ੴ

ਸਿੱਖਬਾਣੀ · SikhBani

ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥

sarab sukhaa mai bhaaliaa har jevadd na koee
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 396, 397 · 11 lines
Translations

ਆਸਾ ਮਹਲਾ ੫ ॥

aasaa mahalaa 5 | Ang 396

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਰਬ ਸੁਖਾ ਮੈ ਭਾਲਿਆ; ਹਰਿ ਜੇਵਡੁ. ਨ ਕੋਈ ॥

sarab sukhaa mai bhaaliaa; har jevadd. na koee | Ang 396

Sant Singh KhalsaI have pursued all pleasures, but none is as great as the Lord.
Manmohan SinghI have sought all the enjoyments but none is as great as the enjoyment of God.
Manmohan Singh (Punjabi)ਮੈਂ ਸਾਰੀਆਂ ਖੁਸ਼ੀਆਂ ਢੂੰਡੀਆਂ ਹਨ, ਪ੍ਰੰਤੂ ਵਾਹਿਗੁਰੂ ਦੀ ਖੁਸ਼ੀ ਜਿੱਡੀ ਵੱਡੀ ਕੋਈ ਨਹੀਂ।
Fareedkot Teekaਸਭ ਸੁਖੋਂ ਕਾ ਸਮਦਾਉ ਮੈਨੇ ਦੇਖਾ ਹੈ ਹਰਿ ਨਾਮ ਸਿਮਰਨ ਬਰਾਬਰ ਕੋਈ ਸੁਖ ਨਹੀਂ ਹੈ॥
Prof. Sahib Singh(ਹੇ ਭਾਈ!) ਮੈਂ (ਦੁਨੀਆ ਦੇ ਸਾਰੇ ਸੁਖਾਂ ਨੂੰ ਖੋਜ ਵੇਖਿਆ ਹੈ ਪਰਮਾਤਮਾ ਦੇ ਮਿਲਾਪ ਦੇ ਬਰਾਬਰ ਦਾ ਹੋਰ ਕੋਈ ਸੁਖ ਨਹੀਂ ਹੈ।

ਪਦ ਅਰਥ ਸਰਬ ਸੁਖਾ = ਸਾਰੇ ਸੁਖਾਂ ਨੂੰ। ਹਰਿ ਜੇਵਡੁ = ਹਰਿ-ਮਿਲਾਪ ਜੇਡਾ ਸੁਖ।

SikhNet (Spanish)He buscado todos los placeres y ninguno es tan grandioso como el del Señor.

ਗੁਰ ਤੁਠੇ ਤੇ ਪਾਈਐ; ਸਚੁ ਸਾਹਿਬੁ ਸੋਈ ॥੧॥

gur tutthe te paaeeai; sach saahib soee |1| Ang 396

Sant Singh KhalsaBy the Pleasure of the Guru's Will, the True Lord Master is obtained. ||1||
Manmohan SinghThrough Guru's pleasures, He, the True Lord, is obtained.
Manmohan Singh (Punjabi)ਗੁਰਾ ਦੀ ਪਰਸੰਨਤਾ ਰਾਹੀਂ, ਊਹ ਸੱਚਾ ਸੁਆਮੀ ਪਾਇਆ ਜਾਂਦਾ ਹੈ।
Fareedkot Teekaਪਰੰਤੂ ਸੋ ਸੁਖੁ ਸਚੇ ਸਾਹਿਬੁ ਸਤਗੁਰੁ ਕੇ ਪ੍ਰਸੰਨ ਹੋਣੇ ਤੇ ਪਾਈਤਾ ਹੈ॥੧॥
Prof. Sahib Singhਤੇ, ਉਹ ਸਦਾ ਕਾਇਮ ਰਹਿਣ ਵਾਲਾ ਮਾਲਕ-ਪਰਮਾਤਮਾ ਪ੍ਰਸੰਨ ਹੋਏ ਹੋਏ ਗੁਰੂ ਪਾਸੋਂ ਹੀ ਮਿਲ ਸਕਦਾ ਹੈ ॥੧॥

ਪਦ ਅਰਥ ਤੁਠਾ = ਪ੍ਰਸੰਨ ਹੋਇਆ ਹੋਇਆ। ਤੇ = ਤੋਂ, ਪਾਸੋਂ। ਸਚੁ = ਸਦਾ ਕਾਇਮ ਰਹਿਣ ਵਾਲਾ ॥੧॥

SikhNet (Spanish)Sí, cuando el Guru, por fin, me muestra Su Gracia, obtengo al Maestro Verdadero. (1)

