ਚਿਤਿ ਵਸਾਇ; ਕਦੇ ਨ ਜਾਇ ਮਰਿ ॥੩॥

hiko chit vasaae; kade na jaae mar |3|

Sant Singh KhalsaEnshrine the One Lord within your consciousness; He shall never die. ||3||
Manmohan SinghEnshrine Thou One God in thy mind who shall never die.
Manmohan Singh (Punjabi)ਇਕ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਟਿਕਾ ਜੋ ਕਦੇ ਮਰਦਾ ਨਹੀਂ।
Fareedkot Teekaਏਕ ਅਕਾਲ ਪੁਰਖ ਕੋ ਚਿਤ ਮੇਂ ਬਸਾਇ ਲੇ ਜੋ ਨ ਕਬੀ ਜਨਮਤਾ ਹੈ ਨ ਮਰਤਾ ਹੈ॥੩॥
Prof. Sahib Singhਹੇ ਭਾਈ! ਇਕ ਪਰਮਾਤਮਾ ਨੂੰ ਹੀ ਆਪਣੇ ਚਿੱਤ ਵਿਚ ਵਸਾਈ ਰੱਖ ਉਹ ਪਰਮਾਤਮਾ ਕਦੇ ਭੀ ਨਹੀਂ ਮਰਦਾ ॥੩॥

ਪਦ ਅਰਥ ਹਿਕੋ = ਇਕ ਪਰਮਾਤਮਾ ਨੂੰ ਹੀ। ਚਿਤਿ = ਚਿੱਤ ਵਿਚ ॥੩॥

SikhNet (Spanish)hombre, y enaltece en tu mente a Aquél que vive para siempre. (3)

ਤਿਨੑਾ ਪਿਆਰਾ ਰਾਮੁ; ਜੋ ਪ੍ਰਭ ਭਾਣਿਆ ॥

tinaa piaaraa raam; jo prabh bhaaniaa |

Sant Singh KhalsaThe Lord is dear to those, who are pleasing to the Will of God.
Manmohan SinghThe Lord is dear to those, who are pleasing to the Lord.
Manmohan Singh (Punjabi)ਸੁਆਮੀ ਉਨ੍ਹਾਂ ਨੂੰ ਲਾਡਲਾ ਲਗਦਾ ਹੈ, ਜੋ ਸੁਆਮੀ ਨੂੰ ਚੰਗੇ ਲਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਕੋ ਪਿਆਰੇ ਲਗੇ ਹੈਂ ਤਿਨੀ ਕੋ ਰਾਮ ਪਿਆਰਾ ਲਗਾ ਹੈ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਪ੍ਰਭ ਭਾਣਿਆ = ਪ੍ਰਭੂ ਨੂੰ ਪਿਆਰੇ ਲੱਗਦੇ ਹਨ।

SikhNet (Spanish)Solamente aman a su Señor aquéllos con quienes el Señor está complacido,

ਗੁਰ ਪਰਸਾਦਿ ਅਕਥੁ; ਨਾਨਕਿ ਵਖਾਣਿਆ ॥੪॥੫॥੧੦੭॥

gur parasaad akath; naanak vakhaaniaa |4|5|107|

Sant Singh KhalsaBy Guru's Grace, Nanak describes the indescribable. ||4||5||107||
Manmohan SinghBy Guru's grace, Nanak has described the Indescribable One.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਨਕ ਨੇ, ਨਾਂ-ਬਿਆਨ ਹੋ ਸੱਕਣ ਵਾਲੇ ਪੁਰਖ ਨੂੰ ਬਿਆਨ ਕੀਤਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਤਿਨੋਂ ਨੇ ਅਕਥ ਪਰਮੇਸ੍ਵਰ ਕੋ ਕਥਨ ਕੀਆ ਹੈ॥੪॥੫॥੧੦੭॥
Prof. Sahib Singh(ਪਰ ਇਹ ਗੁਰੂ ਦੀ ਮੇਹਰ ਨਾਲ ਹੀ ਹੁੰਦਾ ਹੈ) ਨਾਨਕ ਨੇ ਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਗੁਣਾਂ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕੀਤੀ ਹੋਈ ਹੈ ॥੪॥੫॥੧੦੭॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਾਨਕਿ = ਨਾਨਕ ਨੇ ॥੪॥੫॥੧੦੭॥