ਬਲਿਹਾਰੀ ਗੁਰ ਆਪਣੇ; ਸਦ ਸਦ ਕੁਰਬਾਨਾ ॥

balihaaree gur aapane; sad sad kurabaanaa | Ang 396

Sant Singh KhalsaI am a sacrifice to my Guru; I am forever and ever a sacrifice to Him.
Manmohan SinghI am devoted unto my Guru and am ever a sacrifice unto him.
Manmohan Singh (Punjabi)ਮੈਂ ਆਪਣੇ ਗੁਰਾਂ ਉਤੋਂ ਸਦਕੇ ਹਾਂ ਅਤੇ ਹਮੇਸ਼ਾਂ ਹਮੇਸ਼ਾਂ ਉਨ੍ਹਾਂ ਉਤੋਂ ਵਾਰਨੇ ਹਾਂ।
Fareedkot Teekaਬਲਿਹਾਰ ਹੋਨੇ ਕੇ ਯੋਗ ਜੋ ਗੁਰੂ ਹੈ ਤਿਸ ਕੋ ਮੈਂ ਨਿਤ੍ਯਪ੍ਰਤਿ ਬਲਿਹਾਰ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹੁੰਦਾ ਹਾਂ ਸਦਾ ਕੁਰਬਾਨ ਜਾਂਦਾ ਹਾਂ।

ਪਦ ਅਰਥ ਬਲਿਹਾਰੀ = ਸਦਕੇ।

SikhNet (Spanish)Ofrezco mi ser en sacrificio a Ti,

ਨਾਮੁ. ਨ ਵਿਸਰਉ ਇਕੁ ਖਿਨੁ ਚਸਾ; ਇਹੁ ਕੀਜੈ ਦਾਨਾ ॥੧॥ ਰਹਾਉ ॥

naam. na visrau ik khin chasaa; ihu keejai daanaa |1| rahaau | Ang 396

Sant Singh KhalsaPlease, grant me this one blessing, that I may never, even for an instant, forget Your Name. ||1||Pause||
Manmohan SinghMy Master grant me this gift that I may not forget Thy Name even for a moment and trice. Pause.
Manmohan Singh (Punjabi)ਮੇਰੇ ਮਾਲਕ, ਮੈਨੂੰ ਇਹ ਦਾਤ ਪਰਦਾਨ ਕਰ, ਕਿ ਮੈਂ ਤੇਰੇ ਨਾਮ ਨੂੰ ਇਹ ਮੁਹਤ ਤੇ ਛਿਨ ਭਰ ਲਈ ਭੀ ਨਾਂ ਭੁੱਲਾ। ਠਹਿਰਾਉਂ।
Fareedkot Teekaਐਸੇ ਪ੍ਰਾਰਥਨਾ ਔਰ ਉਸਤਤੀ ਕਰੀਏ: ਹੇ ਸਤਗੁਰੋ! ਯੇਹ ਦਾਨ ਦੇਹੁ ਜੋ ਵਾਹਗੁਰੂ ਕਾ ਨਾਮ ਏਕ ਖਿਨ ਚਸਾ ਭੀ ਨ ਭੂਲੈ॥੧॥ ਰਹਾਉ ॥
Prof. Sahib Singh(ਮੈਂ ਗੁਰੂ ਪਾਸ ਹੀ ਅਰਜੋਈ ਕਰਦਾ ਹਾਂ-ਹੇ ਗੁਰੂ!) ਮੈਨੂੰ ਇਹ ਦਾਨ ਦੇਹ ਕਿ ਮੈਂ ਪਰਮਾਤਮਾ ਦਾ ਨਾਮ ਇਕ ਖਿਨ ਵਾਸਤੇ ਭੀ ਇਕ ਚਸੇ ਵਾਸਤੇ ਭੀ ਨਾਹ ਭੁਲਾਵਾਂ ॥੧॥ ਰਹਾਉ ॥

ਪਦ ਅਰਥ ਨ ਵਿਸਰਉ = ਮੈਂ ਨਾਹ ਭੁਲਾਵਾਂ। ਚਸਾ = ਪਲ ਦਾ ਤੀਜਾ ਹਿੱਸਾ, ਬਹੁਤ ਥੋੜਾ ਸਮਾ ॥੧॥ ਰਹਾਉ ॥

SikhNet (Spanish)mi Guru, por siempre y para siempre. (1-Pausa)