SikhNet (Spanish)y es solamente por la Gracia del Guru que Nanak repite la Verdad Inefable. (4-5-107)

Open this shabad →

Shabad Guru Arjan Dev Ji Raag Aasaa continues on Ang 398

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਿਨੑਾ. ਨ ਵਿਸਰੈ ਨਾਮੁ; ਸੇ ਕਿਨੇਹਿਆ ॥

jinaa. na visarai naam; se kinehiaa |

Sant Singh KhalsaWhat are they like - those who do not forget the Naam, the Name of the Lord?
Manmohan SinghWhat are they like who forget not the Name?
Manmohan Singh (Punjabi)ਉਹ ਕੇਹੋ ਜੇਹੇ ਹਨ, ਜੋ ਨਾਮ ਨੂੰ ਨਹੀਂ ਭੁਲਾਉਂਦੇ?
Fareedkot Teekaਜਿਨ ਕੋ ਤੇਰਾ ਨਾਮ ਨਹੀਂ ਬਿਸਰਤਾ ਸੋ ਕੈਸੇ ਹੈਂ?
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਕਦੇ ਭੀ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ (ਕੀ ਤੈਨੂੰ ਪਤਾ ਹੈ ਕਿ) ਉਹ ਕਿਹੋ ਜਿਹੇ ਹੁੰਦੇ ਹਨ?

ਪਦ ਅਰਥ ਸੇ = ਉਹ ਬੰਦੇ। ਕਿਨੇਹਿਆ = ਕਿਹੋ ਜਿਹੇ?

SikhNet (Spanish)¿Qué tipo de hombres son aquéllos que no se olvidan del Naam, el Nombre del Señor?

ਭੇਦੁ. ਨ ਜਾਣਹੁ ਮੂਲਿ; ਸਾਂਈ ਜੇਹਿਆ ॥੧॥

bhed. na jaanahu mool; saanee jehiaa |1|

Sant Singh KhalsaKnow that there is absolutely no difference; they are exactly like the Lord. ||1||
Manmohan SinghThey are like the Lord Know that there is absolutely no difference between the two.
Manmohan Singh (Punjabi)ਉਹ ਮਾਲਕ ਦੀ ਮਾਨਿੰਦ ਹਨ, ਜਾਣ ਲੈ ਕਿ ਦੋਵਾਂ ਦੇ ਵਿਚਾਰਾਂ ਵਿੱਚ ਮੂਲੋ ਹੀ ਕੋਈ ਫਰਕ ਨਹੀਂ।
Fareedkot Teekaਹੇ ਸਾਂਈ! ਮੈਂ ਉਨ ਮੇਂ ਕੁਛ ਭੀ ਭੇਦ ਨਹੀਂ ਜਾਨਤਾ ਵਹੁ ਤੇਰੇ ਹੀ ਸਮਾਨ ਹੈਂ☬"ਹਰਿ ਹਰਿ ਜਨ ਦੋਊ ਏਕ ਹੈ ਬਿਬ ਬਿਚਾਰ ਕਛੁ ਨਾਹਿ॥☬ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ॥"॥੧॥
Prof. Sahib Singh(ਉਹਨਾਂ ਵਿਚ ਤੇ ਖਸਮ-ਪ੍ਰਭੂ ਵਿਚ) ਰਤਾ ਭੀ ਫ਼ਰਕ ਨਾਹ ਸਮਝੋ, ਉਹ ਖਸਮ-ਪ੍ਰਭੂ ਵਰਗੇ ਹੋ ਜਾਂਦੇ ਹਨ ॥੧॥

ਪਦ ਅਰਥ ਭੇਦੁ = ਫ਼ਰਕ। ਮੂਲਿ = ਬਿਲਕੁਲ। ਸਾਂਈ = ਖਸਮ-ਪ੍ਰਭੂ ॥੧॥

SikhNet (Spanish)Entre los dos no hay distinción, pues ellos y el Señor son uno. (1)

ਮਨੁ ਤਨੁ ਹੋਇ ਨਿਹਾਲੁ; ਤੁਮੑ ਸੰਗਿ ਭੇਟਿਆ ॥

man tan hoe nihaal; tuma sang bhettiaa |

Sant Singh KhalsaThe mind and body are enraptured, meeting with You, O Lord.
Manmohan SinghThe soul and body become happy by meeting with Thee O Lord
Manmohan Singh (Punjabi)ਤੇਰੇ ਨਾਲ ਮਿਲਣ ਦੁਆਰਾ, ਹੇ ਸੁਆਮੀ! ਆਤਮਾ ਤੇ ਦੇਹਿ ਪ੍ਰਸੰਨ ਹੋ ਜਾਂਦੇ ਹਨ।
Fareedkot Teekaਹੇ ਅਕਾਲ ਪੁਰਖ! (ਤੁਮ੍ਹ੍ਹ ਸੰਗਿ) ਤੁਮਾਰੇ ਸੰਗ ਭੇਟਨੇ, ਭਾਵ ਮਿਲਨੇ ਸੇ ਮਨ ਤਨ ਨਿਹਾਲ ਹੋਇਆ ਹੈ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਲ ਸੰਗਤਿ ਕੀਤੀ ਉਹਨਾਂ ਦਾ ਮਨ ਪ੍ਰਸੰਨ ਰਹਿੰਦਾ ਹੈ।

ਪਦ ਅਰਥ ਨਿਹਾਲੁ = ਪ੍ਰਸੰਨ। ਤੁਮ੍ਹ੍ਹ ਸੰਗਿ = ਤੇਰੇ ਨਾਲ (ਹੇ ਪ੍ਰਭੂ!)। ਭੇਟਿਆ = ਸੰਗਤਿ ਕੀਤਿਆਂ।

SikhNet (Spanish)Oh Señor, juntándose Contigo, benditos se vuelven sus cuerpos y sus Almas.

ਸੁਖੁ ਪਾਇਆ ਜਨ ਪਰਸਾਦਿ; ਦੁਖੁ ਸਭੁ ਮੇਟਿਆ ॥੧॥ ਰਹਾਉ ॥

sukh paaeaa jan parasaad; dukh sabh mettiaa |1| rahaau |

Sant Singh KhalsaPeace is obtained, by the favor of the Lord's humble servant; all pains are taken away. ||1||Pause||
Manmohan SinghBy God's slave's favour peace is obtained and all the pain is stilled. Pause.
Manmohan Singh (Punjabi)ਰੱਬ ਦੇ ਗੋਲੇ ਦੀ ਮਿਹਰ ਦੁਆਰਾ, ਠੰਢ-ਚੈਨ ਪਰਾਪਤ ਹੁੰਦੀ ਹੈ, ਅਤੇ ਸਾਰੀ ਪੀੜ ਦੂਰ ਥੀ ਵੰਞਦੀ ਹੈ। ਠਹਿਰਾਉ।
Fareedkot Teekaਔ ਸੰਤੋਂ ਕੀ ਕ੍ਰਿਪਾ ਕਰ ਕੇ ਸਭ ਦੁਖੋਂ ਕੋ ਮੇਟਿਆ ਔ ਸੁਖ ਪ੍ਰਾਪਤਿ ਹੂਆ ਹੈ॥੧॥ ਰਹਾਉ ॥
Prof. Sahib Singhਉਹਨਾਂ (ਤੇਰੇ) ਸੇਵਕ (-ਗੁਰੂ) ਦੀ ਕਿਰਪਾ ਨਾਲ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਤੇ ਆਪਣਾ ਸਾਰਾ ਦੁੱਖ ਮਿਟਾ ਲਿਆ ਹੈ ॥੧॥ ਰਹਾਉ ॥

ਪਦ ਅਰਥ ਜਨ ਪਰਸਾਦਿ = (ਤੇਰੇ) ਸੇਵਕ ਦੀ ਕਿਰਪਾ ਨਾਲ ॥੧॥ ਰਹਾਉ ॥

SikhNet (Spanish)Tu Sirviente está en Éxtasis, todo su dolor ha desaparecido. (1-Pausa)