ਭਾਗਠੁ ਸਚਾ ਸੋਇ ਹੈ; ਜਿਸੁ. ਹਰਿ ਧਨੁ ਅੰਤਰਿ ॥

bhaagatth sachaa soe hai; jis. har dhan antar | Ang 396

Sant Singh KhalsaHow very fortunate are those who have the wealth of the Lord deep within the heart.
Manmohan SinghTruly wealthy is he alone, who has God's wealth in his heart.
Manmohan Singh (Punjabi)ਸੱਚਾ ਧਨੀ ਕੇਵਲ ਉਹ ਹੀ ਹੈ, ਜਿਸ ਦੇ ਦਿਲ ਵਿੱਚ ਵਾਹਿਗੁਰੂ ਦੀ ਮਾਲ-ਦੌਲਤ ਹੈ।
Fareedkot Teeka(ਭਾਗਠੁ) ਭਾਗ੍ਯਵਾਨ ਵਾ ਸਾਹੂਕਾਰ ਸਚਾ ਸੋਈ ਹੈ ਜਿਸ ਕੇ ਅੰਤਰ ਅੰਤਸਕਰਨ ਮੇਂ ਹਰਿਨਾਮ ਧਨ ਭਰਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਵੱਸਦਾ ਹੋਵੇ ਉਹੀ (ਅਸਲ) ਸ਼ਾਹੂਕਾਰ ਹੈ।

ਪਦ ਅਰਥ ਭਾਗਠੁ = ਭਾਗਾਂ ਵਾਲਾ, ਧਨਾਢ। ਜਿਸੁ ਅੰਤਰਿ = ਜਿਸ ਦੇ ਹਿਰਦੇ ਵਿਚ।

SikhNet (Spanish)El hombre más afortunado es aquél en cuyo corazón está la Riqueza del Señor.

ਸੋ ਛੂਟੈ ਮਹਾ ਜਾਲ ਤੇ; ਜਿਸੁ ਗੁਰਸਬਦੁ ਨਿਰੰਤਰਿ ॥੨॥

so chhoottai mahaa jaal te; jis gurasabad nirantar |2| Ang 397

Sant Singh KhalsaThey escape from the great noose of death; they are permeated with the Word of the Guru's Shabad. ||2||
Manmohan SinghHe alone is redeemed from the great noose, who, within his mind, has the Guru. word.
Manmohan Singh (Punjabi)ਕੇਵਲ ਉਹੀ ਵੱਡੀ ਫ਼ਾਹੀ ਤੋਂ ਖ਼ਲਾਸੀ ਪਾਊਦਾ ਹੈ, ਜਿਸ ਦੇ ਰਿਦੇ ਅੰਦਰ ਗੁਰਾਂ ਦੀ ਕਲਾਮ ਹੈ।
Fareedkot Teekaਸੋ ਮੋਹ ਰੂਪ ਮਹਾਂ ਜਾਲ ਸੇ ਛੁਟਤਾ ਹੈ ਜਿਸ ਨੇ ਨਿਰੰਤ੍ਰ ਗੁਰਉਪਦੇਸ ਕੋ ਜਪਾ ਹੈ॥੨॥
Prof. Sahib Singhਜਿਸ ਮਨੁੱਖ ਦੇ ਅੰਦਰ ਗੁਰੂ ਦਾ ਸਬਦ ਇਕ-ਰਸ ਟਿਕਿਆ ਰਹੇ ਉਹ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ (ਵਿਚ ਫਸਣ) ਤੋਂ ਬਚਿਆ ਰਹਿੰਦਾ ਹੈ ॥੨॥

ਪਦ ਅਰਥ ਛੁਟੈ = ਬਚਦਾ ਹੈ। ਜਿਸ ਨਿਰੰਤਰਿ = ਜਿਸ ਦੇ ਅੰਦਰ ਸਦਾ ਹੀ ॥੨॥

SikhNet (Spanish)Sí, sólo es liberado de las garras de Maya, aquél que enaltece en su interior la Palabra del Shabd del Guru. (2)

ਗੁਰ ਕੀ ਮਹਿਮਾ. ਕਿਆ ਕਹਾ; ਗੁਰੁ ਬਿਬੇਕ ਸਤ ਸਰੁ ॥

gur kee mahimaa. kiaa kahaa; gur bibek sat sar | Ang 397

Sant Singh KhalsaHow can I chant the Glorious Praises of the Guru? The Guru is the ocean of Truth and clear understanding.
Manmohan SinghWhat praise of the Guru should I describe? The Guru is ocean of Divine Knowledge and truthfulness.
Manmohan Singh (Punjabi)ਗੁਰਾਂ ਦੀ ਉਪਮਾ ਮੈਂ ਕੀ ਬਿਆਨ ਕਰਾਂ? ਗੁਰੂ ਜੀ ਬ੍ਰਹਮ-ਗਿਆਤ ਅਤੇ ਸਚਾਈ ਦੇ ਸਮੁੰਦਰ ਹਨ।
Fareedkot Teekaਗੁਰੋਂ ਕੀ ਸੋਭਾ ਕ੍ਯਾ ਕਹੋਂ, ਗੁਰੂ ਤੋ ਸਤ੍ਯ ਔ ਬਿਬੇਕ ਕੇ (ਸਰੁ) ਸਮੁਦ੍ਰ ਹੈਂ॥
Prof. Sahib Singhਹੇ ਭਾਈ! ਮੈਂ ਇਹ ਦੱਸਣ-ਯੋਗ ਨਹੀਂ ਹਾਂ ਕਿ ਗੁਰੂ ਕੇਡਾ ਵੱਡਾ (ਉੱਚ-ਆਤਮਾ) ਹੈ, ਗੁਰੂ ਬਿਬੇਕ ਦਾ ਸਰੋਵਰ ਹੈ ਗੁਰੂ ਉੱਚੇ ਆਚਰਨ ਦਾ ਸਰੋਵਰ ਹੈ।

ਪਦ ਅਰਥ ਮਹਿਮਾ = ਵਡਿਆਈ। ਕਹਾ = ਕਹਾਂ, ਮੈਂ ਆਖਾਂ। ਬਿਬੇਕ ਸਤਸਰੁ = ਬਿਬੇਕਸਰੁ ਸਤਸਰੁ, ਬਿਬੇਕ ਦਾ ਸਰੋਵਰ, ਸਤ ਦਾ ਸਰੋਵਰ। ਬਿਬੇਕ = ਚੰਗੇ ਮੰਦੇ ਦੀ ਪਰਖ। ਸਤ = ਉੱਚਾ ਆਚਰਨ।

SikhNet (Spanish)¿Cómo podría cantar la Gloria del Guru? El Guru es Fuente Inacabable de Verdad.

ਓਹੁ ਆਦਿ ਜੁਗਾਦੀ ਜੁਗਹ ਜੁਗੁ; ਪੂਰਾ ਪਰਮੇਸਰੁ ॥੩॥

ohu aad jugaadee jugah jug; pooraa paramesar |3| Ang 397

Sant Singh KhalsaHe is the Perfect Transcendent Lord, from the very beginning, and throughout the ages. ||3||
Manmohan SinghIn prime and beginning of ages and all the ages through, He is the Perfect Lord.
Manmohan Singh (Punjabi)ਪਰਾਰੰਭ ਤੋਂ ਯੁਗਾਂ ਦੇ ਸ਼ੁਰੂ ਵਿੱਚ ਅਤੇ ਸਾਰਿਆਂ ਯੁਗਾਂ ਅੰਦਰ ਉਹ ਪੁਰਨ ਪ੍ਰਭੂ ਹਨ।
Fareedkot Teekaਔਰ ਵਹੁ ਸਤਗੁਰੂ ਹੀ (ਜੁਗਹ ਜੁਗੁ) ਸਭ ਜੁਗੋਂ ਮੇਂ ਆਦਿ ਜੁਗਾਦਿ ਪੂਰਨ ਪਰਮੇਸ੍ਵਰ ਹੈਂ॥੩॥
Prof. Sahib Singhਗੁਰੂ ਉਹ ਪੂਰਨ ਪਰਮੇਸਰ (ਦਾ ਰੂਪ) ਹੈ ਜੇਹੜਾ ਸਭ ਦਾ ਮੁੱਢ ਹੈ ਜਿਹੜਾ ਜੁਗਾਂ ਦੇ ਆਦਿ ਤੋਂ ਹੈ ਜੇਹੜਾ ਹਰੇਕ ਜੁਗ ਵਿਚ ਮੌਜੂਦ ਹੈ ॥੩॥

ਪਦ ਅਰਥ ਓਹ = ਉਹ ਗੁਰੂ ॥੩॥

SikhNet (Spanish)¿Qué podría decir de la Gloria del Guru? El Guru es Eterno; sí, Él Mismo es el Dios Perfecto desde el inicio y a través de las edades. (3)