ਜੇਤੇ ਖੰਡ ਬ੍ਰਹਮੰਡ; ਉਧਾਰੇ ਤਿੰਨੑ ਖੇ ॥

jete khandd brahamandd; udhaare tina khe |

Sant Singh KhalsaAs many as are the continents of the world, so many have been saved.
Manmohan SinghAs many there are continents of the world so many hast thou saved O Lord.
Manmohan Singh (Punjabi)ਜਿੰਨੇ ਭੀ ਜਗਤ ਦੇ ਮਹਾਂਦੀਪ ਹਨ, ਉਨੇ ਹੀ ਤੈ ਤਾਰ ਦਿਤੇ ਹਨ ਹੈ ਸਾਹਿਬ!
Fareedkot Teekaਜਿਤਨੇ ਖੰਡ ਬ੍ਰਹਮੰਡ ਹੈਂ ਸਭ ਤਿਨ ਦਾਸੋਂ ਕੀ (ਖੇ) ਧੂਰਿ ਨੇ ਉਧਾਰੇ ਹੈਂ; ਵਾ (ਤਿੰਨ੍ਹ੍ਹ ਖੇ) ਤਿਨੋਂ ਕੇ ਉਧਾਰੇ ਹੂਏ ਉਧਰਤੇ ਹੈਂ॥
Prof. Sahib Singh(ਹੇ ਭਾਈ!) ਉਹਨਾਂ ਮਨੁੱਖਾਂ ਨੇ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਭੀ (ਸੰਸਾਰ-ਸਮੁੰਦਰ ਤੋਂ) ਬਚਾ ਲੈਣ ਦੀ ਸਮਰੱਥਾ ਪ੍ਰਾਪਤ ਕਰ ਲਈ ਹੁੰਦੀ ਹੈ।

ਪਦ ਅਰਥ ਜੇਤੇ = ਜਿਤਨੇ ਭੀ ਹਨ, ਸਾਰੇ। ਖੰਡ = ਸ੍ਰਿਸ਼ਟੀ ਦੇ ਹਿੱਸੇ। ਉਧਾਰੇ = (ਸੰਸਾਰ-ਸਮੁੰਦਰ ਤੋਂ) ਬਚਾ ਲਏ। ਤਿੰਨ੍ਹ੍ਹ ਖੇ = ਉਹਨਾਂ ਨੇ।

SikhNet (Spanish)Tantas cuantas divisiones hay en el Universo, tantos cuantos seres Has salvado.

ਜਿਨੑ ਮਨਿ ਵੁਠਾ ਆਪਿ; ਪੂਰੇ ਭਗਤ ਸੇ ॥੨॥

jina man vutthaa aap; poore bhagat se |2|

Sant Singh KhalsaThose, in whose minds You Yourself dwell, O Lord, are the perfect devotees. ||2||
Manmohan SinghThey are the perfect saints, devotees within whose mind Thou Thyself abidest O God.
Manmohan Singh (Punjabi)ਓਹੀ ਪੂਰਨ ਸਾਧੂ ਹਨ, ਜਿਨ੍ਹਾਂ ਦੇ ਚਿੱਤ ਅੰਦਰ ਤੂੰ ਖੁਦ ਨਿਵਾਸ ਰਖਦਾ ਹੈ, ਹੇ ਵਾਹਿਗੁਰੂ!
Fareedkot Teekaਜਿਨ ਕੇ ਮਨ ਮੇਂ ਤੂੰ ਆਨ ਕਰ ਬਸਾ, ਭਾਵ ਪ੍ਰਗਟ ਹੂਆ ਹੈਂ ਸੋਈ ਪੂਰੇ ਭਗਤ ਹੈਂ॥੨॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ਉਹ ਮੁਕੰਮਲ ਭਗਤ ਬਣ ਜਾਂਦੇ ਹਨ ॥੨॥

ਪਦ ਅਰਥ ਮਨਿ = ਮਨ ਵਿਚ। ਵੁਠਾ = ਆ ਵੱਸਿਆ। ਸੇ = ਉਹ ਬੰਦੇ ॥੨॥

SikhNet (Spanish)Ellos son tan sólo Tus perfectos Devotos, aquéllos en cuya mente Tú estás enaltecido. (2)

Open this shabad (11 lines, Angs 397-398) →

Ang 397 of 1430