ਨਾਮੁ ਧਿਆਵਹੁ ਸਦ ਸਦਾ; ਹਰਿ ਹਰਿ ਮਨੁ ਰੰਗੇ ॥

naam dhiaavahu sad sadaa; har har man range | Ang 397

Sant Singh KhalsaMeditating on the Naam, the Name of the Lord, forever and ever, my mind is filled with the Love of the Lord, Har, Har.
Manmohan SinghWith Lord God's love in my mind, ever, ever I contemplate over the Name.
Manmohan Singh (Punjabi)ਵਾਹਿਗੁਰੂ ਸੁਆਮੀ ਦੀ ਪ੍ਰੀਤ ਆਪਣੇ ਚਿੱਤ ਅੰਦਰ ਰਖ, ਹਮੇਸ਼ਾ, ਹਮੇਸ਼ਾਂ ਹੀ ਮੈਂ ਨਾਮ ਦਾ ਆਰਾਧਨ ਕਰਦਾ ਹਾਂ।
Fareedkot Teekaਤਿਨ ਸਤਗੁਰੋਂ ਕਾ ਦੀਆ ਹਰਿ ਹਰਿ ਨਾਮੁ ਮੈਂ ਧ੍ਯਾਵਤਾ ਹੂੰ ਔਰੁ ਵਾਰ ਵਾਰ ਤਿਸੀ ਨਾਮ ਸੇ ਮੈਨੇ ਮਨ ਭਾਵ ਅੰਤਸਕਰਨ ਬੁਧੀ ਆਦਿ ਰੰਗੇ ਹੈਂ॥
Prof. Sahib Singhਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੀ ਰੱਖੋ।

ਪਦ ਅਰਥ ਰੰਗੇ = ਰੰਗਿ, ਪ੍ਰੇਮ ਨਾਲ।

SikhNet (Spanish)Yo medito en el Naam, el Nombre del Señor, Jar, Jar y mi mente está llena de Amor hacia Él.

ਜੀਉ ਪ੍ਰਾਣ ਧਨੁ ਗੁਰੂ ਹੈ; ਨਾਨਕ ਕੈ ਸੰਗੇ ॥੪॥੨॥੧੦੪॥

jeeo praan dhan guroo hai; naanak kai sange |4|2|104| Ang 397

Sant Singh KhalsaThe Guru is my soul, my breath of life, and wealth; O Nanak, He is with me forever. ||4||2||104||
Manmohan SinghThe Guru is Nanak's soul, life and wealth, and He is ever with him.
Manmohan Singh (Punjabi)ਨਾਨਕ ਦੀ ਆਤਮਾ, ਜਿੰਦ-ਜਾਨ ਅਤੇ ਦੌਲਤ ਗੁਰੂ ਹੈ, ਅਤੇ ਉਹ ਸਦਾ ਉਸ ਦੇ ਅੰਗ ਸੰਗ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਜੀਵ ਪ੍ਰਾਨ ਧਨ ਮੇਰੇ ਸੰਗ ਸਾਥ ਕੇਵਲ ਗੁਰੂ ਹੀ ਹੈ॥੪॥੨॥੧॥੪॥
Prof. Sahib Singh(ਇਹ ਨਾਮ ਮਿਲਣਾ ਗੁਰੂ ਪਾਸੋਂ ਹੀ ਹੈ, ਉਹ ਗੁਰੂ) ਮੈਂ ਨਾਨਕ ਦੇ ਅੰਗ-ਸੰਗ ਵੱਸਦਾ ਹੈ, ਗੁਰੂ ਹੀ ਮੇਰੀ ਜਿੰਦ ਹੈ ਗੁਰੂ ਹੀ ਮੇਰੇ ਪ੍ਰਾਣ ਹੈ, ਗੁਰੂ ਹੀ ਮੇਰਾ ਧਨ ਹੈ ॥੪॥੨॥੧੦੪॥

ਪਦ ਅਰਥ ਸੰਗੇ = ਨਾਲ, ਅੰਗ-ਸੰਗ ॥੪॥੨॥੧੦੪॥

SikhNet (Spanish)El Guru es mi vida, mi Alma y mis riquezas, oh Nanak, y me guarda Compañía por siempre y para siempre. (4-2-104)
Answers quote the Granth verbatim with Ang citations. AI commentary is not Gurbani and not a religious ruling.